Part of Prevention

ਅੱਤ ਦੇ ਤਾਪਮਾਨਾਂ ਵਿੱਚ ਕੰਮ ਕਰਨਾ

ਅਤਿਅੰਤ ਠੰਡ ਜਾਂ ਗਰਮੀ ਵਿਚ ਕੰਮ ਕਰਨ ਲਈ ਸਿਹਤ ਅਤੇ ਸੁਰੱਖਿਆ ਜਾਣਕਾਰੀ ਅਤੇ ਕੰਮ ਸਥਾਨ ਤੇ ਇਸਦਾ ਅਭਿਆਸ

ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।

 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

Explore pages in:
 • Working in extreme temperatures

ਸੰਖੇਪ ਜਾਣਕਾਰੀ

ਅੱਤ ਦੇ ਤਾਪਮਾਨਾਂ ਵਿੱਚ ਕੰਮ ਕਰਨ ਵਾਲੇ ਸਿਹਤ ਦੇ ਖ਼ਤਰਿਆਂ ਨੂੰ ਸਮਝਣਾ ਮਾਲਕਾਂ ਨੂੰ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਕਰਨ ਵਿਚ ਮਦਦ ਕਰ ਸਕਦਾ ਹੈ। ਹਾਲਾਂਕਿ ਇਹ ਜਾਣਕਾਰੀ ਬਾਹਰ ਕੰਮ ਕਰਨ ਵਾਲੇ ਵਰਕਰਾਂ ਲਈ ਸਭ ਤੋਂ ਢੁਕਵੀਂ ਹੈ, ਇਹ ਇਨਡੋਰ (ਅੰਦਰਲੇ)ਗਰਮ ਜਾਂ ਠੰਢੇ ਵਾਤਾਵਰਨ ਵਿੱਚ ਕੰਮ ਕਰਦੇ ਕਾਮਿਆਂ ਦੀ ਵੀ ਮਦਦ ਕਰ ਸਕਦੀ ਹੈ।

ਵਧੇਰੇ ਜਾਣਕਾਰੀ ਲਈ, ਗਰਮੀ ਅਤੇ ਸਰਦੀ ਵਿੱਚ ਸੁਰੱਖਿਅਤ ਕੰਮ ਕਰਨ ਦਾ ਪਬਲੀਕੇਸ਼ਨ ਦੇਖੋ।

ਅੱਤ ਦੀ ਠੰਢ ਵਿੱਚ ਕੰਮ ਕਰਨਾ

ਜਦੋਂ ਤੁਸੀਂ ਬਹੁਤ ਠੰਢ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਸਰੀਰ ਦੀ ਜ਼ਿਆਦਾ ਊਰਜਾ ਲਗਾਤਾਰ ਅੰਦਰੂਨੀ ਤਾਪਮਾਨ ਨੂੰ ਕਾਇਮ ਰੱਖਣ ਲਈ ਵਰਤੀ ਜਾਂਦੀ ਹੈ। ਹਾਲਾਂਕਿ, ਤੁਹਾਡੇ ਸਰੀਰ ਦੀ ਅਪਨਾਉਣ ਦੀ ਸਮਰੱਥਾ ਸੀਮਾ ਹੈ। ਠੰਢ ਦਾ ਲੱਗਣਾ ਉਦੋਂ ਵਾਪਰਦਾ ਹੈ ਜਦੋਂ ਤੁਹਾਡੇ ਅੰਦਰੂਨੀ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ।

ਸ਼ੁਰੂਆਤੀ ਚਿਤਾਵਨੀ ਚਿੰਨ੍ਹ

ਠੰਡ ਦੇ ਲੱਗਣ ਦੇ ਚਿਤਾਵਨੀ ਲੱਛਣਾਂ ਵਿੱਚ ਸ਼ਾਮਲ ਹਨ:

 • ਠੰਢ ਅਤੇ ਕਾਂਬਾ ਮਹਿਸੂਸ ਕਰਨਾ
 • ਉਂਗਲਾਂ ਅਤੇ ਪੋਟਿਆਂ ਦਾ ਮਹਿਸੂਸ ਕਰਨ ਜਾਂ ਝਰਨਾਹਟ ਹੋਣਾ ਘੱਟਣਾ
 • ਉਂਗਲਾਂ, ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਹਿਲਾਉਣ ਵਿੱਚ ਮੁਸ਼ਕਿਲ(ਕੰਮ ਕਰਨ ਵੇਲੇ ਮੁਸ਼ਕਿਲ)
 • ਫਰੋਸਟ ਨਿੱਪ (ਚਮੜੀ ਦੀ ਬਾਹਰਲੀ ਸਤਾ ਦਾ ਚਿੱਟੇ ਰੰਗ ਦਾ ਹੋਣਾ)
 • "unusual –umbles“(ਅਸਾਧਾਰਣ ਹਰਕਤਾਂ), ਜਿਵੇਂ ਕਿ ਤੁਰਦੇ ਸਮੇ ਡਿੱਗਣਾ, ਫੁਸਫੁਸਾਉਣਾ, ਬੋਲਣ ਵੇਲੇ ਅੜਕਣਾ ਅਤੇ ਚਿੜਚਿੜਾਪਣ।

ਲੱਛਣਾਂ ਦਾ ਹੋਰ ਵਿਗੜਨਾ

 • ਬੇਹੱਦ ਕਾਂਬਾ, ਅਤੇ ਫੇਰ ਕਾਂਬੇ ਦਾ ਰੁਕਣਾ
 • ਤਾਲਮੇਲ ਵਿੱਚ ਮੁਸ਼ਕਿਲ
 • ਉਲਝਣ(ਕੰਨਫਿਊਜਨ)
 • ਫਰੋਸਟ ਬਾਈਟ(ਚਮੜੀ ਦਾ ਅੰਦਰ ਤੱਕ ਜੰਮਣਾ, ਨੀਲਾ ਜਾਂ ਲਾਲ ਹੋ ਜਾਂਣਾ)
 • ਬੇਹੋਸ਼ੀ

ਅੱਤ ਦੀ ਠੰਢ ਕਾਰਨ ਹਾਈਪੋਥਰਮੀਆ(ਸਰੀਰ ਦੀ ਅੰਦਰਲੀ ਗਰਮੀ ਦਾ ਖਤਮ ਹੋਣਾ) ਹੋ ਸਕਦਾ ਹੈ, ਜਿਸ ਨਾਲ ਮੌਤ ਹੋ ਸਕਦੀ ਹੈ।

ਨਿੱਘੇ ਕਿਵੇਂ ਰਹੋ?

 • ਤਹਿਆਂ ਵਿੱਚ ਅਤੇ ਤਾਪ ਰੋਧਕ ਕਪੜੇ ਪਾਉ
 • ਚਮੜੀ ਨੂੰ ਢੱਕੋ
 • ਸੂਰਜ ਵਿੱਚ ਰਹੋ
 • ਥੋੜੇ ਥੋੜੇ ਸਮੇ ਅੰਦਰ ਬ੍ਰੇਕ ਲਓ
 • ਜੁੱਤਿਆਂ ਨੂੰ ਸੁੱਕਾ ਰੱਖੋ
 • ਸਰੀਰ ਨੂੰ ਗਰਮੀ ਪੈਦਾ ਕਰਦਾ ਰੱਖਣ ਲਈ ਚਲਦੇ ਫਿਰਦੇ ਰਹੋ (ਪਰ ਪਸੀਨੇ ਤੋਂ ਬਚੋ)

ਮਾਲਕ ਕੀ ਕਰ ਸਕਦੇ ਹਨ

ਠੰਡੇ ਤਾਪਮਾਨਾਂ ਵਿਚ ਕੰਮ ਕਰਦੇ ਹੋਏ ਤੁਹਾਡੇ ਕੋਲ ਹੇਠ ਲਿਖਿਆਂ ਦੀ ਮੌਜੂਦਗੀ ਹੋਣੀ ਚਾਹੀਦੀ ਹੈ:

 • ਕੰਮ ਸਥਾਨ(ਆਨ-ਸਾਈਟ) ਹੀਟਰ ਜਾਂ ਨਿੱਘੇ ਸ਼ੈਲਟਰ(ਅਰਾਮਗਾਹ)
 • ਕੰਮ/ਵਾਰਮ ਅੱਪ ਸ਼ਡਿਊਲ
 • ਕੰਮ ਦੀ ਲਚੀਲੀ ਰਫਤਾਰ ਰੱਖੋ ਜਿੱਥੇ ਲੋੜ ਪੈਣ ਤੇ ਕਰਮਚਾਰੀ ਵਾਧੂ ਬ੍ਰੇਕ ਲੈ ਸਕਦੇ ਹੋਣ
 • ਕਾਮਿਆਂ ਨੂੰ ਜਿੰਨਾ ਹੋ ਸਕੇ ਡਰਾਫਟ ਜਾਂ ਹਵਾਵਾਂ ਤੋਂ ਸੁਰੱਖਿਅਤ ਕਰੋ
 • ਬੱਡੀ(ਸਾਥੀ) ਸਿਸਟਮ ਵਰਤੋ ਤਾਂ ਜੋ ਕੋਈ ਇਕੱਲਾ ਕੰਮ ਨਾਂ ਕਰੇ
 • ਕੰਮ ਦਾ ਸਮਾਂ ਨਿਰਧਾਰਨ(ਸ਼ਡਿਊਲ) ਕਰਨ ਤੋਂ ਪਹਿਲਾਂ ਐਡਜਸਟਮੈਂਟ ਪੀਰੀਅਡ ਉਲੀਕੋ
 • ਖ਼ਤਰੇ ਦਾ ਮੁਲਾਂਕਣ ਕਰੋ, ਬਚਾਊ ਸੁਰੱਖਿਆ ਪ੍ਰਬੰਧ ਸਹੀ ਰੱਖੋ ਅਤੇ ਠੰਢ ਵਿਚ ਕੰਮ ਕਰਨ ਦੇ ਖ਼ਤਰਿਆਂ ਤੋਂ ਕਾਮਿਆਂ ਨੂੰ ਜਾਣੂ ਕਰਾਓ

ਅੱਤ ਦੀ ਗਰਮੀ ਵਿੱਚ ਕੰਮ ਕਰਨਾ

ਤੁਹਾਡੇ ਸਰੀਰ ਨੂੰ ਗਰਮ ਮੌਸਮ ਵਿੱਚ ਕੰਮ ਕਰਨ ਨੂੰ ਅਪਨਾਉਣ ਲਈ ਸਮੇਂ ਦੀ ਲੋੜ ਹੁੰਦੀ ਹੈ। ਇਹ ਪ੍ਰਕਿਰਿਆ 4 ਤੋਂ 7 ਕੰਮ ਦੇ ਦਿਨ ਲੈ ਸਕਦੀ ਹੈ, ਪਰ ਹਰੇਕ ਵਿਅਕਤੀ ਲਈ ਵੱਖ ਵੱਖ ਹੋ ਸਕਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸੁਰੱਖਿਅਤ ਢੰਗ ਨਾਲ ਕੰਮ ਕਰੋ, ਤੁਹਾਨੂੰ ਗਰਮੀ ਦੌਰਾਨ ਬਾਹਰ ਕੰਮ ਕਰਨ ਦੇ ਸਮੇਂ ਨੂੰ ਹੌਲੀ ਹੌਲੀ ਵਧਾਉਣਾ ਚਾਹੀਦਾ ਹੈ।

ਸ਼ੁਰੂਆਤੀ ਚਿਤਾਵਨੀ ਚਿੰਨ੍ਹ

ਗਰਮੀ ਲੱਗਣ ਦੇ ਚੇਤਾਵਨੀ ਦੇ ਲੱਛਣਾਂ ਵਿੱਚ ਸ਼ਾਮਲ ਹਨ:

 • ਖਿਝਣਾ
 • ਬੇਹੋਸ਼ੀ, ਜੀਅ ਮਚਲਾਉਣਾ ਅਤੇ ਥਕਾਵਟ
 • ਡੀਹਾਈਡਰੇਸ਼ਨ(ਪਾਣੀ ਦੀ ਕਮੀ)
 • ਸਿਰ ਦਰਦ ਅਤੇ ਉਲਝੇਵਾਂ
 • ਮਾਸਪੇਸ਼ੀਆਂ ਵਿੱਚ ਦਰਦ
 • ਬਹੁਤ ਪਸੀਨਾ ਆਉਣਾ
 • ਗਰਮੀ ਨਾਲ ਧੱਫੜ ਪੈਣੇ

ਲੱਛਣਾਂ ਦਾ ਵਿਗੜਨਾ

 • ਪਸੀਨਾ ਬੰਦ ਹੋ ਸਕਦਾ ਹੈ
 • ਗਰਮ ਅਤੇ ਖੁਸ਼ਕ ਚਮੜੀ
 • ਨਬਜ਼ ਦੀ ਗਤੀ ਵਿੱਚ ਤਬਦੀਲੀ
 • ਗੰਭੀਰ ਮਾਸਪੇਸ਼ੀਆਂ ਦਾ ਦਰਦ
 • ਗੰਭੀਰ ਸਿਰ ਦਰਦ
 • ਥਕਾਵਟ
 • ਸਾਹ ਲੈਣ ਵਿੱਚ ਮੁਸ਼ਕਲ

ਬੇਇਲਾਜਾ ਗਰਮੀ ਦਾ ਲੱਗਣਾ, ਹੀਟ ਸਟਰੋਕ(ਲੂ ਦਾ ਅਟੈਕ) ਵਿੱਚ ਤਬਦੀਲ ਹੋ ਸਕਦਾ ਹੈ, ਜੋ ਜਾਨ-ਲੇਵਾ ਹੈ।

ਓਵਰਹੀਟਿੰਗ(ਗਰਮੀ ਦੀ ਅੱਤ) ਤੋਂ ਕਿਵੇਂ ਬਚਣਾ ਹੈ

 • ਲੋੜ ਪੈਣ ਤੇ ਬ੍ਰੇਕ ਲਓ
 • ਬਹੁਤ ਪਾਣੀ ਪੀਓ (1 ਕੱਪ ਪਾਣੀ ਹਰ 15 ਮਿੰਟ ਤੇ)
 • ਗਰਮੀ ਦੇ ਅਸਰ ਨੂੰ ਘਟਾਉਣ ਲਈ ਤਿਆਰ ਕੀਤੇ ਕੱਪੜੇ ਅਤੇ ਸੁਰੱਖਿਆ ਸਾਧਨ ਵਰਤੋ
 • ਗਰਮ ਵਾਤਾਵਰਨ ਵਿਚ ਸਰੀਰਕ ਗਤੀਵਿਧੀਆਂ ਨੂੰ ਘਟਾਓ
 • ਗਰਮੀ ਲੱਗਣ ਦੇ ਲੱਛਣਾਂ ਨੂੰ ਜਾਣੋ

ਮਾਲਕ(ਇੰਪਲਾਇਰ) ਕੀ ਕਰ ਸਕਦੇ ਹਨ

ਜਦੋਂ ਗਰਮ ਤਾਪਮਾਨਾਂ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਹੇਠ ਲਿਖਿਆਂ ਦੀ ਆਸ ਕਰਨੀ ਚਾਹੀਦੀ ਹੈ:

 • ਕੰਮ-ਅਰਾਮ(ਰੈਸਟ) ਸ਼ਡਿਊਲ ਦੀ ਵਰਤੋਂ ਕਰੋ
 • ਕੰਮ ਸਥਾਨ ਨੂੰ ਇੱਕ ਠੰਢੇ ਛਾਂ ਦਾਰ ਖੇਤਰ ਵਿੱਚ ਮੂਵ ਕਰੋ
 • ਠੰਡੇ ਖੇਤਰ(ਕੂਲਿੰਗ ਸਟੇਸ਼ਨ) ਬਣਾਉ ਜਿੱਥੇ ਕਾਮੇ ਆਰਾਮ ਕਰ ਸਕਣ
 • ਵਰਕਰਾਂ(ਕਾਮਿਆਂ) ਨੂੰ ਤਾਪਮਾਨ ਅਨੁਸਾਰ ਢਲਣ ਦੀ ਇਜ਼ਾਜਤ ਦਿਓ
 • ਦਿਨ ਦੇ ਠੰਢੇ ਸਮੇਂ ਲਈ ਵਧੇਰੇ ਸਰੀਰਕ ਕੰਮਾਂ ਦਾ ਸ਼ਡਿਊਲ ਬਣਾਓ
 • ਬਹੁਤ ਸਾਰਾ ਪੀਣ ਵਾਲਾ ਠੰਢਾ ਪਾਣੀ ਮੁਹੱਈਆ ਕਰਾਓ
 • ਖ਼ਤਰੇ ਦਾ ਮੁਲਾਂਕਣ ਕਰੋ, ਬਚਾਊ ਸੁਰੱਖਿਆ ਪ੍ਰਬੰਧ ਸਹੀ ਰੱਖੋ ਅਤੇ ਗਰਮੀ ਵਿਚ ਕੰਮ ਕਰਨ ਦੇ ਖ਼ਤਰਿਆਂ ਤੋਂ ਕਾਮਿਆਂ ਨੂੰ ਜਾਣੂ ਕਰਾਓ

ਇਨਫੋਗ੍ਰਾਫਿਕਸ (ਚਾਰਟ ਜਾਂ ਚਿਤਰਾਂ ਦੀ ਸਹਾਇਤਾ ਨਾਲ ਜਾਣਕਾਰੀ)

ਤੁਸੀਂ ਅੱਤ ਦੇ ਤਾਪਮਾਨਾਂ ਵਿੱਚ ਕੰਮ ਕਰਨ ਨਾਲ ਸੰਬੰਧਿਤ ਇਨਫੋਗ੍ਰਾਫਿਕਸ ਪ੍ਰਿੰਟ ਅਤੇ ਸਾਂਝੇ ਕਰ ਸਕਦੇ ਹੋ।

ਸੰਪਰਕ

OHS ਨਾਲ ਸੰਪਰਕ ਕਰਨ ਲਈ:

ਫੋਨ: 780-415-8690 (ਐਡਮਿੰਟਨ)
ਟੋਲ ਫਰੀ: 1-866-415-8690 
TTY: 780-427-9999 (ਐਡਮਿੰਟਨ)
TTY: 1-800-232-7215

ਮਾਹਰ ਨੂੰ ਪੁੱਛੋ