ਅਰਲੀ ਲਰਨਿੰਗ ਅਤੇ ਬਾਲ ਦੇਖਭਾਲ ਸੈਂਟਰ

ਇਹ ਪਾਈਲਟ ਪ੍ਰੋਗਰਾਮ ਅਲਬਰਟਾ ਭਰ ਵਿੱਚ 0 ਤੋਂ ਕਿੰਡਰਗਾਰਟਨ ਦੀ ਉਮਰ ਦੇ ਬੱਚਿਆਂ ਲਈ ਵੱਧ ਤੋਂ ਵੱਧ 25 ਡਾਲਰ ਪ੍ਰਤੀ ਦਿਨ ਦੀ ਫੀਸ ਨਾਲ ਬਾਲ ਸੰਭਾਲ ਮੁਹੱਈਆ ਕਰਾਉਂਦਾ ਹੈ।

Services and information

ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਇਹ ਪਾਈਲਟ ਪ੍ਰੋਗਰਾਮ ਅਲਬਰਟਾ ਭਰ ਵਿੱਚ 0 ਤੋਂ ਕਿੰਡਰਗਾਰਟਨ ਦੀ ਉਮਰ ਦੇ ਬੱਚਿਆਂ ਲਈ ਵੱਧ ਤੋਂ ਵੱਧ 25 ਡਾਲਰ ਪ੍ਰਤੀ ਦਿਨ ਦੀ ਫੀਸ ਨਾਲ ਬਾਲ ਸੰਭਾਲ ਮੁਹੱਈਆ ਕਰਾਉਂਦਾ ਹੈ।

ਅਰਲੀ ਲਰਨਿੰਗ ਅਤੇ ਬਾਲ ਦੇਖਭਾਲ(ELCC)ਸੈਂਟਰ ਮੌਜੂਦਾ ਸਿਸਟਮ ਦੇ ਪਾੜੇ(ਗੈਪ) ਬਾਰੇ ਦੱਸ ਕੇ ਉਸ ਵਿੱਚ ਸੁਧਾਰਾਂ ਤੇ ਕੇਂਦਰਿਤ ਹੋ ਕੇ ਬੱਚਿਆਂ ਅਤੇ ਪਰਿਵਾਰਾਂ ਦੀ ਸਹਾਇਤਾ ਕਰਦੇ ਹਨ। ਕੁਝ ਸੈਂਟਰ ਮਾਪਿਆਂ ਲਈ ਲਚਕਦਾਰ ਬਾਲ ਸੰਭਾਲ ਦੇ ਸਕਦੇ ਹਨ, ਜੋ ਪਾਰਟ-ਟਾਈਮ ਜਾਂ ਸ਼ਿਫਟਾਂ ਵਿੱਚ ਕੰਮ ਕਰਦੇ ਹਨ, ਜੋ ਆਮ ਡੇ ਕੇਅਰ(7 ਵਜੇ ਸਵੇਰ ਤੋਂ 6 ਵਜੇ ਸ਼ਾਮ) ਦੇ ਘੰਟਿਆਂ ਤੋਂ ਬਾਹਰ ਹੁੰਦੇ ਹਨ ਜਾਂ ਉਨਾਂ ਪਹੁੰਚਯੋਗ ਸੈਟਿੰਗਾਂ ਵਿੱਚ ਦੇਖਭਾਲ ਦੇਣੀ, ਜਿਵੇਂ ਕਿ ਦੂਜੀਆਂ ਜਨਤਕ ਇਮਾਰਤਾਂ ਨਾਲ ਤਾਲਮੇਲ ਕਰਕੇ ਸੁਵਿਧਾ ਦੇਣੀ।

ਸਾਰੇ ELCC ਸੈਂਟਰ ਵਿਭਿੰਨ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਸਹਿਯੋਗ ਮੁਹੱਈਆ ਕਰਦੇ ਹਨ ਅਤੇ ਸ਼ੁਰੂਆਤੀ ਬਾਲ ਸੰਭਾਲ ਸਿੱਖਿਆ ਸਿਲੇਬਸ ਨੂੰ ਲਾਗੂ ਕਰਦੇ ਹਨ।

2017 ਵਿੱਚ, ਅਲਬਰਟਾ ਨੇ ਸੂਬੇ ਵਿੱਚ ਬੱਚਿਆਂ ਅਤੇ ਪਰਿਵਾਰਾਂ ਨੂੰ ਸਹਾਇਤਾ ਦੇਣ ਲਈ 22 ਪਾਈਲਟ ELCC ਸੈਂਟਰ ਸ਼ੁਰੂ ਕੀਤੇ। ELCC ਸੈਂਟਰ ਪਾਈਲਟ ਅਲਬਰਟਾ ਭਰ ਵਿੱਚ 100 ਹੋਰ ਸੈਂਟਰਾਂ ਦੇ ਜੁੜਨ ਨਾਲ ਵੱਧ ਗਿਆ ਹੈ। 100 ਨਵੇਂ ELCC ਸੈਂਟਰਾਂ ਵਿੱਚੋਂ, 82 ਪਹਿੱਲਾਂ ਚੱਲ ਰਹੇ ਸੈਂਟਰ ਹਨ, ਜਦੋਂਕਿ 18 ਨਵੇਂ ਸੈਂਟਰ ਆਉਣ ਵਾਲੇ ਮਹੀਨਿਆਂ ਵਿੱਚ ਜੋੜੇ ਜਾਣਗੇ।

ELCC ਸੈਂਟਰਾਂ ਦੀ ਗਿਣਤੀ

ਬੱਚੇ ਨੂੰ ਦਾਖਲ ਕਰਨਾ

ELCC ਸੈਂਟਰਾਂ ਵਿੱਚ ਸੀਮਤ ਥਾਵਾਂ ਹਨ। ਆਪਣੇ ਬੱਚੇ ਨੂੰ ELCC ਸੈਂਟਰ ਵਿੱਚ ਦਾਖਲੇ ਦੀ ਪੁਛਗਿੱਛ ਲਈ ਕਿਰਪਾ ਕਰਕੇ ਸਿੱਧੇ ਹੀ ਬਾਲ ਸੰਭਾਲ ਪ੍ਰੋਗਰਾਮ ਨਾਲ ਸੰਪਰਕ ਕਰੋ।

ਮੁਢਲੀ ਫੀਸ 25 ਡਾਲਰ ਪ੍ਰਤੀ ਦਿਨ ਤੇ ਪੱਕੀ ਕੀਤੀ ਗਈ ਹੈ ਅਤੇ ਸੈਂਟਰਾਂ ਵਿੱਚ ਸਬਸਿਟੀ ਯੋਗਤਾ ਨਾਲ ਕੋਈ ਤਬਦੀਲੀ ਨਹੀਂ ਹੁੰਦੀ।

ਮੌਜੂਦਾ ਲੋਕੇਸ਼ਨਾਂ

ਇੱਕ ਨਕਸ਼ਾ, ਪੂਰੀ ਲਿਸਟ ਅਤੇ ਖੇਤਰੀ ਵੰਡ, ਜਿਸ ਵਿੱਚ ਸਾਰੇ ELCC ਸੈਂਟਰਾਂ ਦੀਆਂ ਸਥਿਤੀਆਂ ਮੌਜੂਦ ਹਨ, ਜਿਸ ਵਿੱਚ ਪ੍ਰੋਗਰਾਮਾਂ ਦੇ ਨਾਂ, ਪਤੇ, ਸੰਪਰਕ ਸੂਚਨਾ ਅਤੇ ਖੇਤਰੀ ਲਾਈਸੈਂਸਿੰਗ ਸੰਪਰਕ ਵੀ ਸ਼ਾਮਿਲ ਹੈ।

ਅਲਬਰਟਾ ਭਰ ਵਿੱਚੋਂ ਬਾਲ ਸੰਭਾਲ ਪ੍ਰੋਗਰਾਮਾਂ ਨੂੰ ਦਿਲਚਸਪੀ ਦੇ ਪ੍ਰਗਟਾਵੇ ਦੀ ਪ੍ਰਕਿਰਿਆ ਤਹਿਤ ELCC ਸੈਂਟਰ ਬਣਨ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਸੀ। ਖੇਤਰੀ ਚੋਣ ਕਮੇਟੀ ਦੁਆਰਾ 160 ਅਰਜ਼ੀਆਂ ਪ੍ਰਾਪਤ ਕਰਕੇ ਘੋਖੀਆਂ ਗਈਆਂ। ਅਰਜ਼ੀਆਂ ਨੂੰ ਉਨਾਂ ਦੇ ਪ੍ਰਸਤਾਵ ਦੇ ਵਿੱਚ ਪਹੁੰਚ, ਕਿਫਾਇਤ, ਗੁਣਵਕਤਾ, ਅਤੇ ਸੁਧਾਰਾਂ ਦੇ ਅਧਾਰ ਤੇ ਮੁਲਾਂਕਿਤ ਕੀਤਾ ਗਿਆ।

ਲਾਭ ਨਾਂ ਲੈਣ ਵਾਲੀਆਂ ਸੰਸਥਾਵਾਂ, ਜਿਹੜੀਆਂ ਲਾਭ ਵਿੱਚ ਦਿਲਚਸਪੀ ਨਹੀਂ ਰੱਖਦੀਆਂ, ਜਾਂ ਜੋ ਲਾਈਸੈਂਸ ਲੈਣ ਦੀ ਪ੍ਰਕਿਰਿਆ ਵਿੱਚ ਹਨ, ਵੀ ਅਪਲਾਈ ਕਰਨ ਦੇ ਸਮੱਰਥ ਸਨ।

ਬਾਲ ਸੰਭਾਲ ਸਬਸਿਡੀ

ਇੱਕ ELCC ਸੈਂਟਰ ਵਿੱਚ ਬਾਲ ਸੰਭਾਲ ਸਬਸਿਡੀ ਲਈ ਯੋਗਤਾ, ਕਿਸੇ ਵੀ ਲਾਇਸੈਂਸਸ਼ੁਦਾ ਜਾਂ ਮਨਜ਼ੂਰ ਬਾਲ ਸੰਭਾਲ ਪ੍ਰੋਗਰਾਮ ਵਾਂਗ ਹੀ ਹੈ। ਸਬਸਿਡੀ ਪ੍ਰੋਗਰਾਮ ਉਨਾਂ ਯੋਗ ਮਾਪਿਆਂ ਲਈ ਉਵੇਂ ਹੀ ਮੌਜੂਦ ਰਹੇਗਾ ਜਿੰਨਾਂ ਦੇ ਬੱਚੇ ELCC ਸੈਂਟਰ ਵਿੱਚ ਦਾਖਲ ਨਹੀਂ ਹੋਏ।

ਕੁਝ ਪਰਿਵਾਰ ਅਲਬਰਟਾ ਚਾਈਲਡ ਬੈਨੀਫਿਟਸ ਅਤੇ ਅਲਬਰਟਾ ਇਨਹਾਂਸਡ ਫੈਮਿਲੀ ਇੰਪਲਾਈਮੈਂਟ ਟੈਕਸ ਕ੍ਰੈਡਿਟ ਲਈ ਵੀ ਯੋਗ ਹੋ ਸਕਦੇ ਹਨ।

ਬਾਲ ਸੰਭਾਲ ਪ੍ਰਮਾਣੀਕਰਨ

ਬਾਲ ਸੰਭਾਲ ਪ੍ਰਮਾਣੀਕਰਨ ਉਸੇ ਤਰਾਂ ਬਿਨਾਂ ਬਦਲੇ ਰਹੇਗੀ। ਪ੍ਰਮਾਣੀਕਰਨ, ਅਲਬਰਟਾ ਦੇ ਸਾਰੇ ਲਾਇਸੈਂਸਸ਼ੁਦਾ ਡੇ ਕੇਅਰ ਸੈਂਟਰਾਂ ਅਤੇ ਸਕੂਲ ਤੋਂ ਬਾਹਰ ਸੰਭਾਲ ਪ੍ਰੋਗਰਾਮ ਅਤੇ ਨਾਲ ਹੀ ਮੰਨਜ਼ੂਰਸ਼ੁਦਾ ਫੈਮਿਲੀ ਡੇ ਹੋਮ ਏਜੰਸੀਆ ਲਈ ਮੌਜੂਦ ਹੈ। ਪ੍ਰਮਾਣੀਕਰਨ ਵਿੱਚ ਭਾਗ ਲੈਣਾ ਸਵੈ ਇੱਛਕ ਹੈ।

ELCC ਸੈਂਟਰਾਂ ਲਈ ਫੰਡਿਗ

ਦਿਸੰਬਰ 2017 ਵਿੱਚ, ਅਲਬਰਟਾ ਸਰਕਾਰ ਨੇ ਸੰਘੀ ਸਰਕਾਰ ਨਾਲ ਇੱਕ ਦੋ ਪੱਖੀ ਸਮਝੌਤਾ ਸਾਈਨ ਕੀਤਾ ਜਿਹੜਾ 3 ਸਾਲਾਂ ਵਿੱਚ $136 ਮਿਲੀਅਨ, ELCC ਕੇਂਦਰੀ ਪਾਈਲਟ ਦੇ ਵਿਸਥਾਰ ਨੂੰ ਸਹਿਯੋਗ ਦੇਣ ਲਈ ਮੁਹੱਈਆ ਕਰੇਗਾ।

ਭਵਿੱਖ ਦਾ ਵਿਸਥਾਰ ਪ੍ਰੋਗਰਾਮ ਦੇ ਸਫਲ ਮੁਲਾਂਕਣ ਅਤੇ ਵਿੱਤੀ ਮਨਜ਼ੂਰੀ ਤੇ ਨਿਰਭਰ ਕਰੇਗਾ।

ਮੁਲਾਂਕਣ ਅਤੇ ਅਗਲੇ ਕਦਮ

ਇੱਕ ਕਰੜਾ 3 ਸਾਲਾ ਮੁਲਾਂਕਣ ELCC ਸੈਂਟਰਾਂ ਦੀ ਸਫਲਤਾ ਨੂੰ ਨਿਰਧਾਰਿਤ ਕਰਨ ਦੀ ਸੂਚਨਾ ਮੁਹੱਈਆ ਕਰੇਗਾ। 22 ELCC ਸੈਂਟਰਾਂ ਦੇ 1 ਸਾਲਾ ਮੁਲਾਂਕਣ ਦੇ ਨਤੀਜੇ ਜਲਦ ਹੀ ਮੌਜੂਦ ਹੋਣਗੇ।

ਅਲਬਰਟਾ ਸਰਕਾਰ ਲਈ ਕਿਫਾਇਤੀ ਅਤੇ ਵਧੀਆ ਬਾਲ ਸੰਭਾਲ ਪਹੁੰਚ ਸਭ ਤੋਂ ਉੱਪਰ ਹੈ। ਅਸੀਂ ਬਹੁਤ ਹੀ ਵਿਵੇਕ, ਧਿਆਨ ਅਤੇ ਸਮਝਦਾਰੀ ਨਾਲ ਅੱਗੇ ਵੱਧ ਰਹੇ ਹਾਂ। ਖੋਜਾਂ ਦਿਖਾਉਦੀਆਂ ਹਨ ਕਿ ਬਾਲ ਸੰਭਾਲ ਤੇ ਨਿਵੇਸ਼ ਮਜ਼ਬੂਤ ਭਾਈਚਾਰੇ ਦਾ ਨਿਰਮਾਣ ਕਰਦਾ ਹੈ, ਅਤੇ ਮਜ਼ਬੂਤ ਅਰਥਵਿਵੱਸਥਾ ਲਈ ਸਹਾਈ ਹੈ।

ਸੰਪਰਕ ਕਰੋ

ਜੇ ਤੁਹਾਡੇ ਅਲਬਰਟਾ ਦੇ ਨਵੇਂ ਅਰਲੀ ਲਰਨਿੰਗ ਅਤੇ ਬਾਲ ਦੇਖਭਾਲ ਸੈਂਟਰਾਂ ਬਾਰੇ ਹੋਰ ਪ੍ਰਸ਼ਨ ਹਨ, ਤਾਂ ਕ੍ਰਿਪਾ ਕਰਕੇ ELCC@gov.ab.ca ਤੇ ਸੰਪਰਕ ਕਰੋ।