ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।
Photo Jason Kenney

ਕਨੇਡੀਅਨ ਕਰਦਾਤਾ(ਟੈਕਸਪੇਅਰ) ਸੰਘ(ਫੈਡਰੇਸ਼ਨ) ਦੇ ਪ੍ਰਧਾਨ ਵਜੋਂ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਕੈਨੀ ਨੇ ਜਨਤਕ ਜੀਵਨ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ, ਜਿੱਥੇ ਉਨਾਂ ਨੇ ਘੱਟ ਟੈਕਸਾਂ ਅਤੇ ਵਿੱਤੀ ਜ਼ਿੰਮੇਵਾਰੀ ਲਈ ਸਖ਼ਤ ਲੜਾਈ ਲੜੀ।

1997 ਵਿੱਚ, 29 ਸਾਲ ਦੀ ਉਮਰ ਵਿੱਚ, ਕੈਲਗਰੀ ਦੇ ਵੋਟਰਾਂ ਨੇ ਉਨ੍ਹਾਂ ਨੂੰ ਸੰਸਦ ਵਿੱਚ ਚੁਣ ਲਿਆ ਜਿੱਥੇ ਉਨਾਂ ਨੇ ਸੱਜੇ ਪੱਖੀਆਂ(ਕੰਜ਼ਰਵੇਟਿਵਾਂ) ਨੂੰ ਰਾਸ਼ਟਰੀ ਪੱਧਰ ਤੇ ਇਕਜੁੱਟ ਕਰਨ ਲਈ ਕੰਮ ਕੀਤਾ। ਸੰਸਦ ਵਿਚ ਆਪਣੇ ਸਮੇਂ ਦੇ ਦੌਰਾਨ, ਮੈਕਲੀਨ ਮੈਗਜ਼ੀਨ ਦੇ ਸਾਲਾਨਾ ਸਰਵੇਖਣ ਵਿਚ ਜੇਸਨ ਨੂੰ "ਸਭ ਪਾਸਿਓਂ ਵਧੀਆ", "ਬਹੁਤ ਮਿਹਨਤੀ", ਅਤੇ "ਸਭ ਤੋਂ ਵੱਧ ਗਿਆਨਵਾਨ" ਐਮਪੀ ਵੱਜੋਂ ਉਨਾਂ ਦੇ ਸਹਿਕਰਮੀਆਂ ਨੇ ਵੋਟ ਦਿੱਤਾ।

ਸ੍ਰੀ ਕੈਨੀ ਨੇ ਪ੍ਰਧਾਨ ਮੰਤਰੀ ਹਾਰਪਰ ਦੀ ਸਰਕਾਰ ਵਿਚ ਅੱਠ ਸਾਲ ਬਹੁਸੱਭਿਆਚਾਰਵਾਦ(ਮਲਟੀਕਲਚਰਿਜ਼ਮ) ਮੰਤਰੀ ਦੇ ਤੌਰ ਤੇ, , ਬਹੁਤੱਤਾ ਪੱਖੀ ਇਕ ਮਜ਼ਬੂਤ ਧੜੇ ਵਜੋਂ ਨਵੇਂ ਕਨੇਡਾ ਵਾਸੀਆਂ ਤੱਕ ਪਹੁੰਚਦੇ ਹੋਏ ਸੇਵਾ ਨਿਭਾਈ। ਉਹ ਕੈਨਡਾ ਦੇ ਇੰਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਪ੍ਰੋਗਰਾਮਾਂ ਲਈ ਪੂਰਨ ਸੁਧਾਰਾਂ ਨੂੰ ਲਾਗੂ ਕਰਦੇ ਕਨੇਡਾ ਦੇ 1.3 ਮਿਲੀਅਨ ਨਵੇਂ ਆਏ ਲੋਕਾਂ ਦਾ ਸਵਾਗਤ ਕਰਦੇ ਹੋਏ ਕੈਨੇਡਾ ਦੇ ਸਭ ਤੋਂ ਲੰਬੇ ਸਮੇਂ ਦੇ ਨਾਗਰਿਕ ਅਤੇ ਇੰਮੀਗ੍ਰੇਸ਼ਨ ਮੰਤਰੀ ਬਣ ਗਏ ਸਿੱਟੇ ਵੱਜੋਂ ਨੈਸ਼ਨਲ ਪੋਸਟ ਨੇ ਉਨ੍ਹਾਂ ਨੂੰ "ਕੈਨੇਡਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਇਮੀਗਰੇਸ਼ਨ ਮੰਤਰੀ" ਦੇ ਤੌਰ ਤੇ ਬੁਲਾਇਆ।

2013 ਤੋਂ 2015 ਤੱਕ ਸ਼੍ਰੀ ਕੈਨੀ ਨੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਮੰਤਰੀ ਵਜੋਂ ਸੇਵਾ ਨਿਭਾਈ, ਜਿੱਥੇ ਉਨਾਂ ਨੇ ਹੁਨਰਮੰਦ ਕਿੱਤਿਆਂ ਅਤੇ ਅਪ੍ਰੈਂਟਿਸਸ਼ਿਪ ਸਿੱਖਿਆ ਲਈ ਸਮਰਥਨ ਵਧਾਉਣ ਲਈ "ਨੌਕਰੀਆਂ ਲਈ ਹੁਨਰ" ਰਣਨੀਤੀ ਲਾਗੂ ਕੀਤੀ। 2015 ਵਿੱਚ, ਉਨ੍ਹਾਂ ਨੇ ਨੈਸ਼ਨਲ ਡਿਫੈਂਸ(ਰੱਖਿਆ) ਮੰਤਰੀ ਦੇ ਤੌਰ ਤੇ ਕੰਮ ਕੀਤਾ, ਮੱਧ ਪੂਰਬ ਵਿੱਚ ਆਈਐਸਆਈਐਸ(ISIS) ਦਾ ਮੁਕਾਬਲਾ ਕਰਨ ਲਈ ਅਤੇ ਯੂਕਰੇਨ ਦੇਸ਼ ਦੀ ਰੱਖਿਆ ਦੇ ਆਧੁਨਿਕੀਕਰਨ ਲਈ ਕਨੇਡਾ ਦੀ ਫੌਜ ਦੀ ਤਾਇਨਾਤੀ ਕੀਤੀ।

2017 ਵਿਚ ਸ੍ਰੀ ਕੇਨੀ ਨੂੰ ਅਲਬਰਟਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਚੁਣ ਲਿਆ ਗਿਆ, ਜਿਸਦਾ ਉਦੇਸ਼ ਸੂਬੇ ਦੇ ਵੰਡੇ ਹੋਏ ਅਜ਼ਾਦ ਰਾਜਨੀਤਕ ਅੰਦੋਲਨ ਨੂੰ ਦੁਬਾਰਾ ਇਕੱਠਾ ਕਰਨਾ ਸੀ। ਫਿਰ ਉਨਾਂ ਨੇ ਨਵੀਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਥਾਪਨਾ ਕਰਨ ਵਿੱਚ ਸਹਾਇਤਾ ਕੀਤੀ, ਅਤੇ ਇਸਦੇ ਆਗੂ ਚੁਣੇ ਗਏ, ਅਤੇ ਫਿਰ ਵਿਰੋਧੀ ਧਿਰ ਦੇ ਨੇਤਾ ਬਣੇ।

ਅਪਰੈਲ 2019 ਵਿੱਚ ਉਨਾਂ ਨੇ ਆਰਥਿਕ ਵਿਕਾਸ ਤੇ ਕੇਂਦ੍ਰਿਤ ਮੁਹਿੰਮ ਵਿੱਚ ਆਪਣੀ ਪਾਰਟੀ ਦੀ 55 ਪ੍ਰਤੀਸ਼ਤ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਕਨੇਡੀਅਨ ਸੰਘ(ਫੈਡਰੇਸ਼ਨ) ਵਿੱਚ ਅਲਬਰਟਾ ਲਈ ਇੱਕ ਨਿਰਪੱਖ ਵਿਹਾਰ ਦੀ ਵਕਾਲਤ ਕੀਤੀ। 30 ਅਪਰੈਲ, 2019 ਨੂੰ ਉਹਨਾਂ ਨੇ ਅਲਬਰਟਾ ਦੇ 18ਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕੀ।