ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਅਲਬਰਟਾ ਦੇ ਪੀੜਤ ਲੋਕਾਂ ਦੀ ਅਲਬਰਟਾ ਅਪਰਾਧ ਪੀੜਤਾਂ ਦੇ ਕਾਨੂੰਨ (0.3 ਮੈਬਾ) ਅਤੇ ਕੈਨੇਡੀਅਨ ਵਿਕਟਮਜ਼ ਬਿਲ ਆਫ਼ ਰਾਈਟਸ. ਦੇ ਅਧੀਨ ਸੁਰੱਖਿਆ ਹੈ। ਤੁਹਾਡੇ ਹੱਕਾਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ:

 • ਤੁਹਾਡੇ ਨਾਲ ਸ਼ਿਸ਼ਟਾਚਾਰ, ਹਮਦਰਦੀ ਅਤੇ ਸਤਿਕਾਰ ਨਾਲ ਵਿਹਾਰ ਕੀਤਾ ਜਾਣਾ ਚਾਹੀਦਾ ਹੈ
 • ਤੁਹਾਡੀ ਗੋਪਨੀਅਤਾ ਨੂੰ ਸੰਭਵ ਤੌਰ ਤੇ ਸਭ ਤੋਂ ਵੱਡਾ ਸਮਝ ਕੇ ਵਿਚਾਰਿਆ ਅਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ
 • ਤੁਹਾਡੇ ਲਈ ਅਸੁਵਿਧਾ ਘੱਟ ਕਰਨ ਲਈ ਸਾਰੇ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ
 • ਤੁਹਾਡੀ ਸੁਰੱਖਿਆ ਨੂੰ ਅਪਰਾਧਕ ਨਿਆਂ ਪ੍ਰਕਿਰਿਆ ਦੇ ਸਾਰੇ ਪੜਾਵਾਂ ਤੇ ਵਿਚਾਰਿਆ ਜਾਣਾ ਚਾਹੀਦਾ ਹੈ
 • ਤੁਹਾਨੂੰ ਜ਼ਰੂਰੀ ਸਾਧਨਾਂ ਰਾਹੀਂ ਧਮਕੀਆਂ ਅਤੇ ਬਦਲੇ ਦੀਆਂ ਕਾਰਵਾਈਆਂ ਤੋਂ ਬਚਾਇਆ ਜਾਣਾ ਚਾਹੀਦਾ ਹੈ
 • ਤੁਹਾਨੂੰ ਫੌਜਦਾਰੀ ਨਿਆਂ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਤੁਹਾਡੀ ਭੂਮੀਕਾ ਅਤੇ ਫੌਜਦਾਰੀ ਨਿਆਂ ਕਾਰਜਾਂ ਵਿਚ ਹਿੱਸਾ ਲੈਣ ਦੇ ਮੌਕੇ
 • ਤੁਹਾਨੂੰ ਤਫ਼ਤੀਸ਼ ਦੀ ਸਥਿਤੀ, ਨਿਰਧਾਰਨ, ਤਰੱਕੀ ਅਤੇ ਕਾਰਵਾਈਆਂ ਦੇ ਅੰਤਿਮ ਨਤੀਜੇ ਅਤੇ ਸੁਧਾਰਾਤਮਕ ਪ੍ਰਣਾਲੀ ਵਿਚ ਅਪਰਾਧੀ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ
 • ਤੁਹਾਨੂੰ ਪੀੜਤ ਪ੍ਰਭਾਵ ਸਟੇਟਮੈਂਟਾਂ ਸਮੇਤ, ਪੀੜਤ ਸਹਾਇਤਾ ਦੀਆਂ ਉਪਲਬਧ ਸੇਵਾਵਾਂ, ਮੁੜ ਭੁਗਤਾਨ ਦੀ ਬੇਨਤੀ ਕਰਨਾ, ਵਿੱਤੀ ਸੰਪੱਤੀ ਅਤੇ ਹੋਰ ਪ੍ਰੋਗਰਾਮ ਪ੍ਰਾਪਤ ਕਰਨ ਦੇ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
 • ਤੁਹਾਨੂੰ ਤੁਰੰਤ ਉਹਨਾਂ ਸੱਟਾਂ ਲਈ ਵਿੱਤੀ ਲਾਭ ਪ੍ਰਾਪਤ ਹੋਣੇ ਚਾਹੀਦੇ ਹਨ ਜਿਹਨਾਂ ਕਾਰਨ ਤੁਸੀਂ ਦੁੱਖ ਭੋਗਿਆ ਹੈ।
 • ਜੇਕਰ ਦੋਸ਼ ਲਗਾਏ ਗਏ ਹਨ, ਤਾਂ ਤੁਹਾਡੇ ਕੋਲ ਅਦਾਲਤ ਨੂੰ ਇੱਕ ਪੀੜਤ ਪ੍ਰਭਾਵ ਬਿਆਨ ਤਿਆਰ ਕਰਨ ਅਤੇ ਦੇਣ ਦਾ ਅਧਿਕਾਰ ਹੈ ਜੋ ਦੱਸਦਾ ਹੈ ਕਿ ਅਪਰਾਧ ਦਾ ਤੁਹਾਡੇ ਤੇ ਕੀ ਅਸਰ ਪਿਆ।
 • ਤੁਹਾਡੇ ਕੋਲ ਅਦਾਲਤ ਵਿਚ ਉੱਚੀ ਆਵਾਜ਼ ਵਿਚ ਤੁਹਾਡੇ ਪੀੜਤ ਪ੍ਰਭਾਵ ਬਿਆਨ ਨੂੰ ਪੜ੍ਹਨ ਲਈ, ਜਾਂ ਕਿਸੇ ਹੋਰ ਨੂੰ ਇਹ ਤੁਹਾਡੇ ਲਈ ਪੜ੍ਹਨ ਲਈ ਕਹਿਣ ਦਾ ਹੱਕ ਹੈ।
 • ਤੁਹਾਡੇ ਕੋਲ ਕੈਦੀਆਂ ਦੁਆਰਾ ਸੰਪਰਕ ਨਾ ਕੀਤੇ ਜਾਣ ਦਾ ਹੱਕ ਹੈ।
 • ਤੁਹਾਡੇ ਵਿਚਾਰ, ਚਿੰਤਾਵਾਂ ਅਤੇ ਪ੍ਰਤਿਨਿਧਤਾ, ਅਪਰਾਧਕ ਇਨਸਾਫ ਦੀਆਂ ਕਾਰਵਾਈਆਂ ਵਿੱਚ ਮਹੱਤਵਪੂਰਨ ਹਨ।
 • ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਕਿ ਸ਼ਿਕਾਇਤ ਕਿਵੇਂ ਕੀਤੀ ਜਾਵੇ ਜਦੋਂ ਤੁਸੀਂ ਇਹ ਮੰਨਦੇ ਹੋ ਕਿ ਇਹ ਸਿਧਾਂਤਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ।
 • ਤੁਹਾਡੀਆਂ ਲੋੜਾਂ, ਚਿੰਤਾਵਾਂ ਅਤੇ ਵਿਭਿੰਨਤਾ ਨੂੰ ਪ੍ਰੋਗਰਾਮਾਂ, ਸਿੱਖਿਆ ਅਤੇ ਸਿਖਲਾਈ ਦੇ ਵਿਕਾਸ ਅਤੇ ਡਲਿਵਰੀ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ।