ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

24-ਘੰਟੇ ਮਦਦ

911 ਤੇ ਕਾਲ ਕਰੋ ਜੇ ਤੁਸੀਂ ਜਾਂ ਕੋਈ ਜਿਸ ਨੂੰ ਤੁਸੀਂ ਜਾਣਦੇ ਹੋ ਤਾਂ ਤੁਰੰਤ ਖ਼ਤਰੇ ਵਿੱਚ ਹੈ। ਪਰਿਵਾਰਕ ਹਿੰਸਾ ਇਕ ਜੁਰਮ ਹੈ.

ਪਰਿਵਾਰਕ ਹਿੰਸਾ ਜਾਣਕਾਰੀ ਲਾਈਨ: 310-1818 ਤੇ 170 ਤੋਂ ਵੱਧ ਭਾਸ਼ਾਵਾਂ ਵਿੱਚ ਅਗਿਆਤ ਰੂਪ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ।

ਪਰਿਵਾਰਕ ਹਿੰਸਾ ਵਿੱਚ ਸਰੀਰਕ, ਮੌਖਿਕ, ਭਾਵਨਾਤਮਕ, ਵਿੱਤੀ ਅਤੇ ਜਿਨਸੀ ਸ਼ੋਸ਼ਣ, ਬੇਧਿਆਨੀ, ਪਿੱਛਾ ਕਰਨਾ ਜਾਂ ਦੂਜੇ ਲੋਕਾਂ ਨਾਲ ਮਿਲਣ ਤੋਂ ਰੋਕਣਾ ਜਾਂ ਇੱਕ ਜਗ੍ਹਾ ਤੇ ਰਹਿਣ ਲਈ ਮਜਬੂਰ ਕਰਨਾ ਹੈ।

ਹੈਲਪਲਾਈਨਜ਼

ਆਨਲਾਈਨ ਗੱਲਬਾਤ(ਚੈਟ)

ਸਿਖਿਅਤ ਸਟਾਫ/ਕਾਂਊਸਲਰਾਂ ਨਾਲ ਅਗਿਆਤ ਗੱਲਬਾਤ ਕਰੋ।

ਸਮਾਂ: ਸਵੇਰੇ 8 ਵਜੇ ਤੋਂ ਸ਼ਾਮ 8 ਵਜੇ(MST) ਪ੍ਰਤੀ ਦਿਨ

ਇਹ ਕਿਵੇਂ ਕੰਮ ਕਰਦਾ ਹੈ:

 1. ਆਪਣੀ ਜਾਣਕਾਰੀ ਦਰਜ ਕਰਕੇ ਅਤੇ ਸਟਾਰਟ ਕਲਿੱਕ ਕਰੋ।
 2. ਪੌਪ-ਅੱਪ ਵਿੰਡੋ(ਦਿਖ ਰਹੀ ਸਕ੍ਰੀਨ) ਤੇ ਵੇਖੋ ਕਿ ਅਗਲਾ ਚੈਟ ਸਟਾਫ ਗੱਲਬਾਤ ਲਈ ਕਦੋਂ ਵਿਹਲਾ(ਫਰੀ) ਹੈ।
 3. ਜਦੋਂ ਤੁਸੀਂ ਚੈਟ ਵਿੰਡੋ ਵਿੱਚ ਸੁਨੇਹਾ ਵੇਖਦੇ ਹੋ ਤਾਂ ਆਪਣੀ ਗੱਲਬਾਤ ਦਰਜ ਕਰਨੀ ਸ਼ੁਰੂ ਕਰੋ।

ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ:

 • ਔਸਤ ਚੈਟ ਸੈਸ਼ਨ(ਸਮਾਂ) 30 ਮਿੰਟ ਹੁੰਦਾ ਹੈ।
 • ਗੱਲਬਾਤ ਸਿਰਫ ਅੰਗਰੇਜ਼ੀ ਵਿਚ ਹੈ
 • ਵਧੇਰੇ ਸੁਰੱਖਿਅਤ ਗੱਲਬਾਤ ਲਈ, ਆਪਣੇ ਇੰਟਰਨੈਟ ਬ੍ਰਾਊਜ਼ਰ ਨੂੰ ਪ੍ਰਾਈਵੇਟ ਮੋਡ ਤੇ ਸੈਟ ਕਰੋ
 • ਸੇਵਾ ਪ੍ਰਾਪਤ ਕਰਨ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ
 • ਤੇਜ਼ ਅਤੇ ਵਧੇਰੇ ਸਥਿਰ ਕੁਨੈਕਸ਼ਨ(ਜੋੜ) ਲਈ ਇੱਕ ਡੈਸਕਟਾਪ ਕੰਪਿਊਟਰ ਦੀ ਵਰਤੋਂ ਕਰੋ
 • ਜੇ ਤੁਹਾਡਾ ਚੈਟ ਕੁਨੈਕਸ਼ਨ ਬੰਦ ਹੋ ਜਾਂਦਾ ਹੈ ਤਾਂ ਦੁਬਾਰਾ ਲੌਗ ਇਨ ਕਰੋ ਜਾਂ 310-1818 (ਪਰਿਵਾਰਿਕ ਹਿੰਸਾ ਜਾਣਕਾਰੀ ਲਾਈਨ) ਤੇ ਕਾਲ ਕਰੋ
 • ਖ਼ਤਮ ਕਰਨ ਤੋਂ ਬਾਅਦ ਆਪਣੇ ਬ੍ਰਾਊਜ਼ਰ ਨੂੰ ਬੰਦ ਕਰਨ ਦੀ ਬਜਾਏ 'ਐਂਡ ਚੈਟ' ਤੇ ਕਲਿਕ ਕਰੋ

ਆਨਲਾਈਨ ਚੈਟ ਸ਼ੁਰੂ ਕਰੋ

ਹੈਲਪਲਾਈਨ ਤੇ ਰਿਪੋਰਟ ਕਰਨਾ

ਜੇ ਤੁਹਾਨੂੰ ਸ਼ੱਕ ਹੈ ਕਿ ਕੋਈ ਵਿਅਕਤੀ ਪਰਿਵਾਰਕ ਹਿੰਸਾ ਜਾਂ ਦੁਰਵਿਹਾਰ ਦਾ ਅਨੁਭਵ ਕਰ ਰਿਹਾ ਹੈ:

 • ਅਲਬਰਟਾ ਸੂਬਾਈ ਦੁਰਵਿਵਹਾਰ ਹੈਲਪਲਾਈਨ(ਸੇਵਾਲਾਈਨ): 1-855-4HELPAB (1-855-443-5722) ਤੇ 100 ਤੋਂ ਵੱਧ ਭਾਸ਼ਾਵਾਂ ਵਿੱਚ ਸਹਾਇਤਾ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਤੋਂ ਸ਼ਾਮ 8 ਵਜੇ ਤੱਕ।
 • ਬਾਲ ਦੁਰਵਿਵਹਾਰ ਹੌਟਲਾਈਨ: 24/7(ਚੌਵੀ ਘੰਟੇ ਸੱਤੋ ਦਿਨ) ਸਹਾਇਤਾ ਲਈ 1-800-387-KIDS (5437) ਤੇ ਕਾਲ ਕਰੋ।
 • ਸੰਭਾਲ ਹੇਠ ਵਿਅਕਤੀਆਂ ਦੀ ਸਹਾਇਤਾ ਲਈ ਰਰਿਪੋਰਟਿੰਗ ਲਾਈਨ: 1-888-357-9339 ਤੇ ਕਿਸੇ ਬਾਲਗ ਦੇ ਦੁਰਵਿਵਹਾਰ ਬਾਰੇ ਦੱਸਣਾ ਜੋ ਜਨਤਕ ਫੰਡ ਪ੍ਰਾਪਤ ਸੇਵਾ ਪ੍ਰਦਾਤਾਵਾਂ ਤੋਂ ਦੇਖਭਾਲ ਜਾਂ ਸਹਾਇਤਾ ਸੇਵਾਵਾਂ ਪ੍ਰਾਪਤ ਕਰ ਰਹੇ ਹਨ ਜਿਵੇਂ ਕਿ:
  • ਹਸਪਤਾਲ
  • ਸੀਨੀਅਰ ਲੌਜ( ਬਜੁਰਗ ਰਿਹਾਇਸ਼)
  • ਨਰਸਿੰਗ ਹੋਮ
  • ਮਾਨਸਿਕ ਸਿਹਤ ਸਹੂਲਤਾਂ
  • ਸ਼ਰਨ ਸਥਾਨ(ਸ਼ੈਲਟਰ)
  • ਸਮੂਹ ਘਰ
  • ਨਸ਼ਾ ਮੁਕਤੀ ਕੇਂਦਰ
  • ਹੋਰ ਸਹਿਯੋਗੀ ਰਿਹਾਇਸ਼ੀ ਟਿਕਾਣੇ

ਸਿਹਤ ਹੈਲਪਲਾਈਨਜ਼

 • ਮਾਨਸਿਕ ਸਿਹਤ ਹੈਲਪਲਾਈਨ: 24/7 ਮਾਨਸਿਕ ਸਿਹਤ ਸਲਾਹ ਲਈ 1-877-303-2642 ਤੇ ਕਾਲ ਕਰੋ
 • ਹੈਲਥਲਿੰਕ:  24/7 ਸਿਹਤ ਸੰਭਾਲ ਬਾਰੇ ਜਾਨਣ ਅਤੇ ਸਿਹਤ ਸਬੰਧੀ ਸਲਾਹ ਲੈਣ ਲਈ 811 ਤੇ ਕਾਲ ਕਰੋ।

ਵਿੱਤੀ ਸਹਾਇਤਾ

 • ਦੁਰਵਿਹਾਰ ਵਾਲੀ ਸਥਿਤੀ ਵਿੱਚੋਂ  ਨਿਕਲਣ ਲਈ ਵਿੱਤੀ ਸਹਾਇਤਾ - ਜੇ ਤੁਹਾਨੂੰ ਸੁਰੱਖਿਆ ਪ੍ਰਾਪਤ ਕਰਨ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਖਰਚਿਆਂ ਅਤੇ ਹੋਰ ਸਹਾਇਤਾਾਂ ਦੀ ਜ਼ਰੂਰਤ ਹੈ।
 • ਸੁਰੱਖਿਅਤ ਸਥਾਨ ਸਰਟੀਫਿਕੇਟ - ਜ਼ੁਰਮਾਨਾ ਅਦਾ ਕੀਤੇ ਬਿਨਾਂ ਜੇਕਰ ਕਿਰਾਏ ਦੀ ਲੀਜ਼ ਤੋੜਨ ਦੀ ਜ਼ਰੂਰਤ ਹੈ
 • ਅਪਰਾਧ ਪੀੜਤ ਵਿੱਤੀ ਲਾਭ ਪ੍ਰੋਗਰਾਮ - ਜੇ ਤੁਸੀਂ ਅਲਬਰਟਾ ਵਿੱਚ ਕਿਸੇ ਅਜਿਹੇ ਜੁਰਮ ਦੇ ਸ਼ਿਕਾਰ ਹੋ ਜਿਸ ਬਾਰੇ ਤੁਸੀਂ ਪੁਲਿਸ ਨੂੰ ਦੱਸਿਆ ਹੈ ਤਾਂ ਤੁਸੀਂ ਸੱਟ, ਗਵਾਹ ਜਾਂ ਮੌਤ ਦੇ ਲਾਭ ਲਈ ਯੋਗ ਹੋ ਸਕਦੇ ਹੋ।
 • ਅਪਰਾਧ ਨਾਲ ਸਬੰਧਿਤ ਖਰਚਿਆਂ ਲਈ ਆਪਣੀ ਜੇਬ ਵਿੱਚੋਂ ਭੁਗਤਾਨ - ਜੇ ਤੁਸੀਂ ਅਪਰਾਧੀ ਵੱਲੋਂ ਇਹ ਖਰਚਾ ਅਦਾ ਕਰਨਾ ਚਾਹੋ ਤਾਂ ਮੁਆਵਜ਼ੇ ਲਈ ਅਰਜ਼ੀ ਦਿੰਦੇ ਹੋ।

ਹੋਰ ਸਮਰਥਨ

ਆਸਰਾ

ਪੀੜਤ ਸੇਵਾਵਾਂ ਅਤੇ ਕਾਨੂੰਨੀ ਸਹਾਇਤਾ

ਮੂਲ ਨਿਵਾਸੀ ਸਹਾਇਤਾ

ਪਾਲਤੂ ਜਾਨਵਰਾਂ ਦੀ ਸੁਰੱਖਿਆ

ਕਾਨੂੰਨ ਅਤੇ ਤੁਹਾਡੇ ਅਧਿਕਾਰ

ਅਲਬਰਟਾ ਦਾ ਪਰਿਵਾਰਕ ਹਿੰਸਾ ਵਿਰੁੱਧ ਪ੍ਰੋਟੈਕਸ਼ਨ(ਸੁਰੱਖਿਆ) ਐਕਟ ਹਰ ਉਮਰ ਦੇ ਦੁਰਵਿਵਹਾਰ ਝੱਲਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਕਰਦਾ ਹੈ ਭਾਵੇਂ ਉਹ ਇਕੱਠੇ ਰਹਿੰਦੇ ਹਨ ਜਾਂ ਅਲੱਗ ਹਨ। ਇਸ ਵਿੱਚ ਸ਼ਾਮਲ ਹਨ:

 • ਜੋੜੇ ਜੋ ਵਿਆਹੇ, ਕਾਮਨ-ਲਾਅ(ਕਨੂੰਨਨ ਇਕੱਠੇ), ਅਲੱਗ ਜਾਂ ਤਲਾਕਸ਼ੁਦਾ ਹਨ ਜਿੰਨਾਂ ਦੇ ਬੱਚੇ ਹਨ ਜਾਂ ਨਹੀਂ
 • ਮਾਪੇ ਜਿਹੜੇ ਇਕੱਠੇ ਨਹੀਂ ਰਹਿੰਦੇ
 • ਜਨਮ, ਗੋਦ ਲਏ, ਪਾਲਣ ਪੋਸ਼ਣ ਕਰਨ ਵਾਲੇ(ਫੌਸਟਰ) ਅਤੇ ਮਤਰੇਏ ਬੱਚੇ
 • ਬਾਲਗ਼ ਜੋ ਇਕੱਠੇ ਰਹਿੰਦੇ ਹਨ ਅਤੇ ਇੱਕ ਵਿਅਕਤੀ ਕੋਲ ਕਾਨੂੰਨੀ ਦੇਖਭਾਲ ਅਤੇ ਨਿਗਰਾਨੀ ਹੁੰਦੀ ਹੈ

ਪਰਿਵਾਰਕ ਹਿੰਸਾ ਅਤੇ ਦੁਰਵਿਹਾਰ ਪੀੜਤ ਨੂੰ ਇਹ ਹੱਕ ਹੈ:

 • ਹਿੰਸਾ ਤੋਂ ਮੁਕਤ ਅਤੇ ਸੁਰੱਖਿਅਤ ਰਹਿਣ ਦਾ
 • ਸ਼ਿਸ਼ਟਾਚਾਰ, ਪਿਆਰ ਅਤੇ ਸਤਿਕਾਰ ਨਾਲ ਵਰਤਾਓ ਦਾ
 • ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਾ
 • ਅਪਰਾਧਿਕ ਕਾਰਵਾਈਆਂ ਲਈ ਪ੍ਰੈਸ ਚਾਰਜ ਦਾ
 • ਕਾਨੂੰਨ ਦੁਆਰਾ ਦੁਰਵਿਹਾਰ ਤੋਂ ਵੱਧ ਤੋਂ ਵੱਧ ਸੁਰੱਖਿਆ ਸਮੇਤ ਰੋਕਣ ਜਾਂ ਪ੍ਰੋਟੈਕਸ਼ਨ ਦੇ ਹੁਕਮ ਪ੍ਰਾਪਤ ਕਰਨ ਦਾ
 • ਭਾਈਚਾਰਕ ਸਾਧਨਾਂ ਤੋਂ ਸਹਾਇਤਾ ਦਾ