ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੂਚਨਾ ਇਕੱਤਰ ਕਰਨੀ

ਸਾਰੀ ਜਾਣਕਾਰੀ, ਸੂਚਨਾ ਦੀ ਅਜਾਦੀ ਅਤੇ ਨਿਜਤਾ ਦੀ ਸੁਰੱਖਿਆ ਐਕਟ(Freedom of Information and Protection of Privacy (FOIP) Act) ਦੇ ਸੈਕਸ਼ਨ 33(c) ਦੀ ਪਾਲਣਾ ਹਿੱਤ ਇਕੱਠੀ ਕੀਤੀ ਜਾਂਦੀ ਹੈ।

ਜਦੋਂ ਤੁਸੀਂ ਸਾਈਟ ਤੇ ਜਾਂਦੇ ਹੋ ਤਾਂ ਸਾਡਾ ਵੈੱਬ ਸਰਵਰ ਸਾਈਟ ਨੂੰ ਚਲਾਉਣ ਅਤੇ ਇਸਦੇ ਮੁਲਾਂਕਣ ਲਈ ਜਰੂਰੀ ਮਿੱਥੀ ਜਾਣਕਾਰੀ ਨੂੰ ਸੀਮਤ ਮਾਤਰਾ ਵਿੱਚ ਇਕੱਤਰ ਕਰ ਲੈਂਦਾ ਹੈ। ਇਹ ਜਾਣਕਾਰੀ ਨਾਂ ਤਾਂ ਇਸ ਸਾਈਟ ਤੇ ਆਉਣ ਵਾਲੇ ਲੋਕਾਂ ਨੂੰ ਪਛਾਨਣ ਲਈ ਇਕੱਠੀ ਕੀਤੀ ਜਾਂਦੀ ਹੈ ਨਾਂ ਹੀ ਹੋਰ ਜਨਤਕ ਅਦਾਰਿਆਂ ਜਾਂ ਵਿਅਕਤੀਆਂ ਨਾਲ ਸਾਂਝੀ ਕੀਤੀ ਜਾਂਦੀ ਹੈ।

ਇਕੱਤਰ ਕੀਤੀ ਜਾਣਕਾਰੀ ਹੇਠ ਲਿੱਖਿਆਂ ਦੀ ਪਛਾਣ ਕਰਦੀ ਹੈ:

  • ਜਿਸ ਪੇਜ ਤੋਂ ਤੁਸੀਂ ਆਏ ਹੋ
  • ਪੇਜ ਲਈ ਬੇਨਤੀ ਦੀ ਮਿਤੀ ਅਤੇ ਸਮਾਂ
  • ਸੂਚਨਾ ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲੇ ਤੁਹਾਡੇ ਕੰਪਿਊਟਰ ਦਾ ਆਈਪੀ(IP) ਐਡਰਸ
  • ਤੁਹਾਡੇ ਬਰਾਊਜ਼ਰ ਦਾ ਵਰਜਨ ਤੇ ਕਿਸਮ
  • ਤੁਹਾਡੇ ਵੱਲੋਂ ਬੇਨਤੀ ਕੀਤੀ ਫਾਈਲ ਦਾ ਨਾਂ ਅਤੇ ਸਾਈਜ਼

FOIP ਐਕਟ ਜਨਤਕ ਸੰਸਥਾਵਾਂ ਦੁਆਰਾ ਰੱਖੀ ਗਈ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਜੋ ਦੂਜੇ ਤਰੀਕਿਆਂ ਨਾਲ ਉਪਲਬਧ ਨਹੀਂ ਹੁੰਦੀ ਅਤੇ ਵਿਅਕਤੀਆਂ ਨੂੰ ਆਪਣੀ ਨਿੱਜੀ ਜਾਣਕਾਰੀ ਜੋ ਕਿ ਇੱਕ ਜਨਤਕ ਸੰਸਥਾ ਦੁਆਰਾ ਰੱਖੀ ਜਾਂਦੀ ਹੈ, ਨੂੰ ਸੁਧਾਰਨ ਦੀ ਆਗਿਆ ਦਿੰਦੀ ਹੈ, ਇਸ ਨੂੰ ਇਕ ਐਫਓਆਈਪੀ ਬੇਨਤੀ ਕਿਹਾ ਜਾਂਦਾ ਹੈ। ਐਫਓਆਈਪੀ ਬੇਨਤੀ ਫਾਰਮ ਮਾਈ ਐਲਬਰਟਾ ਈ ਸਰਵਿਸ ਪੇਜ ਤੇ ਉਪਲਬਧ ਹੈ। ਐਫਓਆਈਪੀ ਦਫ਼ਤਰ ਲੱਭਣ ਅਤੇ ਇਹ ਪਤਾ ਲਗਾਉਣ ਲਈ ਕਿ ਜਿਸ ਮੰਤਰਾਲੇ ਵਿੱਚ ਤੁਸੀਂ ਦਿਲਚਸਪੀ ਰੱਖਦੇ ਹੋ ਦਾ ਕੋਈ ਜਨਤਕ ਰਿਕਾਰਡ ਉਪਲਬਧ ਹੈ ਜਾਂ ਨਹੀਂ ਵਾਸਤੇ ਵਧੇਰੇ ਜਾਣਕਾਰੀ ਪ੍ਰੋਟੈਕਸ਼ਨ ਆਫ ਪ੍ਰਾਈਵੇਸੀ ਵੇਖੋ।

