ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਸੰਖੇਪ ਜਾਣਕਾਰੀ

ਅਲਬਰਟਾ, ਦੇਸ਼ ਦੇ ਕਿਸੇ ਵੀ ਖੇਤਰ ਨਾਲੋਂ ਵੱਧ ਪ੍ਰਤੀ ਵਿਅਕਤੀ ਜੀਡੀਪੀ ਦਾ ਛੋਟੇ ਵਪਾਰਾਂ ਵਿੱਚ ਯੋਗਦਾਨ ਪਾਂਉਦਾ ਹੈ। ਸਾਡੇ ਆਪਣੇ ਕਸਬਿਆਂ ਅਤੇ ਆਂਢ-ਗਵਾਂਢ ਵਿੱਚ ਵੱਧੀਆ ਨੌਕਰੀਆਂ ਮੁਹੱਈਆ ਕਰਾਉਣ ਤੋਂ ਇਲਾਵਾ, ਇਹ 100 ਬਿਲੀਅਨ ਡਾਲਰ ਪ੍ਰਤੀ ਵਿਅਕਤੀ GDP ਅਰਥਵਿਵਸਥਾ ਵਿੱਚ ਜੋੜਦੇ ਹਨ।

ਸੂਬੇ ਭਰ ਵਿੱਚ ਸਰਕਾਰੀ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਲਬਰਟਾ ਦੇ ਛੋਟੇ ਵਪਾਰਾਂ ਦੀ ਮਦਦ ਕਰਦੇ ਹਨ:

 • ਸਲਾਹ ਅਤੇ ਕੋਚਿੰਗ
 • ਵਿੱਤ ਅਤੇ ਟ੍ਰੇਨਿੰਗ
 • ਮਾਰਕੀਟ ਦਾ ਵਿਸਥਾਰ ਅਤੇ ਟੈਕਸ ਕ੍ਰੈਡਿਟਸ ਸਬੰਧੀ ਜਾਣਕਾਰੀ

ਮੁੱਖ ਸਰਕਾਰੀ ਪ੍ਰੋਗਰਾਮ

ਅਲਬਰਟਾ ਦੇ ਉੱਧਮੀਆਂ ਅਤੇ ਛੋਟੇ ਵਪਾਰਾਂ ਨੂੰ ਸਹਿਯੋਗ ਮੁਹੱਈਆ ਕਰਾਉਣ ਵਾਲੇ ਪ੍ਰੋਗਰਾਮ।

ਪ੍ਰੋਗਰਾਮ ਸ਼ੁਰੂਆਤੀ ਸਹਿਯੋਗ ਸਲਾਹ ਅਤੇ ਸਿਖਲਾਈ ਟੈਕਸ ਕ੍ਰੈਡਿਟ ਟ੍ਰੇਨਿੰਗ ਮਾਰਕੀਟ ਵਿਸਥਾਰ
ਅਲਬਰਟਾ ਨਿਰਯਾਤ ਵਿਸਥਾਰ ਪੈਕੇਜ ਹਾਂ ਹਾਂ ਨਹੀਂ ਨਹੀਂ ਹਾਂ
ਕਨੇਡਾ ਅਲਬਰਟਾ ਨੌਕਰੀ ਗ੍ਰਾਂਟ ਨਹੀਂ ਨਹੀਂ ਨਹੀਂ ਹਾਂ ਨਹੀਂ
ਸਵੈ ਰੁਜ਼ਗਾਰ ਸਿਖਲਾਈ ਪ੍ਰੋਗਰਾਮ ਹਾਂ ਹਾਂ ਨਹੀਂ ਹਾਂ ਨਹੀਂ


 ਅਲਬਰਟਾ ਨਿਵੇਸ਼ਕ ਟੈਕਸ ਕ੍ਰੈਡਿਟ

ਅਲਬਰਟਾ ਇਨਵੈਸਟਰ ਟੈਕਸ ਕ੍ਰੈਡਿਟ ਉਨ੍ਹਾਂ ਨਿਵੇਸ਼ਕਾਂ ਲਈ 30% ਟੈਕਸ ਕ੍ਰੈਡਿਟ ਦਿੰਦਾ ਹੈ, ਜੋ ਅਲਬਰਟਾ ਦੇ ਛੋਟੇ ਕਾਰੋਬਾਰਾਂ ਨੂੰ ਚੱਲਣ ਲਈ ਪੂੰਜੀ ਪ੍ਰਦਾਨ ਕਰਦੇ ਹਨ:

 • ਖੋਜ
 • ਵਿਕਾਸ
 • ਨਵੀਂ ਤਕਨੀਕ, ਨਵੇਂ ਉਤਪਾਦਾਂ ਜਾਂ ਨਵੀਆਂ ਪ੍ਰਕਿਰਿਆਵਾਂ ਦਾ ਵਪਾਰੀਕਰਨ
 • ਇੰਟਰਐਕਟਿਵ ਡਿਜੀਟਲ ਮੀਡੀਆ ਵਿਕਾਸ
 • ਵੀਡੀਓ ਪੋਸਟ-ਉਤਪਾਦਨ(ਪੋਸਟ ਪ੍ਰੋਡਕਸ਼ਨ)
 • ਡਿਜੀਟਲ ਐਨੀਮੇਸ਼ਨ
 • ਸੈਰ-ਸਪਾਟਾ

ਕੈਨੇਡਾ-ਅਲਬਰਟਾ ਨੌਕਰੀ ਗ੍ਰਾਂਟ

ਕੈਨੇਡਾ-ਅਲਬਰਟਾ ਨੌਕਰੀ ਗ੍ਰਾਂਟ ਇਕ ਮਾਲਕ(ਇੰਪਲਾਇਰ) ਦੁਆਰਾ ਚਲਾਇਆ ਜਾਣ ਵਾਲਾ ਸਿਖਲਾਈ ਪ੍ਰੋਗ੍ਰਾਮ ਹੈ, ਜਿੱਥੇ ਰੁਜ਼ਗਾਰਦਾਤਾ ਅਤੇ ਸਰਕਾਰ ਨਵੇਂ ਅਤੇ ਮੌਜੂਦਾ ਕਰਮਚਾਰੀਆਂ ਨੂੰ ਆਪਣੇ ਗਿਆਨ ਅਤੇ ਹੁਨਰ ਨੂੰ ਵਧਾਉਣ ਅਤੇ ਅਲਬਰਟਾ ਦੀ ਬਦਲ ਰਹੀ ਅਰਥਵਿਵਸਥਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿਖਲਾਈ ਦੇ ਖਰਚੇ ਨੂੰ ਆਪਸ ਵਿੱਚ ਵੰਡਦੇ ਹਨ।

ਕਮਿਊਨਿਟੀ ਆਰਥਿਕ ਵਿਕਾਸ ਨਿਗਮ ਟੈਕਸ ਕ੍ਰੈਡਿਟ

ਕਮਿਊਨਿਟੀ ਆਰਥਿਕ ਵਿਕਾਸ ਨਿਗਮ ਟੈਕਸ ਕ੍ਰੈਡਿਟ (ਸੀ.ਈ.ਡੀ.ਸੀ.) ਅਲਬਰਟਾ ਨਿਵੇਸ਼ਕ ਅਤੇ ਕਾਰੋਬਾਰਾਂ ਨੂੰ ਸਹਿਯੋਗ ਦਿੰਦਾ ਹੈ ਜੋ ਪੇਂਡੂ ਆਰਥਿਕ ਵਿਕਾਸ ਅਤੇ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਸਮਾਜਿਕ ਪ੍ਰਭਾਵ ਵਿੱਚ ਅੱਗੇ ਵਧਾਉਣ ਲਈ ਕੰਮ ਕਰਦੇ ਹਨ, ਜਿਸ ਵਿੱਚ ਨਿਵੇਸ਼ਕਾਰਾਂ ਲਈ 30% ਟੈਕਸ ਕ੍ਰੈਡਿਟ ਹੁੰਦਾ ਹੈ।

ਇੰਟਰਐਕਟਿਵ ਡਿਜੀਟਲ ਮੀਡੀਆ ਟੈਕਸ ਕ੍ਰੈਡਿਟ

ਇੰਟਰਰੇਟਿਵ ਡਿਜੀਟਲ ਮੀਡੀਆ ਟੈਕਸ ਕ੍ਰੈਡਿਟ 25% ਤਨਖਾਹਾਂ, ਵੇਜਿਜ਼ ਅਤੇ ਬੋਨਸਾਂ ਉਨ੍ਹਾਂ ਕਰਮਚਾਰੀਆਂ ਨੂੰ ਰਿਫੰਡ ਕਰਦਾ ਹੈ ਜੋ ਇੰਟਰੈਕਟਿਵ ਡਿਜੀਟਲ ਮੀਡੀਆ ਉਤਪਾਦਾਂ ਨੂੰ ਬਣਾਉਣ ਲਈ ਸਿੱਧ ਤੌਰ ਤੇ ਕੰਮ ਕਰਦੇ ਹਨ।

ਸਵੈ-ਰੋਜ਼ਗਾਰ ਸਿਖਲਾਈ ਪ੍ਰੋਗਰਾਮ

ਸਵੈ-ਰੋਜ਼ਗਾਰ ਸਿਖਲਾਈ ਪ੍ਰੋਗਰਾਮ ਬੇਰੁਜ਼ਗਾਰ ਅਤੇ ਮਾਮੂਲੀ ਤੌਰ ਤੇ ਰੁਜ਼ਗਾਰ ਵਾਲੇ ਵਿਅਕਤੀਆਂ ਦਾ ਸਮਰਥਨ ਕਰਦਾ ਹੈ, ਜਿਨ੍ਹਾਂ ਕੋਲ ਇੱਕ ਵੱਧੀਆ ਕਾਰੋਬਾਰੀ ਯੋਜਨਾ ਹੈ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰਦਾਤਾ ਬਨਣ ਲਈ ਵਾਧੂ ਸਿਖਲਾਈ ਦੀ ਜ਼ਰੂਰਤ ਹੈ। ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ:

 • ਕੈਲਗਰੀ
 • ਐਡਮਿੰਟਨ
 • ਲੈਥਬ੍ਰਿੱਜ
 • ਮੈਡੀਸਨ ਹੈਟ
 • ਰੈਡ ਡੀਅਰ
 • ਕੇਂਦਰੀ ਅਤੇ ਦੱਖਣੀ ਅਲਬਰਟਾ ਦੇ ਹੋਰ ਪੇਂਡੂ ਖੇਤਰ

ਉਦਯੋਗ ਨਾਲ ਸਬੰਧਿਤ ਜਾਣਕਾਰੀ ਮੁਹੱਈਆ ਕਰਾਉਣ ਲਈ ਸਰਕਾਰੀ ਅਧਿਕਾਰੀ ਮੌਜੂਦ ਹਨ। ਇੰਨਾਂ ਤੇ ਵਧੇਰੇ ਜਾਣਕਾਰੀ ਲਈ ਹੇਠਲੇ ਨੰਬਰਾਂ ਤੇ ਸੰਪਰਕ ਕਰੋ:

 • ਖੇਤੀਬਾੜੀ ਕਾਰੋਬਾਰ ਸਹਾਇਤਾ: 310-ਫਾਰਮ (3276)
 • ਸੈਰ-ਸਪਾਟਾ ਕਾਰੋਬਾਰ: 780-641-9326
 • ਲੇਬਰ ਕਾਨੂੰਨਾਂ ਅਤੇ ਨਿਯਮਾਂ (ਤਨਖਾਹ, ਛੁੱਟੀ ਦਾ ਸਮਾਂ, ਘੰਟੇ, ਓਵਰ ਟਾਈਮ): 1-877-427-3731

ਅਲਬਰਟਾ ਭਰ ਵਿੱਚ ਸੇਵਾ ਮੁਹੱਈਆ ਕਰਾਉਣ ਵਾਲੇ

ਸੇਵਾ ਪ੍ਰਦਾਨ ਕਰਾਉਣ ਵਾਲੇ ਛੋਟੇ ਕਾਰੋਬਾਰਾਂ ਨੂੰ ਸਲਾਹ, ਸੇਵਾਵਾਂ ਅਤੇ ਸਮਰਥਨ ਮੁਹੱਈਆ ਕਰਾਉਦੇ ਹਨ।

