ਅਪਾਤਕਾਲ ਸਥਿਤੀ(ਐਮਰਜੈਂਸੀ) ਦੀ ਤਿਆਰੀ

ਆਪਣੇ ਅਤੇ ਪਰਿਵਾਰ ਨੂੰ ਅਪਾਤਕਾਲ ਜਾਂ ਸੰਕਟ ਲਈ ਤਿਆਰ ਕਰਨ ਬਾਰੇ ਜਾਣੋ।

Services and information

ਆਪਣੇ ਅਤੇ ਆਪਣੇ ਪਰਿਵਾਰ ਦੀ 72 ਘੰਟਿਆਂ ਤੱਕ ਮਦਦ ਲਈ ਆਪਣੀ ਅਪਾਤਕਾਲ ਕਿੱਟ ਵਿੱਚ ਸ਼ਾਮਿਲ ਚੀਜਾਂ ਬਾਰੇ ਜਾਣਕਾਰੀ ਅਤੇ ਸੂਚੀ।

ਆਪਣੇ ਅਤੇ ਆਪਣੇ ਪਰਿਵਾਰ ਦੀ ਆਪਦਾ(ਡਿਜ਼ਾਸਟਰ) ਦੌਰਾਨ ਮਦਦ ਲਈ ਅਪਾਤਕਾਲ ਯੋਜਨਾ ਬਨਾਉਣ ਬਾਰੇ ਜਾਣਕਾਰੀ ਪ੍ਰਾਪਤ ਕਰੋ।

ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਕਰੋਨਾਵਾਇਰਸ(COVID-19) ਸਬੰਧੀ ਜਵਾਬ

COVID-19 ਸਬੰਧੀ ਤਿਆਰੀ ਅਤੇ ਰੋਕਥਾਮ ਲਈ Coronavirus (COVID-19) info for Albertans ਤੇ ਜਾਓ।

ਸੰਖੇਪ ਜਾਣਕਾਰੀ

ਸੰਕਟ ਬਹੁਤ ਘੱਟ ਜਾਂ ਕੋਈ ਮਮੂਲੀ ਚਿਤਾਵਨੀ ਨਾਲ ਵਾਪਰ ਸਕਦਾ ਹੈ। ਜੇ ਕੱਲ੍ਹ ਕੋਈ ਤਬਾਹੀ ਆਉਂਦੀ ਹੈ ਤਾਂ ਤੁਸੀਂ ਅਤੇ ਤੁਹਾਡਾ ਪਰਿਵਾਰ ਸਹਾਇਤਾ ਤੋਂ ਬਗੈਰ ਕਿੰਨਾ ਚਿਰ ਬਚ ਸਕੋਗੇ।

ਕਿਸੇ ਤਬਾਹੀ ਦੇ ਦੌਰਾਨ ਐਮਰਜੈਂਸੀ ਵਰਕਰਾਂ ਨੂੰ ਤੁਹਾਡੇ ਤੱਕ ਪਹੁੰਚਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਤੁਹਾਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਲਈ ਘੱਟੋ ਘੱਟ 72 ਘੰਟਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।

ਕਿਸੇ ਐਮਰਜੈਂਸੀ ਵਿੱਚ ਤੁਹਾਨੂੰ:

 • ਆਪਣੀ ਐਮਰਜੈਂਸੀ ਯੋਜਨਾ ਦਾ ਪਾਲਣ ਕਰੋ
 • ਆਪਣੀ ਐਮਰਜੈਂਸੀ ਕਿੱਟ ਦੀ ਵਰਤੋਂ ਕਰੋ
 • ਦੂਜਿਆਂ ਦੀ ਸਹਾਇਤਾ ਕਰਨ ਤੋਂ ਪਹਿਲਾਂ ਆਪਣੀ ਸੁਰੱਖਿਅ ਯਕੀਨੀ ਬਣਾਓ
 • ਅਲਬਰਟਾ ਐਮਰਜੈਂਸੀ ਚਿਤਾਵਨੀ ਤੋਂ ਨਿਗਰਾਨੀ ਚੇਤਾਵਨੀਆਂ ਜਾਂਚੋ
 • ਸਥਾਨਕ ਅਧਿਕਾਰੀਆਂ ਤੋਂ ਵਧੇਰੇ ਜਾਣਕਾਰੀ ਲਈ ਰੇਡੀਓ ਅਤੇ ਟੀਵੀ ਸੁਣੋ
 • ਅਥਾਰਟੀਆਂ ਦੇ ਨਿਰਦੇਸ਼ਾਂ ਨੂੰ ਸੁਣੋ- ਤੁਹਾਨੂੰ ਸਥਾਨ ਖਾਲੀ ਕਰਨ ਜਾਂ ਜਿੱਥੇ ਤੁਸੀਂ ਹੋ ਉਥੇ ਰਹਿਣ ਦੀ ਸਲਾਹ ਦਿੱਤੀ ਜਾ ਸਕਦੀ ਹੈ

ਖ਼ਤਰੇ ਅਤੇ ਐਮਰਜੈਂਸੀ

ਅਪਾਤਕਾਲੀ ਸਥਿਤੀ ਕਿਸੇ ਵੀ ਸਮੇਂ ਅਤੇ ਮਾਮੂਲੀ ਚਿਤਾਵਨੀ ਨਾਲ ਪੈਦਾ ਹੋ ਸਕਦੀ ਹੈ। ਉਦਾਹਰਣਾਂ ਵਿੱਚ ਸ਼ਾਮਲ ਹਨ:

 • ਅੱਤ ਦੇ ਮੌਸਮ - ਬਰਫੀਲੇ ਤੂਫਾਨ, ਬਵੰਡਰ ਅਤੇ ਜੰਗਲੀ ਅੱਗ
 • ਉਦਯੋਗਿਕ ਹਾਦਸੇ - ਰਸਾਇਣ ਰਿਸਾ
 • ਤਕਨੀਕੀ ਘਟਨਾਵਾਂ - ਬਿਜਲੀ ਬੰਦ ਹੋਣਾ
 • ਜੀਵ-ਵਿਗਿਆਨਕ ਘਟਨਾਵਾਂ – ਇੰਨਫਲੂਐਂਜ਼ਾ ਮਹਾਂਮਾਰੀ
 • ਜਾਣਬੁੱਝ ਕੇ ਕੀਤੇ ਕੰਮ

ਜੋਖਮਾਂ ਅਤੇ ਖ਼ਤਰਿਆਂ ਨੂੰ ਜਾਣਨਾ ਮਹੱਤਵਪੂਰਣ ਹੈ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਅਚਾਨਕ ਆਉਣ ਦੀ ਤਿਆਰੀ ਵਿੱਚ ਸਹਾਇਤਾ ਲਈ।

ਖਤਰੇ

ਅਪਾਤਕਾਲ(ਐਮਰਜੈਂਸੀ) ਦੀ ਤਿਆਰੀ

ਜਿਆਦਾ ਜਾਣੋ

ਐਮਰਜੈਂਸੀ ਤਿਆਰੀ ਬਾਰੇ ਵਧੇਰੇ ਜਾਣਕਾਰੀ ਲਈ ਵੇਖੋ:

ਸੰਪਰਕ

ਅਲਬਰਟਾ ਐਮਰਜੈਂਸੀ ਪ੍ਰਬੰਧਨ ਏਜੰਸੀ ਨਾਲ ਜੁੜਨ ਲਈ:

ਸਮਾਂ: ਸਵੇਰੇ 8: 15 ਵਜੇ ਤੋਂ ਸ਼ਾਮ 4:30 ਵਜੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ ਖੁੱਲੇ, ਸਰਕਾਰੀ ਛੁੱਟੀਆਂ ਵਿੱਚ ਬੰਦ)
ਫੋਨ: 780-422-9000
ਟੋਲ ਫ੍ਰੀ: 310-0000 ਫੋਨ ਨੰਬਰ ਤੋਂ ਪਹਿਲਾਂ (ਅਲਬਰਟਾ ਵਿਚ) ਲਗਾਓ।
ਈਮੇਲ: aema.stakeholders@gov.ab.ca

ਪਤਾ:
ਅਲਬਰਟਾ ਐਮਰਜੈਂਸੀ ਪ੍ਰਬੰਧਨ ਏਜੰਸੀ
14515 122 ਐਵੇ. NW
ਐਡਮਿੰਟਨ, ਅਲਬਰਟਾ  T5L 2W4