ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਆਪਦਾਵਾਂ ਅਕਸਰ ਉਲਝਣ ਅਤੇ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਇੱਕ ਘਰੇਲੂ ਯੋਜਨਾ ਤੁਹਾਨੂੰ ਕਿਸੇ ਸੰਕਟਕਾਲ ਜਾਂ ਆਫ਼ਤ ਦੇ ਤਣਾਅ ਦਾ ਸਾਹਮਣਾ ਕਰਨ ਵਿੱਚ ਸਹਾਇਤਾ ਕਰੇਗੀ।

ਮੰਨ ਲਓ ਕਿ ਅਪਾਤਕਾਲ ਸਥਿਤੀ ਸਮੇਂ ਤੁਹਾਡਾ ਪਰਿਵਾਰ ਇਕੱਠਾ ਨਹੀਂ ਵੀ ਹੋ ਸਕਦਾ ਅਤੇ ਵਿਚਾਰ ਕਰੋ ਕਿ ਤੁਸੀਂ ਵੱਖੋ ਵੱਖਰੀਆਂ ਸਥਿਤੀਆਂ ਵਿੱਚ ਕੀ ਕਰੋਗੇ।

ਐਮਰਜੈਂਸੀ ਤਿਆਰੀ ਗਾਈਡ (ਪੀਡੀਐਫ, 2.0 ਐਮ ਬੀ) ਵਿੱਚ ਇਸ ਬਾਰੇ ਵਧੇਰੇ ਜਾਣਕਾਰੀ ਹੁੰਦੀ ਹੈ ਕਿ ਤੁਸੀਂ ਐਮਰਜੈਂਸੀ ਦੌਰਾਨ ਆਪਣੇ ਪਰਿਵਾਰ ਦੀ ਤਿਆਰੀ ਅਤੇ ਦੇਖਭਾਲ ਕਿਵੇਂ ਕਰ ਸਕਦੇ ਹੋ।

ਐਮਰਜੈਂਸੀ ਸੰਪਰਕ ਸੂਚੀ

ਐਮਰਜੈਂਸੀ ਨੰਬਰਾਂ ਦੀ ਇੱਕ ਲਿਸਟ ਤੁਹਾਡੇ ਘਰ ਅਤੇ ਤੁਹਾਡੇ ਸੈੱਲਫੋਨ ਤੇ ਹੋਣੀ ਚਾਹੀਦੀ ਹੈ ਆਪਣੇ ਪਰਿਵਾਰ ਜਾਂ ਘਰ ਦੇ ਹਰੇਕ ਵਿਅਕਤੀ ਦੇ ਕੰਮ ਅਤੇ ਸੈਲਫੋਨ ਨੰਬਰ ਸ਼ਾਮਲ ਕਰੋ। ਹਰੇਕ ਪਰਿਵਾਰਕ ਮੈਂਬਰ ਲਈ ਸੰਪਰਕ ਕਾਰਡ ਬਣਾਉਣ ਬਾਰੇ ਵਿਚਾਰ ਕਰੋ ਅਤੇ ਉਹਨਾਂ ਨੂੰ ਹਰ ਸਮੇਂ ਨਾਲ ਰੱਖੋ।

ਵਧੇਰੇ ਜਾਣਕਾਰੀ ਲਈ ਐਮਰਜੈਂਸੀ ਦੌਰਾਨ ਸੰਪਰਕ ਕਰਨ ਬਾਰੇ ਪੜ੍ਹੋ।

ਆਪਣੇ ਪਰਿਵਾਰ ਦੀ ਐਮਰਜੈਂਸੀ ਸੰਪਰਕ ਸੂਚੀ ਲਈ ਇੱਕ ਟੈਂਪਲੇਟ ਵਜੋਂ ਐਮਰਜੈਂਸੀ ਸੰਪਰਕ ਕਾਰਡ (ਪੀਡੀਐਫ,57 ਕੇਬੀ) ਦੀ ਵਰਤੋਂ ਕਰੋ।

ਬੱਚੇ

ਬੱਚਿਆਂ ਨਾਲ ਐਮਰਜੈਂਸੀ ਬਾਰੇ ਗੱਲ ਕਰਦਿਆਂ ਧਿਆਨ ਰੱਖੋ। ਉਨ੍ਹਾਂ ਨੂੰ ਯਾਦ ਦਿਵਾਓ ਕਿ ਜੇ ਕੋਈ ਐਮਰਜੈਂਸੀ ਵਾਪਰਦੀ ਹੈ ਤਾਂ ਕੋਈ ਮਦਦ ਲਈ ਜਰੂਰ ਹੋਵੇਗਾ। ਆਪਣੇ ਬੱਚਿਆਂ ਨਾਲ ਉਨ੍ਹਾਂ ਲੋਕਾਂ ਬਾਰੇ ਗੱਲ ਕਰੋ ਜਿਨ੍ਹਾਂ ਤੇ ਉਹ ਭਰੋਸਾ ਕਰ ਸਕਦੇ ਹਨ ਜਿਵੇਂ ਕਿ:

 • ਅੱਗ ਬੁਝਾਉਣ ਵਾਲੇ
 • ਪੁਲਿਸ
 • ਅਧਿਆਪਕ
 • ਗੁਆਂਢੀ
 • ਐਮਰਜੈਂਸੀ ਵਰਕਰ

ਆਪਣੇ ਬੱਚਿਆਂ ਨੂੰ ਦੱਸੋ ਕਿ ਐਮਰਜੈਂਸੀ ਸੰਪਰਕ ਸੂਚੀ ਕੀ ਹੈ ਅਤੇ ਹਰੇਕ ਸ਼ਾਮਿਲ ਨੰਬਰ ਕਿਸਦਾ ਹੈ ਅਤੇ ਸਕੂਲ ਲਈ ਸੰਪਰਕ ਸੂਚੀ ਦੀ ਇੱਕ ਕਾਪੀ ਉਨਾਂ ਦੇ ਬੈਗਪੈਕ ਵਿਚ ਰੱਖੋ।

ਪਰਿਵਾਰ ਲਈ ਤਿਆਰੀ

ਖਾਸ ਲੋੜਾਂ ਵਾਲਾ ਪਰਿਵਾਰ

ਉਹਨਾਂ ਲੋਕਾਂ ਦਾ ਇੱਕ ਨਿੱਜੀ ਸਹਾਇਤਾ ਨੈਟਵਰਕ ਸਥਾਪਤ ਕਰੋ ਜੋ ਤੁਹਾਡੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਸਮਝਦੇ ਹਨ:

 • ਦੋਸਤ
 • ਰਿਸ਼ਤੇਦਾਰ
 • ਸਿਹਤ-ਸੰਭਾਲ ਪ੍ਰਦਾਤਾ
 • ਸਹਿਕਰਮੀ ਅਤੇ ਗੁਆਂਢੀ ਜੋ ਸਮਝਦੇ ਹਨ ਕਿ ਮਦਦ ਕਿਵੇਂ ਕਰਨੀ ਹੈ।

ਇਸ ਬਾਰੇ ਵਿਸਥੀਰ ਸਹਿਤ ਲਿਖੋ:

 • ਰਿਹਾਇਸ਼ ਦੀ ਜ਼ਰੂਰਤ
 • ਬੀਮਾ ਜਾਣਕਾਰੀ
 • ਐਮਰਜੈਂਸੀ ਸੰਪਰਕ
 • ਡਾਕਟਰੀ ਇਤਿਹਾਸ ਸਮੇਤ:
  • ਦਵਾਈ
  • ਹਾਲਤਾਂ
  • ਐਲਰਜੀ
  • ਹਾਲ ਹੀ ਦਾ ਟੀਕਾਕਰਨ
  • ਸਰਜਰੀ(ਅਪ੍ਰੇਸ਼ਨ)
  • ਗਤੀਸ਼ੀਲਤਾ ਜ਼ਰੂਰਤਾਂ

ਇਸ ਜਾਣਕਾਰੀ ਦੀ ਇੱਕ ਕਾਪੀ ਆਪਣੀ ਐਮਰਜੈਂਸੀ ਕਿੱਟ ਵਿੱਚ ਰੱਖੋ ਅਤੇ ਇੱਕ ਕਾਪੀ ਆਪਣੇ ਨਿੱਜੀ ਸਹਾਇਤਾ ਨੈਟਵਰਕ ਨੂੰ ਦਿਓ।

ਜੇ ਸੰਭਵ ਹੋਵੇ ਤਾਂ ਦਵਾਈ ਅਤੇ ਡਾਕਟਰੀ ਸਪਲਾਈ ਦੀ 2 ਹਫ਼ਤੇ ਦੀ ਸਪਲਾਈ ਦੇ ਨਾਲ ਗਰੈਬ ਐਂਡ ਗੋ ਬੈਗ(ਤਿਆਰ ਬਰ ਤਿਆਰ ਬੈਗ) ਤਿਆਰ ਕਰਨ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ। ਨੁਸਖੇ ਅਤੇ ਡਾਕਟਰੀ ਦਸਤਾਵੇਜ਼ ਇਸ ਵਿੱਚ ਸ਼ਾਮਿਲ ਕਰੋ। ਯਾਦ ਰੱਖੋ ਕਿ ਐਮਰਜੈਂਸੀ ਖਤਮ ਹੋਣ ਦੇ ਬਾਅਦ ਵੀ ਫਾਰਮੇਸੀਆਂ ਕੁਝ ਸਮੇਂ ਲਈ ਬੰਦ ਹੋ ਸਕਦੀਆਂ ਹਨ। ਨੁਸਖ਼ਿਆਂ ਨੂੰ ਭਰਾਉਣ ਸਮੇ ਪ੍ਰੇਸ਼ਾਨੀ ਤੋਂ ਬਚਣ ਲਈ ਨਿੱਜੀ ਪਛਾਣ ਦੀਆਂ ਕਾਪੀਆਂ ਨਾਲ ਰੱਖੋ।

ਯਾਦ ਰੱਖੋ ਸਾਰੇ ਨਿਕਾਸੀ ਕੇਂਦਰਾਂ ਵਿੱਚ ਫਰਿੱਜ ਦੀ ਪਹੁੰਚ ਨਹੀਂ ਵੀ ਹੋ ਸਕਦੀ ਜੇਕਰ ਤੁਹਾਡੀਆਂ ਦਵਾਈਆਂ ਨੂੰ ਠੰਢੇ ਵਾਤਾਵਰਣ ਦੀ ਜ਼ਰੂਰਤ ਹੁੰਦੀ ਹੈ ਤਾਂ ਹੋਰ ਵਾਧੂ ਕਦਮ ਚੁੱਕਣ ਦੀ ਜ਼ਰੂਰਤ ਹੋ ਸਕਦੀ ਹੈ।

ਵਧੇਰੇ ਜਾਣਕਾਰੀ ਲਈ, ਅਪਾਹਜ /ਵਿਸ਼ੇਸ਼ ਜ਼ਰੂਰਤਾਂ ਲਈ ਐਮਰਜੈਂਸੀ ਤਿਆਰੀ ਗਾਈਡ ਤੇ ਜਾਓ।

ਬੱਚੇ

ਆਪਣੇ ਬੱਚਿਆਂ ਦੇ ਸਕੂਲ ਜਾਂ ਡੇਅ ਕੇਅਰ ਨੂੰ ਉਨ੍ਹਾਂ ਦੀਆਂ ਐਮਰਜੈਂਸੀ ਨੀਤੀਆਂ ਬਾਰੇ ਪੁੱਛੋ। ਪਤਾ ਕਰੋ ਕਿ ਐਮਰਜੈਂਸੀ ਦੌਰਾਨ ਉਹ ਪਰਿਵਾਰਾਂ ਨਾਲ ਕਿਵੇਂ ਸੰਪਰਕ ਕਰਨਗੇ। ਇਹ ਪਤਾ ਲਗਾਓ ਕਿ ਸਕੂਲ ਜਾਂ ਡੇਅ ਕੇਅਰ ਨੇ ਤੁਹਾਡੇ ਬੱਚਿਆਂ ਨੂੰ ਤੁਹਾਡੀ ਗੈਰਹਾਜਰੀ ਵਿੱਚ ਚੁਕਣ ਲਈ ਕਿਸੇ ਮਨੋਨੀਤ ਵਿਅਕਤੀ ਨੂੰ ਜਾਰੀ ਕਰਨ ਲਈ ਕਿਸ ਕਿਸਮ ਦੇ ਅਧਿਕਾਰ ਦੀ ਮੰਗ ਕੀਤੀ ਹੈ। ਇਹ ਯਕੀਨੀ ਬਣਾਓ ਕਿ ਸਕੂਲ ਜਾਂ ਡੇਅ ਕੇਅਰ ਨੇ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਮਨੋਨੀਤ ਵਿਅਕਤੀਆਂ ਲਈ ਸੰਪਰਕ ਜਾਣਕਾਰੀ ਨੂੰ ਅਪਡੇਟ ਕੀਤਾ ਹੈ।

ਵਧੇਰੇ ਜਾਣਕਾਰੀ ਲਈ ਐਮਰਜੈਂਸੀ ਦੌਰਾਨ ਬੱਚਿਆਂ ਦੀ ਸਹਾਇਤਾ ਕਰਨਾ ਪੜ੍ਹੋ।

ਕੰਮ ਅਤੇ ਜੀਵਣ

ਆਂਢ-ਗੁਆਂਢ(ਨੇਬਰਹੁੱਡਜ਼)

ਆਪਸੀ ਨੇੜਤਾ ਵਾਲੀ ਕਮਿਊਨਿਟੀ ਵਧੇਰੇ ਮਜਬੂਤ ਹੁੰਦੀ ਹੈ। ਅੱਜ ਆਪਣੇ ਗੁਆਂਢੀਆਂ ਨਾਲ ਜੁੜਨਾ ਅਤੇ ਸੰਬੰਧ ਕਾਇਮ ਕਰਨ ਦਾ ਅਰਥ ਸੰਕਟਕਾਲ ਦੀ ਸਥਿਤੀ ਵਿੱਚ ਇੱਕ ਵਧੀਆ ਨਤੀਜਾ ਦਿੰਦਾ ਹੈ। ਕਮਿਊਨਿਟੀ ਬਾਰਬੀਕਿਊ ਜਾਂ ਬਲਾਕ ਪਾਰਟੀ ਦੀ ਯੋਜਨਾ ਬਣਾਉਣ ਬਾਰੇ ਵਿਚਾਰ ਕਰੋ ਤਾਂ ਕਿ ਤੁਸੀਂ ਆਪਣੇ ਗੁਆਂਢੀਆਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰ ਸਕੋ ਅਤੇ ਨਵੇਂ ਸੰਪਰਕ ਬਣਾ ਸਕੋ। ਇਹ ਉਹਨਾਂ ਲੋਕਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਜਿਨ੍ਹਾਂ ਨੂੰ ਕਿਸੇ ਐਮਰਜੈਂਸੀ ਦੌਰਾਨ ਵਾਧੂ ਮਦਦ ਦੀ ਲੋੜ ਹੋ ਸਕਦੀ ਹੈ।

ਕੰਮ ਸਥਾਨ

ਕੰਮ ਸਥਾਨ ਤੇ ਐਮਰਜੈਂਸੀ ਨਿਕਾਸੀ ਯੋਜਨਾਵਾਂ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਤੁਹਾਡੀ ਭੂਮਿਕਾ ਬਾਰੇ ਜਾਣੋ। ਤੁਸੀਂ ਕੰਮ ਤੇ ਕੁਝ ਮੁਢਲੀ ਸਪਲਾਈ ਲੈ ਸਕਦੇ ਹੋ ਜਿਵੇਂ ਪਾਣੀ ਅਤੇ ਨਾਂ ਖਰਾਬ ਹੋਣ ਵਾਲਾ ਭੋਜਨ।

ਪੇਂਡੂ ਰਿਹਾਇਸ਼

ਪੇਂਡੂ ਅਪਾਤਕਾਲ ਯੋਜਨਾ ਇੱਕ ਆਨਲਾਈਨ ਸਾਧਨ ਹੈ ਜੋ ਤੁਹਾਡੇ ਖੇਤ, ਰੈਂਚ ਜਾਂ ਏਕਰੇਜ ਨੂੰ ਐਮਰਜੈਂਸੀ ਲਈ ਤਿਆਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਜਾਨਵਰ

ਪਾਲਤੂ ਜਾਨਵਰ

ਨਿਕਾਸੀ ਦੀ ਸਥਿਤੀ ਵਿੱਚ ਯਾਦ ਰੱਖੋ ਕਿ ਕੁਝ ਸਿਹਤ ਨਿਯਮਾਂ ਦੇ ਕਾਰਨ ਕੁਝ ਜਨਤਕ ਸ਼ਰਨਸਥਾਨ(ਸ਼ੈਲਟਰ) ਜਾਂ ਹੋਟਲਾਂ ਵਿੱਚ ਪਾਲਤੂ ਜਾਨਵਰਾਂ ਨੂੰ ਇਜਾਜ਼ਤ ਨਹੀਂ ਹੈ। ਆਪਣੇ ਸਥਾਨਕ ਖੇਤਰ ਵਿੱਚ ਅਤੇ ਬਾਹਰ ਪਾਲਤੂ-ਦੋਸਤਾਨਾ ਹੋਟਲ ਜਾਂ ਪਾਲਤੂ ਜਾਨਵਰਾਂ ਦੀਆਂ ਬੋਰਡਿੰਗ ਸਹੂਲਤਾਂ ਦਾ ਪਤਾ ਕਰਨ ਲਈ ਕਦਮ ਚੁੱਕੋ। ਨਿਕਾਸੀ ਦੀ ਸਥਿਤੀ ਵਿੱਚ ਆਪਣੇ ਪਾਲਤੂਆਂ ਨੂੰ ਕਿਸੇ ਰਿਸ਼ਤੇਦਾਰ ਜਾਂ ਦੋਸਤ ਨਾਲ ਛੱਡਣ ਲਈ ਤਿਆਰ ਰਹੋ। ਆਪਣੇ ਪਾਲਤੂ ਜਾਨਵਰਾਂ ਦੀਆਂ ਕਿੱਟਾਂ ਨੂੰ ਆਪਣੇ ਪਾਲਤੂ ਜਾਨਵਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਲਈ ਤਿਆਰ ਰੱਖੋ।

ਵਧੇਰੇ ਜਾਣਕਾਰੀ ਲਈ ਪਾਲਤੂਆਂ ਲਈ ਐਮਰਜੈਂਸੀ ਕਿੱਟ ਚੈੱਕਲਿਸਟ ਨੂੰ ਪੜ੍ਹੋ।

ਖੇਤੀ ਬਾੜੀ ਲਈ ਜਾਨਵਰ

ਐਮਰਜੈਂਸੀ ਲਈ ਖੇਤ ਜਾਨਵਰਾਂ ਨੂੰ ਕਿਵੇਂ ਤਿਆਰ ਕਰਨਾ ਹੈ ਬਾਰੇ ਜਾਣਕਾਰੀ ਲਈ, ਫਾਰਮ ਜਾਨਵਰਾਂ ਲਈ ਐਮਰਜੈਂਸੀ ਤਿਆਰੀ ਪੜ੍ਹੋ।