ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

24 ਘੰਟੇ ਸਹਾਇਤਾ

ਜੇਕਰ ਤੁਹਾਡਾ ਕੋਈ ਜਾਣਕਾਰ ਫੌਰੀ ਖਤਰੇ ਵਿੱਚ ਹੈ ਤਾਂ 911 ਤੇ ਕਾਲ ਕਰੋ। ਪਰਿਵਾਰਿਕ ਹਿੰਸਾ ਇੱਕ ਜੁਰਮ ਹੈ।

ਪਰਿਵਾਰਿਕ ਹਿੰਸਾ ਸੂਚਨਾ ਲਾਈਨ: ਅਗਿਆਤ ਰੂਪ ਵਿੱਚ 170 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਸਹਾਇਤਾ ਲਈ 310-1818 ਤੇ ਕਾਲ ਕਰੋ ਜਾਂ ਹੋਰ ਸਹਾਇਤਾ ਲੱਭੋ

ਪਰਿਵਾਰਿਕ ਹਿੰਸਾ ਵਿੱਚ ਸਰੀਰਕ, ਮੌਖਿਕ, ਭਾਵਨਾਤਮਕ, ਵਿੱਤੀ ਅਤੇ ਜਿਨਸੀ ਦੁਰਵਿਹਾਰ, ਬੇਧਿਆਨੀ, ਪਿੱਛਾ ਕਰਨਾ ਜਾਂ ਹੋਰ ਲੋਕਾਂ ਨੂੰ ਮਿਲਣ ਤੋਂ ਰੋਕਣਾ ਜਾਂ ਧੱਕੇ ਨਾਲ ਇੱਕ ਸਥਾਨ ਤੇ ਰੱਖਣਾ ਆਦਿ ਸ਼ਾਮਿਲ ਹਨ।

ਪਰਿਵਾਰਿਕ ਹਿੰਸਾ ਨੂੰ ਪਛਾਣੋ

ਪਰਿਵਾਰਿਕ ਹਿੰਸਾ, ਪਰਿਵਾਰ ਜਾਂ ਹੋਰ ਵਿਸ਼ਵਾਸਯੋਗ ਰਿਸ਼ਤੇ ਜਿੱਥੇ ਲੋਕ ਇੱਕ ਦੂਜੇ ਤੇ ਨਿਰਭਰ ਕਰਦੇ ਹਨ, ਵਿੱਚ ਸ਼ਕਤੀ ਦਾ ਦੁਰਉਪਯੋਗ ਹੁੰਦਾ ਹੈ। ਜਦੋਂ ਕੋਈ ਪਰਿਵਾਰਿਕ ਹਿੰਸਾ ਦਾ ਅਨੁਭਵ ਕਰਦਾ ਹੈ ਤਾਂ ਉਨਾਂ ਦੀ ਖੁਸ਼ਹਾਲੀ, ਸੁਰੱਖਿਆ ਅਤੇ ਬਚਾਅ ਖਤਰੇ ਵਿੱਚ ਪੈ ਜਾਂਦੇ ਹਨ।

ਜਾਣੋ ਇਹ ਕਿਸ ਨੂੰ ਪ੍ਰਭਾਵਿਤ ਕਰਦੀ ਹੈ

ਪਰਿਵਾਰਿਕ ਹਿੰਸਾ, ਕਿਸੇ ਵੀ ਉਮਰ, ਸਮੱਰਥਾ, ਸੱਭਿਆਚਾਰ ਅਤੇ ਧਾਰਮਿਕ ਪਿਛੋਕੜ, ਲਿੰਗ ਪਛਾਣ ਅਤੇ ਜਿਨਸੀ ਵਿਖਾਵੇ ਦੇ ਵਰਗ ਨਾਲ ਵਾਪਰ ਸਕਦੀ ਹੈ। ਇਹ ਪਾਲਤੂ ਅਤੇ ਹੋਰ ਜਾਨਵਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਪਰਿਵਾਰਿਕ ਹਿੰਸਾ ਤੋਂ ਪੀੜਤ ਕੁਝ ਸਮਾਂ ਜਾਂ ਪੂਰਾ ਸਮਾਂ ਇਕੱਠੇ ਰਹਿੰਦੇ ਜਾਂ ਅਲੱਗ ਰਹਿੰਦੇ ਹੋ ਸਕਦੇ ਹਨ। ਇਸ ਵਿੱਚ ਸ਼ਾਮਲ ਹਨ:

 • ਵਿਆਹੇ, ਕਾਮਨ-ਲਾਅ(ਕਨੂੰਨਨ ਇਕੱਠੇ) ਅਤੇ ਡੇਟਿੰਗ(ਪ੍ਰੇਮੀ) ਵਿੱਚ ਜੋੜੇ
 • ਅਲੱਗ ਜਾਂ ਤਲਾਕਸ਼ੁਦਾ ਸਾਥੀ
 • ਮਾਪੇ ਜਿਹੜੇ ਇਕੱਠੇ ਨਹੀਂ ਰਹਿੰਦੇ
 • ਗਰਭਵਤੀ ਔਰਤਾਂ
 • ਜਨਮ, ਗੋਦ ਲਏ, ਪਾਲਣ ਪੋਸ਼ਣ ਕਰਨ ਵਾਲੇ(ਫੌਸਟਰ) ਅਤੇ ਮਤਰੇਏ ਬੱਚੇ
 • ਦਾਦਾ-ਦਾਦੀ, ਨਾਨਾ-ਨਾਨੀ ਅਤੇ ਹੋਰ ਪਰਿਵਾਰਿਕ ਮੈਂਬਰ
 • ਗਾਰਡੀਅਨ, ਟਰਸਟੀ ਜਾਂ ਕੇਅਰ ਗਿਵਰ(ਸੰਭਾਲ ਪ੍ਰਦਾਤਾਵਾਂ) ਨਾਲ ਵਿਅਕਤੀ
 • ਪਾਲਤੂ ਜਾਨਵਰ

ਕਿਸਮਾਂ ਬਾਰੇ ਜਾਣੋ

ਪਰਿਵਾਰਿਕ ਹਿੰਸਾ ਦੀਆਂ ਬਹੁਤ ਕਿਸਮਾਂ ਹਨ:

 • ਵਿਆਹੁਤਾ ਜਾਂ ਸਾਥੀ ਵੱਲੋਂ ਦੁਰਵਿਹਾਰ
 • ਬਾਲ ਦੁਰਵਿਹਾਰ ਅਤੇ ਅਣਗਹਿਲੀ
 • ਬਾਲ ਜਿਨਸੀ ਸ਼ੋਸ਼ਣ
 • ਮਾਪੇ ਜਾਂ ਸਰਪ੍ਰਸਤ(ਗਾਰਡੀਅਨ) ਵੱਲੋਂ ਦੁਰਵਿਹਾਰ
 • ਭੈਣਾਂ ਭਰਾਵਾਂ ਵੱਲੋਂ ਦੁਰਵਿਹਾਰ
 • ਬਜ਼ੁਰਗ ਦੁਰਵਿਹਾਰ ਅਤੇ ਅਣਗਹਿਲੀ
 • ਹੋਰਾਂ ਦੇ ਦੁਰਵਿਹਾਰ ਦੇਖਣ ਦਾ ਅਨੁਭਵ
 • ਪਾਲਤੂ ਜਾਨਵਰ ਤੇ ਜੁਲਮ

ਵਿਵਹਾਰ ਬਾਰੇ ਜਾਣੋ

ਦੁਰਵਿਵਹਾਰਪੂਰਣ ਅਤੇ ਹਿੰਸਕ ਰਵੱਈਆ ਨਿੱਜੀ ਰੂਪ ਵਿੱਚ ਜਾਂ ਦੂਜਿਆਂ ਦੇ ਸਾਹਮਣੇ ਵਾਪਰ ਸਕਦਾ ਹੈ। ਕੁਝ ਉਦਾਹਰਣਾਂ ਵਿੱਚ ਸ਼ਾਮਿਲ ਹੈ:

ਸਰੀਰਕ ਸ਼ੋਸ਼ਣ

 • ਕੁੱਟਣਾ, ਮੁੱਕਾ ਮਾਰਨਾ, ਧੱਕਾ ਮਾਰਨਾ, ਦੰਦੀ ਵੱਢਣਾ, ਨਹੁੰਦਰਾਂ ਮਾਰਨੀਆਂ ਜਾਂ ਵਾਲ ਖਿੱਚਣਾ
 • ਚੀਜ਼ਾਂ ਨਾਲ ਤੁਹਾਨੂੰ ਸੁੱਟਣਾ ਜਾਂ ਮਾਰਨਾ
 • ਹਥਿਆਰ ਦੀ ਵਰਤੋਂ ਕਰਨੀ ਜਾਂ ਕਰਨ ਦੀ ਧਮਕੀ ਦੇਣਾ

ਮੌਖਿਕ ਦੁਰਵਿਹਾਰ

 • ਖਿਜਾਉਣਾ ਅਤੇ ਟੌਂਟ ਮਾਰਨੇ
 • ਚਿਲਾਉਣਾ
 • ਝਿੜਕਣਾ

ਭਾਵਨਾਤਮਕ ਜਾਂ ਮਾਨਸਿਕ ਸ਼ੋਸ਼ਣ

 • ਤੁਹਾਡਾ, ਤੁਹਾਡੇ ਪਰਿਵਾਰ ਅਤੇ ਦੋਸਤਾਂ ਜਾਂ ਤੁਹਾਡੇ ਧਰਮ ਦਾ ਮਜ਼ਾਕ ਉਡਾਉਣਾ
 • ਤੁਹਾਨੂੰ, ਤੁਹਾਡੇ ਬੱਚਿਆਂ, ਪਾਲਤੂ ਜਾਨਵਰਾਂ, ਪਰਿਵਾਰਿਕ ਮੈਂਬਰਾਂ ਜਾਂ ਦੋਸਤਾਂ ਨੂੰ ਤੰਗ ਕਰਨ ਜਾਂ ਮਾਰਨ ਦੀ ਧਮਕੀ ਦੇਣੀ।
 • ਆਤਮ-ਹੱਤਿਆ ਜਾਂ ਤੁਹਾਡੇ ਛੱਡਣ ਤੇ ਬੱਚਿਆਂ ਨੂੰ ਰੱਖ ਲੈਣ ਦੀ ਧਮਕੀ ਦੇਣੀ
 • ਤੁਹਾਨੂੰ ਦੇਸ਼ ਨਿਕਾਲਾ(ਡਿਪੋਰਟ) ਦਿਵਾਉਣ ਦੀ ਧਮਕੀ
 • ਤੁਹਾਡੇ ਗਰਭਵਤੀ ਹੋਣ ਕਰਕੇ ਤੁਹਾਡੀ ਸਹਾਇਤਾ ਜਾਂ ਸਰੀਰਕ ਪਿਆਰ ਸਾਂਝਾ ਕਰਨ ਤੋਂ ਇਨਕਾਰ ਕਰਨਾ।

ਵਿੱਤੀ ਸ਼ੋਸ਼ਣ

 • ਨਕਦੀ, ਬੈਂਕ ਖਾਤਿਆਂ, ਕ੍ਰੈਡਿਟ ਕਾਰਡਾਂ ਜਾਂ ਹੋਰ ਪਰਿਵਾਰਕ ਵਿੱਤ ਤੱਕ ਤੁਹਾਡੀ ਪਹੁੰਚ ਨੂੰ ਸੀਮਤ ਕਰਨਾ।
 • ਤੁਹਾਨੂੰ ਕੰਮ ਕਰਨ ਤੋਂ ਰੋਕਣਾ।
 • ਤੁਹਾਡੀ ਸਹਿਮਤੀ ਦੇ ਬਗੈਰ ਤੁਹਾਡੀ ਤਨਖਾਹ ਖਰਚਣੀ।
 • ਤੁਹਾਡੇ ਨਾਮ ਤੇ ਕਰਜ਼ੇ ਲੈਣੇ ਜਾਂ ਇਜ਼ਾਜ਼ਤ ਤੋਂ ਬਿਨਾਂ ਤੁਹਾਡੀ ਜਾਇਦਾਦ ਵੇਚਣਾ।
 • ਤੁਹਾਡੀ ਨਿੱਜੀ ਜਾਇਦਾਦ ਨੂੰ ਨਸ਼ਟ ਕਰਨਾ

ਬੇਧਿਆਨੀ ਦਿਖਾਉਣੀ

 • ਬੱਚਾ ਜਾਂ ਕੋਈ ਹੋਰ ਨਿਰਭਰ ਸੁਰੱਖਿਅਤ ਹੈ ਅਤੇ ਉਸਨੂੰ ਭਾਵਨਾਤਮਕ ਸਹਾਇਤਾ ਪ੍ਰਾਪਤ ਹੈ ਅਤੇ ਉਸ ਦੀਆਂ ਰੋਜ਼ਾਨਾ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਨੂੰ ਯਕੀਨੀ ਬਨਾਉਣਾ।

ਨਿਯੰਤਰਣ, ਜਬਰੀ ਅਲੱਗ ਥਲੱਗ ਕਰਨਾ ਜਾਂ ਕੈਦ ਵਿੱਚ ਰੱਖਣਾ

 • ਤੁਸੀਂ ਕੀ ਕਰਦੇ ਹੋ, ਕਿਥੇ ਜਾਂਦੇ ਹੋ, ਜਾਂ ਕਿਸ ਨਾਲ ਗੱਲ ਕਰਦੇ ਹੋ ਅਤੇ ਦੇਖਦੇ ਹੋ, ਨੂੰ ਨਿਯੰਤਰਿਤ ਕਰਨਾ।
 • ਸਿਹਤ ਸਹਾਇਤਾ ਜਾਂ ਡਾਕਟਰੀ ਦੇਖਭਾਲ ਦਿਵਾਉਣ ਵਿੱਚ ਦੇਰੀ ਜਾਂ ਮਨਾਂ ਕਰਨਾ।
 • ਤੁਹਾਡੇ ਗਰਭਵਤੀ ਹੋਣ ਤੇ ਖਾਣੇ, ਸਪਲਾਈ ਅਤੇ ਜਨਮ ਤੋਂ ਪਹਿਲਾਂ ਲਈ ਸਹਾਇਕ ਵਸਤੂਆਂ ਤੱਕ ਤੁਹਾਡੀ ਪਹੁੰਚ ਨੂੰ ਨਿਯੰਤਰਿਤ ਕਰਨਾ
 • ਤੁਹਾਡੀ ਸਮੱਰਥਾ ਤੋਂ ਵੱਧ ਕੰਮ ਕਰਨ ਲਈ ਮਜਬੂਰ ਕਰਨਾ
 • ਤੁਹਾਨੂੰ ਤੁਹਾਡੇ ਹੀ ਘਰ ਵਿੱਚ ਕੈਦੀ ਬਣਾ ਕੇ ਰੱਖਣਾ
 • ਤੁਹਾਨੂੰ ਕਿਤੇ ਛੱਡ ਆਉਣਾ

ਜਿਨਸੀ ਦੁਰਵਿਹਾਰ

 • ਅਜਿਹੀਆਂ ਗੱਲਾਂ ਕਹਿਣੀਆਂ ਜਾਂ ਇਸ਼ਾਰੇ ਜਾਂ ਆਵਾਜ਼ਾਂ ਕੱਢਣੀਆਂ ਜੋ ਤੁਹਾਨੂੰ ਨੀਚਾ, ਅਸਹਿਜ ਜਾਂ ਅਸੁਰੱਖਿਅਤ ਮਹਿਸੂਸ ਕਰਾਉਣ।
 • ਤੁਹਾਡੀ ਸਹਿਮਤੀ ਤੋਂ ਬਗੈਰ ਤੁਹਾਨੂੰ ਛੂਣ, ਚੁੰਮਣ ਜਾਂ ਜਿਸਮਾਨੀ ਰਿਸ਼ਤਾ ਬਨਾਉਣ ਲਈ ਮਜਬੂਰ ਕਰਨਾ
 • ਤੁਹਾਨੂੰ ਉਤੇਜਕ ਪਹਿਰਾਵਾ ਪਾਉਣ ਲਈ ਕਹਿਣਾ
 • ਤੁਹਾਨੂੰ ਇਹ ਮਹਿਸੂਸ ਕਰਾਉਣਾ ਕਿ ਤੁਸੀਂ ਉਸ ਵਿਅਕਤੀ ਨਾਲ ਜਿਨਸੀ ਸਬੰਧਾਂ ਲਈ ਹੀ ਹੋ
 • ਤੁਹਾਨੂੰ ਜਿਨਸੀ ਬਿਮਾਰੀ ਦੇਣ ਦੀ ਕੋਸ਼ਿਸ਼ ਕਰਨਾ
 • ਗਰਭ ਨਿਰੋਧਕਾਂ ਦੀ ਵਰਤੋਂ ਕਰਨ ਤੋਂ ਇਨਕਾਰ ਕਰਨਾ

ਰੂਹਾਨੀ(ਧਾਰਮਿਕ) ਦੁਰਵਿਹਾਰ

 • ਤੁਹਾਡੇ ਵਿਸ਼ਵਾਸ ਦਾ ਮਜ਼ਾਕ ਉਡਾਉਣਾ
 • ਤੁਹਾਨੂੰ ਰੂਹਾਨੀ ਅਭਿਆਸਾਂ ਵਿਚ ਹਿੱਸਾ ਲੈਣ ਤੋਂ ਰੋਕਣਾ

ਸਟਾਕਿੰਗ(ਪਿੱਛਾ ਕਰਨਾ)

 • ਤੁਹਾਡਾ ਪਿੱਛਾ ਕਰਨਾ ਅਤੇ ਤੁਹਾਡੀ ਰਿਹਾਇਸ਼ ਅਤੇ ਕੰਮ ਸਥਾਨ ਤੇ ਨਿਗ੍ਹਾ ਰੱਖਣੀ
 • ਤੁਹਾਨੂੰ ਅਣਚਾਹੇ ਮੈਸੇਜ ਜਾਂ ਈਮੇਲ ਭੇਜਣਾ
 • ਤੁਹਾਡੇ ਨਾਲ ਗੈਰਜਰੂਰੀ ਮੁਲਾਕਾਤਾਂ ਜਾਂ ਕਾਲਾਂ ਕਰਨਾ
 • ਤੁਹਾਡੇ ਪਰਿਵਾਰ, ਦੋਸਤਾਂ ਜਾਂ ਸਹਿਕਰਮੀਆਂ ਨੂੰ ਸੰਪਰਕ ਕਰਕੇ ਤੁਹਾਡੇ ਬਾਰੇ ਪੁੱਛਣਾ।
 • ਧਮਕਾਉ ਵਿਵਹਾਰ, ਜਿਵੇਂ ਤੁਹਾਡੇ ਵਾਹਨ, ਤੁਹਾਡੇ ਘਰ ਜਾਂ ਕੰਮ ਸਥਾਨ ਦੇ ਦਰਵਾਜ਼ੇ ਤੇ ਨੋਟ(ਲਿਖਤੀ ਸੁਨੇਹੇ) ਛੱਡਣੇ

ਚਿਤਾਵਨੀ ਦੇ ਚਿੰਨ੍ਹ ਜਾਣੋ

ਪਰਿਵਾਰਿਕ ਹਿੰਸਾ ਤੋਂ ਪ੍ਰਭਾਵਿਤ ਲੋਕ ਵੱਖੋ ਵੱਖਰੇ ਢੰਗ ਨਾਲ ਇਸਨੂੰ ਨਜਿੱਠਦੇ ਹਨ। ਆਮ ਚਿਤਾਵਨੀ ਸੰਕੇਤਾਂ ਵਿੱਚ ਸ਼ਾਮਲ ਹਨ:

