ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਯੋਗਤਾ

ਦੰਦਾਂ ਅਤੇ ਐਨਕਾਂ ਦੀ ਸਹਾਇਤਾ ਦੇ ਸੀਨੀਅਰਜ਼ ਪ੍ਰੋਗਰਾਮ ਦੇ ਯੋਗ ਹੋਣ ਲਈ ਤੁਸੀਂ:

 • 65 ਸਾਲ ਜਾਂ ਇੱਸ ਤੋਂ ਉੱਪਰ ਹੋਵੋ।
 • ਅਪਲਾਈ ਕਰਨ ਤੋਂ ਤੁਰੰਤ ਪਹਿਲਾਂ ਘੱਟੋ-ਘੱਟ 3 ਮਹੀਨੇ ਪਹਿਲਾਂ ਅਲਬਰਟਾ ਰਹਿੰਦੇ ਹੋਵੋ।
 • ਕਨੇਡਾ ਦੇ ਨਾਗਰਿਕ ਹੋਵੋ, ਜਾਂ ਕਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟ ਹੋਵੋ
 • ਸਲਾਨਾ ਆਮਦਨ ਸਥਾਪਿਤ ਪ੍ਰੋਗਰਾਮ ਦੀ ਹੱਦ ਵਿੱਚ ਹੋਵੇ।

ਯੋਗ ਸੀਨੀਅਰਜ਼, ਜਿੰਨਾਂ ਨੇ ਰਿਹਾਇਸ਼ੀ ਲੋੜਾਂ ਪੂਰੀਆਂ ਕੀਤੀਆਂ ਹਨ, ਆਪਣੇ 65ਵੇਂ ਜਨਮਦਿਨ ਤੋਂ ਦੰਦਾਂ ਅਤੇ ਐਨਕਾਂ ਦੇ ਲਾਭ ਲੈਣੇ ਸ਼ੁਰੂ ਕਰਨਗੇ।

ਪ੍ਰੋਗਰਾਮ ਯੋਗਤਾ ਦੀ ਹੋਰ ਜਾਣਕਾਰੀ ਲਈ ਸੀਨੀਅਰਜ਼ ਲਈ ਦੰਦਾਂ ਅਤੇ ਐਨਕਾਂ ਦੀ ਸਹਾਇਤਾ ਦਾ ਬਰੋਸ਼ਰ ਪੜੋ।

ਆਮਦਨ

ਦੰਦਾਂ ਅਤੇ ਐਨਕਾਂ ਦੀ ਸਹਾਇਤਾ ਲਈ ਤੁਹਾਡੀ ਯੋਗਤਾ, ਕਨੇਡਾ ਰੈਵੀਨਿਊ ਏਜੰਸੀ ਨੂੰ ਰਿਪੋਰਟ ਕੀਤੀ, ਪਹਿਲੇ ਸਾਲ ਦੀ ਕੁਲ ਆਮਦਨ(ਇੰਕਮ ਟੈਕਸ ਫਾਰਮ ਦੀ ਲਾਈਨ 150) ਨੂੰ ਵਰਤ ਕੇ ਆਂਕੀ ਜਾਂਦੀ ਹੈ।

ਵਿਆਹਕ ਦਰਜਾ ਕੁਲ ਘਰੇਲੂ ਸਲਾਨਾ ਆਮਦਨ ਦੰਦਾਂ ਦੇ ਲਾਭ ਐਨਕਾਂ ਦੇ ਲਾਭ
ਇਕੱਲਾ ਸੀਨੀਅਰ $0 ਤੋਂ $28,150 100% (ਅਧਿਕਤਮ ਕਵਰੇਜ) $230 ਤੱਕ
$28,151 ਤੋਂ $31,675 99 ਤੋਂ 10% (ਕੁਝ ਕਵਰੇਜ) $115 ਤੱਕ
$31,675 ਤੋਂ ਵੱਧ ਅਯੋਗ ਅਯੋਗ
ਸੀਨੀਅਰ ਦੰਪਤੀ $0 ਤੋਂ $56,300 100% (ਅਧਿਕਤਮ ਕਵਰੇਜ) $230 ਤੱਕ
$56,301 ਤੋਂ $63,350 99% ਤੋਂ10% (ਕੁਝ ਕਵਰੇਜ) $115 ਤੱਕ
$63,350 ਤੋਂ ਵੱਧ ਅਯੋਗ ਅਯੋਗ

ਸੀਨੀਅਰ ਲਾਭ ਅਨੁਮਾਨਕ ਵਰਤੋ, ਇਹ ਦੇਖਣ ਲਈ ਕਿ ਤੁਸੀਂ ਲਾਭਾਂ(ਬੈਨੀਫਿਟਸ) ਦੇ ਯੋਗ ਹੋ।

ਅਪਲਾਈ ਕਿਵੇਂ ਕਰਨਾ ਹੈ

ਦੰਦਾਂ ਅਤੇ ਐਨਕਾਂ ਦੇ ਸਹਾਇਤਾ ਲਾਭਾਂ ਦੇ ਮੁਲਾਂਕਣ ਤੋਂ ਪਹਿਲਾਂ ਤੁਸੀਂ ਸੀਨੀਅਰ ਵਿੱਤੀ ਸਹਾਇਤਾ ਅਰਜ਼ੀ ਫਾਰਮ (PDF, 889 KB) ਭਰ ਕੇ ਜਮਾਂ ਕਰੋ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਹੋਰ ਪ੍ਰੋਗਰਾਮ ਲਈ ਸੀਨੀਅਰ ਵਿੱਤੀ ਸਹਾਇਤਾ ਅਰਜ਼ੀ ਫਾਰਮ ਭਰ ਚੁੱਕੇ ਹੋ ਤਾਂ, ਇਸਨੂੰ ਦੁਬਾਰਾ ਭਰਨ ਦੀ ਕੋਈ ਲੋੜ ਨਹੀਂ ਹੈ।

ਜਿਵੇਂ ਹੀ ਤੁਸੀਂ ਨਾਮਜ਼ਦ ਹੁੰਦੇ ਹੋ, ਤੁਹਾਡੇ ਸੇਵਾ ਮੁਹੱਈਆ ਕਰਾਉਣ ਵਾਲੇ ਤੁਹਾਡੇ ਇਲਾਜ ਜਾਂ ਕਲੇਮ ਲਈ ਜਾਣ ਤੋਂ ਪਹਿਲਾਂ, ਤੁਹਾਡੀ ਯੋਗਤਾ ਪੱਕੀ ਕਰ ਸਕਦੇ ਹਨ:

ਡੈਂਟਲ ਕਵਰੇਜ

ਯੋਗ ਸੀਨੀਅਰ, ਚੋਣਵੀਆਂ ਡੈਂਟਲ ਸੇਵਾਵਾਂ ਲਈ ਹਰ 5 ਸਾਲਾਂ ਵਿੱਚ ਵੱਧ ਤੋਂ ਵੱਧ 5000 ਡਾਲਰ ਪ੍ਰਾਪਤ ਕਰ ਸਕਦੇ ਹਨ।

ਅਧਿੱਕਤਮ ਕਵਰੇਜ

ਹਰ ਇੱਕ ਦੰਦਾਂ ਦੀ ਪ੍ਰਕਿਰਿਆ ਲਈ ਵੱਧ ਤੋਂ ਵੱਧ ਕਵਰੇਜ ਨਿਰਧਾਰਿਤ ਹੁੰਦੀ ਹੈ ਅਤੇ ਕੁੱਝ ਪ੍ਰਕਿਰਿਆਵਾਂ ਲਈ ਖਾਸ ਸਮੇਂ ਤੱਕ ਤੁਸੀਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਜੇ ਤੁਸੀਂ ਵੱਧ ਤੋਂ ਵੱਧ ਮਾਤਰਾ ਲਈ ਯੋਗ ਹੋ, ਤਾਂ ਤੁਸੀਂ ਇਸ ਪ੍ਰੋਗ੍ਰਾਮ ਲਈ ਦੰਦਾਂ ਦੇ ਕੰਮ ਲਈ ਨਿਯਮਿਤ ਪ੍ਰਕਿਰਿਆ ਦੇ ਤਹਿਤ ਆਗਿਆ ਪ੍ਰਾਪਤ ਵੱਧ ਤੋਂ ਵੱਧ ਕਵਰੇਜ ਲਈ ਯੋਗ ਹੋ।

ਆਂਸ਼ਿਕ ਕਵਰੇਜ

ਇਸ ਪ੍ਰੋਗ੍ਰਾਮ ਦੇ ਲਈ ਦੰਦਾਂ ਦੇ ਕੰਮਾਂ ਦੀ ਸੂਚੀ ਤਹਿਤ 10% ਤੋਂ 99% ਦੀ ਇਜਾਜ਼ਤ ਦਿੱਤੀ ਗਈ ਹੈ। ਸਲਾਨਾ ਆਮਦਨੀ ਘਟਣ ਤੇ ਕਵਰੇਜ ਦੀ ਪ੍ਰਤੀਸ਼ਤ ਵੱਧਦੀ ਹੈ।

ਕਵਰਡ ਸੇਵਾਵਾਂ

 • ਡਾਇਗਨੌਸਟਿਕ ਸੇਵਾਵਾਂ(ਪ੍ਰੀਖਣ ਅਤੇ ਐਕਸ-ਰੇ)
 • ਰੋਕਥਾਮਕ ਸੇਵਾਵਾਂ (ਪੋਲਿਸ਼ਿੰਗ ਅਤੇ ਸਕੇਲਿੰਗ)
 • ਰੈਸਟੋਰੇਟਿਵ(ਸੰਭਾਲ) ਸੇਵਾਵਾਂ (ਭਰਨ,ਟਰੌਮਾ/ਦਰਦ ਨਿਯੰਤ੍ਰਣ/ਪਿੰਨ)
 • ਐਕਸਟਰੈਕਸ਼ਨਜ਼ (ਸਧਾਰਨ ਅਤੇ ਗੁੰਝਲਦਾਰ)
 • ਰੂਟ ਕਨਾਲ (ਐਂਡੋਡੋਂਟਿਕਸ)
 • ਜਾੜ੍ਹਾਂ ਦੀਆਂ ਬਿਮਾਰੀ ਨਾਲ ਸਬੰਧਿਤ ਪਰੋਸੀਜਰ (ਪੈਰੀਓਡੌਨਟਿਕਸ, ਰੂਟ ਪਲਾਨਿੰਗ)
 • ਦੰਦ ਬਨਾਉਣੇ (ਪ੍ਰੋਸਥੋਡੌਨਟਿਕਸ, ਫੁੱਲ ਅਤੇ ਅੰਸ਼ਕ ਮੁਢਲੇ ਦੰਦਾਂ ਦੇ ਕੰਮ)

ਕਵਰ ਨਾਂ ਹੋਣ ਵਾਲੀਆਂ ਸੇਵਾਵਾਂ

 • ਬ੍ਰਿਜਿਜ਼
 • ਕਰਾਊਨ(ਕਵਰ)
 • ਬਰੇਸਿਜ਼(ਦੰਦਾਂ ਤੇ ਤਾਰਾਂ)
 • ਇੰਮਪਲਾਂਟਸ(ਨਵੇਂ ਦੰਦ)
 • ਫਲੋਰਾਈਡ ਟ੍ਰੀਟਮੈਂਟ
 • ਦੰਦਾਂ ਦੀ ਬਲੀਚਿੰਗ
 • ਇੰਨਲੇ(ਦੰਦਾਂ ਵਿੱਚ ਧਾਤਾਂ ਜੜ੍ਹਨੀਆਂ)

ਪ੍ਰਕਿਰਿਆਵਾਂ ਦੀ ਗਿਣਤੀ ਸੀਮਾ

ਇੱਕ ਸੀਨੀਅਰ ਹਰ 5 ਸਾਲਾਂ ਵਿੱਚ ਅੱਧਿਕਤਮ ਦੰਦਾਂ ਦਾ ਲਾਭ ਪ੍ਰਾਪਤ ਕਰ ਸਕਦਾ ਹੈ। 5 ਸਾਲ ਦੀ ਮਿਆਦ ਪਹਿਲੀ ਫੰਡਿਡ ਡੈਂਟਲ ਸੇਵਾ ਦੀ ਤਾਰੀਖ਼ ਤੋਂ ਸ਼ੁਰੂ ਹੁੰਦੀ ਹੈ।

ਪ੍ਰਕਿਰਿਆਵਾਂ ਦੀ ਗਿਣਤੀ ਸੀਮਾ, ਕਵਰਡ ਸੇਵਾਵਾਂ ਤੇ ਲਾਗੂ ਹੋ ਸਕਦੀ ਹੈ। ਕ੍ਰਿਪਾ ਕਰਕੇ ਆਪਣੇ ਦੰਦਾ ਦੀ ਸੇਵਾ ਮੁਹੱਈਆ ਕਰਾਉਣ ਵਾਲੇ ਨਾਲ ਇਲਾਜ ਯੋਜਨਾ ਅਤੇ ਲੁੜੀਦੀਆਂ ਸੇਵਾਵਾਂ ਬਾਰੇ ਪ੍ਰਸ਼ਨਾਂ ਲਈ ਸੰਪਰਕ ਕਰੋ।

ਤੁਸੀਂ ਆਪਣੇ ਦੰਦਾ ਦੀ ਸੇਵਾ ਮੁਹੱਈਆ ਕਰਾਉਣ ਵਾਲੇ ਨੂੰ ਸੇਵਾ ਪ੍ਰਾਪਤ ਕਰਨ ਤੋਂ ਪਹਿਲਾਂ ਅਲਬਰਟਾ ਡੈਂਟਲ ਸੇਵਾ ਕਾਰਪੋਰੇਸ਼ਨ ਕੋਲ ਇੱਕ ਪੂਰਵ ਨਿਰਧਾਰਨ ਜਮਾ ਕਰਾਉਣ ਲਈ ਕਹਿ ਸਕਦੇ ਹੋ। ਇਹ ਪ੍ਰਕਿਰਿਆ, ਤੁਹਾਡੇ ਵੱਲੋਂ ਭੁਗਤਾਨ ਕੀਤੀ ਜਾਣ ਵਾਲੀ ਸੇਵਾ ਲਾਗਤ ਨੂੰ ਜਾਨਣ ਵਿੱਚ ਸਹਾਇਤਾ ਕਰੇਗੀ।

ਦੰਦਾਂ ਦੀਆਂ ਪ੍ਰਕਿਰਿਆਵਾਂ ਅਤੇ ਫੀਸ ਦੇ ਸੀਨੀਅਰ ਪ੍ਰੋਗਰਾਮ ਦੇ ਸ਼ਡਿਊਲ ਨਾਲ ਸਬੰਧਿਤ ਡੈਂਟਲ ਸਹਿਯੋਗ ਵਿੱਚ ਸ਼ਾਮਿਲ ਹੈ, ਦੰਦਾਂ ਦੀ ਵੱਧੀਆ ਸਿਹਤ ਲਈ ਮੁਢਲੀਆਂ ਦੰਦਾਂ ਦੀਆਂ ਪ੍ਰਕਿਰਿਆਵਾਂ ਅਤੇ ਸੇਵਾਵਾਂ।

ਇਸ ਪ੍ਰੋਗ੍ਰਾਮ ਦੇ ਅਧੀਨ ਡੈਂਟਲ ਕਵਰੇਜ, ਫ਼ੀਸ ਦੇ ਪੂਰਵ-ਨਿਰਧਾਰਤ ਸ਼ਡਿਊਲ ਤੇ ਅਧਾਰਤ ਹੈ, ਜੋ ਕਿ ਵੱਧ ਤੋਂ ਵੱਧ ਫੀਸਾਂ ਅਤੇ ਯੋਗ ਪ੍ਰਕਿਰਿਆਵਾਂ ਲਈ ਕਵਰੇਜ ਦੀ ਗਿਣਤੀ ਸਥਾਪਿਤ ਕਰਦੀ ਹੈ। ਕੁੱਝ ਦੰਦਾਂ ਦੇ ਡਾਕਟਰ ਜਾਂ ਦੰਦ ਬਨਆਉਣ ਵਾਲੇ ਹਰ ਕਾਰਜ ਲਈ ਵੱਧ ਤੋਂ ਵੱਧ ਫੀਸਾਂ ਲੈ ਸਕਦੇ ਹਨ ਅਤੇ / ਜਾਂ ਸ਼ਡਿਊਲ ਦੇ ਅਧੀਨ ਪ੍ਰਕਿਰਿਆਵਾਂ ਤੋਂ ਵੱਧ ਪ੍ਰਕਿਰਿਆਵਾਂ ਕਰ ਸਕਦੇ ਹਨ। ਜਾਂ ਸੀਨੀਅਰ ਇਸ ਵਾਧੂ ਰਾਸ਼ੀ ਦੇ ਭੁਗਤਾਨ ਲਈ ਖੁਦ ਜ਼ਿੰਮੇਵਾਰ ਹੋਣਗੇ।

ਐਨਕਾਂ(ਆਪਟੀਕਲ) ਦੀ ਕਵਰੇਜ

ਯੋਗ ਸੀਨੀਅਰ, ਚੋਣਵੀਆਂ ਆਪਟੀਕਲ ਸੇਵਾਵਾਂ ਲਈ, ਹਰ 3 ਸਾਲ ਵਿੱਚ 230 ਡਾਲਰ ਤੱਕ ਕਵਰ ਹੋ ਸਕਦੇ ਹਨ।

ਕਵਰਡ ਸੇਵਾਵਾਂ

ਨਜ਼ਰ ਦੀਆਂ ਐਨਕਾਂ, ਮਾਨਤਾ ਪ੍ਰਾਪਤ ਐਨਕਾਂ ਮੁਹੱਈਆ ਕਰਾਉਣ ਵਾਲੇ ਤੋਂ ਲੈਨਜ਼ ਅਤੇ ਫਰੇਮ ਵੀ ਸ਼ਾਮਿਲ ਹਨ। ਵੱਧ ਤੋਂ ਵੱਧ ਕਵਰੇਜ ਦੀ ਲਾਗਤ, ਖਰੀਦ ਸਮੇਂ ਤੁਹਾਡੀ ਯੋਗਤਾ ਤੇ ਅਧਾਰਿਤ ਹੈ।

ਜਿਹੜੀਆਂ ਸੇਵਾਵਾਂ ਕਵਰਡ ਨਹੀਂ ਹਨ

 • ਅੱਖਾਂ ਦਾ ਓਪਰੇਸ਼ਨ
 • ਅੱਖਾਂ ਦਾ ਪ੍ਰੀਖਣ
 • ਐਕਸੈਸਰੀਜ਼(ਨਾਲ ਮਿਲਣ ਵਾਲੀਆਂ ਵਸਤੂਆਂ)
 • ਸੂਖਮਦਰਸ਼ੀ ਯੰਤਰ
 • ਅੱਖਾਂ ਦੀਆਂ ਦਵਾਈਆਂ
 • ਧੁੱਪ ਦੀਆਂ ਐਨਕਾਂ
 • ਪੜਨ ਲਈ ਐਨਕਾਂ ਜੋ ਅੱਖਾਂ ਦੀਆਂ ਸੇਵਾਵਾਂ ਮੁਹੱਈਆ ਕਰਾਉਣ ਵਾਲੇ ਨਹੀਂ ਦਿੰਦੇ

ਪ੍ਰਕਿਰਿਆਵਾਂ ਦੀ ਗਿਣਤੀ ਸੀਮਾ

ਇੱਕ ਸੀਨੀਅਰ ਹਰ 3 ਸਾਲ ਵਿੱਚ ਇੱਕ ਵਾਰ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦਾ ਹੈ। ਪਹਿਲੀ ਫੰਡ ਕੀਤੀ ਗਈ ਆਪਟੀਕਲ ਸੇਵਾ ਦੀ ਮਿਤੀ ਤੋਂ 3 ਸਾਲ ਦਾ ਪੀਰੀਅਡ ਸ਼ੁਰੂ ਹੁੰਦਾ ਹੈ।

ਜੇਕਰ ਤੁਸੀਂ ਅੱਧਿਕਤਮ ਲਾਭ ਦੀ ਵਰਤੋਂ ਨਹੀਂ ਕੀਤੀ, ਤਾਂ ਤੁਸੀਂ ਵਾਧੂ ਖਰਚਾ 3 ਸਾਲਾ ਪੀਰੀਅਡ ਖਤਮ ਹੋਣ ਤੋਂ ਪਹਿਲਾਂ, ਵਿੱਚ ਪਾ ਸਕਦੇ ਹੋ।

ਖਾਸ ਹਾਲਾਤਾਂ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ, ਉਦਾਹਰਣ ਦੇ ਤੌਰ ਤੇ, ਮੋਤੀਆਬਿੰਦ ਦੇ ਆਪਰੇਸ਼ਨ ਸਮੇ ਗਿਣਤੀ ਦੀ ਸੀਮਾ ਵੱਧ ਸਕਦੀ ਹੈ।

ਕਲੇਮ ਜਮਾਂ ਕਰੋ

ਕਲੇਮ ਜਮਾਂ ਕਰਨ ਤੋਂ ਪਹਿਲਾਂ, ਤੁਹਾਨੂੰ ਸੀਨੀਅਰ ਵਿੱਤੀ ਸਹਿਯੋਗ ਪ੍ਰੋਗਰਾਮਵਿੱਚ ਦਰਜ ਹੋਣਾ ਪਵੇਗਾ।

ਸਿਹਤ ਮੰਤਰਾਲੇ ਨੇ ਡੈਂਟਲ ਕਲੇਮਾਂ ਨੂੰ ਲਾਗੂ ਕਰਨ ਲਈ ਅਲਬਰਟਾ ਡੈਂਟਲ ਸਰਵਿਸ ਕਾਰਪੋਰੇਸ਼ਨ ਅਤੇ ਆਪਟੀਕਲ ਕਲੇਮਾਂ ਲਈ ਅਲਬਰਟਾ ਬਲੂ ਕਰਾਸ ਨਾਲ ਸਾਂਝੇਦਾਰੀ ਕੀਤੀ ਹੈ।

ਹਰੇਕ ਪ੍ਰਬੰਧਕ, ਪ੍ਰਕਿਰਿਆਵਾਂ, ਕਲੇਮ ਨਾਲ ਸਬੰਧਿਤ ਪ੍ਰਸ਼ਨਾਂ ਦੇ ਜਵਾਬ ਅਤੇ ਭੁਗਤਾਨ ਜਾਰੀ ਕਰਦਾ ਹੈ ਸੇਵਾ ਮੁਹੱਈਆ ਕਰਾਉਣ ਵਾਲੇ ਨੂੰ ਜਾਂ ਅਦਾਇਗੀ ਲੁੜੀਂਦੀ ਹੋਣ ਦੀ ਸੂਰਤ ਵਿੱਚ ਸੀਨੀਅਰ ਨੂੰ।

ਸਟੈਪ 1: ਆਪਣੇ ਵਿਜ਼ਿਟ ਤੇ ਸਿਹਤ ਸੇਵਾ ਮੁਹੱਈਆ ਕਰਾਉਣ ਵਾਲੇ ਨਾਲ ਗੱਲ ਕਰੋ।

ਜਦੋਂ ਡੈਂਟਲ ਜਾਂ ਆਪਟੀਕਲ ਆਫਿਸ ਵਿੱਚ ਵਿਜ਼ਿਟ ਕਰੋ, ਆਪਣਾ ਅਲਬਰਟਾ ਨਿਜੀ ਹੈਲਥ ਨੰਬਰ ਦਿਖਾਓ ਅਤੇ ਸੇਵਾ ਮੁਹੱਈਆ ਕਰਾਉਣ ਵਾਲੇ ਨੂੰ ਦੱਸੋ ਕਿ ਤੁਸੀਂ ਸੀਨੀਅਰ ਹੋ।

ਸੇਵਾ ਮੁਹੱਈਆ ਕਰਾਉਣ ਵਾਲਾ, ਮਿਲਣੀ ਤੇ ਤੁਹਾਡੀ ਕਵਰੇਜ ਦਾ ਪੱਧਰ ਅਤੇ ਯੋਗਤਾ ਪੱਕੀ ਕਰਕੇ ਦੱਸੇਗਾ।

ਸਟੈਪ 2: ਸੇਵਾਵਾਂ ਲਈ ਭੁਗਤਾਨ

ਜੇਕਰ ਡਾਇਰੈਕਟ ਬਿੱਲ ਮੌਜੂਦ ਹੈ, ਤਾਂ ਇਨਾਂ ਲਾਗਤਾਂ ਦਾ ਭੁਗਤਾਨ ਕਰੋ ਜੋ ਤੁਹਾਡੇ ਪਲੈਨ ਦੁਆਰਾ ਕਵਰ ਨਹੀਂ ਹਨ।

ਡੈਂਟਲ ਜਾਂ ਆਪਟੀਕਲ ਦਫਤਰ, ਤੁਹਾਨੂੰ ਪ੍ਰਾਪਤ ਹੋਣ ਵਾਲੀਆਂ ਸੇਵਾਵਾਂ ਦੀ ਡਾਇਰੈਕਟ ਬਿਲਿੰਗ ਵੀ ਕਰ ਸਕਦਾ ਹੈ।

ਇੱਸ ਸਥਿਤੀ ਵਿੱਚ, ਸਟੈਪ 3 ਛੱਡ ਦਿਓ।

ਜੇਕਰ ਡਾਇਰੈਕਟ ਬਿੱਲ ਮੌਜੂਦ ਨਹੀਂ ਹੈ, ਤਾਂ ਪੂਰਾ ਭੁਗਤਾਨ ਕਰ ਦਿਓ ਅਤੇ ਅਦਾਇਗੀ ਲਈ ਕਲੇਮ ਭਰ ਕੇ ਜਮਾਂ ਕਰ ਦਿਓ।

ਤੁਹਾਡੇ ਸੇਵਾ ਮੁਹੱਈਆ ਕਰਾਉਣ ਵਾਲੇ ਦਾ ਭੁਗਤਾਨ ਫਾਰਮ ਦਾ ਸੈਕਸ਼ਨ ਭਰਨਾ ਲਾਜ਼ਮੀ ਹੈ।

ਸਟੈਪ 3: ਅਦਾਇਗੀ ਲਈ ਕਲੇਮ ਜਮਾ ਕਰੋ

ਜੇਕਰ ਡਾਇਰੈਕਟ ਬਿੱਲ ਮੌਜੂਦ ਹੈ, ਤਾਂ ਤੁਸੀਂ ਸਟੈਪ 3 ਛੱਡ ਸਕਦੇ ਹੋ।

ਫਾਰਮ ਇੱਥੋਂ ਮੌਜੂਦ ਹਨ:

ਪੂਰੇ ਭਰੇ ਫਾਰਮ, ਉੱਤੇ ਦਿੱਤੇ ਪਤੇ ਤੇ ਡਾਕ ਰਾਹੀਂ ਭੇਜੇ ਜਾ ਸਕਦੇ ਹਨ।

ਕ੍ਰਿਪਾ ਕਰਕੇ ਆਪਣੇ ਕਲੇਮ ਤੇ ਨਿਜੀ ਹੈਲਥ ਨੰਬਰ ਸ਼ਾਮਿਲ ਕਰੋ।

ਦਾਅਵੇ(ਕਲੇਮ) ਖਰਚੇ ਦੇ 12 ਮਹੀਨੇ ਦੇ ਅੰਦਰ ਪੇਸ਼ ਕੀਤੇ ਜਾਣੇ ਲਾਜ਼ਮੀ ਹਨ।

ਅਪਵਾਦ ਅਤੇ ਸੱਮਿਖਿਆ

ਡੈਂਟਲ ਅਤੇ ਆਪਟੀਕਲ ਕਲੇਮ ਦੀ ਉਮੀਦ ਤੋਂ ਘੱਟ ਜਾਂ ਫੰਡਿੰਗ ਤੋਂ ਮਨਾਹੀ ਦੀ ਸਥਿਤੀ ਵਿੱਚ ਤੁਸੀਂ ਸੱਮਿਖਿਆ ਲਈ ਬੇਨਤੀ ਕਰ ਸਕਦੇ ਹੋ।

ਡੈਂਟਲ ਕਲੇਮ ਸਬੰਧੀ ਘੋਖਾਂ ਅਤੇ ਅਪਵਾਦ

ਦੰਦਾਂ ਦੇ ਸਹਿਯੋਗ(ਡੈਂਟਲ ਅਸਿਸਟੈਂਟ) ਦੇ ਸੀਨੀਅਰ ਪ੍ਰੋਗਰਾਮ ਵਿੱਚ ਤੁਹਾਡੀ ਯੋਗਤਾ ਨਿਰਧਾਰਿਤ ਕਰਨ ਲਈ ਵਰਤੀ ਗਈ ਆਮਦਨ ਜਾਣਕਾਰੀ ਦੀ ਵਿਆਖਿਆ ਦੀ ਬੇਨਤੀ ਲਈ:

ਅਲਬਰਟਾ ਸਹਿਯੋਗ ਸੰਪਰਕ ਕੇਂਦਰ ਤੇ ਕਾਲ ਕਰੋ
ਟੋਲ ਫਰੀ: 1-877-644-9992

ਜੇਕਰ ਡੈਂਟਲ ਕਲੇਮ ਦੇ ਨਤੀਜੇ ਜਾਂ ਭੁਗਤਾਨ ਰਾਸ਼ੀ ਬਾਰੇ ਕੋਈ ਪ੍ਰਸ਼ਨ ਹਨ ਤਾਂ:

ਸਟੈਪ 1: ਅਲਬਰਟਾ ਡੈਂਟਲ ਸਰਵਿਸ ਕਾਰਪੋਰੇਸ਼ਨ(ADSC) ਨੂੰ ਸੰਪਰਕ ਕਰੋ

ਫੋਨ: 1-800-232-1997, ਆਪਸ਼ਨ 1 ਚੁਣੋ, ਅਤੇ ਫਿਰ ਦੁਬਾਰਾ ਆਪਸ਼ਨ 1
ਅਲਬਰਟਾ ਡੈਂਟਲ ਸਰਵਿਸ ਕਾਰਪੋਰੇਸ਼ਨ (ADSC) ਵੈਬਸਾਈਟ ਤੇ ਜਾ ਕੇ ਈਮੇਲ ਮੌਜੂਦ ਹੈ।

ਸਟੈਪ 2: ਅਲਬਰਟਾ ਡੈਂਟਲ ਸਰਵਿਸ ਕਾਰਪੋਰੇਸ਼ਨ ਨੂੰ ਲਿਖ ਕੇ ਦੱਸੋ

ਜੇਕਰ ਤੁਸੀਂ ਸਮੱਸਿਆ ਨੂੰ ਫੋਨ ਤੇ ਸੁਲਝਾਉਣ ਵਿੱਚ ਅਸਮੱਰਥ ਹੋ, ਸੱਮਿਖਿਆ ਲਈ ਲਿਖਤ ਬੇਨਤੀ ਕਰੋ।

ਅਲਬਰਟਾ ਡੈਂਟਲ ਸਰਵਿਸ ਕਾਰਪੋਰੇਸ਼ਨ 17010 103 ਐਵੇਨਿਊ NW
200 ਕੁਈਕਾਰਡ ਸੈਂਟਰ
ਐਡਮਿੰਟਨ, ਅਲਬਰਟਾ T5S1K7

ਤੁਹਾਡਾ ਦੰਦਾਂ ਦੀ ਸੇਵਾ ਮੁਹੱਈਆ ਕਰਾਉਣ ਵਾਲਾ ਵੀ ਤੁਹਾਡੇ ਵੱਲੋਂ ਬੇਨਤੀ ਕਰ ਸਕਦਾ ਹੈ। ਦੰਦਾਂ ਦੀ ਸੇਵਾ ਮੁਹੱਈਆ ਕਰਾਉਣ ਵਾਲੇ ਨੂੰ ਸਮਿੱਖਿਆ ਤੇ ਵਿਚਾਰਨ ਲਈ ਇਲਾਜ ਯੋਜਨਾ ਅਤੇ ਸਾਰੇ ਸਹਾਇਕ ਦਸਤਾਵੇਜ਼ਾਂ ਦੀ ਲੋੜ ਪਵੇਗੀ।

ਐਨਕਾਂ(ਐਪਟੀਕਲ)ਦੇ ਕਲੇਮ ਦੀ ਸਮਿੱਖਿਆ ਅਤੇ ਅਪਵਾਦ

ਅੱਖਾਂ ਦੇ ਸਹਿਯੋਗ(ਆਪਟੀਕਲ ਅਸਿਸਟੈਂਟ) ਦੇ ਸੀਨੀਅਰ ਪ੍ਰੋਗਰਾਮ ਵਿੱਚ ਤੁਹਾਡੀ ਯੋਗਤਾ ਨਿਰਧਾਰਿਤ ਕਰਨ ਲਈ ਵਰਤੀ ਗਈ ਆਮਦਨ ਜਾਣਕਾਰੀ ਦੀ ਵਿਆਖਿਆ ਦੀ ਬੇਨਤੀ ਲਈ:

ਅਲਬਰਟਾ ਸਹਿਯੋਗ ਸੰਪਰਕ ਕੇਂਦਰ ਤੇ ਕਾਲ ਕਰੋ
ਟੋਲ ਫਰੀ: 1-877-644-9992

ਜੇਕਰ ਆਪਟੀਕਲ ਕਲੇਮ ਦੇ ਨਤੀਜੇ ਜਾਂ ਭੁਗਤਾਨ ਰਾਸ਼ੀ ਬਾਰੇ ਕੋਈ ਪ੍ਰਸ਼ਨ ਹਨ ਤਾਂ:

ਆਪਟੀਕਲ ਅਸਿਸਟੈਂਸ ਦੇ ਸੀਨੀਅਰਜ਼ ਪ੍ਰੋਗਰਾਮ ਨੂੰ ਲਿੱਖੋ।

PO Box 3100 ਸਟੇਸ਼ਨ ਮੇਨ
ਐਡਮਿੰਟਨ, ਅਲਬਰਟਾ T5J4W3

ਕਾਰਜਕਾਰੀ ਡਾਇਰੈਕਟਰ ਨੀਤੀਆਂ ਦੇ ਫੈਸਲੇ ਦੀ ਤੁਲਨਾ ਕਰਕੇ ਕੋਈ ਫ਼ੈਸਲਾ ਲੈਣ ਦੇ ਦਾਅਵੇ ਦੀ ਘੋਖ ਕਰਨਗੇ। ਜੇ ਅਖਤਿਆਰੀ ਵਿਕਲਪਾਂ ਦੀ ਪਛਾਣ ਕੀਤੀ ਗਈ, ਤਾਂ ਕਾਰਜਕਾਰੀ ਡਾਇਰੈਕਟਰ ਇਹ ਨਿਰਧਾਰਤ ਕਰਦਾ ਹੈ ਕਿ ਇਸ ਕੇਸ ਵਿਚ ਵਿਵੇਕ ਨੂੰ ਲਾਗੂ ਕਰਨਾ ਉਚਿਤ ਹੈ ਜਾਂ ਨਹੀਂ।

ਸੰਪਰਕ ਕਰੋ

ਅਲਬਰਟਾ ਸਹਿਯੋਗ ਸੰਪਰਕ ਕੇਂਦਰ ਨਾਲ ਸੰਪਰਕ ਕਰਨ ਲਈ:

ਸਮਾਂ: 7:30 ਵਜੇ ਸਵੇਰ ਤੋਂ 8:00 ਵਜੇ ਸ਼ਾਮ(ਸੋਮਵਾਰ ਤੋਂ ਸ਼ੁਕਰਵਾਰ ਤੱਕ ਖੁੱਲਾ, ਸਰਕਾਰੀ ਛੁੱਟੀ ਤੇ ਬੰਦ)
ਟੋਲ ਫਰੀ: 1-877-644-9992