ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਗਾਹਕ ਚਿਤਾਵਨੀਆਂ, ਗਾਹਕਾਂ ਨੂੰ ਠੱਗੀ ਵਾਲੀਆਂ ਵਪਾਰਕ ਗਤੀਵਿਧੀਆਂ ਤੋਂ ਬਚਾਉਣ ਵਿੱਚ ਸਹਾਇਤਾ ਕਰਦੀਆਂ ਹਨ। ਇਨ੍ਹਾਂ ਸੰਦੇਸ਼ਾਂ ਦਾ ਉਦੇਸ਼ ਉਪਭੋਗਤਾਵਾਂ ਨੂੰ ਵੱਡੀਆਂ ਖਰੀਦਾਰੀਆਂ ਕਰਨ ਜਾਂ ਕਾਂਟਰੈਕਟ ਤੇ ਸਾਈਨ ਕਰਨ ਤੋਂ ਪਹਿਲਾਂ ਸੂਚਿਤ ਫੈਸਲੇ ਲੈਣ ਅਤੇ ਪਹਿਲਾਂ ਜਾਂਚ ਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰਨਾ ਹੈ ਕਿਉਂਕਿ ਸੂਬੇ ਭਰ ਵਿੱਚ ਬਹੁਤ ਸਾਰੇ ਨਾਮਵਰ ਕਾਰੋਬਾਰ ਹਨ ਜੋ ਕੁਆਲਟੀ ਅਤੇ ਕਾਨੂੰਨੀ ਤੌਰ ਤੇ ਸਹੀ ਸੇਵਾਵਾਂ ਮੁਹੱਈਆ ਕਰਦੇ ਹਨ।

ਕੈਲਗਰੀ

 • Unlicensed prepaid contractor Rowan James Coleman

  ਲਾਇਸੈਂਸ ਰਹਿਤ ਪ੍ਰੀਪੇਡ ਠੇਕੇਦਾਰ

  ਗਾਹਕਸੁਰੱਖਿਆ(ਉਪਭੋਗਤਾ) ਚਿਤਾਵਨੀਰੋਅਨ - ਜੇਮਜ਼ਕੋਲਮੈਨ (PDF, 132 KB)

  ਨਾਮ: ਰੋਅਨ ਜੇਮਜ਼ ਕੋਲਮੈਨ
  ਸਬੰਧਤ ਕਾਰੋਬਾਰ:

  • ਕਾਓਬਾਏ ਕੰਟਰੀ ਐਂਟਰਪ੍ਰਾਈਜ਼ਿਜ਼ ਲਿਮਟਿਡ
  • ਸਟੇਸਨ ਕੰਟਰੈਕਟਿੰਗ ਲਿਮਟਿਡ
  • ਕੋਲਮੈਨ ਰੈਸਟੋਰੇਸ਼ਨਜ਼

  ਕੰਜਿਊਮਰ ਜਾਂਚ ਇਕਾਈ ਅਲਬਰਟਨਜ਼ ਨੂੰ ਕੈਲਗਰੀ ਖੇਤਰ ਵਿਚ ਕੰਮ ਕਰ ਰਹੇ ਘਰ ਸੁਧਾਰ /ਨਵੀਨੀਕਰਣ(ਰੈਨੋਵੇਸ਼ਨ) ਠੇਕੇਦਾਰ,ਰੋਅਨ ਜੇਮਜ਼ ਕੋਲਮੈਨ ਬਾਰੇ ਚੇਤਾਵਨੀ ਦੇ ਰਹੀ ਹੈ। ਕੋਲਮੈਨ ਨੂੰ ਅਲਬਰਟਾ ਦੇ ਉਪਭੋਗਤਾ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਕਈ ਵਾਰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਹਾਲ ਹੀ ਵਿੱਚ ਉਪਭੋਗਤਾ ਸੁਰੱਖਿਆ ਐਕਟ ਦੇ ਤਹਿਤ ਉਸ ਉੱਤੇ ਨਵੇਂ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।

  ਉਹ ਜਾਣਿਆ ਜਾਂਦਾ ਹੈ:

  • ਬਿਨਾਂ ਕਾਰੋਬਾਰੀ ਲਾਇਸੈਂਸ ਪ੍ਰਾਪਤ ਕੀਤਿਆਂ ਗਾਹਕਾਂ ਤੋਂ ਪੈਸੇ ਜਮਾਂ ਕਰਾ ਲੈਣੇ
  • ਰੈਨੋਵੇਸ਼ਨ ਦੇ ਕਾਂਟਰੈਕਟ ਪ੍ਰਦਾਨ ਕਰਨੇ ਜੋ ਉਪਭੋਗਤਾ ਸੁਰੱਖਿਆ ਕਾਨੂੰਨਾਂ ਨਾਲ ਮੇਲ ਨਹੀਂ ਖਾਂਦੇ
  • ਗਾਹਕਾਂ ਨੂੰ ਗੁੰਮਰਾਹ ਕਰਨਾ ਅਤੇ ਧੋਖਾ ਦੇਣਾ
  • ਠੇਕੇ ਦੇ ਕੈਂਸਲ ਹੋਣ ਤੇ ਗਾਹਕਾਂ ਨੂੰ ਪੈਸੇ ਵਾਪਸ ਕਰਨ ਵਿਚ ਅਸਫਲ ਰਹਿਣਾ
 • Unlicensed prepaid contractor Omar Ghandour

  ਬਿਨਾਂ ਲਾਇਸੰਸਸ਼ੁਦਾ ਪ੍ਰੀਪੇਡ ਠੇਕੇਦਾਰ

  ਗਾਹਕ ਸੁਰੱਖਿਆ(ਉਪਭੋਗਤਾ) ਚਿਤਾਵਨੀ - ਓਮਾਰ ਗੰਡੌਰ (PDF, 129 KB)

  ਨਾਮ: ਓਮਾਰ ਗੰਡੌਰ
  ਸਬੰਧਿਤ ਕਾਰੋਬਾਰ:

  • ਫਸਟ ਚਾਇਸ ਕਾਂਟਰਾਕਟਿੰਗ ਲਿਮਟਿਡ
  • OG’s ਰੈਨੋਵੇਸ਼ਨ ਲਿਮਟਿਡ
  • ਯੂਅਰ ਕਸਟਮ ਰੀਨੋਵੇਸ਼ਨਜ਼ ਲਿਮਟਿਡ

  ਗਾਹਕ ਜਾਂਚ ਇਕਾਈ ਅਲਬਰਟਨਜ਼ ਨੂੰ ਕੈਲਗਰੀ ਖੇਤਰ ਵਿਚ ਕੰਮ ਕਰ ਰਹੇ ਘਰ ਸੁਧਾਰ / ਰੈਨੋਵੇਸ਼ਨ ਠੇਕੇਦਾਰ, ਓਮਾਰ ਗੰਡੌਰ ਬਾਰੇ ਚਿਤਾਵਨੀ ਦੇ ਰਹੀ ਹੈ। ਗੰਡੌਰ ਤੇ ਧੋਖਾਧੜੀ ਅਤੇ ਚੋਰੀ ਦੇ ਅਪਰਾਧਿਕ ਦੋਸ਼ਾਂ ਤੋਂ ਇਲਾਵਾ ਅਲਬਰਟਾ ਦੇ ਉਪਭੋਗਤਾ ਸੁਰੱਖਿਆ ਕਾਨੂੰਨਾਂ ਦੇ ਤਹਿਤ ਕਈ ਅਪਰਾਧਾਂ ਦਾ ਦੋਸ਼ ਲੱਗ ਚੁੱਕਿਆ ਹੈ।

  ਉਹ ਜਾਣਿਆ ਜਾਂਦਾ ਹੈ:

  • ਬਿਨਾਂ ਕਾਰੋਬਾਰੀ ਲਾਇਸੈਂਸ ਪ੍ਰਾਪਤ ਕੀਤਿਆਂ ਗਾਹਕਾਂ ਤੋਂ ਪੈਸੇ ਜਮਾਂ ਕਰਾ ਲੈਣੇ
  • ਰੈਨੋਵੇਸ਼ਨ ਦੇ ਕਾਂਟਰੈਕਟ ਪ੍ਰਦਾਨ ਕਰਨੇ ਜੋ ਉਪਭੋਗਤਾ ਸੁਰੱਖਿਆ ਕਾਨੂੰਨਾਂ ਨਾਲ ਮੇਲ ਨਹੀਂ ਖਾਂਦੇ
  • ਕਾਂਟਰੈਕਟ ਕੈਂਸਲ ਹੋਣ ਤੇ ਗਾਹਕਾਂ ਨੂੰ ਪੈਸੇ ਵਾਪਿਸ ਕਰਨ ਵਿਚ ਅਸਫਲ

ਗਾਹਕਾਂ ਲਈ ਸੁਝਾਅ

ਘਰ ਵਿੱਚ ਸੁਧਾਰ ਜਾਂ ਨਵੀਨੀਕਰਣ(ਰੈਨੋਵੇਸ਼ਨ) ਦੇ ਠੇਕੇਦਾਰਾਂ ਕੋਲ ਸਰਵਿਸ ਅਲਬਰਟਾ ਦਾ ਪ੍ਰੀਪੇਡ ਇਕਰਾਰਨਾਮਾ ਲਾਇਸੈਂਸ ਹੋਣਾ ਲਾਜ਼ਮੀ ਹੈ।

ਕੋਈ ਵੀ ਭੁਗਤਾਨ ਕਰਨ ਤੋਂ ਪਹਿਲਾਂ:

 • ਕਾਰੋਬਾਰੀ ਲਾਇਸੈਂਸ ਵੇਖਣ ਲਈ ਕਹੋ
 • ਪ੍ਰਾਜੈਕਟ ਦੀ ਕੁੱਲ ਲਾਗਤ ਦਾ ਹਿਸਾਬ ਲਗਾਓ
 • ਇੱਕ ਲਿਖਤੀ ਕਾਂਟਰੈਕਟ ਰੱਖੋ, ਪ੍ਰੋਜੈਕਟ ਦੀ ਸਪਸ਼ਟ ਸਪੁਰਦਗੀ, ਸਮਾਂਸੀਮਾ ਅਤੇ ਭੁਗਤਾਨ(ਪੇਮੈਂਟ) ਸ਼ਡਿਊਲ

ਘਰ ਸੁਧਾਰ ਦੇ ਠੇਕੇਦਾਰਾਂ ਨਾਲ ਕੰਮ ਕਰਨ ਬਾਰੇ ਹੋਰ ਸੁਝਾਅ ਪੜ੍ਹੋ।

ਜੇ ਤੁਹਾਨੂੰ ਸ਼ੱਕ ਹੈ ਕਿ ਇਕ ਠੇਕੇਦਾਰ ਕੋਲ ਲਾਇਸੈਂਸ ਨਹੀਂ ਹੈ ਜਾਂ ਕੰਮ ਦੀਆਂ ਵਚਨਬੱਧਤਾਵਾਂ ਤੋਂ ਭੱਜ ਰਿਹਾ ਹੈ ਤਾਂ ਇਸ ਨੂੰ 1-877-427-4088 ਤੇ ਰਿਪੋਰਟ ਕਰੋ।

ਸੂਬੇ ਭਰ ਵਿੱਚ

 • nulife logo

  ਲਾਇਸੈਂਸ ਬਰਖਾਸਤਗੀਆਂ - ਅਲਬਰਟਾਭਰ ਵਿੱਚ

  ਉਪਭੋਗਤਾ ਸੁਰੱਖਿਆ ਚਿਤਾਵਨੀ - ਨਿਊਲਾਈਫ ਕੁਆਲਟੀ ਕੇਅਰ ਲਿਮਟਿਡ | ਅਲਬਰਟਾ ਹੋਮ ਐਂਡ ਵਾਟਰ ਸੋਲਿਊਸ਼ਨਜ਼ ਇੰਕ. (PDF, 140 KB)

  ਨਾਮ: ਨਿਊਲਾਈਫ ਕੁਆਲਿਟੀ ਕੇਅਰ ਲਿਮਟਿਡ | ਅਲਬਰਟਾ ਹੋਮ ਐਂਡ ਵਾਟਰ ਸੋਲਿਊਸ਼ਨਜ਼ ਇੰਕ.
  ਖੇਤਰ: ਅਲਬਰਟਾਭਰ ਵਿੱਚ
  ਮਾਨਤਾ ਪ੍ਰਾਪਤ ਕਾਰੋਬਾਰ: ਕੈਨੇਡੀਅਨ ਹੋਮ ਇੰਪਰੂਵਮੈਂਟ ਕ੍ਰੈਡਿਟ ਕਾਰਪੋਰੇਸ਼ਨ

  ਖਪਤਕਾਰ ਜਾਂਚ ਇਕਾਈ ਅਲਬਰਟਨਜ਼ ਨੂੰ ਚਿਤਾਵਨੀ ਦੇ ਰਹੀ ਹੈ ਕਿ ਨਿਊਲਾਈਫ ਕੁਆਲਿਟੀ ਕੇਅਰ ਲਿਮਟਿਡ ਜੋ ਕਿ ਅਲਬਰਟਾ ਹੋਮ ਅਤੇ ਵਾਟਰ ਸੋਲਿਊਸ਼ਨਜ਼ ਇੰਕ. ਦੇ ਤੌਰ ਤੇ ਵੀ ਕੰਮ ਕਰਦੀ ਹੈ ਨੂੰ ਇਸ ਸਮੇਂ ਅਲਬਰਟਾ ਵਿੱਚ ਸਿੱਧੇ ਵਿਕਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੈ। ਇਸ ਦਾ ਲਾਇਸੰਸ ਉਦੋਂ ਤਕ ਮੁਅੱਤਲ ਕਰ ਦਿੱਤਾ ਜਾਂਦਾ ਹੈ ਜਦੋਂ ਤੱਕ ਇਹ ਅਲਬਰਟਾ ਦੇ ਉਪਭੋਗਤਾ ਸੁਰੱਖਿਆ ਕਾਨੂੰਨਾਂ ਦੀ ਲਾਇਸੈਂਸ ਅਤੇ ਸੰਚਾਲਨ ਦੀਆਂ ਜ਼ਰੂਰਤਾਂ ਦੀ ਪਾਲਣਾ ਨਹੀਂ ਕਰਦਾ।

 • Icon of a door

  ਬਿਨਾਂ ਲਾਇਸੈਂਸ ਤੋਂ ਸਿੱਧੇ ਵਿਕਰੇਤਾ

  ਗਾਹਕ ਸੁਰੱਖਿਆ(ਉਪਭੋਗਤਾ) ਚਿਤਾਵਨੀ - ਕੈਨੇਡੀਅਨ ਹੋਮ ਇੰਪਰੂਵਮੈਂਟ ਕ੍ਰੈਡਿਟ ਕਾਰਪੋਰੇਸ਼ਨ (PDF, 127 KB)

  ਨਾਮ: ਕੈਨੇਡੀਅਨ ਹੋਮ ਇੰਪਰੂਵਮੈਂਟ ਕ੍ਰੈਡਿਟ ਕਾਰਪੋਰੇਸ਼ਨ
  ਖੇਤਰ: ਅਲਬਰਟਾਭਰ ਵਿੱਚ
  ਨਾਲ ਜੁੜੇ ਕਾਰੋਬਾਰ: ਨਿਊਲਾਈਫ ਕੁਆਲਟੀ ਕੇਅਰ ਲਿਮਟਿਡ, ਅਲਬਰਟਾ ਹੋਮ ਐਂਡ ਵਾਟਰ ਸਲਿਊਸ਼ਨਜ਼ ਇੰਕ.

  ਗਾਹਕ ਜਾਂਚ ਇਕਾਈ ਅਲਬਰਟਨਜ਼ ਨੂੰ ਬਿਨਾਂ ਲਾਇਸੈਂਸ, ਕਾਰੋਬਾਰ- ਕੈਨੇਡੀਅਨ ਹੋਮ ਇੰਪਰੂਵਮੈਂਟ ਕ੍ਰੈਡਿਟ ਕਾਰਪੋਰੇਸ਼ਨ (CHICC) ਬਾਰੇ ਚੇਤਾਵਨੀ ਦੇ ਰਹੀ ਹੈ,ਜਿਸ ਦੇ ਨੁਮਾਇੰਦੇ ਗਾਹਕਾਂ ਦੇ ਘਰਾਂ ਵਿਚ ਜਾ ਰਹੇ ਹਨ ਅਤੇ ਟੂਟੀ ਦੇ ਪਾਣੀ ਦੀ ਕੁਆਲਿਟੀ ਦੀ ਜਾਂਚ ਕਰਨ ਲਈ ਕਹਿ ਰਹੇ ਹਨ।

  ਇਕ ਵਾਰ ਗਾਹਕਾਂ ਦੇ ਘਰਾਂ ਅੰਦਰ ਜਾਣ ਤੇ ਨੁਮਾਇੰਦਿਆਂ ਨੇ ਘਰਾਂ ਦੇ ਪਾਣੀ ਦੇ ਫਿਲਟ੍ਰੇਸ਼ਨ ਸਿਸਟਮ ਨੂੰ ਲਗਾਉਣ ਅਤੇ ਲੰਮੀ ਮਿਆਦ ਦੀ ਵਰਤੋਂ ਲਈ ਕਿਰਾਏ ਦੇ ਸਮਝੌਤੇ ਮੰਗੇ, ਗੱਲਬਾਤ ਕੀਤੀ ਅਤੇ ਸਿੱਟੇ ਕੱਢੇ। ਉਨ੍ਹਾਂ ਕਾਂਟਰਾਕਟ ਲਈ ਵਿੱਤ CHICC ਦੁਆਰਾ ਪ੍ਰਦਾਨ ਕੀਤੀ ਗਈ ਸੀ। ਸਰਵਿਸ ਅਲਬਰਟਾ ਨੇ CHICC ਅਤੇ ਕਿਸੇ ਵੀ ਕਰਮਚਾਰੀ, ਨੁਮਾਇੰਦੇ, ਜਾਂ CHICC ਦੇ ਏਜੰਟ ਨੂੰ ਹੁਕਮ ਦਿੱਤਾ ਹੈ ਕਿ ਜਦੋਂ ਤੱਕ ਉਹ ਕੋਈ ਸਹੀ ਕਾਰੋਬਾਰੀ ਲਾਇਸੈਂਸ ਪ੍ਰਾਪਤ ਨਹੀਂ ਕਰ ਲੈਂਦੇ ਉਦੋਂ ਤਕ ਸਿੱਧੀ ਵਿਕਰੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਤੁਰੰਤ ਬੰਦ ਕਰ ਦੇਣ।

ਗਾਹਕ ਲਈ ਟਿਪਸ(ਹਦਾਇਤਾਂ)- ਘਰ ਘਰ ਜਾ ਕੇ ਵੇਚਣਾ

ਗਾਹਕਾਂ ਨੂੰ ਉਨਾਂ ਦੇ ਘਰਾਂ ਵਿੱਚ ਸਿੱਧਾ ਵੇਚਣ ਵਾਲੀਆਂ ਕੰਪਨੀਆਂ ਕੋਲ ਸਰਵਿਸ ਅਲਬਰਟਾ ਦਾ ਸਿੱਧਾ ਵਿਕਰੇਤਾ ਲਾਇਸੈਂਸ(ਡਾਇਰੈਕਟ ਸੈਲਰਜ਼ ਲਾਇਸੈਂਸ) ਹੋਣਾ ਲਾਜ਼ਮੀ ਹੈ।

ਆਪਣੇ ਘਰ ਵਿੱਚ ਕਿਸੇ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ:

 • ਪੱਕੀ ਆਈਡੀ ਮੰਗੋ ਅਤੇ ਆਪਣੇ ਸਾਰੇ ਪ੍ਰਸ਼ਨਾਂ ਦੇ ਜਵਾਬ ਲਓ
 • ਆਪਣੇ ਘਰ ਵਿੱਚ ਪਾਣੀ, ਹਵਾ ਦੀ ਕਿਸਮ ਜਾਂ ਉਪਕਰਣਾਂ ਦੀ ਜਾਂਚ ਕਰਨ ਵਾਲੀਆਂ ਆਫਰਾਂ ਤੋਂ ਸੁਚੇਤ ਰਹੋ
  • ਇਹ 'ਟੈਸਟ' ਹਮੇਸ਼ਾਂ ਇਹ ਦੱਸਦੇ ਹਨ ਕਿ ਤੁਹਾਨੂੰ ਪਾਣੀ/ਹਵਾ ਸ਼ੁੱਧੀਕਰਨ ਸਿਸਟਮ ਦੀ ਲੋੜ ਹੈ ਜਾਂ ਤੁਹਾਡੇ ਉਪਕਰਣ ਵਰਤੇ ਜਾ ਚੁੱਕੇ ਹਨ ਅਤੇ ਇੰਨਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ
  • ਵਿਕਰੇਤਾਵਾਂ(ਸੇਲਜ਼ਪਰਸਨ) ਵੱਲੋਂ ਗਾਹਕਾਂ ਨੂੰ ਨਵੇਂ ਉਤਪਾਦ ਵੇਚਣ ਅਤੇ ਸੇਵਾਵਾਂ ਤੇ ਸਾਈਨ ਕਰਾਉਣ ਲਈ ਵਰਤੀ ਜਾਣ ਵਾਲੀ ਇਹ ਇੱਕ ਆਮ ਚਾਲ ਹੈ।
 • ਵਾਟਰ ਫਿਲਟ੍ਰੇਸ਼ਨ ਵਰਗੇ ਉਤਪਾਦਾਂ ਦੀ ਖਰੀਦ ਬਾਰੇ ਅੰਤਿਮ ਫੈਸਲੇ ਲੈਣ ਤੋਂ ਪਹਿਲਾਂ ਅਧਿਕਾਰਤ ਸਰੋਤਾਂ (ਜਿਵੇਂ ਕਿ ਮਿਊਸਪੈਲਿਟੀ ਜਾਂ ਪ੍ਰਦਾਤਾ) ਨਾਲ ਜਾਣਕਾਰੀ ਨੂੰ ਪੱਕਾ ਕਰੋ
 • ਕਿਸੇ ਵੀ ਸਮਝੌਤੇ ਵਿੱਚ ਲੁਕੀਆਂ ਵਿੱਤੀ ਸ਼ਰਤਾਂ ਅਤੇ ਸਮਝੌਤਿਆਂ ਤੋਂ ਸੁਚੇਤ ਰਹੋ
 • ਕਿਸੇ ਵੀ ਕਾਂਟਰੈਕਟ ਤੇ ਸਾਈਨ ਕਰਨ ਤੋਂ ਪਹਿਲਾਂ ਇਹ ਪੱਕਾ ਕਰੋ ਕਿ ਵਿਕਰੇਤਾ ਦੁਆਰਾ ਤੁਹਾਨੂੰ ਪ੍ਰਦਾਨ ਕੀਤੀ ਜਾਣਕਾਰੀ ਕਾਂਟਰੈਕਟ ਵਿਚਲੀ ਜਾਣਕਾਰੀ ਨਾਲ ਮੇਲ ਖਾਂਦੀ ਹੈ
  • ਜੇ ਤੁਸੀਂ ਆਪਣੇ ਘਰ ਵਿਚ ਕਿਸੇ ਖ਼ਰੀਦਦਾਰੀ ਨੂੰ ਫਾਈਨਲ(ਪੱਕਾ) ਕੀਤਾ ਹੈ ਜਿਵੇਂ ਕਿ ਪਾਣੀ ਦੇ ਫਿਲਟ੍ਰੇਸ਼ਨ ਸਿਸਟਮ ਖਰੀਦਣ ਲਈ ਸਹਿਮਤੀ ਤਾਂ ਤੁਹਾਡੇ ਕੋਲ ਉਸ ਖਰੀਦ ਨੂੰ ਰੱਦ ਕਰਨ ਲਈ 10 ਦਿਨ ਹਨ।
 • ਯਾਦ ਰੱਖੋ ਜੇ ਆਫਰ ਕੁਝ ਵਧੇਰੇ ਹੀ ਸਹੀ ਲੱਗਦੀ ਹੈ ਤਾਂ ਸੋਚੋ।

ਘਰ-ਘਰ ਦੀ ਵਿਕਰੀ ਨਾਲ ਨਜਿੱਠਣ ਬਾਰੇ ਸੁਝਾਅ

ਜੇ ਤੁਹਾਨੂੰ ਗੈਰ ਲਾਇਸੈਂਸਸਸ਼ੁਦਾ ਵਪਾਰਕ ਗਤੀਵਿੱਧੀਆਂ ਦਾ ਸ਼ੱਕ ਪੈਂਦਾ ਹੈ ਜਾਂ ਰਿਪੋਰਟ ਕਰਨ ਲਈ ਕੋਈ ਘਟਨਾ ਹੈ ਤਾਂ ਗਾਹਕ ਸੰਪਰਕ ਕੇਂਦਰ 1-877-427-4088 ਤੇ ਕਾਲ ਕਰੋ।

ਤੁਸੀਂ ਕਿਸੇ ਕੰਜਿਊਮਰ ਟ੍ਰਾਂਜੈਕਸ਼ਨ ਦੀ ਅਗਿਆਤ ਚਿਤਾਵਨੀ ਵੱਜੋਂ ਰਿਪੋਰਟ ਕਰ ਸਕਦੇ ਹੋ। ਇਹ ਰਸਮੀ ਸ਼ਿਕਾਇਤ ਦਾ ਬਦਲ ਹੈ। 1-877-427-4088 ਤੇ ਕਾਲ ਕਰਕੇ ਧੋਖਾ ਧੜੀ ਦੀ ਰਿਪੋਰਟ ਕਰਨ ਲਈ ਹਿਦਾਇਤਾਂ ਦਾ ਪਾਲਣ ਕਰੋ।

ਧੋਖਾ ਧੜੀ ਦੀ ਰਿਪੋਰਟ ਕਰੋ

ਇੱਕ ਧੋਖਾ ਧੜੀ ਫੋਨ ਲਾਈਨ ਦੀ ਰਿਪੋਰਟ ਤੁਹਾਨੂੰ ਗੁਪਤ ਰੂਪ ਵਿੱਚ ਮਾਰਕੀਟ ਪਲੇਸ ਵਿੱਚ ਸ਼ੱਕੀ ਜਾਂ ਸੰਭਾਵਿਤ ਗੈਰ ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ ਕਰਨ ਦੀ ਆਗਿਆ ਦਿੰਦੀ ਹੈ। ਆਪਣੇ ਖੁਦ ਦੇ ਤਜ਼ਰਬਿਆਂ ਜਾਂ ਉਨ੍ਹਾਂ ਗਤੀਵਿਧੀਆਂ ਬਾਰੇ ਜੋ ਤੁਸੀਂ ਵੇਖੀਆਂ ਜਾਂ ਸੁਣੀਆਂ ਹਨ ਬਾਰੇ ਚਿੰਤਾਵਾਂ ਦੀ ਰਿਪੋਰਟ ਕਰੋ ਅਤੇ ਜੋ ਖਪਤਕਾਰ ਸੁਰੱਖਿਆ ਕਾਨੂੰਨਾਂ ਦੇ ਅਧੀਨ ਆਉਂਦੇ ਹਨ। ਉਦਾਹਰਣਾਂ ਵਿੱਚ ਸ਼ਾਮਲ ਹਨ:

 • ਸ਼ੱਕੀ ਵਿਅਕਤੀ ਜਾਂ ਕਾਰੋਬਾਰ ਜੋ ਢੁਕੱਵੇਂ ਲਾਇਸੈਂਸ ਤੋਂ ਬਿਨਾਂ ਚੱਲ ਰਹੇ ਹਨ ਅਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
 • ਸ਼ੱਕੀ ਵਿਅਕਤੀ ਜਾਂ ਕਾਰੋਬਾਰ ਜੋ ਅਧੂਰੇ ਜਾਂ ਬਗੈਰ ਠੇਕੇ ਤੋਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ
 • ਸ਼ੱਕੀ ਵਿਅਕਤੀ ਜਾਂ ਕਾਰੋਬਾਰ ਜੋ ਵੱਧ ਜਾਂ ਬਹੁਤ ਜ਼ਿਆਦਾ ਫੀਸਾਂ ਵਾਲੀਆਂ ਸੇਵਾਵਾਂ ਦੇ ਰਹੇ ਹਨ
 • ਕਿਸੇ ਦੇ ਮਾਲਕ ਜਾਂ ਹੋਰ ਕਾਰੋਬਾਰਾਂ ਤੇ ਸ਼ੱਕ ਹੋਣਾ ਜੋ ਅਣਉਚਿਤ ਉਪਭੋਗਤਾ ਗਤੀਵਿਧੀਆਂ ਵਿਚ ਸ਼ਾਮਲ ਹਨ ਜਿਵੇਂ ਅਣਚਾਹੇ ਦਬਾਅ, ਝੂਠੀ ਇਸ਼ਤਿਹਾਰਬਾਜ਼ੀ, ਗੁੰਮਰਾਹ ਕਰਨ ਵਾਲੇ ਵਾਅਦੇ
 • ਖਪਤਕਾਰ-ਕਾਰੋਬਾਰੀ ਲੈਣ-ਦੇਣ ਨਾਲ ਸਬੰਧਤ ਕੋਈ ਹੋਰ ਸ਼ੰਕਾ ਜਿਵੇਂ ਕਿ ਕਿਸੇ ਅਜਿਹੇ ਕਾਰੋਬਾਰ ਬਾਰੇ ਸੁਣਨਾ ਜਿਸ ਨੇ ਪੈਸੇ ਲਏ ਪਰ ਕੰਮ ਨਹੀਂ ਕੀਤਾ, ਅਜਿਹਾ ਕਾਰੋਬਾਰ ਹੋਇਆ ਜਿਸ ਵਿੱਚ ਬੇਲੋੜੇ ਅਨੁਮਾਨ ਦਿੱਤੇ, ਦਾਨ ਸਬੰਧੀ ਧੋਖਾ ਧੜੀ ਅਤੇ ਹੋਰ ਬਹੁਤ ਕੁਝ

ਇੱਕ ਰਿਪੋਰਟ ਬਣਾਉਣ ਲਈ 1-877-427-4088 ਤੇ ਕਾਲ ਕਰੋ।

ਧੋਖਾ ਧੜੀ ਬਾਰੇ ਦੱਸਣਾ ਵਿਵਾਦ ਨਿਪਟਾਰੇ ਦਾ ਸਾਧਨ ਨਹੀਂ ਹੈ ਅਤੇ ਨਾ ਹੀ ਇਸ ਤਰੀਕੇ ਦੁਆਰਾ ਦਿੱਤੀ ