Table of contents

ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।

 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਮੁੱਢਲੇ ਨਿਯਮ

 • ਜਿਹੜੇ ਕਰਮਚਾਰੀ ਘੱਟੋ ਘੱਟ 90 ਦਿਨਾਂ ਤੋਂ ਇੱਕ ਹੀ ਰੁਜ਼ਗਾਰਦਾਤਾ ਨਾਲ ਕੰਮ ਕਰ ਰਹੇ ਹਨ, ਉਹ ਘਰੇਲੂ ਹਿੰਸਾ ਛੁੱਟੀ ਲੈਣ ਦੇ ਯੋਗ ਹਨ।
 • ਯੋਗ ਕਰਮਚਾਰੀ ਬਿਨਾਂ ਨੌਕਰੀ ਖੁਸੱਣ ਦੇ ਖਤਰੇ ਤੋਂ ਛੁੱਟੀ ਲੈ ਸਕਦੇ ਹਨ।
 • ਰੁਜ਼ਗਾਰਦਾਤਾ ਲਈ, ਯੋਗ ਕਰਮਚਾਰੀਆਂ ਨੂੰ ਘਰੇਲੂ ਹਿੰਸਾ ਛੁੱਟੀ, ਮਨਜ਼ੂਰ ਕਰਨੀ ਜ਼ਰੂਰੀ ਹੈ ਅਤੇ ਕਰਮਚਾਰੀ ਦੇ ਕੰਮ ਤੋਂ ਵਾਪਿਸ ਪਰਤਣ ਤੇ ਉਸਨੂੰ ਸਮਾਨ ਜਾਂ ਬਰਾਬਰ ਦੀ ਨੌਕਰੀ ਦੇਣੀ ਪਵੇਗੀ।
 • ਰੁਜ਼ਗਾਰਦਾਤਾ ਨੂੰ, ਛੁੱਟੀ ਦੌਰਾਨ ਕਿਸੇ ਤਰਾਂ ਦੀ ਤਨਖਾਹ ਜਾਂ ਭੱਤੇ ਦੇ ਭੁਗਤਾਨ ਦੀ ਲੋੜ ਨਹੀ ਹੈ, ਜੇਕਰ ਇਹ ਰੁਜ਼ਗਾਰ ਦੇ ਸਾਂਝੇ ਐਗਰੀਮੈਂਟ ਜਾਂ ਕਾਂਟਰੈਕਟ ਵਿੱਚ ਨਹੀਂ ਕਿਹਾ ਗਿਆ।
 • ਘਰੇਲੂ ਹਿੰਸਾ ਛੁੱਟੀ ਤੇ ਕਰਮਚਾਰੀ, ਉਨਾਂ ਦੀ ਨੌਕਰੀ ਦੇ ਸਾਲਾਂ ਦੀ ਗਿਣਤੀ ਦੇ ਮੰਤਵ ਲਈ, ਲਗਾਤਾਰ ਨੌਕਰੀ ਵਿੱਚ ਹੀ ਸਮਝੇ ਜਾਂਦੇ ਹਨ।

ਕਰਮਚਾਰੀ ਦੀ ਯੋਗਤਾ

ਜਿਹੜੇ ਕਰਮਚਾਰੀ ਘੱਟੋ ਘੱਟ 90 ਦਿਨਾਂ ਤੋਂ ਇੱਕ ਹੀ ਰੁਜ਼ਗਾਰਦਾਤਾ ਨਾਲ ਕੰਮ ਕਰ ਰਹੇ ਹਨ, ਉਹ ਘਰੇਲੂ ਹਿੰਸਾ ਛੁੱਟੀ ਲੈਣ ਦੇ ਯੋਗ ਹਨ।

90 ਦਿਨਾਂ ਤੋਂ ਘੱਟ ਰੁਜ਼ਗਾਰ ਵਾਲੇ ਕਰਮਚਾਰੀਆਂ ਦੀ ਵੀ ਛੁੱਟੀ ਮਨਜ਼ੂਰ ਹੋ ਸਕਦੀ ਹੈ, ਭਾਵੇਂ ਰੁਜ਼ਗਾਰ ਮਿਆਰੀ ਕਨੂੰਨ ਤਹਿਤ ਉਨਾਂ ਦੇ ਰੁਜ਼ਗਾਰਦਾਤਾਵਾਂ ਨੂੰ ਛੁੱਟੀ ਮਨਜ਼ੂਰ ਕਰਨ ਦੀ ਲੋੜ ਨਹੀਂ ਹੈ।

ਕਰਮਚਾਰੀ ਘਰੇਲੂ ਹਿੰਸਾ ਛੁੱਟੀ ਦੇ ਯੋਗ ਮੰਨੇ ਜਾਂਦੇ ਹਨ, ਜੇ ਘਰੇਲੂ ਹਿੰਸਾ ਦੀ ਘਟਨਾ ਵਾਪਰਦੀ ਹੈ:

 • ਕਰਮਚਾਰੀ ਤੇ
 • ਕਰਮਚਾਰੀ ਦੇ ਨਿਰਭਰ ਬੱਚੇ ਤੇ
 • ਕਰਮਚਾਰੀ ਨਾਲ ਰਹਿੰਦੇ ਸੰਗਰੱਕਸ਼ਿੱਤ ਬਾਲਗ ਤੇ

ਸੰਗਰੱਕਸ਼ਿੱਤ(protected) ਬਾਲਗ ਦਾ ਭਾਵ ਹੈ, ਸਹਾਇਤਾ ਪ੍ਰਾਪਤ ਬਾਲਗ, ਨਿਰਭਰ ਬਾਲਗ ਜਾਂ ਸਹਿਯੋਗ ਪ੍ਰਾਪਤ ਬਾਲਗ, ਜਿਵੇਂ ਬਾਲਗ ਸਰਪਰਸਤੀ ਜਾਂ ਟਰਸਟੀਸ਼ਿੱਪ ਐਕਟ ਵਿੱਚ ਪ੍ਰੀਭਾਸ਼ਿਤ ਕੀਤਾ ਹੈ।

ਘਰੇਲੂ ਹਿੰਸਾ ਦੀਆਂ ਘਟਨਾਵਾਂ

ਘਰੇਲੂ ਹਿੰਸਾ ਦੀ ਘਟਨਾ ਕਹਾਉਣ ਲਈ, ਘਟਨਾ ਦਾ ਕਾਰਣ ਕੋਈ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜੋ:

 • ਕਰਮਚਾਰੀ ਨਾਲ ਹੁਣ ਜਾਂ ਕਦੇ ਵੀ ਵਿਆਹਿਆ ਹੋਵੇ
 • ਕਰਮਚਾਰੀ ਨਾਲ ਹੁਣ ਜਾਂ ਕਦੇ ਵੀ ਨਿਜੀ ਸਬੰਧਾਂ ਵਿੱਚ ਹੋਵੇ
 • ਬਾਲਗ ਆਪਸੀ ਸਬੰਧਿਤ ਸਾਥੀ ਹੋਵੇ
 • ਕਰਮਚਾਰੀ ਨੂੰ ਡੇਟ(ਪ੍ਰੇਮ ਸਬੰਧ) ਕਰ ਰਿਹਾ ਜਾਂ ਕਦੇ ਵੀ ਕੀਤਾ ਹੋਵੇ
 • ਕਰਮਚਾਰੀ ਦੇ ਕੁਦਰਤੀ ਜਾਂ ਗੋਦ ਲਏ ਬੱਚੇ ਦਾ ਪੇਰੈਂਟ(ਮਾਤਾ ਜਾਂ ਪਿਤਾ) ਹੋਵੇ
 • ਕਰਮਚਾਰੀ ਨਾਲ ਖੂਨ, ਵਿਆਹ, ਗੋਦ ਜਾਂ ਬਾਲਗ ਆਪਸੀ ਸਬੰਧੀ ਰਿਸ਼ਤਿਆਂ ਵਿੱਚੋਂ ਹੋਵੇ
 • ਕਰਮਚਾਰੀ ਨਾਲ ਰਹਿੰਦਾ ਹੋਵੇ ਜਾਂ ਅਦਾਲਤ ਵੱਲੋਂ ਕਰਮਚਾਰੀ ਦੀ ਦੇਖਰੇਖ ਜਾਂ ਕਬਜ਼ੇ ਵਿੱਚ ਹੋਵੇ

ਹੇਠ ਲਿਖੀਆਂ ਘਰੇਲੂ ਹਿੰਸਾ ਦੀਆਂ ਘਟਨਾਵਾਂ ਮੰਨੀਆਂ ਜਾਂਦੀਆਂ ਹਨ:

 • ਕਿਸੇ ਵਿਅਕਤੀ ਨੂੰ ਡਰਾਉਣ ਜਾਂ ਨੁਕਸਾਨ ਪਹੁੰਚਾਉਣ ਲਈ, ਕਿਸੇ ਵੀ ਤਰਾਂ ਦੀ ਜਾਣ ਬੁੱਝ ਕੇ ਜਾਂ ਲਾਪਰਵਾਹੀ ਨਾਲ ਕੀਤੀ ਕਿਰਿਆ ਦੇ ਸਿੱਟੇ ਵੱਜੋਂ ਸੱਟ ਜਾਂ ਜਾਇਦਾਦ ਨੂੰ ਨੁਕਸਾਨ ਹੋਣਾ
 • ਅਜਿਹੀ ਹਰਕਤ ਜਾਂ ਧਮਕੀ, ਜਿਹੜੀ ਵਿਅਕਤੀਗਤ ਜਾਂ ਜਾਇਦਾਦ ਨੂੰ ਨੁਕਸਾਨ ਦਾ ਡਰ ਪੈਦਾ ਕਰਕੇ ਵਿਅਕਤੀ ਵਿੱਚ ਸਹਿਮ ਪੈਦਾ ਕਰੇ
 • ਮਾਨਸਿਕ ਅਤੇ ਭਾਵਨਾਤਮਕ ਦੁਰਵਿਹਾਰ
 • ਜਬਰੀ ਕੈਦ
 • ਜਬਰਦਸਤੀ ਜਾਂ ਧਮਕਾ ਕੇ ਬਣਾਇਆ ਜਿਨਸੀ ਸੰਪਰਕ
 • ਪਿੱਛਾ ਕਰਨਾ

ਹੇਠ ਲਿਖੇ ਕਾਰਨਾਂ ਕਰਕੇ ਕਰਮਚਾਰੀ ਘਰੇਲੂ ਹਿੰਸਾ ਛੁੱਟੀ ਲੈ ਸਕਦਾ ਹੈ:

 • ਘਰੇਲੂ ਹਿੰਸਾ ਕਾਰਨ, ਕਰਮਚਾਰੀ ਦੇ ਨਿਰਭਰ ਬੱਚੇ ਜਾਂ ਸੰਗਰੱਕਸ਼ਿਤ ਬਾਲਗ ਨੂੰ ਵਾਪਰੀ ਸਰੀਰਕ ਜਾਂ ਮਾਨਸਿਕ ਸੱਟ ਦੀ ਮੈਡੀਕਲ ਸਹਾਇਤਾ ਲਈ ਇਜਾਜ਼ਤ ਦੇਣੀ
 • ਪੀੜਿਤ ਸੇਵਾਵਾਂ ਸੰਸਥਾ ਤੋਂ ਸੇਵਾ ਲੈਣ ਲਈ
 • ਕਰਮਚਾਰੀ, ਕਰਮਚਾਰੀ ਦਾ ਨਿਰਭਰ ਬੱਚਾ ਜਾਂ ਸੰਗਰੱਕਸ਼ਿਤ ਬਾਲਗ ਨੂੰ ਮਾਨਸਿਕ ਅਤੇ ਹੋਰ ਪੇਸ਼ੇਵਰ ਕਾਉਂਸਲਿੰਗ ਦੀ ਆਗਿਆ ਦੇਣੀ
 • ਥੋੜੇ ਜਾਂ ਪੱਕੇ ਸਮੇ ਲਈ ਉੱਨਾਂ ਦੀ ਸਥਾਨ ਬਦਲੀ ਕਰਨੀ
 • ਕਨੂੰਨੀ ਸਹਾਇਤਾ, ਕਨੂੰਨੀ ਕਾਰਵਾਈ ਲਈ ਸਮੇ ਦੀ ਲੋੜ ਆਦਿ ਸ਼ਾਮਿਲ ਹਨ

ਛੁੱਟੀ ਦੀ ਲੰਬਾਈ

ਹਰ ਕੈਲੰਡਰ ਸਾਲ ਵਿੱਚ ਕਰਮਚਾਰੀ 10 ਦਿਨਾਂ ਤੱਕ ਘਰੇਲੂ ਹਿੰਸਾ ਛੁੱਟੀ ਲੈ ਸਕਦੇ ਹਨ। ਕੋਈ ਵੀ ਨਾਂ ਵਰਤੇ ਗਏ ਛੁੱਟੀ ਦੇ ਦਿਨ, ਨਵੇਂ ਕੈਲੰਡਰ ਸਾਲ ਵਿੱਚ ਨਹੀਂ ਜੁੜ ਸਕਦੇ।

ਨੋਟਿਸ ਦੇਣਾ

ਕਰਮਚਾਰੀ ਨੂੰ ਛੁੱਟੀ ਤੇ ਜਾਣ ਤੋਂ ਉੱਚਿਤ ਸਮਾਂ ਪਹਿਲਾਂ, ਰੁਜ਼ਗਾਰਦਾਤਾ ਨੂੰ ਨੋਟਿਸ ਦੋਣਾ ਜ਼ਰੂਰੀ ਹੈ।

ਨੌਕਰੀ ਦੀ ਸਮਾਪਤੀ

ਘਰੇਲੂ ਹਿੰਸਾ ਛੁੱਟੀ ਦੌਰਾਨ ਮਾਲਕ, ਕਰਮਚਾਰੀ ਦੀ ਨੌਕਰੀ ਦੀ ਸਮਾਪਤੀ ਜਾਂ ਲੇ ਆਫ ਨਹੀਂ ਕਰ ਸਕਦਾ। ਜੇਕਰ ਰੁਜ਼ਗਾਰ ਸਮਾਪਤ ਹੋ ਜਾਂਦਾ ਹੈ ਤਾਂ, ਕਰਮਚਾਰੀ ਦੁਆਰਾ ਨਾਂ ਵਰਤੇ ਗਏ ਕੋਈ ਵੀ ਛੁੱਟੀ ਵਾਲੇ ਦਿਨਾਂ ਦਾ ਰੁਜ਼ਗਾਰਦਾਤਾ ਦੁਆਰਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ।

ਜਿਹੜਾ ਕਰਮਚਾਰੀ ਮਹਿਸੂਸ ਕਰਦਾ ਹੈ ਕਿ ਉਸਨੂੰ ਅਢੁੱਕਵੇਂ ਤਰੀਕੇ ਨਾਲ ਨੌਕਰੀ ਵਿੱਚੋਂ ਕੱਢਿਆ ਗਿਆ ਹੈ, ਰੁਜ਼ਗਾਰ ਮਿਆਰ ਸ਼ਿਕਾਇਤ ਕਰ ਸਕਦਾ ਹੈ।

ਸਹਾਇਤਾ ਕਿੱਥੇ ਪ੍ਰਾਪਤ ਕਰਨੀ ਹੈ?

ਜੇਕਰ ਤੁਸੀਂ ਫੌਰੀ ਤੌਰ ਤੇ ਖਤਰੇ ਵਿੱਚ ਹੋ, ਤਾਂ 911 ਤੇ ਕਾਲ ਕਰੋ।

ਅਲਬਰਟਾ ਸਰਕਾਰ, ਪਰਿਵਾਰਿਕ ਹਿੰਸਾ ਤੋਂ ਪ੍ਰਭਾਵਿਤ ਅਲਬਰਟਾਵਾਸੀਆਂ ਨੂੰ ਇਹ ਸਹਾਇਤਾ ਸਿੱਧੇ ਤੌਰ ਤੇ ਦਿੰਦੀ ਹੈ:

ਜੇਕਰ ਤੁਸੀਂ ਮਾਲਕ ਜਾਂ ਸਹਿ ਕਰਮਚਾਰੀ ਹੋਣ ਦੇ ਨਾਤੇ ਆਪਣੇ ਸਟਾਫ ਜਾਂ ਸਾਥੀ ਦੇ ਘਰੇਲੂ ਹਿੰਸਾ ਵਿੱਚ ਹੋਣ ਦੀ ਸਥਿਤੀ ਵਿੱਚ ਸਹਾਇਤਾ ਲਈ ਜਾਣਕਾਰੀ ਜਾਂ ਸਹਿਯੋਗ ਦੀ ਭਾਲ ਵਿੱਚ ਹੋ ਤਾਂ:

ਕਨੂੰਨ ਕਿਵੇਂ ਲਾਗੂ ਹੁੰਦਾ ਹੈ

ਰੁਜ਼ਗਾਰ ਮਿਆਰੀ ਕੋਡ ਦੇ ਪਾਰਟ 2, ਡਿਵੀਜਨ 7.6 ਵਿੱਚ ਘਰੇਲੂ ਹਿੰਸਾ ਛੁੱਟੀ ਸਬੰਧੀ ਰੂਲ ਰੱਖੇ ਗਏ ਹਨ। ਕਨੂੰਨ, ਕਰਮਚਾਰੀਆਂ ਨੂੰ ਤਹਿ ਮਿਆਦ ਤੱਕ ਬਿਨਾਂ ਤਨਖਾਹ ਛੁੱਟੀ ਦਾ ਹੱਕ ਦਿੰਦਾ ਹੈ, ਜਿਸਦੇ ਖਤਮ ਹੋਣ ਤੇ ਉੱਨਾਂ ਨੂੰ ਸਮਾਨ ਜਾਂ ਬਰਾਬਰ ਦੀ ਨੌਕਰੀ ਤੇ ਦੁਬਾਰਾ ਰੱਖਣਾ ਪੈਂਦਾ ਹੈ।

Disclaimer: ਇੱਸ ਸੂਚਨਾ ਅਤੇ ਅਲਬਰਟਾ ਰੁਜ਼ਗਾਰ ਮਿਆਰ ਕਨੂੰਨ(Alberta Employment Standards legislation) ਵਿੱਚ ਫਰਕ ਹੋਣ ਦੀ ਸਥਿਤੀ ਵਿੱਚ ਕਨੂੰਨ(legislation) ਨੂੰ ਹੀ ਸਹੀ ਸਮਝਿਆ ਜਾਵੇ।