ਪ੍ਰੋਗਰਾਮ ਸ਼ੁਰੂਆਤੀ ਸਹਿਯੋਗ ਸਲਾਹ ਅਤੇ ਸਿਖਲਾਈ ਫਾਇਨੈਂਸਿੰਗ ਟ੍ਰੇਨਿੰਗ ਮਾਰਕੀਟ ਵਿਸਥਾਰ
ਅਲਬਰਟਾ ਇਨੋਵੇਟਸ ਹਾਂ ਹਾਂ ਹਾਂ ਹਾਂ ਨਹੀਂ
ਏਟੀਬੀ ਫਾਇਨਾਂਸ਼ੀਅਲ ਹਾਂ ਹਾਂ ਹਾਂ ਨਹੀਂ ਹਾਂ
ਅਲਬਰਟਾ ਮਹਿਲਾ ਉੱਧਮੀ ਹਾਂ ਹਾਂ ਹਾਂ ਹਾਂ ਹਾਂ
ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕਨੇਡਾ ਨਹੀਂ ਹਾਂ ਹਾਂ ਨਹੀਂ ਹਾਂ
ਬਿਜ਼ਨਸ ਲਿੰਕ ਹਾਂ ਹਾਂ ਨਹੀਂ ਹਾਂ ਹਾਂ
ਕਮਿਊਨਿਟੀ ਫਿਊਚਰਜ਼ ਹਾਂ ਹਾਂ ਹਾਂ ਹਾਂ ਨਹੀਂ
ਭਵਿੱਖ ਦੇ ਉੱਧਮੀ ਹਾਂ ਹਾਂ ਹਾਂ ਨਹੀਂ ਨਹੀਂ

ਅਲਬਰਟਾ ਇਨੋਵੇਟਸ

ਅਲਬਰਟਾ ਇਨੋਵੇਟਸ ਪੂਰੇ ਸੂਬੇ ਵਿੱਚ ਉੱਧਮਸ਼ੀਲਤਾ ਅਤੇ ਤਕਨੀਕ ਤੇ ਅਧਾਰਤ ਨਵੀਨਤਾ ਨੂੰ ਵਧਾਉਣ ਲਈ ਪ੍ਰੋਗਰਾਮਾਂ, ਫੰਡਾਂ, ਕਾਰੋਬਾਰ ਸਹਾਇਤਾ ਅਤੇ ਖੋਜ ਦੀਆਂ ਸਹੂਲਤਾਂ ਤਕ ਪਹੁੰਚ ਪ੍ਰਦਾਨ ਕਰਦਾ ਹੈ।

ATB ਵਿੱਤੀ(ਫਾਇਨੈਂਸ਼ੀਅਲ)

ਏ.ਟੀ.ਬੀ. ਵਿੱਤੀ ਉੱਧਮੀ ਕੇਂਦਰਾਂ ਵਿੱਚ ਕੋਚਿੰਗ ਅਤੇ ਸਲਾਹ ਪ੍ਰਦਾਨ ਕਰਦਾ ਹੈ:

 • ਐਡਮਿੰਟਨ
 • ਕੈਲਗਰੀ
 • ਗ੍ਰੈਂਡ ਪ੍ਰੇਅਰੀ
 • ਲੈੱਥਬ੍ਰਿਜ

ATB ਪਰੰਪਰਾਗਤ ਕਰਜ਼ੇ ਦੇ ਨਾਲ-ਨਾਲ ਗੈਰ-ਪਰੰਪਰਾਗਤ ਉਧਾਰ ਵਿਕਲਪ ਵੀ ਪੇਸ਼ ਕਰਦਾ ਹੈ।

ਅਲਬਰਟਾ ਮਹਿਲਾ ਉੱਧਮੀ

ਅਲਬਰਟਾ ਮਹਿਲਾ ਉੱਧਮੀ (ਏ.ਡਬਲਿਯੂ.ਈ.) ਮਹਿਲਾ ਉੱਧਮੀਆਂ ਨੂੰ ਟੂਲ, ਵਰਕਸ਼ਾਪਾਂ, ਸਾਧਨਾਂ ਅਤੇ ਕਰਜ਼ ਪ੍ਰਦਾਨ ਕਰਦਾ ਹੈ। AWE ਪੀਅਰ ਸਪਾਰਕ, ਇੱਕ ਕਾਰੋਬਾਰ ਪ੍ਰਵੇਸ਼ਕ ਪ੍ਰੋਗ੍ਰਾਮ ਅਤੇ ਅਗਲਾ ਸਟੈਪ ਪ੍ਰਦਾਨ ਵੀ ਕਰਦਾ ਹੈ, ਜੋ ਕਿ ਆਦੀਵਾਸੀ ਔਰਤਾਂ ਲਈ ਇੱਕ ਕਾਰੋਬਾਰੀ ਯੋਜਨਾ ਦੀ ਸਿਖਲਾਈ ਲੜੀ ਹੈ।

ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕਨੇਡਾ

ਬਿਜ਼ਨਸ ਡਿਵੈਲਪਮੈਂਟ ਬੈਂਕ ਆਫ਼ ਕਨੇਡਾ ਵਿੱਤੀ, ਸਲਾਹਕਾਰੀ ਸੇਵਾਵਾਂ ਅਤੇ ਰਾਜਧਾਨੀ ਤੱਕ ਪਹੁੰਚ ਰਾਹੀਂ ਛੋਟੇ ਅਤੇ ਮੱਧ-ਆਕਾਰ ਦੇ ਕਾਰੋਬਾਰਾਂ ਦਾ ਸਮਰਥਨ ਕਰਦਾ ਹੈ।

ਵਪਾਰ ਲਿੰਕ

ਬਿਜ਼ਨਸ ਲਿੰਕ ਛੋਟੇ ਕਾਰੋਬਾਰਾਂ ਨੂੰ ਅਲਬਰਟਾ ਵਿੱਚ ਕਿਤੇ ਵੀ ਸ਼ੁਰੂ ਕਰਨ ਅਤੇ ਵਧਾਉਣ ਵਿੱਚ ਮਦਦ ਕਰਦਾ ਹੈ, ਵਿਅਕਤੀਗਤ ਸਹਿਯੋਗ ਦਿੰਦਾ ਹੈ, ਔਨਲਾਈਨ ਬਿਜ਼ਨਸ ਸਿਖਲਾਈ ਅਤੇ ਕਾਰੋਬਾਰੀ ਯੋਜਨਾਵਾਂ ਲਈ ਮਾਰਕੀਟ ਖੋਜ ਪ੍ਰਦਾਨ ਕਰਦਾ ਹੈ, ਅਤੇ ਆਦੀਵਾਸੀ, ਫ੍ਰੈਂਚ ਅਤੇ ਇਮੀਗ੍ਰੈਂਟ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ।

ਕਮਿਊਨਿਟੀ ਫਿਊਚਰਜ਼

ਕਮਿਊਨਿਟੀ ਫਿਊਚਰਜ਼ ਅਲਬਰਟਾ ਭਰ ਵਿੱਚ 27 ਸਥਾਨਾਂ ਤੇ ਸਥਿਤ ਹਨ ਅਤੇ ਛੋਟੇ ਕਾਰੋਬਾਰ ਲਈ ਕਰਜਾ(ਲੋਨ) ਮੁਹੱਈਆ ਕਰਦੇ ਹਨ।

ਭਵਿੱਖ ਦੇ ਉੱਧਮੀ(ਫਿਊਚਰਪ੍ਰੈਨਿਓਰ)

ਭਵਿੱਖ ਦੇ ਉੱਧਮੀ 18 ਤੋਂ 39 ਸਾਲ ਦੀ ਉਮਰ ਦੇ ਉੱਦਮੀਆਂ ਨੂੰ ਸਲਾਹ ਅਤੇ ਕਰਜ਼ੇ ਦੀ ਪੇਸ਼ਕਸ਼ ਕਰਦਾ ਹੈ।

ਸੰਪਰਕ

ਬਿਜ਼ਨਸ ਲਿੰਕ ਤੇ ਆਪਣੇ ਪ੍ਰਸ਼ਨ ਆਨਲਾਈਨ ਭੇਜ ਕੇ, ਜਾਂ ਉੱਨਾਂ ਨਾਲ ਸਿੱਧਾ ਸੰਪਰਕ ਕਰਕੇ, ਮੁਫਤ ਸਲਾਹ ਅਤੇ ਰੈਫਰਲ ਲੈਣ ਲਈ ਛੋਟੇ ਵਪਾਰ ਸਲਾਹਕਾਰ ਨਾਲ ਗੱਲ ਕਰ ਸਕਦੇ ਹੋ:

ਸਮਾਂ: 8:30 ਵਜੇ ਸਵੇਰ ਤੋਂ 4:30 ਸ਼ਾਮ(ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੁੱਲਾ ਅਤੇ ਸਰਕਾਰੀ ਛੁੱਟੀਆਂ ਵਿੱਚ ਬੰਦ)
ਫੋਨ: 780-422-7722
ਟੋਲ ਫਰੀ: 1-800-272-9675 (ਕੇਵਲ ਕਨੇਡਾ ਵਿੱਚ)

ਹੋਰ ਸਹਿਯੋਗ ਮੌਜੂਦ ਹੈ। ਵਧੇਰੇ ਸਾਧਨਾਂ ਲਈ, ਇਨਾਂ ਸਹਿਯੋਗਾਂ ਬਾਰੇ ਹੋਰ ਜਾਣੋ: