ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

24 ਘੰਟੇ ਸਹਾਇਤਾ

ਜੇਕਰ ਤੁਹਾਡਾ ਕੋਈ ਜਾਣਕਾਰ ਫੌਰੀ ਖਤਰੇ ਵਿੱਚ ਹੈ ਤਾਂ 911 ਤੇ ਕਾਲ ਕਰੋ। ਪਰਿਵਾਰਿਕ ਹਿੰਸਾ ਇੱਕ ਜੁਰਮ ਹੈ।

ਪਰਿਵਾਰਿਕ ਹਿੰਸਾ ਸੂਚਨਾ ਲਾਈਨ: ਅਗਿਆਤ ਰੂਪ ਵਿੱਚ 170 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਸਹਾਇਤਾ ਲਈ 310-1818 ਤੇ ਕਾਲ ਕਰੋ ਜਾਂ ਹੋਰ ਸਹਾਇਤਾ ਲੱਭੋ

ਪਰਿਵਾਰਿਕ ਹਿੰਸਾ ਵਿੱਚ ਸਰੀਰਕ, ਮੌਖਿਕ, ਭਾਵਨਾਤਮਕ, ਵਿੱਤੀ ਅਤੇ ਜਿਨਸੀ ਦੁਰਵਿਹਾਰ, ਬੇਧਿਆਨੀ, ਪਿੱਛਾ ਕਰਨਾ ਜਾਂ ਹੋਰ ਲੋਕਾਂ ਨੂੰ ਮਿਲਣ ਤੋਂ ਰੋਕਣਾ ਜਾਂ ਧੱਕੇ ਨਾਲ ਇੱਕ ਸਥਾਨ ਤੇ ਰੱਖਣਾ ਆਦਿ ਸ਼ਾਮਿਲ ਹਨ।

ਜੇਕਰ ਤੁਸੀਂ ਛੱਡਣ ਦਾ ਫੈਸਲਾ ਲੈ ਲਿਆ

ਅਪਮਾਨਜਨਕ ਰਿਸ਼ਤੇ ਨੂੰ ਖਤਮ ਕਰਨਾ ਖਤਰਨਾਕ ਹੋ ਸਕਦਾ ਹੈ ਭਾਵੇਂ ਤੁਸੀਂ ਉਸ ਵਿਅਕਤੀ ਨਾਲ ਰਹਿੰਦੇ ਹੋ ਜਾਂ ਨਹੀਂ। ਤੁਸੀਂ ਰਿਸ਼ਤਾ ਖਤਮ ਕਰਨ ਜਾਂ ਇਸ ਵਿੱਚੋਂ ਨਿਕਲਣ ਲਈ ਇੱਕ ਸੁਰੱਖਿਆ ਯੋਜਨਾ ਬਣਾ ਸਕਦੇ ਹੋ। ਆਪਣੀ ਸੁਰੱਖਿਆ ਯੋਜਨਾ ਬਨਾਉਣ ਲਈ ਇਹ ਕਦਮ ਚੁੱਕੋ:

ਆਪਣੇ ਕਿਸੇ ਵਿਸ਼ਵਾਸਪਾਤਰ ਨਾਲ ਗੱਲ ਕਰੋ

 • ਉਨਾਂ ਨੂੰ ਆਪਣੇ ਨਾਲ ਹੋ ਰਹੇ ਦੁਰਵਿਹਾਰ ਬਾਰੇ ਦੱਸੋ।
 • ਸੁਰੱਖਿਅਤ ਰਹਿਣ ਵਿੱਚ ਉਹ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ, ਬਾਰੇ ਗੱਲਬਾਤ ਕਰੋ।
 • ਤੁਸੀਂ ਭਾਵੇ ਦੁਰਵਿਹਾਰ ਨੂੰ ਆਪਣੇ ਤੱਕ ਰੱਖਣਾ ਚਾਹ ਸਕਦੇ ਹੋ ਪਰੰਤੂ ਜਦੋਂ ਤੁਹਾਡੇ ਘਰ ਤੋਂ ਬਾਹਰ ਲੋਕ ਦੁਰਵਿਹਾਰ ਬਾਰੇ ਜਾਣ ਜਾਂਦੇ ਹਨ ਜਾਂ ਉਹ ਤੁਹਾਨੂੰ, ਤੁਹਾਡੇ ਬੱਚਿਆਂ ਅਤੇ ਤੁਹਾਡੇ ਪਾਲਤੂਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਕ ਹੋ ਸਕਦੇ ਹਨ।
 • ਪਰਿਵਾਰਿਕ ਹਿੰਸਾ ਸੂਚਨਾ ਲਾਈਨ ਤੁਹਾਡੀ ਸੁਰੱਖਿਆ ਯੋਜਨਾ ਵਿੱਚ ਅਤੇ ਅਪਮਾਨਜਨਕ ਸਥਿਤੀ ਵਿੱਚੋਂ ਨਿਕਲਣ ਲਈ ਕਿਸੇ ਵੀ ਤਰਾਂ ਦੀ ਸਹਾਇਤਾ ਪ੍ਰਦਾਨ ਕਰ ਸਕਦੀ ਹੈ। ਅਗਿਆਤ ਰੂਪ ਵਿੱਚ 170 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਸਹਾਇਤਾ ਲਈ 310-1818 ਤੇ ਕਾਲ ਕਰੋ ਜਾਂ ਤੁਹਾਡੀਆਂ ਲੋੜਾਂ ਅਨੁਸਾਰ ਹੋਰ ਸਹਾਇਤਾ ਲੱਭੋ ਅਤੇ ਸਾਧਨਾਂਤੇ ਜਾਓ।

ਆਪਣੀ ਨਿਕਾਸ ਰਣਨੀਤੀ ਦੀ ਯੋਜਨਾ ਬਣਾਓ

 • ਜਲਦਬਾਜੀ ਵਿੱਚ ਛੱਡਣ ਦੀ ਲੋੜ ਪੈਣ ਤੇ ਫੈਸਲਾ ਕਰੋ ਕਿ ਤੁਸੀਂ ਅਤੇ ਤੁਹਾਡੇ ਬੱਚੇ ਕਿੱਥੇ ਜਾ ਸਕਦੇ ਹੋ। ਅਜਿਹੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਜਾਣ ਤੋਂ ਪਰਹੇਜ਼ ਕਰੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਦੁਰਵਿਹਾਰੀ ਪਹੁੰਚ ਸਕਦਾ ਹੈ। ਉਹ ਹਰੇਕ ਸਬੰਧੀ ਲਈ ਖਤਰਨਾਕ ਹੋ ਸਕਦਾ ਹੈ। ਆਪਣੇ ਨੇੜੇ ਸਥਿਤ ਅਪਾਤਕਾਲ ਸ਼ਰਨਸ਼ਥਾਨ ਬਾਰੇ ਸੋਚੋ।
 • ਕਿਸੇ ਦੇ ਘਰ ਜਾਣ ਦੀ ਯੋਜਨਾ ਬਣਾ ਰਹੇ ਹੋ ਜਾਂ ਇਹ ਸਮਾਂ ਰਹਿੰਦੇ ਪੂਰੀ ਕਰੋ। ਜੇਕਰ ਤੁਸੀਂ ਬਿਨਾਂ ਸੂਚਨਾ ਦਿੱਤੇ ਪਹੁੰਚੋਗੇ ਤਾਂ ਉਹਨਾਂ ਨੂੰ ਤੁਹਾਨੂੰ ਰੱਖਣ ਬਾਰੇ ਪਤਾ ਹੋਵੇ, ਦਰਵਾਜਾ ਲੌਕ ਕਰਕੇ ਬਾਕੀ ਪ੍ਰਸ਼ਨ ਬਾਅਦ ਵਿੱਚ ਪੁੱਛਣਗੇ।
 • ਆਪਣੇ ਪਾਲਤੂਆਂ ਦੇ ਰਹਿਣ ਦਾ ਪ੍ਰਬੰਧ ਵੀ ਕਰੋ। ਅਲਬਰਟਾ SPCA ਦਾ ਪਾਲਤੂਆਂ ਨੂੰ ਸੁਰੱਖਿਅਤ ਰੱਖਣ ਦਾ ਪ੍ਰੋਗਰਾਮ ਸਹਾਇਕ ਹੋ ਸਕਦਾ ਹੈ।
 • 24 ਘੰਟੇ ਖੁੱਲੇ ਸੁਰੱਖਿਅਤ ਸਥਾਨਾਂ ਬਾਰੇ ਪਤਾ ਕਰੋ ਜਿੱਥੇ ਤੁਸੀਂ ਸਹਾਇਤਾ ਪੁੱਜਣ ਤੱਕ ਸੁਰੱਖਿਅਤ ਰਹਿ ਸਕੋ।
 • ਬੱਚਿਆਂ ਨਾਲ ਨਿਕਲ਼ਣ ਬਾਰੇ ਕਦੋਂ ਗੱਲ ਕਰਨੀ ਹੈ, ਦਾ ਵੀ ਫੈਸਲਾ ਲਓ।
 • ਆਪਣੇ ਨਾਲ ਲਿਜਾਣ ਲਈ ਪੈਸੇ ਅਤੇ ਭਾਨ ਲਕੋ ਕੇ ਰੱਖ ਲਓ। ਜੇ ਸੰਭਵ ਹੈ ਤਾਂ ਆਪਣਾ ਬੈਂਕ ਅਕਾਂਊਟ ਖੋਲੋ।
 • ਜੇਕਰ ਤੁਸੀਂ ਆਪਣੀ ਕਿਰਾਏ ਦੀ ਲੀਜ਼ ਖਤਮ ਕਰਨਾ ਚਾਂਹੁਦੇ ਹੋ ਤਾਂ ਜੁਰਮਾਨੇ ਤੋਂ ਬਚਣ ਲਈ ਇੱਕ ਸੁਰੱਖਿਅਤ ਸਥਾਨ ਸਰਟੀਫਿਕੇਟ ਲਓ
 • ਅਪਮਾਨਜਨਕ ਸਥਿਤੀ ਨੂੰ ਛੱਡਣ ਅਤੇ ਸੁਰੱਖਿਅਤ ਹੋਣ ਲਈ, ਨਵੀਂ ਰਿਹਾਇਸ਼ ਦੇ ਪ੍ਰਬੰਧ ਲਈ ਜਾਂ ਨਵਾਂ ਜੀਵਨ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਲਓ

ਆਪਣਾ ਬੈਗ ਪੈਕ ਕਰੋ

 • ਇੱਕ ਐਮਰਜੈਂਸੀ ਬੈਗ ਪਛਾਣ ਪੱਤਰ, ਜਰੂਰੀ ਦਸਤਾਵੇਜ਼ ਅਤੇ ਘਰ ਛੱਡਣ ਲਈ ਲੁੜੀਂਦੀਆਂ ਚੀਜਾਂ ਨਾਲ ਪੈਕ ਕਰੋ।
 • ਬੈਗ ਨੂੰ ਅਜਿਹੀ ਥਾਂ ਤੇ ਲੁਕਾ ਦਿਓ ਜਿੱਥੋਂ ਤੁਸੀਂ ਜਲਦੀ ਨਾਲ ਚੁੱਕ ਸਕੋ ਜਾਂ ਕਿਸੇ ਵਿਸ਼ਵਾਸ ਪਾਤਰ ਜਾਂ ਕਿਸੇ ਸ਼ਰਨਸ਼ਥਾਨ ਤੇ ਰੱਖ ਦਿਓ।
 • ਆਪਣੇ ਅਤੇ ਆਪਣੇ ਬੱਚਿਆਂ ਲਈ ਚੀਜਾਂ ਪੈਕ ਕਰੋ।
  • oਨਕਦੀ, ਡੈਬਿਟ ਅਤੇ ਕ੍ਰੈਡਿਟ ਕਾਰਡ
  • oਸਿਹਤ ਸੰਭਾਲ ਕਾਰਡ
  • oਡਰਾਈਵਰ ਲਾਈਸੈਂਸ ਅਤੇ ਪਾਸਪੋਰਟ
  • oਜਨਮ ਸਰਟੀਫਿਕੇਟ
  • oਸੋਸ਼ਲ ਇੰਨਸ਼ੋਰੈਂਸ ਕਾਰਡ
  • oਮੂਲ ਨਿਵਾਸੀ ਸਟੇਟੱਸ ਕਾਰਡ
  • oਹਿਰਾਸਤ ਦੇ ਆਦੇਸ਼, ਰੋਕਣ ਦੇ ਆਦੇਸ਼, ਐਮਰਜੈਂਸੀ ਸੁਰੱਖਿਆ ਹੁਰਕਮ, ਅਦਾਲਤ ਦੇ ਆਦੇਸ਼ਾਂ ਦੀਆਂ ਕਾਪੀਆਂ।
  • oਇੰਮੀਗਰੇਸ਼ਨ ਜਾਂ ਵਰਕ ਪਰਮਿਟ ਦੇ ਦਸਤਾਵੇਜ਼ ਅਤੇ ਵੀਜਾ
  • oਵਿਆਹ ਦਾ ਲਾਇਸੈਂਸ ਜਾਂ ਤਲਾਕ ਦੇ ਕਾਗਜ਼(ਡਿਕਰੀ)
  • oਤੁਹਾਡੀ, ਤੁਹਾਡੇ ਬੱਚਿਆਂ ਅਤੇ ਦੁਰਵਿਹਾਰ ਕਰਨ ਵਾਲਿਆਂ ਦੀਆਂ ਤਾਜੀਆਂ ਫੋਟੋਆਂ
  • oਨੁਸਖੇ(ਪ੍ਰੱਸਕ੍ਰਿਪਸ਼ਿਨ) ਦੀਆਂ ਦਵਾਈਆਂ ਅਤੇ ਆਮ ਦਵਾਈਆਂ
  • oਚਾਬੀਆਂ(ਘਰ, ਕਾਰ, ਕੰਮ, ਤਿਜੋਰੀ)
  • oਵਾਧੂ ਕੱਪੜੇ
  • oਬੱਚਿਆਂ ਦਾ ਫਾਰਮੂਲਾ ਦੁੱਧ, ਭੋਜਨ ਅਤੇ ਡਾਈਪਰ
  • ਤੁਹਾਡੇ ਵਿਸ਼ਵਾਸਪਾਤਰ ਲੋਕਾਂ ਦੀ ਸੰਪਰਕ ਜਾਣਕਾਰੀ

ਆਵਾਜਾਈ ਦਾ ਸਾਧਨ ਤਿਆਰ ਰੱਖੋ

 • ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਕਾਰ ਦੀਆਂ ਚਾਬੀਆਂ ਅਤੇ ਕਾਰ ਵਿੱਚ ਗੈਸ ਹੈ, ਬੱਸ ਦੀਆਂ ਟਿਕਟਾਂ, ਜਾਂ ਯਾਤਾਯਾਤ ਦਾ ਕੋਈ ਹੋਰ ਸਾਧਨ ਹਨ ਜਿਵੇਂ ਕਿ ਕਿਸੇ ਦੋਸਤ ਵੱਲੋਂ ਸਹਾਇਤਾ ਆਦਿ ਉਪਲੱਬਧ ਹੈ।
 • ਤੁਹਾਨੂੰ ਆਪਣੇ ਯੋਜਨਾਬੱਧ ਸਥਾਨ ਤੇ ਪਹੁੰਚਣ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਇਕ ਨਕਸ਼ਾ, ਗੂਗਲ ਮੈਪ ਅਤੇ ਫ਼ੋਨ ਨੰਬਰ ਸੌਖੇ ਥਾਂ ਤੇ ਰੱਖੋ।

ਆਪਣੇ ਬੱਚਿਆਂ ਨਾਲ ਗੱਲ ਕਰੋ

 • ਆਪਣੇ ਬੱਚਿਆਂ ਨਾਲ ਵਾਪਰ ਰਹੇ ਹਲਾਤਾਂ ਬਾਰੇ ਗੱਲ ਕਰੋ। ਸੱਭ ਕੁੱਝ ਸਹੀ ਹੋਣ ਦਾ ਵਿਖਾਵਾ ਕਰਨ ਦੀ ਕੋਸ਼ਿਸ਼ ਨਾ ਕਰੋ।
 • ਉਨ੍ਹਾਂ ਨੂੰ ਇਹ ਸਮਝਾਉਣ ਵਿੱਚ ਸਹਾਇਤਾ ਕਰੋ ਕਿ ਵੱਡਿਆਂ ਦੇ ਆਪਸੀ ਮੱਤਭੋਦ ਲਈ ਉਹ ਦੋਸ਼ੀ ਨਹੀਂ ਹਨ ਅਤੇ ਦੁਰਵਿਹਾਰ ਵਾਲੀ ਸਥਿਤੀ ਵਿੱਚ ਉਨਾਂ ਦਾ ਕੋਈ ਦੋਸ਼ ਨਹੀਂ ਹੈ।
 • ਤੁਹਾਡੇ ਨਿਕਲਣ ਦਾ ਫੈਸਲਾ ਲੈਣ ਤੇ ਤੁਹਾਡੇ ਬੱਚਿਆਂ ਨੇ ਕੀ ਕਰਨਾ ਹੈ ਇਸਦੀ ਜਾਣਕਾਰੀ ਯਕੀਨੀ ਬਣਾਓ।

ਘਟਨਾਵਾਂ ਨੂੰ ਲਿਖ ਕੇ ਰੱਖੋ

 • ਜੇ ਸੰਭਵ ਹੋਵੇ ਤਾਂ ਕਿਸੇ ਵੀ ਹਿੰਸਕ, ਬਦਸਲੂਕੀ, ਪ੍ਰੇਸ਼ਾਨੀ ਅਤੇ ਪਿੱਛਾ ਕਰਨ ਦੀਆਂ ਦੀਆਂ ਘਟਨਾਵਾਂ ਦਾ ਰਿਕਾਰਡ ਰੱਖੋ।
 • ਘਟਨਾ ਅਤੇ ਇੰਨਾਂ ਦੇ ਵਾਪਰਨ ਦੇ ਵੇਰਵੇ ਸਮੇਂ ਅਤੇ ਮਿਤੀ ਨਾਲ ਲਿਖ ਕੇ ਰੱਖੋ।

ਸੰਪਰਕ ਬੰਦ ਕਰੋ

 • ਦੁਰਵਿਹਾਰ ਕਰਨ ਵਾਲੇ ਸਾਥੀ, ਜਿਸ ਨਾਲ ਤੁਸੀਂ ਨਹੀਂ ਰਹਿੰਦੇ ਨੂੰ ਇਕ ਸਪੱਸ਼ਟ ਸੰਦੇਸ਼ ਦਿਓ ਕਿ ਤੁਸੀਂ  ਉਸਦਾ ਤੁਹਾਡੇ, ਤੁਹਾਡੇ ਪਰਿਵਾਰ ਅਤੇ ਦੋਸਤਾਂ ਨਾਲ ਸਾਰੇ ਸੰਪਰਕ ਖਤਮ ਕਰਨਾ ਚਾਂਹੁਦੇ ਹੋ।
 • ਇਹ ਸੰਦੇਸ਼ ਦੇਣ ਤੋਂ ਬਾਅਦ ਦੁਰਵਿਹਾਰ ਕਰਨ ਵਾਲੇ ਸਾਥੀ ਜਾਂ ਪਿੱਛਾ ਕਰਨ ਵਾਲੇ(ਸਟਾਕਰ) ਨਾਲ ਕੋਈ ਸੰਪਰਕ ਨਾ ਰੱਖੋ।
 • ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਨਾਲ ਰਹਿਣ ਵਾਲਿਆਂ ਨਾਲ ਦੁਰਵਿਵਹਾਰ ਕਰਨ ਵਾਲੇ ਦਾ ਸੰਪਰਕ ਨਾ ਰੱਖੋ।
 • ਐਮਰਜੈਂਸੀ ਰੋਕਣ ਅਤੇ ਸੁਰੱਖਿਆ ਦੇ ਆਦੇਸ਼ਾਂ ਬਾਰੇ ਪਤਾ ਲਗਾਉਣ ਲਈ ਆਪਣੀ ਸਥਾਨਕ ਪੁਲਿਸ ਸੇਵਾ ਜਾਂ ਪੀੜਤ ਸੇਵਾਵਾਂ ਇਕਾਈ ਨਾਲ ਸੰਪਰਕ ਕਰੋ।
 • ਜੇਕਰ ਤੁਹਾਡੇ ਬੱਚੇ ਹਨ ਤਾਂ ਬੱਚਿਆਂ ਦਾ ਕਬਜਾ ਲੈਣ ਲਈ ਅਪੀਲ ਦਾਇਰ ਕਰਨ ਬਾਰੇ ਕਾਨੂੰਨੀ ਸਲਾਹ ਲੈਣ ਸਬੰਧੀ ਫੈਸਲਾ ਕਰੋ।
 • ਜੇਕਰ ਤੁਸੀਂ ਨਿਕਲਣ ਤੋਂ ਬਾਅਦ ਇਕੱਲੇ ਜਾਣ ਤੋਂ ਡਰਦੇ ਹੋ ਤਾਂ ਪੁਲਿਸ ਨੂੰ ਤੁਹਾਨੂੰ ਵਾਪਸ ਆਪਣੇ ਘਰ ਲੈ ਜਾਣ ਲਈ ਕਹੋ।

ਜੇਕਰ ਤੁਸੀਂ ਰਹਿਣ ਦਾ ਫੈਸਲਾ ਕਰਦੇ ਹੋ

ਜੇ ਤੁਸੀਂ ਦੁਰਵਿਹਾਰ ਕਰਨ ਵਾਲੇ ਸਾਥੀ ਨਾਲ ਆਪਣੇ ਰਿਸ਼ਤੇ ਨੂੰ ਜਾਰੀ ਰੱਖਣ ਦਾ ਫੈਸਲਾ ਲੈਂਦੇ ਹੋ, ਤਾਂ ਸੁਰੱਖਿਅਤ ਰਹਿਣ ਲਈ ਇਨ੍ਹਾਂ ਸੁਝਾਵਾਂ ਦਾ ਪਾਲਣ ਕਰੋ:

 • ਵਿਅਕਤੀ ਦੇ ਮੂਡ ਅਤੇ ਵਿਵਹਾਰਾਂ ਵਿੱਚ ਤਬਦੀਲੀਆਂ ਵੱਲ ਧਿਆਨ ਦਿਓ।
 • ਜਦੋਂ ਕੋਈ ਦੁਰਵਿਹਾਰ ਵਾਲੀ ਜਾਂ ਹਿੰਸਕ ਸਥਿਤੀ ਵਾਪਰਦੀ ਹੈ ਤਾਂ ਬਾਹਰਲੇ ਪਾਸੇ ਖਿੜਕੀ ਜਾਂ ਦਰਵਾਜ਼ੇ ਵਾਲੇ ਸੁਰੱਖਿਅਤ ਕਮਰੇ ਵਿੱਚ ਜਾਓ।
 • ਰਸੋਈ ਅਤੇ ਗੈਰੇਜ ਵਿਚ ਮੱਤਭੇਦ ਤੋਂ ਬਚੋ ਕਿਉਕੀ ਉਥੇ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਹਨ ਜਿੰਨਾਂ ਨੂੰ ਹਥਿਆਰਾਂ ਵਾਂਗ ਵਰਤਿਆ ਜਾ ਸਕਦਾ ਹੈ।
 • ਆਪਣੇ ਬੱਚਿਆਂ ਅਤੇ ਹੋਰਾਂ ਨੂੰ ਉਹ ਕਮਰਾ ਜਾਂ ਘਰ ਛੱਡਣ ਸਬੰਧੀ ਸਿਖਲਾਈ ਦਿਓ ਜਿੱਥੇ ਦੁਰਵਿਵਹਾਰ ਜਾਂ ਹਿੰਸਾ ਵਾਪਰ ਰਹੀ ਹੈ ਅਤੇ ਜਦੋਂ ਉਹ ਦੁਰਵਿਵਹਾਰ ਕਰਨ ਵਾਲੇ ਦੀ ਨਜ਼ਰ ਤੋਂ ਪਰੇ ਹਨ ਤਾਂ 911 ਤੇ ਕਾਲ ਕਰਨ ਬਾਰੇ ਦੱਸੋ।
 • ਇੱਕ ਬੈਗ ਪੈਕ ਕਰਕੇ ਅਜਿਹੀ ਥਾਂ ਤੇ ਲੁਕੋ ਕੇ ਰੱਖੋ ਜਿੱਥੇ ਦੁਰਵਿਵਹਾਰ ਕਰਨ ਵਾਲਾ ਉਸਨੂੰ ਨਾਂ ਲੱਭ ਸਕੇ ਪਰ ਤੁਸੀਂ ਇਸਨੂੰ ਆਸਾਨੀ ਨਾਲ ਲੈ ਸਕੋ।
 • ਪੁਲਿਸ ਨੂੰ ਤੁਹਾਨੂੰ ਲੈ ਜਾਣ ਲਈ ਕਹੋ।

ਆਪਣੇ ਆਨਲਾਈਨ ਰਾਹ ਸੁਰੱਖਿਅਤ ਕਰੋ

ਦੁਰਵਿਵਹਾਰ ਕਰਨ ਵਾਲੇ, ਸਟਾਕਰ ਅਤੇ ਹੋਰ ਅਪਰਾਧੀ ਤੁਹਾਡੀਆਂ ਆਨਲਾਈਨ ਗਤੀਵਿਧੀਆਂ ਦੁਆਰਾ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਸੰਪਰਕ ਕਰ ਸਕਦੇ ਹਨ। ਜਦੋਂ ਤੁਸੀਂ ਵੈਬਸਾਈਟਾਂ ਤੇ ਜਾਂਦੇ ਹੋ, ਆਨਲਾਈਨ ਖਰੀਦਾਰੀ ਕਰਦੇ ਹੋ ਜਾਂ ਈਮੇਲ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਸੁਰੱਖਿਅਤ ਰਹਿਣ ਲਈ ਤੁਸੀਂ ਕੁਝ ਉਪਾਅ ਕਰ ਸਕਦੇ ਹੋ।

ਵੈੱਬ ਬਰਾਊਜ਼ਿੰਗ

ਤੁਹਾਡੇ ਕੰਪਿਊਟਰ ਜਾਂ ਮੋਬਾਈਲ ਤੇ ਜਾਣਕਾਰੀ ਨੂੰ ਸਟੋਰ ਹੋਣ ਤੋਂ ਰੋਕਣ ਦੇ ਤਰੀਕੇ ਹਨ। ਉਹਨਾਂ ਵਿੱਚ ਸ਼ਾਮਲ ਹਨ:

ਈ-ਮੇਲ

ਦੁਰਵਿਵਹਾਰ ਕਰਨ ਵਾਲੇ ਜਾਂ ਉਹ ਵਿਅਕਤੀ ਜਿਸਤੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਦੁਆਰਾ ਅਣਚਾਹੇ ਈਮੇਲ ਰੋਕਣ ਵਿੱਚ ਸਹਾਇਤਾ ਲਓ:

 • ਚਾਲੂ ਈਮੇਲ ਖਾਤਿਆਂ ਦੀ ਵਰਤੋਂ ਨਾ ਕਰਨਾ ਅਤੇ ਦੁਰਵਿਵਹਾਰ ਕਰਨ ਵਾਲੇ ਵੱਲੋਂ ਕੋਈ ਵੀ ਤੰਗ ਕਰਨ ਵਾਲੀਆਂ ਈਮੇਲਾਂ ਨੂੰ ਪੁਲਿਸ ਨੂੰ ਦੇਣ ਲਈ ਸੇਵ ਕਰਕੇ ਰੱਖਣਾ।
 • ਅਜਿਹੇ ਯੂਜ਼ਰਨੇਮ ਨਾਲ ਨਵਾਂ ਈਮੇਲ ਖਾਤਾ ਬਣਾਉਣਾ ਜਿਸ ਨਾਲ ਕੋਈ ਤੁਹਾਡੀ ਪਛਾਣ ਨਾ ਕਰ ਸਕੇ ਅਤੇ ਆਪਣੇ ਆਪ ਨੂੰ ਇੱਕ ਟੈਸਟ ਈਮੇਲ ਭੇਜਕੇ ਇਹ ਯਕੀਨੀ ਬਣਾਉਣਾ ਕਿ ਤੁਹਾਡਾ ਅਸਲ ਨਾਮ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ।
 • ਆਪਣਾ ਮੌਜੂਦਾ ਪਾਸਵਰਡ ਬਦਲਣਾ ਅਤੇ ਇੱਕ ਨਵਾਂ ਬਣਾਉਣਾ ਜਿਸਦਾ ਪਤਾ ਲਗਾਉਣਾ ਮੁਸ਼ਕਲ ਹੋਵੇ।
 • ਨਵੇਂ ਈਮੇਲ ਦੀ ਵਰਤੋਂ ਸਿਰਫ ਆਪਣੇ ਵਿਸ਼ਵਾਸਪਾਤਰਾਂ ਨਾਲ ਹੀ ਕਰਨੀ ਅਤੇ ਉਨ੍ਹਾਂ ਨੂੰ ਦੁਰਵਿਵਹਾਰ ਕਰਨ ਵਾਲੇ ਨਾਲ ਤੁਹਾਡੇ ਬਾਰੇ ਕੋਈ ਜਾਣਕਾਰੀ ਸਾਂਝੀ ਨਾ ਕਰਨ ਲਈ ਕਹਿਣਾ।

ਸੋਸ਼ਲ ਮੀਡੀਆ

ਸੁਰੱਖਿਅਤ ਰਹਿਣ ਲਈ ਸੋਸ਼ਲ ਮੀਡੀਆ ਦੀ ਕਿਵੇਂ ਵਰਤੋਂ ਕਰਦੇ ਹੋ ਵਿੱਚ ਇਸ ਦੁਆਰਾ ਤਬਦੀਲੀ ਲਿਆਓ:

 • ਸੋਸ਼ਲ ਮੀਡੀਆ ਸਾਈਟਾਂ ਜਿਵੇਂ ਕਿ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਪਿਨਟੇਰਸ, ਲਿੰਕਡਇਨ ਆਦਿ ਤੇ ਨਵੇਂ ਖਾਤੇ ਬਣਾਉਣ ਲਈ ਨਵੀਂ ਈਮੇਲ ਦੀ ਵਰਤੋਂ ਕਰਨੀ।
 • ਅਜਿਹਾ ਯੂਜ਼ਰਨੇਮ ਚੁਣੋ ਜਿਸ ਨਾਲ ਕੋਈ ਤੁਹਾਡੀ ਪਛਾਣ ਨਾ ਕਰ ਸਕੇ।
 • ਆਪਣੀਆਂ ਫੋਟੋਆਂ ਜਾਂ ਅਜਿਹੀਆਂ ਫੋਟੋਆਂ ਦੀ ਵਰਤੋਂ ਨਾ ਕਰਨਾ ਜਿਸ ਨਾਲ ਤੁਹਾਡੀ ਪਛਾਣ ਹੋ ਸਕੇ।
 • ਆਪਣੇ ਅਕਾਊਟ ਸੈਟਿੰਗ ਨੂੰ ਪ੍ਰਾਈਵੇਟ ਕਰਨਾ ਤਾਂ ਕਿ ਸਿਰਫ ਦੋਸਤ(ਫਰੈਂਡਜ਼) ਹੀ ਤੁਹਾਨੂੰ ਵੇਖ ਸਕਣ।
 • ਫਰੈਂਡਜ਼ ਐਡ ਕਰਨ ਸਮੇ ਸਾਵਧਾਨੀ ਵਰਤੋ ਤਾਂ ਜੋ ਦੁਰਵਿਹਾਰ ਕਰਨ ਵਾਲੇ ਦੇ ਪਰਿਵਾਰਕ ਮੈਂਬਰ ਕਿਸੇ ਦੋਸਤ ਦੇ ਲੌਗਿਨ ਰਾਹੀਂ ਤੁਹਾਡੇ ਖਾਤੇ ਤੱਕ ਪਹੁੰਚ ਪ੍ਰਾਪਤ ਨਾਂ ਕਰ ਸਕਣ।
 • ਲੋਕੋਸ਼ਨ ਫੰਕਸ਼ਨ ਨੂੰ ਬੰਦ ਕਰਨਾ ਜੋ ਇਹ ਦਰਸਾਉਂਦਾ ਹੈ ਕਿ ਜਦੋਂ ਤੁਸੀਂ ਪੋਸਟ ਸਮੇ ਕਿੱਥੇ ਹੋ।
 • ਮੋਬਾਈਲ ਤੇ ਬਲੂਟੁੱਥ ਫੰਕਸ਼ਨ ਨੂੰ ਬੰਦ ਕਰਨਾ।

ਆਨਲਾਈਨ ਖਰੀਦਾਰੀ

ਦੁਰਵਿਵਹਾਰ ਕਰਨ ਵਾਲੇ ਨੂੰ ਤੁਹਾਡੇ ਵੱਲੋਂ ਭੁਗਤਾਨ ਅਤੇ ਪ੍ਰਾਪਤ ਕਰਨ ਦੀ ਜਾਣਕਾਰੀ ਤੱਕ ਪਹੁੰਚ ਕਰਨ ਤੋਂ ਰੋਕਣ ਵਿੱਚ ਸਹਾਇਤਾ ਲਓ:

 • ਆਨਲਾਈਨ ਖਰੀਦਾਰੀ ਲਈ ਵਰਤੇ ਜਾਂਦੇ ਸਾਰੇ ਖਾਤਿਆਂ ਨੂੰ ਬੰਦ ਕਰਨਾ।
 • ਤੁਹਾਡੇ ਨਵੇਂ ਈਮੇਲ ਅਤੇ ਸੁਰੱਖਿਅਤ ਪਾਸਵਰਡ ਨਾਲ ਨਵੇਂ ਖਾਤੇ ਖੋਲ੍ਹਣਾ।

ਸੰਪਰਕ

ਪਰਿਵਾਰਕ ਹਿੰਸਾ ਜਾਣਕਾਰੀ ਲਾਈਨ ਨਾਲ ਸੰਪਰਕ ਲਈ:

ਸਮਾਂ: 24/7 ਸਾਲ ਭਰ
ਟੋਲ ਫ੍ਰੀ: 310-1818 (ਅਲਬਰਟਾ ਵਿੱਚ)