ਬਾਲਗ :

 • ਪਰਿਵਾਰ ਅਤੇ ਦੋਸਤਾਂ ਤੋਂ ਅਲੱਗ ਹੋਣਾ
 • ਬਾਹਰ ਜਾਣਾ ਜਾਂ ਅਜਿਹੀਆਂ ਗਤੀਵਿਧੀਆਂ ਬੰਦ ਕਰਨਾ ਜੋ ਉਹਨਾਂ ਨੂੰ ਖੁਸ਼ੀ ਦਿੰਦੀਆਂ ਸੀ।
 • ਬਾਰ ਬਾਰ ਮੂਡ ਬਦਲਣ ਸਮੇਤ ਸ਼ਖਸੀਅਤ ਵਿੱਚ ਬਦਲਾਓ
 • ਉਦਾਸੀ ਜਾਂ ਚਿੰਤਾ ਦੇ ਸੰਕੇਤ ਦਿਖਣੇ
 • ਦੁਰਵਿਵਹਾਰ ਵੱਲ ਇਸ਼ਾਰਾ
 • ਆਪਣੇ ਸਾਥੀ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਦੁਰਵਰਤੋਂ ਬਾਰੇ ਅਤੇ ਉਨ੍ਹਾਂ ਦਾ ਬੱਚਿਆਂ ਨੂੰ ਦੇਖਣ ਪ੍ਰਤੀ ਚਿੰਤਾਜਨਕ ਗੱਲਾਂ ਕਰਨੀਆਂ
 • ਜ਼ਖ਼ਮਾਂ ਜਾਂ ਸੱਟਾਂ ਲੱਗਣ ਬਾਰੇ ਕੋਈ ਸਪੱਸ਼ਟ ਜਵਾਬ ਨਾਂ ਦੇ ਸਕਣਾ
 • ਆਪਣੇ ਸਾਥੀ ਤੋਂ ਬਿਨਾਂ ਛੋਟੇ ਤੋਂ ਛੋਟੇ ਫੈਸਲੇ ਵੀ ਨਾਂ ਲੈਣਾ ਚਾਹੁਣਾ
 • ਪੈਸੇ ਤੱਕ ਸੀਮਤ ਪਹੁੰਚ ਹੋਣਾ
 • ਸਮੱਸਿਆ ਨਾਲ ਜੂਝਣ ਲਈ ਨਸ਼ਿਆਂ ਜਾਂ ਸ਼ਰਾਬ ਦੀ ਵਰਤੋਂ ਜਾਂ ਦੁਰਵਰਤੋਂ ਸ਼ੁਰੂ ਕਰਨਾ

ਬੱਚੇ:

 • ਅਕਸਰ ਇਕੱਲੇ, ਭੁੱਖੇ, ਮੈਲੇ ਜਾਂ ਮੌਸਮ ਅਨੁਸਾਰ ਪਹਿਰਾਵੇ ਵਿੱਚ ਨਾ ਰਹਿਣੇ
 • ਵੱਡਿਆਂ ਦੀਆਂ ਜ਼ਿੰਮੇਵਾਰੀਆਂ ਲੈਣ ਦੀ ਕੋਸ਼ਿਸ਼ ਕਰਨੀ ਜਿਵੇਂ ਭੈਣ-ਭਰਾ ਦੀ ਦੇਖਭਾਲ, ਘਰੇਲੂ ਕੰਮ ਕਰਨਾ ਜਾਂ ਮਾਂ-ਪਿਓ ਦੀ ਦੇਖਭਾਲ ਕਰਨਾ
 • ਦੂਜਿਆਂ ਪ੍ਰਤੀ ਹਮਲਾਵਰ ਰਵੱਈਆ ਦਿਖਾਉਣਾ
 • ਦੂਜਿਆਂ ਤੋਂ ਅਲੱਗ ਹੋਣਾ, ਕਮਜੋਰੀ ਜਾਂ ਮਨ ਮਾਰ ਕੇ ਕੰਮ ਕਰਨਾ
 • ਮਾਪਿਆਂ ਦੇ ਵਿਵਹਾਰ ਤੋਂ ਬਹੁਤ ਚੁਕੰਨਾ ਜਾਂ ਡਰਦੇ ਰਹਿਣਾ
 • ਸਕੂਲ ਵਿੱਚ ਜਾਂ ਪ੍ਰਾਪਤ ਅੰਕਾਂ ਵਿੱਚ ਸਮੱਸਿਆਵਾਂ ਹੋਣਾ
 • ਜ਼ਖ਼ਮਾਂ ਜਾਂ ਸੱਟਾਂ ਲੱਗਣ ਬਾਰੇ ਕੋਈ ਸਪੱਸ਼ਟ ਜਵਾਬ ਨਾਂ ਦੇ ਸਕਣਾ
 • ਉਤੇਜਕ ਜਾਂ ਗਲਤ ਢੰਗ ਦਾ ਪਹਿਰਾਵਾ
 • ਜਿਨਸੀ ਕਿਰਿਆਵਾਂ(ਸੈਕਸ) ਬਾਰੇ ਆਪਣੀ ਉਮਰ ਨਾਲੋਂ ਵੱਧ ਜਾਨਣਾ
 • ਸਮੱਸਿਆ ਨਾਲ ਜੂਝਣ ਲਈ ਸਿਗਰੇਟ, ਨਸ਼ਿਆਂ ਜਾਂ ਸ਼ਰਾਬ ਦੀ ਵਰਤੋਂ ਸ਼ੁਰੂ ਕਰਨਾ
 • ਬਾਰ ਬਾਰ ਘਰੋਂ ਭੱਜਣਾ

ਨੌਜਵਾਨ :

 • ਬਾਰ ਬਾਰ ਮੂਡ ਬਦਲਣੇ
 • ਆਪਣੇ ਕਪੜੇ, ਮੇਕਅੱਪ ਜਾਂ ਵਾਲਾਂ ਦੀ ਸ਼ੈਲੀ ਨੂੰ ਬਦਲਣਾ
 • ਅਲੱਗ ਕਿਸਮ ਦੇ ਲੋਕਾਂ ਨਾਲ ਘੁੰਮਣਾ ਫਿਰਨਾ ਸ਼ੁਰੂ ਕਰਨਾ
 • ਸਕੂਲ ਨਾਂ ਜਾਣਾ, ਛੱਡ ਦੇਣਾ, ਅੰਕ ਘਟਣੇ ਜਾਂ ਫੇਲ ਹੋਣਾ
 • ਬਹੁਤ ਮਮੂਲੀ ਜਾਂ ਗੈਰ ਪ੍ਰਤੀਤ ਹੁੰਦੀਆਂ ਜਰੂਰੀ ਚੀਜਾਂ ਵੱਲ ਵਧੇਰੇ ਧਿਆਨ ਦੇਣਾ
 • ਆਪਣੇ ਆਪ ਵਿੱਚ ਵਿਸ਼ਵਾਸ ਗੁਆਉਦੇ ਜਾਪਣਾ
 • ਦੋਸਤਾਂ ਜਾਂ ਪਰਿਵਾਰ ਤੋਂ ਅਲੱਗ ਥਲੱਗ ਹੋਣਾ
 • ਬਾਹਰ ਜਾਣਾ ਜਾਂ ਅਜਿਹੀਆਂ ਗਤੀਵਿਧੀਆਂ ਬੰਦ ਕਰਨਾ ਜੋ ਉਹਨਾਂ ਨੂੰ ਖੁਸ਼ੀ ਦਿੰਦੀਆਂ ਸੀ
 • ਜ਼ਖ਼ਮਾਂ ਜਾਂ ਸੱਟਾਂ ਲੱਗਣ ਬਾਰੇ ਕੋਈ ਸਪੱਸ਼ਟ ਜਵਾਬ ਨਾਂ ਦੇ ਸਕਣਾ
 • ਸਮੱਸਿਆ ਨਾਲ ਜੂਝਣ ਲਈ ਸਿਗਰੇਟ, ਨਸ਼ਿਆਂ ਜਾਂ ਸ਼ਰਾਬ ਦੀ ਵਰਤੋਂ ਸ਼ੁਰੂ ਕਰਨਾ
 • ਬਾਰ ਬਾਰ ਘਰੋਂ ਭੱਜਣਾ

ਬਜ਼ੁਰਗ ਬਾਲਗ:

 • ਡਰੇ ਹੋਏ, ਅਲੱਗ ਥਲੱਗ ਜਾਂ ਉਦਾਸ ਜਾਪਣੇ
 • ਸ਼ਾਇਦ ਜਿਆਦਾ ਦਵਾਈਆਂ ਦੇ ਸੇਵਨ ਕਰਕੇ ਅਸਥਿਰ ਜਾਪਣੇ
 • ਉਦਾਸੀ ਜਾਂ ਚਿੰਤਾ ਦੇ ਸੰਕੇਤ ਦਿਖਣੇ
 • ਭਾਰ ਘਟਣਾ ਜਾਂ ਬਹੁਤ ਪਤਲੇ ਦਿਖਣਾ
 • ਗੰਦੇ ਕੱਪੜੇ ਜਾਂ ਮੌਸਮ ਅਨੁਸਾਰ ਕੱਪੜੇ ਨਾਂ ਪਹਿਨਣਾ
 • ਐਨਕਾਂ, ਬਨਾਉਟੀ ਦੰਦ, ਸੁਣਨ ਵਾਲੀ ਮਸ਼ੀਨ ਜਾਂ ਹੋਰ ਸਹਾਇਕ ਉਪਕਰਣਾਂ ਦਾ ਨਾ ਹੋਣਾ
 • ਜ਼ਖ਼ਮਾਂ ਜਾਂ ਸੱਟਾਂ ਲੱਗਣ ਬਾਰੇ ਕੋਈ ਸਪੱਸ਼ਟ ਜਵਾਬ ਨਾਂ ਦੇ ਸਕਣਾ
 • ਦੂਜਿਆਂ ਤੋਂ ਅਲੱਗ ਥਲੱਗ ਰਹਿਣਾ
 • ਉਨ੍ਹਾਂ ਦੇ ਘਰੋਂ ਚੀਜ਼ਾਂ ਗਾਇਬ ਹੋਣਾਂ
 • ਕਿਸੇ ਦਾ ਉਨਾਂ ਦੇ ਪੈਨਸ਼ਨ ਚੈੱਕ ਨੂੰ ਨਕਦ ਕਰਾਉਣਾ ਜਾਂ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਪੈਸੇ ਕਢਵਾਉਣਾ
 • ਉਨ੍ਹਾਂ ਤੋਂ ਉਨਾਂ ਦੀਆਂ ਦਵਾਈਆਂ ਲੈ ਲੈਣਾ

ਜੇ ਤੁਸੀਂ ਕਿਸੇ ਨਾਲ ਵਾਪਰ ਰਹੀ ਪਰਿਵਾਰਕ ਹਿੰਸਾ ਬਾਰੇ ਜਾਣਦੇ ਹੋ ਤਾਂ  ਉਹਨਾਂ ਦੀ ਮਦਦ ਕਿਵੇਂ ਕਰਨੀ ਹੈ, ਬਾਰੇ ਜਾਣੋ।

ਸੰਪਰਕ

ਪਰਿਵਾਰਕ ਹਿੰਸਾ ਜਾਣਕਾਰੀ ਲਾਈਨ ਨਾਲ ਸੰਪਰਕ ਲਈ:

ਸਮਾਂ: 24/7 ਸਾਲ ਭਰ
ਟੋਲ ਫ੍ਰੀ: 310-1818 (ਅਲਬਰਟਾ ਵਿੱਚ)