ਨਿਊਨਤਮ ਤਨਖਾਹ ਜਾਂ ਵੇਜ

ਅਲਬਰਟਾ ਰੁਜ਼ਗਾਰਦਾਤਾਵਾਂ ਦਾ ਆਪਣੇ ਕਰਮਚਾਰੀਆਂ ਨੂੰ ਨਿਊਨਤਮ ਤਨਖਾਹ ਜਾਂ ਵੇਜ ਦਾ ਭੁਗਤਾਨ ਕਰਨਾ ਜ਼ਰੂਰੀ ਹੈ।

ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।

  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਮੁਢਲੇ ਰੂਲ

  • ਰੁਜ਼ਗਾਰਦਾਤਾ ਘੱਟੋ ਘੱਟ ਨਿਊਨਤਮ ਵੇਜ ਦਾ ਭੁਗਤਾਨ ਕਰਨ।
  • ਮੌਜੂਦਾ ਸਧਾਰਨ ਨਿਊਨਤਮ ਵੇਜ ਸਿਰਫ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਛੱਡ ਕੇ ਸਾਰੇ ਕਰਮਚਾਰੀਆਂ ਤੇ ਲਾਗੂ ਹੁੰਦਾ ਹੈ।
  • ਨਵਾਂ ਨੌਜਵਾਨ ਨਿਊਨਤਮ ਵੇਜ 26 ਜੂਨ, 2019 ਤੋਂ ਵਿਦਿਆਰਥੀਆਂ ਤੇ ਲਾਗੂ ਹੋਵੇਗਾ। ਪ੍ਰਤੀਬੰਧ ਲਾਗੂ।
  • ਟਿੱਪ ਜਾਂ ਖਰਚੇ ਲਈ ਪੈਸਾ ਵੇਜ ਵਿੱਚ ਸ਼ਾਮਿਲ ਨਹੀਂ ਹੈ।
  • ਕੁਝ ਸੇਲਜ਼ਪਰਸਨਜ਼ ਅਤੇ ਘਰੇਲੂ ਕਰਮਚਾਰੀਆਂ ਲਈ ਹਫਤਾਵਾਰੀ ਅਤੇ ਮਾਸਿਕ ਨਿਊਨਤਮ ਵੇਜ ਵੱਖੋ ਵੱਖਰੇ ਹੋ ਸਕਦੇ ਹਨ।
  • ਹਰ ਵਾਰ ਕੰਮ ਤੇ ਜਾਣ ਤੇ ਕਰਮਚਾਰੀਆਂ ਨੂੰ ਘੱਟੋ ਘੱਟ 3 ਘੰਟੇ ਦਾ ਨਿਊਨਤਮ ਵੇਜ ਦਾ ਭੁਗਤਾਨ ਜਰੂਰੀ ਹੈ, ਭਾਵੇਂ ਉਸਨੂੰ 3 ਘੰਟੇ ਤੋਂ ਪਹਿਲਾਂ ਹੀ ਘਰ ਵਾਪਿਸ ਭੇਜ ਦਿੱਤਾ ਹੋਵੇ, ਜਦੋਂ ਤੱਕ ਕਰਮਚਾਰੀ ਖੁਦ 3 ਘੰਟੇ ਲਈ ਕੰਮ ਤੇ ਮੌਜੂਦ ਨਹੀਂ ਹੈ। ਰੁਜ਼ਗਾਰ ਮਿਆਰੀ ਨਿਯਮਾਂ ਦੇ(ਪਾਰਟ2, ਸੈਕਸ਼ਨ11) ਜਾਂ ਜਿੱਥੇ ਇਹ ਵਖਰੇਵੇਂ ਜਾਰੀ ਹੋਏ, ਵਿੱਚ ਇੱਸ ਰੂਲ ਨੂੰ ਲੈ ਕੇ ਕੁਝ ਅਪਵਾਦ ਹਨ।
  • ਮੁਹੱਈਆ ਖਾਣੇ ਅਤੇ ਰਿਹਾਇਸ਼ ਤੇ ਨਿਊਨਤਮ ਵੇਜ ਵਿੱਚੋਂ ਅਧਿਕਤਮ ਛੋਟ, 3.35$ ਪ੍ਰਤੀ ਖਾਧੇ ਗਏ ਖਾਣੇ ਤੇ, ਅਤੇ 4.41$ ਪ੍ਰਤੀ ਦਿਨ ਦੀ ਰਿਹਾਇਸ਼ ਤੇ ਹੋ ਸਕਦੀ ਹੈ।

2018-2019 ਸਾਲ ਲਈ ਨਿਊਨਤਮ ਵੇਜ ਰੇਟ

ਰੁਜ਼ਗਾਰ ਮਿਆਰ ਕਾਨੂੰਨ ਵਿੱਚ ਹੇਠ ਲਿਖੇ ਨਿਊਨਤਮ ਵੇਜ ਰੇਟ ਰੱਖੇ ਗਏ ਹਨ:

ਕਰਮਚਾਰੀ ਦੀ ਕਿਸਮ ਅਕਤੂਬਰ 1, 2018 ਜੂਨ 26, 2019
ਬਹੁਗਿਣਤੀ ਕਰਮਚਾਰੀ(ਸਧਾਰਣ ਨਿਊਨਤਮ ਵੇਜ) $15/ਘੰਟਾ $15/ਘੰਟਾ
18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ $ 15/ ਘੰਟਾ $13/ਘੰਟਾ(ਪ੍ਰਤੀਬੰਧ ਲਾਗੂ)
ਸੇਲਜ਼ਪਰਸਨਜ਼(ਭੂਮੀ ਏਜੰਟ ਅਤੇ ਖਾਸ ਪੇਸ਼ੇਵਰ) $598/ਹਫਤਾ $598/ਹਫਤਾ
ਘਰੇਲੂ ਕਰਮਚਾਰੀ(ਜਿਹੜੇ ਆਪਣੇ ਮਾਲਕਾਂ ਦੇ ਘਰ ਰਹਿੰਦੇ ਹਨ) $2,848/ਮਹੀਨਾ $2,848/ਮਹੀਨਾ

ਨੌਜਵਾਨ ਨਿਊਨਤਮ ਵੇਜ ਦਰਾਂ

ਰੁਜ਼ਗਾਰ ਮਿਆਰ(ਇੰਪਲਾਇਮੈਂਟ ਸਟੈਂਡਰਡ)(ਘੱਟੋ ਘੱਟ ਤਨਖ਼ਾਹ) ਸੋਧ ਰੈਗੂਲੇਸ਼ਨ ਨਿਊਨਤਮ ਨੌਜਵਾਨ(ਯੂਥ) ਵੇਜ ਪੇਸ਼ ਕਰਦਾ ਹੈ।

ਨਵੇਂ ਨਿਯਮ

26 ਜੂਨ, 2019 ਤੋਂ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਲਈ ਨਿਊਨਤਮ ਵੇਜ 13 ਡਾਲਰ ਪ੍ਰਤੀ ਘੰਟਾ ਹੋ ਜਾਵੇਗਾ। ਰੁਜ਼ਗਾਰਦਾਤਾ ਹਾਲੇ ਵੀ ਵਿਦਿਆਰਥੀਆਂ ਨੂੰ ਇਸ ਨਿਊਨਤਮ ਵੇਜ ਤੋਂ ਜ਼ਿਆਦਾ ਭੁਗਤਾਨ ਕਰਨ ਦੀ ਚੋਣ ਕਰ ਸਕਦੇ ਹਨ।

ਇਹ ਨਵੀਂ ਦਰ ਸਕੂਲ ਦੇ ਸੈਸ਼ਨ ਦੌਰਾਨ 28 ਘੰਟੇ/ਹਫ਼ਤੇ ਜਾਂ ਘੱਟ ਸਮੇਂ ਲਈ ਕੰਮ ਕਰਨ ਵਾਲੇ ਵਿਦਿਆਰਥੀਆਂ ਤੇ ਲਾਗੂ ਹੁੰਦੀ ਹੈ। ਇਕ ਹਫਤੇ ਵਿਚ 28 ਘੰਟਿਆਂ ਤੋਂ ਵੱਧ ਕੰਮ ਦੇ ਸਮੇਂ ਦੀ ਸੂਰਤ ਵਿੱਚ ਵਿਦਿਆਰਥੀ ਨੂੰ $15/ ਘੰਟੇ ਦਾ ਸਧਾਰਨ ਨਿਊਨਤਮ ਵੇਜ ਅਦਾ ਕਰਨਾ ਲਾਜਮੀ ਹੈ।

  • ਉਦਾਹਰਣ ਵਜੋਂ, ਇੱਕ ਵਿਦਿਆਰਥੀ ਜੋ ਹਫ਼ਤੇ ਵਿੱਚ 30 ਘੰਟੇ ਕੰਮ ਕਰਦਾ ਹੈ, ਪਹਿਲੇ 28 ਘੰਟਿਆਂ ਲਈ $13/ਘੰਟੇ ਨਿਊਨਤਮ ਵੇਜ ਪ੍ਰਾਪਤ ਕਰਦਾ ਹੈ, ਪਰ 2 ਵਾਧੂ ਘੰਟਿਆਂ ਲਈ $15/ ਘੰਟੇ ਦੇ ਨਿਊਨਤਮ ਵੇਜ ਦਾ ਭੁਗਤਾਨ ਕਰਨਾ ਲਾਜ਼ਮੀ ਹੈ।
  • ਇਹ ਨਿਯਮ ਉਦੋਂ ਲਾਗੂ ਹੁੰਦਾ ਹੈ ਜਦੋਂ ਵਿਦਿਆਰਥੀ ਸਕੂਲ ਜਾ ਹਿਹਾ ਹੈ। ਸਕੂਲ ਦੀਆਂ ਛੁੱਟੀਆਂ ਦੌਰਾਨ - ਗਰਮੀਆਂ ਦੀਆਂ ਛੁੱਟੀਆਂ, ਕ੍ਰਿਸਮਿਸ/ਸਰਦੀਆਂ ਦੀਆਂ ਛੁੱਟੀਆਂ, ਅਤੇ ਸਪਰਿੰਗ(ਬਸੰਤ ਰੁੱਤ) ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਕੰਮ ਦੇ ਸਾਰੇ ਘੰਟਿਆਂ ਲਈ 13 ਡਾਲਰ ਪ੍ਰਤੀ ਘੰਟਾ ਅਨੁਸਾਰ ਭੁਗਤਾਨ ਕੀਤਾ ਜਾਂਦਾ ਹੈ।

ਨੌਜਵਾਨ ਨਿਊਨਤਮ ਵੇਜ ਕਿਸ ਤੇ ਲਾਗੂ ਹੁੰਦਾ ਹੈ:

  • ਨੌਜਵਾਨ ਨਿਊਨਤਮ ਵੇਜ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਦਿਆਰਥੀ ਤੇ ਲਾਗੂ ਹੁੰਦਾ ਹੈ ਜੋ ਬਾਰਵੀਂ ਤੱਕ ਸਕੂਲ ਵਿੱਚ, ਪੋਸਟ-ਸੈਕੰਡਰੀ ਜਾਂ ਵੋਕੇਸ਼ਨਲ ਸਕੂਲ ਵਿੱਚ ਜਾ ਹਿਹਾ ਹੈ।
  • ਮਾਲਕ, ਮੌਜੂਦਾ ਸਮੇ ਵਿੱਚ 15 ਡਾਲਰ ਪ੍ਰਤੀ ਘੰਟਾ ਲੈਣ ਵਾਲੇ ਵਿਦਿਆਰਥੀਆਂ ਦੀ ਤਨਖਾਹ ਘਟਾਉਣ ਦੇ ਸਮਰੱਥ ਹੋਣਗੇ ਭਾਵੇਂ ਉਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਨੌਕਰੀ ਤੇ ਰੱਖੇ ਗਏ ਹਨ, ਸਿਰਫ ਜੇਕਰ ਉਹ ਪੱਕੀ ਤਨਖਾਹ ਦੇ ਸਾਂਝੇ ਸਮਝੌਤੇ ਵਿੱਚ ਬੱਝੇ ਹੋਏ ਹਨ ਤਾਂ ਇੱਸ ਸਥਿਤੀ ਵਿੱਚ ਸਾਂਝੇ ਸਮਝੌਤੇ ਦੇ ਵੇਜ ਹੀ ਲਾਗੂ ਹੋਣਗੇ।
  • ਜੇਕਰ ਮਾਲਕ ਵਿਦਿਆਰਥੀ ਕਰਮਚਾਰੀ ਦੀ ਤਨਖਾਹ ਨੂੰ ਘਟਾਉਣਾ ਚਾਹੁੰਦੇ ਹਨ ਤਾਂ ਉਹ ਕਰਮਚਾਰੀ ਨੂੰ ਪਹਿਲੀ ਤਨਖ਼ਾਹ ਦੀ ਮਿਆਦ ਤੋਂ ਪਹਿਲਾਂ ਇਸ ਬਾਰੇ ਸੂਚਿਤ ਕਰਨ ਕਿ ਨਿਊਨਤਮ ਤਨਖਾਹ ਕਦੋਂ ਲਾਗੂ ਹੋਵੇਗੀ।
  • ਨੌਜਵਾਨ ਨਿਊਨਤਮ ਵੇਜ ਸਿਰਫ ਇਕ ਵਿਦਿਅਕ ਸੰਸਥਾ ਵਿਚ ਦਾਖਲ ਹੋਏ ਵਿਦਿਆਰਥੀਆਂ ਤੇ ਲਾਗੂ ਹੁੰਦਾ ਹੈ ਅਤੇ ਸਕੂਲ ਨਾਂ ਜਾਣ ਵਾਲੇ ਕਿਸ਼ੋਰਾਂ ਤੇ ਲਾਗੂ ਨਹੀਂ ਹੁੰਦੀ।

ਹਫਤਾਵਾਰੀ ਨਿਊਨਤਮ ਵੇਜ ਰੇਟ

ਹਫਤਾਵਾਰੀ ਨਿਊਨਤਮ ਵੇਜ ਰੇਟ ਦੇ ਹੱਕਦਾਰ ਕਰਮਚਾਰੀ ਪ੍ਰਤੀ ਹਫਤਾ $598 ਕਮਾਂਉਦੇ ਹਨ।

ਯੋਗ ਕਰਮਚਾਰੀ:

  • ਸਿਧੇ ਸੇਲਜ਼ ਵਿੱਚ ਸੇਲਜ਼ਪਰਸਨਜ਼
  • ਕਮੀਸ਼ਨ ਸੇਲਜ਼ਪਰਸਨਜ਼(ਰਾਉਟ ਸੇਲਜ਼ਪਰਸਨਜ਼ ਨੂੰ ਛੱਡ ਕੇ) ਅਜਿਹੀਆਂ ਵਸਤਾਂ ਵੇਚਣ ਵਾਲੇ ਜਿੰਨਾਂ ਦੀ ਡਿਲੀਵਰੀ ਬਾਅਦ ਵਿੱਚ ਹੁੰਦੀ ਹੈ।
  • ਕਾਰ, ਟਰੱਕ, ਮਨਪ੍ਰਚਾਵੇ ਲਈ ਵਾਹਨ, ਜਾਂ ਬੱਸ ਸੇਲਜ਼ਪਰਸਨਜ਼
  • ਬਣੇ ਬਣਾਏ ਘਰਾਂ ਦੇ ਸੇਲਜ਼ਪਰਸਨਜ਼
  • ਫਾਰਮ ਮਸ਼ੀਨਰੀ ਸੇਲਜ਼ਪਰਸਨਜ਼
  • ਭਾਰੀ ਉਸਾਰੀ ਉਪਕਰਨ ਜਾਂ ਸੜਕ ਉਸਾਰੀ ਉਪਕਰਨ ਸੇਲਜ਼ਪਰਸਨਜ਼
  • ਬਿਲਡਰ ਦੁਆਰਾ ਰੁਜ਼ਗਾਰ ਤੇ ਰੱਖੇ ਰਿਹਾਇਸ਼ੀ ਘਰਾਂ ਦੇ ਸੇਲਜ਼ਪਰਸਨਜ਼
  • ਭੂਮੀ ਏਜੰਟ
  • ਆਰਕੀਟੈਕਟ
  • ਅਕਾਂਉਟੈਂਟ
  • ਕਾਇਰੋਪ੍ਰੈਕਟਰ
  • ਡੈਂਟਿਸਟ
  • ਇੰਜਨੀਅਰ ਜਾਂ ਹੋਰ ਧਰਤ ਵਿਗਿਆਨੀ
  • ਵਕੀਲ
  • ਅੱਖਾਂ ਦੇ ਮਾਹਰ
  • ਪੋਡੀਐਟਰਿਸਟ
  • ਮਨੋਚਿਕਿੱਤਸਕ
  • ਵੈਟਰੇਨੇਰੀਅਨ
  • ਐਗਰੌਲੋਜਿਸਟ
  • ਦੰਦ ਤਿਆਰ ਕਰਨ ਵਾਲੇ
  • ਸੂਚਨਾ ਸਿਸਟਮ ਪੇਸ਼ੇਵਰ

ਘਰੇਲੂ ਕਰਮਚਾਰੀ ਵੇਜ ਰੇਟ

ਨਿਊਨਤਮ ਵੇਜ ਰੇਟ

  • ਉਹ ਘਰੇਲੂ ਕਰਮਚਾਰੀਆਂ ਲਈ, ਜਿਹੜੇ ਆਪਣੇ ਰੁਜ਼ਗਾਰਦਾਤਾ ਦੇ ਘਰ ਰਹਿੰਦੇ ਹਨ: $2,848/ਮਹੀਨਾ
  • ਉਹ ਘਰੇਲੂ ਕਰਮਚਾਰੀਆਂ ਲਈ, ਜਿਹੜੇ ਆਪਣੇ ਰੁਜ਼ਗਾਰਦਾਤਾ ਦੇ ਘਰ ਨਹੀਂ ਰਹਿੰਦੇ: $15/ਘੰਟਾ

ਯੋਗ ਕਰਮਚਾਰੀ

ਘਰੇਲੂ ਕਰਮਚਾਰੀ ਇੱਕ ਅਜਿਹਾ ਵਿਅਕਤੀ ਹੁੰਦਾ ਹੈ, ਜਿਸਨੂੰ ਮਾਲਕ ਦੇ ਘਰ, ਪਰਿਵਾਰਿਕ ਮੈਂਬਰਾਂ ਦੀ ਦੇਖਭਾਲ, ਅਰਾਮ ਅਤੇ ਸੌਖਿਆਈ ਲਈ ਰੁਜ਼ਗਾਰ ਦਿੱਤਾ ਜਾਂਦਾ ਹੈ। ਕਦੇ ਕਦਾਈਂ ਬੱਚਾ ਸਾਂਭਣ ਨੂੰ ਘਰੇਲੂ ਰੁਜ਼ਗਾਰ ਨਹੀਂ ਮੰਨਿਆ ਜਾਂਦਾ।

ਸਾਰੇ ਘਰੇਲੂ ਕਰਮਚਾਰੀ ਹੱਕਦਾਰ ਹਨ:

  • ਨਿਊਨਤਮ ਵੇਜ
  • ਆਮ ਛੁੱਟੀਆਂ ਅਤੇ ਤਨਖਾਹ
  • ਹਰ ਪੇ ਪੀਰੀਅਡ ਦੀ ਕਮਾਈ ਅਤੇ ਕਟੌਤੀਆਂ ਦੀ ਸਟੇਟਮੈਂਟ ਦੀ ਕਾਪੀ
  • ਹਰ 5 ਘੰਟੇ ਕੰਮ ਤੋਂ ਬਾਦ 30 ਮਿੰਟ ਦਾ ਪੇਡ ਜਾਂ ਅਨਪੇਡ, ਅਰਾਮ ਸਮਾਂ
  • ਹਰ ਕੰਮ ਦੇ ਹਫਤੇ ਵਿੱਚ 1 ਦਿਨ ਦਾ ਅਰਾਮ
  • ਛੁੱਟੀਆਂ ਅਤੇ ਛੁੱਟੀਆਂ ਦੀ ਤਨਖਾਹ
  • ਰੁਜ਼ਗਾਰ ਸਮਾਪਤੀ ਦਾ ਨੋਟਿਸ
  • ਸੁਰੱਖਿਅਤ ਨੌਕਰੀ ਛੁੱਟੀਆਂ

ਉਹ ਕਰਮਚਾਰੀ ਜਿਹੜੇ ਆਪਣੇ ਮਾਲਕਾਂ ਦੇ ਘਰ ਰਹਿੰਦੇ ਹਨ:

  • ਮਾਲਕਾਂ ਨੂੰ ਪੂਰੇ ਮਹੀਨੇ ਦਾ ਨਿਊਨਤਮ ਵੇਜ ਰੇਟ ਦੇਣਾ ਲਾਜ਼ਮੀ ਹੈ, ਬਿਨਾਂ ਕੰਮ ਕੀਤੇ ਘੰਟਿਆਂ ਨੂੰ ਗਿਣਿਆਂ
  • ਮਾਸਿਕ ਨਿਊਨਤਮ ਵੇਜ ਦੀ ਵੰਡ ਕਰਨ(ਪ੍ਰੋ-ਰੇਟਿੰਗ)ਦੀ ਇਜਾਜ਼ਤ ਹੈ, ਜਿੱਥੇ ਕਰਮਚਾਰੀ ਮਹੀਨੇ ਦੇ ਕੁਝ ਖਾਸ ਸਮੇਂ ਲਈ ਕੰਮ ਕਰਦਾ ਹੈ, ਜਿਵੇਂ ਕਿ ਸਿਰਫ ਸਵੇਰ ਵੇਲੇ।
  • ਮੁਹੱਈਆ ਖਾਣੇ ਅਤੇ ਰਿਹਾਇਸ਼ ਤੇ ਨਿਊਨਤਮ ਵੇਜ ਵਿੱਚੋਂ ਅਧਿਕਤਮ ਛੋਟ, 3.35$ ਪ੍ਰਤੀ ਖਾਧਾ ਗਏ ਖਾਣੇ ਤੇ, ਅਤੇ 4.41$ ਪ੍ਰਤੀ ਦਿਨ ਦੀ ਰਿਹਾਇਸ਼ ਤੇ ਹੋ ਸਕਦੀ ਹੈ। ਨਾਂ ਖਾਧੇ ਗਏ ਖਾਣੇ ਤੇ ਕਟੌਤੀ ਨਹੀਂ ਕੀਤੀ ਜਾ ਸਕਦੀ।

ਉਹ ਕਰਮਚਾਰੀ ਜਿਹੜੇ ਆਪਣੇ ਮਾਲਕਾਂ ਦੇ ਘਰ ਨਹੀਂ ਰਹਿੰਦੇ ਹਨ:

  • ਨਿਊਨਤਮ ਵੇਜ ਸਾਰੇ ਕੰਮ ਕੀਤੇ ਘੰਟਿਆਂ ਤੇ ਅਪਲਾਈ ਕਰਦਾ ਹੈ
  • ਨਿਊਨਤਮ ਵੇਜ ਰੇਟ ਵਿੱਚੋਂ ਖਾਣੇ ਤੇ ਕਟੌਤੀ, $3.35 ਪ੍ਰਤੀ ਖਾਧਾ ਗਿਆ ਖਾਣਾ ਤੋਂ ਵੱਧ ਨਹੀਂ ਕੀਤੀ ਜਾ ਸਕਦੀ।

ਹੇਠ ਲਿਖੇ ਰੁਜ਼ਗਾਰ ਮਿਆਰ ਘਰੇਲੂ ਕਰਮਚਾਰੀਆਂ ਤੇ ਲਾਗੂ ਨਹੀਂ ਹੁੰਦੇ:

  • ਓਵਰਟਾਈਮ ਮੁਆਵਜ਼ਾ
  • ਕੰਮ ਦੇ ਅਧਿਕਤਮ ਘੰਟਿਆਂ ਸਬੰਧੀ ਪਾਬੰਦੀਆਂ

ਕੰਮ ਦੇ ਘੰਟੇ

ਕਰਮਚਾਰੀਆਂ ਨੂੰ ਘੱਟ ਸਮੇ ਲਈ ਕੰਮ ਕਰਨ ਲਈ ਕਿਹਾ ਜਾ ਸਕਦਾ ਹੈ

ਘੱਟੋ ਘੱਟ 3 ਘੰਟੇ

ਜੇਕਰ ਕਰਮਚਾਰੀ ਨੂੰ ਕੰਮ ਤੇ ਘੱਟ ਸਮੇ ਲਈ ਬਲਾਉਣ ਦੀ ਲੋੜ ਹੈ ਤਾਂ ਵੀ ਹਰ ਸਮੇ ਨਿਊਨਤਮ ਵੇਜ ਤੇ 3 ਘੰਟੇ ਦੀ ਤਨਖਾਹ ਦੇਣੀ ਲਾਜ਼ਮੀ ਹੈ। ਇਹ ਘੱਟੋ ਘੱਟ 3 ਘੰਟੇ ਲਾਗੂ ਨਹੀਂ ਹੁੰਦੇ, ਜੇਕਰ ਕਰਮਚਾਰੀ ਪੂਰੇ 3 ਘੰਟੇ ਕੰਮ ਕਰਨ ਲਈ ਮੌਜੂਦ ਨਹੀਂ।

ਜੇਕਰ ਕਰਮਚਾਰੀ ਲਗਾਤਾਰ 3 ਘੰਟਿਆਂ ਤੋਂ ਘੱਟ ਕੰਮ ਕਰਦਾ ਹੈ, ਤਾਂ ਵੀ ਮਾਲਕ ਨੂੰ ਨਿਊਨਤਮ ਵੇਜ ਤੇ 3 ਘੰਟਿਆਂ ਦੀ ਤਨਖਾਹ ਦੇਣੀ ਲਾਜ਼ਮੀ ਹੈ।

ਜੇਕਰ ਕਿਸੇ ਕਰਮਚਾਰੀ ਦਾ ਸਧਾਰਣ ਵੇਜ ਨਿਊਨਤਮ ਵੇਜ ਤੋਂ ਵੱਧ ਹੈ, ਤਾਂ ਮਾਲਕ ਉੱਨਾਂ ਨੂੰ ਅਧਿਕਤਮ ਵੇਜ ਦੇ ਹਿਸਾਬ ਨਾਲ 3 ਘੰਟੇ ਤੋਂ ਘੱਟ ਦਾ ਭੁਗਤਾਨ ਵੀ ਕਰ ਸਕਦਾ ਹੈ।

ਘੱਟੋ ਘੱਟ 2 ਘੰਟੇ

ਹੇਠ ਲਿਖੇ ਕਰਮਚਾਰੀਆਂ ਨੂੰ ਲੱਗਭੱਗ 2 ਘੰਟੇ ਦਾ ਨਿਊਨਤਮ ਵੇਜ ਦੇ ਅਧਾਰ ਤੇ ਘੱਟ ਤੋਂ ਘੱਟ ਮੁਆਵਜ਼ਾ ਦੇਣਾ ਜਰੂਰੀ ਹੈ:

  • ਸਕੂਲ ਬੱਸ ਡਰਾਈਵਰ
  • ਮਿਊਂਸਪੈਲਟੀ ਦੁਆਰਾ ਚਲਾਏ ਗਏ ਗੈਰ ਲਾਭ ਮਨਪ੍ਰਚਾਵਾ ਜਾਂ ਅਥਲੈਟਿਕ ਪ੍ਰੋਗਰਾਮਾਂ ਲਈ ਰੱਖੇ ਪਾਰਟ ਟਾਈਮ ਕਰਮਚਾਰੀ
  • ਘਰੇਲੂ ਦੇਖਭਾਲ ਲਈ ਕਰਮਚਾਰੀ
  • ਕਿਸ਼ੋਰ(13,14 ਅਤੇ 15 ਸਾਲ ਦੀ ਉਮਰ ਦੇ) ਜਿਹੜੇ ਸਕੂਲੀ ਦਿਨਾਂ ਵਿੱਚ ਕੰਮ ਕਰਦੇ ਹਨ।

ਵਧੇਰੇ ਜਾਣਕਾਰੀ ਲਈ ਨੌਜਵਾਨਾਂ ਲਈ ਰੁਜ਼ਗਾਰ ਤੇ ਜਾਓ।

ਟੁੱਟਵੀਆਂ ਸ਼ਿਫਟਾਂ ਵਿੱਚ ਕੰਮ ਕਰ ਰਹੇ ਕਰਮਚਾਰੀ

ਜੇਕਰ ਕਰਮਚਾਰੀ ਨੂੰ ਟੁੱਟਵੀਂ ਸ਼ਿਫਟ ਵਿੱਚ ਕੰਮ ਕਰਨਾ ਪੈਂਦਾ ਹੈ, ਅਤੇ ਉਸਦੀਆਂ ਦੋਨੋ ਸ਼ਿਫਟਾਂ ਵਿੱਚ 1 ਘੰਟੇ ਤੋਂ ਵੱਧ ਦੀ ਬਰੇਕ ਹੈ, ਤਾਂ ਉੱਪਰ ਦੱਸੇ ਅਨੁਸਾਰ ਤਾਂ ਸ਼ਿਫਟ ਦੇ ਹਰੇਕ ਹਿੱਸੇ ਲਈ ਉਸਨੂੰ ਨਿਊਨਤਮ ਮੁਆਵਜ਼ਾ ਅਦਾ ਕੀਤਾ ਜਾਣਾ ਜ਼ਰੂਰੀ ਹੈ।

ਲਾਜ਼ਮੀ ਮੀਟਿੰਗ ਜਾਂ ਸ਼ਡਿਊਲ ਟ੍ਰੇਨਿੰਗ ਸੈਸ਼ਨ ਵਿੱਚ ਭਾਗ ਲੈ ਰਹੇ ਕਰਮਚਾਰੀ

ਜੇਕਰ ਮੀਟਿੰਗ ਜਾਂ ਟ੍ਰੇਨਿੰਗ, ਕਰਮਚਾਰੀ ਦੇ ਸ਼ਡਿਊਲ ਵਿੱਚ ਛੁੱਟੀ ਵਾਲੇ ਦਿਨ ਹੋ ਰਹੀ ਹੈ ਤਾਂ, ਜੇ ਲਾਗੂ ਹੁੰਦਾ ਹੈ ਤਾਂ ਕਰਮਚਾਰੀ ਨੂੰ ਨਿਊਨਤਮ ਵੇਜ ਅਤੇ ਓਵਰਟਾਈਮ ਅਦਾ ਕੀਤਾ ਜਾਣਾ ਚਾਹੀਦਾ ਹੈ। ਜੇਕਰ ਮੀਟਿੰਗ ਜਾਂ ਟ੍ਰੇਨਿੰਗ 3 ਘੰਟੇ ਤੋਂ ਘੱਟ ਹੈ ਤਾਂ 3 ਘੰਟੇ ਨਿਊਨਤਮ ਵਾਲਾ ਨਿਯਮ ਲਾਗੂ ਹੁੰਦਾ ਹੈ।

ਕਿਰਪਾ ਕਰਕੇ ਇਹ ਵੀ ਨੋਟ ਕਰੋ:

  • ਜੇਕਰ ਕਰਮਚਾਰੀ ਆਪਣੀ ਸ਼ਿਫਟ ਖਤਮ ਹੋਣ ਤੋਂ ਬਾਅਦ, ਮੀਟਿੰਗ ਜਾਂ ਟ੍ਰੇਨਿੰਗ ਵਿੱਚ ਸ਼ਾਮਿਲ ਹੋਣ ਲਈ ਵਾਪਿਸ ਆਉਦਾ ਹੈ ਤਾਂ ਕਰਮਚਾਰੀ ਨੂੰ ਆਪਸੀ ਸਹਿਮਤੀ ਨਾਲ ਵੇਜ ਜਾਂ ਓਵਰਟਾਈਮ ਜੋ ਲਾਗੂ ਹੁੰਦਾ ਹੈ, ਵਿੱਚੋਂ ਜਿਹੜਾ ਵੱਧ ਹੈ, ਦਾ ਭੁਗਤਾਨ ਕੀਤਾ ਜਾਂਦਾ ਹੈ।
  • ਮੀਟਿੰਗ ਜਾਂ ਟ੍ਰੇਨਿੰਗ ਲਈ ਅਦਾ ਕੀਤੀ ਜਾਣ ਵਾਲੀ ਰਕਮ ਨਿਊਨਤਮ ਵੇਜ ਤੋਂ ਘੱਟ ਨਹੀਂ ਹੋ ਸਕਦੀ।
  • ਕਰਮਚਾਰੀ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਤਨਖਾਹ, ਇੱਸ ਸੈਕਸ਼ਨ ਵਿੱਚ ਘੱਟ ਸਮੇ ਲਈ ਕੰਮ ਕਰਨ ਤੇ ਦਰਸਾਏ ਨਿਊਨਤਮ ਮੁਆਵਜ਼ੇ ਦੇ ਸਮਾਨ ਜਾਂ ਵੱਧ ਰਕਮ ਦੀ ਹੋਣੀ ਚਾਹੀਦੀ ਹੈ।
  • ਜੇਕਰ ਮੀਟਿੰਗ ਜਾਂ ਟ੍ਰੇਨਿੰਗ ਲਾਜ਼ਮੀ ਨਹੀ ਹੈ, ਪਰੰਤੂ ਇਹ ਕਰਮਚਾਰੀ ਦੀ ਟ੍ਰੇਨਿੰਗ ਅਤੇ ਉਸਦੀ ਹਾਜਰੀ ਨਾਲ ਸਿੱਧੇ ਤੌਰ ਤੇ ਸਬੰਧਿਤ ਹੈ, ਤਾਂ ਜੇ ਲਾਗੂ ਹੁੰਦਾ ਹੈ ਤਾਂ ਕਰਮਚਾਰੀ ਨੂੰ ਸਹਿਮਤੀ ਦੇ ਵੇਜ ਅਤੇ ਓਵਰਟਾਈਮ ਅਦਾ ਕੀਤਾ ਜਾਣਾ ਚਾਹੀਦਾ ਹੈ। ਕਰਮਚਾਰੀ ਨੂੰ ਉੱਪਰ ਦੱਸੇ ਅਨੁਸਾਰ ਇੱਕ ਨਿਊਨਤਮ ਮੁਆਵਜ਼ਾ ਜ਼ਰੂਰ ਅਦਾ ਕੀਤਾ ਜਾਣਾ ਚਾਹੀਦਾ ਹੈ।

ਘਰ ਵਿੱਚ "ਆਨ ਕਾਲ“ ਅਤੇ "ਸਟੈਂਡ ਬਾਏ" ਤੇ ਕਰਮਚਾਰੀ

  • ਜੇਕਰ ਕਰਮਚਾਰੀ ਨੂੰ ਘਰੋਂ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਤਾਂ ਕਿਸੇ ਭੁਗਤਾਨ ਦੀ ਲੋੜ ਨਹੀਂ;"ਆਨ ਕਾਲ" ਜਾਂ “ਆਨ ਸਟੈਂਡ ਬਾਏ“ ਨੂੰ ਕੰਮ ਤੇ ਨਹੀਂ ਮੰਨਿਆ ਜਾਂਦਾ।
  • ਜੇਕਰ ਕਰਮਚਾਰੀ ਨੂੰ ਘਰੋਂ ਕੰਮ ਕਰਨ ਦੀ ਜ਼ਰੂਰਤ ਹੈ, ਤਾਂ ਕਰਮਚਾਰੀ ਨੂੰ ਸਧਾਰਨ ਵੇਜ ਦਰ ਤੇ ਭੁਗਤਾਨ ਕੀਤਾ ਜਾਦਾ ਹੈ, ਨਾਲ ਹੀ ਅਸਲ ਕੰਮ ਕੀਤੇ ਸਮੇ ਦਾ ਬਣਦਾ ਓਵਰ ਟਾਈਮ ਦਾ ਭੁਗਤਾਨ ਵੀ ਕੀਤਾ ਜਾਂਦਾ ਹੈ।
  • ਜੇਕਰ ਕਰਮਚਾਰੀ ਘਰ ਛੱਡ ਕੇ ਕੰਮ ਸਥਾਨ ਤੇ ਰਿਪੋਰਟ ਕਰਦਾ ਹੈ, ਤਾਂ ਘੱਟ ਸਮੇਂ ਕੰਮ ਕਰਨ ਤੇ, ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਨਿਊਨਤਮ ਮੁਆਵਜ਼ੇ ਦਾ ਭੁਗਤਾਨ ਲਾਗੂ ਹੁੰਦਾ ਹੈ, ਜਿਵੇਂ ਹੀ ਕਰਮਚਾਰੀ ਕੰਮ ਤੇ ਪਹੁੰਚਦਾ ਹੈ।

ਹੌਂਸਲਾ ਦੇਣ(ਇੰਨਸੈਂਟਿਵ)ਅਧਾਰਿਤ ਤਨਖਾਹ ਜਾਂ ਕਮਿਸ਼ਨ

ਇਹ ਆਂਕਣ ਲਈ ਕਿ ਹੌਂਸਲਾ ਦੇਣ(ਇੰਨਸੈਂਟਿਵ) ਅਧਾਰਿਤ ਤਨਖਾਹ ਜਾਂ ਕਮਿਸ਼ਨ ਪ੍ਰਾਪਤ ਕਰਨ ਵਾਲੇ ਕਰਮਚਾਰੀ ਦੁਆਰਾ ਪੇ ਪੀਰੀਅਡ ਵਿੱਚ ਕੰਮ ਕੀਤੇ ਸਾਰੇ ਘੰਟਿਆਂ ਦਾ ਨਿਊਨਤਮ ਵੇਜ ਦੀ ਦਰ ਤੇ ਭੁਗਤਾਨ ਹੋਇਆ ਹੈ, ਮਾਲਕ ਨੇ ਇਹ ਵੀ ਪੱਕਾ ਕਰਨਾ ਹੈ ਕਿ ਬਣਦਾ ਨਿਊਨਤਮ ਮੁਆਵਜ਼ਾ ਵੀ ਅਦਾ ਕੀਤਾ ਜਾਂਦਾ ਹੈ।

ਨਿਊਨਤਮ ਮੁਆਵਜ਼ਾ ਹੱਕਦਾਰ

ਮਾਲਕ ਦੁਆਰਾ ਸੈੱਟ ਕੀਤੇ ਗਏ ਕਰਮਚਾਰੀ ਦੇ ਪੇ ਪੀਰੀਅਡ(ਵੱਧ ਤੋਂ ਵੱਧ 1 ਮਹੀਨਾ) ਦੇ ਵੇਜ(ਤਨਖਾਹ) ਜੋੜ ਕੇ ਉਸਨੂੰ ਪੇ ਪੀਰੀਅਡ ਦੌਰਾਨ ਕੁਲ ਕੰਮ ਕੀਤੇ ਘੰਟਿਆਂ ਨਾਲ ਭਾਗ ਕਰ ਦਿੱਤਾ ਜਾਂਦਾ ਹੈ। ਅਤੇ:

  • ਜੇਕਰ ਆਂਕਿਆ ਗਿਆ ਘੰਟੇ ਦਾ ਵੇਜ, ਨਿਊਨਤਮ ਵੇਜ ਤੋਂ ਘੱਟ ਹੈ, ਤਾਂ ਕਰਮਚਾਰੀ ਨੂੰ ਨਿਊਨਤਮ ਵੇਜ ਦੇ ਹਿਸਾਬ ਨਾਲ ਸਾਰੇ ਕੰਮ ਕੀਤੇ ਘੰਟਿਆਂ ਦੀ ਅਦਾਇਗੀ ਹੋਵੇਗੀ।
  • ਜੇਕਰ ਆਂਕਿਆ ਗਿਆ ਵੇਜ ਨਿਊਨਤਮ ਵੇਜ ਤੋਂ ਵੱਧ ਹੈ, ਤਾਂ ਕਰਮਚਾਰੀ ਹੌਂਸਲਾ ਦੇਣ(ਇੰਨਸੈਂਟਿਵ) ਅਧਾਰਿਤ ਤਨਖਾਹ ਜਾਂ ਕਮਿਸ਼ਨ ਪ੍ਰਾਪਤ ਕਰਦਾ ਹੈ।

ਇਹ ਸੈਕਸ਼ਨ ਉਨਾਂ ਕਰਮਚਾਰੀਆਂ ਤੇ ਲਾਗੂ ਨਹੀਂ ਹੁੰਦਾ ਜੋ ਨਿਊਨਤਮ ਹਫਤਾਵਾਰੀ ਵੇਜ ਪ੍ਰਾਪਤ ਕਰਦੇ ਹਨ ਕਿਉਕਿ ਰੋਜ਼ ਦੇ ਕੰਮ ਦੇ ਘੰਟਿਆਂ ਦਾ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ।

ਮਨਜ਼ੂਰਸ਼ੁਦਾ ਕਟੌਤੀਆਂ

ਖਾਣਾ ਅਤੇ ਰਿਹਾਇਸ਼

ਮਾਲਕ, ਕਰਮਚਾਰੀ ਤੋਂ ਲਿਖਤੀ ਅਧਿਕਾਰ ਪੱਤਰ ਰਾਹੀਂ ਕਰਮਚਾਰੀ ਦੇ ਵੇਜ ਨੂੰ ਨਿਊਨਤਮ ਵੇਜ ਤੋਂ ਵੱਧ ਤੋਂ ਵੱਧ ਇੰਨਾ ਘਟਾ ਸਕਦਾ ਹੈ:

  • $4.41 ਹਰ ਰੋਜ਼ ਮਾਲਕ, ਕਰਮਚਾਰੀ ਨੂੰ ਰਿਹਾਇਸ਼ ਲਈ ਮੁਹੱਈਆ ਕਰਵਾਉਦਾ ਹੈ।
  • $3.35 ਹਰ ਰੋਜ਼ ਖਾਣਾ ਖਾਣ ਦੇ ਮਿਲਦੇ ਹਨ, ਨਾਂ ਖਾਧੇ ਗਏ ਖਾਣੇ ਦੀ ਕਟੌਤੀ ਨਹੀਂ ਕੀਤੀ ਜਾ ਸਕਦੀ।

ਵਰਦੀਆਂ

ਵਰਦੀਆਂ ਲਈ ਕਟੌਤੀਆਂ ਦੀ ਇਜਾਜ਼ਤ ਨਹੀਂ ਹੈ। ਇਸ ਵਿੱਚ ਵਰਦੀ ਦੀ ਖਰੀਦ, ਵਰਤੋਂ, ਸਾਫ ਸਫਾਈ ਜਾਂ ਰਿਪੇਅਰ, ਜਾਂ ਹੋਰ ਕੋਈ ਖਾਸ ਪਹਿਨਣ ਵਾਲਾ ਕੱਪੜਾ, ਜੋ ਕਰਮਚਾਰੀ ਨੂੰ ਕੰਮ ਤੇ ਪਹਿਨਣਾ ਪੈਂਦਾ ਹੈ, ਨਾਲ ਸਬਂਧਿਤ ਖਰਚਾ ਸ਼ਾਮਿਲ ਹੈ।

ਵਧੇਰੇ ਜਾਣਕਾਰੀ ਲਈ ਕਮਾਈ ਦੀ ਅਦਾਇਗੀ ਬਾਰੇ ਜਾਣੋ।

ਬਾਹਰ ਕੀਤੇ ਗਏ ਕਿੱਤੇ

ਹੇਠ ਲਿਖੇ ਕਰਮਚਾਰੀਆਂ ਨੂੰ ਨਿਊਨਤਮ ਵੇਜ ਮਾਪਦੰਡਾਂ ਵਿੱਚੋਂ ਬਾਹਰ ਰੱਖਿਆ ਗਿਆ ਹੈ:

  • ਪ੍ਰੌਪਰਟੀ ਡੀਲਰਜ਼
  • ਸਕਿਓਰੀਟੀ ਸੇਲਜ਼ ਪਰਸਨਜ਼
  • ਬੀਮਾ ਏਜੰਟ ਜਿੰਨਾ ਦਾ ਸਾਰਾ ਭੁਗਤਾਨ ਕਮਿਸ਼ਨ ਰਾਹੀਂ ਹੁੰਦਾ ਹੈ
  • ਟ੍ਰੇਨਿੰਗ ਪ੍ਰੋਗਰਾਮ ਵਿੱਚ ਅਲਬਰਟਾ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਵਿਦਿਆਰਥੀ
  • ਸਕੂਲ ਐਕਟ ਦੇ ਤਹਿਤ ਕੈਂਪਸ ਤੋਂ ਬਾਹਰ ਦਿੱਤੇ ਜਾਣ ਵਾਲੇ ਸਿੱਖਿਆ ਪ੍ਰੋਗਰਾਮਾਂ ਦੇ ਵਿਦਿਆਰਥੀ
  • ਫਿਲਮ ਅਤੇ ਵੀਡੀਓ ਪ੍ਰੋਡਕਸ਼ਨ ਵਿੱਚ ਐਕਸਟਰਾ ਦੇ ਤੌਰ ਤੇ ਕੰਮ ਕਰਨ ਵਾਲੇ
  • ਬੱਚਿਆਂ, ਅਪਾਹਜ ਵਿਅਕਤੀਆਂ, ਜਾਂ ਧਾਰਮਿਕ ਗਰੁੱਪਾਂ ਲਈ ਗੈਰ ਲਾਭ ਸਿਖਿੱਆ ਅਤੇ ਮਨ ਪ੍ਰਚਾਵਾ ਕੈਂਪਾਂ ਦੇ ਕਾਂਉਸਲਰ ਅਤੇ ਇੰਸਟਰਕਟਰ
  • ਮਿਉਂਸਪਲ ਪੁਲਿਸ ਸਰਵਿਸ ਮੈਂਬਰਜ਼
  • ਪੋਸਟ ਸੈਕੰਡਰੀ ਅਕਾਦਮਿਕ ਸਟਾਫ

ਕਨੂੰਨ ਕਿਵੇਂ ਲਾਗੂ ਹੁੰਦਾ ਹੈ

ਰੁਜ਼ਗਾਰ ਮਿਆਰੀ ਕੋਡ ਦਾ ਸੈਕਸ਼ਨ 138(1)(f) ਕਾਂਉਸਲ ਵਿੱਚ ਲੈਫਟੀਨੈਂਟ ਗਵਰਨਰ ਨੂੰ ਨਿਊਨਤਮ ਵੇਜ ਤੇ ਅਧਾਰਿਤ ਨਿਯਮ ਬਨਾਉਣ ਦੀ ਤਾਕਤ ਦਿੰਦਾ ਹੈ।

ਰੁਜ਼ਗਾਰ ਮਿਆਰੀ ਨਿਯਮਾਂ ਦਾ ਦਰਜਾ 2 ਕਰਮਚਾਰੀਆਂ ਲਈ ਨਿਊਨਤਮ ਵੇਜ ਸੈੱਟ ਕਰਦਾ ਹੈ।

Disclaimer: ਇੱਸ ਸੂਚਨਾ ਅਤੇ ਅਲਬਰਟਾ ਰੁਜ਼ਗਾਰ ਮਿਆਰ ਕਨੂੰਨ(Alberta Employment Standards legislation) ਵਿੱਚ ਫਰਕ ਹੋਣ ਦੀ ਸਥਿਤੀ ਵਿੱਚ ਕਨੂੰਨ(legislation) ਨੂੰ ਹੀ ਸਹੀ ਸਮਝਿਆ ਜਾਵੇ।