ਮੁੱਢਲੇ ਰੂਲ
- ਜਿਹੜੇ ਕਰਮਚਾਰੀ ਘੱਟੋ ਘੱਟ 90 ਦਿਨਾਂ ਤੋਂ ਇੱਕ ਹੀ ਰੁਜ਼ਗਾਰਦਾਤਾ ਨਾਲ ਕੰਮ ਕਰ ਰਹੇ ਹਨ, ਉਹ ਸਿਟੀਜ਼ਨਸ਼ਿੱਪ ਸੈਰਿਮਨੀ ਛੁੱਟੀ ਲੈਣ ਦੇ ਯੋਗ ਹਨ।
- ਸਿਟੀਜ਼ਨਸ਼ਿੱਪ ਸੈਰਿਮਨੀ ਉਦੋਂ ਹੁੰਦੀ ਹੈ ਜਦੋਂ ਸਿਟੀਜ਼ਨਸ਼ਿੱਪ ਸਰਟੀਫਿਕੇਟ ਪ੍ਰਾਪਤ ਕਰਦੇ ਹੋ, ਜਿਹੜਾ ਸਿਟੀਜ਼ਨਸ਼ਿੱਪ ਐਕਟ(ਕਨੇਡਾ) ਅਤੇ ਐਕਟ ਦੇ ਅਧੀਨ ਨਿਯਮਾਂ ਤਹਿਤ ਮੁਹੱਈਆ ਕਰਾਇਆ ਜਾਂਦਾ ਹੈ।
- ਯੋਗ ਕਰਮਚਾਰੀ ਬਿਨਾਂ ਨੌਕਰੀ ਖੁਸੱਣ ਦੇ ਰਿਸਕ ਤੋਂ ਛੁੱਟੀ ਲੈ ਸਕਦੇ ਹਨ।
- ਰੁਜ਼ਗਾਰਦਾਤਾ ਲਈ, ਯੋਗ ਕਰਮਚਾਰੀਆਂ ਨੂੰ ਸਿਟੀਜ਼ਨਸ਼ਿੱਪ ਸਮਾਰੋਹ(ਸੈਰਿਮਨੀ) ਛੁੱਟੀ, ਮਨਜ਼ੂਰ ਕਰਨੀ ਜ਼ਰੂਰੀ ਹੈ ਅਤੇ ਕਰਮਚਾਰੀ ਦੇ ਕੰਮ ਤੋਂ ਵਾਪਿਸ ਪਰਤਣ ਤੇ ਉਸਨੂੰ ਸਮਾਨ ਜਾਂ ਬਰਾਬਰ ਦੀ ਨੌਕਰੀ ਦੇਣੀ ਪਵੇਗੀ।
- ਰੁਜ਼ਗਾਰਦਾਤਾ ਨੂੰ, ਛੁੱਟੀ ਦੌਰਾਨ ਕਿਸੇ ਤਰਾਂ ਦੀ ਤਨਖਾਹ ਜਾਂ ਭੱਤੇ ਦੇ ਭੁਗਤਾਨ ਦੀ ਲੋੜ ਨਹੀ ਹੈ, ਜੇਕਰ ਇਹ ਰੁਜ਼ਗਾਰ ਦੇ ਸਾਂਝੇ ਐਗਰੀਮੈਂਟ ਜਾਂ ਕਾਂਟਰੈਕਟ ਵਿੱਚ ਨਹੀਂ ਕਿਹਾ ਗਿਆ।
- ਸਿਟੀਜ਼ਨਸ਼ਿੱਪ ਸੈਰਿਮਨੀ ਛੁੱਟੀ ਤੇ ਕਰਮਚਾਰੀ, ਉਨਾਂ ਦੀ ਨੌਕਰੀ ਦੇ ਸਾਲਾਂ ਦੀ ਗਿਣਤੀ ਦੇ ਮੰਤਵ ਲਈ, ਲਗਾਤਾਰ ਨੌਕਰੀ ਵਿੱਚ ਹੀ ਸਮਝੇ ਜਾਂਦੇ ਹਨ।
ਕਰਮਚਾਰੀ ਦੀ ਯੋਗਤਾ
ਜਿਹੜੇ ਕਰਮਚਾਰੀ ਘੱਟੋ ਘੱਟ 90 ਦਿਨਾਂ ਤੋਂ ਇੱਕ ਹੀ ਰੁਜ਼ਗਾਰਦਾਤਾ ਨਾਲ ਕੰਮ ਕਰ ਰਹੇ ਹਨ, ਉਹ ਸਿਟੀਜ਼ਨਸ਼ਿੱਪ ਸਮਾਰੋਹ(ਸੈਰਿਮਨੀ) ਛੁੱਟੀ ਲੈਣ ਦੇ ਯੋਗ ਹਨ।
ਕਰਮਚਾਰੀ ਸਿਰਫ ਇੱਕ ਵਾਰ ਹੀ ਕਨੇਡੀਅਨ ਸਿਟੀਜ਼ਨਸ਼ਿੱਪ ਲੈਣ ਲਈ ਇੱਸ ਛੁੱਟੀ ਦੇ ਯੋਗ ਹਨ।
90 ਦਿਨਾਂ ਤੋਂ ਘੱਟ ਰੁਜ਼ਗਾਰ ਵਾਲੇ ਕਰਮਚਾਰੀਆਂ ਦੀ ਵੀ ਛੁੱਟੀ ਮਨਜ਼ੂਰ ਹੋ ਸਕਦੀ ਹੈ, ਭਾਵੇਂ ਰੁਜ਼ਗਾਰ ਮਿਆਰੀ ਕਨੂੰਨ ਤਹਿਤ ਉਨਾਂ ਦੇ ਰੁਜ਼ਗਾਰਦਾਤਾਵਾਂ ਨੂੰ ਛੁੱਟੀ ਮਨਜ਼ੂਰ ਕਰਨ ਦੀ ਲੋੜ ਨਹੀਂ ਹੈ।
ਛੁੱਟੀ ਦੀ ਲੰਬਾਈ
ਕਰਮਚਾਰੀ ਅੱਧੇ ਦਿਨ ਤੱਕ ਦੀ ਸਿਟੀਜ਼ਨਸ਼ਿੱਪ ਸੈਰਿਮਨੀ ਛੁੱਟੀ ਲੈ ਸਕਦੇ ਹਨ। ਕੋਈ ਵੀ ਨਾਂ ਵਰਤੇ ਗਏ ਛੁੱਟੀ ਦੇ ਦਿਨ, ਨਵੇਂ ਕੈਲੰਡਰ ਸਾਲ ਵਿੱਚ ਨਹੀਂ ਜੁੜ ਸਕਦੇ।
ਨੋਟਿਸ ਦੇਣਾ
ਕਰਮਚਾਰੀ ਨੂੰ ਛੁੱਟੀ ਤੇ ਜਾਣ ਤੋਂ ਉੱਚਿਤ ਸਮਾਂ ਪਹਿਲਾਂ ਅਤੇ ਹਲਾਤਾਂ ਮੁਤਾਬਿਕ, ਰੁਜ਼ਗਾਰਦਾਤਾ ਨੂੰ ਨੋਟਿਸ ਦੋਣਾ ਜ਼ਰੂਰੀ ਹੈ।
ਨੌਕਰੀ ਦੀ ਸਮਾਪਤੀ
ਸਿਟੀਜ਼ਨਸ਼ਿੱਪ ਸਮਾਰੋਹ(ਸੈਰਿਮਨੀ) ਛੁੱਟੀ ਦੌਰਾਨ ਮਾਲਕ, ਕਰਮਚਾਰੀ ਦੀ ਨੌਕਰੀ ਦੀ ਸਮਾਪਤੀ ਜਾਂ ਲੇ ਆਫ ਨਹੀਂ ਕਰ ਸਕਦਾ। ਜੇਕਰ ਰੁਜ਼ਗਾਰ ਸਮਾਪਤ ਹੋ ਜਾਂਦਾ ਹੈ ਤਾਂ, ਕਰਮਚਾਰੀ ਦੁਆਰਾ ਨਾਂ ਵਰਤੇ ਗਏ ਕੋਈ ਵੀ ਛੁੱਟੀ ਵਾਲੇ ਦਿਨਾਂ ਦਾ ਰੁਜ਼ਗਾਰਦਾਤਾ ਦੁਆਰਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ।
ਜਿਹੜਾ ਕਰਮਚਾਰੀ ਮਹਿਸੂਸ ਕਰਦਾ ਹੈ ਕਿ ਉਸਨੂੰ ਅਢੁੱਕਵੇਂ ਤਰੀਕੇ ਨਾਲ ਨੌਕਰੀ ਵਿੱਚੋਂ ਕੱਢਿਆ ਗਿਆ ਹੈ, ਰੁਜ਼ਗਾਰ ਮਿਆਰ ਸ਼ਿਕਾਇਤ ਕਰ ਸਕਦਾ ਹੈ।
ਕਨੂੰਨ ਕਿਵੇਂ ਲਾਗੂ ਹੁੰਦਾ ਹੈ
ਰੁਜ਼ਗਾਰ ਮਿਆਰੀ ਕੋਡਦੇ ਪਾਰਟ 2, ਡਿਵੀਜਨ 7.6 ਵਿੱਚ ਸਿਟੀਜ਼ਨਸ਼ਿੱਪ ਸਮਾਰੋਹ(ਸੈਰਿਮਨੀ) ਛੁੱਟੀ ਸਬੰਧੀ ਰੂਲ ਰੱਖੇ ਗਏ ਹਨ। ਕਨੂੰਨ, ਕਰਮਚਾਰੀਆਂ ਨੂੰ ਤਹਿ ਮਿਆਦ ਤੱਕ ਬਿਨਾਂ ਤਨਖਾਹ ਛੁੱਟੀ ਦਾ ਹੱਕ ਦਿੰਦਾ ਹੈ, ਜਿਸਦੇ ਖਤਮ ਹੋਣ ਤੇ ਉੱਨਾਂ ਨੂੰ ਸਮਾਨ ਜਾਂ ਬਰਾਬਰ ਦੀ ਨੌਕਰੀ ਤੇ ਦੁਬਾਰਾ ਰੱਖਣਾ ਪੈਂਦਾ ਹੈ।
Disclaimer:ਇੱਸ ਸੂਚਨਾ ਅਤੇ ਅਲਬਰਟਾ ਰੁਜ਼ਗਾਰ ਮਿਆਰ ਕਨੂੰਨ(Alberta Employment Standards legislation) ਵਿੱਚ ਫਰਕ ਹੋਣ ਦੀ ਸਥਿਤੀ ਵਿੱਚ ਕਨੂੰਨ(legislation) ਨੂੰ ਹੀ ਸਹੀ ਸਮਝਿਆ ਜਾਵੇ।