ਪਰਿਵਾਰਿਕ ਹਿੰਸਾ- ਸਹਾਇਤਾ ਲਓ

ਜਾਣੋ ਕਿ ਕਿਵੇਂ ਸਹਾਇਤਾ ਲੱਭਣੀ, ਸੁਰੱਖਿਅਤ ਰਹਿਣਾ ਜਾਂ ਹੋਰਾਂ ਦੀ ਸਹਾਇਤਾ ਕਰਨੀ ਜੋ ਪਰਿਵਾਰਿਕ ਹਿੰਸਾ ਦਾ ਅਨੁਭਵ ਕਰ ਰਹੇ ਹਨ।

Services and information

ਹੈਲਪਲਾਈਨਜ਼, ਵਿੱਤੀ ਸਹਾਇਤਾ, ਸ਼ਰਨ ਅਤੇ ਹੋਰ ਸਹਾਇਤਾ, ਕਾਨੂੰਨ ਅਤੇ ਆਪਣੇ ਅਧਿਕਾਰਾਂ ਬਾਰੇ ਜਾਣਨ ਲਈ ਸੰਪਰਕ ਕਰੋ।

ਇੱਕ ਅਪਮਾਨਜਨਕ ਰਿਸ਼ਤੇ ਵਿੱਚ ਬਣੇ ਰਹਿਣ ਜਾਂ ਛੱਡਣ ਸਮੇ ਸੁਰੱਖਿਅਤ ਰਹਿਣ ਬਾਰੇ ਜਾਣੋ।

ਅਪਮਾਨਜਨਕ ਸਥਿਤੀ ਵਿੱਚੋਂ ਬਚ ਕੇ ਨਿਕਲ ਰਹੇ ਲੋਕਾਂ ਲਈ ਐਮਰਜੈਂਸੀ ਫੰਡਿੰਗ ਮੌਜੂਦ ਹੈ।

ਪਰਿਵਾਰਿਕ ਹਿੰਸਾ ਨੂੰ ਪਛਾਣੋ ਅਤੇ ਚਿਤਾਵਨੀ ਚਿੰਨਾਂ ਨੂੰ ਜਾਣੋ।

ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

24 ਘੰਟੇ ਸਹਾਇਤਾ

ਜੇਕਰ ਤੁਹਾਡਾ ਕੋਈ ਜਾਣਕਾਰ ਫੌਰੀ ਖਤਰੇ ਵਿੱਚ ਹੈ ਤਾਂ 911 ਤੇ ਕਾਲ ਕਰੋ। ਪਰਿਵਾਰਿਕ ਹਿੰਸਾ ਇੱਕ ਜੁਰਮ ਹੈ।

ਪਰਿਵਾਰਿਕ ਹਿੰਸਾ ਸੂਚਨਾ ਲਾਈਨ: ਅਗਿਆਤ ਰੂਪ ਵਿੱਚ 170 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਸਹਾਇਤਾ ਲਈ 310-1818 ਤੇ ਕਾਲ ਕਰੋ ਜਾਂ ਹੋਰ ਸਹਾਇਤਾ ਲੱਭੋ

ਪਰਿਵਾਰਿਕ ਹਿੰਸਾ ਵਿੱਚ ਸਰੀਰਕ, ਮੌਖਿਕ, ਭਾਵਨਾਤਮਕ, ਵਿੱਤੀ ਅਤੇ ਜਿਨਸੀ ਦੁਰਵਿਹਾਰ, ਬੇਧਿਆਨੀ, ਪਿੱਛਾ ਕਰਨਾ ਜਾਂ ਹੋਰ ਲੋਕਾਂ ਨੂੰ ਮਿਲਣ ਤੋਂ ਰੋਕਣਾ ਜਾਂ ਧੱਕੇ ਨਾਲ ਇੱਕ ਸਥਾਨ ਤੇ ਰੱਖਣਾ ਆਦਿ ਸ਼ਾਮਿਲ ਹਨ।