ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

24 ਘੰਟੇ ਸਹਾਇਤਾ

ਜੇਕਰ ਤੁਹਾਡਾ ਕੋਈ ਜਾਣਕਾਰ ਫੌਰੀ ਖਤਰੇ ਵਿੱਚ ਹੈ ਤਾਂ 911 ਤੇ ਕਾਲ ਕਰੋ। ਪਰਿਵਾਰਿਕ ਹਿੰਸਾ ਇੱਕ ਜੁਰਮ ਹੈ।

ਪਰਿਵਾਰਿਕ ਹਿੰਸਾ ਸੂਚਨਾ ਲਾਈਨ: ਅਗਿਆਤ ਰੂਪ ਵਿੱਚ 170 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਸਹਾਇਤਾ ਲਈ 310-1818 ਤੇ ਕਾਲ ਕਰੋ ਜਾਂ ਹੋਰ ਸਹਾਇਤਾ ਲੱਭੋ

ਪਰਿਵਾਰਿਕ ਹਿੰਸਾ ਵਿੱਚ ਸਰੀਰਕ, ਮੌਖਿਕ, ਭਾਵਨਾਤਮਕ, ਵਿੱਤੀ ਅਤੇ ਜਿਨਸੀ ਦੁਰਵਿਹਾਰ, ਬੇਧਿਆਨੀ, ਪਿੱਛਾ ਕਰਨਾ ਜਾਂ ਹੋਰ ਲੋਕਾਂ ਨੂੰ ਮਿਲਣ ਤੋਂ ਰੋਕਣਾ ਜਾਂ ਧੱਕੇ ਨਾਲ ਇੱਕ ਸਥਾਨ ਤੇ ਰੱਖਣਾ ਆਦਿ ਸ਼ਾਮਿਲ ਹਨ।

ਯੋਗਤਾ

ਤੁਸੀਂ ਸਹਾਇਤਾ ਲਈ ਅਪਲਾਈ ਕਰ ਸਕਦੇ ਹੋ, ਜੇਕਰ ਤੁਸੀਂ:

 • ਤੁਸੀਂ ਇੱਕ ਅਪਮਾਨਜਨਕ ਪਰਿਵਾਰਿਕ ਸਥਿਤੀ ਵਿੱਚ ਰਹਿ ਰਹੇ ਹੋ ਜਾਂ ਪਹਿਲਾਂ ਹੀ ਨਿਕਲ ਚੁੱਕੇ ਹੋ।
 • ਅਪਮਾਨਜਨਕ ਪਰਿਵਾਰਿਕ ਸਥਿਤੀ ਵਿੱਚੋਂ ਨਿਕਲਣ ਜਾਂ ਨਵਾਂ ਜੀਵਨ ਸ਼ੁਰੂ ਕਰਨ ਲਈ ਲੁੜੀਂਦੇ ਪੈਸੇ ਨਹੀਂ ਹਨ।
 • ਤੁਸੀਂ ਹੋਰ ਚਲ ਰਹੇ ਅਲਬਰਟਾ ਲਾਭਾਂ ਲਈ ਯੋਗ ਨਹੀਂ ਹੋ।
 • ਘੱਟੋ ਘੱਟ 18 ਸਾਲਾਂ ਦੇ ਹੋ।
 • ਅਲਬਰਟਾ ਵਿੱਚ ਰਹਿੰਦੇ ਹੋ ਅਤੇ ਕਨੇਡੀਅਨ ਨਾਗਰਿਕ ਹੋ ਜਾਂ ਰਿਫਿਊਜੀ ਜਾਂ ਰਿਫਿਊਜ ਦੇ ਦਾਅਵੇਦਾਰ ਹੋ।

ਤੁਸੀਂ ਕੀ ਪ੍ਰਾਪਤ ਕਰਦੇ ਹੋ

ਸੁਰੱਖਿਆ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਤੁਹਾਨੂੰ ਖਰਚ ਅਤੇ ਹੋਰ ਸਹਾਇਤਾ ਮਿਲ ਸਕਦੀ ਹੈ। ਇਸ ਵਿੱਚ ਸ਼ਾਮਲ ਹੋ ਸਕਦੇ ਹਨ:

 • ਕਿਸੇ ਸੁਰੱਖਿਅਤ ਜਗ੍ਹਾ(ਉਦਾਹਰਣ ਵਜੋਂ, ਔਰਤਾਂ ਲਈ ਸ਼ੈਲਟਰ)ਤੇ ਪਹੁੰਚਣ ਲਈ ਐਮਰਜੈਂਸੀ ਆਵਾਜਾਈ
 • ਜੇ ਸ਼ੈਲਟਰ ਭਰੇ ਹੋਏ ਜਾਂ ਉਪਲਬਧ ਨਹੀਂ ਹਨ ਤਾਂ ਥੋੜੇ ਸਮੇਂ ਲਈ ਕਿਸੇ ਹੋਟਲ ਜਾਂ ਮੋਟਲ ਵਿੱਚ ਰਹਿਣ ਲਈ ਖਰਚੇ
 • ਸ਼ੈਲਟਰ ਦੁਆਰਾ ਨਾਂ ਮੁਹੱਈਆ ਨਿੱਜੀ ਚੀਜ਼ਾਂ ਖਰੀਦਣ ਲਈ ਭੱਤਾ
 • ਸ਼ੈਲਟਰ ਦੁਆਰਾ ਨਾਂ ਮੁਹੱਈਆ ਕਰਾਈਆਂ ਜਾਣ ਵਾਲੀਆਂ ਐਮਰਜੈਂਸੀ ਵਸਤੂਆਂ ਜਿਵੇਂ ਕਿ ਡਾਕਟਰ ਤੋੰ ਲਿਖੀਆਂ ਦਵਾਈਆਂ, ਬਾਲ ਸੰਭਾਲ,ਦੰਦਾਂ ਅਤੇ ਅੱਖਾਂ ਦੀ ਦੇਖਭਾਲ ਦੀਆਂ ਸੇਵਾਵਾਂ
 • ਅਲਬਰਟਾ ਜਾਂ ਕਨੇਡਾ ਦੇ ਅੰਦਰ ਮੂਵ ਹੋਣ ਲਈ ਇੱਕ ਵਾਰ ਦੇ ਖਰਚੇ ਜੇ ਹਿੰਸਾ ਦੇ ਖ਼ਤਰੇ ਤੋਂ ਬਚਣ ਲਈ ਤੁਹਾਨੂੰ ਆਪਣੀ ਕਮਿਊਨਿਟੀ ਨੂੰ ਛੱਡਣਾ ਪਵੇ।
 • ਨਵਾਂ ਘਰ ਸੈਟ ਕਰਨ ਵਿਚ ਸਹਾਇਤਾ ਲਈ ਇਕ ਵਾਰੀ ਭੱਤਾ
 • ਨਵੇਂ ਘਰ ਲਈ ਡੈਮੇਜ ਡਿਪੋਜਿਟ
 • ਮੁਢਲੀਆਂ ਜ਼ਰੂਰਤਾਂ ਜਿਵੇਂ ਕਿ ਭੋਜਨ, ਕੱਪੜੇ ਅਤੇ ਰਿਹਾਇਸ਼ ਲਈ ਖਰਚੇ
 • ਟੈਲੀਫੋਨ ਕਾਲਾਂ ਅਤੇ ਕਾਉਂਸਲਿੰਗ ਜਾਂ ਕਾਨੂੰਨੀ ਸਲਾਹ ਤੱਕ ਪਹੁੰਚਣ ਲਈ ਟ੍ਰਾਂਸਪੋਰਟੇਸ਼ਨ ਖਰਚਾ
 • ਬਾਲਗਾਂ ਅਤੇ ਸੀਮਤ ਆਮਦਨੀ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਵਧੇਰੇ ਸਿਹਤ ਕਵਰੇਜ

ਅਪਲਾਈ ਕਿਵੇਂ ਕਰਨਾ ਹੈ

ਅਪਲਾਈ ਕਰਨ ਲਈ ਅਲਬਰਟਾ ਸਪੋਰਟਸ ਨੂੰ ਕਾਲ ਕਰੋ:

ਵੀਕਡੇਜ਼(ਸੋਮਵਾਰ ਤੋਂ ਸ਼ੁੱਕਰਵਾਰ)

ਸਮਾਂ: ਸਵੇਰ 7:30 ਤੋਂ ਸ਼ਾਮ 8 ਵਜੇ ਤੱਕ
ਟੋਲ ਫਰੀ: 1-877-644-9992 (ਅਲਬਰਟਾ ਵਿੱਚ)

ਸ਼ਨੀ-ਐਤਵਾਰ(ਵੀਕੈਂਡ), ਛੁੱਟੀਆਂ ਅਤੇ ਸਮੇ ਤੋਂ ਬਾਦ

ਟੋਲ ਫਰੀ: 1-866-644-5135 (ਅਲਬਰਟਾ ਵਿੱਚ)

ਸੰਪਰਕ

ਪਰਿਵਾਰਕ ਹਿੰਸਾ ਜਾਣਕਾਰੀ ਲਾਈਨ ਨਾਲ ਸੰਪਰਕ ਲਈ:

ਸਮਾਂ: 24/7 ਸਾਲ ਭਰ
ਟੋਲ ਫ੍ਰੀ: 310-1818 (ਅਲਬਰਟਾ ਵਿੱਚ)