ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਹੈਲਪਲਾਈਨਜ਼

911 ਤੇ ਕਾਲ ਕਰੋ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਦੁਰਵਿਹਾਰ ਦਾ ਸ਼ਿਕਾਰ ਹੋਇਆ ਹੈ ਅਤੇ ਫੌਰੀ ਖਤਰੇ ਵਿੱਚ ਹੈ।

ਬਜ਼ੁਰਗ ਦੁਰਵਿਹਾਰ, ਆਪਣੇ ਆਪ ਜਾਂ ਦੂਜਿਆਂ ਦੁਆਰਾ ਕੀਤੀ ਜਾਣ ਵਾਲੀ ਕਿਰਿਆ ਜਾਂ ਨਿਸ਼ਕਿਰਿਆ ਹੈ, ਜਿਹੜੀ ਕਿਸੇ ਬਜ਼ੁਰਗ ਦੀ ਸਿਹਤ ਅਤੇ ਖੁਸ਼ਹਾਲੀ ਨੂੰ ਖਤਰੇ ਵਿੱਚ ਪਾਂਉਦੀ ਹੈ। ਬਜ਼ੁਰਗ ਦੁਰਵਿਹਾਰ ਕੀ ਹੈ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਹੇਠਲੇ ਭਾਗ ਵਿੱਚ ਬਜ਼ੁਰਗ ਦੁਰਵਿਹਾਰ ਕੀ ਹੈ ਵੇਖੋ।

24 ਘੰਟੇ ਟੋਲ ਫਰੀ ਹੈਲਪਲਾਈਨਜ਼

ਪਰਿਵਾਰਿਕ ਹਿੰਸਾ ਸੂਚਨਾ ਲਾਈਨ

ਫੋਨ: 310-1818
70 ਤੋਂ ਵੱਧ ਭਾਸ਼ਾਵਾਂ ਵਿੱਚ ਸੂਚਨਾ, ਸਲਾਹ ਅਤੇ ਰੈਫਰਲ ਲਓ।

ਕੈਲਗਰੀ ਬਜ਼ੁਰਗ ਦੁਰਵਿਹਾਰ ਸਰੋਤ ਲਾਈਨ

ਫੋਨ: 403-705-3250
ਕਰਬੀ ਸੈਂਟਰ ਵਿੱਚ ਸਥਿਤ ਤੇ ਰਿਪੋਰਟ ਕਰੋ ਜਾਂ ਜਾਣਕਾਰੀ ਲਓ

ਐਡਮਿੰਟਨ ਸੀਨੀਅਰ ਦੁਰਵਿਹਾਰ ਹੈਲਪਲਾਈਨ

ਫੋਨ: 780-454-8888
ਸਹਿਯੋਗ, ਰੈਫਰਲ ਅਤੇ ਮੁਸੀਬਤ ਵਿੱਚ ਸਹਾਇਤਾ ਲਓ।

ਰੈਡ ਡੀਅਰ ਬਜ਼ੁਰਗ ਦੁਰਵਿਹਾਰ ਘਟਾਉਣ ਲਈ ਸਹਾਇਤਾ (H.E.A.R) ਸਾਧਨ ਸੂਚਨਾ ਲਾਈਲ

ਫੋਨ: 403-346-6076 ਜਾਂ 1-877-454-2580
ਸਹਿਯੋਗ, ਰੈਫਰਲ ਅਤੇ ਮੁਸੀਬਤ ਵਿੱਚ ਸਹਾਇਤਾ ਲਓ।

ਸਟਰੈਥਾਕੋਨਾ ਕਾਂਊਟੀ ਬਜ਼ੁਰਗ ਦੁਰਵਿਹਾਰ ਲਾਈਨ

ਫੋਨ: 780-464-7233
ਸਹਿਯੋਗ, ਰੈਫਰਲ ਅਤੇ ਸੂਚਨਾ ਲਓ।

ਸੰਪਰਕ ਲਈ ਹੋਰ ਸੇਵਾਵਾਂ

ਸੰਭਾਲ(ਕੇਅਰ) ਵਿੱਚ ਵਿਅਕਤੀਆਂ ਦੀ ਸੁਰੱਖਿਆ ਲਈ ਰਿਪੋਰਟਿੰਗ ਲਾਈਨ

ਫੋਨ: 1-888-357-9339
ਅਜਿਹੀਆਂ ਜਨਤਕ ਫੰਡਿਡ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਤੋਂ ਸੰਭਾਲ ਜਾਂ ਸਹਿਯੋਗੀ ਸੇਵਾਵਾਂ ਲੈਣ ਵਾਲੇ ਬਜ਼ੁਰਗਾਂ ਦੇ ਦੁਰਵਿਹਾਰ ਦੀ ਰਿਪੋਰਟ ਕਰੋ:

 • ਹਸਪਤਾਲ
 • ਸੀਨੀਅਰ ਲਾਜ
 • ਨਰਸਿੰਗ ਹੋਮਜ਼
 • ਦਿਮਾਗੀ ਸਿਹਤ ਸੁਵਿਧਾਵਾਂ
 • ਸ਼ੈਲਟਰਜ਼
 • ਗਰੁਪ ਹੋਮਜ਼
 • ਨਸ਼ਿਆਂ ਦੀ ਲਤ ਦੇ ਇਲਾਜ ਲਈ ਸੈਂਟਰ
 • ਹੋਰ ਸਹਾਇਕ ਸੁਵਿਧਾਵਾਂ

ਪਬਲਿਕ ਗਾਰਡੀਅਨ ਅਤੇ ਟਰੱਸਟੀ ਆਫਿਸ

ਫੋਨ: 1-877-427-4525
ਗਾਰਡੀਅਨ, ਸਹਿ ਫੈਸਲਾ ਲੈਣ ਵਾਲਾ, ਟਰਸਟੀ ਜਾਂ ਗਾਰਡੀਅਨ ਨਾਲ ਸਬੰਧਿਤ ਗੰਭੀਰ ਸਥਿਤੀ ਬਾਰੇ ਰਿਪੋਰਟ ਕਰੋ।

ਸੀਨੀਅਰਜ਼ ਐਡਵੋਕੇਟ ਆਫਿਸ

ਫੋਨ: 1-844-644-0682 (ਟੋਲ ਫਰੀ)
ਸੀਨੀਅਰ ਅਲਬਰਟਾਵਾਸੀ ਅਤੇ ਉੱਨਾਂ ਦੇ ਪਰਿਵਾਰਾਂ ਨੂੰ ਸਹਿਯੋਗ ਲਈ ਪਹੁੰਚ ਕਾਨੂੰਨ।

ਐਡਮਿੰਟਨ ਬਜ਼ੁਰਗ ਸੁਰੱਖਿਆ ਸਾਂਝੇਦਾਰੀ

ਫੋਨ: 780-477-2929
ਰਿਪੋਰਟ ਕਰੋ ਜਾਂ ਸੂਚਨਾ ਲਓ।

ਲੈਥਬਰਿਜ ਬਜ਼ੁਰਗ ਦੁਰਵਿਹਾਰ ਜਵਾਬੀ ਨੈਟਵਰਕ

ਫੋਨ: 403-394-0306
ਸ਼ਿਕਾਇਤਾਂ ਅਤੇ ਚਿੰਤਾਵਾਂ ਸਾਂਝੀਆਂ ਕਰੋ।

ਸੇਂਟ ਐਲਬਰਟ ਪਰਿਵਾਰਾਂ ਵਿੱਚ ਦੁਰਵਿਹਾਰ ਰੋਕਣਾ(SAIF)

ਫੋਨ: 780-460-2195
ਸੂਚਨਾ, ਸਿੱਖਿਆ ਅਤੇ ਸਹਾਇਤਾ ਲਓ।

ਗ੍ਰੈਂਡ ਪ੍ਰੇਅਰੀ ਸੀਨੀਅਰਜ਼ ਪਹੁੰਚ

ਫੋਨ: 780-539-6255
ਸੂਚਨਾ ਅਤੇ ਸਾਧਨ ਪ੍ਰਾਪਤ ਕਰੋ।

ਕੀ ਕਰਨਾ ਹੈ, ਜੇ ਤੁਹਾਨੂੰ ਲੱਗੇ ਕਿ ਤੁਹਾਡੇ ਨਾਲ ਦੁਰਵਿਹਾਰ ਹੋਇਆ ਹੈ

ਜੇਕਰ ਤੁਸੀਂ ਫੌਰੀ ਖਤਰੇ ਵਿੱਚ ਹੋ ਤਾਂ ਤੁਸੀਂ ਉਸ ਸਥਿਤੀ ਵਿੱਚੋਂ ਨਿਕਲੋ

ਕਿਸੇ ਸੁਰੱਖਿਤ ਸਥਾਨ ਤੇ ਜਾਓ, ਜਿਵੇਂ ਕਿ ਗੁਆਂਡੀ, ਦੋਸਤ ਜਾਂ ਰਿਸ਼ਤੇਦਾਰ। ਬਾਹਰ ਜਾਓ ਜਾਂ ਹੈਲਪਲਾਈਨ ਨੂੰ ਕਾਲ ਕਰਨ ਵੇਲੇ ਸ਼ੈਲਟਰ ਵਿੱਚ ਜਾਣ ਲਈ ਕਹੋ। ਜੇਕਰ ਤੁਸੀਂ ਆਪਣਾ ਘਰ ਛੱਡਣ ਤੋਂ ਅਸਮੱਰਥ ਹੋ ਤਾਂ ਤੁਰੰਤ 911 ਤੇ ਕਾਲ ਕਰੋ।