ਨਿਜੀ ਜਾਣਕਾਰੀ

ਤੁਹਾਡੀ ਪਛਾਣ ਲਈ ਸਾਡੇ ਵੱਲੋਂ ਵਰਤੀ ਜਾ ਸਕਣ ਵਾਲੀ ਜਾਣਕਾਰੀ ਸਿਰਫ ਤੁਹਾਡੇ ਦੁਆਰਾ ਦਿੱਤੀ ਸਵੈ ਇੱਛਤ ਜਾਣਕਾਰੀ ਹੈ। ਉਦਾਹਰਣ ਲਈ ਜਦੋਂ ਤੁਸੀਂ ਸਰਕਾਰੀ ਘੋਸ਼ਨਾਵਾਂ ਲਈ ਈਮੇਲ ਅੱਪਡੇਟਸ ਲਈ ਸਾਈਨ ਅੱਪ ਕਰਦੇ ਹੋ ਜਾਂ ਤੁਹਾਨੂੰ ਆਪਣਾ ਈਮੇਲ ਐਡਰਸ ਦੇਣ ਲਈ ਕਿਹਾ ਜਾ ਸਕਦਾ ਹੈ।

ਨਿਜੀ ਜਾਣਕਾਰੀ ਸਿਰਫ ਉਸੇ ਮਨੋਨੀਤ ਵਿਅਕਤੀ ਨੂੰ ਹੀ ਦਿੱਤੀ ਜਾਂਦੀ ਹੈ ਜੋ ਇਸਨੂੰ ਪ੍ਰੋਸੈੱਸ ਕਰਨ ਅਤੇ ਬੇਨਤੀ ਦਾ ਜਵਾਬ ਦੇਣ ਲਈ ਵਰਤਦੇ ਹਨ।

ਹਾਲਾਂਕਿ ਤੁਹਾਡੇ ਦੁਆਰਾ ਭੇਜੀ ਗਈ ਨਿੱਜੀ ਜਾਣਕਾਰੀ ਇੱਕ ਵਾਰ ਸਰਕਾਰੀ ਸਰਵਰ ਤੇ ਪਹੁੰਚਣ ਤੇ ਸੁਰੱਖਿਅਤ ਹੈ ਪਰੰਤੂ ਇਹ ਤੁਹਾਡੇ ਕੰਪਿਊਟਰ ਅਤੇ ਸਾਡੇ ਵਿਚਕਾਰ ਰਾਹ ਵਿੱਚ ਸੁਰੱਖਿਅਤ ਨਹੀਂ ਹੋ ਸਕਦੀ। ਉੱਪਰ ਦੱਸੇ ਗਏ ਕਿਸੇ ਵੀ ਪਾਲਿਸੀ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ:

ਡਾਇਰੈਕਟਰ, ਡਿਜੀਟਲ ਸੰਚਾਰ
ਈਮੇਲ: internetcomm@gov.ab.ca

ਕੂਕੀਜ਼

ਜਦੋ ਤੁਸੀਂ ਕਿਸੇ ਵੈਬਸਾਈਟ ਤੇ ਜਾਂਦੇ ਹੋ ਜਾਂ ਇਹ ਤੁਹਾਡੇ ਕੰਪਿਊਟਰ ਤੇ ਟੈਂਪਰੇਰੀ ਵੈਬ ਬਰਾਊਜ਼ਰ ਫਾਈਲ  ਨਾਲ ਡਾਟਾ ਦਿਖਾ ਸਕਦੀ ਹੈ, ਜਿਸਨੂੰ ਕੂਕੀ ਕਹਿੰਦੇ ਹਨ।

