ਸਥਿਤੀ: ਬਿਲ 31, ਦਿਸੰਬਰ 13, 2017 ਵਿੱਚ ਪਾਸ ਕੀਤਾ ਗਿਆ
ਜ਼ਿੰਮੇਵਾਰ ਮੰਤਰਾਲਾ: ਸਰਵਿਸ ਕਨੇਡਾ

ਸੰਖੇਪ ਜਾਣਕਾਰੀ

ਗਾਹਕ ਸੁਰੱਖਿਆ ਕਨੂੰਨ, ਗਾਹਕਾਂ ਨੂੰ ਗਲਤ ਮੁਕਾਬਲੇ ਕਾਰਨ, ਗਲਤ ਤਰੀਕੇ ਅਤੇ ਕਾਰੋਬਾਰਾਂ ਤੋਂ ਸੁਰੱਖਿਅਤ ਕਰਦੇ ਹਨ।

ਗਾਹਕ, ਵਸਤਾਂ ਅਤੇ ਸੇਵਾਵਾਂ ਖਰੀਦਣ ਜਾਂ ਕਿਸੇ ਸਮਝੌਤੇ ਤੇ ਹਸਤਾਖਰ ਕਰਨ ਵੇਲੇ ਸੁਰੱਖਿਆ ਦੀ ਉਮੀਦ ਕਰਦੇ ਹਨ। ਕਾਰੋਬਾਰ ਇੱਕ ਨਿਰਪੱਖ ਸਥਿਤੀ ਦੀ ਉਮੀਦ ਕਰਦੇ ਹਨ ਤਾਂ ਜੋ ਉਹ ਸਮਾਨ ਸਥਿਤੀ ਵਿੱਚ ਮੁਕਾਬਲਾ ਕਰ ਸਕਣ ਅਤੇ ਮਾੜੇ ਖਿਲਾੜੀਆਂ ਵੱਲੋਂ ਕਮਜ਼ੋਰ ਨਾਂ ਕੀਤੇ ਜਾਣ।

ਬਿੱਲ 31: ਗਾਹਕ ਅਤੇ ਕਾਰੋਬਾਰੀ ਐਕਟ ਲਈ ਇੱਕ ਵੱਧੀਆ ਸਮਝੌਤਾ, ਅਲਬਰਟਾ ਦੇ ਗਾਹਕ ਸੁਰੱਖਿਆ ਕਨੂਨਾਂ ਵਿੱਚ ਸੁਧਾਰ ਲਿਆਉਣ ਲਈ ਪਾਸ ਕੀਤਾ ਗਿਆ ਹੈ।

ਬਿੱਲ, ਨਿਰਪੱਖ ਵਪਾਰ ਐਕਟ ਵਿੱਚ ਸੋਧ ਕਰਕੇ, ਅਲਬਰਟਨਜ਼ ਅਤੇ ਹਿੱਸੇਦਾਰਾਂ ਨਾਲ ਸਾਡੇ ਪਿੱਛਲੀ ਗਰਮੀ ਦੇ ਵਿਚਾਰ ਵਟਾਂਦਰੇ ਦੌਰਾਨ ਅੱਤ ਜਰੂਰੀ ਵੱਜੋਂ ਪਛਾਣੇ ਗਏ ਖੇਤਰਾਂ ਵਿੱਚ ਨਿਯੰਤਰਕ ਸੁਧਾਰ ਕਰਦਾ ਹੈ।

ਗਾਹਕ ਸੁਰੱਖਿਆ ਤਬਦੀਲੀਆਂ

ਅਲਬਰਟਾ ਦੇ ਗਾਹਕ ਸੁਰੱਖਿਆ ਕਨੂੰਨ ਤਬਦੀਲੀਆਂ ਵਿੱਚ ਸ਼ਾਮਿਲ ਹੈ:

 • ਇੱਕ ਨਵਾਂ ਨਾਂਮ- ਗਾਹਕਾਂ ਨੂੰ ਗਲਤ ਮੁਕਾਬਲੇ ਕਾਰਨ, ਗਲਤ ਤਰੀਕੇ ਅਤੇ ਕਾਰੋਬਾਰਾਂ ਤੋਂ ਸੁਰੱਖਿਅਤ ਕਰਨ ਵਾਲੇ ਅਲਬਰਟਾ ਦੇ ਮੁਢਲੇ ਕਨੂੰਨ ਨੂੰ ਇੱਕ ਨਵਾਂ ਨਾਮ ਗਾਹਕ ਸੁਰੱਖਿਆ ਐਕਟ ਦਿੱਤਾ ਗਿਆ।
 • ਐਕਟ ਦੀ ਨਵੀਂ ਪ੍ਰਸਤਾਵਨਾ- ਗਾਹਕ ਸੁਰੱਖਿਆ ਐਕਟ ਦੇ ਮੰਤਵ ਅਤੇ ਨਿਯਤ ਨੂੰ ਵਧੀਆ ਸਮਝਾਉਣ ਲਈ, ਅਤੇ ਅਦਾਲਤਾਂ ਦੀ ਕਿਸੇ ਅਸਪੱਸ਼ਟ ਪ੍ਰਬੰਧ ਦੀ ਸਹੀ ਵਿਆਖਿਆ ਵਿੱਚ ਮੱਦਦ ਕਰਨ ਲਈ, ਇੱਕ ਸਰਲ ਭਾਸ਼ਾ ਵਿੱਚ ਪ੍ਰਸਤਾਵਨਾ ਨੂੰ ਜੋੜਿਆ ਗਿਆ।
 • ਸਬੰਧਿਤ ਮੰਤਰੀ ਲਈ ਅਧਿਕਾਰ- ਕਿ, ਗਾਹਕ ਅਧਿਕਾਰ ਬਿੱਲ(consumer bill of rights) ਜਨਤਕ ਰੂਪ ਵਿੱਚ ਉਪਲਬੱਧ ਹੋਵੇ।
  • ਨਵੇ ਕਨੂੰਨ ਅਨੁਸਾਰ, ਗਾਹਕ ਅਧਿਕਾਰ ਬਿੱਲ(consumer bill of rights) ਨੂੰ ਗਾਹਕਾਂ ਦੇ ਅਧਿਕਾਰਾਂ ਦੀ ਪਛਾਣ ਕਰਨ ਅਤੇ ਉਹਨਾਂ ਦੀ ਰਾਖੀ ਲਈ ਅਤੇ ਉਹਨਾਂ ਦੇ ਅਧਿਕਾਰਾਂ ਨੂੰ ਸਮਝਣ ਅਤੇ ਚੰਗੀ ਤਰ੍ਹਾਂ ਦੱਸੇ ਗਏ ਫੈਸਲੇ ਕਰਨ ਲਈ ਇੱਕ ਆਮ ਸੇਧ ਵਜੋਂ ਸਥਾਪਤ ਕੀਤਾ ਜਾਵੇਗਾ।
 • ਗਾਹਕਾਂ ਅਤੇ ਕਾਰੋਬਾਰੀਆਂ ਵਿੱਚ ਨਿਰਪੱਖਤਾ ਨੂੰ ਵਧਾਉਣ ਲਈ ਤਿਆਰ ਹੋਈ ਨਵੀਂ ਵਿੱਵਸਥਾ ਵਿੱਚ ਸ਼ਾਮਿਲ ਹੈ:
  • ਵਪਾਰਾਂ ਨੂੰ ਇੱਕਪਾਸੜ ਸੋਧਾਂ ਕਰਨ ਤੋਂ ਰੋਕਣਾ, ਜਦੋਂ ਤੱਕ ਕਿ ਉਪਭੋਗਤਾ ਨੂੰ ਅਗਾਊਂ ਨੋਟਿਸ ਨਹੀਂ ਦਿੱਤਾ ਜਾਂਦਾ ਅਤੇ ਉਸ ਨੂੰ ਇਕਰਾਰਨਾਮੇ ਨੂੰ ਰੱਦ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ।
  • ਕਾਰੋਬਾਰਾਂ ਨੂੰ ਇਕਰਾਰਨਾਮੇ ਵਿੱਚ ਇਹੋ ਜਿਹੀਆਂ ਧਰਾਵਾਂ ਸ਼ਾਮਿਲ ਕਰਨ ਤੋਂ ਰੋਕਣਾ ਜਿਹੜੀਆਂ ਗਾਹਕਾਂ ਨੂੰ ਕਾਰੋਬਾਰ ਜਾਂ ਲੈਣ ਦੇਣ ਬਾਰੇ ਮਾੜੇ ਰਿਵੀਊ ਲਿਖਣ ਤੋਂ ਰੋਕਣ, ਪਰੰਤੂ, ਮਾੜੇ ਰਿਵੀਊ ਘਾਤਕ ਜਾਂ ਤਿੱਖੇ ਨਹੀਂ ਹੋਣੇ ਚਾਹੀਦੇ।
  • ਉਨਾਂ ਗਾਹਕਾਂ ਨੂੰ ਸੁਰੱਖਿਅਤ ਕਰਨਾ, ਜੋ ਚੰਗੀ ਨਿਯਤ ਨਾਲ ਸ਼ਿਕਾਇਤ ਦਰਜ ਕਰਾਉਦੇ ਹਨ ਅਤੇ ਉਨਾਂ ਦੇ ਰਿਵੀਊ ਤਿੱਖੇ ਜਾਂ ਘਾਤਕ ਨਹੀਂ ਹਨ, ਜੋ ਉਨਾਂ ਤੇ ਕਨੂੰਨੀ ਕਾਰਵਾਈ ਨੂੰ ਰੋਕਦੇ ਹਨ ਜਾਂ ਹੋਰ ਕਾਰਵਾਈਆਂ ਜਿਹੜੀਆਂ ਗਾਹਕ ਨੂੰ ਆਪਣੀਆਂ ਸ਼ਿਕਾਇਤਾਂ ਨੂੰ ਵਾਪਿਸ ਲੈਣ, ਜਾਂ ਸ਼ਿਕਾਇਤ ਨਾਂ ਕਰਨ ਜਾਂ ਰਿਵੀਊ ਛਾਪਣ ਤੋਂ ਰੋਕਣ।
  • ਸਪਲਾਇਰਾਂ ਨੂੰ ਕਾਟਰੈਕਟਾਂ ਵਿੱਚ ਲਾਜ਼ਮੀ ਮਨਮਰਜ਼ੀ ਦੀਆਂ ਧਾਰਾਵਾਂ ਲਗਾਉਣ ਤੋਂ ਰੋਕਣਾ।
  • ਐਕਟ ਜਾਂ ਨਿਯਮ ਦੇ ਭੰਗ ਹੋਣ ਤੇ ਗਾਹਕ ਦੁਆਰਾ ਨੁਕਸਾਨ ਦਾ ਸਾਹਮਣਾ ਕਰਨ ਤੇ ਮੁਕੱਦਮਾ ਕਰਨ ਦੇ ਅਧਿਕਾਰ ਵਿੱਚ ਵਾਧਾ ਕਰਨਾ।
  • ਸਰਕਾਰ ਨੂੰ ਐਕਟ ਦੇ ਅਧੀਨ ਲਏ ਗਏ ਐਕਸ਼ਨ, ਸਜਾਵਾਂ ਅਤੇ ਦੋਸ਼ ਨਿਰਧਾਰਿਤ ਕਰਨ, ਸੂਚਨਾ ਜਨਹਿੱਤ ਵਿੱਚ ਕੰਮ ਕਰਨ ਲਈ ਜਾਰੀ ਕਰਨ ਦੇ ਸਮਰੱਥ ਹੋਣ ਦੀ ਇਜਾਜ਼ਤ ਦੇਣੀ।

ਟਿਕਟ ਵਿਕਰੀ, ਵੱਧ ਲਾਗਤ ਕ੍ਰੈਡਿਟ,ਵੈਟਨਰੀ ਸੇਵਾਵਾਂ, ਕਾਰ ਵਿਕਰੀ ਅਤੇ ਮੁਰੰਮਤ, ਅਤੇ AMVIC ਵਿੱਚ ਤਬਦੀਲੀਆਂ ਆਦਿ ਖੇਤਰਾਂ ਵਿੱਚ ਹੋਰ ਬਦਲਾਅ ਕਨੂੰਨੀ ਵਿਕਾਸ ਫੇਜ਼ ਵਿੱਚ ਭੇਜ ਦਿੱਤੇ ਗਏ ਹਨ।

ਸਮਾਂ ਸੀਮਾ

ਨਵੇ ਗਾਹਕ ਸੁਰੱਖਿਆ ਕਨੂੰਨ ਘੋਸ਼ਣਾ ਤੋਂ ਬਾਅਦ ਲਾਗੂ ਹੋਣਗੇ।

ਨਵੀਂ ਸੁਰੱਖਿਆ, ਟਿਕਟ ਵਿਕਰੀ ਖੇਤਰ ਵਿੱਚ, ਵੱਧ ਲਾਗਤ ਕ੍ਰੈਡਿਟ, ਵੈਟਰਨਰੀ ਸੇਵਾ, ਕਾਰਾਂ ਦੀ ਵਿਕਰੀ ਅਤੇ ਰਿਪੇਅਰ, ਅਤੇ AMVIC ਵਿੱਚ ਤਬਦੀਲੀਆਂ, ਸਬੰਧਿਤ ਕਨੂਨਾਂ, ਜਿਹੜੇ ਸਾਰਾ ਸਾਲ 2018 ਵਿੱਚ ਵਿਕਸਿਤ ਕੀਤੇ ਗਏ, ਦੇ ਤੌਰ ਤੇ ਲਾਗੂ ਹੋਣਗੇ।

ਖਬਰਾਂ

ਸੰਪਰਕ

ਗਾਹਕ ਸੁਰੱਖਿਆ ਲਾਈਨ
1-877-427-4088(ਟੋਲ ਫਰੀ)