Table of contents

ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸਥਿਤੀ: ਬਿਲ 11 ਜੂਨ 19, 2019 ਨੂੰ ਪੇਸ਼ ਕੀਤਾ ਗਿਆ
ਜ਼ਿੰਮੇਵਾਰ ਮੰਤਰਾਲਾ: ਲੇਬਰ ਅਤੇ ਇਮੀਗ੍ਰੇਸ਼ਨ

ਸੰਖੇਪ ਜਾਣਕਾਰੀ

ਬਿਲ 11: ਨਿਰਪੱਖ ਰਜਿਸਟ੍ਰੇਸ਼ਨ ਪ੍ਰੈਕਟਿਸਿਜ਼ ਐਕਟ ਨਵੇਂ ਆਇਆਂ ਦੀਆਂ ਡਿਗਰੀਆਂ ਦੀ ਮਾਨਤਾ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗਾ ਤਾਂ ਜੋ ਉਹ ਆਪਣੀ ਸਿਖਲਾਈ ਪ੍ਰਾਪਤ ਕਿੱਤਿਆਂ ਵਿੱਚ ਕੰਮ ਕਰ ਸਕਣ।

ਲਾਲ ਫੀਤਾਸ਼ਾਹੀ ਨੂੰ ਘਟਾ ਕੇ ਅਤੇ ਰੁਕਾਵਟਾਂ ਖਤਮ ਕਰਕੇ ਇਹ ਨਵੇਂ ਆਇਆਂ ਦੀ ਵੱਧੀਆ ਨੌਕਰੀਆਂ ਲੈਣ ਵਿੱਚ ਮਦਦ ਕਰੇਗਾ ਜੋ ਅਲਬਰਟਾ ਦੀ ਆਰਥਿਕਤਾ ਵਿੱਚ ਹਿੱਸਾ ਪਾਂਉਦੇ ਹਨ।

ਬਹੁਤ ਸਾਰੇ ਨਵੇਂ ਆਏ ਲੋਕ ਕਾਬਲੀਅਤ ਤੋਂ ਘੱਟ ਰੁਜ਼ਗਾਰ ਪ੍ਰਾਪਤ(ਅੰਡਰਇੰਪਲਾਇਡ) ਹੁੰਦੇ ਹਨ ਅਤੇ ਆਪਣੇ ਹੁਨਰ ਮੁਤਾਬਿਕ ਕੰਮ ਕਰਨ ਅਸਮਰੱਥ ਹੁੰਦੇ ਹਨ ਕਿਉਂਕਿ ਲਾਈਸੈਂਸ ਦੀਆਂ ਪ੍ਰਕਿਰਿਆਵਾਂ ਬੇਲੋੜੀਆਂ ਗੁੰਝਲਦਾਰ ਹੁੰਦੀਆਂ ਹਨ ਅਤੇ ਕਈ ਸਾਲ ਲੱਗ ਸਕਦੇ ਹਨ। ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਨਾਲ ਅਲਬਰਟਾਵਾਸੀਆਂ ਨੂੰ ਕੰਮ ਤੇ ਵਾਪਸ ਲਿਆਉਣ ਅਤੇ ਸਾਡੀ ਅਰਥ-ਵਿਵਸਥਾ ਨੂੰ ਅੱਗੇ ਵਧਾਉਣ ਦੇ ਨਾਲ ਨਾਲ ਅਲਬਰਟਾ ਦੇ ਉੱਚੇ ਪੇਸ਼ੇਵਰ ਮਿਆਰਾਂ ਨੂੰ ਕਾਇਮ ਰੱਖਿਆ ਜਾਵੇਗਾ।

ਕਾਨਫਰੰਸ ਬੋਰਡ ਆਫ਼ ਕਨੇਡਾ ਦੇ ਮੁਤਾਬਕ, ਕੈਨੇਡੀਅਨ ਹਰ ਸਾਲ 17 ਬਿਲੀਅਨ ਡਾਲਰ ਵੱਧ ਕਮਾ ਸਕਦੇ ਹਨ ਜੇ ਉਨ੍ਹਾਂ ਦੀ ਸਿੱਖਲਾਈ ਪ੍ਰਮਾਣ-ਪੱਤਰ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹਨ। ਓਨਟਾਰੀਓ, ਮੈਨੀਟੋਬਾ ਅਤੇ ਨੋਵਾ ਸਕੋਸ਼ਿਆ ਵਰਗੇ ਸੂਬਿਆਂ ਵਿੱਚ ਪਹਿਲਾਂ ਹੀ ਅਜਿਹੇ ਕਾਨੂੰਨ ਹਨ।

ਮੁੱਖ ਬਦਲਾਅ

ਜੇ ਪਾਸ ਹੁੰਦਾ ਹੈ, ਬਿੱਲ 11:

  • ਇੱਕ ਨਿਰਪੱਖ ਰਜਿਸਟ੍ਰੇਸ਼ਨ ਪ੍ਰੈਕਟਿਸ ਦਫ਼ਤਰ ਬਣਾਉਣ ਦਾ ਅਧਿਕਾਰ ਪ੍ਰਦਾਨ ਕਰਨਾ
  • ਵਿਦੇਸ਼ੀ ਸਰਟੀਫਿਕੇਟਾਂ ਦੇ ਮੁਲਾਂਕਣ ਨਾਲ ਜੁੜੀ ਲਾਲ ਫੀਤਾਸ਼ਾਹੀ ਨੂੰ ਘਟਾਓਣਾ
  • ਇਹ ਸੁਨਿਸ਼ਚਿਤ ਕਰਨ ਲਈ ਰੈਗੂਲੇਟਰਾਂ ਨਾਲ ਕੰਮ ਕਰਨਾ ਕਿ ਰਜਿਸਟ੍ਰੇਸ਼ਨ ਪਰੈਕਟਿਸਿਜ਼ ਪਾਰਦਰਸ਼ੀ, ਉਦੇਸ਼ਪੂਰਣ, ਨਿਰਪੱਖ ਅਤੇ ਸਹੀ ਹੋਣ
  • ਅਲਬਰਟਾ ਦੇ ਉੱਚ ਪੇਸ਼ੇਵਰ ਮਿਆਰਾਂ ਨੂੰ ਕਾਇਮ ਰੱਖਣਾ

ਰੈਗੂਲੇਟਰੀ ਸੰਸਥਾਵਾਂ ਨੂੰ ਲੋੜ ਹੋਵੇਗੀ:

  • ਅੰਤ੍ਰਿਮ ਰਜਿਸਟ੍ਰੇਸ਼ਨ ਫ਼ੈਸਲਿਆਂ ਲਈ ਨਿਰਧਾਰਤ ਸਮੇਂ ਅੰਦਰ ਅਰਜ਼ੀਆਂ ਦਾ ਮੁਲਾਂਕਣ ਕਰੇ ਅਤੇ ਫੈਸਲੇ ਬਾਰੇ ਜਾਣਕਾਰੀ ਦੇਵੇ ਅਤੇ ਅੰਤਿਮ ਮੁਲਾਂਕਣ ਫੈਸਲਿਆਂ ਦੀ ਜਾਣਕਾਰੀ ਸਮੇ ਸਿਰ ਦੇਵੇ।
  • ਐਕਟ ਦੇ ਮੰਤਰੀ ਨੂੰ ਨਿਰਪੱਖ ਰਜਿਸਟਰੇਸ਼ਨ ਅਭਿਆਸਾਂ ਬਾਰੇ ਰਿਪੋਰਟਾਂ ਜਮ੍ਹਾਂ ਕਰਾਉਣੀਆਂ

ਅਗਲਾ ਕਦਮ

ਜੇ ਪਾਸ ਹੋ ਜਾਂਦਾ ਹੈ, ਤਾਂ ਬਿੱਲ 11 ਐਲਾਨ ਤੇ ਲਾਗੂ ਹੋਵੇਗਾ

ਨਿਊਜ਼