ਜੇ ਤੁਸੀਂ ਚਾਂਹੁਦੇ ਹੋ ਤਾਂ ਆਪਣੇ ਵੈਬ ਬਰਾਊਜ਼ਰ ਦੀਆਂ ਸੈਟਿੰਗਜ਼ ਬਦਲ ਕੇ ਕੂਕੀਜ਼ ਨੂੰ ਮਨਾ ਕਰਨ ਲਈ ਜਾਂ ਜਦੋਂ ਕੋਈ ਸਾਈਟ ਤੁਹਾਡੀ ਹਾਰਡ ਡਰਾਈਵ ਤੇ ਕੂਕੀ ਜਮਾ ਕਰਨ ਤੋਂ ਪਹਿਲਾਂ ਚਿਤਾਵਨੀ ਦਿਤੀ ਜਾਵੇ ਲਈ ਕਹਿ ਸਕਦੇ ਹੋ।

ਅਲਬਰਟਾ ਸਰਕਾਰ, ਅਗਿਆਤ ਅੰਕੜਾ ਜਾਣਕਾਰੀ ਜਿਵੇਂ ਕਿ ਬਰਾਊਜ਼ਰ ਦੀ ਕਿਸਮ, ਸਕਰੀਨ ਦਾ ਅਕਾਰ, ਟ੍ਰੈਫਿਕ ਢੰਗ ਅਤੇ ਦੇਖੇ ਜਾਣ ਵਾਲੇ ਪੇਜਾਂ ਦੀ ਜਾਣਕਾਰੀ ਇਕੱਠੀ ਕਰਦੀ ਹੈ। ਇਹ ਜਾਣਕਾਰੀ ਸਾਨੂੰ ਵੱਧੀਆ ਸੇਵਾ ਮੁਹੱਈਆ ਕਰਾਉਣ ਵਿੱਚ ਸਹਾਇਤਾ ਕਰਦੀ ਹੈ। ਅਸੀਂ ਨਾਂ ਤਾਂ ਕੂਕੀਜ਼ ਵਿੱਚ ਨਿਜੀ ਜਾਣਕਾਰੀ  ਸਟੋਰ ਕਰਦੇ ਹਾਂ ਨਾਂ ਹੀ ਤੁਹਾਡੇ ਸਾਈਟ ਵੇਖਣ ਵੇਲੇ ਤੁਹਾਡੀ ਜਾਣਕਾਰੀ ਤੋਂ ਬਿਨਾਂ ਨਿਜੀ ਜਾਣਕਾਰੀ ਇਕੱਤਰ ਕਰਦੇ ਹਾਂ।

ਥਰਡ ਪਾਰਟੀ ਐਪਲੀਕੇਸ਼ਨਜ਼ ਵੱਲੋਂ ਕੂਕੀਜ਼

ਇਹ ਸਾਈਟ ਕਈ ਤਰਾਂ ਦੇ ਥਰਡ ਪਾਰਟੀ ਉਤਪਾਦਾਂ ਦੀ ਵਰਤੋਂ ਕਰਦੀ ਹੈ।ਇਹ ਤੁਹਾਡੀ ਜਾਣਕਾਰੀ ਨੂੰ ਕਿਵੇਂ ਲੈਂਦੇ ਅਤੇ ਵਰਤਦੇ ਹਨ, ਬਾਰੇ ਜਾਨਣ ਲਈ ਇੰਨਾਂ ਦੀ ਪ੍ਰਾਈਵੇਸੀ ਸਟੇਟਮੈਂਟ ਪੜੋ।

ਸੁਰੱਖਿਆ

ਅਲਬਰਟਾ ਸਰਕਾਰ ਦਾ ਕੰਪਿਊਟਰ ਸਿਸਟਮ ਜਾਣਕਾਰੀ ਨੂੰ ਅਪਲੋਡ ਕਰਨ ਜਾਂ ਬਦਲਣ ਦੀਆਂ ਅਣਅਧਿਕਾਰਤ ਕੋਸ਼ਿਸ਼ਾਂ ਜਾਂ ਸਾਡੇ ਦੁਆਰਾ ਪ੍ਰਦਾਨ ਕੀਤੀ ਸੇਵਾ ਨੂੰ ਨੁਕਸਾਨ ਪਹੁੰਚਾਉਣ ਦੀ ਨਿਗਰਾਨੀ ਕਰਨ ਲਈ ਸਾੱਫਟਵੇਅਰ ਦੀ ਵਰਤੋਂ ਕਰਦਾ ਹੈ। ਕਾਨੂੰਨੀ ਜਾਂਚ ਤੋਂ ਇਲਾਵਾ ਉਪਭੋਗਤਾਵਾਂ ਜਾਂ ਉਨ੍ਹਾਂ ਦੇ ਉਪਯੋਗ ਤਰੀਕਿਆਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ।