ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਹਰ ਸਾਲ ਮਿਹਨਤੀ ਅਲਬਰਟਾਵਾਸੀ ਨੌਕਰੀ ਤੇ ਮਾਰੇ ਜਾਂ ਜ਼ਖਮੀ ਹੁੰਦੇ ਹਨ। ਕੰਮ ਨਾਲ ਜੁੜੀਆਂ ਸੱਟਾਂ, ਬਿਮਾਰੀਆਂ ਅਤੇ ਮੌਤਾਂ ਨੂੰ ਰੋਕਣ ਲਈ ਕੰਮ ਤੇ ਇੱਕ ਮਜ਼ਬੂਤ ​​ਸਿਹਤ ਅਤੇ ਸੁਰੱਖਿਆ ਰੁਝਾਨ ਦੀ ਲੋੜ ਹੈ।

ਕੰਮ ਕਰਦੇ ਅਲਬਰਟਾਵਾਸੀਆਂ ਦੀ ਸਿਹਤ ਅਤੇ ਚੰਗੀ ਜਿੰਦਗੀ ਦੀ ਸੁਰੱਖਿਆ ਲਈ ਇਕ ਕਾਨੂੰਨ ਦਸੰਬਰ 2017 ਵਿੱਚ ਪਾਸ ਕੀਤਾ ਗਿਆ ਸੀ ਤਾਂ ਕਿ ਆਕੂਪੇਸ਼ਨਲ ਹੈਲਥ ਐਂਡ ਸੇਫਟੀ (OHS ) ਐਕਟ ਅਤੇ ਕਾਮਿਆਂ ਦੇ ਮੁਆਵਜ਼ੇ (WCB) ਸਿਸਟਮ ਨੂੰ ਅਪਡੇਟ ਕੀਤਾ ਜਾ ਸਕੇ। ਇਹ 40 ਸਾਲਾਂ ਦੇ ਪਹਿਲੇ ਮਹੱਤਵਪੂਰਨ ਅਪਡੇਟਸ ਹਨ।

ਅਲਬਰਟਾ ਦਾ OHS ਐਕਟ ਕੰਮ ਦੇ ਸਥਾਨ ਤੇ ਸਿਹਤ ਅਤੇ ਸੁਰੱਖਿਆ ਲਈ ਜ਼ਰੂਰੀ ਮਾਪਦੰਡ ਤੈਅ ਕਰਦਾ ਹੈ ਅਤੇ ਮਾਲਕਾਂ ਅਤੇ ਕਰਮਚਾਰੀਆਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਉਲੀਕਦਾ ਹੈ। ਨਵੇਂ OHS ਕਾਨੂੰਨ 1 ਜੂਨ, 2018 ਤੋਂ ਲਾਗੂ ਹੋ ਰਹੇ ਹਨ।

ਜਦੋਂ ਸੱਟਾਂ ਵਾਪਰਦੀਆਂ ਹਨ, ਤਾਂ ਕਰਮਚਾਰੀਆਂ ਦੀ ਸਹਾਇਤਾ ਲਈ ਇੱਕ ਨਿਰਪੱਖ ਮੁਆਵਜ਼ਾ ਪ੍ਰਣਾਲੀ ਹੋਣੀ ਚਾਹੀਦੀ ਹੈ ਜੋ ਜ਼ਖਮੀ ਕਰਮਚਾਰੀਆਂ ਨੂੰ ਕੰਮ ਤੇ ਪਰਤਣ ਲਈ ਸਹਾਇਤਾ ਕਰੇ WCB ਪ੍ਰਣਾਲੀ ਵਿੱਚ ਸੁਧਾਰ ਜਨਵਰੀ 2018 ਤੋਂ ਲਾਗੂ ਹੋਏ ਸਨ।

ਅਸੀਂ ਸਾਰੇ ਅਲਬਰਟਾਵਾਸੀਆਂ ਨੂੰ ਸੁਰੱਖਿਅਤ, ਨਿਰਪੱਖ ਅਤੇ ਸਿਹਤਮੰਦ ਕੰਮ ਦੇ ਸਥਾਨ ਤੱਕ ਪਹੁੰਚ ਪ੍ਰਾਪਤ ਕਰਨ ਲਈ ਮਾਲਕ ਅਤੇ ਕਰਮਚਾਰੀਆਂ ਨਾਲ ਕੰਮ ਕਰਨ ਲਈ ਵਚਨਬੱਧ ਹਾਂ।

ਨਵੇਂ ਰੂਲਾਂ ਬਾਰੇ ਜਾਣੋ

OHS ਰੂਲਾਂ ਵਿੱਚ ਹੋਣ ਵਾਲੇ ਖਾਸ ਬਦਲਾਵਾਂ ਸਬੰਧੀ ਸ੍ਰੋਤ ਪ੍ਰਾਪਤ ਹੋਣ ਤੇ ਸ਼ਾਮਿਲ ਕਰ ਦਿਤੇ ਜਾਣਗੇ। ਅਪਡੇਟਸ ਲਈ ਚੈਕ ਕਰੋ।

ਕਾਮਿਆਂ ਦੇ ਮੁਢਲੇ ਅਧਿਕਾਰ

ਜੂਨ 1 ਤੋਂ ਸ਼ੁਰੂ ਹੋਣ ਵਾਲਾ ਨਵਾਂ ਕਨੂੰਨ ਕਾਮਿਆਂ ਨੂੰ ਤਿੰਨ ਮੁਢਲੇ ਅਧਿਕਾਰ ਦੇਵੇਗਾ:

 • ਖਤਰਨਾਕ ਕੰਮ ਨੂੰ ਮਨਾ ਕਰਨ ਦਾ ਹੱਕ
 • ਜਾਨਣ ਦਾ ਹੱਕ
 • ਅਭਿਆਸ ਕਰਨ ਦਾ ਹੱਕ

ਖ਼ਤਰਨਾਕ ਕੰਮ ਕਰਨ ਤੋਂ ਇਨਕਾਰ ਕਰਨ ਦਾ ਹੱਕ

ਕਰਮਚਾਰੀਆਂ ਨੂੰ ਖ਼ਤਰਨਾਕ ਕੰਮ ਕਰਨ ਤੋਂ ਇਨਕਾਰ ਕਰਨ ਦਾ ਹੱਕ ਹੈ ਅਤੇ ਇਸ ਅਧਿਕਾਰ ਦੀ ਵਰਤੋਂ ਦੌਰਾਨ ਖਤਰੇ ਤੋਂ ਸੁਰੱਖਿਆ ਕੀਤੀ ਗਈ ਹੈ:

 • ਵਰਕਰਾਂ ਨੂੰ ਕੰਮ ਤੋਂ ਇਨਕਾਰ ਦੀ ਜਾਂਚ ਦੌਰਾਨ ਤਨਖਾਹ ਦੇਣਾ ਜਾਰੀ ਰੱਖਣਾ ਚਾਹੀਦਾ ਹੈ।
 • ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਰਮਚਾਰੀ ਕੰਮ ਕਰਨ ਦੇ ਸਥਾਨ ਤੇ ਖ਼ਤਰੇ ਨੂੰ ਸਮਝ ਸਕਣ, ਇਹ ਜਾਣਨ ਕਿ ਕੀ ਰਿਪੋਰਟ ਕਰਨ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਹੱਕ ਦੀ ਵਰਤੋਂ ਕਰਨ ਲਈ ਸਹਿਯੋਗ ਪ੍ਰਾਪਤ ਹੈ।
 • ਮਾਲਕਾਂ ਨੂੰ ਚਾਹੀਦਾ ਹੈ ਕਿ ਜੇ ਸਾਂਝੀ ਵਰਕਰ ਸਿਹਤ ਅਤੇ ਸੁਰੱਖਿਆ ਕਮੇਟੀ ਜਾਂ ਸਿਹਤ ਅਤੇ ਸੁਰੱਖਿਆ ਪ੍ਰਤੀਨਿਧੀ, ਜੇ ਲਾਗੂ ਹੋਵੇ, ਦੇ ਸਹਿਯੋਗ ਨਾਲ ਮਾਮਲੇ ਦੀ ਜਾਂਚ ਕਰਨ।
 • ਕਾਨੂੰਨ ਅਨੁਸਾਰ ਮਾਲਕ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਨੂੰ ਵਰਤਣ ਵਾਲੇ ਕਰਮਚਾਰੀ ਵਿਰੁੱਧ ਕੋਈ ਪੱਖਪਾਤੀ ਕਾਰਵਾਈ ਜਾਂ ਧਮਕਾ ਨਹੀਂ ਸਕਦੇ।
 • ਦੂਜੇ ਕਰਮਚਾਰੀਆਂ ਨੂੰ ਕੰਮ ਤੇ ਲਾਇਆ ਜਾ ਸਕਦਾ ਹੈ ਜੇ ਉਹਨਾਂ ਨੂੰ ਇਨਕਾਰ ਬਾਰੇ ਸਲਾਹ, ਕਾਰਨ ਅਤੇ ਉਨਾਂ ਨੂੰ ਆਪਣੇ ਕੰਮ ਤੋਂ ਮਨਾ ਕਰਨ ਦੇ ਹੱਕ ਤੋਂ ਵਾਕਿਫ ਕਰਾਇਆ ਗਿਆ ਹੈ ਅਤੇ ਇਹ ਪੱਕਾ ਕਰਨ ਤੋਂ ਬਾਅਦ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ।

ਜਾਨਣ ਦਾ ਹੱਕ

ਕਰਮਚਾਰੀਆਂ ਨੂੰ ਹੋਣ ਵਾਲੇ ਖਤਰੇ ਅਤੇ ਕੰਮ ਵਾਲੀ ਥਾਂ ਤੇ ਮੁਢਲੀ ਸਿਹਤ ਅਤੇ ਸੁਰੱਖਿਆ ਸੂਚਨਾ ਪ੍ਰਾਪਤ ਕਰਨ ਦਾ ਹੱਕ ਹੈ:

 • ਸਾਰੇ ਮਾਲਕ ਕਰਮਚਾਰੀਆਂ ਨੂੰ ਸੰਭਾਵੀ ਖ਼ਤਰਿਆਂ ਬਾਰੇ ਦੱਸਣ
 • ਕੰਮ ਵਾਲੀ ਥਾਂ ਦੇ ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿਹਤ ਅਤੇ ਸੁਰੱਖਿਆ ਖ਼ਤਰਿਆਂ ਬਾਰੇ ਜਾਣਕਾਰੀ ਕੰਮ ਵਾਲੀ ਥਾਂ ਤੇ ਉਪਲੱਬਧ ਹੈ

ਭਾਗ ਲੈਣ ਦਾ ਹੱਕ

ਕਾਮਿਆਂ ਨੂੰ ਇਹ ਹੱਕ ਹੈ ਕਿ:

 • ਸਿਹਤ ਅਤੇ ਸੁਰੱਖਿਆ ਬਾਰੇ ਚਰਚਾਵਾਂ ਵਿਚ ਸ਼ਾਮਲ ਹੋਣ
 • ਸਿਹਤ ਅਤੇ ਸੁਰੱਖਿਆ ਕਮੇਟੀਆਂ ਵਿਚ ਹਿੱਸਾ ਲੈਣ

ਸਰੋਤ:

ਕੰਮ ਸਥਾਨ ਤੇ ਸਿਹਤ ਅਤੇ ਸੁਰੱਖਿਆ

ਸਿਹਤ ਅਤੇ ਸੁਰੱਖਿਆ ਪ੍ਰੋਗਰਾਮ

ਜੂਨ 1 ਤੋਂ ਮਾਲਕ ਜਿੰਨਾਂ ਕੋਲ ਕੰਮ ਵਾਲੀ ਥਾਂ ਤੇ 20 ਜਾਂ 20 ਤੋਂ ਵੱਧ ਕਾਮੇ ਹਨ ਉਨਾਂ ਨੂੰ ਲਿਖਤੀ ਸਿਹਤ ਅਤੇ ਸੁਰੱਖਿਆ ਪ੍ਰੋਗਰਾਮ ਲੈਣਾ ਪਵੇਗਾ। ਪ੍ਰੋਗਰਾਮ ਵਿੱਚ 10 ਜਰੂਰੀ ਐਲੀਮੈਂਟ ਹਰ 3 ਸਾਲ ਤੇ ਘੋਖੇ ਜਾਣਗੇ। 20 ਤੋਂ ਘੱਟ ਕਾਮਿਆਂ ਦੇ ਮਾਲਕਾਂ ਨੂੰ ਕੰਮ ਦੇ ਸਥਾਨ ਤੇ ਕਾਮਿਆਂ ਨੂੰ ਖਤਰਾ ਮੁਲਾਂਕਣ ਅਤੇ ਪ੍ਰਬੰਧਣ ਵਿੱਚ ਸ਼ਾਮਿਲ ਕਰਨਾ ਜਰੂਰੀ ਹੈ।

ਸ੍ਰੋਤ:

 • ਸਿਹਤ ਅਤੇ ਸੁਰੱਖਿਆ ਪ੍ਰੋਗਰਾਮ(ਮਈ ਵਿੱਚ ਸ਼ੁਰੂ)

ਵਰਕਸਾਈਟ ਸਿਹਤ ਅਤੇ ਸੁਰੱਖਿਆ ਕਮੇਟੀਆਂ ਅਤੇ ਨੁਮਾਇੰਦੇ

ਸਾਂਝੀ ਵਰਕਸਾਈਟ ਹੈਲਥ ਐਂਡ ਸੇਫਟੀ ਕਮੇਟੀਆਂ ਕਾਮਿਆਂ ਲਈ ਓ.ਐੱਚ.ਐਸ. ਵਿਚ ਹਿੱਸਾ ਲੈਣ ਲਈ ਮਹੱਤਵਪੂਰਨ ਮੰਚ ਹਨ। ਉਹ ਇਹ ਪੱਕਾ ਕਰਦੇ ਹਨ ਕਿ ਸੁਪਰਵਾਈਜ਼ਰ ਅਤੇ ਵਰਕਰ ਕੰਮ ਵਾਲੀ ਥਾਂ ਤੇ ਸਿਹਤ ਅਤੇ ਸੁਰੱਖਿਆ ਦੇ ਬਾਰੇ ਗੱਲ ਕਰਦੇ ਹਨ ਅਤੇ ਇਹਨਾਂ ਦਾ ਹੱਲ ਕਰਨ ਦੇ ਤਰੀਕੇ ਲੱਭਣ ਲਈ ਮਿਲ ਕੇ ਕੰਮ ਕਰਦੇ ਹਨ।

ਇਹ ਕਮੇਟੀਆਂ ਜ਼ਿੰਮੇਵਾਰ ਹੋਣਗੀਆਂ:

 • ਕੰਮ ਵਾਲੀ ਥਾਂ ਤੇ ਖਤਰੇ ਦਾ ਮੁਆਇਨਾ
 • ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਮਸਲਿਆਂ ਤੇ ਮਾਲਕ ਦੀ ਮਦਦ ਕਰਨਾ
 • ਖ਼ਤਰਨਾਕ ਕੰਮ ਕਰਨ ਤੋਂ ਮਨਾਹੀ ਨਾਲ ਸਬੰਧਿਤ ਮਸਲਿਆਂ ਨੂੰ ਸੁਲਝਾਉਣ ਵਿਚ ਮਦਦ ਕਰਦੀਆਂ ਹਨ
 • ਸਿਹਤ ਅਤੇ ਸੁਰੱਖਿਆ ਨੀਤੀਆਂ ਅਤੇ ਕੰਮ ਦੇ ਸੁਰੱਖਿਅਤ ਤਰੀਕਿਆਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨਾ
 • ਨਵੇਂ ਮੁਲਾਜ਼ਮਾਂ ਦੀ ਸਿਹਤ ਅਤੇ ਸੁਰੱਖਿਆ ਟ੍ਰੇਨਿੰਗ ਵਿੱਚ ਮਦਦ ਕਰਨਾ
 • ਵਿੱਦਿਆ ਅਤੇ ਸਿਖਲਾਈ ਦੇ ਪ੍ਰੋਗਰਾਮਾਂ ਦਾ ਵਿਕਾਸ ਅਤੇ ਪ੍ਰਚਾਰ ਕਰਨਾ

1 ਜੂਨ ਤੋਂ ਸ਼ੁਰੂ ਹੋ ਰਿਹਾ ਹੈ:

 • ਵੱਡੇ ਇੰਮਪਲਾਇਰ (ਕੰਮ ਵਾਲੀ ਥਾਂ ਤੇ 20 ਜਾਂ ਵੱਧ ਕਰਮਚਾਰੀ) ਨੂੰ 90 ਦਿਨ ਜਾਂ ਵੱਧ ਸਮੇਂ ਲਈ ਕੰਮ ਕਰਨ ਲਈ ਇੱਕ ਸਾਂਝੀ ਵਰਕਾਈਟ ਸਿਹਤ ਅਤੇ ਸੁਰੱਖਿਆ ਕਮੇਟੀ ਦੀ ਲੋੜ ਹੋਵੇਗੀ
 • ਛੋਟੇ ਰੁਜ਼ਗਾਰਦਾਤਾ (ਕੰਮ ਵਾਲੀ ਥਾਂ ਤੇ 5-19 ਕਾਮੇ) 90 ਦਿਨ ਜਾਂ ਵੱਧ ਸਮੇਂ ਤੋਂ ਕੰਮ ਕਰਨ ਲਈ ਸਿਹਤ ਅਤੇ ਸੁਰੱਖਿਆ ਨੁਮਾਇੰਦੇ ਦੀ ਲੋੜ ਹੋਵੇਗੀ।
 • ਮਾਲਕ ਓ.ਐੱਚ.ਐਸ. ਡਾਇਰੈਕਟਰ ਦੀ ਮਨਜੂਰੀ ਨਾਲ ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਹੋਰ ਤਰੀਕੇ ਦੀ ਵੀ ਵਰਤੋਂ ਕਰ ਸਕਦਾ ਹੈ

ਇਹ ਬਦਲਾਅ ਅਲਬਰਟਾ ਨੂੰ ਹੋਰ ਸੂਬਿਆਂ ਦੇ ਬਰਾਬਰ ਲਿਆਉਣਗੇ ਅਤੇ ਇਹ ਪੱਕਾ ਕਰਨਗੇ ਕਿ ਦੂਜੇ ਕਾਮਿਆਂ ਵਾਂਗ ਸਾਡੇ ਕਾਮਿਆਂ ਕੋਲ ਬਾਕੀ ਕਨੇਡਾ ਵਾਸੀਆਂ ਵਰਗੇ ਹੱਕ ਅਤੇ ਸੁਰੱਖਿਆ ਹੈ।

ਕਿਰਪਾ ਕਰਕੇ ਧਿਆਨ ਦਿਓ: ਸਿਰਫ਼ ਮਨਜ਼ੂਰਸ਼ੁਦਾ ਸੰਸਥਾਵਾਂ ਕਮੇਟੀ ਦੇ ਮੈਂਬਰਾਂ ਅਤੇ ਨੁਮਾਇੰਦਿਆਂ ਨੂੰ ਸਿਖਲਾਈ ਦੇ ਸਕਦੀਆਂ ਹਨ। ਸਿਖਲਾਈ ਦਾ ਤਰੀਕਾ ਅਤੇ ਮਾਨਤਾ ਪ੍ਰਾਪਤ ਕੇਂਦਰਾਂ ਦੀ ਸੂਚੀ ਤਿਆਰ ਹੋ ਰਹੀ ਹੈ। ਕਿਰਪਾ ਕਰਕੇ ਅਪਡੇਟਾਂ ਲਈ ਚੈੱਕ ਕਰੋ। ਕਿਰਪਾ ਕਰਕੇ ਪੱਕੀ ਲਿਸਟ ਆਉਣ ਤੋਂ ਪਹਿਲਾਂ ਸਿਖਲਾਈ ਦੇਣ ਵਾਲੀਆਂ ਸੰਸਥਾਵਾਂ ਅਤੇ ਸਿਖਲਾਈ ਦੇਣ ਵਾਲਿਆਂ ਤੋਂ ਬਚੋ। ਜਾਣਕਾਰੀ ਲਈ ਧਿਆਨ ਰੱਖੋ ਜੇਕਰ ਤੁਸੀਂ ਇੱਕ ਮਨਜ਼ੂਰਸ਼ੁਦਾ ਟ੍ਰੇਨਰ ਬਣਨਾ ਚਾਹੁੰਦੇ ਹੋ।

ਸਾਧਨ

ਪਰੇਸ਼ਾਨੀ ਅਤੇ ਹਿੰਸਾ

ਮਾਲਕਾਂ ਅਤੇ ਸੁਪਰਵਾਈਜ਼ਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਰਮਚਾਰੀ ਕੰਮ ਕਰਨ ਦੇ ਸਥਾਨ ਤੇ ਤੰਗ-ਪ੍ਰੇਸ਼ਾਨ ਜਾਂ ਹਿੰਸਾ ਵਿਚ ਹਿੱਸਾ ਨਾ ਲੈਣ।

ਨਵੇਂ ਨਿਯਮ:

 • ਕੰਮ ਵਾਲੀ ਥਾਂ ਤੇ ਪਰੇਸ਼ਾਨੀ ਅਤੇ ਹਿੰਸਾ ਨੂੰ ਸਾਰੀਆਂ ਹਾਲਤਾਂ ਵਿੱਚ ਬਿਆਨ ਕਰੋ,ਘਰੇਲੂ ਹਿੰਸਾ ਸਮੇਤ
 • ਹਿੰਸਾ ਅਤੇ ਪਰੇਸ਼ਾਨੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਮਾਲਕਾਂ ਦੀ ਲੋੜ ਹੁੰਦੀ ਹੈ
 • ਮਾਲਕਾਂ ਨੂੰ ਚਾਹੀਦਾ ਹੈ ਕਿ ਵਖਰੇ ਪ੍ਰੇਸ਼ਾਨੀ ਅਤੇ ਹਿੰਸਾ ਰੋਕਥਾਮ ਯੋਜਨਾ ਵਿਕਸਿਤ ਕਰਨ। ਇਹ ਪਲੈਨ ਸਾਂਝੀ ਕੰਮ ਸਥਾਨ ਸਿਹਤ ਅਤੇ ਸੁਰੱਖਿਆ ਕਮੇਟੀਆਂ ਅਤੇ ਨੁਮਾਇਦਿਆਂ ਨਾਲ ਗੱਲਬਾਤ ਕਰਕੇ ਹੀ ਬਣਾਇਆ ਜਾਵੇ।
 • ਹਰ ਤਿੰਨ ਸਾਲਾਂ ਵਿੱਚ ਘੱਟੋ ਘੱਟ ਇਕ ਵਾਰ ਯੋਜਨਾਵਾਂ ਤੇ ਮੁੜ ਵਿਚਾਰ ਕਰਨ ਦੀ ਲੋੜ ਹੁੰਦੀ ਹੈ।
 • ਹਿੰਸਾ ਅਤੇ ਪਰੇਸ਼ਾਨੀ ਨੂੰ ਰੋਕਣ ਅਤੇ ਜਵਾਬ ਦੇਣ ਲਈ ਮਾਲਕਾਂ ਨੂੰ ਵਰਕਰਾਂ ਨੂੰ ਟ੍ਰੇਨਿੰਗ ਦੇਣ ਦੀ ਲੋੜ ਹੁੰਦੀ ਹੈ।
 • ਕੰਮ ਵਾਲੀ ਥਾਂ ਤੇ ਹਿੰਸਾ ਜਾਂ ਪਰੇਸ਼ਾਨੀ ਦੀ ਰਿਪੋਰਟ ਦੇਣ ਲਈ ਬਦਲੇ ਦੀ ਭਾਵਨਾ ਤੋਂ ਵੀ ਰੱਖਿਆ ਕਰਨੀ;ਘਟਨਾ ਦੀ ਜਾਂਚ ਦੌਰਾਨ ਵਰਕਰ ਤਨਖਾਹ ਅਤੇ ਲਾਭ ਪ੍ਰਾਪਤ ਕਰਦੇ ਰਹਿਣਗੇ।
 • ਮਾਲਕ ਨੂੰ ਪਰੇਸ਼ਾਨੀ ਅਤੇ ਹਿੰਸਾ ਵਿੱਚ ਹਾਨੀ ਪਹੁੰਚਣ ਤੇ ਵਰਕਰ ਨੂੰ ਇਲਾਜ ਦੇ ਵਿਕਲਪਾਂ ਤੋਂ ਜਾਣੂ ਕਰਾਉਣ ਦੀ ਲੋੜ ਹੁੰਦੀ ਹੈ।

ਸਰੋਤ:

 • ਕੰਮ ਸਥਾਨ ਤੇ ਹਿੰਸਾ ਅਤੇ ਪ੍ਰੇਸ਼ਾਨੀ (ਮਈ ਵਿੱਚ ਆ ਰਿਹਾ ਹੈ)

ਭੂਮੀਕਾਵਾਂ ਅਤੇ ਜ਼ਿਮੇਵਾਰੀਆਂ

ਵਰਕਸਾਈਟ ਪਾਰਟੀਆਂ ਦੀ ਜ਼ਿੰਮੇਵਾਰੀ

ਓਐਚਐਸ ਸਿਸਟਮ ਇਸ ਸਿਧਾਂਤ ਤੇ ਆਧਾਰਤ ਹੈ ਕਿ ਹਰ ਕੋਈ ਕੰਮ ਦੇ ਸਥਾਨ ਤੇ ਸਿਹਤ ਅਤੇ ਸੁਰੱਖਿਆ ਲਈ ਜ਼ਿੰਮੇਵਾਰ ਹੈ।

 • ਮਾਲਿਕ ਇਸ ਲਈ ਜ਼ਿੰਮੇਵਾਰ ਹੋਣਗੇ:
  • ਕਾਮਿਆਂ ਅਤੇ ਜਨਤਾ ਦੀ ਸਿਹਤ, ਸੁਰੱਖਿਆ ਅਤੇ ਕਲਿਆਣ ਨੂੰ ਯਕੀਨੀ ਬਣਾਉਣਾ
  • ਕਾਬਲ ਸੁਪਰਵਾਈਜ਼ਰ, ਕਾਮਿਆਂ ਦੀ ਸਿਖਲਾਈ, ਹਿੰਸਾ ਅਤੇ ਪਰੇਸ਼ਾਨੀ ਨੂੰ ਰੋਕਣ ਲਈ
  • ਸੰਯੁਕਤ ਕਰਮਚਾਰੀ ਸਿਹਤ ਅਤੇ ਸੁਰੱਖਿਆ ਕਮੇਟੀ ਜਾਂ ਸਿਹਤ ਅਤੇ ਸੁਰੱਖਿਆ ਪ੍ਰਤੀਨਿਧ ਨਾਲ ਕੰਮ ਕਰਨਾ
 • ਸੁਪਰਵਾਈਜ਼ਰਾਂ ਕੋਲ ਓ.ਐੱਚ.ਐਸ. ਲਈ ਕਾਨੂੰਨੀ ਜਿੰਮੇਵਾਰੀਆਂ ਹੋਣਗੀਆਂ ਅਤੇ ਹਿੰਸਾ ਅਤੇ ਪਰੇਸ਼ਾਨੀ ਨੂੰ ਰੋਕਣ ਲਈ ਜ਼ਿੰਮੇਵਾਰ ਹੋਵੇਗਾ।
 • ਕਰਮਚਾਰੀ ਆਪਣੀ ਖੁਦ ਦੀ ਅਤੇ ਦੂਜਿਆਂ ਦੀ ਸਿਹਤ ਅਤੇ ਸੁਰੱਖਿਆ ਦੇ ਕੰਮ ਲਈ ਅਤੇ ਹਿੰਸਾ ਅਤੇ ਪਰੇਸ਼ਾਨੀ ਤੋਂ ਦੂਰ ਰਹਿਣ ਲਈ ਜ਼ਿੰਮੇਵਾਰ ਹੋਣਗੇ।
 • ਠੇਕੇਦਾਰ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ ਕਿ ਉਹਨਾਂ ਦੇ ਨਿਯੰਤਰਣ ਵਿਚ ਕੰਮ ਕਰਨ ਨਾਲ ਸਿਹਤ ਅਤੇ ਸੁਰੱਖਿਆ ਨੂੰ ਖ਼ਤਰਾ ਨਹੀਂ ਹੁੰਦਾ।
 • ਪ੍ਰਮੁਖ ਠੇਕੇਦਾਰਾਂ ਦੀ ਉਸਾਰੀ, ਤੇਲ ਅਤੇ ਗੈਸ ਵਰਕਸਾਈਟਾਂ ਜਾਂ ਓ.ਐੱਚ.ਐਸ. ਦੇ ਡਾਇਰੈਕਟਰ ਦੁਆਰਾ ਨਿਰਧਾਰਤ ਕੀਤੇ ਗਏ ਕਿਸੇ ਹੋਰ ਪ੍ਰੋਜੈਕਟ ਵਿੱਚ ਲੋੜ ਹੋਵੇਗੀ। ਉਨਾਂ ਕੋਲ ਵਰਕਰ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜਿੰਮੇਵਾਰੀ ਵੀ ਹੋਵੇਗੀ।
 • ਕੰਮ ਵਾਲੀਆਂ ਥਾਵਾਂ ਦੇ ਮਾਲਕ ਇਸ ਗੱਲ ਲਈ ਜ਼ਿੰਮੇਵਾਰ ਹੋਣਗੇ ਕਿ ਉਨ੍ਹਾਂ ਦੇ ਨਿਯੰਤਰਣ ਵਿਚ ਸੰਪਤੀ, ਸਿਹਤ ਅਤੇ ਸੁਰੱਖਿਆ ਨੂੰ ਖ਼ਤਰੇ ਵਿਚ ਨਹੀਂ ਪਾਉਂਦੀ।
 • ਸਪਲਾਇਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹਨਾਂ ਦੀਆਂ ਵਸਤੂਆਂ ਵਰਤਣ ਲਈ ਸੁਰੱਖਿਅਤ ਹਨ ਅਤੇ ਲੀਜ਼ ਵਾਲਾ ਸਮਾਨ ਸਮੇਤ ਸਾਰੀਆਂ ਮਸ਼ੀਨਾਂ ਲਈ ਵਰਤੋਂ ਗਾਈਡ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਨੋਟਿਸ ਵੀ ਦੇਣਾ ਪਵੇਗਾ ਕਿ ਕਦੋਂ ਉਨ੍ਹਾਂ ਦੀਆਂ ਵਸਤੂਆਂ ਜਾਂ ਮਸ਼ੀਨਾਂ ਕਾਨੂੰਨ ਦੀ ਪਾਲਣਾ ਨਹੀਂ ਕਰਦੀਆਂ।
 • ਸੇਵਾਵਾਂ ਦੇਣ ਵਾਲੇ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਨਾਂ ਦੀਆਂ ਸੇਵਾਵਾਂ ਕਾਨੂੰਨ ਦਾ ਪਾਲਣ ਕਰਦੀਆਂ ਹਨ, ਕਿਸੇ ਸਮਰੱਥ ਵਿਅਕਤੀ ਦੁਆਰਾ ਮੁਹੱਈਆ ਕਰਾਈਆਂ ਗਈਆਂ ਹਨ ਅਤੇ ਖ਼ਤਰਾ ਨਹੀਂ ਬਣਨਗੀਆਂ।
 • ਸਵੈ-ਰੁਜ਼ਗਾਰ ਵਿਅਕਤੀ ਇਹ ਪੱਕਾ ਕਰਨ ਕਿ ਉਹ ਦੂਜਿਆਂ ਲਈ ਖ਼ਤਰਾ ਨਾ ਬਣਨ ਅਤੇ ਓ.ਐੱਚ.ਐਸ. ਕਾਨੂੰਨਾਂ ਦੀ ਪਾਲਣਾ ਕਰਨ।
 • ਆਰਜ਼ੀ ਸਟਾਫਿੰਗ ਏਜੰਸੀਆਂ ਨੂੰ ਓ.ਐੱਚ.ਐਸ. ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਕਰਮਚਾਰੀ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਨਾਉਣਾ ਚਾਹੀਦਾ ਹੈ।

ਸਰੋਤ:

 • ਓ. ਐੱਚ. ਐੱਸ. ਐਕਟ ਕਰਮਚਾਰੀ ਗਾਈਡ (ਮਈ ਵਿਚ ਆ ਰਿਹਾ ਹੈ )
 • ਮਾਲਕਾਂ ਲਈ ਓ.ਐੱਚ.ਐੱਸ. ਐਕਟ ਗਾਈਡ (ਮਈ ਵਿਚ ਆ ਰਿਹਾ ਹੈ)
 • ਇੱਕ ਪ੍ਰਮੁੱਖ ਠੇਕੇਦਾਰ ਕਦੋਂ ਜ਼ਰੂਰੀ ਹੁੰਦਾ ਹੈ? (ਪੀਡੀਐਫ,241 ਕੇਬੀ) )

ਸਰਕਾਰ ਦੇ ਕਰਤੱਵ

ਓਐਚਐਸ ਲਈ ਸਰਕਾਰ ਦੀਆਂ ਭੂਮਿਕਾਵਾਂ, ਜ਼ਿੰਮੇਵਾਰੀਆਂ ਅਤੇ ਪ੍ਰਸ਼ਾਸਨ ਨੂੰ ਸਪਸ਼ਟ ਕੀਤਾ ਗਿਆ ਹੈ।

ਸਰਕਾਰ ਇਹ ਕਰੇਗੀ:

 • ਓ.ਐੱਚ.ਐਸ. ਦਾ ਆਮ ਤੌਰ ਤੇ ਖਿਆਲ ਕਰੇ ਅਤੇ ਕੰਮ ਵਾਲੀ ਥਾਂ ਤੇ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਨੂੰ ਸਹੀ ਪੱਧਰ ਤੇ ਰੱਖੇ
 • ਹਰ 5 ਸਾਲਾਂ ਦੌਰਾਨ ਓ.ਐੱਚ.ਐਸ. ਕਾਨੂੰਨ ਦੀ ਸਮੀਖਿਆ ਕਰਨੀ
 • ਕਿਸੇ ਵੀ ਓਐਚਐਸ ਨਿਯਮਾਂ ਦੀ ਘੋਖ ਅਤੇ ਕੋਡ ਦੀ ਯੋਜਨਾ ਨੂੰ ਹਰ 3 ਸਾਲ ਵਿੱਚ ਪਬਲਿਸ਼ ਕਰਨਾ।
 • ਓਐਚਐਸ ਡਾਟੇ ਦੀ ਸੰਭਾਲ ਅਤੇ ਪਬਲੀਕੇਸ਼ਨ ਨੂੰ ਯਕੀਨੀ ਬਣਾਓਣਾ

ਮੰਤਰੀ:

 • ਵਰਕਰਾਂ ਅਤੇ ਰੋਜ਼ਗਾਰਦਾਤਾਵਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ
 • ਓ.ਐੱਚ.ਐਸ. ਦੇ ਕਾਨੂੰਨ ਵਿਚ ਤਬਦੀਲੀ ਦੀ ਸਿਫਾਰਸ਼ ਕਰ ਸਕਦਾ ਹੈ

ਓਐਚਐਸ ਕੌਂਸਲ ਲਈ ਨਵੀਂ ਭੂਮਿਕਾ

OHS ਕੌਂਸਿਲ ਦੀ ਥਾਂ OHS ਸਲਾਹਕਾਰ ਕੌਂਸਲ ਦੁਆਰਾ 15 ਦਸੰਬਰ 2017 ਨੂੰ ਲਾਗੂ ਕੀਤੀ ਗਈ ਸੀ

ਇਸਦਾ ਕਾਰਜ ਸਰਕਾਰ ਨੂੰ ਵਿਸ਼ੇਸ਼ ਸਲਾਹ ਪ੍ਰਦਾਨ ਕਰਨਾ ਹੈ।

ਰਿਪੋਰਟ ਕਰਨਾ, ਪਾਲਣ ਅਤੇ ਲਾਗੂ ਕਰਨਾ

ਘਟਨਾਵਾਂ ਦੀ ਰਿਪੋਰਟ ਕਰਨਾ

ਇੱਕ ਗੰਭੀਰ ਸੱਟ, ਘਟਨਾ ਵਾਪਰਣ ਤੇ ਸਰਕਾਰ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਸੰਭਵ ਜਾਂਚ ਕੀਤੀ ਜਾ ਸਕੇ।

 • ਸੱਟ ਲੱਗਣ ਕਾਰਨ ਕਰਮਚਾਰੀ ਦੇ ਹਸਪਤਾਲ ਵਿਚ ਦਾਖਲ ਹੋਣ ਤੇ ਰਿਪੋਰਟ ਜਰੂਰੀ ਹੈ। ਇਹ ਪੁਰਾਣੇ ਰੂਲ ਜਿਸ ਵਿੱਚ 2 ਦਿਨ ਹਸਪਤਾਲ ਵਿੱਚ ਰੱਖੇ ਜਾਣ ਤੇ ਰਿਪੋਰਟ ਦੀ ਥਾਂ ਲੈਂਦਾ ਹੈ।
 • ਮਾਲਕਾਂ ਨੂੰ "ਸੰਭਾਵੀ ਗੰਭੀਰ" ਘਟਨਾਵਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ। ਇਹ ਅਜਿਹੀਆਂ ਘਟਨਾਵਾਂ ਹਨ ਜਿਹਨਾਂ ਵਿੱਚ ਕਿਸੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਸੀ, ਪਰ ਅਜਿਹਾ ਨਹੀਂ ਹੋਇਆ।

ਮੈਡੀਕਲ ਮੁਲਾਂਕਣ

1 ਜੂਨ ਤੋਂ ਸ਼ੁਰੂ ਹੋ ਰਹੀ ਹੈ, ਮੈਡੀਕਲ ਮੁਲਾਂਕਣ ਦੀਆਂ ਜ਼ਰੂਰਤਾਂ ਨੂੰ ਆਧੁਨਿਕ ਦੇਖ-ਭਾਲ ਦੀਆਂ ਵਿਧੀਆਂ ਨੂੰ ਇਕਸਾਰ ਕਰਨ ਲਈ ਅਪਡੇਟ ਕੀਤਾ ਜਾਵੇਗਾ ਅਤੇ ਡਾਕਟਰੀ ਸੇਵਾਵਾਂ ਕਿਵੇਂ ਦਿੱਤੀਆਂ ਜਾਣਗੀਆਂ

 • OHS ਕਾਨੂੰਨ ਦੇ ਅਧੀਨ ਆਦੇਸ਼ ਦਿੱਤੇ ਮੈਡੀਕਲ ਪ੍ਰੀਖਿਆਵਾਂ ਕੇਵਲ ਕਰਮਚਾਰੀ ਦੀ ਸਹਿਮਤੀ ਨਾਲ ਹੋ ਸਕਦੀਆਂ ਹਨ ਕਰਮਚਾਰੀਆਂ ਦੀ ਤਨਖਾਹ, ਲਾਭ ਅਤੇ ਪ੍ਰੀਖਿਆ ਦੇ ਖਰਚੇ ਰੁਜ਼ਗਾਰਦਾਤਾ ਦੀ ਜ਼ਿੰਮੇਵਾਰੀ ਹਨ।
 • ਡਾਕਟਰਾਂ ਅਤੇ ਸਿਹਤ-ਸੰਭਾਲ ਪੇਸ਼ੇਵਰਾਂ ਦੀ ਲਿਸਟ ਜੋ ਇੱਕ ਧਿਆਨ ਦੇਣ ਯੋਗ ਕੰਮ ਸਥਾਨ ਦੀ ਬਿਮਾਰੀ ਨਾਲ ਪ੍ਰਭਾਵਿਤ, ਜਾਂ ਪੀੜਤ ਵਿਅਕਤੀ ਦੀ ਰਿਪੋਰਟ ਕਰਨ, ਦਾ ਵਿਸਤਾਰ ਕੀਤਾ ਜਾਏਗਾ।
 • ਡਾਕਟਰੀ ਸੇਵਾਵਾਂ ਦੇ ਡਾਇਰੈਕਟਰ ਕੋਲ ਕੰਮ ਸਥਾਨ ਤੇ ਬਿਮਾਰੀਆਂ ਅਤੇ ਸੱਟਾਂ ਨੂੰ ਰੋਕਣ ਲਈ ਵਾਧੂ ਪਹੁੰਚ ਹੋਵੇਗੀ।

ਸਰੋਤ:

 • ਮੈਡੀਕਲ ਮੁਲਾਂਕਣ (ਜੂਨ ਵਿੱਚ ਆਉਣਾ ਹੈ)

ਪਾਲਣਾ ਅਤੇ ਲਾਗੂ ਕਰਨਾ

ਪੜਤਾਲਾਂ ਅਤੇ ਜਾਂਚ-ਪੜਤਾਲ ਕਰਨ ਦੇ ਅਧਿਕਾਰ, ਅਤੇ ਪਾਲਣਾ ਦੇ ਸਾਧਨ, ਵਿਸਥਾਰ ਅਤੇ ਅਪਡੇਟ ਕੀਤੇ ਜਾਣਗੇ।

 • ਜਿਸ ਵਿਅਕਤੀ ਨੂੰ ਆਰਡਰ ਮਿਲਦਾ ਹੈ, ਉਸ ਨੂੰ ਇਹ ਕਰਨ ਦੀ ਲੋੜ ਹੋਵੇਗੀ:
  • ਕਿਸੇ ਵੀ ਉਲੰਘਣਾ ਦੇ ਹੱਲ ਲਈ ਚੁੱਕੇ ਗਏ ਕਦਮਾਂ ਬਾਰੇ OHS ਨੂੰ ਵਾਪਸ ਰਿਪੋਰਟ ਕਰੋ
  • ਉਨ੍ਹਾਂ ਦੀ ਸੰਯੁਕਤ ਵਰਕਰਸ ਸਿਹਤ ਅਤੇ ਸੁਰੱਖਿਆ ਕਮੇਟੀ ਜਾਂ ਸਿਹਤ ਅਤੇ ਸੁਰੱਖਿਆ ਪ੍ਰਤੀਨਿਧ ਨਾਲ ਰਿਪੋਰਟ ਦੀ ਇਕ ਕਾਪੀ ਪ੍ਰਦਾਨ ਕਰਦੇ ਹਨ, ਜੇ ਉਨ੍ਹਾਂ ਕੋਲ ਕੋਈ ਹੈ
  • ਵਰਕਸਾਈਟ ਵਿਚ ਰਿਪੋਰਟ ਪੋਸਟ ਕਰੋ
 • ਅਫਸਰ ਇੱਕ ਤੋਂ ਜਿਆਦਾ ਕੰਮ ਸਥਾਨਾਂ ਦੇ ਮਾਲਕ ਨੂੰ ਕੰਮ ਰੋਕਣ ਦਾ ਆਦੇਸ਼ ਦੇਣ ਦੇ ਯੋਗ ਹੋਣਗੇ।
 • ਜਦੋਂ ਕੋਈ ਕੰਮ ਬੰਦ ਕਰਨ ਜਾਂ ਰੋਕਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਹੈ, ਤਾਂ ਕਰਮਚਾਰੀਆਂ ਨੂੰ ਉਹਨਾਂ ਦੇ ਆਮ ਤਨਖ਼ਾਹ ਅਤੇ ਲਾਭਾਂ ਦਾ ਭੁਗਤਾਨ ਕਰਨਾ ਜਾਰੀ ਰਹੇਗਾ।
 • ਵਰਤੋਂ ਰੋਕੋ ਆਰਡਰ ਦੀ ਸੂਰਤ ਵਿਚ ਵਿਕਰੀ, ਰੈਂਟਲ, ਲੀਜ਼ ਜਾਂ ਮਸ਼ੀਨਾਂ ਦੇ ਟ੍ਰਾਂਸਫਰ ਦੀ ਮਨਾਹੀ ਹੋਵੇਗੀ।
 • ਅਧਿਕਾਰੀ ਇਕ ਨਿੱਜੀ ਸੰਪਤੀ ਜੋ ਕਿ ਕੰਮ ਜਾ ਸਥਾਨ ਹੈ ਵਿੱਚ ਉਦੋਂ ਹੀ ਦਾਖ਼ਲ ਹੋ ਸਕਦੇ ਹਨ ਜੇ ਮਾਲਕ ਦੀ ਇਜਾਜ਼ਤ ਜਾਂ ਕੋਰਟ ਵਾਰੰਟ ਹੋਣ।
 • ਸਪਲਾਇਰ ਕਿਸੇ ਵੀ ਪਦਾਰਥ ਜਾਂ ਸਮਗਰੀ ਨੂੰ ਸਪਲਾਈ ਕਰਨ ਤੋਂ ਵਰਜਿਤ ਹੋਣਗੇ ਜੋ ਕਾਨੂੰਨ ਦੀ ਪਾਲਣਾ ਨਹੀਂ ਕਰਦਾ।

ਸਰੋਤ:

ਅਪਰਾਧ ਅਤੇ ਜ਼ੁਰਮਾਨੇ

ਅਪਰਾਧਾਂ ਦੀਆਂ ਕਿਸਮਾਂ ਦਾ ਵਿਸਥਾਰ ਕੀਤਾ ਜਾਵੇਗਾ (ਉਦਾਹਰਣ ਲਈ, ਕਿਸੇ ਰਿਪੋਰਟਯੋਗ ਸੱਟ ਜਾਂ ਘਟਨਾ ਦੀ ਰਿਪੋਰਟ ਨਾ ਕਰਨੀ) ਅਤੇ ਸਜ਼ਾ ਲਈ ਵਧੇਰੇ ਵਿਕਲਪ ਮੁਹੱਈਆ ਕਰਵਾਏ ਜਾਣਗੇ।

 • ਜੁਰਮਾਨਾ ਅਤੇ ਦੰਡ ਇੱਕੋ ਹੀ ਰਹੇਗਾ।
 • ਵੱਖਰੇ ਤਰੀਕੇ ਦੀਆਂ ਸਜ਼ਾਵਾਂ ਦੇਣ ਦੀਆਂ ਲੋੜਾਂ ਦਾ ਵਿਸਥਾਰ ਕਰਨ ਲਈ ਅਦਾਲਤ ਨੂੰ ਹੋਰ ਸ਼ਕਤੀਆਂ ਪ੍ਰਦਾਨ ਕਰਨ ਦੁਆਰਾ ਦਰਸਾਇਆ ਜਾਏਗਾ ਕਿ ਕਿਵੇਂ ਦੰਡ ਵਧੇਰੀ ਨਿਗਰਾਨੀ ਵਿੱਚ ਦਿਤਾ ਜਾਵੇ। ਇਹਨਾਂ ਤਾਕਤਾਂ ਵਿੱਚ ਸ਼ਾਮਲ ਹਨ:
  • ਅਪਰਾਧੀਆਂ ਨੂੰ ਸਿਹਤ ਅਤੇ ਸੁਰੱਖਿਆ ਦੇ ਬਾਰੇ ਵਿਚ ਸਿਖਲਾਈ ਦੇਣ ਦਾ ਨਿਰਦੇਸ਼
  • ਰੋਕਥਾਮਯੋਗ ਦਵਾਈ ਤੇ ਖੋਜ
  • ਕਿਸੇ ਵੀ ਸਿਰਜਣਾਤਮਕ ਉਪਾਅ ਦੇ ਹੁਕਮ ਜੇ ਅਦਾਲਤ ਨੇ ਢੁਕਵਾਂ ਮਹਿਸੂਸ ਕੀਤਾ

ਅਪੀਲਾਂ ਦੇ ਤਰੀਕੇ ਨੂੰ ਸੁਧਾਰਨਾ

ਓ.ਐਚ.ਐਸ. ਦੇ ਅਪੀਲਾਂ ਦੇ ਤਰੀਕੇ ਨੂੰ ਮੌਡਰਨ, ਸਹੀ ਅਤੇ ਸੰਗਠਿਤ ਕੀਤਾ ਜਾਵੇਗਾ।

 • ਕੁਝ ਖਾਸ ਕਿਸਮ ਦੇ ਓਐਚਐਸ ਅਧਿਕਾਰੀ ਦੇ ਆਦੇਸ਼ਾਂ ਅਤੇ ਫ਼ੈਸਲਿਆਂ ਨੂੰ ਇੱਕ ਓਐਚਐਸ ਡਾਇਰੈਕਟਰ ਨੂੰ ਸਮੀਖਿਆ ਲਈ ਪੇਸ਼ ਕੀਤਾ ਜਾ ਸਕਦਾ ਹੈ। ਡਾਇਰੈਕਟਰ ਕਰ ਸਕਦਾ ਹੈ:
  • ਆਦੇਸ਼ ਜਾਂ ਫੈਸਲੇ ਦੀ ਪੁਸ਼ਟੀ ਜਾਂ ਰੱਦ ਕਰ ਸਕਦਾ ਹੈ।
  • ਇੱਕ ਨਵਾਂ ਆਰਡਰ ਜਾਰੀ ਕਰ ਸਕਦਾ ਹੈ।
  • ਮਾਮਲੇ ਨੂੰ ਅਪੀਲ ਸੰਸਥਾ ਕੋਲ ਭੇਜੋ।
 • ਓਐਚਐਸ ਡਾਇਰੈਕਟਰ ਦੀ ਘੋਖ ਹੇਠ ਲਿਖਿਆਂ ਤੇ ਲਾਗੂ ਹੋਵੇਗੀ:
  • ਖ਼ਤਰਨਾਕ ਕੰਮ ਕਰਨ ਤੋਂ ਮਨਾਹੀ
  • ਕੰਮ ਤੇ ਅਸੁਰੱਖਿਅਤ ਜਾਂ ਸਿਹਤ ਲਈ ਹਾਨੀਕਾਰਕ ਹਾਲਤਾਂ ਨੂੰ ਹੱਲ ਕਰਨ ਦੇ ਆਦੇਸ਼
  • ਸਟੌਪ-ਵਰਕ ਆਰਡਰ / ਸਟਾਪ-ਵਰਤੋਂ ਹੁਕਮ
 • ਦੂਜੀਆਂ OHS ਅਪੀਲਾਂ ਦੀ ਜ਼ਿੰਮੇਵਾਰੀ ਅਲਬਰਟਾ ਲੇਬਰ ਰੀਲੇਸ਼ਨ ਬੋਰਡ ਨੂੰ ਹੋਰ ਸੁਚਾਰੂ ਅਤੇ ਕੁਸ਼ਲ ਬਨਾਉਣ ਲਈ ਭੇਜੀ ਜਾ ਸਕਦੀ ਹੈ। ਇਨ੍ਹਾਂ ਵਿੱਚ ਸ਼ਾਮਲ ਹੋਣਗੇ:
  • ਪੱਖਪਾਤੀ ਕਾਰਵਾਈ ਦੀਆਂ ਸ਼ਿਕਾਇਤਾਂ
  • ਲਾਇਸੈਂਸ ਰੱਦ ਕਰਨਾ
  • ਪ੍ਰਸ਼ਾਸਨਿਕ ਦੰਡ
 • ਅਪੀਲ ਦੀ ਸੁਣਵਾਈ ਕਰਨ ਦੀ ਪ੍ਰਕਿਰਿਆ ਨੂੰ ਅਲਬਰਟਾ ਲੇਬਰ ਰੀਲੇਸ਼ਨਜ਼ ਬੋਰਡ ਦੁਆਰਾ ਵਰਤੀ ਗਈ ਮੌਜੂਦਾ ਪ੍ਰਣਾਲੀ ਦੇ ਨਾਲ ਇਕਸਾਰ ਕਰਨ ਲਈ ਸੁਧਾਰਿਆ ਗਿਆ ਹੈ।
 • ਐਕਟ ਨੂੰ ਲਾਗੂ ਕਰਨ ਤੋਂ ਪਹਿਲਾਂ ਪੇਸ਼ ਕੀਤੀਆਂ ਅਪੀਲਾਂ ਲਈ ਟਰਾਂਜਿਸ਼ਨਲ ਅਪੀਲ ਜ਼ਰੂਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਸੂਚਨਾ ਦਾ ਵਟਾਂਦਰਾ ਅਤੇ ਇਕੱਤਰ ਕਰਨਾ

ਇਹ ਬਦਲਾਅ ਕਾਰਜ ਸਥਾਨ ਤੇ ਬਿਮਾਰੀ ਅਤੇ ਸੱਟ ਲਈ ਰੋਕਥਾਮ ਦੇ ਯਤਨਾਂ ਵਿੱਚ ਮਦਦ ਲਈ ਸਰਕਾਰ ਨੂੰ ਜਾਣਕਾਰੀ ਹਾਸਲ ਅਤੇ ਸਾਂਝੀ ਕਰਨ ਲਈ ਵਧੇਰੇ ਮੌਕੇ ਪ੍ਰਦਾਨ ਕਰੇਗਾ।

 • ਅਲਬਰਟਾ ਲੇਬਰ ਨੂੰ ਦੂਜੀਆਂ ਸਰਕਾਰੀ ਸੰਸਥਾਵਾਂ, ਏਜੰਸੀਆਂ ਅਤੇ ਡਬਲਯੂ.ਸੀ.ਬੀ.-ਐਲਬਰਟਾ ਤੋਂ ਇਲਾਵਾ ਬਾਹਰੀ ਸੰਗਠਨਾਂ ਨਾਲ ਡਾਟਾ ਸਾਂਝਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
 • ਮਾਲਕ ਬਾਰੇ ਹੋਰ ਜਾਣਕਾਰੀ ਸਮੇ-ਸਮੇ ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਵਿਸਤ੍ਰਿਤ ਜਾਣਕਾਰੀ ਵਿੱਚ ਸ਼ਾਮਲ ਹਨ:
  • ਜਾਰੀ ਆਦੇਸ਼
  • ਰੁਜ਼ਗਾਰ ਮਾਲਕ ਨੂੰ ਜਾਰੀ ਕੀਤੇ ਗਏ ਟਿਕਟ (ਪਰ ਕਾਮੇ ਨਹੀਂ)
  • ਇਕ ਅਫਸਰ ਵੱਲੋਂ ਕੀਤੀ ਗਈ ਜਾਂਚ ਰਿਪੋਰਟ
  • ਮਨਜ਼ੂਰੀ ਜਾਰੀ
  • ਪ੍ਰਵਾਨਗੀ ਜਾਰੀ
 • ਡਬਲਯੂ.ਸੀ.ਬੀ. ਦੁਆਰਾ ਫੰਡ ਕੀਤੇ ਸਿਹਤ ਅਤੇ ਸੁਰੱਖਿਆ ਸੰਸਥਾਵਾਂ ਨੂੰ ਹਰ ਸਾਲ ਸਮੀਖਿਆ ਲਈ ਸਰਕਾਰ ਨੂੰ ਰਿਪੋਰਟ ਪੇਸ਼ ਕਰਨ ਦੀ ਲੋੜ ਹੋਵੇਗੀ। ਸਰਕਾਰ ਐਸੋਸੀਏਸ਼ਨ ਦੇ ਓਐਚਐਸ ਦੇ ਯਤਨਾਂ ਦੇ ਪ੍ਰਭਾਵ ਦੀ ਸਿਫਾਰਸ਼ ਕਰ ਸਕਦੀ ਹੈ।
 • ਸਰਕਾਰ ਅਲਬਰਟਾ ਵਿਚ ਓ.ਐੱਚ.ਐਸ ਨੂੰ ਪ੍ਰਮੋਟ ਕਰਨ ਲਈ ਅਦਾਰਿਆਂ ਅਤੇ ਪ੍ਰੋਗਰਾਮਾਂ ਨੂੰ ਨਾਮਜ਼ਦ ਕਰਨ ਦੇ ਯੋਗ ਹੋਵੇਗੀ।