ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀਆਂ ਭਾਸ਼ਾਵਾਂ ਵਿਚ ਸਮੱਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਅਸਥਾਈ ਨਿਵਾਸੀ

ਵਿਦਿਆਰਥੀ, ਸੈਲਾਨੀ,ਅਤੇ ਹੋਰ ਪ੍ਰਾਤਾਂ ਤੋਂ ਥੋੜੇ ਸਮੇਂ ਲਈ ਕੰਮ ਕਰਨ ਆਏ ਕਨੇਡਾਵਾਸੀ ਅਤੇ ਮੌਸਮੀ ਖੇਤੀਬਾੜੀ ਕਾਮੇ ਪ੍ਰੋਗਰਾਮ ਅਧੀਨ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਡ੍ਰਾਈਵਰਜ਼ ਲਾਇਸੈਂਸ ਨਹੀਂ ਮਿਲਦਾ ਕਿਉਂਕਿ ਉਹ ਅਲਬਰਟਾ ਵਿੱਚ ਪੱਕੇ ਤੌਰ ਤੇ ਨਹੀਂ ਰਹਿੰਦੇ ਹਨ। ਫਿਰ ਵੀ ਉਹ ਆਪਣੇ ਘਰ ਪ੍ਰਾਂਤ ਜਾਂ ਦੇਸ਼ ਦੇ ਡਰਾਈਵਰ ਲਾਇਸੈਂਸ ਦੀ ਵਰਤੋਂ ਜਾਰੀ ਰੱਖਣ ਯੋਗ ਹੋ ਸਕਦੇ ਹਨ।

ਕਿਸੇ ਹੋਰ ਅਧਿਕਾਰ ਖੇਤਰ ਤੋਂ ਆਉਣ ਵਾਲੇ ਸੈਲਾਨੀ

ਜੇ ਤੁਸੀਂ ਅਲਬਰਟਾ, ਆਪਣੇ ਘਰੇਲੂ ਅਧਿਕਾਰ ਖੇਤਰ(home Jurisdiction) ਤੋਂ ਇਕ ਵੈਲਿਡ ਡ੍ਰਾਈਵਰਜ਼ ਲਾਇਸੈਂਸ (ਕਲਾਸ 5 ਤੋਂ ਬਰਾਬਰ ਜਾਂ ਉੱਚਾ) ਨਾਲ ਘੁੰਮਣ ਆਏ ਹੋ, ਤਾਂ ਤੁਸੀਂ ਅਲਬਰਟਾ ਵਿਚ ਇੱਕ ਸਾਲ ਤਕ ਇਕ ਮਿਆਰੀ ਪੈਸੈਂਜਰ ਗੱਡੀ ਚਲਾ ਸਕਦੇ ਹੋ।

ਜੇ ਤੁਹਾਡਾ ਲਾਇਸੈਂਸ ਅੰਗਰੇਜ਼ੀ ਵਿੱਚ ਨਹੀਂ ਹੈ, ਤਾਂ ਇਸਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਘਰੇਲੂ ਅਧਿਕਾਰ ਖੇਤਰ ਤੋਂ ਇੰਟਰਨੈਸ਼ਨਲ ਡ੍ਰਾਈਵਰਜ਼ ਪਰਮਿਟ (IDP) ਲੈ ਕੇ ਆਓ। ਅਲਬਰਟਾ ਵਿਚ ਗੱਡੀ ਚਲਾਉਂਦੇ ਸਮੇਂ ਤੁਹਾਡੇ ਕੋਲ ਆਪਣੇ ਘਰੇਲੂ ਅਧਿਕਾਰ ਖੇਤਰ ਤੋਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ ਅਤੇ ਤੁਹਾਡੇ ਅਸਲ ਲਾਇਸੈਂਸ ਦੋਵਾਂ ਦਾ ਲਾਜ਼ਮੀ ਤੌਰ ਤੇ ਹੋਣਾ ਜ਼ਰੂਰੀ ਹੈ।

ਹੋਰ ਸੂਬੇ ਦੇ ਕਨੇਡਾਵਾਸੀ

ਅਲਬਰਟਾ ਵਿੱਚ ਆਰਜ਼ੀ ਤੌਰ ਤੇ ਕੰਮ ਕਰਨ ਵਾਲੇ ਕਨੇਡਾਵਾਸੀ ਆਪਣੇ ਸੂਬੇ ਦੇ ਲਾਇਸੈਂਸ ਨਾਲ ਹੀ ਵਾਹਨ ਚਲਾ ਸਕਦੇ ਹਨ, ਜੇਕਰ ਤੁਸੀਂ ਆਪਣੇ ਘਰੇਲੂ ਸੂਬੇ ਵਿੱਚ ਹਰ ਸਾਲ 6 ਮਹੀਨੇ ਤੋਂ ਵੱਧ ਸਮਾਂ ਰਹਿੰਦੇ ਹੋ।

ਵਿਦਿਆਰਥੀ

ਵਿਦਿਆਰਥੀ ਆਪਣੇ ਘਰੇਲੂ ਪ੍ਰੋਵਿੰਸ ਜਾਂ ਖੇਤਰ ਦਾ ਲਾਇਸੈਂਸ ਵਰਤਣਾ ਜਾਰੀ ਰੱਖ ਸਕਦੇ ਹਨ ਜੇ ਤੁਸੀਂ:

 • ਅਲਬਰਟਾ ਵਿੱਚ ਇੱਕ ਮਨਜ਼ੂਰਸ਼ੁਦਾ ਵਿਦਿਅਕ ਸੰਸਥਾ ਤੋਂ ਪੜ੍ਹਾਈ ਕਰ ਰਹੇ ਹੋ, ਜਾਂ
 • ਸਿਖਿੱਆ ਦੇ ਕੋ-ਆਪ ਪ੍ਰੋਗਰਾਮ ਤਹਿਤ ਕੰਮ ਕਰ ਰਹੇ ਹੋ।

ਮੌਸਮੀ ਖੇਤੀਬਾੜੀ ਕਾਮੇ ਪ੍ਰੋਗਰਾਮ (SAWP) ਦੇ ਅਧੀਨ ਅਸਥਾਈ ਵਿਦੇਸ਼ੀ ਕਾਮੇ

ਅੱਤ ਦੇ ਵਿਅਸਤ ਸਮੇਂ ਦੌਰਾਨ ਕਾਮਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਅਲਬਰਟਾ ਵਿੱਚ SAWP ਤਹਿਤ ਲਿਆਂਦੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਅਲਬਰਟਾ ਦੇ ਲਾਇਸੈਂਸ ਜਾਂ ਪਛਾਣ ਕਾਰਡ ਪ੍ਰਾਪਤ ਕਰਨ ਦੀ ਲੋੜ ਨਹੀਂ ਹੈ। ਇਨ੍ਹਾਂ ਕਾਮਿਆਂ ਨੂੰ ਅਲਬਰਟਾ ਦੇ ਵਸਨੀਕਾਂ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਂਦਾ।

ਕਿਸੇ ਹੋਰ ਸੂਬੇ ਤੋਂ ਲਾਇਸੈਂਸ ਐਕਸਚੇਂਜ ਕਰੋ

ਜੇ ਤੁਸੀਂ ਸਥਾਈ ਤੌਰ ਤੇ ਅਲਬਰਟਾ ਵਿੱਚ ਰਹਿ ਰਹੇ ਹੋ, ਤਾਂ ਤੁਸੀਂ ਜ਼ਰੂਰੀ:

 • ਸੂਬੇ ਵਿੱਚ ਆਉਣ ਤੋਂ 90 ਦਿਨਾਂ ਦੇ ਅੰਦਰ ਅੰਦਰ ਆਪਣੇ ਮੌਜੂਦਾ ਡ੍ਰਾਈਵਰਜ਼ ਲਾਇਸੰਸ ਨੂੰ ਅਲਬਰਟਾ ਡਰਾਈਵਰ ਲਾਇਸੈਂਸ ਨਾਲ ਐਕਸਚੇਂਜ ਕਰੋ।
  • ਇਹ ਉਦੋਂ ਵੀ ਲਾਗੂ ਹੁੰਦਾ ਹੈ ਜੇ ਤੁਸੀਂ 90 ਦਿਨਾਂ ਦੇ ਦੌਰਾਨ ਅਲਬਰਟਾ ਤੋਂ ਬਾਹਰ ਸਫ਼ਰ ਕਰਦੇ ਹੋ।
 • ਆਪਣੇ ਪੱਕੇ ਪ੍ਰੋਵਿੰਸ਼ੀਅਲ ਜਾਂ ਖੇਤਰੀ ਡ੍ਰਾਈਵਰਜ਼ ਲਾਇਸੰਸ ਅਤੇ ਪੇਸ਼ੇਵਰ(ਪ੍ਰੋਫੈਸ਼ਨਲ) ਕਲਾਸ ਦੇ ਲਾਇਸੈਂਸ ਨੂੰ ਇੱਕ ਰਜਿਸਟਰੀ ਏਜੰਟ ਦੇ ਸਪੁਰਦ ਕਰ ਦਿਓ।
 • ਅਲਬਰਟਾ ਵਿੱਚ ਰਹਿੰਦੇ ਹੋਣ ਦਾ ਸਬੂਤ ਦਿਓ।
 • ਕਨੇਡਾ ਦੇ ਰੈਜ਼ੀਡੈਂਟ ਹੋਣ ਦਾ ਸਬੂਤ ਦਿਓ।

ਤੁਹਾਨੂੰ ਆਪਣੇ ਲਾਇਸੈਂਸ ਦੇ ਬਰਾਬਰ ਦੀ ਕਲਾਸ ਦਾ ਅਲਬਰਟਾ ਦਾ ਡ੍ਰਾਈਵਰ ਲਾਇਸੈਂਸ ਦਿੱਤਾ ਜਾਵੇਗਾ। ਜੇ ਤੁਸੀਂ ਘੱਟੋ ਘੱਟ ਦੋ ਸਾਲਾਂ ਤੋਂ ਕਲਾਸ 5 (ਸਟੈਂਡਰਡ ਡ੍ਰਾਈਵਰਜ਼ ਲਾਇਸੈਂਸ) ਜਾਂ ਕਲਾਸ 6 (ਮੋਟਰਸਾਈਕਲ) ਲਾਇਸੈਂਸ ਨਹੀਂ ਰੱਖਿਆ, ਤਾਂ ਤੁਹਾਨੂੰ ਗ੍ਰੈਜੂਏਟਿਡ ਡ੍ਰਾਈਵਰਜ਼ ਲਾਇਸੈਂਸ (ਜੀਡੀਐਲ) ਪ੍ਰੋਗਰਾਮ ਵਿਚ ਰੱਖਿਆ ਜਾ ਸਕਦਾ ਹੈ।

ਤੁਹਾਨੂੰ ਉਦੋਂ ਤੱਕ ਲਿਖਤੀ ਅਤੇ ਰੋਡ ਟੈਸਟ ਦੇਣ ਦੀ ਲੋੜ ਨਹੀਂ ਹੈ, ਜਦੋਂ ਤੱਕ ਤੁਹਾਨੂੰ GDL ਪ੍ਰੋਗਰਾਮ ਵਿੱਚ ਰੱਖਿਆ ਹੈ ਅਤੇ 2 ਸਾਲ ਦੇ ਅਨੁਭਵ ਪ੍ਰਾਪਤ ਕਰਨ ਤੋਂ ਬਾਅਦ ਜੇਕਰ ਤੁਸੀਂ ਪ੍ਰੋਗਰਾਮ ਤੋਂ ਬਾਹਰ ਜਾਣਾ ਚਾਹੁੰਦੇ ਹੋ, ਉਸ ਸਮੇਂ ਤੁਹਾਨੂੰ ਇੱਕ ਐਡਵਾਂਸਡ ਰੋਡ ਟੈਸਟ ਪਾਸ ਕਰਨ ਦੀ ਲੋੜ ਪਵੇਗੀ।

ਦੂਜੇ ਅਧਿਕਾਰ ਖੇਤਰ ਤੋਂ ਆਪਸੀ ਲਾਇਸੈਂਸ ਐਕਸਚੇਂਜ ਸਮਝੌਤੇ ਤਹਿਤ ਲਾਇਸੈਂਸ ਵਟਾਂਦਰਾ

ਜੇ ਤੁਸੀਂ ਹੇਠ ਲਿਖੀ ਸੂਚੀ ਵਿੱਚ ਕਿਸੇ ਅਧਿਕਾਰ ਖੇਤਰ ਤੋਂ ਆਪਣੇ ਵੈਲਿਡ ਡ੍ਰਾਈਵਰਜ਼ ਲਾਇਸੈਂਸ ਦਾ ਵਟਾਂਦਰਾ ਕਰ ਰਹੇ ਹੋ, ਤਾਂ ਤੁਸੀਂ ਬਿਨਾਂ ਕਿਸੇ ਗਿਆਨ ਜਾਂ ਰੋਡ ਟੈਸਟ ਤੋਂ ਅਲਬਰਟਾ ਦਾ ਲਾਇਸੈਂਸ ਲੈ ਸਕਦੇ ਹੋ:

 • ਆਸਟਰੇਲੀਆ (ਕਲਾਸ 5 ਅਤੇ 6)
 • ਆਸਟਰੀਆ (ਕਲਾਸ 5)
 • ਬੈਲਜੀਅਮ (ਕਲਾਸ 5)
 • ਫਰਾਂਸ (ਕਲਾਸ 5)
 • ਜਰਮਨੀ (ਕਲਾਸ 5)
 • ਆਇਲ ਆਫ ਮੈਨ (ਕਲਾਸ 5 ਅਤੇ 6)
 • ਜਪਾਨ (ਕਲਾਸ 5)
 • ਨੀਦਰਲੈਂਡ (ਕਲਾਸ 5)
 • ਕੋਰੀਆ ਗਣਰਾਜ (ਕਲਾਸ 5)
 • ਸਵਿਟਜ਼ਰਲੈਂਡ (ਕਲਾਸ 5 ਅਤੇ 6)
 • ਤਾਈਵਾਨ (ਕਲਾਸ 5)
 • ਯੂਨਾਈਟਿਡ ਕਿੰਗਡਮ (ਉੱਤਰੀ ਆਇਰਲੈਂਡ - ਕਲਾਸ 5 ਅਤੇ 6)
 • ਯੂਨਾਈਟਿਡ ਕਿੰਗਡਮ (ਇੰਗਲੈਂਡ, ਸਕੌਟਲੈਂਡ ਅਤੇ ਵੇਲਸ - ਕਲਾਸ 5)
 • ਸੰਯੁਕਤ ਰਾਜ ਅਮਰੀਕਾ(ਕਲਾਸ 5, 6 ਅਤੇ 7)

ਆਪਣੇ ਲਾਇਸੈਂਸ ਨੂੰ ਅਲਬਰਟਾ ਦੇ ਲਾਇਸੈਂਸ ਨਾਲ ਬਦਲਣ ਲਈ, ਲਾਜ਼ਮੀ ਹੈ ਕਿ:

 • ਆਪਣਾ ਪੱਕਾ ਲਾਇਸੈਂਸ, ਜੋ ਅਲਬਰਟਾ ਕਲਾਸ 5 ਜਾਂ 6 ਲਾਇਸੈਂਸ ਨਾਲੋਂ ਬਰਾਬਰ ਜਾਂ ਉੱਚਾ ਹੈ, ਨੂੰ ਰਜਿਸਟਰੀ ਏਜੰਟ ਨੂੰ ਸੌਂਪੋ।
 • ਜੇ ਤੁਸੀਂ ਫੁੱਲ ਕਲਾਸ 5 ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ 2 ਜਾਂ ਵੱਧ ਸਾਲਾਂ ਦੇ ਡ੍ਰਾਈਵਿੰਗ ਤਜ਼ਰਬੇ ਦਾ ਸਬੂਤ ਦਿਓ।
 • ਅਲਬਰਟਾ ਵਿੱਚ ਰਹਿੰਦੇ ਹੋਣ ਦਾ ਸਬੂਤ ਦਿਓ।
 • ਕਨੇਡਾ ਦੇ ਰੈਜ਼ੀਡੈਂਟ ਹੋਣ ਦਾ ਸਬੂਤ ਦਿਓ।

ਐਕਸਚੇਂਜ ਸਮਝੌਤੇ ਦੇ ਅਧਾਰ ਤੇ ਤੁਹਾਨੂੰ ਕਲਾਸ 5 ਜਾਂ 6 ਡ੍ਰਾਈਵਰਜ਼ ਲਾਇਸੈਂਸ ਦਿੱਤਾ ਜਾਵੇਗਾ (ਸਾਰੇ ਅਧਿਕਾਰ ਖੇਤਰ ਮੋਟਰਸਾਈਕਲ ਲਾਇਸੰਸ-ਕਲਾਸ 6 ਦੇ ਵਟਾਂਦਰੇ ਦੀ ਆਗਿਆ ਨਹੀਂ ਦਿੰਦੇ।)

ਅਮਰੀਕਾ ਤੋਂ ਇਕ ਲਰਨਰ ਲਾਇਸੈਂਸ ਅਲਬਰਟਾ ਕਲਾਸ 7 (ਲਰਨਰ ਲਾਇਸੈਂਸ) ਨਾਲ ਬਦਲਿਆ ਜਾ ਸਕਦਾ ਹੈ।

ਦੂਜੇ ਅਧਿਕਾਰ ਖੇਤਰ ਤੋਂ ਆਪਸੀ ਲਾਇਸੈਂਸ ਐਕਸਚੇਂਜ ਸਮਝੌਤਾ ਨਾਂ ਹੋਣ ਦੀ ਸਥਿਤੀ ਵਿੱਚ ਵਟਾਂਦਰਾ

ਅਜਿਹੇ ਅਧਿਕਾਰ ਖੇਤਰ ਜਿਸ ਨਾਲ ਲਾਇਸੈਂਸ ਐਕਸਚੇਂਜ ਸਮਝੌਤਾ ਨਾਂ ਹੋਣ ਦੀ ਸਥਿਤੀ ਵਿੱਚ, ਤੁਹਾਨੂੰ ਲਿਖਤੀ ਅਤੇ ਰੋਡ ਟੈਸਟ ਪਾਸ ਕਰਨ ਦੀ ਜ਼ਰੂਰਤ ਹੋਵੇਗੀ।

ਸਟੈਪ 1. ਡ੍ਰਾਈਵਰਜ਼ ਲਾਇਸੈਂਸ ਨੂੰ ਐਕਸਚੇਂਜ ਕਰੋ

ਰਜਿਸਟਰੀ ਏਜੰਟ ਨੂੰ ਆਪਣਾ ਡ੍ਰਾਈਵਰਜ਼ ਲਾਇਸੈਂਸ ਜੋ ਕਿ ਅਲਬਰਟਾ ਕਲਾਸ 5 ਲਾਇਸੈਂਸ ਦੇ ਬਰਾਬਰ ਜਾਂ ਉਚੇਰੇ ਪੱਧਰ ਦਾ ਹੈ, ਸੌਂਪ ਦਿਓ।

ਰਜਿਸਟਰੀ ਏਜੰਟ ਇਹ ਵੇਖਣ ਲਈ ਜਾਂਚ ਕਰੇਗਾ ਕਿ ਤੁਸੀਂ ਗਰੈਜੂਏਟ ਡ੍ਰਾਈਵਰਜ਼ ਲਾਇਸੈਂਸ (ਜੀਡੀਐਲ) ਛੋਟ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹੋ ਅਤੇ ਫਿਰ ਤੁਹਾਨੂੰ ਅਰਜ਼ੀ ਪੂਰੀ ਕਰਨ ਲਈ ਦੇਵੇਗਾ।

ਸਟੈਪ 2. ਕਲਾਸ 7 ਦਾ ਗਿਆਨ ਟੈਸਟ ਪਾਸ ਕਰੋ

ਕਿਸੇ ਰਜਿਸਟਰੀ ਏਜੰਟ ਕੋਲ ਜਾ ਕੇ ਇੱਕ(ਲਿਖਤੀ) ਗਿਆਨ ਟੈਸਟ ਲਵੋ।

ਤੁਹਾਡਾ ਲਾਇਸੈਂਸ, ਜੀਡੀਐਲ ਛੋਟ ਲਈ ਅਰਜ਼ੀ ਅਤੇ ਸਹਾਇਕ ਦਸਤਾਵੇਜ਼ ਪੜਤਾਲ ਲਈ ਅਲਬਰਟਾ ਸਰਕਾਰ ਨੂੰ ਭੇਜੇ ਜਾਣਗੇ।

ਸਟੈਪ 3.ਫੁਲ ਕਲਾਸ 5 ਲਾਇਸੈਂਸ ਪ੍ਰਾਪਤ ਕਰੋ

ਫੁਲ ਕਲਾਸ 5 ਲਾਇਸੈਂਸ ਹਾਸਿਲ ਕਰਨ ਦੇ 2 ਤਰੀਕੇ ਹਨ।

 1. ਜੇ ਤੁਸੀਂ ਸਾਬਤ ਕਰ ਸਕਦੇ ਹੋ ਕਿ ਤੁਹਾਡੇ ਕੋਲ 2 ਤੋਂ ਵੱਧ ਸਾਲਾਂ ਦਾ ਡ੍ਰਾਈਵਿੰਗ ਤਜ਼ਰਬਾ ਹੈ, ਤਾਂ ਤੁਹਾਨੂੰ ਇੱਕ ਐਡਵਾਂਸ ਰੋਡ ਟੈਸਟ ਪਾਸ ਕਰਨ ਦੀ ਲੋੜ ਪਵੇਗੀ।
 2. ਜੇ ਤੁਸੀਂ 2 ਸਾਲ ਤੋਂ ਵੱਧ ਡ੍ਰਾਈਵਿੰਗ ਤਜ਼ਰਬੇ ਨੂੰ ਸਾਬਤ ਨਹੀਂ ਕਰ ਸਕਦੇ, ਤਾਂ ਤੁਹਾਨੂੰ ਕਲਾਸ 5 ਜੀਡੀਐਲ(GDL) ਲਾਇਸੈਂਸ ਲੈਣ ਲਈ ਇੱਕ ਮੁਢਲਾ ਰੋਡ ਟੈਸਟ ਪਾਸ ਕਰਨ ਦੀ ਲੋੜ ਪਵੇਗੀ।
  • ਇਕ ਵਾਰ ਜਦੋਂ ਤੁਹਾਡੇ ਕੋਲ 2 ਸਾਲ ਤੋਂ ਵੱਧ ਡ੍ਰਾਈਵਿੰਗ ਦਾ ਤਜਰਬਾ ਹੋ ਜਾਂਦਾ ਹੈ, ਤਾਂ ਤੁਹਾਨੂੰ ਫੁਲ ਕਲਾਸ 5 ਡਰਾਈਵਰ ਲਾਇਸੈਂਸ ਪ੍ਰਾਪਤ ਕਰਨ ਲਈ ਇੱਕ ਐਡਵਾਂਸ ਰੋਡ ਟੈਸਟ ਪਾਸ ਕਰਨ ਦੀ ਲੋੜ ਪਵੇਗੀ।

