ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਜਨਤਕ ਤੌਰ ਤੇ ਫੰਡਿੰਡ ਪੋਸਟ ਸੈਕੰਡਰੀ ਸੰਸਥਾਵਾਂ ਸਰਕਾਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਦੀਆਂ ਹਨ ਅਤੇ ਅਲਬਰਟਾ ਦੇ ਟੈਕਸ ਅਦਾ ਕਰਨ ਵਾਲਿਆਂ ਨੂੰ ਜਵਾਬਦੇਹ ਹੁੰਦੀਆਂ ਹਨ। ਉਨਾਂ ਦੇ ਪ੍ਰੋਗਰਾਮ ਅਤੇ ਸੇਵਾਵਾਂ ਦੀ ਅਗਵਾਈ ਪੋਸਟ ਸੈਕੰਡਰੀ ਸਿਖਲਾਈ ਐਕਟ ਨਾਮਕ ਕਾਨੂੰਨ ਦੁਆਰਾ ਕੀਤੀ ਜਾਂਦੀ ਹੈ।

ਇਸ ਕਨੂੰਨ ਨੂੰ ਨਿਯਮ ਵਿਕਸਤ ਕਰਨ ਲਈ ਜਨਤਕ ਤੌਰ ਤੇ ਫੰਡਿੰਡ ਸੰਸਥਾਵਾਂ ਦੀ ਲੋੜ ਹੁੰਦੀ ਹੈ ਜੋ ਉਲੀਕਦੇ ਹਨ:

 • ਤਰਜੀਹਾਂ
 • ਸਿਖਲਾਈ ਕੇਂਦਰਿਤ
 • ਸੁਪਨਾ
 • ਅਲਬਰਟਾ ਦੀ ਬਾਲਗ ਸਿਖਲਾਈ ਪ੍ਰਣਾਲੀ ਵਿੱਚ ਭੂਮਿਕਾ

ਕਨੂੰਨ ਸਰਕਾਰ ਦੁਆਰਾ ਪ੍ਰਵਾਨਿਤ ਹਨ ਅਤੇ ਆਨਲਾਈਨ ਸਾਂਝੇ ਕੀਤੇ ਗਏ ਹਨ।

ਅਲਬਰਟਾ ਦੀਆਂ ਜਨਤਕ ਤੌਰ ਤੇ ਫੰਡਿੰਡ ਪੋਸਟ ਸੈਕੰਡਰੀ ਸੰਸਥਾਵਾਂ ਇਸ ਅਧਾਰ ਤੇ ਕਈ ਸੈਕਟਰਾਂ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ:

 • ਸਿਖਲਾਈ ਪ੍ਰੋਗਰਾਮਾਂ ਦੇ ਵਿਕਲਪਾਂ ਦਾ ਵਿਸਥਾਰ ਜੋ ਵਿਦਿਆਰਥੀਆਂ ਲਈ ਹਨ
 • ਉਨਾਂ ਦੁਆਰਾ ਲਈਆਂ ਜਾਣ ਵਾਲੀਆਂ ਖੋਜ ਦੀਆਂ ਕਿਸਮਾਂ
 • ਉਨਾਂ ਸੰਸਥਾਵਾਂ ਨੂੰ ਸਰਕਾਰ ਤੋਂ ਪ੍ਰਾਪਤ ਸੁਤੰਤਰਤਾ

ਸੰਪੂਰਨ ਅਕਾਦਮਿਕ ਅਤੇ ਖੋਜ ਯੂਨੀਵਰਸਿਟੀਆਂ(CARUs)

CARUs ਕਈ ਤਰਾਂ ਦੇਅਕਾਦਮਿਕ ਅਤੇ ਪੇਸ਼ੇਵਰ ਪ੍ਰੋਗਰਾਮ ਪੇਸ਼ ਕਰਦੇ ਹਨ ਅਤੇ ਖੋਜ ਕੇਂਦਰਿਤ ਹੁੰਦੇ ਹਨ।

ਸਾਰਣੀ 1. ਅਲਬਰਟਾ ਵਿੱਚ ਸੰਪੂਰਨ ਅਕਾਦਮਿਕ ਅਤੇ ਖੋਜ ਯੂਨੀਵਰਸਿਟੀਆਂ

ਅਕਾਦਮਿਕ ਪ੍ਰੋਗਰਾਮ

CARU ਪ੍ਰੋਗਰਾਮ ਆਮਤੌਰ ਤੇ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਮੁਲਾਂਕਣ(ਕ੍ਰੇਡੈਂਸ਼ੀਅਲਜ਼) ਮੁਹੱਈਆ ਕਰਦੇ ਹਨ। ਇਹ ਸੰਸਥਾਵਾਂ:

 • ਮਨਜੂਰਸ਼ੁਦਾ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਮੁਹੱਈਆ ਕਰਾਂਉਦੇ ਹਨ
 • ਮਨਜੂਰਸ਼ੁਦਾ ਡਿਪਲੋਮਾ ਅਤੇ ਸਰਟੀਫਿਕੇਟ ਪ੍ਰੋਗਰਾਮ ਵੀ ਮੁਹੱਈਆ ਕਰਾ ਸਕਦੇ ਹਨ

ਖੋਜ

CARUs ਸੂਬੇ ਦੇ ਖੋਜ ਅਤੇ ਕਾਢਾਂ ਦੀ ਕਾਰਜ ਸੂਚੀ ਦੀ ਅਗਵਾਈ ਕਰਦੇ ਹਨ ਅਤੇ ਨਵੀਆਂ ਕਾਢਾਂ ਸਮੇਤ ਸਾਰੇ ਤਰ੍ਹਾਂ ਦੇ ਖੋਜ ਕਾਰਜ ਕਰ ਸਕਦੇ ਹਨ।

 • ਯੂਨੀਵਰਸਿਟੀ ਆਫ ਅਲਬਰਟਾ, ਯੂਨੀਵਰਸਿਟੀ ਆਫ ਕੈਲਗਰੀ ਅਤੇ ਯੂਨੀਵਰਸਿਟੀ ਆਫ ਲੇਥਬ੍ਰਿਜ, ਮਜ਼ਬੂਤ ​​ਖੋਜ ਕੇਂਦਰਿਤ ਅਦਾਰੇ ਹਨ।
 • ਆਥਾਬਾਸਕਾ ਯੂਨੀਵਰਸਿਟੀ ਦੀ ਜ਼ਿਆਦਾਤਰ ਖੋਜ ਦੂਰੋਂ ਦਿਤੀ ਜਾਣ ਵਾਲੀ ਸਿੱਖਿਆ ਤੇ ਕੇਂਦਰਤ ਹੈ

ਸਾਂਝੀਵਾਲਤਾ

 • ਅੰਡਰਗਰੈਜੂਏਟ ਡਿਗਰੀ ਪ੍ਰੋਗਰਾਮਾਂ ਲਈ ਖੇਤਰੀ ਪਹੁੰਚ ਨੂੰ ਸਹਾਇਤਾ ਦੇਣ ਲਈ CARU ਹੋਰ ਪੋਸਟ-ਸੈਕੰਡਰੀ ਸੰਸਥਾਨਾਂ ਨਾਲ ਸਹਿਯੋਗ ਕਰ ਸਕਦੇ ਹਨ

ਸਿੱਖਿਅਕ ਕੇਂਦਰਿਤ

 • ਯੂਨੀਵਰਸਿਟੀ ਆਫ ਅਲਬਰਟਾ, ਯੂਨੀਵਰਸਿਟੀ ਆਫ ਕੈਲਗਰੀ ਅਤੇ ਯੂਨੀਵਰਸਿਟੀ ਆਫ ਲੇਥਬ੍ਰਿਜ ਦੇ ਜ਼ਿਆਦਾਤਰ ਵਿਦਿਆਰਥੀ ਕੈਂਪਸ ਵਿਚ ਪੜ੍ਹਦੇ ਹਨ
 • ਆਥਾਬਾਸਕਾ ਯੂਨੀਵਰਸਿਟੀ ਇਕ ਓਪਨ ਯੂਨੀਵਰਸਿਟੀ ਹੈ ਜੋ ਆਨਲਾਈਨ ਸਿੱਖਿਆ ਤੇ ਕੇਂਦ੍ਰਿਤ ਹੈ ਅਤੇ ਖੁੱਲ੍ਹੇ, ਲਚਕਦਾਰ ਸਿੱਖਿਆ ਦੇ ਮੌਕਿਆਂ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਦੀ ਸੇਵਾ ਕਰਦੀ ਹੈ

ਸੰਪੂਰਨ ਭਾਈਚਾਰਕ ਕਾਲਜ (ਸੀ.ਸੀ.ਸੀ.)

ਸੀ.ਸੀ.ਸੀ. ਪ੍ਰੋਗਰਾਮ ਵਿਦਿਆਰਥੀਆਂ ਨੂੰ ਕੰਮ ਲਈ ਜਾਂ ਹੋਰ ਸਿਖਲਾਈ ਲਈ ਤਿਆਰ ਕਰਦੇ ਹਨ।

ਸਾਰਣੀ 2. ਅਲਬਰਟਾ ਵਿੱਚ ਸੰਪੂਰਨ ਕਮਿਊਨਿਟੀ ਕਾਲਜ ਸੰਸਥਾਵਾਂ

ਸੰਸਥਾ ਦਾ ਨਾਮ ਪ੍ਰਾਇਮਰੀ ਭੂਗੋਲਿਕ ਸੇਵਾ ਖੇਤਰ ਆਦੇਸ਼
ਬੋ ਵੈਲੀ ਕਾਲਜ ਕੈਲਗਰੀ ਅਤੇ ਖੇਤਰ ਬੋ ਵੈਲੀ ਕਾਲਜ ਦੇ ਹੁਕਮ
ਗ੍ਰੈਂਡ ਪ੍ਰੇਅਰੀ ਖੇਤਰੀ ਕਾਲਜ ਨਾਰਥਵੈਸਟਰਨ ਅਲਬਰਟਾ ਗ੍ਰੈਂਡ ਪ੍ਰੇਅਰੀ ਖੇਤਰੀ ਕਾਲਜ ਦੇ ਹੁਕਮ
ਕਿਆਨੋ ਕਾਲਜ ਉੱਤਰਪੂਰਬੀ ਅਲਬਰਟਾ ਕਿਆਨੋ ਕਾਲਜ ਦੇ ਹੁਕਮ
ਲੇਕਲੈਂਡ ਕਾਲਜ ਪੂਰਬੀਮੱਧ ਅਲਬਰਟਾ ਲੇਕਲੈਂਡ ਕਾਲਜ ਦੇ ਹੁਕਮ
ਲੈਥਬ੍ਰਿਜ ਕਾਲਜ ਦੱਖਣੀ ਪੱਛਮੀ ਅਲਬਰਟਾ ਲੈਥਬ੍ਰਿਜ ਕਾਲਜ ਦੇ ਹੁਕਮ
ਮੈਡੀਸਨ ਹੈਟ ਕਾਲਜ ਦੱਖਣ ਪੂਰਬੀ ਅਲਬਰਟਾ ਮੈਡੀਸਨ ਹੈਟ ਕਾਲਜ ਦੇ ਹੁਕਮ
ਨੌਰਕੁਐਸਟ ਕਾਲਜ ਐਡਮਿੰਟਨ ਅਤੇ ਖੇਤਰ ਨੌਰਕੁਐਸਟ ਕਾਲਜ ਦੇ ਹੁਕਮ
ਉੱਤਰੀ ਲੇਕਸ ਕਾਲਜe ਉੱਤਰੀ ਮੱਧ ਅਲਬਰਟਾ ਉੱਤਰੀ ਲੇਕਸ ਕਾਲਜ ਦੇ ਹੁਕਮ
ਓਲਡਜ਼ ਕਾਲਜ ਮੱਧ ਅਲਬਰਟਾ ਓਲਡਜ਼ ਕਾਲਜ ਦੇ ਹੁਕਮ
ਪੋਰਟੇਜ ਕਾਲਜ ਪੂਰਬੀ ਮੱਧ ਅਲਬਰਟਾ ਪੋਰਟੇਜ ਕਾਲਜ ਦੇ ਹੁਕਮ
ਰੈਡ ਡੀਅਰ ਕਾਲਜ ਮੱਧ ਅਲਬਰਟਾ ਰੈਡ ਡੀਅਰ ਕਾਲਜ ਦੇ ਹੁਕਮ

ਅਕਾਦਮਿਕ ਪ੍ਰੋਗਰਾਮ

ਇਹ ਸੰਸਥਾਵਾਂ ਪ੍ਰਦਾਨ ਕਰਦੀਆਂ ਹਨ:

 • ਅਕਾਦਮਿਕ ਅਪਗ੍ਰੇਡ ਅਤੇ ਬਾਲਗ ਸਿੱਖਿਆ ਪ੍ਰੋਗਰਾਮ
 • ਡਿਪਲੋਮਾ ਅਤੇ ਸਰਟੀਫਿਕੇਟ ਪ੍ਰੋਗਰਾਮ

ਇਹ ਸੰਸਥਾਵਾਂ ਵੀ ਪ੍ਰਦਾਨ ਕਰ ਸਕਦੀਆਂ ਹਨ:

 • ਕਿਸੇ ਯੂਨੀਵਰਸਿਟੀ ਨਾਲ ਮਿਲਕੇ ਜਾਂ ਸੁਤੰਤਰ ਤੌਰ ਤੇ ਅੰਡਰਗਰੈਜੂਏਟ ਡਿਗਰੀ ਪ੍ਰੋਗਰਾਮ
 • ਅਪ੍ਰੈਂਟਿਸਸ਼ਿਪ ਤਕਨੀਕੀ ਸਿਖਲਾਈ ਪ੍ਰੋਗਰਾਮ
 • ਅੰਗਰੇਜ਼ੀ ਦੂਜੀ ਭਾਸ਼ਾ ਵਜੋਂ

ਸੀ.ਸੀ.ਸੀ. ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮਾਂ ਮੁਹੱਈਆ ਨਹੀਂ ਕਰਦੇ।

ਖੋਜ

ਸੀ.ਸੀ.ਸੀ. ਖੋਜ ਅਤੇ ਵਿਦਵਤਾਪੂਰਨ ਗਤੀਵਿਧੀਆਂ ਕਰ ਸਕਦੇ ਹਨ, ਜੋ ਕਿ:

 • ਮੁਹੱਈਆ ਮੁਲਾਂਕਣਾਂ(ਕ੍ਰੈਡੈਂਸ਼ੀਅਲ) ਨਾਲ ਇਕਸਾਰ
 • ਉਨ੍ਹਾਂ ਦੇ ਖੇਤਰ ਵਿਚ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਸਹਾਇਤਾ ਕਰਨ ਵਾਲੇ ਉਦਯੋਗ ਜਾਂ ਭਾਈਚਾਰਕ ਲੋੜਾਂ ਤੇ ਕੇਂਦਰਤ ਹਨ

ਸਾਂਝੀਵਾਲਤਾ

 • ਅੰਡਰਗਰੈਜੂਏਟ ਪ੍ਰੋਗਰਾਮਾਂ ਲਈ ਖੇਤਰੀ ਪਹੁੰਚ ਨੂੰ ਸਮਰਥਨ ਦੇਣ ਲਈ ਸੀ.ਸੀ.ਸੀ. ਹੋਰ ਪੋਸਟ-ਸੈਕੰਡਰੀ ਸੰਸਥਾਨਾਂ ਨਾਲ ਸਹਿਯੋਗ ਕਰਦੇ ਹਨ

ਸਿੱਖਿਅਕ ਕੇਂਦਰਿਤ

 • ਸੀ.ਸੀ.ਸੀ. ਇੱਕ ਖਾਸ ਖੇਤਰ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਹੁਨਰ ਪੈਦਾ ਕਰਦੇ ਹਨ, ਅਤੇ /ਜਾਂ ਹੋਰ ਸਿਖਲਾਈ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਲੋੜੀਂਦੀ ਸਿੱਖਿਆ ਪ੍ਰਦਾਨ ਕਰਨ ਲਈ

ਸੁਤੰਤਰ ਅਕਾਦਮਿਕ ਅਦਾਰੇ (ਆਈ ਏ ਆਈ)

IAI(ਆਈ ਏ ਆਈ) ਮੁਢਲੇ ਤੌਰ ਤੇ ਲਿਬਰਲ ਆਰਟਸ, ਸਾਇੰਸ ਅਤੇ ਐਜੂਕੇਸ਼ਨ ਪ੍ਰੋਗਰਾਮ ਮੁਹੱਈਆ ਕਰਾਂਉਦੇ ਹਨ।

ਸੰਸਥਾਵਾਂ

ਆਈਏਆਈ ਖੁਦ ਦੇ ਕਨੂੰਨ ਅਧੀਨ ਕੰਮ ਕਰਦੇ ਹਨ ਪਰ ਮਮੂਲੀ ਤੌਰ ਤੇ ਪੋਸਟ ਸੈਕੰਡਰੀ ਲਰਨਿੰਗ ਐਕਟ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ ਅਤੇ ਸੂਬੇ ਦੇ 5 ਬਾਲਗ ਸਿੱਖਲਾਈ ਪ੍ਰਣਾਲੀ ਦੇ ਸਿਧਾਂਤਾਂ ਅਨੁਸਾਰ ਕੰਮ ਕਰਦੇ ਹਨ। ਆਈਏਆਈ ਦੀ ਸੈਕੰਡਰੀ ਤੋਂ ਬਾਅਦ ਦੀਆਂ ਹੋਰ ਜਨਤਕ ਅਦਾਰਿਆਂ ਨਾਲੋਂ ਵੱਖਰੀਆਂ ਪ੍ਰਸ਼ਾਸਨ ਅਤੇ ਜਵਾਬਦੇਹੀ ਦੀਆਂ ਜਰੂਰਤਾਂ ਹਨ; ਉਨ੍ਹਾਂ ਦੇ ਬੋਰਡ ਮੰਤਰੀ ਦੁਆਰਾ ਨਿਯੁਕਤ ਨਹੀਂ ਕੀਤੇ ਜਾਂਦੇ ਅਤੇ ਉਹਨਾਂ ਨੂੰ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹੁਕਮ ਬਿਆਨ ਦੇਣ ਦੀ ਜ਼ਰੂਰਤ ਨਹੀਂ ਹੁੰਦੀ।

ਅਕਾਦਮਿਕ ਪ੍ਰੋਗਰਾਮ

ਇਹ ਸੰਸਥਾਵਾਂ ਜਨਤਕ ਅਤੇ ਨਿਜੀ ਤੌਰ ਤੇ ਪ੍ਰਵਾਨਿਤ ਪ੍ਰੋਗਰਾਮਾਂ ਦਾ ਇੱਕ ਸੁਮੇਲ ਪੇਸ਼ ਕਰਦੀਆਂ ਹਨ ਜਿਸ ਵਿੱਚ ਸ਼ਾਮਲ ਹਨ:

 • ਅਕਾਦਮਿਕ ਅਪਗ੍ਰੇਡ ਅਤੇ ਬਾਲਗ ਸਿੱਖਿਆ ਪ੍ਰੋਗਰਾਮ
 • ਡਿਪਲੋਮਾ ਅਤੇ ਸਰਟੀਫਿਕੇਟ ਪ੍ਰੋਗਰਾਮ
 • ਡਿਗਰੀ ਪ੍ਰੋਗਰਾਮ

ਆਈਏਆਈ ਖਾਸ ਹਾਲਤਾਂ ਦੇ ਤਹਿਤ ਵਿਸ਼ੇਸ਼ ਹਿੱਸਿਆਂ ਵਿੱਚ ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮ ਵੀ ਪ੍ਰਦਾਨ ਕਰ ਸਕਦੀਆਂ ਹਨ।

ਖੋਜ

 • ਆਈ ਏ ਆਈ ਖੋਜ ਅਤੇ ਵਿਦਵਤਾਪੂਰਨ ਗਤੀਵਿਧੀਆਂ ਕਰਦੀਆਂ ਹਨ ਜੋ ਮੁਹੱਈਆ ਕੀਤੇ ਗਏ ਪ੍ਰਮਾਣ ਪੱਤਰਾਂ ਨਾਲ ਜੁੜੀਆਂ ਹੋਈਆਂ ਹਨ

ਸਾਂਝੀਵਾਲਤਾ

 • ਅੰਡਰ-ਗਰੈਜੂਏਟ ਡਿਗਰੀ ਪ੍ਰੋਗਰਾਮਾਂ ਲਈ ਖੇਤਰੀ ਪਹੁੰਚ ਨੂੰ ਸਮਰਥਨ ਦੇਣ ਲਈ ਆਈ.ਏ.ਆਈ. ਦੂਜੀ ਪੋਸਟ-ਸੈਕੰਡਰੀ ਸੰਸਥਾਨਾਂ ਨਾਲ ਸਾਝੀਵਾਲਤਾ ਕਰਦਾ ਹੈ

ਸਿੱਖਿਅਕ ਕੇਂਦਰਿਤ

 • ਆਈਏਆਈ ਸਿਖੱਣ ਵਾਲਿਆਂ ਦੀ ਅਜਿਹੀ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ ਜੋ ਉਨਾਂ ਨੂੰ ਨੌਕਰੀ ਪ੍ਰਾਪਤ ਕਰਨ ਜਾਂ ਅਗਲੇਰੀ ਪੜ੍ਹਾਈ ਤੱਕ ਪਹੁੰਚਾਵੇ

ਬਹੁਤਕਨੀਕੀ(ਪੌਲੀਟੈਕਨਿਕ)ਸੰਸਥਾਵਾਂ(ਪੀ ਆਈ)

ਪੌਲੀਟੈਕਨਿਕ, ਉਦਯੋਗ ਅਤੇ ਕੈਰੀਅਰ ਸਿਖਲਾਈ ਪ੍ਰਦਾਨ ਕਰਦੇ ਹਨ, ਜਿਸ ਵਿੱਚ ਅਪ੍ਰੈਂਟਿਸਸ਼ਿਪ ਅਤੇ ਲਗਾਤਾਰ ਸਿੱਖਿਆ ਸ਼ਾਮਲ ਹੈ।

ਸਾਰਣੀ 3. ਅਲਬਰਟਾ ਵਿੱਚ ਪੌਲੀਟੈਕਨਿਕ ਸੰਸਥਾਵਾਂ

ਸੰਸਥਾ ਦਾ ਨਾਮ ਮੁਢਲਾ ਭੂਗੋਲਿਕ ਸੇਵਾ ਖੇਤਰ ਹੁਕਮ
ਉਤਰੀ ਅਲਬਰਟਾ ਇੰਸਟੀਚਿਊਟ ਆਫ ਟੈਕਨਾਲੋਜੀ(NAIT) ਉਤਰੀ ਅਲਬਰਟਾ NAIT ਦੇ ਹੁਕਮ
ਦੱਖਣੀ ਅਲਬਰਟਾ ਇੰਸਟੀਚਿਊਟ ਆਫ ਟੈਕਨਾਲੋਜੀ(SAIT Polytechnic) ਦੱਖਣੀ ਅਲਬਰਟਾ SAIT ਦੇ ਹੁਕਮ

ਅਕਾਦਮਿਕ ਪ੍ਰੋਗਰਾਮ

ਇਹ ਸੰਸਥਾਵਾਂ:

 • ਮਨਜ਼ੂਰਸ਼ੁਦਾ ਅਪ੍ਰੈਂਟਿਸਸ਼ਿਪ, ਡਿਪਲੋਮਾ, ਅਤੇ ਸਰਟੀਫਿਕੇਟ ਪ੍ਰੋਗਰਾਮਾਂ ਨੂੰ ਪ੍ਰਦਾਨ ਕਰਦੇ ਹਨ
 • ਮਨਜ਼ੂਰਸ਼ੁਦਾ ਅੰਡਰਗਰੈਜੂਏਟ ਡਿਗਰੀ ਪ੍ਰੋਗਰਾਮ ਪ੍ਰਦਾਨ ਕਰ ਸਕਦੇ ਹਨ
 • ਅਕਾਦਮਿਕ ਅਪਗ੍ਰੇਡਿੰਗ ਅਤੇ ਬਾਲਗ ਸਿਖਲਾਈ ਪ੍ਰੋਗਰਾਮ ਮੁਹੱਈਆ ਕਰ ਸਕਦੇ ਹਨ
 • ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮ ਪ੍ਰਦਾਨ ਨਹੀ ਕਰਦੇ

ਖੋਜ

 • PIs ਪੀ.ਆਈ. ਖੋਜ ਅਤੇ ਵਿਦਵਾਨਤਾਪੂਰਣ ਗਤੀਵਿਧੀਆਂ ਕਰ ਸਕਦਾ ਹੈ ਜੋ ਪੇਸ਼ ਕੀਤੇ ਗਏ ਪ੍ਰਮਾਣ ਪੱਤਰ ਨਾਲ ਮੇਲ ਖਾਂਦੀਆਂ ਹਨ, ਜਾਂ ਇਹ ਪ੍ਰਾਂਤ ਵਿੱਚ ਆਰਥਿਕ ਵਿਕਾਸ ਨੂੰ ਮਜ਼ਬੂਤ ​​ਬਣਾਉਣ ਤੇ ਕੇਂਦ੍ਰਿਤ ਹਨ

ਸਹਿਯੋਗ

 • ਡਿਪਲੋਮਾ, ਸਰਟੀਫਿਕੇਟ, ਜਾਂ ਅੰਡਰ-ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਲਈ ਖੇਤਰੀ ਪਹੁੰਚ ਨੂੰ ਸਮਰਥਨ ਦੇਣ ਲਈ ਪੀ.ਆਈ. ਦੂਜੀ ਪੋਸਟ-ਸੈਕੰਡਰੀ ਸੰਸਥਾਨਾਂ ਨਾਲ ਸਹਿਯੋਗ ਕਰ ਸਕਦੀ ਹੈ

ਸਿੱਖਣ ਵਾਲਾ ਫੋਕਸ

 • PI ਕਰੀਅਰ ਅਤੇ ਤਕਨੀਕੀ ਪ੍ਰੋਗਰਾਮਾਂ ਵਿਚ ਦਿਲਚਸਪੀ ਰੱਖਣ ਵਾਲੇ ਸਿਖਿਆਰਥੀਆਂ ਦੀ ਸਹਾਇਤਾ ਕਰਦੇ ਹਨ

ਵਿਸ਼ੇਸ਼ ਕਲਾਵਾਂ ਅਤੇ ਸੱਭਿਆਚਾਰਕ ਅਦਾਰੇ (ਐਸ ਏ ਸੀ ਆਈ)

ਇਹ ਸੰਸਥਾਵਾਂ ਵਿਸ਼ੇਸ਼ ਕਲਾ(ਫਾਈਨ ਆਰਟਸ) ਅਤੇ ਸੱਭਿਆਚਾਰ ਤੇ ਕੇਂਦਰਤ ਹਨ।

ਸਾਰਣੀ 4. ਅਲਬਰਟਾ ਵਿੱਚ ਵਿਸ਼ੇਸ਼ ਕਲਾਵਾਂ ਅਤੇ ਸੱਭਿਆਚਾਰਕ ਅਦਾਰੇ

ਸੰਸਥਾ ਦਾ ਨਾਮ ਮੁਢਲਾ ਭੂਗੋਲਿਕ ਸੇਵਾ ਖੇਤਰ ਹੁਕਮ
ਬੈਂਫ ਸੈਂਟਰ ਅਲਬਰਟਾਭਰ ਵਿੱਚ ਅਤੇ ਉਸਤੋਂ ਅੱਗੇ ਬੈਂਫ ਸੈਂਟਰ ਦੇ ਹੁਕਮ

ਅਕਾਦਮਿਕ ਪ੍ਰੋਗਰਾਮ

 • SACI ਗੈਰ-ਪ੍ਰਮਾਣਿਤ ਅਤੇ ਪ੍ਰਵਾਨਿਤ ਸਰਟੀਫਿਕੇਟ ਜਾਂ ਡਿਪਲੋਮਾ ਪ੍ਰੋਗਰਾਮ ਪ੍ਰਦਾਨ ਕਰਦੇ ਹਨ

ਖੋਜ

 • SACI ਖੋਜ ਅਤੇ ਵਿਦਵਤਾ ਭਰਪੂਰ ਗਤੀਵਿਧੀਆਂ ਕਰ ਸਕਦਾ ਹੈ ਜੋ ਸੰਸਥਾ ਦੁਆਰਾ ਮੁਹੱਈਆ ਕਰਾਏ ਗਏ ਪ੍ਰੋਗਰਾਮਾਂ ਨਾਲ ਮੇਲ ਖਾਂਦੀਆਂ ਹਨ

ਸਾਂਝੀਵਾਲਤਾ

 • SACI ਵਿਸ਼ੇਸ਼ ਪੋਸਟਾਂ, ਸਭਿਆਚਾਰ ਅਤੇ ਗ਼ੈਰ-ਪ੍ਰਮਾਣਿਤ ਅਤੇ ਪ੍ਰਵਾਨਿਤ ਸਰਟੀਫਿਕੇਟ ਅਤੇ ਡਿਪਲੋਮਾ ਪ੍ਰੋਗਰਾਮਾਂ ਪ੍ਰਤੀ ਖੇਤਰੀ ਪਹੁੰਚ ਲਈ ਦੂਜੇ ਪੋਸਟ-ਸੈਕੰਡਰੀ ਸੰਸਥਾਨਾਂ ਨਾਲ ਸਹਿਯੋਗ ਕਰ ਸਕਦਾ ਹੈ।

ਸਿੱਖਿਅਕ ਕੇਂਦਰਿਤ

 • ਇਹ ਸੰਸਥਾਵਾਂ ਲਲਿਤ ਕਲਾ ਅਤੇ ਸਿਰਜਣਾਤਮਕਤਾ ਵਿੱਚ ਰੁਚੀ ਰੱਖਣ ਵਾਲਿਆਂ ਦੀ ਸਹਾਇਤਾ ਕਰਦੀਆਂ ਹਨ
 • ਬੈਂਫ਼ ਸੈਂਟਰ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪਹਿਲੇ ਅਕਾਦਮਿਕ ਅਤੇ ਪੇਸ਼ੇਵਰ ਅਨੁਭਵ ਨਾਲ ਪੂਰਾ ਕਰਦਾ ਹੈ

ਅੰਡਰ ਗਰੈਜੂਏਟ ਯੂਨੀਵਰਸਿਟੀਆਂ (ਯੂ ਯੂ)

ਯੂ ਯੂ ਅੰਡਰ-ਗਰੈਜੂਏਟ ਪੱਧਰ ਦੀ ਸਿੱਖਿਆ ਅਤੇ ਅਪਲਾਈਡ ਖੋਜ ਤੇ ਕੇਂਦ੍ਰਿਤ ਹਨ।

ਸਾਰਣੀ 5. ਅਲਬਰਟਾ ਵਿੱਚ ਅੰਡਰ-ਗਰੈਜੂਏਟ ਯੂਨੀਵਰਸਿਟੀਆਂ

ਅਕਾਦਮਿਕ ਪ੍ਰੋਗਰਾਮ

ਇਹ ਸੰਸਥਾਵਾਂ:

 • ਮਨਜ਼ੂਰਸ਼ੁਦਾ ਅੰਡਰਗਰੈਜੂਏਟ ਡਿਗਰੀ ਪ੍ਰੋਗਰਾਮ ਪ੍ਰਦਾਨ ਕਰਦੇ ਹਨ
 • ਮਨਜ਼ੂਰਸ਼ੁਦਾ ਡਿਪਲੋਮਾ ਜਾਂ ਸਰਟੀਫਿਕੇਟ ਪ੍ਰੋਗਰਾਮ ਪ੍ਰਦਾਨ ਕਰ ਸਕਦੇ ਹਨ
 • ਅਕਾਦਮਿਕ ਅਪਗ੍ਰੇਡਿੰਗ ਅਤੇ ਬਾਲਗ ਸਿਖਲਾਈ ਪ੍ਰੋਗਰਾਮਾਂ ਮੁਹੱਈਆ ਕਰ ਸਕਦੇ ਹਨ
 • ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮਾਂ ਮੁਹੱਈਆ ਨਾ ਕਰੋ, ਜਦੋਂ ਤੱਕ ਕਿ ਇਸ ਤਰ੍ਹਾਂ ਕਰਨ ਦੀ ਮਨਜ਼ੂਰੀ ਨਾ ਹੋਵੇ (ਜਿਵੇਂ ਅਲਬਰਟਾ ਯੂਨੀਵਰਸਿਟੀ ਆਫ ਆਰਟਸ)

ਖੋਜ

 • ਯੂ.ਯੂ. ਖੋਜ ਅਤੇ ਵਿਦਵਤਾ ਭਰਪੂਰ ਗਤੀਵਿਧੀਆਂ ਕਰ ਸਕਦਾ ਹੈ ਜੋ ਅੰਡਰਗਰੈਜੂਏਟ ਸਿੱਖਿਆ ਨੂੰ ਸਮਰਪਤ ਹੈ

ਸਾਂਝੀਵਾਲਤਾ

 • ਅੰਡਰਗਰੈਜੂਏਟ ਡਿਗਰੀ ਪ੍ਰੋਗਰਾਮਾਂ ਲਈ ਖੇਤਰੀ ਪਹੁੰਚ ਨੂੰ ਸਮਰਥਨ ਦੇਣ ਲਈ ਯੂ.ਯੂ ਦੂਜੇ ਪੋਸਟ-ਸੈਕੰਡਰੀ ਸੰਸਥਾਨਾਂ ਨਾਲ ਸਹਿਯੋਗ ਕਰਦੀ ਹੈ

ਸਿੱਖਿਅਕ ਕੇਂਦਰਿਤ

 • ਇਹ ਯੂਨੀਵਰਸਿਟੀਆਂ ਉਨ੍ਹਾਂ ਸਿਖਿਆਰਥੀਆਂ ਦੀ ਸੇਵਾ ਕਰਦੀਆਂ ਹਨ ਜੋ ਇੱਕ ਅਜਿਹੀ ਸਿੱਖਿਆ ਚਾਹੁੰਦੇ ਹਨ ਜੋ ਜਾਂ ਤਾਂ ਨੌਕਰੀ ਜਾਂ ਅਗਲੇਰੀ ਪੜ੍ਹਾਈ ਤੱਕ ਪਹੁੰਚਾਵੇ