ਖਤਰਨਾਕ ਕੰਮ ਨੂੰ ਮਨਾ ਕਰੋ

ਤੁਹਾਨੂੰ ਅਜਿਹੇ ਕੰਮ ਨੂੰ ਇਨਕਾਰ ਕਰਨ ਦਾ ਅਧਿਕਾਰ ਹੈ ਜੋ ਤੁਹਾਨੂੰ ਜਾਂ ਦੂਸਰਿਆਂ ਨੂੰ ਖਤਰੇ ਵਿੱਚ ਪਾ ਸਕਦਾ ਹੈ।

ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।

 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

Explore pages in:
 • Refuse dangerous work

ਮਹੱਤਵਪੂਰਣ ਜਾਣਕਾਰੀ

ਕਾਮਿਆਂ ਨੂੰ ਖਤਰਨਾਕ ਕੰਮ ਨੂੰ ਮਨਾ ਕਰਨ ਦਾ ਅਧਿਕਾਰ ਹੈ ਅਤੇ ਇਸ ਅਧਿਕਾਰ ਦਾ ਵਰਤੋਂ ਸਮੇ ਉਹ ਵਿਰੋਧੀ ਕਾਰਨਾਈ ਤੋਂ ਸੁਰੱਖਿਅਤ ਹਨ।

 • ਜਦੋਂ ਤੱਕ ਕੰਮ ਤੋਂ ਮਨਾਹੀ ਦੀ ਜਾਂਚ ਹੁੰਦੀ ਹੈ ਕਾਮਿਆਂ ਨੂੰ ਲਗਾਤਾਰ ਤਨਖਾਹ ਦੇਣੀ ਲਾਜ਼ਮੀ ਹੈ।
 • ਰੁਜ਼ਗਾਰਦਾਤਾਵਾਂ ਨੂੰ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਕਾਮੇ ਕੰਮ ਸਥਾਨ ਤੇ ਖਤਰਿਆਂ ਨੂੰ ਸਮਝਣ, ਜਾਨਣ ਕਿ ਕੀ ਰਿਪੋਰਟ ਕਰਨ ਦੀ ਲੋੜ ਹੈ ਅਤੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਵਿੱਚ ਉਨਾਂ ਕੋਲ ਸਮੱਰਥਨ ਹੈ।
 • ਰੁਜ਼ਗਾਰਦਾਤਾ, ਸਾਂਝੀ ਕੰਮ ਸਥਾਨ ਤੇ ਸਿਹਤ ਅਤੇ ਸੁਰੱਖਿਆ ਕਮੇਟੀ ਜਾਂ ਸਿਹਤ ਅਤੇ ਸੁਰੱਖਿਆ ਨੁਮਾਂਇਦੇ, ਜੇ ਹਨ ਤਾਂ, ਦੇ ਸਹਿਯੋਗ ਨਾਲ ਮਾਮਲੇ ਦੀ ਜਾਂਚ ਕਰਨ।
 • ਨਿਯਮਾਂ ਅਧੀਨ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਦੀ ਵਰਤੋਂ ਕਰਨ ਤੇ ਕਾਮਿਆਂ ਵਿਰੁੱਧ ਮਾਲਕ ਕਿਸੇ ਤਰਾਂ ਦੀ ਵਿਰੋਧੀ ਜਾਂ ਪੱਖਪਾਤੀ ਕਾਰਵਾਈ ਨਹੀਂ ਕਰ ਸਕਦਾ।
 • ਹੋਰ ਕਾਮਿਆਂ ਨੂੰ ਕੰਮ ਸੌਂਪਿਆ ਜਾ ਸਕਦਾ ਹੈ ਜੇ ਉਨਾਂ ਨੂੰ ਇਨਕਾਰ ਅਤੇ ਇਸਦੇ ਕਾਰਨ ਬਾਰੇ ਹਿਦਾਇਤ ਕੀਤੀ ਗਈ ਹੈ ਅਤੇ ਉਨਾਂ ਨੂੰ ਕੰਮ ਤੋਂ ਇਨਕਾਰ ਕਰਨ ਦੇ ਆਪਣੇ ਅਧਿਕਾਰ ਤੋਂ ਜਾਗਰੂਕ ਕੀਤਾ ਗਿਆ ਹੈ, ਮਾਲਕ ਦੇ ਇਹ ਨਿਰਧਾਰਿਤ ਕਰਨ ਤੋਂ ਬਾਦ ਕਿ ਇੱਥੇ ਕੋਈ ਖਤਰਾ ਨਹੀਂ ਹੈ।

ਇਹ ਕਿਵੇਂ ਕੰਮ ਕਰਦਾ ਹੈ

ਸੂਬਾਈ ਤੌਰ ਤੇ ਨਿਯੰਤ੍ਰਿਤ ਕੰਮ ਕਰਨ ਵਾਲੇ ਸਥਾਨਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਿਸੇ ਵੀ ਕੰਮ ਨੂੰ ਕਰਨ ਤੋਂ ਇਨਕਾਰ ਕਰਨ ਦਾ ਅਧਿਕਾਰ ਹੁੰਦਾ ਹੈ ਜਿਸ ਨਾਲ ਉਹ ਸੋਚਦੇ ਹਨ ਕਿ ਇਹ ਉਨਾਂ ਨੂੰ ਜਾਂ ਦੂਜਿਆਂ ਨੂੰ ਖਤਰੇ ਵਿੱਚ ਪਾ ਦੇਵੇਗਾ।

ਕਿਸੇ ਕਾਮੇ ਨੂੰ ਅਜਿਹੇ ਹਾਲਾਤ ਵਿੱਚ ਕੰਮ ਕਰਨ ਲਈ ਕਹਿਣਾ ਕਿ ਜਿੱਥੇ ਸਿਹਤ ਅਤੇ ਸੁਰੱਖਿਆ ਦਾ ਖਤਰਾ ਸੂਬਾਈ ਮਜ਼ਦੂਰ ਕਾਨੂੰਨਾਂ ਦੇ ਵਿਰੁੱਧ ਹੈ।

ਕੰਮ ਜੋ ਸਿਹਤ ਅਤੇ ਸੁਰੱਖਿਆ ਦੇ ਖਤਰਿਆਂ ਨਾਲ ਸੰਬੰਧਿਤ ਹੈ ਅਤੇ ਜੋ ਕੰਮ ਤੇ ਆਮ ਨਹੀਂ ਹਨ ਨੂੰ ਖਤਰਨਾਕ ਸਥਿਤੀ ਮੰਨਿਆ ਜਾਂਦਾ ਹੈ ਜੋ ਕੰਮ ਤੋਂ ਇਨਕਾਰ ਕਰਨ ਦੀ ਪ੍ਰਵਿਰਤੀ ਨੂੰ ਤੇਜ਼ ਕਰ ਸਕਦਾ ਹੈ।

ਖਤਰਨਾਕ ਕੰਮ ਨਾਲ ਕਿਵੇ ਨਜਿੱਠਣਾ ਹੈ

ਕਰਮਚਾਰੀ ਦੀਆਂ ਜ਼ਿੰਮੇਵਾਰੀਆਂ

ਜੇ ਤੁਹਾਨੂੰ ਅਜਿਹਾ ਕੰਮ ਕਰਨ ਲਈ ਕਿਹਾ ਗਿਆ ਹੈ ਜੋ ਤੁਸੀਂ ਸੋਚਦੇ ਹੋ ਕਿ ਇਹ ਤੁਹਾਡੇ ਲਈ ਜਾਂ ਦੂਜਿਆਂ ਲਈ ਖਤਰਨਾਕ ਹੋ ਸਕਦਾ ਹੈ ਤਾਂ ਇਹਨਾਂ ਕਦਮਾਂ ਦੀ ਪਾਲਣਾ ਕਰੋ:

