ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਕੋਈ ਵੀ ਅਪਰਾਧ ਦਾ ਪੀੜਤ ਹੋ ਸਕਦਾ ਹੈ। ਅਪਰਾਧ ਦੇ ਪੀੜਤ, ਜਾਇਦਾਦ ਨੂੰ ਨੁਕਸਾਨ ਪਹੁੰਚਣ ਤੋਂ ਇਲਾਵਾ, ਜੁਰਮ ਦੇ ਨਤੀਜੇ ਵਜੋਂ ਆਰਥਿਕ ਨੁਕਸਾਨ, ਥੋੜੇ ਸਮੇਂ ਅਤੇ ਲੰਬੇ ਸਮੇਂ ਦੇ ਸਰੀਰਕ ਜਾਂ ਭਾਵਨਾਤਮਕ ਪ੍ਰਭਾਵਾਂ ਦਾ ਸਾਮ੍ਹਣਾ ਕਰ ਸਕਦੇ ਹਨ। ਪੀੜਤਾਂ ਲਈ ਵਿਅਕਤੀਗਤ ਅਤੇ ਵਿੱਤੀ ਸਹਾਇਤਾ ਮੌਜੂਦ ਹੈ।

ਅਪਰਾਧ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

 • ਹਮਲਾ
 • ਚੋਰੀ
 • ਦੁਰਵਿਹਾਰ
 • ਸੰਪਤੀ ਨੂੰ ਨੁਕਸਾਨ

ਤੁਹਾਡੇ ਕੋਲ ਅਪਰਾਧ ਦੇ ਸ਼ਿਕਾਰ ਦੇ ਰੂਪ ਵਿੱਚ ਹੱਕ ਹਨ ਜੋ ਤੁਹਾਡੀ ਸੁਰੱਖਿਆ ਅਤੇ ਸਨਮਾਨ ਦੀ ਰੱਖਿਆ ਕਰਦੇ ਹਨ।

ਜੇ ਤੁਸੀਂ ਅਪਰਾਧ ਪੀੜਤ ਹੋ, ਤਾਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ।

ਇਹ ਜਾਣਕਾਰੀ ਅਪਰਾਧ ਪੀੜਤਾਂ ਦੀ ਹੈਂਡਬੁੱਕ. ਵਿਚ ਵੀ ਉਪਲਬਧ ਹੈ। ਇਹ ਹੈਂਡਬੁੱਕ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।

ਆਪਣੀ ਫੌਰੀ ਸੁਰੱਖਿਆ ਯਕੀਨੀ ਬਣਾਓ

ਜੇ ਤੁਸੀਂ ਫੌਰੀ ਖ਼ਤਰੇ ਵਿੱਚ ਹੋ ਤਾਂ, 911 ਨੂੰ ਤੁਰੰਤ ਫੋਨ ਕਰੋ।

ਜੇ ਤੁਸੀਂ ਆਪਣੀ ਸੁਰੱਖਿਆ ਲਈ ਚਿੰਤਤ ਹੋ:

ਕਿਸੇ ਨਾਲ ਗੱਲ ਕਰੋ

ਹੇਠਾਂ ਦਿੱਤੀ ਮਦਦ ਦਿਨ ਵਿਚ 24 ਘੰਟੇ ਉਪਲਬਧ ਹੈ:

ਅਪਾਤਕਲੀਨ(ਐਮਰਜੈਂਸੀ) ਸ਼ਰਨ ਲੱਭੋ

ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਘਰ ਵਿਚ ਰਹਿਣਾ ਤੁਹਾਨੂੰ ਖਤਰੇ ਵਿੱਚ ਪਾ ਸਕਦਾ ਹੈ, ਇਕ ਪਰਿਵਾਰਕ ਹਿੰਸਾ ਸੰਕਟਕਾਲੀਨ ਸ਼ੈਲਟਰ. ਤੇ ਜਾਓ। ਇਹ ਆਸਰੇ-ਘਰ ਲੋਕਾਂ ਨੂੰ ਰਹਿਣ ਲਈ ਇੱਕ ਸੁਰੱਖਿਅਤ ਜਗ੍ਹਾ ਪ੍ਰਦਾਨ ਕਰਦੇ ਹਨ, ਜਦੋਂ ਉਹ ਘਰੇਲੂ ਹਿੰਸਾ ਦੀ ਸਥਿਤੀ ਤੋਂ ਭੱਜ ਰਹੇ ਹਨ।

ਅਸੁਰੱਖਿਅਤ ਘਰ ਛੱਡੋ

ਅਲਬਰਟਾ ਵਿੱਚ ਕਾਨੂੰਨ ਹੈ ਜੋ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਕਿਰਾਏਦਾਰਾਂ ਨੂੰ ਮਕਾਨ ਮਾਲਿਕਾਂ ਤੋਂ ਕੋਈ ਵਿੱਤੀ ਜ਼ੁਰਮਾਨੇ ਬਿਨਾਂ ਆਪਣੇ ਕਿਰਾਏਦਾਰੀ ਨੂੰ ਖਤਮ ਕਰਨ ਦੀ ਆਗਿਆ ਦਿੰਦਾ ਹੈ।

ਪ੍ਰੋਟੈਕਸ਼ਨ ਆਰਡਰ ਪ੍ਰਾਪਤ ਕਰੋ

ਤੁਸੀਂ ਇੱਕ ਸੁਰੱਖਿਆ ਆਦੇਸ਼ ਲਈ ਅਰਜੀ ਦੇ ਸਕਦੇ ਹੋ ਜੋ ਦੂਜੇ ਵਿਅਕਤੀ ਨੂੰ ਤੁਹਾਡੇ ਨਾਲ ਸੰਪਰਕ ਕਰਨ ਤੋਂ ਰੋਕਦਾ ਹੈ। ਤੁਹਾਡੀ ਲੋਕਲ ਪੀੜਤ ਸੇਵਾਵਾਂ ਇਕਾਈ ਆਰਡਰ ਲਈ ਅਰਜ਼ੀ ਦੇਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

ਔਨਲਾਈਨ ਸੁਰੱਖਿਅਤ ਰਹੋ

ਦੁਰਵਿਵਹਾਰ ਕਰਨ ਵਾਲੇ ਅਤੇ ਅਪਰਾਧੀ ਤੁਹਾਡੀਆਂ ਇੰਟਰਨੈਟ ਗਤੀਵਿਧੀਆਂ ਨੂੰ ਟ੍ਰੈਕ ਕਰ ਸਕਦੇ ਹਨ।

ਵਿਕਟਿਮ ਸਰਵਿਸਿਜ਼ ਯੂਨਿਟ ਨਾਲ ਜੁੜੋ

ਅਲਬਰਟਾ ਵਿੱਚ ਭਾਈਚਾਰਿਆਂ ਵਿੱਚ ਹੈ। ਵਿਕਟਮ ਸਰਵਿਸਿਜ਼ ਯੂਨਿਟ ਸਿਖਲਾਈ ਪ੍ਰਾਪਤ, ਦੇਖਭਾਲ ਕਰਨ ਵਾਲੇ ਲੋਕਾਂ ਨਾਲ ਸਟਾਫ ਹੁੰਦੇ ਹਨ ਜੋ ਸਾਰੇ ਫੌਜਦਾਰੀ ਨਿਆਂ ਪ੍ਰਕਿਰਿਆ ਦੌਰਾਨ ਤੁਹਾਡੀ ਮਦਦ ਕਰਨਗੇ। ਵਿਕਟਮ ਸੇਵਾਵਾਂ ਦੇ ਵਕੀਲ ਤੁਹਾਡੇ ਨਾਲ ਨਿਮਰਤਾ, ਹਮਦਰਦੀ ਅਤੇ ਸਨਮਾਨ ਨਾਲ ਵਿਹਾਰ ਕਰਨਗੇ।

ਵਿਕਟਿਮ ਇੰਪੈਕਟ(ਪ੍ਰਭਾਵ) ਸਟੇਟਮੈਂਟ ਨੂੰ ਪੂਰਾ ਕਰੋ

ਵਿਕਟਮ ਇੰਪੈਕਟ ਸਟੇਟਮੈਂਟ ਤੁਹਾਨੂੰ ਇਹ ਦੱਸਣ ਦਾ ਇੱਕ ਮੌਕਾ ਦਿੰਦਾ ਹੈ ਕਿ ਤੁਸੀਂ ਕਿਸੇ ਅਪਰਾਧ ਦੁਆਰਾ ਪ੍ਰਭਾਵਿਤ ਕਿਵੇਂ ਹੋਏ। ਜੇ ਦੋਸ਼ ਲਗਾਏ ਗਏ ਹਨ ਅਤੇ ਦੋਸ਼ੀ ਵਿਅਕਤੀ ਨੂੰ ਦੋਸ਼ੀ ਪਾਇਆ ਗਿਆ ਹੈ, ਤਾਂ ਸਜ਼ਾ ਦੇਣ ਦੇ ਸਮੇਂ ਜੱਜ ਦੁਆਰਾ ਤੁਹਾਡੇ ਬਿਆਨ ਤੇ ਵਿਚਾਰ ਕੀਤਾ ਜਾਵੇਗਾ।

ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਕੀ ਤੁਸੀਂ ਇੱਸ ਨੂੰ ਦਰਜ ਕਰਵਾਉਣਾ ਚਾਹੁੰਦੇ ਹੋ।

ਇਸ ਨੂੰ ਕਿਵੇਂ ਜਮ੍ਹਾਂ ਕਰਨਾ ਹੈ, ਇਸ ਬਾਰੇ ਨਿਰਦੇਸ਼ਾਂ ਲਈ, ਜਾਂ ਪੀੜਤ ਸੇਵਾਵਾਂ ਇਕਾਈ (PDF, 2.0 MB) ਨਾਲ ਸੰਪਰਕ ਕਰਨ ਲਈ ਵਿਕਟਮ ਇੰਪੈਕਟ ਸਟੇਟਮੈਂਟ ਫਾਰਮ ਦੇਖੋ।

ਵਿਕਟਮ ਪ੍ਰਭਾਵ ਸਟੇਟਮੈਂਟ

ਪੀਡੀਐਫ ਫਾਰਮਾਂ ਨੂੰ ਖੋਲਣ ਵਿਚ ਸਮੱਸਿਆ?

ਭਰਣਯੋਗ ਫਾਰਮ ਕੁਝ ਮੋਬਾਈਲ ਡਿਵਾਈਸਾਂ ਅਤੇ ਵੈਬ ਬ੍ਰਾਉਜ਼ਰ ਤੇ ਨਹੀਂ ਖੁਲੱਦੇ। ਇਸ ਫਾਰਮ ਨੂੰ ਭਰਨ ਅਤੇ ਸੇਵ ਕਰਨ ਲਈ:

 1. ਆਪਣੇ ਕੰਪਿਊਟਰ ਤੇ ਇਸ ਨੂੰ ਸੇਵ ਕਰਨ ਲਈ ਪੀ ਡੀ ਐੱਫ ਲਿੰਕ ਉੱਤੇ ਕਲਿੱਕ ਕਰੋ।
 2. ਐਡੋਬ ਰੀਡਰ ਲੌਂਚ ਕਰੋ।
 3. ਐਡੋਬ ਰੀਡਰ ਦੇ ਅੰਦਰ PDF ਖੋਲ੍ਹੋ। ਹੁਣ ਤੁਸੀਂ ਆਪਣਾ ਫਾਰਮ ਭਰ ਅਤੇ ਸੇਵ ਕਰ ਸਕਦੇ ਹੋ।

ਵਿੱਤੀ ਲਾਭਾਂ ਲਈ ਅਪਲਾਈ ਕਰੋ

ਜੁਰਮ ਦੇ ਪੀੜਤ ਸਿੱਧੇ ਤੌਰ ਤੇ ਸੱਟ ਲੱਗਣ ਵਾਲੀਆਂ ਜ਼ਖ਼ਮਾਂ ਦੇ ਆਧਾਰ ਤੇ, ਅਤਿਆਚਾਰ ਨੂੰ ਸਵੀਕਾਰ ਕਰਨ ਲਈ ਮੌਦਰਿਕ ਲਾਭ ਪ੍ਰਾਪਤ ਕਰ ਸਕਦੇ ਹਨ।

ਯੋਗਤਾ

ਜੇ ਤੁਸੀਂ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਵਿੱਤੀ ਲਾਭਾਂ ਲਈ ਯੋਗ ਹੋ ਸਕਦੇ ਹੋ:

 • ਤੁਸੀਂ ਅਪਰਾਧ ਪੀੜਤਾਂ ਦੇ ਰੈਗੂਲੇਸ਼ਨ (ਸੂਚੀ 1) (ਪੀਡੀਐਫ, 534 ਕੇਬੀ) ਵਿਚ ਸੂਚੀਬੱਧ ਯੋਗ ਅਪਰਾਧਾਂ ਵਿਚੋਂ ਇਕ ਦਾ ਸ਼ਿਕਾਰ ਹੋਏ ਹੋ।
 • ਅਪਰਾਧ ਅਲਬਰਟਾ ਵਿੱਚ ਹੋਇਆ - ਤੁਹਾਨੂੰ ਯੋਗ ਬਣਨ ਲਈ ਇੱਥੇ ਰਹਿਣ ਦੀ ਜ਼ਰੂਰਤ ਨਹੀਂ ਹੈ
 • ਤੁਸੀਂ ਜਾਇਜ਼ ਸਮੇਂ ਦੇ ਅੰਦਰ ਪੁਲਿਸ ਨੂੰ ਅਪਰਾਧ ਦੀ ਰਿਪੋਰਟ ਦਿੱਤੀ
 • ਤੁਸੀਂ ਅਪਰਾਧ ਵਿਚ ਜਾਂਚ ਨਾਲ ਮਿਲਵਰਤਣ ਕੀਤਾ
 • ਤੁਹਾਡੀ ਅਰਜ਼ੀ ਅਪਰਾਧ ਦੀ ਤਾਰੀਖ਼ ਦੇ 2 ਸਾਲਾਂ ਦੇ ਅੰਦਰ ਪ੍ਰਾਪਤ ਕੀਤੀ ਜਾਂਦੀ ਹੈ - ਖਾਸ ਹਾਲਾਤ ਵਿਚ ਇਹ ਵਧਾਇਆ ਜਾ ਸਕਦਾ ਹੈ। ਉਦਾਹਰਨ ਲਈ, ਜੇ ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਸੀ ਜਦੋਂ ਅਪਰਾਧ ਹੋਇਆ ਹੈ ਤਾਂ ਤੁਸੀਂ 28 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਦੇ ਹੋ।

ਮੋਟਰ ਵਾਹਨ ਦੀਆਂ ਘਟਨਾਵਾਂ ਆਮ ਤੌਰ ਤੇ ਵਿੱਤੀ ਲਾਭ ਪ੍ਰੋਗਰਾਮ ਲਈ ਯੋਗ ਨਹੀਂ ਹੁੰਦੀਆਂ।

ਤੁਹਾਡੇ ਅਪਰਾਧਕ ਰਿਕਾਰਡ ਅਤੇ ਤੁਹਾਡੇ ਵੱਲੋਂ ਕੀਤੀ ਕੋਈ ਵੀ ਕਾਰਵਾਈ ਜਿਸ ਨਾਲ ਤੁਹਾਡੀ ਸੱਟ ਲੱਗ ਗਈ ਹੋ ਸਕਦੀ ਹੈ, ਨੂੰ ਵੀ ਮੰਨਿਆ ਜਾਂਦਾ ਹੈ:

 • ਜ਼ਖਮੀ ਹਾਲਤ ਦਾ ਲਾਭ –ਜੋ ਸਿੱਧੇ ਤੌਰ ਤੇ ਜੁਰਮ ਦੇ ਸਿੱਟੇ ਵਜੋਂ ਸਰੀਰਕ ਅਤੇ / ਮਾਨਸਿਕ ਤੌਰ ਤੇ ਜ਼ਖਮੀ ਹੋਏ
 • ਗਵਾਹ ਦਾ ਲਾਭ - ਜੁਰਮ ਦੇ ਗਵਾਹਾਂ ਲਈ ਜਿਸਦੇ ਨਤੀਜੇ ਵਜੋਂ ਇੱਕ ਅਜ਼ੀਜ਼ ਦੀ ਮੌਤ ਹੋ ਗਈ
 • ਡੈਥ ਬੈਨੀਫਿਟ - ਹਿੰਸਕ ਅਪਰਾਧ ਦੇ ਨਤੀਜੇ ਵਜੋਂ ਮਰਨ ਵਾਲੇ ਪੀੜਤਾਂ ਦੇ ਅੰਤਿਮ-ਸੰਸਕਾਰ ਦੇ ਖਰਚੇ ਦੀ ਅਦਾਇਗੀ

ਅਰਜ਼ੀ ਕਿਵੇਂ ਦੇਣੀ ਹੈ

ਕਦਮ 1. ਫਾਰਮ ਨੂੰ ਭਰੋ

ਹਾਦਸਾ / ਗਵਾਹ ਬੈਨੀਫ਼ਿਟ ਐਪਲੀਕੇਸ਼ਨ ਫਾਰਮ (PDF, 2.8 ਮੈਬਾ)

ਅਤੇ / ਜਾਂ

ਡੈਥ ਬੈਨੀਫ਼ਿਟ ਐਪਲੀਕੇਸ਼ਨ ਫਾਰਮ (ਪੀਡੀਐਫ, 2.3 ਮੈਬਾ)

ਤੁਹਾਨੂੰ ਵਿੱਤੀ ਲਾਭਾਂ ਲਈ ਅਰਜ਼ੀ ਦੇਣ ਲਈ ਦੋਸ਼ ਜਾਂ ਸਜ਼ਾ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਕਿਸੇ ਵੀ ਜਖਮ ਦੀ ਤਸਦੀਕ ਇਕ ਮੈਡੀਕਲ ਪ੍ਰੋਫੈਸ਼ਨਲ (ਡਾਕਟਰ ਜਾਂ ਕੌਂਸਲਰ) ਦੁਆਰਾ ਕੀਤੀ ਜਾਣੀ ਚਾਹੀਦੀ ਹੈ ਜਿਸਨੇ ਸੱਟਾਂ ਲੱਗਣ ਤੇ ਤੁਹਾਡਾ ਇਲਾਜ ਕੀਤਾ।

ਭੁਗਤਾਨ ਕੀਤੀ ਰਕਮ ਸੱਟ ਦੀ ਗੰਭੀਰਤਾ ਤੇ ਨਿਰਭਰ ਕਰਦੀ ਹੈ। ਬੈਨੀਫਿਟ ਰਾਸ਼ੀ ਅਪਰਾਧ ਪੀੜਤਾਂ ਦੇ ਰੈਗੂਲੇਸ਼ਨ (ਪੀਡੀਐਫ, 534 ਕਿਬੀ)ਵਿਚ ਤੈਅ ਕੀਤੀ ਜਾਂਦੀ ਹੈ।

ਕਦਮ 2. ਫਾਰਮ ਜਮ੍ਹਾਂ ਕਰੋ

ਫਾਰਮ ਨੂੰ ਡਾਕ ਰਾਹੀਂ ਭੇਜੋ:

Victims of Crime Financial Benefits Program
10th Floor, 10365 - 97 Street
Edmonton, AB T5J 3W7

ਤੁਸੀਂ ਫਾਰਮ ਨੂੰ ਫੈਕਸ ਵੀ ਕਰ ਸਕਦੇ ਹੋ: 780-422-4213

ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਨਾਲ ਵਿੱਤੀ ਲਾਭ ਪ੍ਰੋਗਰਾਮ ਦੁਆਰਾ ਪੱਖਪਾਤੀ ਤਰੀਕੇ ਨਾਲ ਵਿਹਾਰ ਕੀਤਾ ਗਿਆ ਹੈ, ਤਾਂ ਤੁਸੀਂ ਸ਼ਿਕਾਇਤ ਦਰਜ ਕਰ ਸਕਦੇ ਹੋ।

ਮੁੜ-ਭੁਗਤਾਨ ਲਈ ਅਰਜੀ ਦਿਓ

ਪੁਨਰ-ਭੁਗਤਾਨ ਇੱਕ ਅਦਾਲਤੀ ਹੁਕਮ ਹੈ ਜਿਸ ਵਿੱਚ ਅਪਰਾਧੀ ਦੁਆਰਾ ਅਪਰਾਧ ਨਾਲ ਸਬੰਧਤ ਸਿੱਧੇ ਤੌਰ ਤੇ ਕਿਸੇ ਵੀ ਵਾਧੂ ਨੁਕਸਾਨ ਲਈ ਤੁਹਾਨੂੰ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਮੁੜ ਭੁਗਤਾਨ ਤੇ ਵਿਚਾਰ ਕਰਨ ਲਈ ਜੱਜ ਦੀ ਜ਼ਰੂਰਤ ਹੁੰਦੀ ਹੈ। ਜੇ ਇਹ ਆਦੇਸ਼ ਨਹੀਂ ਦਿੱਤਾ ਗਿਆ ਹੈ, ਤਾਂ ਜੱਜ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਕਿਉਂ।

ਹੇਠ ਲਿਖੇ ਲਈ ਮੁੜ ਅਦਾਇਗੀ ਲਾਗੂ ਹੋ ਸਕਦੀ ਹੈ:

 • ਨੁਕਸਾਨ, ਵਿਨਾਸ਼ ਅਤੇ ਜਾਇਦਾਦ ਦਾ ਨੁਕਸਾਨ
 • ਸਰੀਰਕ ਜਾਂ ਮਨੋਵਿਗਿਆਨਕ ਨੁਕਸਾਨ
 • ਤਨਖਾਹ ਦਾ ਨੁਕਸਾਨ
 • ਕਾਂਊਸਲਰ ਜਾਂ ਮਨੋਵਿਗਿਆਨੀ ਵਰਗੀਆਂ ਸੇਵਾਵਾਂ
 • ਆਰਜ਼ੀ ਰਿਹਾਇਸ਼, ਖਾਣੇ, ਬੱਚਿਆਂ ਦੀ ਦੇਖਭਾਲ ਅਤੇ ਆਵਾਜਾਈ ਲਈ ਲਾਗਤ ਸਮੇਤ ਅਪਰਾਧੀ ਦੇ ਘਰ ਤੋਂ ਬਾਹਰ ਜਾਣ ਵਿਚ ਹੋਏ ਖਰਚੇ
 • ਅਣਜਾਣੇ ਨਾਲ ਚੋਰੀ ਦੀ ਜਾਇਦਾਦ ਤੇ ਪੈਸੇ ਖਰੀਦਣ ਜਾਂ ਉਧਾਰ ਦੇਣ ਕਰਕੇ ਹੋਏ ਨੁਕਸਾਨ
 • ਪਹਿਚਾਣ ਚੋਰੀ ਹੋਣ ਤੋਂ ਬਾਦ,ਪਹਿਚਾਣ ਨੂੰ ਮੁੜ ਸਥਾਪਿਤ ਕਰਨ,ਅਤੇ ਆਪਣੀ ਕ੍ਰੈਡਿਟ ਹਿਸਟਰੀ ਅਤੇ ਕ੍ਰੈਡਿਟ ਰੇਟਿੰਗ ਨੂੰ ਸੁਧਾਰਨ ਦੇ ਖਰਚੇ
 • ਇੰਟਰਨੈਟ ਜਾਂ ਹੋਰ ਡਿਜੀਟਲ ਨੈੱਟਵਰਕ ਤੋਂ ਨਿੱਜੀ ਚਿੱਤਰ ਨੂੰ ਹਟਾਉਣ ਦੇ ਖਰਚੇ

ਦੋਸ਼ੀ ਅਤੇ ਉਨ੍ਹਾਂ ਦੇ ਵਕੀਲ ਨੂੰ ਮੁੜ ਭੁਗਤਾਨ ਲਈ ਤੁਹਾਡੀ ਸਟੇਟਮੈਂਟ ਦੀ ਕਾਪੀ ਪ੍ਰਾਪਤ ਹੋਵੇਗੀ।

ਨੌਜਵਾਨ ਅਪਰਾਧੀਆਂ ਤੋਂ ਪੁਨਰ-ਸਥਾਪਿਤ ਕਰਨ ਦੀ ਮੰਗ ਕੀਤੀ ਜਾ ਸਕਦੀ ਹੈ, ਲੇਕਿਨ ਉਸ ਦੀਆਂ ਸੀਮਾਵਾਂ ਹਨ। ਉਦਾਹਰਨ ਲਈ, ਜੱਜ ਪੈਸੇ ਦੀ ਬਜਾਏ ਕਮਿਊਨਿਟੀ ਸੇਵਾ ਦੇ ਤੌਰ ਤੇ ਅਦਾਇਗੀ ਦਾ ਹੁਕਮ ਕਰ ਸਕਦਾ ਹੈ।

ਅਰਜ਼ੀ ਕਿਵੇਂ ਦੇਣੀ ਹੈ

ਕਦਮ 1. ਫਾਰਮ ਨੂੰ ਭਰੋ

ਮੁੜ ਭੁਗਤਾਨ ਫਾਰਮ ਤੇ ਬਿਆਨ(ਪੀਡੀਐਫ, 94 KB).

ਕਦਮ 2. ਫਾਰਮ ਜਮ੍ਹਾਂ ਕਰੋ

ਪੁਲਿਸ ਜਾਂ ਪੀੜਤ ਸੇਵਾਵਾਂ ਇਕਾਈ ਨੂੰ ਫਾਰਮ ਜਮ੍ਹਾਂ ਕਰੋ। ਇਸ ਫਾਰਮ ਨੂੰ ਅਦਾਲਤ ਵਿਚ ਅੱਗੇ ਲਿਆਂਦਾ ਜਾਵੇਗਾ, ਅਤੇ ਜੱਜ ਦੇ ਫੈਸਲੇ ਦੇ ਬਾਰੇ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ।

ਅਦਾਲਤ ਦੀ ਕਾਰਵਾਈ ਦੌਰਾਨ ਜਾਣਕਾਰੀ ਪ੍ਰਾਪਤ ਕਰੋ

ਪੁਲਿਸ ਜਾਂਚ ਦੌਰਾਨ, ਤੁਸੀਂ ਪੁਲਿਸ ਨੂੰ ਹੇਠ ਲਿਖਿਆਂ ਲਈ ਕਹਿ ਸਕਦੇ ਹੋ:

 • ਜਾਂਚ ਦੀ ਪ੍ਰਗਤੀ
 • ਜੇ ਦੋਸ਼ ਲਾਏ ਗਏ ਹੋਣ
 • ਦੋਸ਼ਾਂ ਦੀ ਸੂਚੀ
 • ਦੋਸ਼ੀ ਦਾ ਨਾਮ

ਅਦਾਲਤ ਦੀ ਕਾਰਵਾਈ ਦੌਰਾਨ ਪੀੜਤਾਂ ਲਈ ਸਹਾਇਤਾ

ਜੇ ਤੁਹਾਡਾ ਮਾਮਲਾ ਮੁਕੱਦਮੇ ਵਿਚ ਜਾਂਦਾ ਹੈ, ਤਾਂ ਪੀੜਤ ਸੇਵਾਵਾਂ ਇਕਾਈ ਅਦਾਲਤੀ ਪ੍ਰਕਿਰਿਆ ਦੀ ਵਿਆਖਿਆ ਕਰੇਗੀ ਅਤੇ ਸੁਣਵਾਈ ਦੁਆਰਾ ਤੁਹਾਨੂੰ ਸੇਧ ਦੇਵੇਗੀ। ਤੁਸੀਂ ਹੇਠ ਲਿਖਿਆਂ ਰਾਹੀਂ ਅਦਾਲਤ ਲਈ ਤਿਆਰੀ ਕਰ ਸਕਦੇ ਹੋ:

 • ਕ੍ਰਾਊਨ ਪ੍ਰੌਸੀਕਿਊਟਰ ਅਤੇ ਪੀੜਤ ਸੇਵਾਵਾਂ ਇਕਾਈ ਨੂੰ ਆਪਣੀ ਸੰਪਰਕ ਜਾਣਕਾਰੀ ਦਿਓ
 • ਕ੍ਰਾਊਨ ਪ੍ਰੌਸੀਕਿਊਟਰ ਨੂੰ ਖਾਸ ਲੋੜਾਂ ਬਾਰੇ ਦੱਸੋ
 • ਪੀੜਤ ਸੇਵਾਵਾਂ ਇਕਾਈ ਦੇ ਨਾਲ ਅਦਾਲਤ ਦੇ ਨਿਰਧਾਰਨ ਸੈਸ਼ਨ ਲਈ ਪ੍ਰਬੰਧ
 • ਜਿੰਨੀ ਛੇਤੀ ਹੋ ਸਕੇ ਆਪਣੇ ਵਿਕਟਮ ਪ੍ਰਭਾਵ ਬਿਆਨ ਨੂੰ ਪੂਰਾ ਅਤੇ ਜਮ੍ਹਾ ਕਰੋ

ਅਦਾਲਤ ਦੀ ਕਾਰਵਾਈ ਤੋਂ ਬਾਅਦ ਜਾਣਕਾਰੀ ਪ੍ਰਾਪਤ ਕਰੋ

ਜੇ ਅਪਰਾਧੀ, ਦੋਸ਼ੀ ਪਾਇਆ ਜਾਂਦਾ ਹੈ:

 • ਜੱਜ ਅਪਰਾਧੀ ਨੂੰ ਸਜਾ ਦਿੰਦੇ ਸਮੇਂ ਤੁਹਾਡੇ ਵਿਕਟਮ ਇੰਪੈਕਟ ਸਟੇਟਮੈਂਟ ਤੇ ਵਿਚਾਰ ਕਰੇਗਾ
 • ਤੁਸੀਂ ਅਦਾਲਤ ਵਿੱਚ ਉੱਚੀ ਆਵਾਜ਼ ਵਿੱਚ ਆਪਣੇ ਪੀੜਤ ਪ੍ਰਭਾਵ ਬਿਆਨ ਨੂੰ ਪੜ੍ਹ ਸਕਦੇ ਹੋ, ਜਾਂ ਜੇ ਜੱਜ ਇਜਾਜ਼ਤ ਦਿੰਦਾ ਹੈ ਤਾਂ ਕੋਈ ਤੁਹਾਡੇ ਲਈ ਇਸ ਨੂੰ ਪੜ ਸਕਦਾ ਹੈ
 • ਜੇ ਤੁਸੀਂ ਅਦਾਲਤ ਦੇ ਕਮਰੇ ਵਿਚ ਨਹੀਂ ਰਹਿਣਾ ਚਾਹੁੰਦੇ, ਤਾਂ ਪੀੜਤ ਸੇਵਾਵਾਂ ਇਕਾਈ ਤੁਹਾਨੂੰ ਫ਼ੈਸਲੇ ਬਾਰੇ ਦੱਸ ਦੇਵੇਗਾ
 • ਜੇ ਤੁਹਾਨੂੰ ਕੋਈ ਸੁਰੱਖਿਆ ਚਿੰਤਾ ਹੈ, ਤਾਂ ਪੁਲਿਸ ਜਾਂ ਪੀੜਤ ਸੇਵਾਵਾਂ ਇਕਾਈ ਨਾਲ ਸੰਪਰਕ ਕਰੋ

ਜੇ ਅਪਰਾਧੀ ਨੂੰ 2 ਸਾਲ ਜਾਂ ਵੱਧ ਦੀ ਸਜ਼ਾ ਮਿਲਦੀ ਹੈ, ਤਾਂ ਉਸਨੂੰ ਸੰਘੀ ਜੇਲ੍ਹ ਭੇਜਿਆ ਜਾਵੇਗਾ। ਅਪਰਾਧੀ ਬਾਰੇ ਲਗਾਤਾਰ ਜਾਣਕਾਰੀ ਪ੍ਰਾਪਤ ਕਰਨ ਲਈ, ਤੁਹਾਨੂੰ ਕੈਨੇਡਾ ਦੀ ਸੁਧਾਰਕ ਸੇਵਾ ਨਾਲ ਰਜਿਸਟਰ ਹੋਣਾ ਚਾਹੀਦਾ ਹੈ। ਤੁਹਾਡੀ ਪੀੜਤ ਸੇਵਾਵਾਂ ਇਕਾਈਰਜਿਸਟਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

ਜੇ ਅਪਰਾਧੀ ਨੂੰ 2 ਸਾਲ ਤੋਂ ਘੱਟ ਦੀ ਸਜ਼ਾ ਮਿਲਦੀ ਹੈ, ਤਾਂ ਉਹ ਸੂਬਾਈ ਸੁਧਾਰ ਸਿਸਟਮ ਨੂੰ ਭੇਜੇ ਜਾਣਗੇ। ਅਪਰਾਧੀ ਬਾਰੇ ਲਗਾਤਾਰ ਜਾਣਕਾਰੀ ਪ੍ਰਾਪਤ ਕਰਨ ਲਈ, ਤੁਹਾਨੂੰ ਕਮਿਊਨਿਟੀ ਸੁਧਾਰਾਂ ਨਾਲ ਰਜਿਸਟਰ ਕਰਨ ਲਈ ਵਿਕਟਮ ਬੇਨਤੀ ਫਾਰ ਇਨਫਰਮੇਸ਼ਨ ਐਂਡ ਡਿਸਕਲੋਜ਼ਰ ਫਾਰਮ (PDF, 1.1 MB) ਭਰਨੀ ਪਵੇਗੀ। ਤੁਹਾਡੀ ਪੀੜਤ ਸੇਵਾਵਾਂ ਇਕਾਈ ਰਜਿਸਟਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

ਇੱਕ ਵਾਰ ਰਜਿਸਟਰ ਹੋਣ ਤੋਂ ਬਾਅਦ, ਤੁਹਾਨੂੰ ਭੇਜਿਆ ਜਾਵੇਗਾ:

 • ਅਪਰਾਧੀ ਦਾ ਨਾਮ
 • ਜਿਸ ਅਪਰਾਧ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਅਦਾਲਤ ਜਿਸਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ
 • ਸਜ਼ਾ ਦੀ ਸ਼ੁਰੂਆਤ ਅਤੇ ਸਮਾਪਤੀ ਤਾਰੀਖਾਂ
 • ਅਸਥਾਈ ਗ਼ੈਰਹਾਜ਼ਰੀਆਂ ਜਾਂ ਪੈਰੋਲ ਲਈ ਯੋਗਤਾਵਾਂ ਦੀਆਂ ਤਾਰੀਖਾਂ ਅਤੇ ਸਮੀਖਿਆ ਦੀਆਂ ਤਾਰੀਖਾਂ

ਤੁਹਾਨੂੰ ਵੀ ਭੇਜਿਆ ਜਾ ਸਕਦਾ ਹੈ:

 • ਅਪਰਾਧੀ ਦੀ ਉਮਰ
 • ਨੋਟੀਫਿਕੇਸ਼ਨ ਜਦੋਂ ਅਪਰਾਧੀ ਹਿਰਾਸਤ ਵਿਚ ਹੈ
 • ਨੋਟੀਫਿਕੇਸ਼ਨ ਜਦੋਂ ਅਪਰਾਧੀ ਹਿਰਾਸਤ ਵਿੱਚੋਂ ਛੁੱਟਿਆ, ਅਤੇ ਛੱਡਣ ਦਾ ਕਾਰਨ
 • ਜੇਲ੍ਹ ਦੀ ਸਥਿਤੀ ਜਿੱਥੇ ਸਜ਼ਾ ਭੁਗਤੀ ਜਾ ਰਹੀ ਹੈ
 • ਨਜ਼ਰਬੰਦੀ ਦੇ ਮਕਸਦ ਲਈ ਕਿਸੇ ਵੀ ਸੁਣਵਾਈ ਦੀ ਤਾਰੀਖ
 • ਮਿਤੀ, ਜੇ ਕੋਈ ਹੋਵੇ, ਜਿਸ ਤੇ ਅਪਰਾਧੀ ਨੂੰ ਆਰਜ਼ੀ ਗੈਰਹਾਜ਼ਰੀ, ਕੰਮ ਲਈ, ਪੈਰੋਲ ਜਾਂ ਵਿਧਾਨਕ ਤੌਰ ਤੇ ਛੱਡਣਾ ਹੈ
 • ਅਪਰਾਧੀ ਦੀ ਅਸਥਾਈ ਗੈਰਹਾਜ਼ਰੀ, ਕੰਮ ਜਾਰੀ ਕਰਨ, ਪੈਰੋਲ ਜਾਂ ਵਿਧਾਨਕ ਰਿਲੀਜ਼ ਨਾਲ ਸਬੰਧਤ ਕੋਈ ਵੀ ਸ਼ਰਤਾਂ
 • ਕਿਸੇ ਅਸਥਾਈ ਗੈਰਹਾਜ਼ਰੀ, ਕੰਮ ਜਾਰੀ, ਪੈਰੋਲ ਜਾਂ ਕਾਨੂੰਨੀ ਰੀਲੀਜ਼ ਤੇ ਅਪਰਾਧੀ ਦੀ ਮੰਜ਼ਿਲ, ਅਤੇ ਉਸ ਮੰਜ਼ਿਲ ਦੀ ਯਾਤਰਾ ਕਰਦੇ ਸਮੇਂ ਅਪਰਾਧੀ ਤੁਹਾਡੇ ਨਜ਼ਦੀਕ ਹੋਵੇਗਾ ਜਾਂ ਨਹੀਂ
 • ਪ੍ਰਾਂਤ ਜਿੱਥੇ ਇੱਕ ਅਪਰਾਧੀ ਇੱਕ ਫੈਡਰਲ ਜੇਲ੍ਹ ਵਿੱਚੋਂ ਪ੍ਰਾਂਤਕ ਸੁਧਾਰਾਤਮਕ ਸੁਸਾਇਟੀ ਵਿੱਚ ਭੇਜਿਆ ਜਾਂਦਾ ਹੈ
 • ਅਪਰਾਧੀ ਦੀ ਮੌਜੂਦਾ ਫੋਟੋ

ਲੰਮੀ ਮਿਆਦ ਦੀ ਸਹਾਇਤਾ

ਫੋਨ ਅਤੇ ਲਾਈਵ ਚੈਟ

ਬਾਲ ਦੁਰਵਿਹਾਰ ਹੋਟਲਾਈਨ

1-800-387-ਕਿਡਜ਼(5437)

ਉਪਲਬਧ 24/7

ਪਰਿਵਾਰਕ ਹਿੰਸਾ ਜਾਣਕਾਰੀ ਲਾਈਨ

310-1818

ਉਪਲਬਧ 24/7

ਲਾਈਵ ਚੈਟ

ਰੋਜ਼ਾਨਾ 12 ਤੋਂ 8 ਵਜੇ ਉਪਲਬਧ

ਇਹ ਕਿਵੇ ਚਲਦਾ ਹੈ

ਬਾਲ ਸਹਾਇਤਾ ਫੋਨ

1-800-668-6868

ਉਪਲਬਧ 24/7

ਲਾਈਵ ਚੈਟ

ਉਪਲਬਧ 4 ਵਜੇ ਤੋਂ ਅੱਧੀ ਰਾਤ ਤਕ

ਉਪਲਬਧ ਬੁੱਧਵਾਰ-ਐਤਵਾਰ

ਮਾਪਿਆਂ ਲਈ ਜਾਣਕਾਰੀ ਲਾਈਨ

1-866-714-ਕਿਡਜ਼ (5437)

ਉਪਲਬਧ 8:15 ਸਵੇਰ-4: 30 ਵਜੇ ਸ਼ਾਮ

ਖੁੱਲਾ ਸੋਮਵਾਰ-ਸ਼ੁੱਕਰਵਾਰ, ਕਨੂੰਨੀ ਛੁੱਟੀਆਂ ਤੇ ਬੰਦ

ਆਸਰਾ-ਘਰ ਅਤੇ ਪੀੜਤ ਸੇਵਾਵਾਂ ਇਕਾਈਆਂ

ਅਲਬਰਟਾ ਕਾਸਲਸ ਆਫ ਵਿਮੈਨਜ਼ ਸ਼ੈਲਟਰਜ਼

ਅਲਬਰਟਾ ਵਿੱਚ ਜਿਨਸੀ ਹਮਲਾ ਕੇਂਦਰ

ਬਜ਼ੁਰਗਾਂ ਲਈ ਆਸਰਾ-ਘਰ

ਕੇਰਬੀ ਰੋਟਰੀ ਸ਼ੈਲਟਰ (ਕੈਲਗਰੀ)

ਸੀਨੀਅਰਸ ਸੇਫ ਹਾਊਸ (ਐਡਮਿੰਟਨ)

ਆਦਿਵਾਸੀ ਕੇਂਦਰ ਅਤੇ ਸੇਵਾਵਾਂ

ਮੈਟਿਸ ਸੈਟਲਮੈਂਟ ਬੱਚੇ ਅਤੇ ਪਰਿਵਾਰਕ ਸੇਵਾਵਾਂ

ਅਲਬਰਟਾ ਦੀਆਂ ਮੂਲਨਿਵਾਸੀ ਸਲਾਹ ਸੇਵਾਵਾਂ

ਮੂਲਨਿਵਾਸੀ ਦੋਸਤੀ ਕੇਂਦਰ