ਨਸਲਵਾਦ ਵਿਰੁੱਧ ਕਾਰਵਾਈ ਕਰਨੀ

ਅਸੀਂ ਨਸਲਵਾਦ ਨਾਲ ਨਜਿੱਠਣ ਲਈ, ਅਪਨਾਉਣ ਦੀ ਭਾਵਨਾ ਅਤੇ ਅਲਬਰਟਾ ਵਿੱਚ ਇੱਕ ਮਿਲੇ ਜੁਲੇ ਸਮਾਜ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਹਾਂ।

Services and information

ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਨਸਲਵਾਦ ਦਾ ਅਲਬਰਟਾ ਵਿੱਚ ਕੋਈ ਸਥਾਨ ਨਹੀਂ ਹੈ। ਜਿਵੇਂ ਜਿਵੇਂ ਸਾਡਾ ਸੂਬਾ ਹੋਰ ਵਿਭਿੰਨ ਹੋ ਰਿਹਾ ਹੈ, ਸਰਕਾਰ ਦੀ ਸਾਰੀਆਂ ਰੁਕਾਵਟਾਂ ਦੂਰ ਕਰਨ, ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਅਤੇ ਸਾਰੇ ਭਾਈਚਾਰਿਆਂ ਨੂੰ ਅਪਣਾ ਕੇ, ਵਿਭਿੰਨਤਾ ਨੂੰ ਗਲੇ ਲਗਾ ਕੇ ਆਪਣੀ ਸ਼ਕਤੀ ਬਨਾਉਣ ਦੀ ਜ਼ਿੰਮੇਵਾਰੀ ਹੈ।

ਵਿਭਿੰਨਤਾ ਨੂੰ ਆਪਣੀ ਇੱਕ ਵੱਡੀ ਤਾਕਤ ਬਨਾਉਣਾ।

ਭਾਵੇਂ ਨਸਲਵਾਦ ਨੂੰ ਰਾਤੋ ਰਾਤ ਖਤਮ ਨਹੀਂ ਕੀਤਾ ਜਾ ਸਕਦਾ, ਪਰੰਤੂ ਹਜ਼ਾਰਾਂ ਲੋਕਾਂ ਤੋਂ ਆਪ ਬੀਤੀਆਂ ਅਤੇ ਸੁਝਾਵਾਂ ਨੂੰ ਸੁਣ ਕੇ, ਸਾਨੂੰ ਨਸਲਵਾਦ ਨੂੰ ਨਜਿੱਠਣ ਦੀ ਯੋਜਨਾ ਤਿਆਰ ਕਰਨ ਅਤੇ ਅਲਬਰਟਾਵਾਸੀਆਂ ਦੇ ਜੀਵਨ ਨੂੰ ਹੋਰ ਵਧੀਆ ਬਨਾਉਣ ਵਿੱਚ ਸਹਾਇਤਾ ਮਿਲੀ।

ਯੋਜਨਾ ਪੜੋ:

ਅੱਗਲੇ ਕਦਮ

ਯੋਜਨਾਂ ਵਿੱਚ ਲੰਬੇ ਅਤੇ ਥੋੜੇ ਸਮੇਂ ਦੇ ਐਕਸ਼ਨ ਸ਼ਾਮਿਲ ਹਨ। ਇੱਸ ਗਰਮੀ ਵਿੱਚ 2 ਚੀਜ਼ਾਂ ਸ਼ੁਰੂ ਕੀਤੀਆਂ ਜਾਣਗੀਆਂ: ਇੱਕ ਐਡਵਾਈਜ਼ਰੀ ਕਾਂਉਸਲ ਭਾਈਚਾਰਾ ਗ੍ਰਾਂਟ ਪ੍ਰੋਗਰਾਮ। ਅਸੀਂ ਬਾਕੀ ਚੀਜ਼ਾਂ ਤੇ ਐਕਸ਼ਨਾਂ ਲਈ ਅਲਬਰਟਾ ਵਾਸੀਆਂ ਦੇ ਸੁਝਾਅ ਲਵਾਂਗੇ, ਇਹ ਯਕੀਨੀ ਬਨਾਉਣ ਲਈ ਕਿ ਅਸੀਂ ਸਹੀ ਰਾਹ ਤੇ ਹਾਂ।

ਭਾਈਚਾਰਕ ਵਿਚਾਰ ਵਟਾਂਦਰਾ

ਅਸੀਂ ਇੱਸ ਗਰਮੀ ਵਿੱਚ ਸੂਬੇ ਭਰ ਦੇ ਭਾਈਚਾਰਿਆਂ ਨੂੰ ਮਿਲ ਕੇ ਰਿਪੋਰਟ ਵਿੱਚ ਦਰਜ ਵਿਸ਼ਿਆਂ ਤੇ ਐਕਸ਼ਨ ਬਾਰੇ ਸੁਝਾਅ ਲੈਣ ਜਾ ਰਹੇ ਹਾਂ। ਤੁਸੀਂ ਸਾਨੂੰ ਸੁਝਾਅ ਆਨਲਾਈਨ ਵੀ ਭੇਜ ਸਕਦੇ ਹੋ।

ਭਾਗ ਲੈਣ ਬਾਰੇ ਪਤਾ ਕਰੋ

ਨਸਲਵਾਦ ਵਿਰੋਧੀ ਐਡਵਾਈਜ਼ਰੀ ਕਾਂਉਸਲ

ਸਰਕਾਰ ਨੂੰ ਨਸਲਵਾਦ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਦੀ ਸਲਾਹ ਵਾਸਤੇ, ਅਲਬਰਟਾਵਾਸੀਆਂ ਨੂੰ ਸੂਬਾਈ ਅਤੇ ਭਾਈਚਾਰਕ ਵਿਚਾਰ ਵਟਾਂਦਰੇ ਵਿੱਚ ਸ਼ਾਮਿਲ ਕਰਨ ਵਾਸਤੇ ਅਤੇ ਹੋਰ ਅੰਤਰ ਸਭਿਆਚਾਰਕ ਕੰਮਾਂ ਲਈ ਅਸੀਂ ਲੱਗਭੱਗ 25 ਕਾਂਉਸਲ ਮੈਂਬਰਾਂ ਦੀ ਭਰਤੀ ਕਰ ਰਹੇ ਹਾਂ।

ਕਾਂਉਸਲ ਨਾਲ ਜੁੜਨ ਬਾਰੇ ਜਾਣੋ

ਨਸਲਵਾਦ ਵਿਰੋਧੀ ਭਾਈਚਾਰਕ ਗ੍ਰਾਂਟ ਪ੍ਰੋਗਰਾਮ

ਭਾਈਚਾਰਕ ਸੰਸਥਾਵਾਂ ਨਸਲਵਾਦ ਸਬੰਧੀ ਜਾਗਰੂਕਤਾ ਅਤੇ ਸਮਝ ਵਧਾਉਣ ਲਈ ਅਤੇ ਸਾਰੇ ਅਲਬਰਟਾਵਾਸੀਆਂ ਉੱਤੇ ਇਸਦੇ ਪ੍ਰਭਾਵਾਂ ਨਾਲ ਸਬੰਧਿਤ ਮੁਢਲੇ ਉੱਦਮਾਂ ਦਾ ਸਹਿਯੋਗ ਕਰਨ ਲਈ ਫੰਡਿਗ ਵਾਸਤੇ ਅਪਲਾਈ ਕਰ ਸਕਦੀਆਂ ਹਨ। ਆਦਿਵਾਸੀ ਲੋਕਾਂ ਲਈ ਖਾਸ ਪ੍ਰੋਜੈਕਟਾਂ ਲਈ ਵੀ ਫੰਡਿਗ ਮੌਜੂਦ ਹੈ।

ਅਪਲਾਈ ਕਿਵੇਂ ਕਰਨਾ ਹੈ

ਅੱਪਡੇਟਸ ਲਈ ਸਾਈਨਅੱਪ ਕਰੋ

ਨਸਲਵਾਦ ਦੇ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਅੱਪਡੇਟਸ ਲਾਣ ਲਈ ਆਪਣਾ ਨਾਮ ਅਤੇ ਈਮੇਲ ਐਡਰਸ ਭਰੋ।

All fields are required unless otherwise indicated.

The personal information is collected pursuant to section 33(c) of the Freedom of Information and Protection of Privacy Act (RSA 2000, C. F-25). This information will be used to inform potential policy and program changes. Questions or inquiries regarding the collection and use of your personal information may be directed by email to EDC.FOIP@gov.ab.ca