ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਜਦੋਂ ਤੁਸੀਂ ਅਲਬਰਟਾ ਵਿੱਚ ਪੋਸਟ-ਸੈਕੰਡਰੀ ਪ੍ਰੋਗਰਾਮ ਵਿੱਚ ਦਾਖ਼ਲੇ ਲਈ ਅਰਜ਼ੀ ਦਿੰਦੇ ਹੋ, ਤਾਂ ਸੰਸਥਾ ਤੁਹਾਡਾ ਪਹਿਲਾਂ ਮੁਲਾਂਕਣ ਕਰ ਸਕਦੀ ਹੈ:

  • ਸਿੱਖਿਆ
  • ਸਿਖਲਾਈ(ਟ੍ਰੇਨਿੰਗ)
  • ਵਲੰਟੀਅਰ ਜਾਂ ਕੰਮ ਦਾ ਤਜਰਬਾ

ਨਤੀਜਿਆਂ ਨੂੰ ਦਾਖਲਾ ਲੈਣ ਲਈ ਜਾਂ ਯੋਗਤਾ ਪੱਤਰ ਲਈ ਕ੍ਰੈਡਿਟ ਕਮਾਉਣ ਲਈ ਵਰਤਿਆ ਜਾ ਸਕਦਾ ਹੈ।

ਤੁਹਾਡੀ ਸਿੱਖਿਆ ਅਤੇ ਤਜਰਬੇ ਦਾ ਮੁਲਾਂਕਣ ਕਿਵੇਂ ਕੀਤਾ ਗਿਆ ਹੈ ਇਹ ਹਰੇਕ ਸੰਸਥਾ ਦੀ ਦਾਖਲਾ ਪ੍ਰਕਿਰਿਆ ਅਤੇ ਪ੍ਰੋਗ੍ਰਾਮ ਦੀਆਂ ਜ਼ਰੂਰਤਾਂ, ਅਤੇ ਤੁਹਾਡੀ ਪਹਿਲਾਂ ਦੀ ਪੜ੍ਹਾਈ ਜਾਂ ਤਜਰਬੇ ਦੀ ਕਿਸਮ ਅਤੇ ਤੁਹਾਡੇ ਪ੍ਰੋਗਰਾਮ ਲਈ ਇਸ ਦੇ ਲਾਭ ਤੇ ਨਿਰਭਰ ਕਰਦਾ ਹੈ।

ਅਲਬਰਟਾ ਵਿੱਚ ਤਬਾਦਲਾ

ਅਲਬਰਟਾ ਦੀ ਪੋਸਟ-ਸੈਕੰਡਰੀ ਪ੍ਰਣਾਲੀ ਵਿਦਿਆਰਥੀਆਂ ਨੂੰ ਪ੍ਰੋਗਰਾਮਾਂ ਅਤੇ ਸੰਸਥਾਵਾਂ ਵਿੱਚ ਤਬਾਦਲਾ ਕਰਨ ਦਾ ਸਮਰਥਨ ਕਰਦੀ ਹੈ। ਤੁਸੀਂ ਆਪਣੇ ਕਮਾਏ ਕ੍ਰੈਡਿਟ ਦੀ ਵਰਤੋਂ ਅਲਬਰਟਾ ਵਿੱਚ ਜਨਤਕ ਤੌਰ ਤੇ ਫੰਡ ਪ੍ਰਾਪਤ ਸੰਸਥਾ ਵਿੱਚ ਵਰਤ ਸਕਦੇ ਹੋ:

  • ਕਿਸੇ ਹੋਰ ਪ੍ਰੋਗਰਾਮ ਵਿਚ ਦਾਖਲਾ, ਜਿਵੇਂ ਗ੍ਰੈਜੂਏਟ ਡਿਗਰੀ
  • ਕਿਸੇ ਹੋਰ ਪ੍ਰੋਗਰਾਮ ਲਈ ਕ੍ਰੈਡਿਟ
  • ਦੂਸਰੀ ਸੰਸਥਾ ਵਿਚ ਸਮਾਨ ਪ੍ਰੋਗਰਾਮ ਵਿੱਚ ਤਬਾਦਲਾ

ਜਾਣੋ ਕਿ ਅਲਬਰਟਾ ਵਿੱਚ ਟ੍ਰਾਂਸਫਰ ਕ੍ਰੈਡਿਟ ਕਿਵੇਂ ਕੰਮ ਕਰਦਾ ਹੈ

ਕੈਨੇਡਾ ਭਰ ਵਿੱਚ ਟ੍ਰਾਂਸਫਰ

ਅਲਬਰਟਾ ਦੂਜੇ ਸੂਬਿਆਂ ਅਤੇ ਟੈਰੇਟਰੀਆਂ(ਖੇਤਰਾਂ) ਨਾਲ ਕੰਮ ਕਰਦਾ ਹੈ ਤਾਂ ਕਿ ਪੋਸਟ-ਸੈਕੰਡਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਕਿਤੇ ਵੀ ਪੜਨ ਵਿੱਚ ਸਹਾਇਤਾ ਕੀਤੀ ਜਾ ਸਕੇ।

ਤੁਸੀਂ ਦੂਜੇ ਕਨੇਡੀਅਨ ਸੂਬਿਆਂ ਜਾਂ ਇਲਾਕਿਆਂ ਵਿੱਚੋਂ ਅਲਬਰਟਾ ਦੇ ਪ੍ਰੋਗਰਾਮਾਂ ਲਈ ਕਮਾਏ ਪੋਸਟ-ਸੈਕੰਡਰੀ ਕ੍ਰੈਡਿਟਾਂ ਦਾ ਤਬਾਦਲਾ ਕਰ ਸਕਦੇ ਹੋ।

ਸੂਬਿਆਂ ਵਿਚਕਾਰ ਪੋਸਟ-ਸੈਕੰਡਰੀ ਸਿੱਖਿਆ ਨੂੰ ਕਿਵੇਂ ਟ੍ਰਾਂਸਫਰ ਕਰਨਾ ਹੈ, ਬਾਰੇ ਪਤਾ ਲਗਾਓ

ਅੰਤਰਰਾਸ਼ਟਰੀ ਪ੍ਰਮਾਣ-ਪੱਤਰ(ਕ੍ਰੇਡੈਂਸ਼ੀਅਲਜ਼)

ਜੇ ਤੁਸੀਂ ਕਿਸੇ ਹੋਰ ਦੇਸ਼ ਵਿੱਚ ਹਾਈ ਸਕੂਲ, ਜਾਂ ਪੋਸਟ-ਸੈਕੰਡਰੀ ਪਾਠਕ੍ਰਮ ਪੂਰਾ ਕਰਨ ਤੋਂ ਬਾਅਦ ਅਲਬਰਟਾ ਵਿੱਚ ਸਿੱਧੇ ਆ ਰਹੇ ਹੋ, ਤਾਂ ਤੁਹਾਡੇ ਦੁਆਰਾ ਲਏ ਗਏ ਕੋਰਸ ਪੋਸਟ-ਸੈਕੰਡਰੀ ਪ੍ਰੋਗਰਾਮ ਦੇ ਦਾਖਲੇ ਦੀਆਂ ਜ਼ਰੂਰਤਾਂ ਅਨੁਸਾਰ ਮੁਲਾਂਕਣ ਕੀਤੇ ਜਾਂਦੇ ਹਨ।

ਕਨੇਡਾ ਤੋਂ ਬਾਹਰੋਂ ਅਲਬਰਟਾ ਆਉਣ ਵਾਲੇ ਪੋਸਟ ਸੈਕੰਡਰੀ ਵਿਦਿਆਰਥੀਆਂ ਦਾ ਵੱਖੋ ਵੱਖਰੇ ਤਰੀਕਿਆਂ ਨਾਲ ਮੁਲਾਂਕਣ ਕੀਤਾ ਜਾਂਦਾ ਹੈ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਉੱਚ ਸਿੱਖਿਆ ਲੈ ਚੁੱਕੇ ਹੋ, ਜਾਂ ਤੁਹਾਡੇ ਦੁਆਰਾ ਕਿੰਨੇ ਕ੍ਰੇਡੈਂਸ਼ੀਅਲ ਕਮਾਏ ਹਨ।

ਇਸ ਬਾਰੇ ਪੜ੍ਹੋ:

ਜੇ ਤੁਸੀਂ ਅਲਬਰਟਾ ਵਿੱਚ ਕੰਮ ਕਰਨ ਲਈ ਆ ਰਹੇ ਹੋ, ਤਾਂ ਤੁਹਾਨੂੰ ਪਹਿਲਾਂ ਵਾਧੂ ਸਿਖਲਾਈ ਅਤੇ ਸਰਟੀਫਿਕੇਸ਼ਨ ਲੈਣਾ ਪੈ ਸਕਦਾ ਹੈ। ਇਮੀਗ੍ਰੇਸ਼ਨ ਲਈ ਆਈਕੂਆਸ ਬਾਰੇ ਹੋਰ ਪੜ੍ਹੋ

ਆਪਣੇ ਪਿਛਲੇ ਤਜਰਬੇ ਦਾ ਮੁਲਾਂਕਣ ਕਰੋ

ਤੁਸੀਂ ਆਪਣੇ ਪਿਛਲੇ ਵਲੰਟੀਅਰ ਜਾਂ ਕੰਮ ਦੇ ਤਜਰਬੇ ਦੀ ਵਰਤੋਂ ਕਰਕੇ ਕ੍ਰੈਡਿਟਸ ਨੂੰ ਲੈ ਜਾ ਸਕਦੇ ਹੋ:

ਜਦੋਂ ਤੁਹਾਨੂੰ ਅਲਬਰਟਾ ਜਾਂ ਕੈਨੇਡਾ ਦੇ ਕਿਸੇ ਹੋਰ ਸੂਬੇ ਜਾਂ ਇਲਾਕੇ ਵਿੱਚ ਇੱਕ ਪ੍ਰੋਗਰਾਮ ਵਿੱਚ ਲੈ ਲਿਆ ਜਾਂਦਾ ਹੈ, ਤਾਂ ਤੁਹਾਡੇ ਪਿੱਛਲੇ ਤਜਰਬੇ ਨੂੰ ਆਪਣੀ ਪਹਿਲੀ ਸਿਖਲਾਈ ਮੁਲਾਂਕਣ ਅਤੇ ਮਾਨਤਾ (PLAR) ਪ੍ਰਕਿਰਿਆ ਦੇ ਅਨੁਸਾਰ ਪੋਸਟ-ਸੈਕੰਡਰੀ ਸੰਸਥਾ ਦੁਆਰਾ ਮੁਲਾਂਕਣ ਕੀਤਾ ਜਾ ਸਕਦਾ ਹੈ। ਇਸ ਪ੍ਰਕਿਰਿਆ ਲਈ ਮੁਲਾਂਕਣ ਫੀਸ ਹੋ ਸਕਦੀ ਹੈ। ਤੁਹਾਡਾ ਮੁਲਾਂਕਣ ਇਸ ਉੱਤੇ ਵੀ ਨਿਰਭਰ ਹੋ ਸਕਦਾ ਹੈ:

  • ਤੁਹਾਡੇ ਪਸੰਦੀਦਾ ਪ੍ਰੋਗਰਾਮ ਦੇ ਸਿਖਲਾਈ ਨਤੀਜੇ
  • ਤੁਸੀਂ ਉਨ੍ਹਾਂ ਸਿੱਖਲਾਈ ਨਤੀਜਿਆਂ ਨਾਲ ਆਪਣੇ ਪਿਛਲੇ ਗਿਆਨ ਜਾਂ ਅਨੁਭਵ ਨੂੰ ਕਿਵੇਂ ਪ੍ਰਦਰਸ਼ਿਤ ਕਰ ਸਕਦੇ ਹੋ

ਪੁਰਾਣੇ ਸਿੱਖਣ ਦੇ ਮੁਲਾਂਕਣ ਅਤੇ ਮਾਨਤਾ ਬਾਰੇ ਹੋਰ ਜਾਣੋ

ਸੰਪਰਕ ਕਰੋ

ਜਨਤਕ ਜਾਗਰੂਕਤਾ ਸ਼ਾਖਾ ਨਾਲ ਜੁੜਨ ਲਈ:

ਸਮਾਂ: ਸਵੇਰੇ 8:15 ਤੋਂ ਸ਼ਾਮ 4:30 ਵਜੇ (ਸੋਮਵਾਰ ਤੋਂ ਸ਼ੁੱਕਰਵਾਰ ਨੂੰ ਖੁੱਲ੍ਹਾ, ਸਰਕਾਰੀ ਛੁੱਟੀਆਂ ਤੇ ਬੰਦ)
ਫੋਨ: 780-643-6393
ਟੋਲ ਫ਼੍ਰੀ: ਨੰਬਰ 310-0000 ਤੋਂ ਪਹਿਲਾਂ (ਅਲਬਰਟਾ ਵਿੱਚ)
ਫੈਕਸ: 780-422-1263
ਈਮੇਲ: ae.publicawareness@gov.ab.ca