ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਆਪਣੀ ਲੋਕਲ ਪੁਲਿਸ ਜਾਂ 911 ਤੇ ਕਾਲ ਕਰੋ, ਜੇ ਤੁਸੀਂ ਹੁਣੇ ਹਿੰਸਾ ਸਹਿ ਰਹੇ ਹੋ।

ਸੰਖੇਪ ਜਾਣਕਾਰੀ

ਅਲਬਰਟਾ ਵਿੱਚ ਕੁਝ ਤਰਾਂ ਦੀ ਹਿੰਸਾ ਦੇ ਵਾਪਰਨ ਦੀ ਦਰ ਕਨੇਡਾ ਵਿੱਚੋਂ ਉੱਚੀ ਹੈ। ਇੱਸ ਵਿੱਚ ਸ਼ਾਮਿਲ ਹੈ:

 • ਸ਼ਭ ਤੋਂ ਨਜ਼ਦੀਕੀ ਸਾਥੀ ਦੁਆਰਾ ਹਿੰਸਾ
 • ਜਿਨਸੀ ਹਿੰਸਾ
 • ਗੁੰਮਸ਼ੁਦਾ ਅਤੇ ਕਤਲ ਕੀਤੀਆਂ ਆਦਿਵਾਸੀ ਔਰਤਾਂ ਅਤੇ ਲੜਕੀਆਂ

ਆਮ ਕਰਕੇ ਲੋਕ ਹਿੰਸਾ ਬਾਰੇ ਕੁਟਣਾ, ਥੱਪੜ ਮਾਰਨੇ, ਧੱਕਣਾ ਜਾਂ ਕੱਟਣਾ ਆਦਿ ਤੱਕ ਸੋਚਦੇ ਹਨ। ਹਿੰਸਾ ਵੱਖ ਵੱਖ ਤਰੀਕਿਆਂ ਨਾਲ ਹੋ ਸਕਦੀ ਹੈ ਅਤੇ ਇਹ ਬਿਨਾਂ ਇਜਾਜ਼ਤ ਤੋਂ ਵਾਪਰ ਸਕਦੀ ਹੈ।

ਔਰਤਾਂ ਉੱਤੇ ਹਿੰਸਾ ਦੀਆਂ ਕਿਸਮਾਂ

ਘਰੇਲੂ ਹਿੰਸਾ

ਇਹ, ਬੇਹਦ ਨਿਜੀ ਰਿਸ਼ਤੇ ਵਿੱਚ, ਕਿਸੇ ਨੂੰ ਅਸਲ ਵਿੱਚ ਜਾਂ ਡਰਾਉਣ ਲਈ ਸਰੀਰਕ ਜਾਂ ਯੌਨ ਸ਼ਕਤੀ ਦਿਖਾਉਣਾ ਹੈ। ਇਹ ਇੱਕ ਵਾਰ ਜਾਂ ਕਈ ਵਾਰ ਵਾਪਰ ਸਕਦੀ ਹੈ, ਅਤੇ ਦੁਰਵਿਹਾਰ, ਕੁਟਮਾਰ ਦੁਆਰਾ ਅਤੇ ਰੋਅਬ ਪਾ ਕੇ ਵੀ ਵਾਪਰ ਸਕਦੀ ਹੈ।

ਦੁਰਵਿਹਾਰ ਵਿੱਚ ਹੇਠ ਲਿੱਖਿਆਂ ਵਿੱਚੋਂ ਇੱਕ ਜਾਂ ਦੋ ਸ਼ਾਮਿਲ ਹੋ ਸਕਦੇ ਹਨ:

 • ਸਰੀਰਕ, ਮਾਨਸਿਕ, ਭਾਵਨਾਤਮਕ ਜਾਂ ਯੌਨ ਉਤਪੀੜਨ
 • ਅਪਰਾਧਿਕ ਪ੍ਰੇਸ਼ਾਨੀ(ਜਿਵੇਂ ਕਿ ਪਿੱਛਾ ਕਰਨਾ)
 • ਬੱਚਿਆਂ, ਹੋਰ ਪਰਿਵਾਰਿਕ ਮੈਂਬਰਾਂ, ਪਾਲਤੂ ਜਾਨਵਰ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ
ਸਭ ਤੋਂ ਨਿਜੀ ਸਾਥੀ ਦੁਆਰਾ ਹਿੰਸਾ
ਇਹ ਉੱਨਾਂ ਲੋਕਾਂ ਵਿੱਚ ਵਾਪਰਦੀ ਹੈ,ਜੋ ਨਿਜੀ ਸਬੰਧਾਂ ਵਿੱਚ ਹਨ ਜਾਂ ਸੀ, ਕਾਨੂੰਨੀ ਤੌਰ ਤੇ ਇਕੱਠੇ ਹਨ, ਜਾਂ ਵਿਆਹੇ ਹੋਏ ਹਨ। ਉਨਾਂ ਦਾ ਬਿਨਾਂ ਰਿਸ਼ਤੇ ਵਿੱਚ ਹੁੰਦਿਆਂ ਬੱਚਾ ਵੀ ਹੋ ਸਕਦਾ ਹੈ।
ਪਰਿਵਾਰਿਕ ਹਿੰਸਾ
ਇਹ ਮਾਪੇ ਅਤੇ ਬੱਚਿਆਂ, ਭੈਣ-ਭਰਾਵਾਂ, ਜਾਂ ਹੋਰ ਪਰਿਵਾਰਿਕ ਮੈਂਬਰਾਂ ਵਿੱਚ ਵਾਪਰ ਸਕਦੀ ਹੈ।

ਜਿਨਸੀ ਹਿੰਸਾ

ਇਹ ਕਨੇਡਾ ਵਿੱਚ ਵਰਤਿਆ ਜਾਣ ਵਾਲਾ ਇੱਕ ਕਨੂੰਨੀ ਸ਼ਬਦ ਹੈ, ਜਿਹੜਾ ਕਿਸੇ ਕਿਸਮ ਦੇ ਬਿਨਾਂ ਇਜਾਜ਼ਤ ਜਿਨਸੀ ਸੰਪਰਕ ਦਾ ਵਰਨਣ ਕਰਦਾ ਹੈ। ਇੱਸ ਵਿੱਚ ਜਬਰਦਸਤੀ ਜਾਂ ਬਿਨਾਂ ਇੱਛਾ ਤੋਂ ਚੁੱਮਣਾ, ਛੂਹਣਾ,ਜਿਨਸੀ ਸਬੰਧ ਜਾਂ ਬਾਹਰੀ ਜਿਨਸੀ ਸਬੰਧ ਬਨਾਉਣਾ। ਇਹ ਇੱਕ ਅਪਰਾਧ ਹੈ।

ਜਿਨਸੀ ਸ਼ੋਸ਼ਣ

ਇਹ ਉਦੋਂ ਵਾਪਰਦਾ ਹੈ ਜਦੋਂ ਇੱਕ ਵਿਅਕਤੀ ਵਿਸ਼ਵਾਸ ਜਾਂ ਅਹੁਦੇ ਨੂੰ ਵਰਤ ਕੇ ਦੂਸਰੇ ਵਿਅਕਤੀ ਨਾਲ ਜਿਨਸੀ ਕਿਰਿਆਵਾਂ ਆਰੰਭ ਕਰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਛੂਹਣਾ, ਹਿੰਸਾ, ਜਬਰਦਸਤੀ ਜਾਂ ਧਮਕੀਆਂ ਦੀ ਵਰਤੋਂ ਆਦਿ ਹੁੰਦਾ ਹੈ।

ਜਿਨਸੀ ਸ਼ੋਸ਼ਣ ਵਿੱਚ ਉਦਾਹਰਣ ਦੇ ਤੌਰ ਤੇ ਜਿਨਸੀ ਕਿਰਿਆ ਅਤੇ ਅਸ਼ਲੀਲਤਾ ਸ਼ਾਮਿਲ ਹੈ।

ਜਿਨਸੀ ਸ਼ੋਸ਼ਣ ਇੱਕ ਅਪਰਾਧ ਹੈ ਜਦੋਂ ਸ਼ੋਸ਼ਿਤ ਵਿਅਕਤੀ:

 • 18 ਸਾਲ ਦੀ ਉਮਰ ਤੋਂ ਘੱਟ ਹੈ
 • 18 ਸਾਲ ਦੀ ਉਮਰ ਤੋਂ ਵੱਧ ਹੈ, ਅਪਾਹਜ ਹੈ, ਅਤੇ ਸ਼ੋਸ਼ਣ ਬਿਨਾਂ ਇਜਾਜ਼ਤ ਤੋਂ ਹੋਇਆ ਹੈ

ਜਿਨਸੀ ਦੁਰਵਿਹਾਰ

ਅਣਚਾਹੀਆਂ ਅਤੇ ਬਿਨਬੁਲਾਈਆਂ ਜਿਨਸੀ ਟਿੱਪਣੀਆਂ, ਹਾਵਭਾਵ, ਅਵਾਜ਼ਾਂ ਅਤੇ ਹਰਕਤਾਂ ਜੋ ਕਿਸੇ ਵਿਅਕਤੀ ਨੂੰ ਅਸੁਰੱਖਿਅਤ ਮਹਿਸੂਸ ਕਰਾਉਣ, ਘਟੀਆ ਅਤੇ ਅਣਸੁਖਾਵਾਂ ਲੱਗਣਾ ਭਾਵੇਂ ਦੁਰਵਿਹਾਰ ਕਰਨ ਵਾਲਾ ਮਜਾਕ ਕਰਨ ਦਾ ਦਾਅਵਾ ਕਰੇ।

ਜਿਨਸੀ ਦੁਰਵਿਹਾਰ ਸਕੂਲ ਅਤੇ ਕੰਮ ਤੇ ਸਹਿਮ ਅਤੇ ਦੁਸ਼ਮਣੀ ਦਾ ਵਾਤਾਵਰਣ ਪੈਦਾ ਕਰਦਾ ਹੈ। ਔਰਤਾਂ ਅਤੇ ਲੜਕੀਆਂ ਆਮਤੌਰ ਤੇ ਦੁਰਵਿਹਾਰ ਦਾ ਨਿਸ਼ਾਨਾ ਹੁੰਦੀਆਂ ਹਨ।

ਕੁਝ ਉਦਾਹਰਣਾਂ ਇਹ ਹਨ:

 • ਭੱਦੇ ਮਜ਼ਾਕ, ਜਿਨਸੀ ਟਿਪਣੀਆਂ, ਅਫਵਾਹਾਂ ਫੈਲਾਉਣਾ
 • ਜਿਨਸੀ ਫਰਮਾਇਸ਼ਾਂ
 • ਭੱਦੀਆਂ ਜਿਨਸੀ ਉਕਸਾਉ ਹਰਕਤਾਂ, ਦਿੱਖ ਤੇ ਟਿੱਪਣੀ, ਸੀਟੀਆਂ ਮਾਰਨਾਂ
 • ਕਿਸੇ ਦੀ ਜਿਨਸੀ ਤਰਜੀਹ ਤੇ ਬੇਇਜ਼ਤੀ
 • ਜਿਨਸੀ ਸਬੰਧਾਂ ਬਾਰੇ ਹਾਂਕਣਾ
 • ਕੋਈ ਜਬਰੀ ਜਿਨਸੀ ਸੰਪਰਕ(ਛੂਹਣਾ,ਥਾਪੜਨਾ, ਖਿੱਚਣਾ, ਚੁੱਮਣਾ)

ਸਟੇਟੱਸ ਆਫ ਵਿਮੈਨ ਦੇ ਉੱਧਮ

2016 ਦੇ ਉੱਧਮ

ਹਿੰਸਾ ਲੰਬੇ ਸਮੇਂ ਦਾ ਨੁਕਸਾਨ ਕਰ ਸਕਦੀ ਹੈ। ਔਰਤਾਂ ਅਤੇ ਲੜਕੀਆਂ ਜੋ ਹਿੰਸਾ ਅਨੁਭਵ ਕਰਦੀਆਂ ਹਨ, ਉਹ ਆਪਣੇ ਆਪ ਨੂੰ ਰਿਸ਼ਤੇ, ਕੰਮ ਅਤੇ ਵਧੀਆ ਸਿਹਤ ਰੱਖਣ ਦੇ ਅਸਮੱਰਥ ਸਮਝਦੀਆਂ ਹਨ। ਇਹ ਗਰੀਬੀ ਅਤੇ ਬੇਘਰੀ ਦਾ ਵੀ ਅਨੁਭਵ ਕਰ ਸਕਦੀਆਂ ਹਨ।

ਸਟੇਟੱਸ ਆਫ ਵਿਮੈਨ ਜ਼ਿਆਦਾ ਔਰਤਾਂ ਅਤੇ ਲੜਕੀਆਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਿਹਾ ਹੈ, ਉੱਥੇ ਹੀ ਉਨਾਂ ਸਮੱਸਿਆਵਾਂ ਨੂੰ ਹੱਲ ਕਰ ਰਿਹਾ ਹੈ ਜੋ ਹਿੰਸਾ ਦਾ ਕਾਰਨ ਬਣਦੀਆਂ ਹਨ। ਇਹ ਯੋਜਨਾਵਾਂ ਅਜੇ ਬਣ ਰਹੀਆਂ ਹਨ ਜਾਂ ਕੁਝ 2016 ਵਿੱਚ ਬਣ ਗਈਆਂ ਹਨ:

 • ਪਰਿਵਾਰਿਕ ਹਿੰਸਾ ਦੇ ਖਰੜੇ ਨੂੰ ਸਹੀ ਕਰਨ ਲਈ ਬਾਕੀ ਮੰਤਰੀਆਂ ਨਾਲ ਕੰਮ ਕਰਨਾ।
 • ਗੰਮਸ਼ੁਦਾ ਜਾਂ ਕਤਲ ਹੋਈਆਂ ਆਦਿਵਾਸੀ ਔਰਤਾਂ ਅਤੇ ਲੜਕੀਆਂ ਦੀ ਰਾਸ਼ਟਰੀ ਪੜਤਾਲ ਪ੍ਰਕਿਰਿਆ ਦਾ ਹਿੱਸਾ ਬਣਨਾ।
 • ਸਯੁੰਕਤ ਰਾਸ਼ਟਰ ਸੁਰੱਖਿਅਤ ਸ਼ਹਿਰ ਉੱਧਮ ਲਈ ਸਿਟੀ ਆਫ ਐਡਮਿੰਟਨ ਨਾਲ ਮਿਲ ਕੇ ਇੱਕ ਪ੍ਰਸਤਾਵ ਤਿਆਰ ਕਰਨ ਵਿੱਚ ਸਹਾਇਤਾ ਕਰਨੀ।

ਹਿੰਸਾ ਦਾ ਅਨੁਭਵ ਕਰ ਰਹੀਆਂ ਔਰਤਾਂ ਅਤੇ ਲੜਕੀਆਂ ਨੂੰ ਸਹਿਯੋਗ

ਅਲਬਰਟਾ ਸਰਕਾਰ ਨੇ, ਉਨਾਂ ਔਰਤਾਂ ਅਤੇ ਲੜਕੀਆਂ, ਜਿਹੜੀਆਂ ਹਿੰਸਾ ਦਾ ਅਨੁਭਵ ਕਰ ਰਹੀਆਂ ਹਨ ਲਈ, ਸਹਿਯੋਗ ਪ੍ਰਾਪਤ ਕਰਨ ਵਿੱਚ ਪ੍ਰਗਤੀ ਕੀਤੀ ਹੈ। ਇੰਨਾਂ ਉੱਧਮਾਂ ਨੂੰ ਫੰਡਿਗ ਹੁੰਦੀ ਹੈ:

 • ਜਿਨਸੀ ਉਤਪੀੜਨ ਕੇਂਦਰ
  • ਹਰ ਸਾਲ $ 4 ਮਿਲੀਅਨ 11 ਜਿਨਸੀ ਉਤਪੀੜਨ ਕੇਂਦਰਾਂ ਅਤੇ ਅਲਬਰਟਾ ਜਿਨਸੀ ਉਤਪੀੜਨ ਸੇਵਾਵਾਂ ਐਸੋਸੀਏਸ਼ਨ ਨੂੰ ਸਹਿਯੋਗ ਕਰਦੇ ਹਨ।
 • ਪਰਿਵਾਰਿਕ ਹਿੰਸਾ ਰੋਕਥਾਮ
  • ਹਰ ਸਾਲ ਲੱਗਭੱਗ $95 ਮਿਲੀਅਨ ਪਰਿਵਾਰਿਕ ਹਿੰਸਾ ਨੂੰ ਨਜਿੱਠਣ ਵਿੱਚ ਮੱਦਦ ਕਰਦੇ ਹਨ। $24 ਮਿਲੀਅਨ ਜਿਨਸੀ ਹਿੰਸਾ ਅਤੇ ਦੁਰਵਿਹਾਰ ਤੇ ਖਰਚੇ ਜਾਂਦੇ ਹਨ।
 • ਔਰਤਾਂ ਲਈ ਅਪਾਤਕਾਲੀਨ ਅਤੇ ਦੂਜੇ ਪੜਾਅ ਦੇ ਸ਼ੈਲਟਰ(ਆਸਰਾ)
  • 2015 ਵਿੱਚ $15 ਮਿਲੀਅਨ ਦੀ ਨਵੀਂ ਫੰਡਿਗ ਨਾਲ, ਪਰਿਵਾਰਿਕ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਲਈ ਸਹਿਯੋਗ $49 ਮਿਲੀਅਨ ਪ੍ਰਤੀ ਸਾਲ ਤੋਂ ਵੀ ਵੱਧ ਜਾਂਦਾ ਹੈ।
 • ਆਪਰੇਸ਼ਨਲ ਫੰਡਿਗ
  • ਅਲਬਰਟਾ, ਔਰਤਾਂ ਲਈ 30 ਆਪਾਤਕਾਲੀ ਰਿਹਾਇਸ਼ਾਂ ਅਤੇ 11 ਦੂਜੇ ਪੜਾਅ ਦੀਆਂ ਰਿਹਾਇਸ਼ਾਂ ਨੂੰ ਫੰਡ ਕਰਦਾ ਹੈ। ਆਪਰੇਸ਼ਨਲ ਫੰਡਿਗ ਨੇ ਸ਼ੈਲਟਰ ਸਟਾਫ ਦੀਆਂ ਤਨਖਾਹਾਂ ਵੀ ਵਧਾਈਆਂ।
 • ਸ਼ੈਲਟਰ ਵਾਧਾ ਫੰਡ(2014)
  • ਇਹ ਫੰਡਿਗ ਔਰਤਾਂ ਦੇ ਅਪਾਤਕਾਲੀ ਅੱਗ ਲੱਗਣ, ਸਿਹਤ ਅਤੇ ਸੁਰੱਖਿਆ ਪ੍ਰੋਜੈਕਟਾਂ ਦੀ ਦੇਖਰੇਖ, ਦੀ ਅਚਾਨਕ ਸਹਾਇਤਾ ਲਈ ਹੈ।
 • ਪਰਿਵਾਰਿਕ ਹਿੰਸਾ ਹਰੇਕ ਨੂੰ ਦੁੱਖ ਪਹੁੰਚਾਉਦੀ ਹੈ: ਅਲਬਰਟਾ ਵਿੱਚ ਪਰਿਵਾਰਿਕ ਹਿੰਸਾ ਨੂੰ ਖਤਮ ਕਰਨ ਲਈ ਇੱਕ ਖਰੜਾ (PDF, 800 KB)