ਕਿਸੇ ਭਰੋਸੇਯੋਗ ਨਾਲ ਸੰਪਰਕ ਕਰਕੇ ਆਪਣੇ ਨਾਲ ਵਾਪਰ ਰਹੀ ਸਥਿਤੀ ਬਾਰੇ ਦੱਸੋ

ਇਹ ਕੋਈ ਦੋਸਤ ਜਾਂ ਪਰਿਵਾਰਿਕ ਮੈਂਬਰ, ਜਨਤਕ ਸਿਹਤ ਨਰਸ, ਸਮਾਜ ਸੇਵਕ, ਹੋਮ ਕੇਅਰ ਵਰਕਰ, ਕੋਈ ਤੁਹਾਡੇ ਧਾਰਮਿਕ ਸਥਾਨ ਤੇ, ਜਾਂ ਡਾਕਟਰ ਹੋ ਸਕਦਾ ਹੈ।

ਰਿਕਾਰਡ ਰੱਖੋ

ਤੁਹਾਡੇ ਨਾਲ ਜੋ ਵੀ ਵਾਪਰ ਰਿਹਾ ਹੈ, ਉਸਦਾ ਲਿਖਤੀ ਰੋਜ਼ਾਨਾ ਦਾ ਰਿਕਾਰਡ ਰੱਖੋ।

ਕਾਨੂੰਨੀ ਕਾਰਵਾਈ ਕਰੋ

ਕਿਸੇ ਵੀ ਤਰਾਂ ਦਾ ਦੁਰਵਿਹਾਰ ਗਲਤ ਹੈ। ਕੁਝ ਕਿਸਮਾਂ ਗੈਰਕਾਨੂੰਨੀ ਹਨ। ਤੁਸੀਂ ਅਦਾਲਤ ਤੋਂ ਬਚਾਓ(ਪ੍ਰੋਟੈਕਸ਼ਨ) ਆਰਡਰ ਲੈਣ ਬਾਰੇ ਵੀ ਸੋਚ ਸਕਦੇ ਹੋ, ਜੋ ਦੁਰਵਿਹਾਰ ਕਰਨ ਵਾਲੇ ਵਿਅਕਤੀ ਨੂੰ ਤੁਹਾਡੇ ਨਾਲ ਸੰਪਰਕ ਕਰਨ ਤੋਂ ਰੋਕੇਗਾ। ਤੁਹਾਡੀਆਂ ਕਾਨੂੰਨੀ ਪੁਲਿਸ ਸੇਵਾ ਜਾਂ ਪੁਲਿਸ ਅਧਾਰਿਤ ਪੀੜਿਤ ਸੇਵਾਵਾਂ, ਤੁਹਾਨੂੰ ਜਾਣਕਾਰੀ ਦੇ ਸਕਦੀਆਂ ਹਨ।

ਆਪਣੇ ਆਪ ਨੂੰ ਦੋਸ਼ੀ ਨਾਂ ਸਮਝੋ। ਜਾਣ ਲਵੋ ਕਿ ਇੱਸ ਵਿੱਚ ਤੁਹਾਡੀ ਗਲਤੀ ਨਹੀਂ ਹੈ ਤੇ ਸਹਾਇਤਾ ਮੌਜੂਦ ਹੈ। ਕੋਈ ਵੀ ਦੁਰਵਿਹਾਰ ਦਾ ਹੱਕਦਾਰ ਨਹੀਂ ਹੈ। ਤੁਹਾਡੇ ਭਾਈਚਾਰੇ ਵਿੱਚ ਬਹੁਤ ਗਰੁੱਪ ਤੁਹਾਡੇ ਹੱਕਾਂ, ਸੁਰੱਖਿਆ ਅਤੇ ਸਵੈਮਾਨ ਨੂੰ ਬਚਾਉਣ ਲਈ ਤੁਹਾਡੀ ਸਹਾਇਤਾ ਕਰਨ ਦੇ ਇੱਛੁਕ ਹਨ।

ਪੀੜਿਤਾਂ ਲਈ ਸਹਾਇਤਾ

ਕਰਿਮੀਨਲ ਕੋਡ ਆਫ ਕਨੇਡਾ ਨੇ ਕਈ ਅਪਰਾਧਿਕ ਜੁਰਮ ਦੱਸੇ ਹਨ, ਜਿਹੜੇ ਬਜ਼ੁਰਗ ਦੁਰਵਿਹਾਰ ਦੇ ਸਬੰਧ ਵਿੱਚ ਵਾਪਰ ਸਕਦੇ ਹਨ।ਇੱਸ ਵਿੱਚ ਇੱਸ ਤਰਾਂ ਦੇ ਜੁਰਮ ਸ਼ਾਮਿਲ ਹਨ:

 • ਸਰੀਰਕ ਅਤੇ ਜਿਨਸੀ ਹਮਲਾ
 • ਜਾਇਦਾਦ ਦੇ ਹੱਕ ਤੇ ਅਧਾਰਿਤ ਜੁਰਮ ਜਿਵੇਂ ਕਿ ਜਾਇਦਾਦ ਦੀ ਚੋਰੀ, ਗਬਨ ਤੇ ਲੁਟ ਖਸੁੱਟ
 • ਵਿਸ਼ਵਾਸ ਘਾਤ ਅਤੇ ਧੋਖਾ-ਧੜੀ

ਕੋਈ ਵੀ ਜੁਰਮ ਤੋਂ ਪੀੜਿਤ ਹੋਣ ਦੀ ਉਮੀਦ ਨਹੀਂ ਕਰਦਾ, ਇਹ ਜਾਨਣਾ ਜਰੂਰੀ ਹੈ ਕਿ ਜੁਰਮ ਪੀੜਿਤਾਂ ਲਈ ਸਹਾਇਤਾ ਮੌਜੂਦ ਹੈ।

ਜੇਕਰ ਤੁਸੀਂ ਜੁਰਮ ਤੋਂ ਪੀੜਿਤ ਹੋ ਤਾਂ, ਤੁਹਾਡਾ ਪਹਿਲਾ ਕਦਮ ਹੈ, ਪੁਲਿਸ ਨੂੰ ਬੁਲਾਉਣਾ। ਉਹ ਜੁਰਮ ਦੀ ਜਾਂਚ ਕਰਨਗੇ ਅਤੇ ਤੁਹਾਨੂੰ ਪੀੜਿਤ ਸੇਵਾਵਾਂ ਯੂਨਿਟ ਵਿੱਚ ਸਹਾਇਤਾ ਲਈ ਭੇਜਣਗੇ। ਪੀੜਿਤ ਸੇਵਾਵਾਂ ਯੂਨਿਟ ਵਿੱਚ ਟ੍ਰੇਂਡ, ਹਮਦਰਦ ਲੋਕਾਂ ਦਾ ਸਟਾਫ ਹੈ, ਜੋ ਪੁਲਿਸ ਜਾਂਚ ਅਤੇ ਅਪਰਾਧਿਕ ਨਿਆਂ ਪ੍ਰਕਿਰਿਆ ਦੇ ਦੌਰਾਨ ਪੀੜਿਤਾਂ ਨੂੰ ਸੂਚਨਾ, ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ।

ਬਜ਼ੁਰਗ ਦੁਰਵਿਹਾਰ ਕੀ ਹੈ

ਬਜ਼ੁਰਗ ਦੁਰਵਿਹਾਰ ਦੀਆਂ ਕਿਸਮਾਂ

ਬਜ਼ੁਰਗ ਦੁਰਵਿਹਾਰ, ਆਪਣੇ ਆਪ ਜਾਂ ਦੂਜਿਆਂ ਦੁਆਰਾ ਕੀਤੀ ਜਾਣ ਵਾਲੀ ਕਿਰਿਆ ਜਾਂ ਨਿਸ਼ਕਿਰਿਆ ਹੈ, ਜਿਹੜੀ ਕਿਸੇ ਬਜ਼ੁਰਗ ਦੀ ਸਿਹਤ ਅਤੇ ਖੁਸ਼ਹਾਲੀ ਨੂੰ ਖਤਰੇ ਵਿੱਚ ਪਾਂਉਦੀ ਹੈ।

ਬਜ਼ੁਰਗ ਦੁਰਵਿਹਾਰ ਦੀਆਂ ਆਮ ਕਿਸਮਾਂ ਵਿੱਚ ਸ਼ਾਮਿਲ ਹੈ:

 • ਵਿੱਤੀ
 • ਭਾਵਨਾਤਮਕ
 • ਸਰੀਰਕl
 • ਜਿਨਸੀ
 • ਬੇਧਿਆਨੀ
 • ਦਵਾਈਆਂ

ਪੀੜਿਤ ਆਮ ਤੌਰ ਤੇ ਇੱਕ ਸਮੇ ਵਿੱਚ ਇੱਕ ਤੋਂ ਵੱਧ ਕਿਸਮਾਂ ਦਾ ਦੁਰਵਿਹਾਰ ਝੇਲਦੇ ਹਨ। ਕਨੇਡਾ ਵਿੱਚ ਸਭ ਤੋਂ ਵੱਧ ਦੇਖੇ ਅਤੇ ਰਿਪੋਰਟ ਕੀਤੇ ਜਾਣ ਵਾਲੇ ਦੁਰਵਿਹਾਰ ਦੀਆਂ ਕਿਸਮਾਂ ਹਨ, ਵਿੱਤੀ ਅਤੇ ਭਾਵਨਾਤਮਕ।

ਕੋਈ ਵੀ ਸੀਨੀਅਰ ਚਾਹੇ ਕਿਸੇ ਵੀ ਲਿੰਗ, ਜਾਤ, ਰੰਗ, ਆਮਦਨ ਜਾਂ ਸਿੱਖਿਆ ਪ੍ਰਾਪਤ ਹੋਵੇ, ਉਹ ਬਜ਼ੁਰਗ ਦੁਰਵਿਹਾਰ ਦਾ ਸ਼ਿਕਾਰ ਹੋ ਸਕਦਾ ਹੈ।

ਬਜ਼ੁਰਗ ਦੁਰਵਿਹਾਰ ਅਕਸਰ ਪੀੜਿਤ ਦੇ ਕਿਸੇ ਜਾਣੇ ਪਛਾਣੇ ਵਿਅਕਤੀ ਜੋ, ਸ਼ਕਤੀ, ਵਿਸ਼ਵਾਸ ਜਾਂ ਅਧਿਕਾਰ ਪ੍ਰਾਪਤ ਹੈ,ਵੱਲੋਂ ਕੀਤਾ ਜਾਂਦਾ ਹੈ। ਬਜ਼ੁਰਗਾਂ ਉੱਪਰ ਲੱਗਭੱਗ 25% ਅਪਰਾਧ ਆਮਤੌਰ ਤੇ ਪਤੀ ਜਾਂ ਪਤਨੀ ਜਾਂ ਬਾਲਗ ਬੱਚੇ ਵੱਲੋਂ ਕੀਤਾ ਜਾਂਦਾ ਹੈ।

ਬਜ਼ੁਰਗ ਦੁਰਵਿਹਾਰ ਦੀ ਪਛਾਣ

ਸਮਾਜਿਕ ਇਕੱਲਤਾ ਬਜੁਰਗ ਦੁਰਵਿਵਹਾਰ ਦੀ ਸਥਿਤੀ ਵਿੱਚ ਬਹੁਤ ਸਾਰੇ ਖਤਰੇ ਦੇ ਕਾਰਨਾਂ ਵਿੱਚੋਂ ਇੱਕ ਹੈ। ਸਮਾਜਿਕ ਇਕੱਲਤਾ ਬਾਰੇ ਸਮਝ ਲਿਆਉਣ ਅਤੇ ਜਾਗਰੂਕਤਾ ਵਧਾਉਣ ਵਿੱਚ ਸਹਾਇਤਾ ਲਈ ਸਮਾਜਿਕ ਇਕੱਲਤਾ ਸਾਧਨ ਸਮੱਗਰੀ ਉਪਲੱਬਧ ਹੈ।

ਹੋਰ ਕਿਸਮਾਂ ਦੀ ਪਰਿਵਾਰਿਕ ਹਿੰਸਾ ਵਾਂਗੂ, ਬਜ਼ੁਰਗ ਦੁਰਵਿਹਾਰ ਨੂੰ ਸਮਝਣਾ ਗੁੰਝਲਦਾਰ ਹੈ। ਬਜ਼ੁਰਗ ਦੁਰਵਿਹਾਰ ਆਮ ਤੌਰ ਤੇ ਪੀੜਿਤ ਅਤੇ ਦੋਸ਼ੀ ਦੋਹਾਂ ਦੀ ਮਾਨਸਿਕ ਸਥਿਤੀ ਤੋਂ ਪ੍ਰਭਾਵਿਤ ਹੁੰਦਾ ਹੈ। ਇਹ ਕਾਰਕ ਇੱਸ ਤਰੀਕੇ ਨਾਲ ਹੁੰਦੇ ਹਨ ਜੋ ਸਥਿਤੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਤੇ ਨਿਰਭਰ ਕਰਦਾ ਹੈ।

ਬਜ਼ੁਰਗ ਦੁਰਵਿਹਾਰ ਦੀ ਆਮ ਪਛਾਣ

 • ਉਲਝਣ
 • ਡਿਪਰੈਸ਼ਨ ਜਾਂ ਬੇਚੈਨੀ
 • ਗੁੱਝੀਆਂ ਸੱਟਾਂ
 • ਸਾਫ ਸਫਾਈ ਵਿੱਚ ਬਦਲਾਅ
 • ਕੁਝ ਖਾਸ ਵਿਅਕਤੀਆਂ ਸਾਹਮਣੇ ਸਹਿਮ ਜਾਣਾ
 • ਪੈਸੇ ਬਾਰੇ ਗੱਲ ਕਰਦਿਆਂ ਚਿੰਤਾ ਜਾਂ ਡਰ

ਸਰੋਤ ਅਤੇ ਪ੍ਰਕਾਸ਼ਨ

ਵੀਡੀਓ

ਬਜ਼ੁਰਗ ਦੁਰਵਿਹਾਰ- ਚਿੰਨ ਜਾਣੋ ਅਤੇ ਚੁੱਪ ਤੋੜੋ

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਅੰਗਰੇਜ਼ੀ

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਫਰੈਂਚ

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਪਲੇਨਸ ਕਰੀ

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਪੰਜਾਬੀ

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਸਿੰਪਲੀਫਾਈਡ ਚਾਈਨੀਜ਼

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਸਪੈਨਿਸ਼

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਟੈਗਾਲੋਗ

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਬਲੈਕ ਫੁਟ

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਇਟਾਲੀਅਨ

ਬਜ਼ੁਰਗ ਦੁਰਵਿਹਾਰ ਤੱਥ ਸ਼ੀਟ- ਵਿਅਤਨਾਮੀਜ਼

ਵਿੱਤੀ ਦੁਰਵਿਹਾਰ ਰੋਕਥਾਮ- ਪਾਵਰ ਪੁਆਂਇਟ ਪਰੈਜ਼ੈਨਟੇਸ਼ਨ (.PPSX, 209 MB)

ਪ੍ਰਕਾਸ਼ਨ

ਅਲਬਰਟਾ ਵਿੱਚ ਬਜ਼ੁਰਗ ਦੁਰਵਿਹਾਰ ਨਾਲ ਨਜਿੱਠਣਾ: ਸਾਂਝੇ ਐਕਸ਼ਨ ਲਈ ਯੋਜਨਾ

ਬਜ਼ੁਰਗਾਂ ਦੇ ਵਿੱਤੀ ਦੁਰਵਿਹਾਰ ਦੀ ਤੱਥ ਸ਼ੀਟ

ਵਿੱਤੀ ਦੁਰਵਿਹਾਰ ਵਿੱਰੁਧ ਸੁਰੱਖਿਆ- ਬਜ਼ੁਰਗ ਅਲਬਰਟਾਵਾਸੀਆਂ ਲਈ ਗਾਈਡ

ਇਹ ਤੁਹਾਡਾ ਪੈਸਾ ਹੈ-ਰੈਕ ਕਾਰਡ

ਸੇਵਾਵਾਂ ਮੁਹੱਈਆ ਕਰਾਉਣ ਵਾਲਿਆਂ ਲਈ ਨਿਯਮ ਗਾਈਡ

ਬਜ਼ੁਰਗ ਦੁਰਵਿਹਾਰ ਲਈ ਸੇਵਾਵਾਂ ਮੁਹੱਈਆ ਕਰਾਉਣ ਵਾਲਿਆਂ ਦਾ ਸਕਰੀਨਿੰਗ ਗਾਈਡ

ਸਹਿਯੋਗੀ ਨਿਰਣਾ ਪ੍ਰਣਾਲੀ ਲਈ ਗਾਈਡ

ਰ ਗਿਵਿੰਗ ਦੇ ਪ੍ਰਭਾਵ ਸਮਝਣ ਲਈ ਸੇਵਾਵਾਂ ਮੁਹੱਈਆ ਕਰਾਉਣ ਲਈ ਗਾਈਡ

ਅੰਤਰ ਜਾਣੋ: ਬਜ਼ੁਰਗਾਂ ਨਾਲ ਬਦਸਲੂਕੀ, ਧੱਕੇਸ਼ਾਹੀ ਅਤੇ ਧੋਖਾਧੜੀ ਅਤੇ ਘੁਟਾਲਿਆਂ ਦੀ ਪਛਾਣ ਕਰਨਾ ਸਿੱਖੋ

ਬਜ਼ੁਰਗ ਕੈਨੇਡੀਅਨਾਂ ਨਾਲ ਦੁਰਵਰਤੋਂ ਬਾਰੇ 2015 ਦੇ ਕੌਮੀ ਪ੍ਰਚਲਨ ਅਧਿਐਨ ਦੇ ਨਤੀਜੇ

ਪਰਿਵਾਰਿਕ ਹਿੰਸਾ ਅਤੇ ਧੱਕੇਸ਼ਾਹੀ ਸਰਵੇ ਤੇ ਅਲਬਰਟਾ ਦਾ ਨਜੱਰੀਆ

ਸਮਾਜਿਕ ਇਕੱਲਤਾ ਸਾਧਨ ਸਮੱਗਰੀ

ਆਪਸੀ ਤਾਲਮੇਲ ਵਾਲਾ ਭਾਈਚਾਰਕ ਰਿਸਪੌਂਸ ਗ੍ਰਾਂਟ ਪ੍ਰੋਗਰਾਮ(ਕੋਆਰਡੀਨੇਟਿਡ ਕਮਿਊਨਿਟੀ ਰਿਸਪੌਂਸ ਗ੍ਰਾਂਟ ਪ੍ਰੋਗਰਾਮ)

ਸੰਖੇਪ ਜਾਣਕਾਰੀ

ਬਜ਼ੁਰਗ ਦੁਰਵਿਹਾਰ ਵਿਰੁੱਧ ਕਾਰਵਾਈ ਲਈ, ਆਪਸੀ ਤਾਲਮੇਲ ਵਾਲਾ ਭਾਈਚਾਰਕ ਰਿਸਪੌਂਸ ਗ੍ਰਾਂਟ ਪ੍ਰੋਗਰਾਮ(ਕੋਆਰਡੀਨੇਟਿਡ ਕਮਿਊਨਿਟੀ ਰਿਸਪੌਂਸ ਗ੍ਰਾਂਟ ਪ੍ਰੋਗਰਾਮ), ਆਪਸੀ ਤਾਲਮੇਲ ਵਾਲੇ ਭਾਈਚਾਰਕ ਗ੍ਰਾਂਟ ਮਾਡਲਾਂ ਦੇ ਵਿਕਾਸ ਅਤੇ ਵਾਧੇ ਵਿੱਚ ਸਹਿਯੋਗ ਕਰਦਾ ਹੈ।

ਰਿਸਪੌਂਸ ਮਾਡਲ ਰਾਹੀਂ, ਭਾਈਚਾਰੇ ਅਤੇ ਸਰਕਾਰੀ ਸੰਸਥਾਵਾਂ, ਸਹਿਯੋਗ ਅਤੇ ਸੇਵਾਵਾਂ ਵਿੱਚ ਤਾਲਮੇਲ ਕਰਕੇ ਅਤੇ ਖੇਤਰੀ ਪੱਧਰ ਤੇ ਬਜ਼ੁਰਗ ਦੁਰਵਿਹਾਰ ਵਿਰੁੱਧ ਜਵਾਬੀ ਕਾਰਵਾਈ ਲਈ ਆਪਣੀ ਸਮਰੱਥਾ ਵਧਾਉਣ ਲਈ ਕੰਮ ਕਰਦੀਆਂ ਹਨ।

ਭਾਗੀਦਾਰ ਸੰਸਥਾਵਾਂ ਵਿੱਚ ਸ਼ਾਮਿਲ ਹਨ, ਪਰ ਸੀਮਤ ਨਹੀਂ:

 • ਸੀਨੀਅਰ ਸੈਂਟਰਜ਼
 • ਪੁਲਿਸ ਅਤੇ ਪੀੜਿਤ ਸੇਵਾਵਾਂ
 • ਸਿਹਤ ਸੇਵਾਵਾਂ ਮੁਹੱਈਆ ਕਰਾਉਣ ਵਾਲੇ
 • ਪਰਿਵਾਰ ਅਤੇ ਭਾਈਚਾਰਕ ਸਹਿਯੋਗੀ ਸੇਵਾਵਾਂ
 • ਘਰ ਮੁਹੱਈਆ ਕਰਾਉਣ ਵਾਲੇ
 • ਆਦਿਵਾਸੀ ਸੰਸਥਾਵਾਂ
 • LGBTQ+-ਸੇਵਾਹਿੱਤ ਸੰਸਥਾਵਾਂ
 • ਸੱਭਿਆਚਾਰਕ ਅਤੇ ਪ੍ਰਵਾਸੀ ਸੇਵਾਹਿੱਤ ਸੰਸਥਾਵਾਂ

2014 ਤੋਂ, ਸਰਕਾਰ ਨੇ ਬਜ਼ੁਰਗ ਦੁਰਵਿਹਾਰ ਵਿਰੁੱਧ ਜਵਾਬੀ ਕਾਰਵਾਈ ਲਈ ਵਿਕਾਸ ਅਤੇ ਵਾਧੇ ਨੂੰ ਸਹਿਯੋਗ ਕਰਨ ਲਈ, 31 ਭਾਈਚਾਰਿਆਂ ਨੂੰ 3.6 ਮਿਲੀਅਨ ਡਾਲਰ ਮੁਹੱਈਆ ਕੀਤੇ। ਗ੍ਰਾਂਟ ਦੀ ਆਖਰੀ ਟਰਮ ਦਿਸੰਬਰ 31, 2018 ਵਿੱਚ ਖਤਮ ਹੋਵੇਗੀ।

ਸਾਧਨ

ਬਜ਼ੁਰਗ ਦੁਰਵਿਹਾਰ ਵਿਰੁੱਧ ਕਾਰਵਾਈ ਲਈ, ਆਪਸੀ ਤਾਲਮੇਲ ਵਾਲਾ ਭਾਈਚਾਰਕ ਰਿਸਪੌਂਸਪੈਂਫਲੇਟ(ਕੋਆਰਡੀਨੇਟਿਡ ਕਮਿਊਨਿਟੀ ਰਿਸਪੌਂਸ ਪੈਂਫਲੇਟ)

2017-18 ਦੇ ਗ੍ਰਾਂਟ ਪ੍ਰਾਪਤ ਕਰਤਾ ਦੇ ਨਿਚੋੜ ਦਾ ਪਿਛੋਕੜ

2017-18 ਦੇ ਗ੍ਰਾਂਟ ਪ੍ਰਾਪਤ ਕਰਤਾ ਦਾ ਨਿਚੋੜ (PDF, 85 KB)

2015-16 ਦੇ ਗ੍ਰਾਂਟ ਪ੍ਰਾਪਤ ਕਰਤਾ ਦਾ ਨਿਚੋੜ (PDF, 232 KB)

2014-15 ਦੇ ਗ੍ਰਾਂਟ ਪ੍ਰਾਪਤ ਕਰਤਾ ਦਾ ਨਿਚੋੜ (PDF, 56 KB)

ਸੰਸਾਰ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ(WEAAD)

ਸੰਸਾਰ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ ਹਰ ਸਾਲ ਜੂਨ 15 ਨੂੰ ਮਨਾਇਆ ਜਾਂਦਾ ਹੈ। ਸੰਸਾਰ ਭਰ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਇੱਸ ਦਿਨ ਬਜ਼ੁਰਗ ਦੁਰਵਿਹਾਰ ਪ੍ਰਤੀ ਜਾਗਰੂਕਤਾ ਵਧਾਉਣ ਲਈ ਸਮਾਗਮਾਂ ਦਾ ਆਯੋਜਨ ਕਰਦੀਆਂ ਹਨ।

ਅਸੀਂ ਤੁਹਾਨੂੰ ਸਰਕਾਰ, ਭਾਈਚਾਰਕ ਸੰਸਥਾਵਾਂ ਅਤੇ ਬਜ਼ੁਰਗਾਂ ਦੇ ਖੇਤਰ ਵਿੱਚ ਪੇਸ਼ੇਵਰਾਂ ਨਾਲ ਮਿਲ ਕੇ, ਆਪਣੇ ਭਾਈਚਾਰੇ ਜਾਂ ਸੰਸਥਾ ਵਿੱਚ WEAAD ਕਿਰਿਆ ਦੀ ਅਗਵਾਈ ਕਰਨ ਦਾ ਸੱਦਾ ਦਿੰਦੇ ਹਾਂ।

ਆਪਣੀ WEAAD ਕਿਰਿਆ ਦੀ ਯੋਜਨਾ ਅਤੇ ਪ੍ਰਸਾਰ ਵਿੱਚ ਸਹਾਇਤਾ ਲਈ ਸੰਸਾਰ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ ਪੋਸਟਰ ਅਤੇ ਸਾਧਨ ਟੂਲ ਕਿੱਟ ਵਰਤੋ।

ਸੰਪਰਕ ਕਰੋ

ਅਲਬਰਟਾ ਸੀਨੀਅਰਜ਼ ਅਤੇ ਹਾਊਸਿੰਗ ਭਾਈਚਾਰਕ ਉੱਧਮਾਂ ਨਾਲ ਸੰਪਰਕ ਕਰਨ ਲਈ:

elderabuseinfo@gov.ab.ca ਤੇ ਈਮੇਲ ਕਰੋ।