ਗ੍ਰੈਜੂਏਟਿਡ ਡ੍ਰਾਈਵਰਜ਼ ਲਾਇਸੈਂਸ ਛੋਟ ਪ੍ਰੋਗਰਾਮ

ਹੋਰ ਅਧਿਕਾਰ ਖੇਤਰ ਤੋਂ ਅਲਬਰਟਾ ਆਉਣ ਵਾਲੇ ਡ੍ਰਾਈਵਰ ਆਪਣੇ ਪਿਛਲੇ ਡਰਾਈਵਿੰਗ ਇਤਿਹਾਸ ਦਾ ਲਾਭ ਲੈਣ ਲਈ ਅਰਜ਼ੀ ਦੇ ਸਕਦੇ ਹਨ। ਜੇ ਮਨਜ਼ੂਰ ਕਰ ਲਿਆ ਜਾਂਦਾ ਹੈ, ਤਾਂ ਤੁਹਾਡੇ ਤਜ਼ਰਬੇ ਦੇ ਸਾਲਾਂ ਦੇ ਅਧਾਰ ਤੇ, ਤੁਹਾਨੂੰ ਕੁਝ ਜਾਂ ਸਾਰੇ ਗ੍ਰੈਜੂਏਟਿਡ ਲਾਇਸੈਂਸਿੰਗ ਪ੍ਰੋਗਰਾਮ (ਜੀਡੀਐਲ) ਤੋਂ ਛੋਟ ਪ੍ਰਾਪਤ ਹੋਵੇਗੀ। ਇਸ ਛੋਟ ਨਾਲ ਤੁਸੀਂ ਬਿਨਾਂ ਇੱਕ ਸਾਲ ਕਲਾਸ 7 ਲਾਇਸੈਂਸ ਰੱਖੇ ਸਿੱਧਾ ਰੋਡ ਟੈਸਟ ਦੇ ਸਕਦੇ ਹੋ ਜਾਂ ਕਲਾਸ 5 GDL ਬਿੰਨਾ 2 ਸਾਲ ਇੰਤਜ਼ਾਰ ਕੀਤੇ, ਸਿੱਧਾ ਰੋਡ ਟੈਸਟ ਦੇ ਸਕਦੇ ਹੋ।

ਅਪਲਾਈ ਕਰਨ ਤੋਂ ਪਹਿਲਾਂ

ਜੇ ਤੁਸੀਂ ਗ੍ਰੈਜੂਏਟਿਡ ਡ੍ਰਾਈਵਰ ਲਾਇਸੈਂਸਿੰਗ (ਜੀਡੀਐਲ) ਛੋਟ ਪ੍ਰੋਗਰਾਮ ਯੂਜਰ ਗਾਈਡ (ਪੀਡੀਐਫ, 0.5 ਮੈਬਾ), 'ਘੱਟੋ ਘੱਟ ਮੰਨੇ ਗਏ ਸਟੈਡਰਡਜ਼' ਵਿੱਚ ਸੂਚੀਬੱਧ ਕਿਸੇ ਅਧਿਕਾਰ ਖੇਤਰ ਵਿੱਚੋਂ ਹੋ, ਤਾਂ ਤੁਹਾਨੂੰ ਆਪਣੇ ਡ੍ਰਾਈਵਿੰਗ ਇਤਿਹਾਸ ਦੇ ਹੋਰ ਸਬੂਤ ਦੇਣ ਦੀ ਲੋੜ ਹੋਵੇਗੀ।

ਤੁਸੀਂ ਉਦੋਂ ਤੱਕ ਜੀਡੀਐਲ ਛੋਟ ਲਈ ਅਰਜ਼ੀ ਨਹੀਂ ਦੇ ਸਕਦੇ, ਜਦੋਂ ਤੱਕ ਤਸਦੀਕੀ ਲੋੜਾਂ ਪੂਰੀਆਂ ਨਹੀਂ ਹੋ ਜਾਂਦੀਆਂ।

ਐਪਲੀਕੇਸ਼ਨ ਲੋੜਾਂ ਬਾਰੇ ਵਿਸਥਾਰ ਨਾਲ ਜਾਨਣ ਲਈ ਹਿਦਾਇਤ(instruction) ਗਾਈਡ ਨੂੰ ਧਿਆਨ ਨਾਲ ਪੜ੍ਹੋ।

ਸਟੈਪ 1. ਆਪਣੇ ਦਸਤਾਵੇਜ਼ ਇਕੱਠੇ ਕਰੋ

ਗ੍ਰੈਜੂਏਟਿਡ ਡ੍ਰਾਈਵਰ ਲਾਇਸੈਂਸਿੰਗ (ਜੀ.ਡੀ.ਐੱਲ.) ਛੋਟ ਪ੍ਰੋਗ੍ਰਾਮ ਯੂਜ਼ਰ ਗਾਈਡ (ਪੀ.ਡੀ. ਐੱਫ., 0.5 ਮੈਬਾ) ਦੇ ਘੱਟੋ ਘੱਟ ਮਨਜ਼ੂਰੀ ਮਾਨਕਾਂ ਦੀ ਜਾਂਚ ਕਰੋ, ਕਿ ਕਿਹੜੇ ਦਸਤਾਵੇਜ਼ ਤੁਹਾਨੂੰ ਆਪਣੇ ਦੇਸ਼ ਤੋਂ ਮੁਹੱਈਆ ਕਰਨ ਦੀ ਜ਼ਰੂਰਤ ਹੈ।

ਸਟੈਪ 2. ਫਾਰਮ ਭਰੋ ਅਤੇ ਆਪਣੇ ਦਸਤਾਵੇਜ਼ ਜਮ੍ਹਾਂ ਕਰੋ

ਇੱਕ ਰਜਿਸਟਰੀ ਏਜੰਟ ਤੋਂ ਜੀਡੀਐਲ ਛੋਟ ਫਾਰਮ ਨੂੰ ਪੂਰਾ ਕਰੋ ਅਤੇ ਆਪਣੇ ਕਾਗਜ਼ ਜਮ੍ਹਾਂ ਕਰੋ।

 • ਸਿਰਫ ਅਸਲੀ ਦਸਤਾਵੇਜ਼ ਜਮ੍ਹਾਂ ਕਰੋ, ਨਾ ਕਿ ਫੋਟੋ ਕਾਪੀਆਂ ਜਾਂ ਫੈਕਸ। ਸਾਰੇ ਡ੍ਰਾਈਵਰ ਲਾਇਸੈਂਸਾਂ ਅਤੇ ਦਸਤਾਵੇਜ਼ਾਂ ਦਾ ਲਿਖਤੀ ਅਨੁਵਾਦ ਮੁਹੱਈਆ ਕਰੋ, ਜੇ ਉਹ ਅੰਗਰੇਜ਼ੀ ਵਿੱਚ ਨਹੀਂ ਹਨ, ਜੋ ਇੱਕ ਪ੍ਰਵਾਨਿਤ ਦਸਤਾਵੇਜ਼ ਅਨੁਵਾਦਕ (100 KB) ਤੋਂ ਹੋਣ।
 • ਜੇ ਤੁਹਾਡੇ ਕੋਲ ਆਪਣੇ ਘਰੇਲੂ ਦੇਸ਼ ਤੋਂ ਇਕ ਪੱਕਾ ਅੰਤਰਰਾਸ਼ਟਰੀ ਡ੍ਰਾਈਵਿੰਗ ਪਰਮਿਟ ਹੈ ਤਾਂ ਇਹ ਵੀ ਸੌਂਪਣਾ ਚਾਹੀਦਾ ਹੈ।
 • ਜੇ ਤੁਹਾਡਾ ਲਾਇਸੈਂਸ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ ਤਾਂ ਡਰਾਈਵਿੰਗ ਲਾਇਸੈਂਸ ਅਤੇ ਡਰਾਇਵਿੰਗ ਇਤਿਹਾਸ ਨੂੰ ਪੁਖਤਾ ਕਰਨ ਲਈ ਸਹਾਇਕ ਕਾਗਜ਼ ਮੁਹੱਈਆ ਕਰੋ।
 • ਜੀਡੀਐਲ ਪ੍ਰੋਗਰਾਮ ਛੋਟ ਲਈ ਸਾਰੇ ਲਾਇਸੈਂਸ ਅਤੇ ਦਸਤਾਵੇਜ਼ ਚੈਕ ਲਈ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸ ਆਈ ਯੂ) ਨੂੰ ਭੇਜੇ ਜਾਂਦੇ ਹਨ।
 • ਦਸਤਾਵੇਜ਼ ਅਤੇ/ਜਾਂ ਡ੍ਰਾਈਵਰ ਲਾਇਸੈਂਸ ਵਾਪਸ ਨਹੀਂ ਕੀਤਾ ਜਾਵੇਗਾ।

ਅਪਲਾਈ ਕਰਨ ਤੋਂ ਬਾਅਦ

ਅਰਜ਼ੀ ਦੇਣ ਤੋ 10 ਜਾਂ ਵੱਧ ਵਰਕਿੰਗ ਦਿਨਾਂ ਵਿੱਚ ਉਸ ਰਜਿਸਟਰੀ ਦਫਤਰ ਜਾਓ, ਜਿਥੇ ਰਜਿਸਟਰੀ ਏਜੰਟ ਪੁਸ਼ਟੀ ਕਰੇਗਾ ਕਿ ਤੁਹਾਡੀ ਅਰਜ਼ੀ ਸਵੀਕਾਰ ਕਰ ਲਈ ਗਈ ਹੈ।

ਜੇ ਤੁਹਾਡੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ, ਤਾਂ ਵੀ ਰਜਿਸਟਰੀ ਏਜੰਟ ਤੁਹਾਨੂੰ ਕਾਰਨ, ਅਤੇ ਜੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਦੁਆਰਾ ਹੋਰ ਵਾਧੂ ਲੋੜਾਂ ਹਨ ਤਾਂ ਉਸ ਬਾਰੇ ਵੀ ਦੱਸੇਗਾ।

ਅੰਤਰਰਾਸ਼ਟਰੀ ਡ੍ਰਾਇਵਿੰਗ ਪਰਮਿਟ (IDP)

ਇੱਕ ਅੰਤਰਰਾਸ਼ਟਰੀ ਡ੍ਰਾਈਵਿੰਗ ਪਰਮਿਟ, ਜਦੋਂ ਤੁਹਾਡੇ ਕੈਨੇਡੀਅਨ ਡਰਾਈਵਰ ਲਾਇਸੈਂਸ ਨਾਲ ਵਰਤਿਆ ਜਾਂਦਾ ਹੈ, ਤਾਂ ਇਹ ਤੁਹਾਨੂੰ ਪਰਿਮਟ ਵਿੱਚ ਦਰਸਾਏ ਦੂਜੇ ਦੇਸ਼ਾਂ ਵਿੱਚ ਗੱਡੀ ਚਲਾਉਣ ਦੀ ਆਗਿਆ ਦੇਵੇਗਾ। ਇਸ ਵਿੱਚ ਤੁਹਾਡੇ ਕੈਨੇਡੀਅਨ ਡਰਾਈਵਰ ਲਾਇਸੰਸ ਦੀ ਇੱਕ ਫੋਟੋ ਅਤੇ ਇੱਕ ਬਹੁ-ਭਾਸ਼ਾਈ ਅਨੁਵਾਦ ਸ਼ਾਮਲ ਹੈ।

ਜੇ ਤੁਸੀਂ ਆਪਣੇ ਵਿਦੇਸ਼ੀ ਡ੍ਰਾਈਵਰ ਲਾਇਸੈਂਸ ਨਾਲ ਅਲਬਰਟਾ ਵਿੱਚ ਗੱਡੀ ਚਲਾ ਰਹੇ ਹੋ, ਤਾਂ ਇਹ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਅਲਬਰਟਾ ਆਉਣ ਤੋਂ ਪਹਿਲਾਂ ਆਪਣੇ ਘਰੇਲੂ ਅਧਿਕਾਰ ਖੇਤਰ ਤੋਂ ਆਈਡੀਪੀ(IDP) ਪ੍ਰਾਪਤ ਕਰੋ।

ਅਰਜ਼ੀ ਕਿਵੇਂ ਦੇਣੀ ਹੈ

ਕਨੇਡੀਅਨ ਆਟੋਮੋਬਾਈਲ ਐਸੋਸੀਏਸ਼ਨ(CAA) ਕਨੇਡਾ ਦੀ ਇਕਲੌਤੀ ਸੰਸਥਾ ਹੈ, ਜੋ ਅੰਤਰ ਰਾਸ਼ਟਰੀ ਡਰਾਇਵਿੰਗ ਪਰਮਿਟ ਜਾਰੀ ਕਰਨ ਲਈ ਅਧਿਕਾਰਿਤ ਹੈ।

 • ਅਲਬਰਟਾ ਵਿੱਚ IDP ਲਈ ਅਰਜ਼ੀ ਦੇਣ ਲਈ, AMA ਅਲਬਰਟਾ ਵਿੱਚ, CAA ਦੀ ਵੈਬਸਾਈਟ ਜਾਂ ਆਪਣੇ ਸਥਾਨਕ CAA ਕਲੱਬ ਜਾਓ।
 • ਕਿਸੇ ਹੋਰ ਦੇਸ਼ ਵਿੱਚ IDP ਲਈ ਅਰਜ਼ੀ ਦੇਣ ਲਈ, ਕਿਰਪਾ ਕਰਕੇ ਉਥੋਂ ਦੀ ਲਾਈਸੈਂਸਿੰਗ ਅਥਾਰਟੀ ਨੂੰ ਸੰਪਰਕ ਕਰੋ।

ਡਰਾਈਵਰ ਅਤੇ ਮੋਟਰ ਵਾਹਨ ਦਫਤਰ ਨਾਲ ਸੰਪਰਕ ਕਰੋ

ਐਡਮਿੰਟਨ ਖੇਤਰ: 780-427-4088
ਅਲਬਰਟਾ ਦੇ ਦੂਜੇ ਖੇਤਰ (ਟੋਲ ਫ੍ਰੀ): 1-877-427-4088
ਸਵੇਰ 8:15 - ਸ਼ਾਮ 4:30 ਵਜੇ(ਸੋਮਵਾਰ – ਸ਼ੁੱਕਰਵਾਰ) ਸਰਕਾਰੀ ਛੁੱਟੀਆਂ ਦੌਰਾਨ ਬੰਦ

mv@gov.ab.ca