 1. ਉਹ ਕੰਮ ਨਾ ਕਰੋ।
 2. ਆਪਣੇ ਮਾਲਕ, ਸੁਪਰਵਾਈਜ਼ਰ ਜਾਂ ਕਿਸੇ ਹੋਰ ਥਾਪੇ ਗਏ ਵਿਅਕਤੀ ਨੂੰ ਜਿੰਨੀ ਛੇਤੀ ਹੋ ਸਕੇ ਦੱਸੋ ਕਿ ਤੁਸੀਂ ਕੀ ਕਰਨ ਤੋਂ ਇਨਕਾਰ ਕਰ ਰਹੇ ਹੋ, ਅਤੇ ਕਿਉਂ?
 3. ਤੁਹਾਡੇ ਰੁਜ਼ਗਾਰਦਾਤਾ ਨੂੰ ਖ਼ਤਰਿਆਂ ਨੂੰ ਖਤਮ ਕਰਨ ਲਈ ਜਾਂਚ ਅਤੇ ਕਾਰਵਾਈ ਕਰਨ ਦੀ ਲੋੜ ਹੈ।
  • ਕੰਮ ਕਰਨ ਜਾਂ ਨਿਯੰਤਰਣ ਲਾਗੂ ਕਰਨ ਲਈ ਰੁਜ਼ਗਾਰਦਾਤਾ ਲਈ ਇੱਕ ਯੋਗ ਕਾਮੇ ਦੀ ਭਾਲ ਸ਼ਾਮਲ ਹੋ ਸਕਦੀ ਹੈ।
 4. ਖ਼ਤਰੇ ਨੂੰ ਤੁਰੰਤ ਨਜਿੱਠਣ ਦੀ ਸੂਰਤ ਤੋਂ ਇਲਾਵਾ ਰੁਜ਼ਗਾਰਦਾਤਾ ਨੂੰ ਜਾਂਚ ਖਤਮ ਹੋਣ ਤੇ ਖਤਰੇ ਦੀ ਸਥਿਤੀ ਨੂੰ ਨਜਿੱਠਣ ਦੀ ਵਿਆਖਿਆ ਕਰਦੀ ਇਕ ਰਿਪੋਰਟ ਤਿਆਰ ਕਰਨ ਅਤੇ ਇਸਨੂੰ ਤੁਹਾਨੂੰ ਮੁਹੱਈਆ ਕਰਨਾ ਲਾਜ਼ਮੀ ਹੈ।
 5. OHS ਸੰਪਰਕ ਕੇਂਦਰ ਨਾਲ ਜੁੜੋ ਜੇ ਤੁਹਾਡਾ ਰੁਜ਼ਗਾਰਦਾਤਾ ਉਸ ਕੰਮ ਨੂੰ ਨਹੀਂ ਰੋਕਦਾ ਜਿਸ ਬਾਰੇ ਤੁਸੀਂ ਸੋਚਦੇ ਹੋ ਕਿ ਖ਼ਤਰਨਾਕ ਹੈ।
 6. ਇਸ ਦੌਰਾਨ ਤੁਸੀਂ ਕੋਈ ਹੋਰ ਕੰਮ ਕਰੋ ਜੋ ਤੁਹਾਡਾ ਮਾਲਕ ਸੌਂਪਦਾ ਹੈ, ਬਸ਼ਰਤੇ:
  • ਤੁਸੀਂ ਇਸ ਨੂੰ ਅਰਾਮ ਨਾਲ ਕਰ ਸਕਦੇ ਹੋ
  • ਹ ਸੁਰੱਖਿਅਤ ਹੈ
 7. ਤੁਹਾਡੇ ਰੁਜ਼ਗਾਰਦਾਤਾ ਦੁਆਰਾ ਖਤਰੇ ਦੀ ਜਾਂਚ ਅਤੇ ਉਸ ਦੁਆਰਾ ਇਸ ਨੂੰ ਠੀਕ ਕਰਨ ਲਈ ਜੋ ਕਾਰਵਾਈ ਕੀਤੀ ਗਈ ਹੈ ਨਾਲ ਸਬੰਧਿਤ ਰਿਪੋਰਟ ਨੂੰ ਪੜੋ।
 8. ਓ.ਐਚ.ਐਸ. ਸੰਪਰਕ ਕੇਂਦਰ ਨਾਲ ਜੁੜੋ ਜੇ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਮਾਲਕ ਨੇ ਅਜੇ ਵੀ ਸਥਿਤੀ ਨੂੰ ਨਹੀਂ ਸੁਧਾਰਿਆ।

ਰੁਜ਼ਗਾਰਦਾਤਾ ਦੀਆਂ ਜਿੰਮੇਵਾਰੀਆਂ

ਜੇ ਤੁਸੀਂ ਇਕ ਰੁਜ਼ਗਾਰਦਾਤਾ ਹੋ ਜਿਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਤੁਹਾਡਾ ਕਰਮਚਾਰੀ ਕੰਮ ਤੋਂ ਇਨਕਾਰ ਕਰ ਰਿਹਾ ਹੈ ਜੋ ਉਹ ਸੋਚਦੇ ਹਨ ਕਿ ਅਸੁਰੱਖਿਅਤ ਹ ਜਾਂ ਤੁਹਾਨੂੰ ਖਤਰੇ ਦੀ ਜਾਂਚ ਅਤੇ ਖ਼ਤਰੇ ਨੂੰ ਖਤਮ ਕਰਨ ਦੀ ਕਾਨੂੰਨੀ ਜ਼ਰੂਰਤ ਹੈ।

ਜੇ ਕੋਈ ਕਰਮਚਾਰੀ ਅਸੁਰੱਖਿਅਤ ਕੰਮ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਇਹਨਾਂ ਦੀ ਪਾਲਣਾ ਕਰੋ:

 1. ਖ਼ਤਰਿਆਂ ਨੂੰ ਖਤਮ ਕਰਨ ਲਈ ਜਾਂਚ ਅਤੇ ਕਾਰਵਾਈ ਕਰੋ।
 2. ਇਹ ਯਕੀਨੀ ਬਣਾਉ ਕਿ ਕਿਸੇ ਹੋਰ ਕਾਮੇ ਨੂੰ ਉਹ ਕੰਮ ਜਾਂ ਸਾਜ਼ੋ-ਸਮਾਨ ਨਹੀਂ ਉਲੀਕਿਆ ਗਿਆ ਜਦੋਂ ਤੱਕ:
  • ਖ਼ਤਰਾ ਖਤਮ ਨਹੀਂ ਕੀਤਾ ਗਿਆ ਹੈ
  • ਕੰਮ ਸੌਂਪਿਆ ਜਾਣ ਵਾਲਾ ਕਰਮਚਾਰੀ ਖਤਰੇ ਦੇ ਘੇਰੇ ਵਿੱਚ ਨਹੀਂ ਹੈ
  • ਕੰਮ ਸੌਂਪਿਆ ਜਾਣ ਵਾਲਾ ਕਰਮਚਾਰੀ, ਇਨਕਾਰ, ਇਸਦੇ ਕਾਰਨਾਂ ਬਾਰੇ ਅਤੇ ਖਤਰਾ ਪੈਦਾ ਕਰਨ ਵਾਲੇ ਕੰਮ ਕਰਨ ਤੋਂ ਇਨਕਾਰ ਦੇ ਆਪਣੇ ਹੱਕ ਬਾਰੇ ਸੂਚਿਤ ਕੀਤਾ ਗਿਆ ਹੈ।
 3. ਤੁਸੀਂ ਅਸਥਾਈ ਤੌਰ ਤੇ ਕਾਮੇ ਨੂੰ ਕਿਸੇ ਹੋਰ ਕੰਮ ਤੇ ਲਗਾ ਸਕਦੇ ਹੋ ਪਰ ਉਸੇ ਤਨਖ਼ਾਹ ਤੇ।
 4. ਲਿਖਿੱਤ ਦਸਤਾਵੇਜ਼:
  • ਕਰਮਚਾਰੀ ਦੀ ਸੂਚਨਾ
  • ਤੁਹਾਡੀ ਜਾਂਚ ਤੋਂ ਲੱਭੇ ਤੱਤ
  • ਸਥਿਤੀ ਨੂੰ ਸੁਧਾਰਨ ਲਈ ਤੁਸੀਂ ਕਿਹੜੇ ਕਦਮ ਚੁੱਕੇ
 5. ਕੰਮ ਸਥਾਨ ਤੇ ਸਾਂਝੀ ਵਰਕ ਸਾਈਟ ਦੇ ਸਿਹਤ ਅਤੇ ਸੁਰੱਖਿਆ ਕਮੇਟੀ ਜਾਂ ਸਿਹਤ ਅਤੇ ਸੁਰੱਖਿਆ ਪ੍ਰਤੀਨਿਧ ਜੇ ਕੋਈ ਹੈ, ਨੂੰ ਸ਼ਾਮਲ ਕਰੋ।
 6. ਕਮੇਟੀ ਜਾਂ ਸਿਹਤ ਅਤੇ ਸੁਰੱਖਿਆ ਪ੍ਰਤੀਨਿਧੀ ਜੇ ਕੋਈ ਹੋਵੇ ਅਤੇ ਕਰਮਚਾਰੀ ਨੂੰ ਲਿਖਤੀ ਰਿਪੋਰਟ ਦੀ ਕਾਪੀ ਦਿਓ।
 7. ਜੇਕਰ ਕਰਮਚਾਰੀ ਦੁਆਰਾ ਕੰਮ ਕਰਨ ਤੋਂ ਇਨਕਾਰ ਕਰਨ ਤੇ ਜੋ ਉਹ ਸੋਚਦੇ ਹਨ ਕਿ ਅਸੁਰੱਖਿਅਤ ਹੈ ਬਾਰੇ ਤੁਹਾਡੇ ਕੋਈ ਪ੍ਰਸ਼ਨ ਹਨ ਤਾਂ OHS ਸੰਪਰਕ ਕੇਂਦਰ ਨੂੰ ਫ਼ੋਨ ਕਰੋ।

ਸੰਪਰਕ

OHS ਨਾਲ ਸੰਪਰਕ ਕਰਨ ਲਈ:

ਫੋਨ: 780-415-8690 (ਐਡਮਿੰਟਨ)
ਟੋਲ ਫਰੀ: 1-866-415-8690 
TTY: 780-427-9999 (ਐਡਮਿੰਟਨ)
TTY: 1-800-232-7215

ਮਾਹਰ ਨੂੰ ਪੁੱਛੋ