ਕਮਾਈ ਵਿੱਚੋਂ ਕਟੌਤੀਆਂ

ਪਤਾ ਕਰੋ ਕਿ, ਕਰਮਚਾਰੀ ਦੀ ਕਮਾਈ ਵਿੱਚੋਂ ਕਿਹੜੀਆਂ ਕਟੌਤੀਆਂ ਦੀ ਇਜਾਜ਼ਤ ਹੈ, ਅਤੇ ਕਿਹੜੀਆਂ ਦੀ ਨਹੀਂ।

ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।

 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਮੁੱਢਲੇ ਨਿਯਮ

ਕੋਡ, ਕਰਮਚਾਰੀ ਦੀ ਕਮਾਈ ਵਿੱਚੋਂ ਕੁਝ ਕਾਨੂੰਨੀ ਕਟੌਤੀਆਂ ਦੀ ਇਜਾਜ਼ਤ ਦਿੰਦਾ ਹੈ। ਪਰ ਕਟੌਤੀ ਦੀ ਰਕਮ, ਅਤੇ ਕਟੌਤੀ ਦਾ ਕਾਰਨ, ਕਰਮਚਾਰੀ ਦੀ ਪੇ ਸਟੇਟਮੈਂਟ ਤੇ ਦਰਜ ਹੋਣਾ ਲਾਜ਼ਮੀ ਹੈ।

ਮਾਲਕ, ਕਰਮਚਾਰੀ ਦੀ ਆਮਦਨ ਵਿੱਚੋਂ ਤਾਂ ਹੀ ਕਟੌਤੀ ਕਰ ਸਕਦੇ ਹਨ, ਜੇਕਰ ਕਟੌਤੀ:

 • ਕਾਨੂੰਨੀ ਤੌਰ ਤੇ ਲੋੜੀਂਦੀ ਹੈ, ਜਿਵੇਂ ਸੰਘੀ ਅਤੇ ਸੂਬਾਈ ਟੈਕਸ, ਕਨੇਡਾ ਪੈਨਸ਼ਨ ਪਲੈਨ ਵਿੱਚ ਹਿੱਸਾ।
 • ਇੱਕ ਸਾਂਝੇ ਸਮਝੌਤੇ(ਉਦਾਹਰਣ:ਯੂਨੀਅਨ ਐਗਰੀਮੈਂਟ) ਦੁਆਰਾ ਅਧਿਕਾਰਿਤ, ਜਾਂ
 • ਕਰਮਚਾਰੀ ਦੁਆਰਾ ਲਿਖਿੱਤ ਰੂਪ ਵਿੱਚ ਅਧਿਕਾਰਿਤ

ਨੌਕਰੀ ਸ਼ੁਰੂ ਕਰਨ ਸਮੇਂ ਕਰਮਚਾਰੀ ਲਿਖਿਤ ਰੂਪ ਵਿੱਚ ਇੰਨਾਂ ਕਟੌਤੀਆਂ ਨੂੰ ਮਨਜ਼ੂਰੀ ਦਿੰਦੇ ਹਨ:

 • ਕੰਪਨੀ ਦੀ ਪੈਨਸ਼ਨ ਯੋਜਨਾਂ
 • ਦੰਦਾਂ ਦੇ ਪਲੈਨ
 • ਸੋਸ਼ਲ ਫੰਡ
 • ਰਜਿਸਟਰਡ ਰਿਟਾਇਰਮੈਂਟ ਬੱਚਤ ਯੋਜਨਾਂ

ਖਾਣੇ ਅਤੇ ਰਿਹਾਇਸ਼ ਲਈ ਕਟੌਤੀਆਂ

ਖਾਣਾ ਅਤੇ ਰਿਹਾਇਸ਼

ਮਾਲਕ, ਕਰਮਚਾਰੀ ਤੋਂ ਲਿਖਿੱਤ ਅਧਿਕਾਰ ਤਹਿਤ, ਉਸਦੀ ਤਨਖਾਹ ਨੂੰ ਨਿਊਨਤਮ ਵੇਜ ਤੋਂ ਵੱਧ ਤੋਂ ਵੱਧ ਇੰਨਾ ਘਟਾ ਸਕਦੇ ਹਨ:

 • $4.41 ਹਰ ਰੋਜ਼ ਮਾਲਕ, ਕਰਮਚਾਰੀ ਨੂੰ ਰਿਹਾਇਸ਼ ਲਈ ਮੁਹੱਈਆ ਕਰਵਾਂਉਦਾ ਹੈ।
 • $3.35 ਹਰ ਰੋਜ਼ ਖਾਣਾ ਖਾਣ ਦੇ ਮਿਲਦੇ ਹਨ, ਨਾਂ ਖਾਧੇ ਗਏ ਖਾਣੇ ਤੇ ਕਟੌਤੀ ਨਹੀਂ ਕੀਤੀ ਜਾ ਸਕਦੀ।

ਕਟੌਤੀਆਂ ਜਿੰਨਾਂ ਦੀ ਇਜਾਜ਼ਤ ਨਹੀਂ ਹੈ

ਮਾਲਕ ਨੂੰ ਕੁਝ ਕਟੌਤੀਆਂ ਦੀ ਕਿਸੇ ਵੀ ਸੂਰਤ ਵਿੱਚ ਇਜਾਜ਼ਤ ਨਹੀਂ ਹੈ। ਕਟੌਤੀਆਂ ਜਿੰਨਾਂ ਦੀ ਕਿਸੇ ਵੀ ਹਾਲਤ ਵਿੱਚ ਇਜਾਜ਼ਤ ਨਹੀਂ, ਵਿੱਚ ਸ਼ਾਮਿਲ ਹਨ:

ਵਰਦੀਆ

ਵਰਦੀਆਂ ਉੱਤੇ ਖਰਚ ਕਰਨ ਲਈ ਕੋਈ ਵੀ ਮਾਲਕ, ਆਪਣੇ ਕਰਮਚਾਰੀ ਦੀ ਤਨਖਾਹ ਨਹੀਂ ਘਟਾ ਸਕਦਾ। ਵਰਦੀਆਂ ਉੱਤੇ ਕਟੌਤੀ ਦੀ ਇਜਾਜ਼ਤ ਨਹੀਂ ਹੈ। ਇਸ ਵਿੱਚ ਵਰਦੀ ਦੀ ਖਰੀਦ, ਵਰਤੋਂ, ਸਾਫ ਸਫਾਈ ਜਾਂ ਰਿਪੇਅਰ, ਜਾਂ ਹੋਰ ਕੋਈ ਖਾਸ ਪਹਿਨਣ ਵਾਲਾ ਕੱਪੜਾ, ਜੋ ਕਰਮਚਾਰੀ ਨੂੰ ਕੰਮ ਤੇ ਪਹਿਨਣਾ ਪੈਂਦਾ ਹੈ, ਨਾਲ ਸਬੰਧਿਤ ਖਰਚਾ ਸ਼ਾਮਿਲ ਹੈ। ਜੇਕਰ ਕੋਈ ਮਾਲਕ ਨਿੱਜੀ ਸੁਰੱਖਿਆ ਸਮੱਗਰੀ(PPE) ਲਈ ਕਮਾਈ ਵਿੱਚੋਂ ਕਟੌਤੀ ਕਰਦਾ ਹੈ, ਤਾਂ ਇਹ ਕਟੌਤੀਆਂ ਅਤੇ ਕਮਾਈ ਸੈਕਸ਼ਨ 12(C) ਦੇ ਅੰਤਰਗਤ ਹੋਵੇਗਾ ਅਤੇ ਇੱਸ ਦਾ ਕਰਮਚਾਰੀ ਦੁਆਰਾ ਲਿਖਤੀ ਰੂਪ ਵਿੱਚ ਅਧਿਕਾਰਿਤ ਹੋਣਾ ਜਰੂਰੀ ਹੈ।

ਕੰਮ ਸਬੰਧੀ ਸਿਹਤ ਤੇ ਸੁਰੱਖਿਆ ਕੋਡ ਦੇ ਤਹਿਤ ਮਾਲਕਾਂ ਨੂੰ ਲੋੜ ਪੈਣ ਤੇ ਕਰਮਚਾਰੀਆਂ ਨੂੰ ਸਵਾਸ ਸੁਰੱਖਿਆ ਸਮੱਗਰੀ ਉਪਲਬਧ ਕਰਾਉਣੀ ਹੁੰਦੀ ਹੈ। ਹੋਰ ਕਿਸਮਾਂ ਦੇ PPE ਲਈ, ਮਾਲਕਾਂ ਨੂੰ ਯਕੀਨੀ ਬਨਾਉਣਾ ਪਵੇਗਾ ਕਿ ਕਾਮੇ ਸਮੱਗਰੀ ਦਾ ਇਸਤੇਮਾਲ ਕਰਨ( ਉਦਾਹਰਣ:ਇਹ ਮੰਗ ਨਾਂ ਕਰਨ ਕਿ ਮਾਲਕ ਹੀ ਉਪਲਬਧ ਕਰਾਵੇ) ਅਸਲ ਵਿੱਚ ਮਾਲਕ ਹੀ ਸਾਰੀਆਂ PPE ਲਈ ਭੁਗਤਾਨ ਕਰਦਾ ਹੈ। ਕੁਝ ਉਦਯੋਗਾਂ ਵਿੱਚ ਜਿਵੇਂ ਕਿ ਨਿਰਮਾਣ, ਜਿੱਥੇ ਕਈ ਵਾਰੀ ਕਾਮਿਆਂ ਦੀ ਮਾਲਕਾਂ ਨਾਲ ਤਬਦੀਲੀ ਹੁੰਦੀ ਰਹਿੰਦੀ ਹੈ, ਉੱਥੇ ਕਾਮਿਆਂ ਤੋਂ ਹੀ ਆਪਣੇ ਸੇਫਟੀ ਬੂਟ, ਸਖਤ ਟੋਪ ਅਤੇ ਕੰਮ ਵਾਲੇ ਦਸਤਾਨੇ ਮੁਹੱਈਆ ਕਰਾਉਣ ਦੀ ਉਮੀਦ ਕੀਤੀ ਜਾਂਦੀ ਹੈ।

ਕੰਮ ਵਿੱਚ ਗਲਤੀ

ਕੰਮ ਵਿੱਚ ਗਲਤੀ ਲਈ ਕਟੌਤੀਆਂ ਦੀ ਇਜਾਜ਼ਤ ਨਹੀ ਹੈ। ਗਲਤੀ ਵਿੱਚ ਸ਼ਾਮਿਲ ਹੈ, ਕਰਮਚਾਰੀ ਦੁਆਰਾ ਕੀਤੀ ਗਈ ਕੋਈ ਵੀ ਹਰਕਤ ਜਾਂ ਭੁੱਲ, ਜਿਸ ਨਾਲ ਮਾਲਕ ਨੂੰ ਨੁਕਸਾਨ ਪਹੁੰਚਿਆ ਹੋਵੇ।

ਕੰਮ ਵਿੱਚ ਗਲਤੀ ਦੀ ਉਦਾਹਰਣ ਵਿੱਚ ਸ਼ਾਮਿਲ ਹੈ, ਮਾਲਕ ਦੇ ਵਾਹਨ ਜਾਂ ਸਮਾਨ ਦਾ ਦੁਰਘਟਨਾ ਨਾਲ ਨੁਕਸਾਨ ਜਾਂ ਉਤਪਾਦਨ ਵਿੱਚ ਗਲਤੀਆਂ।

ਧੰਨ(ਕੈਸ਼) ਵਿੱਚ ਕਮੀ ਅਤੇ ਜਾਇਦਾਦ ਦਾ ਨੁਕਸਾਨ

ਧੰਨ ਵਿੱਚ ਕਮੀ ਜਾਂ ਜਾਇਦਾਦ ਦੇ ਨੁਕਸਾਨ ਲਈ, ਕਰਮਚਾਰੀ ਦੀ ਕਮਾਈ ਵਿੱਚੋਂ ਕਟੌਤੀ ਨਹੀਂ ਕੀਤੀ ਜਾ ਸਕਦੀ, ਜੇ ਹੋਰ ਵਿਅਕਤੀਆਂ ਦੀ ਵੀ ਉਸ ਕੈਸ਼ ਜਾਂ ਜਾਇਦਾਦ ਤੱਕ ਪਹੁੰਚ ਹੈ। ਇਸ ਵਿੱਚ ਮਾਲਕ, ਜਾਂ ਉਨਾਂ ਦੇ ਨੁਮਾਂਇਦੇ, ਹੋਰ ਕਰਮਚਾਰੀ ਜਾਂ ਗਾਹਕ।

ਕੈਸ਼ ਸ਼ਾਮਿਲ ਹੋਣ ਦੀ ਸਥਿਤੀ ਵਿੱਚ, ਕਰਮਚਾਰੀਆਂ ਨੂੰ ਆਪਣਾ ਫਲੋਟ ਗਿਣਨ, ਆਪਣੀ ਵਿਕਰੀ ਦੀ ਜ਼ਿੰਮੇਵਾਰੀ ਅਤੇ ਕੈਸ਼ ਪ੍ਰਤੀ ਜ਼ਿੰਮੇਵਾਰੀ ਦਾ ਅੰਤਿਮ ਫੈਸਲਾ ਲੈਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜਦੋਂ ਤੱਕ ਇਹ ਹਾਲਤਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਕਰਮਚਾਰੀ ਲਿੱਖਿਤ ਅਧਿਕਾਰ ਨਹੀਂ ਦਿੰਦਾ, ਮਾਲਿਕ ਕੈਸ਼ ਦਾ ਘਾਟਾ ਅਤੇ ਜਾਇਦਾਦ ਦੇ ਨੁਕਸਾਨ ਤੇ ਕਟੌਤੀ ਨਹੀਂ ਕਰ ਸਕਦਾ।

ਕੈਸ਼ ਦੀ ਕਮੀ ਅਤੇ ਜਾਇਦਾਦ ਦੇ ਨੁਕਸਾਨ ਦੀਆਂ ਉਦਾਹਰਣਾਂ ਵਿੱਚ ਸ਼ਾਮਿਲ ਹੈ ਬਾਰ ਜਾਂ ਰੈਸਟੋਰੈਂਟ ਦੇ ਬਾਹਰ ਵਸੂਲੀ, ਪੈਟ੍ਰੋਲ ਪੰਪ ਤੇ ਤੇਲ ਪਵਾ ਕੇ ਭੱਜਣਾ, ਜਾਂ ਰੈਸਟੋਰੈਂਟ ਵਿੱਚ ਤੋੜ ਭੰਨ।

ਕਨੂੰਨ ਕਿਵੇਂ ਲਾਗੂ ਹੁੰਦਾ ਹੈ

ਰੁਜ਼ਗਾਰ ਮਿਆਰ ਕੋਡ ਦਾ ਸੈਕਸ਼ਨ 12 ਮਾਲਕ ਦੁਆਰਾ ਕਰਮਚਾਰੀ ਦੀ ਤਨਖਾਹ ਤੇ ਲਗਾਈਆਂ ਕਟੌਤੀਆਂ ਦੀ ਹੱਦ ਨਿਰਧਾਰਿਤ ਕਰਦਾ ਹੈ।

Disclaimer: ਇੱਸ ਸੂਚਨਾ ਅਤੇ ਅਲਬਰਟਾ ਰੁਜ਼ਗਾਰ ਮਿਆਰ ਕਨੂੰਨ(Alberta Employment Standards legislation) ਵਿੱਚ ਫਰਕ ਹੋਣ ਦੀ ਸਥਿਤੀ ਵਿੱਚ ਕਨੂੰਨ(legislation) ਨੂੰ ਹੀ ਸਹੀ ਸਮਝਿਆ ਜਾਵੇ।

ਸੰਪਰਕ ਕਰੋ

ਰੁਜ਼ਗਾਰ ਮਿਆਰਾਂ ਨੂੰ ਸੰਪਰਕ ਕਰੋ ਜਾਂ ਅਪਡੇਟਸ ਲਈ ਸਾਈਨ ਅੱਪ ਕਰੋ।