ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀਆਂ ਭਾਸ਼ਾਵਾਂ ਵਿਚ ਸਮੱਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਸਥਾ

ਅਲਬਰਟਾ ਸੂਬਾ ਚੁਣੇ ਸਥਾਨਾਂ ਤੇ ਵੋਟਰ ਗਰੁਪਾਂ ਹਲਕਿਆਂ ਵਿੱਚ ਵੰਡਿਆ ਹੋਇਆ ਹੈ। ਸੂਬੇ ਦੀਆਂ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲਾ ਉਮੀਦਵਾਰ ਵਿਧਾਨ ਸਭਾ ਦਾ ਮੈਂਬਰ(MLA) ਬਣ ਜਾਂਦਾ ਹੈ। ਸਭ ਤੋਂ ਜ਼ਿਆਦਾ ਉਮੀਦਵਾਰਾਂ ਵਾਲੇ ਰਾਜਨੀਤਕ ਦਲ ਦਾ ਨੇਤਾ ਪ੍ਰੀਮੀਅਰ ਬਣ ਜਾਂਦਾ ਹੈ। ਪ੍ਰੀਮੀਅਰ ਅਤੇ ਮੰਤਰੀ ਸਰਕਾਰ ਬਣਾਉਦੇ ਹਨ।

ਕਾਨੂੰਨ

ਕਾਨੂੰਨਾਂ ਨੂੰ ਬਿਲ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਵੋਟ ਤੋਂ ਪਹਿਲਾਂ MLA ਉਸਤੇ ਬਹਿਸ ਕਰਦੇ ਹਨ। ਜੇਕਰ ਬਿਲ ਅਸੈਂਬਲੀ ਵਿੱਚ ਪਾਸ ਹੁੰਦਾ ਹੈ ਤਾਂ ਉਹ ਸ਼ਾਹੀ ਮਨਜ਼ੂਰੀ ਲਈ ਲੈਫਟੀਨੈਂਟ ਗਵਰਨਰ ਕੋਲ ਜਾਂਦਾ ਹੈ ਜਿਥੇ ਇਹ ਕਨੂੰਨ ਬਣਦਾ ਹੈ।

ਨਿਰਦੇਸ਼

ਸ਼ਾਹੀ ਸਿੰਘਾਸਣ ਤੋਂ ਭਾਸ਼ਣ ਨਾਲ ਵਿਧਾਨ ਸਭਾ ਦੇ ਹਰ ਨਵੇਂ ਸੈਸ਼ਨ ਦੀ ਸ਼ੁਰੂਆਤ ਹੂੰਦੀ ਹੈ ਅਤੇ ਸਰਕਾਰ ਦੇ ਉਦੇਸ਼ਾਂ ਅਤੇ ਨਿਰਦੇਸ਼ਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਂਦੀ ਹੈ।

ਮਹੱਤਵਪੂਰਣ ਅਹੁਦੇ

ਲੈਫਟੀਨੈਂਟ ਗਵਰਨਰ

ਲੈਫਟੀਨੈਂਟ ਗਵਰਨਰ ਅਲਬਰਟਾ ਵਿੱਚ ਮਹਾਰਾਣੀ ਦਾ ਨੁਮਾਂਇਦਾ ਹੈ। ਲੈਫਟੀਨੈਂਟ ਗਵਰਨਰ ਦੀ ਸੰਵਿਧਾਨਿਕ ਜ਼ਿੰਮੇਵਾਰੀ ਇਹ ਪੱਕਾ ਕਰਨਾ ਹੈ ਕਿ ਪ੍ਰਸ਼ਾਸਨ ਨੂੰ ਲਗਾਤਾਰ ਚੱਲਦਾ ਰੱਖਣ ਲਈ ਸੂਬੇ ਕੋਲ ਹਰ ਵੇਲੇ ਪ੍ਰੀਮੀਅਰ ਹੋਵੇ। ਹਰ ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਅਤੇ ਕਲੋਜ਼ਿੰਗ ਕਰਨਾ, ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਬਿਲਾਂ ਅਤੇ ਹੋਰ ਉਪਾਵਾਂ ਨੂੰ ਕਾਨੂੰਨ ਬਨਣ ਲਈ ਸ਼ਾਹੀ ਮਨਜ਼ੂਰੀ ਦੇਣੀ।

ਸੰਸਦ

ਵਿਧਾਨ ਸਭਾ ਕਨੇਡਾ ਦੀ ਸੰਸਦ ਦੇ ਵਾਂਗ ਹੀ ਸੂਬੇ ਵਿੱਚ ਕੰਮ ਕਰਦੀ ਹੈ। ਅਲਬਰਟਾ ਦੀ ਸੰਸਦ ਲੈਫਟੀਨੈਂਟ ਗਵਰਨਰ ਅਤੇ ਚੁਣੇ ਹੋਏ ਨੁਮਾਂਇਦਿਆਂ ਦੀ ਇੱਕ ਇਕਾਈ ਹੈ, ਜਿਸਨੂੰ  ਵਿਧਾਨ ਸਭਾ ਕਹਿੰਦੇ ਹਨ। ਪ੍ਰੀਮੀਅਰ ਅਤੇ ਕੈਬਨਿਟ, ਆਪਣੇ ਸੰਘੀ ਪ੍ਰਤੀਨਿਧੀਆਂ ਵਾਂਗ, ਵਿਧਾਨ ਸਭਾ ਦੇ ਸਭ ਤੋਂ ਵੱਧ ਚੁਣੇ ਹੋਏ ਮੈਂਬਰਾਂ ਵਾਲੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਹਨ।

ਚੋਣਾਂ

ਕਨੂੰਨ ਅਨੁਸਾਰ, ਪ੍ਰਾਂਤੀ ਆਮ ਚੋਣਾਂ ਹਰ 4 ਸਾਲਾਂ ਦੌਰਾਨ ਜ਼ਰੂਰ ਹੋਣੀਆਂ ਚਾਹੀਦੀਆਂ ਹਨ, ਪਰ ਇਹ ਛੇਤੀ ਵੀ ਹੋ ਸਕਦੀਆਂ ਹਨ। ਆਮ ਚੋਣ ਵਿੱਚ, ਸੂਬੇ ਭਰ ਦੇ ਅਲਬਰਟਨ ਉਸਨੂੰ ਵੋਟ ਪਾਉਂਦੇ ਹਨ ਜਿਸਨੂੰ ਉਹ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਦੇਣੀ ਚਾਹੁੰਦੇ ਹਨ।

ਕਈ ਵਾਰ ਵਿਧਾਨ ਸਭਾ ਦੀ ਕੋਈ ਸੀਟ ਅਗਲੀ ਸੂਬਾਈ ਚੋਣ ਤੋਂ ਪਹਿਲਾਂ ਖਾਲੀ ਹੋ ਜਾਂਦੀ ਹੈ। ਜਦੋਂ ਇਹ ਵਾਪਰਦਾ ਹੈ, ਇੱਕ ਉਪ-ਚੋਣ ਕਰਾਈ ਜਾਂਦੀ ਹੈ। ਉਪ-ਚੋਣ ਇੱਕ ਚੋਣ ਹਲਕੇ ਵਿੱਚ ਹੀ ਹੁੰਦੀ ਹੈ। ਉਪ-ਚੋਣ ਦਾ ਜੇਤੂ ਅਗਲੀ ਆਮ ਚੋਣ ਤਕ ਉਸ ਹਲਕੇ ਦਾ ਨਵਾ ਵਿਧਾਇਕ ਬਣ ਜਾਂਦਾ ਹੈ।

ਚੋਣਾਂ(ਇਲੈਕਸ਼ਨਜ਼) ਅਲਬਰਟਾ ਸੂਬਾਈ ਚੋਣਾਂ, ਉਪ-ਚੋਣਾਂ ਅਤੇ ਜਨਮਤ ਦੇ ਪ੍ਰਬੰਧ ਲਈ ਜ਼ਿੰਮੇਵਾਰ ਵਿਧਾਨ ਸਭਾ ਦਾ ਇੱਕ ਨਿਰਪੱਖ, ਗੈਰ-ਪੱਖਪਾਤੀ ਦਫ਼ਤਰ ਹੈ। ਉਹ ਅਲਬਰਟਾ ਵਿਚ ਚੋਣ ਐਕਟ ਅਤੇ ਪ੍ਰਾਂਤੀ ਚੋਣ ਪ੍ਰਣਾਲੀ ਦਾ ਪ੍ਰਬੰਧ ਕਰਦੇ ਹਨ।

ਪ੍ਰੀਮੀਅਰ

ਪ੍ਰੀਮੀਅਰ ਅਲਬਰਟਾ ਸਰਕਾਰ ਦਾ ਮੁਖੀ ਹੈ। ਵਿਧਾਨ ਸਭਾ ਵਿਚ ਸਭ ਤੋਂ ਵੱਧ ਸੀਟਾਂ ਵਾਲੀ ਰਾਜਨੀਤਕ ਪਾਰਟੀ ਦਾ ਨੇਤਾ ਪ੍ਰੀਮੀਅਰ ਬਣ ਜਾਂਦਾ ਹੈ। ਜਦੋਂ ਕਿ ਪ੍ਰੀਮੀਅਰ ਨੂੰ ਪ੍ਰਾਂਤ ਦੀ ਅਗਵਾਈ ਕਰਨ ਲਈ ਵਿਧਾਇਕ ਬਣਨ ਦੀ ਲੋੜ ਨਹੀਂ ਹੈ, ਉਹਨਾਂ ਨੂੰ ਵਿਧਾਨ ਸਭਾ ਵਿੱਚ ਬੈਠਣ ਅਤੇ ਬਹਿਸ ਵਿੱਚ ਭਾਗ ਲੈਣ ਲਈ ਵਿਧਾਇਕ ਬਣਨ ਦੀ ਜ਼ਰੂਰਤ ਹੁੰਦੀ ਹੈ। ਕਾਰਜਕਾਰੀ ਕੌਂਸਲ ਦੇ ਮੁਖੀ ਵਜੋਂ, ਪ੍ਰੀਮੀਅਰ, ਸੱਤਾਧਾਰੀ ਪਾਰਟੀ ਦੇ ਚੁਣੇ ਹੋਏ ਮੈਂਬਰਾਂ ਵਿਚੋਂ ਕੈਬਨਿਟ ਮੰਤਰੀ ਚੁਣਦੇ ਹਨ।

ਕਾਰਜਕਾਰੀ ਕੌਂਸਲ ਆਫ਼ਿਸ

ਕਾਰਜਕਾਰੀ ਕੌਂਸਲ ਆਫ਼ਿਸ ਪ੍ਰੀਮੀਅਰ ਅਤੇ ਕਾਰਜਕਾਰੀ ਕੌਂਸਲ ਦੇ ਮੈਂਬਰਾਂ ਨੂੰ ਸਮਰਥਨ ਪ੍ਰਦਾਨ ਕਰਦਾ ਹੈ। ਇਹ ਸਰਕਾਰ ਦੇ ਪ੍ਰਭਾਵਸ਼ਾਲੀ ਰਣਨੀਤਕ ਯੋਜਨਾਬੰਦੀ ਅਤੇ ਸਹੀ ਤਾਲਮੇਲ ਵਾਲੀ ਨੀਤੀ ਦੇ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ, ਅਤੇ ਅਲਬਰਟਾਵਾਸੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਂਦਾ ਹੈ। ਦਫ਼ਤਰ ਦੀ ਅਗਵਾਈ ਕਾਰਜਕਾਰੀ ਕੌਂਸਲ ਦੇ ਡਿਪਟੀ ਮੰਤਰੀ ਕਰਦੇ ਹਨ।

ਕੈਬਨਿਟ

ਕੈਬਨਿਟ ਇਕ ਢਾਂਚਾ ਹੈ ਜਿਸ ਵਿਚ ਕਾਰਜਕਾਰੀ ਕੌਂਸਲ ਦੇ ਮੈਂਬਰਾਂ ਦੁਆਰਾ ਸਰਕਾਰੀ ਨੀਤੀਆਂ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ। ਕੈਬਨਿਟ ਮੰਤਰੀ, ਵਿਸ਼ੇਸ਼ ਸਰਕਾਰੀ ਮੰਤਰਾਲਿਆਂ ਦੇ ਇੰਚਾਰਜ, ਵਿਧਾਇਕ(MLA) ਹੁੰਦੇ ਹਨ। ਕੌਂਸਲ ਵਿਚ ਆਦੇਸ਼ਾਂ ਨੂੰ ਮਨਜ਼ੂਰੀ ਦੇਣ ਤੋਂ ਇਲਾਵਾ, ਕੈਬਨਿਟ ਨੀਤੀ ਮਾਮਲਿਆਂ ਦੀ ਪੁਸ਼ਟੀ ਕਰਦੀ ਹੈ ਅਤੇ ਇਹ ਸਰਕਾਰ ਦੇ ਰੋਜ਼ਮ੍ਹਰਾ ਦੇ ਸੰਚਾਲਨ ਨਾਲ ਸੰਬੰਧਿਤ ਮੁੱਦਿਆਂ ਤੇ ਅੰਤਮ ਅਧਿਕਾਰੀ ਹੈ। ਪ੍ਰੀਮੀਅਰ ਕੈਬਨਿਟ ਦੀ ਪ੍ਰਧਾਨਗੀ ਕਰਦੇ ਹਨ।

ਸਪੀਕਰ

ਸਪੀਕਰ ਵਿਧਾਨ ਸਭਾ ਵਿਚ ਬਹਿਸਾਂ ਅਤੇ ਕਾਰਵਾਈਆਂ ਨੂੰ ਨਿਰਦੇਸ਼ ਦਿੰਦਾ ਹੈ। ਸਪੀਕਰ ਚੁਣੇ ਹੋਏ ਵਿਧਾਇਕ ਹਨ ਇਕ ਚੋਣ ਤੋਂ ਬਾਅਦ ਪਹਿਲੇ ਵਿਧਾਨ ਸਭਾ ਸੈਸ਼ਨ ਦੇ ਸ਼ੁਰੂ ਵਿਚ, ਸਾਰੇ ਵਿਧਾਇਕ ਸਪੀਕਰ ਨੂੰ ਗੁਪਤ ਬੈਲੇਟ ਦੁਆਰਾ ਵੋਟ ਦੇ ਕੇ ਚੁਣਦੇ ਹਨ।

ਵਿਰੋਧੀ ਧਿਰ

ਵਿਰੋਧੀ ਧਿਰ ਉਨਾਂ ਵਿਧਾਇਕਾਂ ਦੀ ਬਣੀ ਹੁੰਦੀ ਹੈ, ਜੋ ਸੱਤਾਧਾਰੀ ਪਾਰਟੀ ਦਾ ਹਿੱਸਾ ਨਹੀਂ ਹਨ। ਵਿਰੋਧੀ ਧਿਰ ਦੀ ਭੂਮਿਕਾ ਸਰਕਾਰੀ ਕੰਮ ਦੀ ਆਲੋਚਨਾ, ਕਾਨੂੰਨ ਨੂੰ ਸੁਧਾਰਨ ਦੀ ਸਲਾਹ, ਅਤੇ ਜਨਤਾ ਵਿੱਚ ਆਪਣੇ ਆਪ ਨੂੰ ਸੱਤਾਧਾਰੀ ਪਾਰਟੀ ਦੇ ਵਿਕਲਪ ਦੇ ਤੌਰ ਤੇ ਪੇਸ਼ ਕਰਨਾ ਹੈ। ਵਿਧਾਨ ਸਭਾ ਵਿੱਚ ਸਭ ਤੋਂ ਵੱਧ ਵਿਰੋਧੀ ਸੀਟਾਂ ਵਾਲੀ ਪਾਰਟੀ ਨੂੰ ਸਰਕਾਰੀ ਵਿਰੋਧੀ ਧਿਰ ਕਿਹਾ ਜਾਂਦਾ ਹੈ।

ਵਿਧਾਨ ਸਭਾ ਦੇ ਮੈਂਬਰ

ਵਿਧਾਨ ਸਭਾ ਦੇ ਮੈਂਬਰ (MLAs) ਇਸ ਪ੍ਰਾਂਤ ਵਿੱਚ ਸਾਡੇ ਲਈ ਕਾਨੂੰਨ ਬਣਾਉਣ ਵਾਸਤੇ ਅਲਬਰਟਾਵਾਸੀਆਂ ਦੁਆਰਾ ਚੁਣੇ ਜਾਂਦੇ ਹਨ। ਹਰੇਕ ਐਮ.ਐਲ.ਏ ਇੱਕ ਹਲਕੇ ਨੂੰ ਦਰਸਾਉਂਦਾ ਹੈ। ਪ੍ਰੀਮੀਅਰ ਦੁਆਰਾ ਚੁਣੇ ਗਏ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ ਵਿੱਚ ਸੱਦਿਆ ਜਾਂਦਾ ਹੈ। ਜਿਹੜੇ ਵਿਧਾਇਕ ਕੈਬਨਿਟ ਵਿਚ ਨਹੀਂ ਹਨ ਉਹਨਾਂ ਨੂੰ ਆਪਣੀ ਰਾਜਨੀਤਕ ਪਾਰਟੀ ਦੇ ਪ੍ਰਾਈਵੇਟ ਮੈਂਬਰ ਜਾਂ ਕੌਕਸ ਮੈਂਬਰਾਂ ਵਜੋਂ ਜਾਣਿਆ ਜਾਂਦਾ ਹੈ।

ਮੰਤਰਾਲੇ

ਕਈ ਮੰਤਰਾਲੇ ਮਿਲਕੇ ਅਲਬਰਟਾ ਸਰਕਾਰ ਬਣਾਉਦੇ ਹਨ। ਇਹ ਵਿਭਾਗ ਅਲਬਰਟਾ ਦੇ ਕਾਨੂੰਨੀ ਹੁਕਮਾਂ ਤਹਿਤ  ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਨ। ਹਰੇਕ ਮੰਤਰਾਲੇ ਦਾ ਮੁਖੀ, ਇਕ ਉਪ ਮੰਤਰੀ ਹੁੰਦਾ ਹੈ, ਜੋ ਅਲਬਰਟਾ ਦੀ ਜਨਤਕ ਸੇਵਾ ਦਾ ਮੈਂਬਰ ਹੁੰਦਾ ਹੈ, ਜੋ ਬਦਲੇ ਵਿੱਚ ਮੰਤਰੀ ਨੂੰ ਰਿਪੋਰਟ ਕਰਦਾ ਹੈ, ਇਹ ਇੱਕ ਚੁਣਿਆ ਹੋਇਆ ਅਧਿਕਾਰੀ ਅਤੇ ਕੈਬਨਿਟ ਦਾ ਮੈਂਬਰ ਹੁੰਦਾ ਹੈ।

ਜਨਤਕ ਅਦਾਰੇ

ਸਰਕਾਰੀ ਏਜੰਸੀਆਂ ਬੋਰਡ, ਕਮਿਸ਼ਨ, ਟ੍ਰਿਬਿਊਨਲ ਜਾਂ ਸਰਕਾਰ ਦੁਆਰਾ ਸਥਾਪਿਤ ਕੀਤੀਆਂ ਜਾਂਦੀਆਂ ਹੋਰ ਸੰਸਥਾਵਾਂ ਹਨ, ਪਰ ਸਰਕਾਰੀ ਵਿਭਾਗ ਦਾ ਹਿੱਸਾ ਨਹੀਂ ਹਨ। ਉਹ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਮੰਤਰਾਲਿਆਂ ਦੇ ਨਾਲ ਕੰਮ ਕਰਦੇ ਹਨ। ਅਲਬਰਟਾ ਦੀ ਏਜੰਸੀ ਗਵਰਨੈਂਸ ਸਕੱਤਰੇਤ ਯਕੀਨੀ ਬਣਾਉਦੇ ਹਨ ਕਿ ਅਲਬਰਟਾ ਦੀਆਂ ਸਰਕਾਰੀ ਏਜੰਸੀਆਂ ਚੰਗੀ ਤਰ੍ਹਾਂ ਕੰਮ ਕਰ ਰਹੀਆਂ ਹਨ।

ਸਰਕਾਰੀ ਕਮੇਟੀਆਂ

ਸਰਕਾਰੀ ਕਮੇਟੀਆਂ ਨੀਤੀ ਫੈਸਲਿਆਂ ਦੀ ਘੋਖ, ਲੰਮੀ ਮਿਆਦ ਪਲੈਨਿੰਗ ਤਰਜੀਹਾਂ,ਕਾਨੂੰਨਾਂ ਅਤੇ ਨਿਯਮਾਂ ਦੀ ਸਮੀਖਿੱਆ ਕਰਦੀਆਂ ਹਨ। ਇਨ੍ਹਾਂ ਕਮੇਟੀਆਂ ਵਿੱਚ ਸ਼ਾਮਲ ਹਨ: ਖਜ਼ਾਨਾ ਬੋਰਡ, ਆਰਥਿਕ ਨੀਤੀ ਕਮੇਟੀ, ਵਿਧਾਨਕ ਸਮੀਖਿਆ ਕਮੇਟੀ ਅਤੇ ਸਮਾਜਿਕ ਨੀਤੀ ਕਮੇਟੀ।

ਜਨਤਕ ਸੇਵਾ

ਅਲਬਰਟਾ ਦੀ ਜਨਤਕ ਸੇਵਾ ਪੂਰੇ ਸੂਬੇ ਵਿੱਚ 27,000 ਤੋਂ ਵੱਧ ਸਰਕਾਰੀ ਕਰਮਚਾਰੀਆਂ ਦੀ ਬਣੀ ਹੋਈ ਹੈ। ਹਰ ਇੱਕ ਮੰਤਰਾਲਿਆਂ ਜਾਂ ਕਿਸੇ ਜਨਤਕ ਏਜੰਸੀ ਲਈ ਕੰਮ ਕਰਦੇ ਹਨ। ਉਹ ਅਲਬਰਟਾਵਾਸੀਆਂ ਨੂੰ ਜ਼ਰੂਰੀ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕਾਨੂੰਨੀ, ਨੀਤੀ, ਪ੍ਰਬੰਧਕੀ ਅਤੇ ਪ੍ਰੈਕਟੀਕਲ ਡਿਊਟੀ ਕਰਦੇ ਹਨ।