ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਮਹੱਤਵਪੂਰਨ ਮਿਤੀਆਂ

ਸੀਨੀਅਰਜ਼ ਦੀਆਂ ਖਾਸ ਜ਼ਰੂਰਤਾਂ ਲਈ ਸਹਾਇਤਾ ਪ੍ਰੋਗਰਾਮ ਦਾ ਲਾਭ ਸਾਲ, ਪਹਿਲੇ ਸਾਲ ਦੀ 1 ਜੁਲਾਈ ਤੋਂ ਸ਼ੁਰੂ ਹੋ ਕੇ ਅਤੇ ਅੱਗਲੇ ਸਾਲ ਦੀ 30 ਜੂਨ ਨੂੰ ਖਤਮ ਹੁੰਦਾ ਹੈ।

ਹਰੇਕ ਜਨਵਰੀ ਨੂੰ ਸੀਨੀਅਰਜ਼ ਪ੍ਰੋਗਰਾਮ ਲਈ ਸਪੈਸ਼ਲ ਨੀਡਸ ਅਸਿਸਟੈਂਸ ਦੁਆਰਾ ਵਿਚਾਰੇ ਗਏ ਅਧਿਕਤਮ ਸਾਲਾਨਾ ਲਾਭ ਅਤੇ ਕੁਝ ਖਾਸ ਲਾਭ ਦੀਆਂ ਦਰਾਂ ਅਲਬਰਟਾ ਕਨਜ਼ਿਊਮਰ ਪ੍ਰਾਈਸ ਇੰਡੈਕਸ ਅਨੁਸਾਰ ਬਦਲੀਆਂ ਜਾਂਦੀਆਂ ਹਨ।

ਯੋਗਤਾ

ਇੱਸ ਪ੍ਰੋਗਰਾਮ ਦੇ ਯੋਗ ਹੋਣ ਲਈ ਤੁਸੀਂ:

 • 65 ਸਾਲ ਜਾਂ ਇੱਸ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਹੋ
 • ਅਲਬਰਟਾ ਨਿਵਾਸੀ ਹੋਵੋ
 • ਕਨੇਡਾ ਦੇ ਨਾਗਰਿਕ ਜਾਂ ਕਨੇਡਾ ਦੀ ਸਥਾਈ ਰਿਹਾਇਸ਼ ਕਨੂੰਨੀ ਤੌਰ ਤੇ ਪ੍ਰਾਪਤ ਕੀਤੀ ਹੋਵੇ
 • ਵਿੱਤੀ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋਵੋ
 • ਅਪਲਾਈ ਕਰਨ ਦੇ ਯੋਗ ਹੋਵੋ ਅਤੇ ਸੀਨੀਅਰਜ਼ ਵਿੱਤੀ ਸਹਾਇਤਾ ਅਰਜ਼ੀ ਜਮਾਂ ਕੀਤੀ ਹੋਵੇ

ਜੇਕਰ ਤੁਹਾਡੇ ਅਤੇ/ ਜਾਂ ਤੁਹਾਡੇ ਪਤੀ ਜਾਂ ਪਤਨੀ ਦੀ ਬੁਢਾਪਾ ਸੁਰੱਖਿਆ ਪੈਨਸ਼ਨ ਦੀ ਪ੍ਰਾਪਤੀ ਨੂੰ ਮੁਲਤਵੀ ਕੀਤਾ ਗਿਆ ਹੈ, ਤਾਂ ਤੁਸੀਂ ਸੀਨੀਅਰਜ਼ ਦੀ ਖਾਸ ਜ਼ਰੂਰਤਾਂ ਲਈ ਸਹਾਇਤਾ ਦੇ ਯੋਗ ਨਹੀਂ ਹੋ।

ਸੀਨੀਅਰਜ਼ ਦੀ ਖਾਸ ਜ਼ਰੂਰਤਾਂ ਲਈ ਸਹਾਇਤਾ, 65 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਹਾਇਤਾ ਪ੍ਰਦਾਨ ਨਹੀਂ ਕਰਦੀ, ਜਿਸ ਵਿੱਚ ਪਤੀ/ਪਤਨੀ, ਨਿਰਭਰ ਬੱਚੇ ਅਤੇ ਪੋਤੇ ਪੋਤੀਆਂ ਸ਼ਾਮਿਲ ਹਨ। 65 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ ਸਹਾਇਤਾ ਨਾਲ ਸਬੰਧਿਤ ਸੂਚਨਾ ਲਈ ਭਾਈਚਾਰਾ ਅਤੇ ਸਮਾਜਿਕ ਸੇਵਾਵਾਂ ਮੰਤਰਾਲੇ ਦੀ ਵੈਬਸਾਈਟ ਤੇ ਜਾ ਕੇ ਵੇਖੋ।

ਸਹਾਇਤਾ ਲੈਣ ਲਈ ਆਮਦਨ ਦਾ ਪੱਧਰ

ਇੱਕ ਲਾਭ ਸਾਲ ਵਿੱਚ ਮਿਲਣ ਵਾਲੀ ਵੱਧ ਤੋਂ ਵੱਧ ਸਹਿਯੋਗ ਰਾਸ਼ੀ $5,105 ਹੈ। ਲਾਭ ਰਾਸ਼ੀ, ਜਿਸ ਦੇ ਤੁਸੀਂ ਯੋਗ ਹੋ ਸਕਦੇ ਹੋ, ਦੁਆਰਾ ਨਿਰਧਾਰਿਤ ਹੁੰਦੀ ਹੈ:

 • ਤੁਹਾਡੀ ਰਿਹਾਇਸ਼ ਦੀ ਸ਼ੇਣੀ
 • ਤੁਹਾਡਾ ਵਿਆਹੁਤਾ ਜਾਂ ਸਾਥੀ ਦੇ ਤੌਰ ਤੇ ਰਹਿਣ ਦਾ ਦਰਜਾ
 • ਤੁਹਾਡੀ ਆਮਦਨ- ਤੁਹਾਡੇ ਪਤੀ-ਪਤਨੀ ਜਾਂ ਸਾਥੀ ਦੀ ਆਮਦਨ ਜੋੜ ਕੇ

ਆਮ ਤੌਰ ਤੇ, ਇਕੱਲਾ ਸੀਨੀਅਰ ਜਿਸਦੀ ਸਲਾਨਾ ਆਮਦਨ 28,150 ਡਾਲਰ ਜਾਂ ਇੱਸ ਤੋਂ ਘੱਟ ਹੈ, ਜਾਂ ਇੱਕ ਸੀਨੀਅਰ ਜੋੜਾ ਜਿਸਦੀ ਕੁਲ ਮਿਲਾ ਕੇ ਆਮਦਨ 45,720 ਡਾਲਰ ਜਾਂ ਇੱਸਤੋਂ ਘੱਟ ਹੈ, ਵੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ ਹੈ।

ਤੁਹਾਡੀ(ਅਤੇ ਤੁਹਾਡੇ ਪਤੀ-ਪਤਨੀ/ਸਾਥੀ) ਦੀ ਕੁਲ ਆਮਦਨ, ਤੁਹਾਡੇ ਪਿਛਲੇ ਸਾਲ ਦੇ ਇੰਕਮ ਟੈਕਸ ਰਿਟਰਨ ਦੀ ਲਾਈਨ 150, ਨੂੰ ਤੁਹਾਡੇ ਮੌਜੂਦਾ ਸਾਲ ਲਈ ਯੋਗਤਾ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ।

ਯੋਗ ਆਈਟਮਾਂ ਮੁਢਲੇ ਅਤੇ ਸੈਕੰਡਰੀ ਆਮਦਨ ਦੇ ਪੱਧਰ ਤੇ ਫੰਡ ਕੀਤੀਆਂ ਜਾਂਦੀਆਂ ਹਨ।

ਵਿਆਹੁਤਾ ਸਥਿਤੀ ਸਲਾਨਾ ਕੁਲ ਆਮਦਨ ਫੰਡਿੰਗ ਦਾ ਸਤੱਰ
ਇਕੱਲਾ ਸੀਨੀਅਰ $23,750 ਜਾਂ ਘੱਟ ਪ੍ਰਾਇਮਰੀ ਅਤੇ ਸੈਕੰਡਰੀ ਆਈਟਮਾਂ
$23,751 ਤੋਂ $28,150 ਕੇਵਲ ਪ੍ਰਾਇਮਰੀ ਆਈਟਮਾਂ
$28,150 ਤੋਂ ਵੱਧ ਕੋਈ ਫੰਡਿੰਗ ਨਹੀਂ
ਸੀਨੀਅਰ ਜੋੜਾ $37,520 ਜਾਂ ਘੱਟ ਪ੍ਰਾਇਮਰੀ ਅਤੇ ਸੈਕੰਡਰੀ ਆਈਟਮਾਂ
$37,521 ਤੋਂ $ 45,720 ਕੇਵਲ ਪ੍ਰਾਇਮਰੀ ਆਈਟਮਾਂ
$45,720 ਤੋਂ ਵੱਧ ਕੋਈ ਫੰਡਿੰਗ ਨਹੀਂ

ਯੋਗ ਆਈਟਮਾਂ

ਪ੍ਰਾਇਮਰੀ ਅਤੇ ਸੈਕੰਡਰੀ ਮਾਪਦੰਡਾਂ ਦੇ ਤਹਿਤ ਇੱਥੇ ਸਪੈਸ਼ਲ ਜ਼ਰੂਰਤ ਆਈਟਮਾਂ ਦੀਆਂ 3 ਸ਼੍ਰੇਣੀਆਂ ਹਨ, ਇਹ ਫੰਡ ਕਰ ਸਕਦੀਆਂ ਹਨ:

 • ਉਪਕਰਣ/ਫਰਨੀਚਰ
 • ਸਿਹਤ ਸਹਿਯੋਗੀ ਵਸਤੂਆਂ
 • ਨਿੱਜੀ ਸਹਾਇਤਾ ਵਾਲੀਆਂ ਵਸਤੂਆਂ

ਮੁਢਲੀਆਂ ਫੰਡ ਹੋਣ ਵਾਲੀਆਂ ਇਕਾਈਆਂ

ਉਪਕਰਣ/ਫਰਨੀਚਰ

ਹਰ ਇੱਕ ਫੰਡ ਵਾਲੇ ਉਪਕਰਣ / ਫਰਨੀਚਰ ਕਿਸਮ ਵਿੱਚੋਂ ਕੇਵਲ ਇੱਕ ਹੀ ਉਮਰ ਭਰ ਲਈ ਇੱਕ ਸੀਨੀਅਰ ਜਾਂ ਸੀਨੀਅਰ ਜੋੜੇ ਲਈ ਮੰਨਿਆ ਜਾਂਦਾ ਹੈ। ਉਦਾਹਰਨ ਲਈ, ਤੁਸੀਂ ਸਿਰਫ ਇਸ ਪ੍ਰੋਗਰਾਮ ਤੋਂ ਇੱਕ ਵਾਰ ਇੱਕ ਫ਼੍ਰਿਜ ਲਈ ਫੰਡਿੰਗ ਪ੍ਰਾਪਤ ਕਰ ਸਕਦੇ ਹੋ।

ਇਸਦੇ ਨਾਲ ਹੀ, ਤੁਸੀਂ ਸਿਰਫ਼ ਇੱਕ ਉਪਕਰਣ/ ਫਰਨੀਚਰ ਆਈਟਮ ਲਈ ਇੱਕ ਸੀਨੀਅਰ ਜਾਂ ਸੀਨੀਅਰ ਜੋੜੇ ਪ੍ਰਤੀ ਲਾਭ ਸਾਲ ਲਈ ਫੰਡਿੰਗ ਲਈ ਅਰਜ਼ੀ ਦੇ ਸਕਦੇ ਹੋ, ਚਾਹੇ ਕਿ ਇਹ ਖ਼ਰਚਾ ਇੱਕ ਪ੍ਰਾਇਮਰੀ ਜਾਂ ਸੈਕੰਡਰੀ ਫੰਡਿਡ ਆਈਟਮ ਹੈ ਜਾਂ ਨਹੀਂ। ਉਦਾਹਰਨ ਲਈ, ਤੁਸੀਂ ਇੱਕ ਲਾਭ ਸਾਲ ਵਿੱਚ ਇੱਕ ਮੰਜੇ ਜਾਂ ਇੱਕ ਟੈਲੀਵਿਜ਼ਨ ਲਈ ਫੰਡਿੰਗ ਪ੍ਰਾਪਤ ਕਰ ਸਕਦੇ ਹੋ, ਨਾ ਕਿ ਦੋਹਾਂ ਲਈ। ਹੇਠ ਦਿੱਤੇ ਟੇਬਲ ਵਿੱਚ ਦੱਸਿਆ ਗਿਆ ਹੈ ਜਿਵੇਂ ਕੁਝ ਅਪਵਾਦ ਸਵੀਕਾਰ ਕੀਤੇ ਜਾਂਦੇ ਹਨ।

ਤੁਹਾਡੀ ਰਿਹਾਇਸ਼ ਇਹ ਵੀ ਨਿਰਧਾਰਿਤ ਕਰਦੀ ਹੈ ਕਿ ਤੁਸੀਂ ਕਿਹੜੇ ਉਪਕਰਨ / ਫਰਨੀਚਰ ਲਈ ਦਾਅਵਾ ਕਰ ਸਕਦੇ ਹੋ:

 • ਮਕਾਨਮਾਲਕ ਅਤੇ ਮੋਬਾਈਲ(ਚਲਦੇ ਫਿਰਦੇ) ਮਕਾਨ ਮਾਲਿਕ: ਸਾਰੇ ਉਪਕਰਣ / ਫਰਨੀਚਰ
 • ਕਿਰਾਏਦਾਰ: ਬੈਡ, ਮਾਈਕ੍ਰੋਵੇਵ, ਟੈਲੀਵਿਜ਼ਨ ਅਤੇ ਵੈਕਿਊਮ
 • ਪਰਿਵਾਰ/ ਦੋਸਤਾਂ ਨਾਲ ਰਹਿਣ ਵਾਲੇ ਅਤੇ/ ਜਾਂ ਕਿਰਾਏ ਤੇ ਰਹਿਣ ਵਾਲੇ ਬਿਨੈਕਾਰ: ਬੈੱਡ
 • ਲੰਬੇ ਸਮੇਂ ਦੀ ਦੇਖਭਾਲ ਵਿੱਚ ਰਹਿਣ ਵਾਲੇ: ਟੈਲੀਵਿਜ਼ਨ
 • ਲੌਜ ਅਤੇ ਅਲਾਟ ਕੀਤੇ ਜੀਵਤ ਸਹਿਯੋਗੀ ਨਿਵਾਸ ਦੇ ਵਸਨੀਕ: ਬੈੱਡ ਅਤੇ ਟੈਲੀਵਿਜਨ

ਸਭ ਤੋਂ ਵੱਧ ਮਾਤਰਾ ਵਿੱਚ ਹੇਠ ਦਿੱਤੇ ਹਨ। ਫੰਡ ਵਾਲੇ ਉਪਕਰਣਾਂ ਦੀ ਮੁਰੰਮਤ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਉਪਕਰਨ ਵੱਧ ਤੋਂ ਵੱਧ ਨੋਟ
ਬੈੱਡ $511 ਗੱਦੇ ਅਤੇ ਫਰੇਮ ਵਿੱਚ ਸ਼ਾਮਿਲ
ਡਰਾਇਅਰ $409 ਇੱਕੋ ਲਾਭ ਸਾਲ ਵਿੱਚ ਤੁਸੀਂ ਵਾਸ਼ਰ ਅਤੇ ਡਰਾਇਅਰ ਦੋਹਾਂ ਲਈ ਅਪਲਾਈ ਕਰ ਸਕਦੇ ਹੋ
ਵਾਸ਼ਰ $511 ਇੱਕੋ ਲਾਭ ਸਾਲ ਵਿੱਚ ਤੁਸੀਂ ਵਾਸ਼ਰ ਅਤੇ ਡਰਾਇਅਰ ਦੋਹਾਂ ਲਈ ਅਪਲਾਈ ਕਰ ਸਕਦੇ ਹੋ
ਫਰਿਜ $715 ਇੱਕੋ ਲਾਭ ਸਾਲ ਵਿੱਚ ਤੁਸੀਂ ਫਰਿਜ ਅਤੇ ਸਟੋਵ(ਚੁੱਲਾ) ਦੋਹਾਂ ਲਈ ਅਪਲਾਈ ਕਰ ਸਕਦੇ ਹੋ
ਸਟੋਵ(ਚੁੱਲਾ) $715 ਇੱਕੋ ਲਾਭ ਸਾਲ ਵਿੱਚ ਤੁਸੀਂ ਫਰਿਜ ਅਤੇ ਸਟੋਵ(ਚੁੱਲਾ) ਦੋਹਾਂ ਲਈ ਅਪਲਾਈ ਕਰ ਸਕਦੇ ਹੋ

ਸਾਰੀਆਂ ਅੱਧਿਕਤਮ ਰਾਸ਼ੀਆਂ ਵਿੱਚ ਸ਼ਾਮਿਲ ਹੈ:

 • ਜੀ ਐਸ ਟੀ(GST)
 • ਡਿਲੀਵਰੀ(ਪਹੁੰਚਾਉਣਾ)
 • ਪੁਰਾਣੇ ਉਪਕਰਨਾਂ ਨੂੰ ਹਟਾਉਣਾ
 • ਉਪਕਰਨਾਂ ਨੂੰ ਲਗਾਉਣਾ/ ਹੁੱਕ ਅੱਪ
 • ਵਾਤਾਵਰਣ ਫੀਸ

ਸਿਹਤ ਸਹਾਇਤਾ

ਲਗਾਤਾਰ ਸਕਰਾਤਮਕ ਹਵਾਵਾਂ ਦੇ ਦਬਾਅ (ਸੀ.ਪੀ.ਏ.ਪੀ.) ਮਸ਼ੀਨ ਅਤੇ ਸਪਲਾਈ: ਇੱਕ ਮੈਡੀਕਲੀ ਲੋੜੀਂਦੇ CPAP ਲਈ ਵੱਧ ਤੋਂ ਵੱਧ $ 1,634 (ਹਰ 5 ਸਾਲਾਂ ਵਿੱਚ ਇੱਕ ਵਾਰ)। ਵੱਧ ਤੋਂ ਵੱਧ $ 205 ਪ੍ਰਤੀ ਸਾਲ ਕਿਸੇ ਵੀ ਅਗਲੇ ਲਾਭ ਸਾਲ ਵਿਚ ਸਪਲਾਈ ਲਈ।

ਫੰਡਿੰਗ ਲਈ ਅਰਜ਼ੀ ਦੇਣ ਲਈ, ਤੁਹਾਨੂੰ ਇਹ ਮੁਹੱਈਆ ਕਰਨਾ ਲਾਜ਼ਮੀ ਹੈ:

 • ਲੈਵਲ 1 ਸਲੀਪ ਅਸੈੱਸਮੈਂਟ ਪੋਲੀਸੋਮਨੋਗ੍ਰਾਮ ਦੀ ਇਕ ਕਾਪੀ
 • ਸਥਿਰ ਦਬਾਅ ਸੈਟਿੰਗ ਨਾਲ ਡਾਕਟਰ ਦਾ ਨੁਸਖ਼ਾ
 • CPAP ਮਸ਼ੀਨ ਲਈ ਇਕ ਰਸੀਦ ਜਾਂ ਅਨੁਮਾਨ
 • ਲੈਵਲ 3 ਸਲੀਪ ਟੈਸਟ ਦੀ ਇਕ ਕਾਪੀ ਜੇਕਰ ਤੁਹਾਡਾ ਲੈਵਲ 1 ਟੈਸਟ 5 ਸਾਲ ਜਾਂ ਇਸਤੋਂ ਪੁਰਾਣਾ ਹੈ
 • ਤੁਹਾਡੀ ਵਰਤਮਾਨ ਮਸ਼ੀਨ ਦੀ ਮੌਜੂਦਾ 3 ਤੋਂ 4 ਹਫ਼ਤੇ ਦੀ ਪਾਲਣਾ(ਕੰਮਪਲਾਇੰਸ) ਰਿਪੋਰਟ ਦੀ ਲੋੜ ਹੋ ਸਕਦੀ ਹੈ

ਡਾਇਬਟਿਕ ਸਪਲਾਈ: ਫੰਡਿੰਗ ਤੁਹਾਡੀ ਡਾਇਬਟੀਜ਼ ਦੇ ਨਿਯੰਤ੍ਰਣ ਦੇ ਢੰਗ ਤੇ ਅਧਾਰਤ ਹੈ।

 • ਡਾਇਬੀਟਿਕ ਜੋ ਇਹਨਾਂ ਦੁਆਰਾ ਆਪਣੀ ਡਾਇਬੀਟੀਜ਼(ਸ਼ੂਗਰ ਰੋਗ) ਨੂੰ ਕਾਬੂ ਕਰਦੇ ਹਨ:
  • ਖੁਰਾਕ / ਕਸਰਤ - ਵੱਧ ਤੋਂ ਵੱਧ ਫੰਡਿੰਗ $ 373 ਪ੍ਰਤੀ ਸਾਲ
  • ਮੌਖਿਕ ਦਵਾਈਆਂ - ਵੱਧ ਤੋਂ ਵੱਧ ਫੰਡਿੰਗ $ 1,118 ਪ੍ਰਤੀ ਸਾਲ
  • ਇਨਸੁਲਿਨ - ਵੱਧ ਤੋਂ ਵੱਧ ਫੰਡਿੰਗ $ 1,251 ਪ੍ਰਤੀ ਸਾਲ
 • ਤੁਹਾਨੂੰ ਆਪਣੇ ਫਾਰਮਾਸਿਸਟ ਤੋਂ ਇਕ ਰਸੀਦ ਜਾਂ ਹਾਲ ਹੀ ਵਿਚ 12-ਮਹੀਨੇ ਦੀ ਪ੍ਰਿਸਕਰਿਪਸ਼ਨ ਦੀ ਛਪੀ ਕਾਪੀ ਮੁਹੱਈਆ ਕਰਨੀ ਚਾਹੀਦੀ ਹੈ ਜੋ ਦਿਖਾਵੇ ਕਿ ਡਾਇਬਟਿਕ ਸਪਲਾਈਆਂ ਖਰੀਦੀਆਂ ਗਈਆਂ ਹਨ। ਡਾਇਬੀਟੀਜ਼ ਪ੍ਰਬੰਧਨ ਵਿਧੀ (ਮੌਖਿਕ ਦਵਾਈਆਂ, ਇਨਸੁਲਿਨ, ਖੁਰਾਕ ਅਤੇ ਕਸਰਤ) ਸੰਬੰਧੀ ਜਾਣਕਾਰੀ ਦੀ ਵੀ ਲੋੜ ਹੁੰਦੀ ਹੈ।
 • ਡਾਇਬਿਟਕ ਸਪਲਾਈ ਵਿੱਚ ਸ਼ਾਮਲ ਹਨ:
  • ਟੈਸਟ ਪੱਟੀਆਂ
  • ਲੈਨਸੈਟ
  • ਸੂਈਆਂ
  • ਐਂਟੀਸੈਪਟਿਕ ਸਵੈਬ(ਸੋਕਣ ਵਾਲਾ ਪੈਡ)
  • 'ਸ਼ਾਰਪਸ' ਕੰਟੇਨਰ(ਭਾਂਡੇ)
 • ਡਾਇਬਿਟਿਕ ਸਪਲਾਈ ਵਿੱਚ ਤਜਵੀਜ਼ ਕੀਤੀਆਂ ਦਵਾਈਆਂ ਸ਼ਾਮਲ ਨਹੀਂ ਹਨ।

ਸਿਹੱਤ ਵਰਧੱਕ ਪੇਅ ਪਦਾਰਥ: 2.04 ਡਾਲਰ ਪ੍ਰਤੀ ਬੋਤਲ ਇੱਕ ਦਿਨ ਦੇ ਹਿਸਾਬ ਨਾਲ ਵੱਧ ਤੋਂ ਵੱਧ 4 ਬੋਤਲਾਂ ਪ੍ਰਤੀ ਦਿਨ ਦੀ ਫੰਡਿੰਗ ਮੁਹੱਈਆ ਹੁੰਦੀ ਹੈ। ਫੰਡਿੰਗ ਹੋਣ ਵਾਲੀ ਰਾਸ਼ੀ ਮੈਡੀਕਲ ਨੋਟ ਤੇ ਨਿਰਧਾਰਿਤ ਹੁੰਦੀ ਹੈ।

 • ਸਾਲ ਵਿੱਚ ਇੱਕ ਵਾਰ ਤੁਹਾਨੂੰ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਰਜਿਸਟਰਡ ਡਾਇਟੀਸ਼ਨ ਦੁਆਰਾ ਹਸਤਾਖਰ ਇੱਕ ਮੈਡੀਕਲ ਨੋਟ ਮੁਹੱਈਆ ਕਰਨਾ ਲਾਜ਼ਮੀ ਹੈ ਜੋ ਪ੍ਰਤੀ ਦਿਨ ਲੁੜੀਂਦੇ ਪੌਸ਼ਿਟਕ ਪੇ ਪਦਾਰਥਾਂ ਦੀਆਂ ਬੋਤਲਾਂ ਦੀ ਗਿਣਤੀ ਦੱਸੇਗਾ ਅਤੇ ਸਿਹਤ ਦੀ ਸਥਿਤੀ ਦੱਸੇਗਾ।
 • ਪਹਿਲੀ ਵਾਰ ਬਿਨੈਕਾਰਾਂ ਨੂੰ ਇਸ ਨੋਟ ਦੇ ਆਧਾਰ ਤੇ 3 ਮਹੀਨਿਆਂ ਤੱਕ ਲਾਭ ਪ੍ਰਾਪਤ ਹੋ ਸਕਦਾ ਹੈ। ਸ਼ੁਰੂਆਤੀ 3 ਮਹੀਨਿਆਂ ਦੇ ਬਾਅਦ, ਫੰਡਿੰਗ ਰਸੀਦਾਂ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ।
 • ਸਿਰਫ, ਇਨਸ਼ਿਓਰ, ਬੂਸਟ, ਗਲੂਸਰਨਾ, ਰਿਸੋਰਸ, ਡੇਅਰੀ ਥਿੱਕ ਅਤੇ ਨੈਪ੍ਰੋ ਜਾਂ ਹੋਰ ਦੂਜੇ ਬਰੈਂਡ ਜੋ ਸਮਾਨ ਤਰਾਂ ਨਾਲ ਪੋਸ਼ਕ ਹਨ ਵੀ, ਮੰਨੇ ਜਾਣਗੇ।

ਪੌਡਿਆਟਰੀ: ਨਿਯਮੱਤ ਮੁਰੰਮਤ ਲਈ ਵੱਧ ਤੋਂ ਵੱਧ $ 26 ਪ੍ਰਤੀ ਮਹੀਨਾ (ਨਹੁੰ ਕੱਟਣ ਅਤੇ ਕਾਲੱਸ(ਮਰਿਆ ਮਾਸ) ਹਟਾਉਣਾ)

 • ਰਸੀਦਾਂ ਵਿਚ ਸੀਨੀਅਰ ਦਾ ਨਾਂ, ਸੇਵਾ ਦੀ ਤਾਰੀਖ ਅਤੇ ਮੁਹੱਈਆ ਕੀਤੀ ਸੇਵਾ ਦੀ ਕਿਸਮ ਸ਼ਾਮਲ ਹੋਣੀ ਚਾਹੀਦੀ ਹੈ।
 • ਸੇਵਾ ਪ੍ਰਦਾਤਾ ਦੀ ਜਾਣਕਾਰੀ ਵਿੱਚ ਸ਼ਾਮਿਲ ਨਾਂ, ਫੋਨ ਨੰਬਰ ਅਤੇ ਦਸਤਖਤ ਨੂੰ ਰਸੀਦ ਤੇ ਦਿਖਾਇਆ ਜਾਣਾ ਚਾਹੀਦਾ ਹੈ।

ਪ੍ਰਿਸਕਰਿਪਸ਼ਨ ਦੇ ਖਰਚੇ: ਸਿਰਫ ਪ੍ਰਿਸਕਰਿਪਸ਼ਨ ਵਾਲੀਆਂ ਦਵਾਈਆਂ ਦੇ ਸਹਿ-ਭੁਗਤਾਨ ਰਾਸ਼ੀ ਦੇ ਹਿੱਸੇ ਵੱਜੋਂ ਸਹਾਇਤਾ ਮੁਹੱਈਆ ਕੀਤੀ ਜਾਂਦੀ ਹੈ। ਫੰਡਿੰਗ, ਸਹਿ-ਭੁਗਤਾਨ ਰਾਸ਼ੀ ਲਈ ਦਿੱਤੀ ਜਾਂਦੀ ਹੈ, ਜੋ ਤੁਸੀਂ ਇੱਕ ਸੀਨੀਅਰ ਲਈ ਪ੍ਰਤੀ ਮਹੀਨਾ $ 45 ਅਤੇ ਇੱਕ ਸੀਨੀਅਰ ਜੋੜੇ ਲਈ ਪ੍ਰਤੀ ਮਹੀਨਾ $ 90 ਦੀ ਔਸਤ ਤੋਂ ਵੱਧ ਅਦਾ ਕਰਦੇ ਹੋ।

 • ਓਵਰ-ਦੀ-ਕਾਊਂਟਰ ਦਵਾਈਆਂ ਅਤੇ ਉਹ ਦਵਾਈਆਂ, ਜੋ ਦਵਾਈ ਲਾਭ ਸੂਚੀ ਵਿਚ ਨਹੀਂ ਹਨ, ਉਹਨਾਂ ਨੂੰ ਨਹੀਂ ਮੰਨਿਆ ਜਾਂਦਾ।
 • ਲਾਭ ਸਿਰਫ ਮੌਜੂਦਾ ਲਾਭ ਸਾਲ ਲਈ ਦਿੱਤੇ ਗਏ ਹਨ। ਇਸ ਲਾਭ ਸਾਲ ਦੌਰਾਨ ਤੁਹਾਡੀ ਮਾਸਿਕ ਔਸਤ ਸਹਿ-ਭੁਗਤਾਨ ਰਾਸ਼ੀ ਅਤੇ ਤੁਹਾਡੇ ਪੂਰਵ ਅਨੁਮਾਨਿਤ ਪ੍ਰਿਸਕਰਿਪਸ਼ਨ ਲਾਗਤ ਨੂੰ ਨਿਰਧਾਰਤ ਕਰਨ ਲਈ ਤੁਹਾਡੇ ਫਾਰਮਾਸਿਸਟ ਤੋਂ ਤੁਹਾਡੇ ਪਿਛਲੇ 12-ਮਹੀਨੇ ਦੇ ਪ੍ਰਿਸਕਰਿਪਸ਼ਨ ਪ੍ਰਿੰਟ ਕਾਪੀ(ਰੋਗੀ ਡਾਕਟਰੀ ਖਰਚ ਰਿਪੋਰਟ) ਦੀ ਜ਼ਰੂਰਤ ਹੈ।
 • ਨਵੇਂ ਸੀਨੀਅਰ ਆਪਣੀ ਫਾਰਮੇਸੀ ਦੁਆਰਾ 3 ਮਹੀਨਿਆਂ ਦੀ ਮਿਆਦ ਦੇ ਪੂਰਵ ਅਨੁਮਾਨਿਤ ਪ੍ਰਿਸਕਰਿਪਸ਼ਨ ਲਾਗਤਾਂ ਦੀ ਪੁਸ਼ਟੀ ਕਰਨ ਵਾਲੇ ਦਸਤਾਵੇਜ ਮੁਹੱਈਆ ਕਰਵਾ ਸਕਦੇ ਹਨ, ਜਿਸ ਵਿੱਚ ਸੀਨੀਅਰ ਲਈ ਅਲਬਰਟਾ ਬਲੂ ਕ੍ਰਾਸ ਕਵਰੇਜ, ਜਾਂ ਉੱਨਾਂ ਦਾ 65 ਸਾਲ ਦੀ ਉਮਰ ਦੇ ਹੋਣ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਤੱਕ ਦਾ ਪ੍ਰਿਸਕਰਿਪਸ਼ਨ ਪ੍ਰਿੰਟ ਕਾਪੀ(ਰੋਗੀ ਡਾਕਟਰੀ ਖਰਚ ਰਿਪੋਰਟ) ਸ਼ਾਮਲ ਹਨ।

ਨਿੱਜੀ ਸਹਾਇਤਾ

ਬੈੱਡ ਬੱਗ(ਖੱਟਮਲ) ਧੱਫੜ: ਅਧਿਕਤਮ $ 700 ਇੱਕ ਵਾਰ ਜ਼ਿੰਦਗੀ ਭਰ ਵਿੱਚ ਫੰਡ ਕੀਤਾ ਜਾਂਦਾ ਹੈ।

 • ਤੁਹਾਨੂੰ ਆਪਣੇ ਮਕਾਨ ਮਾਲਿਕ, ਪ੍ਰਾਪਰਟੀ ਮੈਨੇਜਰ ਜਾਂ ਬੱਗ ਤਬਾਹ ਕਰਨ ਵਾਲੀ ਕੰਪਨੀ (ਜੇ ਪ੍ਰਾਈਵੇਟ ਨਿਵਾਸ ਤੇ ਹੋ)ਜੋ ਖੱਟਮਲ ਦੁਆਰਾ ਕੱਟੇ ਜਾਣ ਦੀ ਪੁਸ਼ਟੀ ਕਰੇ।

ਸੈਲੀਅਕ ਕਰਿਆਨਾ: ਵੱਧ ਤੋਂ ਵੱਧ $ 52 ਪ੍ਰਤੀ ਮਹੀਨਾ।

 • ਪਹਿਲੀ ਵਾਰ ਅਪਲਾਈ ਕਰਨ ਲਈ ਕਿਸੇ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਤੋਂ ਸੈਲੀਅਕ ਬੀਮਾਰੀ ਦੀ ਪੁਸ਼ਟੀ ਕਰਦੇ ਇੱਕ ਮੈਡੀਕਲ ਨੋਟ ਦੀ ਜ਼ਰੂਰਤ ਪੈਂਦੀ ਹੈ। ਫੰਡਿੰਗ ਸਿਰਫ ਮੌਜੂਦਾ ਲਾਭ ਸਾਲ ਲਈ ਦਿੱਤੀ ਜਾਂਦੀ ਹੈ ਅਤੇ ਤੁਹਾਡੀ ਬੇਨਤੀ ਪ੍ਰਾਪਤ ਹੋਣ ਦੀ ਮਿਤੀ ਤੋਂ ਨਿਸ਼ਚਿਤ ਕੀਤੀ ਜਾਂਦੀ ਹੈ। ਫੰਡਿੰਗ ਪਿਛਲੇ ਲਾਭ ਸਾਲ ਲਈ ਪ੍ਰਦਾਨ ਨਹੀਂ ਕੀਤੀ ਜਾਵੇਗੀ।

ਕੱਪੜੇ: ਵੱਧ ਤੋਂ ਵੱਧ $ 613 ਪ੍ਰਤੀ ਸਾਲ

 • ਕਿਸੇ ਮੈਡੀਕਲ ਸਿਥਤੀ ਦੇ ਕਾਰਨ ਪਿਛਲੇ 12 ਮਹੀਨਿਆਂ ਦੀ ਮਿਆਦ ਦੇ ਅੰਦਰ ਭਾਰ ਦੇ ਵਾਧੇ ਜਾਂ ਘਾਟੇ (25% ਜਾਂ ਸੀਨੀਅਰ ਦੇ ਸ਼ੁਰੂਆਤੀ ਕੁੱਲ ਸਰੀਰ ਦੇ ਭਾਰ ਦੇ) ਦੇ ਨਤੀਜੇ ਵੱਜੋਂ ਕਿਸੇ ਸਿਹਤ ਪੇਸ਼ੇਵਰ ਦੁਆਰਾ ਮੈਡੀਕਲ ਸੂਚਨਾ ਦੀ ਜ਼ਰੂਰਤ ਪੈਂਦੀ ਹੈ।

ਅੰਤਿਮ ਸਸਕਾਰ ਤੇ ਖਰਚਾ: ਅੱਧਿਕਤਮ 1226 ਡਾਲਰ

 • ਅੰਤਿਮ ਸਸਕਾਰ ਤੇ ਖਰਚ ਵਿੱਚ ਸਹਾਇਤਾ ਪਤੀ ਜਾਂ ਪਤਨੀ ਦੇ ਸਸਕਾਰ ਤੱਕ ਹੀ ਸੀਮਤ ਹੈ। ਜਿਊਦਾ ਪਤੀ ਜਾਂ ਪਤਨੀ, ਆਪਣੇ ਸਾਥੀ ਦੀ ਮੌਤ ਸਮੇ 65 ਸਾਲ ਦੀ ਉਮਰ ਦਾ ਹੋਣਾ ਚਾਹੀਦਾ ਹੈ ਅਤੇ ਅਲਬਰਟਾ ਸੀਨੀਅਰ ਲਾਭ ਪ੍ਰੋਗਰਾਮ ਵਿੱਚ ਦਰਜ ਹੋਣਾ ਚਾਹੀਦਾ ਹੈ। ਲਾਭ ਦੀ ਬੇਨਤੀ ਮੌਤ ਤੋਂ 12 ਮਹੀਨੇ ਦੇ ਦੌਰਾਨ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। ਰਸੀਦ ਲੋੜੀਂਦੀ ਹੈ।

ਘਰ ਦੀ ਸਾਫ ਸਫਾਈ: ਅੱਧਿਕਤਮ 1,500 ਡਾਲਰ। ਜੀਵਨ ਕਾਲ ਵਿੱਚ ਇੱਕ ਵਾਰ ਫੰਡਿੰਗ।

 • ਜਦੋਂ ਕਿਸੇ ਸਮਾਜ ਸੇਵਕ, ਭਾਈਚਾਰੇ ਦਾ ਵਰਕਰ ਜਾਂ ਸੰਸਥਾ, ਕੂੜਾ ਜਮਾ ਹੋਣ ਦੀ ਸਮੱਸਿਆ ਦੀ ਪਹਿਚਾਣ ਕਰ ਲੈਂਦੀ ਹੈ ਤਾਂ ਮੁਢਲੀ ਸਾਫ ਸਫਾਈ ਵਿੱਚ ਸਹਾਇਤਾ ਕੀਤੀ ਜਾਂਦੀ ਹੈ। ਸੰਸਥਾ ਵੱਲੋਂ ਕੂੜਾ ਜਮਾਂ ਹੋਣ ਦੀ ਸਥਿਤੀ ਦੀ ਪਹਿਚਾਣ ਸਬੰਧੀ ਪੱਤਰ ਅਤੇ ਸਾਫ ਸਫਾਈ ਦੇ ਅਨੁਮਾਨ ਜਾਂ ਰਸੀਦ ਦੀ ਲੋੜ ਪੈਂਦੀ ਹੈ।

ਲਿਫਟ ਕੁਰਸੀ: ਅਧਿੱਕਤਮ 817 ਡਾਲਰ। ਜੀਵਨ ਕਾਲ ਵਿੱਚ ਇੱਕ ਵਾਰ ਫੰਡਿੰਗ।

 • ਫੰਡਿੰਗ ਨਹੀ ਹੁੰਦੀ ਜਦੋ ਸੀਨੀਅਰ ਲੰਬੇ ਸਮੇ ਦੀ ਸੰਭਾਲ ਸਹੂਲਤ ਵਿੱਚ ਰਹਿੰਦਾ ਹੈ। ਲਿਫਟ ਕੁਰਸੀ ਦੀ ਮੁਰੰਮਤ ਤੇ ਵਿਚਾਰ ਕੀਤੀ ਜਾ ਸਕਦੀ ਹੈ।

ਮੈਡੀਕਲ ਟਰਿਪਸ(ਦੌਰੇ): ਮੈਡੀਕਲ ਸਪੈਸ਼ਲਿਸਟ ਜਾਂ ਮੈਡੀਕਲ ਜਾਂਚ / ਇਲਾਜ ਲਈ 80 ਕਿਲੋਮੀਟਰ ਤੋਂ ਵੱਧ ਦੇ ਮੈਡੀਕਲ ਟ੍ਰਿਪ ਲਈ ਸਹਾਇਤਾ ਮੁਹੱਈਆ ਕੀਤੀ ਜਾਂਦੀ ਹੈ।

 • ਮੈਡੀਕਲ ਸਪੈਸ਼ਲਿਸਟ ਜਾਂ ਮੈਡੀਕਲ ਸਹੂਲਤ ਦੀ ਰਿਪੋਰਟ ਵਿਚ ਨਿਯੁਕਤੀ ਦੀਆਂ ਤਾਰੀਕਾਂ ਅਤੇ ਹਾਜ਼ਰੀ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੈ।
 • ਡਾਕਟਰੀ ਟ੍ਰਿੱਪਾਂ ਨੂੰ ਪ੍ਰਤੀ ਦਿਨ ਦੀ ਰਕਮ ਦੇ ਆਧਾਰ ਤੇ ਫੰਡ ਕੀਤਾ ਜਾਂਦਾ ਹੈ, ਜਿਸ ਵਿੱਚ ਤਹਿ ਕੀਤੀ ਦੂਰੀ, ਆਵਾਜਾਈ ਦੇ ਖਰਚੇ, ਖਾਣੇ ਅਤੇ ਪਾਰਕਿੰਗ ਆਦਿ ਦੇਖੇ ਜਾਂਦੇ ਹਨ। ਇਨ੍ਹਾਂ ਚੀਜ਼ਾਂ ਲਈ ਰਸੀਦਾਂ ਜਮ੍ਹਾਂ ਕਰਾਉਣਾ ਜ਼ਰੂਰੀ ਨਹੀਂ ਹੈ।
 • ਜੇ ਤੁਸੀਂ ਰਾਤ ਭਰ ਠਹਿਰੇ ਹੋ ਅਤੇ ਰਿਹਾਇਸ਼ ਲਈ ਭੁਗਤਾਨ ਕੀਤਾ ਹੈ, ਤਾਂ ਤੁਹਾਨੂੰ ਰਸੀਦ ਸੌਂਪਣੀ ਪਵੇਗੀ। ਵੱਧ ਤੋਂ ਵੱਧ $ 103 ਪ੍ਰਤੀ ਰਾਤ ਲਈ ਫੰਡ ਪ੍ਰਾਪਤ ਕੀਤਾ ਜਾਂਦਾ ਹੈ। ਰਸੀਦਾਂ ਸੀਨੀਅਰ ਜਾਂ ਸੀਨੀਅਰ ਦੇ ਪਤੀ ਜਾਂ ਪਤਨੀ ਦੇ ਨਾਂ ਤੇ ਹੋਣੀਆਂ ਚਾਹੀਦੀਆਂ ਹਨ।
 • ਭੋਜਨ ਦਾ ਖਰਚਾ ਸਿਰਫ ਸਫ਼ਰ ਦੇ ਦਿਨਾਂ ਤੇ ਹੀ ਵਿਚਾਰਿਆ ਜਾਂਦਾ ਹੈ।
 • ਇੱਕ ਲੰਮੇ ਸਮੇਂ ਦੇ ਕੇਅਰ ਸੈਂਟਰ ਵਿੱਚੋਂ ਸਥਾਈ ਤੌਰ ਤੇ ਇੱਕ ਹੋਰ ਲੰਬੀ ਮਿਆਦ ਦੇ ਕੇਅਰ ਸੈਂਟਰ ਵਿੱਚ ਸਥਾਈ ਰੂਪ ਵਿੱਚ ਸਥਾਪਤ ਹੋਣ ਲਈ ਕੇਵਲ ਇੱਕ ਵਾਰ 87 ਡਾਲਰ ਮੈਡੀਕਲ ਆਵਾਜਾਈ ਲਾਭ ਉਪਲਬਧ ਹੈ। ਅਲਬਰਟਾ ਪੈਰਾਮੈਡੀਕਲ ਸੇਵਾਵਾਂ ਜਾਂ ਐਮਰਜੈਂਸੀ ਮੈਡੀਕਲ ਸੇਵਾਵਾਂ ਦੀ ਵਰਤੋਂ ਕਰਦੇ ਹੋਏ ਮੈਡੀਕਲੀ ਨਿਗਰਾਨੀ ਕੀਤੀ ਆਵਾਜਾਈ ਨੂੰ ਮੰਨਿਆ ਜਾਂਦਾ ਹੈ। ਟ੍ਰਾਂਸਫਰ ਕਰਨ ਦੀ ਸਹੂਲਤ ਦਾ ਦਸਤਾਵੇਜ਼ ਜੋ ਇਹ ਦਰਸਾਉਂਦਾ ਹੈ ਕਿ ਸੀਨੀਅਰ ਨੂੰ ਐਂਬੂਲੈਂਸ ਰਾਹੀਂ ਡਾਕਟਰੀ ਤੌਰ ਤੇ ਨਿਗਰਾਨੀ ਪ੍ਰਾਪਤ ਕਰਨ ਦੀ ਜ਼ਰੂਰਤ ਹੈ।

ਦਵਾਈ ਪ੍ਰਬੰਧਨ ਦੀ ਫੀਸ: ਵੱਧ ਤੋਂ ਵੱਧ $ 70 ਪ੍ਰਤੀ ਮਹੀਨਾ

 • ਤੁਹਾਨੂੰ ਅਲਬਰਟਾ ਹੈਲਥ ਸਰਵਿਸਿਜ਼ ਦਵਾਈ ਸਹਾਇਤਾ ਪ੍ਰੋਗਰਾਮ ਨੂੰ ਭੇਜਿਆ ਜਾ ਸਕਦਾ ਹੈ।
 • ਲਾਭ ਕੇਵਲ ਲਾਜ ਅਤੇ ਸਹਾਇਕ ਜੀਵਣ ਦੀਆਂ ਸਹੂਲਤਾਂ ਵਿਚ ਰਹਿੰਦੇ ਬਜ਼ੁਰਗਾਂ ਨੂੰ ਹੀ ਦਿੱਤੇ ਜਾ ਸਕਦੇ ਹਨ।
 • ਮਹੀਨਾਵਾਰ ਦਵਾਈ ਪ੍ਰਸ਼ਾਸਨ ਦੀ ਫੀਸ ਅਤੇ ਸ਼ੁਰੂਆਤੀ ਮਿਤੀ ਨੂੰ ਦਰਸਾਉਂਦੇ ਹੋਏ ਸਹੂਲਤ ਤੋਂ ਦਸਤਾਵੇਜ਼।
 • ਲਾਭ ਸਿਰਫ ਮੌਜੂਦਾ ਲਾਭ ਸਾਲ ਲਈ ਦਿੱਤੇ ਗਏ ਹਨ।

ਨਿੱਜੀ ਜਵਾਬ(ਰਿਸਪਾਂਸ) ਸੇਵਾ: ਵੱਧ ਤੋਂ ਵੱਧ $ 31 ਪ੍ਰਤੀ ਮਹੀਨਾ ਦੀ ਨਿਗਰਾਨੀ ਫੀਸ ਅਤੇ $ 82 ਇੰਸਟਾਲੇਸ਼ਨ(ਲਗਾਉਣ) ਲਈ।

 • ਇੰਸਟਾਲੇਸ਼ਨ ਅਤੇ / ਜਾਂ ਮਾਸਿਕ ਨਿਗਰਾਨੀ ਫੀਸਾਂ ਲਈ ਅੰਦਾਜ਼ਾ ਜਾਂ ਰਸੀਦ ਦੀ ਲੋੜ ਹੈ। ਲਾਭ ਸਿਰਫ ਮੌਜੂਦਾ ਲਾਭ ਸਾਲ ਲਈ ਦਿੱਤੇ ਗਏ ਹਨ।
 • ਅੰਦਰੂਨੀ ਪ੍ਰਣਾਲੀਆਂ ਸੰਚਾਰ ਸੇਵਾਵਾਂ ਜਾਂ ਕਿਸੇ ਦੇਖਭਾਲ ਕਰਨ ਵਾਲੇ ਨੂੰ ਭੇਜਣ ਲਈ ਜ਼ਿੰਮੇਵਾਰ ਕਿਸੇ ਤੀਜੀ ਧਿਰ ਦੇ ਜਵਾਬਦੇਹ ਨਾਲ ਜੁੜੇ ਹੋਏ ਹਨ।
 • ਵਿਅਕਤੀਗਤ ਜੀਪੀਐਸ(GPS) ਟਰੈਕਿੰਗ ਸਿਸਟਮ, ਸੁਰੱਖਿਆ / ਅਲਾਰਮ ਸੇਵਾਵਾਂ, ਜਾਂ ਅੰਦਰੂਨੀ ਸਹੂਲਤ ਜਵਾਬੀ ਸੇਵਾਵਾਂ ਲਈ ਸਹਾਇਤਾ ਮੁਹੱਈਆ ਨਹੀਂ ਕੀਤੀ ਜਾਂਦੀ।
 • ਨਿਗਰਾਨੀ ਲਈ ਵੱਧ ਤੋਂ ਵੱਧ ਫੰਡਿੰਗ ਜਨਵਰੀ 1 ਦੀ ਸੂਚਕ ਦਰ ਵਰਤ ਕੇ ਹਰ ਜੁਲਾਈ ਨੂੰ ਵਧਾਈ ਜਾਵੇਗੀ।

ਵਾਸ਼ਿੰਗ ਮਸ਼ੀਨਾਂ ਅਤੇ ਡ੍ਰਾਇਅਰਾਂ ਦੀ ਪੁਨਰ-ਸਥਾਪਤੀ: ਅਧਿਕਤਮ $ 817 ਇੱਕ ਵਾਰ ਜ਼ਿੰਦਗੀ ਭਰ ਵਿੱਚ ਫੰਡ ਪ੍ਰਾਪਤ ਕੀਤਾ।

 • ਕਿਸੇ ਸਿਹਤ ਪ੍ਰੌਫੈਸ਼ਨਲ ਦੁਆਰਾ ਮੈਡੀਕਲ ਹਾਲਤ ਦੀ ਇੱਕ ਮੈਡੀਕਲ ਸੂਚਨਾ ਜੋ ਕਿ ਲੋੜੀਂਦੀ ਤਬਦੀਲੀ ਦੀ ਜਰੂਰਤ ਹੈ, ਬਾਰੇ ਦੱਸੇ, ਦੀ ਲੋੜ ਹੈ।
 • ਇੱਕ ਅਨੁਮਾਨ ਜਾਂ ਰਸੀਦ ਦੀ ਲੋੜ ਹੈ।

ਉਪਯੋਗਤਾ(ਯੂਟੀਲਿਟੀ) ਡਿਸਕਨੈਕਸ਼ਨ: ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਹਰ ਸਹੂਲਤ (ਪਾਣੀ, ਬਿਜਲੀ ਅਤੇ ਗੈਸ) ਲਈ ਉਪਲੱਬਧ।

 • ਯੂਟਿਲਿਟੀਜ਼ ਪਹਿਲਾਂ ਹੀ ਡਿਸਕਨੈਕਟ(ਬੰਦ) ਕੀਤੀਆਂ ਜਾਂਦੀਆਂ ਹਨ ਜਾਂ 48 ਘੰਟਿਆਂ ਦੇ ਅੰਦਰ ਡਿਸਕਨੈਕਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
 • ਯੂਟਿਲਿਟੀ ਕੰਪਨੀ ਤੋਂ ਡਿਸਕਨੈਕਸ਼ਨ ਨੋਟਿਸ (ਸੀਨੀਅਰਜ਼ ਦੇ ਨਾਂ ਵਿੱਚ) ਲਾਜ਼ਮੀ ਹੈ। ਉਪਯੋਗਤਾ ਖਾਤਾ ਸੀਨੀਅਰ ਦੇ ਨਾਮ ਵਿੱਚ ਹੋਣਾ ਚਾਹੀਦਾ ਹੈ।

ਵਿੱਗਜ਼(ਬਨਾਉਟੀ ਵਾਲ): ਅਧਿਕਤਮ $ 256 ਹਰੇਕ (2 ਪ੍ਰਤੀ ਸਾਲ)

 • ਡਾਕਟਰੀ ਸਥਿਤੀ ਦੀ ਪੁਸ਼ਟੀ ਕਰਨ ਵਾਲੇ ਕਿਸੇ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਤੋਂ ਮੈਡੀਕਲ ਨੋਟ ਦੀ ਲੋੜ ਹੈ, ਕਿ ਜਦੋਂ ਤੁਸੀਂ ਪਹਿਲੀ ਵਾਰ ਅਰਜ਼ੀ ਦਿੰਦੇ ਹੋ।
 • ਇੱਕ ਅਨੁਮਾਨ ਜਾਂ ਰਸੀਦ ਦੀ ਲੋੜ ਹੈ।

ਸੈਕੰਡਰੀ ਫੰਡਿਡ ਵਸਤੂਆਂ

ਉਪਕਰਣ/ਫਰਨੀਚਰ

ਇੱਕ ਵਿਅਕਤੀਗਤ ਸੀਨੀਅਰ ਜਾਂ ਸੀਨੀਅਰ ਜੋੜੇ ਨੂੰ ਜੀਵਨਕਾਲ ਵਿੱਚ ਫੰਡਿਡ ਉਪਕਰਣ/ਫਰਨੀਚਰ ਸ਼ੇਣੀ ਵਿੱਚੋਂ ਕੇਵਲ ਇੱਕ ਹੀ ਆਈਟਮ ਦੇਣ ਬਾਰੇ ਵਿਚਾਰਿਆ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਤੁਸੀਂ ਇੱਕੋ ਵਾਰ ਇੱਸ ਪ੍ਰੋਗਰਾਮ ਵਿੱਚੋਂ ਫਰਿਜ ਲਈ ਫੰਡਿੰਗ ਪ੍ਰਾਪਤ ਕਰ ਸਕਦੇ ਹੋ।

ਨਾਲ ਹੀ, ਇੱਕ ਵਿਅਕਤੀਗਤ ਸੀਨੀਅਰ ਜਾਂ ਸੀਨੀਅਰ ਜੋੜੇ ਨੂੰ ਕੇਵਲ ਇੱਕ ਉਪਕਰਣ/ਫਰਨੀਚਰ ਆਈਟਮ ਲਾਭ ਸਾਲ ਦੌਰਾਨ ਦਿੱਤਾ ਜਾ ਸਕਦਾ ਹੈ ਭਾਵੇਂ ਖਰਚ ਪ੍ਰਾਇਮਰੀ ਜਾਂ ਸੈਕੰਡਰੀ ਫੰਡਿਡ ਵਸਤੂ ਤੇ ਹੈ। ਉਦਾਹਰਣ ਦੇ ਤੌਰ ਤੇ, ਇੱਕ ਲਾਭ ਸਾਲ ਵਿੱਚ ਤੁਸੀਂ ਬੈੱਡ ਜਾਂ ਟੀ.ਵੀ. ਵਿੱਚੋਂ ਕਿਸੇ ਇੱਕ ਲਈ ਫੰਡਿੰਗ ਲੈ ਸਕਦੇ ਹੋ ਨਾਂ ਕਿ ਦੋਹਾਂ ਤੇ। ਕੁਝ ਅਪਵਾਦਾਂ ਦੀ ਇਜਾਜ਼ਤ ਹੈ।

ਹੇਠਾਂ ਦਿੱਤੀਆਂ ਵੱਧ ਤੋਂ ਵੱਧ ਰਾਸ਼ੀਆਂ ਹਨ। ਫੰਡਿੰਡ ਵਸਤੂਆਂ ਦੀਆਂ ਰਿਪੇਅਰਾਂ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਉਪਕਰਨ ਵੱਧ ਤੋਂ ਵੱਧ
ਮਾਈਕ੍ਰੋਵੇਵ $103
ਟੀ.ਵੀ $307
ਵੈਕਿਊਮ $154

ਸਾਰੀਆਂ ਵੱਧ ਤੋਂ ਵੱਧ ਰਾਸ਼ੀਆਂ ਵਿੱਚ ਸ਼ਾਮਿਲ ਹੈ:

 • ਜੀ ਐਸ ਟੀ
 • ਡਿਲੀਵਰੀ(ਪਹੁੰਚਾਉਣਾ)
 • ਪੁਰਾਣੇ ਉਪਕਰਨਾਂ ਨੂੰ ਉਤਾਰਨਾ
 • ਉਪਕਰਨਾਂ ਨੂੰ ਫਿਟ ਕਰਨਾ/ ਹੁੱਕਾਂ ਆਦਿ ਲਗਾਉਣਾ
 • ਵਾਤਾਵਰਣ ਫੀਸ

ਸਿਹਤ ਸਹਾਇਤਾ

ਪੈਰਾਂ ਲਈ ਔਰਥੌਟਿਕਸ: ਹਰ ਜੋੜੇ ਲਈ ਵੱਧ ਤੋਂ ਵੱਧ 409 ਡਾਲਰ( ਜੀਵਨ ਕਾਲ ਵਿੱਚ ਵੱਧ ਤੋਂ ਵੱਧ 2 ਜੋੜੇ ਫੰਡ ਕੀਤੇ ਜਾਂਦੇ ਹਨ।

 • ਖਾਸ ਤੌਰ ਤੇ ਬਣਾਏ ਗਏ(ਕਸਟਮ) ਪੈਰਾਂ ਦੇ ਔਰਥੌਟਿਕਸ(ਬੂਟ) ਹੀ ਹੋਣੇ ਚਾਹੀਦੇ ਹਨ।

ਨਿੱਜੀ ਸਹਾਇਤਾ

ਹਾਊਸਕੀਪਿੰਗ ਅਤੇ / ਜਾਂ ਯਾਰਡ ਰੱਖ-ਰਖਾਅ: ਇੱਕ ਲਾਭ ਵਾਲੇ ਸਾਲ ਵਿੱਚ ਵੱਧ ਤੋਂ ਵੱਧ $ 1,226

 • ਸਹਾਇਤਾ ਹਾਊਸਕੀਪਿੰਗ, ਘਾਹ ਕੱਟਣ ਅਤੇ ਬਰਫ ਹਟਾਉਣ ਲਈ ਹੀ ਦਿੱਤੀ ਜਾਂਦੀ ਹੈ।
 • ਇੱਕ ਸਿਹਤ ਪੇਸ਼ੇਵਰ ਤੋਂ ਇੱਕ ਮੈਡੀਕਲ ਸੂਚਨਾ ਪਹਿਲੀ ਵਾਰ ਅਪਲਾਈ ਕਰਨ ਵੇਲੇ ਇਹ ਖਾਸ ਤੌਰ ਤੇ ਦੱਸੇ ਕਿ ਤੁਹਾਡੀ ਗਤੀਸ਼ੀਲਤਾ / ਸਿਹਤ ਦੀ ਸਥਿਤੀ ਤੁਹਾਨੂੰ (ਅਤੇ ਤੁਹਾਡੇ ਪਤੀ / ਪਤਨੀ) ਨੂੰ ਆਪਣਾ ਘਰ ਦਾ ਕੰਮ ਕਰਨ / ਜਰੂਰੀ ਯਾਰਡ ਦੇਖਭਾਲ ਦੀ ਆਗਿਆ ਨਹੀਂ ਦਿੰਦੀ।
 • ਨਾਲ ਰਹਿੰਦੇ ਪਰਿਵਾਰ ਦੇ ਮੈਂਬਰ, ਨਾਲ ਕਿਰਾਏ ਤੇ ਜਾਂ ਭੁਗਤਾਨ ਕਰਨ ਵਾਲੇ ਪਰਿਵਾਰਿਕ ਮੈਂਬਰ, ਸਹਾਇਤਾ ਲਈ ਯੋਗ ਨਹੀਂ ਹਨ।
 • ਕਿਸੇ ਲਾਜ ਜਾਂ ਸਹਾਇਕ ਜੀਵਨ ਦੀ ਸੁਵਿਧਾ ਵਿਚ ਰਹਿਣ ਵਾਲੇ ਬਜ਼ੁਰਗ ਮਦਦ ਲਈ ਯੋਗ ਨਹੀਂ ਹੁੰਦੇ।
 • ਇੱਕ ਮੈਡੀਕਲ ਨੋਟ ਦੀ ਲੋੜ ਨਹੀਂ ਹੈ, ਜੇ ਤੁਸੀਂ ਅਤੇ ਤੁਹਾਡੇ ਪਤੀ /ਪਤਨੀ (ਜੇ ਲਾਗੂ ਹੋਵੇ) 80 ਸਾਲ ਜਾਂ ਵੱਧ ਉਮਰ ਦੇ ਹਨ।

ਲੌਂਡਰੀ ਦੀ ਲਾਗਤ: ਵੱਧ ਤੋਂ ਵੱਧ $ 41 ਪ੍ਰਤੀ ਮਹੀਨਾ (ਇੱਕ ਸੀਨੀਅਰ ਜੋੜੇ ਲਈ $ 82 ਪ੍ਰਤੀ ਮਹੀਨਾ)

 • ਇੱਕ ਲਾਜ ਵਿੱਚ ਰਹਿ ਰਹੇ ਬਜ਼ੁਰਗਾਂ, ਮਨੋਨੀਤ ਸਹਾਇਕ ਜੀਵਨ ਜਾਂ ਲੰਬੇ ਸਮੇਂ ਦੀ ਦੇਖਭਾਲ ਦੀ ਸਹੂਲਤ ਨਾਲ ਲੌਂਡਰੀ ਲਾਗਤਾਂ ਵਿੱਚ ਸਹਾਇਤਾ ਮਿਲ ਸਕਦੀ ਹੈ।
 • ਲੌਂਡਰੀ ਲਈ ਚਾਰਜ ਦੀ ਪੁਸ਼ਟੀ ਵਾਲੀ ਸਹੂਲਤ ਤੋਂ ਪ੍ਰਾਪਤ ਰਸੀਦਾਂ ਜਾਂ ਚਿੱਠੀ ਅਤੇ ਸ਼ੁਰੂਆਤੀ ਤਾਰੀਕ ਦੀ ਲੋੜ ਹੈ।
 • ਫੰਡਿੰਗ ਸਿਰਫ ਮੌਜੂਦਾ ਲਾਭ ਵਰ੍ਹੇ ਲਈ ਦਿੱਤੀ ਗਈ ਹੈ ਅਤੇ ਤੁਹਾਡੀ ਬੇਨਤੀ ਪ੍ਰਾਪਤ ਹੋਣ ਦੀ ਮਿਤੀ ਤੋਂ ਨਿਸ਼ਚਿਤ ਕੀਤੀ ਜਾਂਦੀ ਹੈ। ਫੰਡਿੰਗ ਪਿਛਲੇ ਲਾਭ ਸਾਲ ਲਈ ਪ੍ਰਦਾਨ ਨਹੀਂ ਕੀਤੀ ਜਾਵੇਗੀ।
 • ਇਸ ਵਸਤੂ ਲਈ ਅੱਧਿਕਤਮ ਫੰਡਿੰਗ 1 ਜਨਵਰੀ ਦਾ ਇੰਡੈਕਸ ਦਰ ਵਰਤਦੇ ਹੋਏ ਜੁਲਾਈ 1 ਤੋਂ ਵੱਧਿਆ ਕਰੇਗੀ

ਰਾਹਤ ਲਈ ਦੇਖਭਾਲ: ਵੱਧ ਤੋਂ ਵੱਧ 4 ਹਫ਼ਤੇ ਪ੍ਰਤੀ ਲਾਭ ਸਾਲ।

 • ਰਿਸਪਾਈਟ ਕੇਅਰ (ਇਕ ਕੇਅਰਗਿਵਰ ਲਈ ਰਾਹਤ) ਉਨ੍ਹਾਂ ਦੇ ਦੇਖਭਾਲ ਕਰਨ ਵਾਲੇ (ਪਤੀ / ਪਤਨੀ ਜਾਂ ਪਰਿਵਾਰਕ ਮੈਂਬਰ) ਨਾਲ ਬਜ਼ੁਰਗ ਰਹਿਣ ਲਈ ਪ੍ਰਦਾਨ ਕੀਤੀ ਜਾਂਦੀ ਹੈ, ਜੋ ਸੀਨੀਅਰਜ਼ ਦੀ ਰੋਜ਼ਾਨਾ ਦੇਖਭਾਲ ਮੁਹੱਈਆ ਕਰਦਾ ਹੈ।
 • ਇੱਕ ਦੇਖਭਾਲ ਕੇਂਦਰ ਵਿੱਚ ਰਾਹਤ ਦੀ ਦੇਖਭਾਲ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ।
 • ਕਿਸੇ ਸਿਹਤ ਪੇਸ਼ੇਵਰ ਤੋਂ ਇਕ ਮੈਡੀਕਲ ਸੂਚਨਾ ਦੀ ਲੋੜ ਹੈ, ਕਿ ਉਹ ਦੇਖਭਾਲ ਕਰਨ ਵਾਲੇ ਦੇ ਨਾਮ ਅਤੇ ਸੀਨੀਅਰ ਦੀ ਮੈਡੀਕਲ ਹਾਲਤ ਜੋ ਰੋਜਾਨਾ ਕੇਅਰਗਿਵਰ ਵੱਲੋਂ ਪੂਰੇ ਸਮੇਂ ਦੀ ਸੰਭਾਲ ਦੀ ਲੋੜ ਨੂੰ ਦਸਤਾਵੇਜ਼ੀ ਤੌਰ ਤੇ ਦਰਜ ਕਰੇ।
 • ਕੇਅਰ ਸੈਂਟਰ ਤੋਂ ਇੱਕ ਰਸੀਦ ਜਾਂ ਅੰਦਾਜ਼ਾ ਲਾਜ਼ਮੀ ਹੈ।

ਖਾਸ ਹਾਲਾਤ

ਵਿਸ਼ੇਸ਼ ਹਾਲਾਤ ਸੀਨੀਅਰਜ਼ ਦੀ ਬੇਨਤੀ ਲਈ ਤੁਹਾਡੀ ਸਪੈਸ਼ਲ ਨੀਡਸ ਅਸਿਸਟੈਂਸ ਦੇ ਮੁਲਾਂਕਣ ਤੇ ਅਸਰ ਪਾ ਸਕਦੇ ਹਨ।

ਇੱਕ ਲੰਬੀ ਮਿਆਦ ਦੀ ਦੇਖਭਾਲ ਜਾਂ ਸਹਾਇਕ ਜੀਵਣ ਸਹੂਲਤ ਵਿੱਚ ਸੀਨੀਅਰ

ਜੇ ਤੁਸੀਂ ਇੱਕ ਸੀਨੀਅਰ ਜੋੜੇ ਹੋ, ਜੋ ਅਚਾਨਕ ਸਿਹਤ ਕਾਰਣਾਂ ਕਾਰਨ ਵੱਖ ਹੋ ਗਏ ਹੋ ਅਤੇ ਤੁਹਾਡੇ ਵਿੱਚੋਂ ਇੱਕ ਲਾਜ, ਲੰਬੀ ਮਿਆਦ ਦੀ ਦੇਖਭਾਲ ਜਾਂ ਸਹਾਇਕ ਜੀਵਨ ਸਹੂਲਤ ਵਿੱਚ ਰਹਿ ਰਿਹਾ ਹੈ, ਤਾਂ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਗਰੰਟੀਡ ਇਨਕਮ ਸਪਲੀਮੈਂਟ (ਜੀ ਆਈ ਐੱਸ) ਪ੍ਰੋਗਰਾਮ ਨਾਲ ਸੰਪਰਕ ਕੀਤਾ ਹੈ। GIS ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ / ਭਾਈਵਾਲ ਨੂੰ ਵਿਅਕਤੀਗਤ ਸੀਨੀਅਰ ਵੱਜੋਂ ਦੇਖ ਸਕਦਾ ਹੈ, ਜੇ ਇਹ ਤੁਹਾਡੇ ਵਿੱਤੀ ਲਾਭ ਲਈ ਹੈ।

ਤੁਹਾਨੂੰ ਅਲਬਰਟਾ ਸੀਨੀਅਰਜ਼ ਬੈਨਿਫ਼ਿਟ ਪ੍ਰੋਗਰਾਮ ਨੂੰ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਤੁਸੀਂ ਅਚਾਨਕ ਵੱਖ ਹੋ ਗਏ ਹੋ, ਤੁਹਾਡੀ ਖਾਸ ਸਥਿਤੀ ਤੇ ਨਿਰਭਰ ਕਰਦਿਆਂ ਅਲਬਰਟਾ ਸੀਨੀਅਰਜ਼ ਬੈਨੀਫਿਟ ਵਾਧੂ ਸਹਾਇਤਾ ਮੁਹੱਈਆ ਕਰ ਸਕਦੇ ਹਨ।

ਸੀਨੀਅਰਜ਼ ਪ੍ਰੋਗਰਾਮਾਂ ਲਈ ਖਾਸ ਜ਼ਰੂਰਤ ਦੀ ਸਹਾਇਤਾ ਨੂੰ ਵੀ ਧਿਆਨ ਵਿੱਚ ਰੱਖ ਸਕਦਾ ਹੈ, ਕਿ ਤੁਸੀਂ 2 ਨਿਵਾਸਾਂ ਨੂੰ ਕਾਇਮ ਰੱਖ ਰਹੇ ਹੋ। ਜੇ ਤੁਸੀਂ ਲੰਬੀ ਮਿਆਦ ਦੀ ਦੇਖਭਾਲ ਜਾਂ ਮਨੋਨੀਤ ਸਹਾਇਤਾ ਪ੍ਰਾਪਤ ਅਵਾਸ ਵਿੱਚ ਰਹਿੰਦੇ ਹੋ, ਤਾਂ ਸਹਾਇਤਾ ਲਈ ਤੁਹਾਡੀ ਯੋਗਤਾ ਦੀ ਗਣਨਾ ਕਰਨ ਤੋਂ ਪਹਿਲਾਂ ਅਲਬਰਟਾ ਸੀਨੀਅਰਜ਼ ਬੈਨੀਫਿਟ (ਜੇ ਤੁਹਾਡੀ ਇਨਕਮ ਟੈਕਸ ਤੇ ਦਾਅਵਾ ਕੀਤਾ ਗਿਆ)ਤੋਂ ਪ੍ਰਾਪਤ ਕੀਤੀ ਪੂਰਕ ਰਿਹਾਇਸ਼ ਬੈਨੀਫਿਟ ਨੂੰ ਕੱਟਿਆ ਜਾਵੇਗਾ।

ਟਰੱਸਟੀ / ਪਾਵਰ ਆਫ਼ ਅਟਾਰਨੀ

ਇਹ ਕੇਵਲ ਉਦੋਂ ਲਾਗੂ ਹੁੰਦਾ ਹੈ ਜੇ ਕਿਸੇ ਨੂੰ ਤੁਹਾਡੇ ਕਾਨੂੰਨੀ ਟ੍ਰਸਟੀ ਅਤੇ / ਜਾਂ ਪਾਵਰ ਆਫ਼ ਅਟਾਰਨੀ ਵਜੋਂ ਨਿਯੁਕਤ ਕੀਤਾ ਗਿਆ ਹੈ। ਜੇ ਅਜਿਹਾ ਹੈ, ਤਾਂ ਅਲਬਰਟਾ ਸੀਨੀਅਰਜ਼ ਅਤੇ ਹਾਊਸਿੰਗ ਸਟਾਫ ਤੁਹਾਡੇ ਨਾਲ ਸੰਪਰਕ ਕਰੇਗਾ, ਜੇਕਰ ਵਾਧੂ ਦਸਤਾਵੇਜ਼ ਲੋੜੀਂਦੇ ਹਨ।

ਜਾਇਦਾਦ(ਐਸਟੇਟਸ)

ਕਿਸੇ ਮ੍ਰਿਤਕ ਸੀਨੀਅਰ ਦੀ ਜਾਇਦਾਦ ਖ਼ਰਚਿਆਂ ਲਈ ਅਦਾਇਗੀ ਪ੍ਰਾਪਤ ਕਰਨ ਦੇ ਯੋਗ ਹੋ ਸਕਦੀ ਹੈ ਜੋ ਉਸ ਦੀ ਜਾਂ ਉਸ ਦੀ ਮੌਤ ਤੋਂ ਪਹਿਲਾਂ ਇਕ ਸੀਨੀਅਰ ਵਜੋਂ ਖਰਚੇ ਗਏ ਸਨ। ਬਿਨੇਪੱਤਰ ਮੌਤ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਪ੍ਰਾਪਤ ਹੋਣਾ ਚਾਹੀਦਾ ਹੈ।

ਕਲੇਮ ਕਿਵੇਂ ਜਮਾ ਕਰਨਾ ਹੈ।

ਕਲੇਮ ਜਮਾ ਕਰਨ ਲਈ, ਤੁਹਾਡਾ ਸੀਨੀਅਰ ਵਿੱਤੀ ਸਹਿਯੋਗ ਪ੍ਰੋਗਰਾਮਾਂ ਵਿੱਚ ਨਾਮਜ਼ਦ ਹੋਣਾ ਜਰੂਰੀ ਹੈ। ਜੇਕਰ ਤੁਸੀਂ ਪਹਿਲਾਂ ਹੀ ਇਹ ਬੇਨਤੀ ਫਾਰਮ ਭੱਰਿਆ ਹੈ, ਤਾਂ ਦੁਬਾਰਾ ਭਰਨ ਦੀ ਕੋਈ ਲੋੜ ਨਹੀਂ ਹੈ।

ਤੁਸੀਂ ਸੀਨੀਅਰਜ਼ ਵਿੱਤੀ ਸਹਾਇਤਾ ਪ੍ਰੋਗਰਾਮ ਵਿੱਚ ਆਪਣੀ ਨਾਮਜ਼ਦਗੀ ਤੋਂ ਪਹਿਲਾਂ ਖਰੀਦੀ ਕਿਸੇ ਵੀ ਚੀਜ਼ ਲਈ ਯੋਗ ਨਹੀਂ ਹੋਵੋਗੇ।

ਕਦਮ 1: ਜਾਣਕਾਰੀ ਪੁਸਤਿਕਾ ਦੀ ਸਮੀਖਿੱਆ ਕਰੋ

ਵਿਸ਼ੇਸ਼ ਜ਼ਰੂਰਤਾਂ ਦੀ ਸਹਾਇਤਾ ਲਈ ਸੀਨੀਅਰਜ਼ ਇਨਫਰਮੇਸ਼ਨ ਬੁੱਕਲੈਟ

ਕਦਮ 2: ਬੇਨਤੀ ਕੀਤੀਆਂ ਵਸਤੂਆਂ ਦੀ ਇਕ ਰਸੀਦ ਜਾਂ ਅਨੁਮਾਨ ਪ੍ਰਾਪਤ ਕਰੋ

ਤੁਹਾਨੂੰ ਬੇਨਤੀ ਕੀਤੀ ਹਰ ਇਕਾਈ ਲਈ ਇੱਕ ਰਸੀਦ ਜਾਂ ਅੰਤਮ ਰਕਮ ਭੇਜਣੀ ਚਾਹੀਦੀ ਹੈ ਇਹ ਯਕੀਨੀ ਬਣਾਓ ਕਿ ਰਸੀਦ ਜਾਂ ਅਨੁਮਾਨ ਵਿੱਚ ਸ਼ਾਮਿਲ ਹੈ:

 • ਪੂਰਾ ਨਾਮ (ਕਿਰਪਾ ਕਰਕੇ ਪ੍ਰਿੰਟ ਕਰੋ)
 • ਨਿੱਜੀ ਸਿਹਤ ਨੰਬਰ
 • ਪਤਾ
 • ਫੋਨ ਨੰਬਰ

ਤੁਸੀਂ ਸੀਨੀਅਰ ਵਿਸ਼ੇਸ਼ ਲੋੜਾਂ ਦੀ ਸਹਾਇਤਾ ਲਈ ਬੇਨਤੀ ਫਾਰਮ (PDF, 44 KB) ਦੀ ਵਰਤੋਂ ਕਰ ਸਕਦੇ ਹੋ, ਜਦੋਂ ਤੁਹਾਡੀ ਰਸੀਦ ਜਾਂ ਅਨੁਮਾਨ ਪੇਸ਼ ਕਰਦੇ ਹੋ, ਪਰ ਇਸਦੀ ਲੋੜ ਨਹੀਂ ਹੈ।

ਕਦਮ 3: ਸਹਿਯੋਗੀ ਦਸਤਾਵੇਜ਼ ਸ਼ਾਮਲ ਕਰੋ

ਕੁਝ ਫੰਡਿਡ ਚੀਜ਼ਾਂ ਲਈ ਮੈਡੀਕਲ ਨੋਟ ਦੀ ਲੋੜ ਹੁੰਦੀ ਹੈ, ਜਦ ਤਕ ਖਾਸ ਤੌਰ ਤੇ ਨਾ ਦਿੱਤਾ ਹੋਵੇ, ਤਾਂ ਇੱਕ ਸਿਹਤ ਪੇਸ਼ੇਵਰ ਸ਼ਾਮਲ ਕਰਦੇ ਹਨ:

 • ਡਾਕਟਰ
 • ਨਰਸ ਪ੍ਰੈਕਟੀਸ਼ਨਰ
 • ਰਜਿਸਟਰਡ ਨਰਸਾਂ
 • ਰਜਿਸਟਰਡ ਸਮਾਜਿਕ ਵਰਕਰ
 • ਸਰੀਰਕ ਥੈਰੇਪਿਸਟ
 • ਆਕੂਪੇਸ਼ਨਲ ਥੈਰੇਪਿਸਟ ਜੋ ਸਿਹਤ ਸੰਭਾਲ ਦੇ ਖੇਤਰ ਵਿਚ ਕੰਮ ਕਰਦੇ ਹਨ

ਕਦਮ 4: ਸਮਿਖਿੱਆ ਦੀਆਂ ਮਿਤੀਆਂ

ਪ੍ਰੋਗਰਾਮ ਕਿਸੇ ਅਜਿਹੀ ਚੀਜ਼ ਲਈ ਰਸੀਦ ਸਵੀਕਾਰ ਕਰ ਸਕਦਾ ਹੈ ਜਿਸ ਨੂੰ ਪ੍ਰਾਪਤ ਹੋਣ ਵਾਲੀ ਮਿਤੀ ਤੋਂ 12 ਮਹੀਨਿਆਂ ਪਹਿਲਾਂ ਖਰੀਦਿਆ ਗਿਆ ਸੀ। ਰਸੀਦ ਦੀ ਤਾਰੀਖ ਦੀ ਤੁਲਨਾ ਤੁਹਾਡੇ ਕਲੇਮ ਪ੍ਰਾਪਤ ਕਰਨ ਦੀ ਤਾਰੀਕ ਨਾਲ ਕੀਤੀ ਗਈ ਹੈ।

ਜਦੋਂ ਚੀਜ਼ ਨੂੰ ਖਰੀਦਿਆ ਗਿਆ ਉਦੋਂ ਤੁਹਾਨੂੰ ਦਾਅਵਾ ਕਰਨ ਯੋਗ ਹੋਣਾ ਚਾਹੀਦਾ ਹੈ।

ਪੜਾਅ 5: ਬੇਨਤੀ ਕੀਤੀਆਂ ਗਈਆਂ ਵਸਤੂਆਂ ਦੀ ਰਸੀਦ ਜਾਂ ਅਨੁਮਾਨ ਨੂੰ ਮੇਲ ਜਾਂ ਫੈਕਸ ਕਰੋ

ਆਪਣੀਆਂ ਰਸੀਦਾਂ ਜਾਂ ਅੰਦਾਜ਼ੇ ਨੂੰ ਫੈਕਸ ਦੁਆਰਾ 780-422-5954 ਤੇ ਦਰਜ ਕਰੋ ਜਾਂ ਇਹਨਾਂ ਨੂੰ ਡਾਕ ਰਾਹੀਂ ਭੇਜੋ:

Special Needs Assistance for Seniors
P.O. Box 3100
Edmonton, Alberta  T5J 4W3

ਤੁਹਾਡੇ ਦੁਆਰਾ ਕਲੇਮ ਦਰਜ ਕਰਨ ਤੋਂ ਬਾਅਦ

ਅਲਬਰਟਾ ਸੀਨੀਅਰਜ਼ ਅਤੇ ਹਾਉਜ਼ਿੰਗ ਤੁਹਾਡੀ ਬੇਨਤੀ ਦੀ ਸਮੀਖਿੱਆ ਕਰੇਗੀ ਅਤੇ ਨਤੀਜਿਆਂ ਦੇ ਸੰਬੰਧ ਵਿੱਚ ਮੇਲ ਦੁਆਰਾ ਤੁਹਾਡੇ ਨਾਲ ਸੰਪਰਕ ਕਰੇਗੀ।

ਤੁਹਾਨੂੰ ਵਾਧੂ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ, ਜੇ ਵਧੀਕ ਜਾਣਕਾਰੀ ਲਈ ਬੇਨਤੀ ਕੀਤੀ ਜਾਂਦੀ ਹੈ ਅਤੇ ਮੁਹੱਈਆ ਨਹੀਂ ਕੀਤੀ ਜਾਂਦੀ, ਤਾਂ ਬੇਨਤੀ ਦਾ ਮੁਲਾਂਕਣ ਪ੍ਰਾਪਤ ਜਾਣਕਾਰੀ ਨਾਲ ਕੀਤਾ ਜਾਵੇਗਾ। ਜੇਕਰ ਅਧੂਰੀ ਜਾਣਕਾਰੀ ਕਿਸੇ ਫੈਸਲੇ ਤੱਕ ਪਹੁੰਚਣ ਦੇ ਅਸਮੱਰਥ ਹੈ, ਤਾਂ ਫਾਈਲ ਬੰਦ ਹੋ ਸਕਦੀ ਹੈ।

ਜੇ ਤੁਸੀਂ ਐੱਸ.ਐੱਨ.ਏ(SNA) ਦਾ ਅੰਦਾਜ਼ਾ ਮੁਹੱਈਆ ਕਰਾਇਆ ਅਤੇ ਫੰਡਿੰਗ ਪ੍ਰਾਪਤ ਕੀਤੀ ਹੈ, ਤਾਂ ਤੁਹਾਨੂੰ ਰਸੀਦਾਂ ਭੇਜਣ ਲਈ ਕਿਹਾ ਜਾ ਸਕਦਾ ਹੈ ਜੋ ਤੁਸੀਂ ਚੀਜ਼ਾਂ ਲਈ ਖਰੀਦਿਆ ਅਤੇ ਭੁਗਤਾਨ ਕੀਤਾ ਹੈ। ਖਰੀਦਦਾਰੀ ਦੀ ਮਿਤੀ ਤੋਂ ਘੱਟੋ-ਘੱਟ 2 ਸਾਲ ਤੱਕ ਫੰਡ ਕੀਤੀਆਂ ਚੀਜ਼ਾਂ ਲਈ ਸਾਰੀਆਂ ਰਸੀਦਾਂ ਰੱਖੋ।

ਜੇ ਤੁਸੀਂ ਪ੍ਰਵਾਨਿਤ ਚੀਜ਼ਾਂ ਤੇ ਪੈਸਾ ਖਰਚ ਨਹੀਂ ਕਰਦੇ ਹੋ, ਤਾਂ ਤੁਹਾਨੂੰ ਫੰਡਿੰਗ ਵਾਪਸ ਕਰਨ ਲਈ ਕਿਹਾ ਜਾ ਸਕਦਾ ਹੈ।

ਜੇ ਤੁਸੀਂ ਰਸੀਦ ਨਹੀਂ ਭੇਜਦੇ ਜਾਂ ਫੰਡਿੰਗ ਵਾਪਸ ਨਹੀਂ ਕਰਦੇ, ਤਾਂ ਤੁਸੀਂ ਭਵਿੱਖ ਵਿਚ ਸਹਾਇਤਾ ਲਈ ਯੋਗ ਨਹੀਂ ਹੋਵੋਗੇ।

ਅਪੀਲਾਂ

ਸੀਨੀਅਰਜ਼ ਦੀਆਂ ਖਾਸ ਜ਼ਰੂਰਤਾਂ ਲਈ ਸਹਾਇਤਾ ਲਈ ਤੁਹਾਡੀ ਯੋਗਤਾ ਨਿਰਧਾਰਤ ਕਰਨ ਲਈ ਵਰਤੀ ਜਾਣ ਵਾਲੀ ਜਾਣਕਾਰੀ ਦਾ ਸਪਸ਼ਟੀਕਰਨ ਜਾਂ ਸਮੀਖਿੱਆ ਦੀ ਬੇਨਤੀ ਕਰਨ ਲਈ ਅਲਬਰਟਾ ਸਮਰਥਨ(ਸਪੋਰਟਸ) ਕੇਂਦਰ ਨੂੰ ਬੇਨਤੀ ਕਰੋ।

ਟੋਲ ਫ੍ਰੀ: 1-877-644-9992

ਤੁਸੀਂ ਸਹਾਇਤਾ ਸਬੰਧੀ ਤੁਹਾਡੀ ਬੇਨਤੀ ਦੇ ਸੰਬੰਧ ਵਿੱਚ ਕਿਸੇ ਵੀ ਫੈਸਲੇ ਤੇ ਅਪੀਲ ਕਰ ਸਕਦੇ ਹੋ।

ਕਦਮ 1. ਅਪੀਲ ਪੱਤਰ ਲਿਖੋ

ਸੂਚਨਾ ਅਤੇ ਸਹਾਇਕ ਦਸਤਾਵੇਜ਼ ਭੇਜੋ ਜੋ ਤੁਹਾਡੀ ਫਾਇਲ ਦੀ ਸਮੀਖਿੱਆ ਵਿਚ ਤੁਹਾਡੀ ਮਦਦ ਕਰਨਗੇ:

Director, Seniors Financial Assistance
Special Needs Assistance for Seniors
P.O. Box 3100
Edmonton, Alberta T5J 4W3

ਜਾਂ ਫੈਕਸ ਦੁਆਰਾ ਭੇਜੋ: 780-422-5954

ਕਦਮ 2. ਅੰਤਿਮ ਸਮੀਖਿਆ ਲਈ ਬੇਨਤੀ ਕਰੋ

ਜੇ ਤੁਹਾਡੀ ਪ੍ਰੇਸ਼ਾਨੀ ਦਾ ਨਿਪਟਾਰਾ ਨਹੀਂ ਹੁੰਦਾ, ਤਾਂ ਤੁਹਾਡੀ ਅਪੀਲ ਦਾ ਸਮੀਖਿੱਆ ਪੈਨਲ ਕੋਲ ਜਾਣ ਤੋਂ ਪਹਿਲਾਂ ਅੰਤਿਮ ਸਮੀਖਿਆ ਦੀ ਹੇਠ ਲਿਖੇ ਤੇ ਬੇਨਤੀ ਕਰੋ:

Assistant Deputy Minister
Seniors Services Division
P.O. Box 3100
Edmonton, Alberta  T5J 4W3

ਜਾਂ ਫੈਕਸ ਦੁਆਰਾ ਭੇਜੋ: 780-422-5954

ਕਦਮ 3. ਅਪੀਲ ਫ਼ਾਰਮ ਦਾ ਨੋਟਿਸ ਭੇਜੋ

ਇੱਕ ਵਾਰ ਕਦਮ 2 ਪੂਰਾ ਹੋਣ ਤੇ, ਅਪੀਲ ਫ਼ਾਰਮ ਦਾ ਨੋਟਿਸ ਤੁਹਾਨੂੰ ਡਾਕ ਰਾਹੀਂ ਭੇਜਿਆ ਜਾਵੇਗਾ। ਫਾਰਮ ਦੇ ਨਾਲ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰੋ।

ਸੰਪਰਕ

ਅਲਬਰਟਾ ਸਹਿਯੋਗ ਸੰਪਰਕ ਕੇਂਦਰ ਨਾਲ ਸੰਪਰਕ ਕਰਨ ਲਈ:

ਸਮਾਂ: 7:30 ਵਜੇ ਸਵੇਰ ਤੋਂ 8 ਵਜੇ ਸ਼ਾਮ(ਸੋਮਵਾਰ ਤੋਂ ਸ਼ੁਕਰਵਾਰ ਖੁੱਲਾ, ਸਰਕਾਰੀ ਛੁੱਟੀਆਂ ਤੇ ਬੰਦ)
ਟੋਲ ਫਰੀ: 1-877-644-9992
ਫੈਕਸ: 780-422-5954

Address:
Special Needs Assistance for Seniors
P.O. Box 3100
Edmonton, Alberta  T5J 4W3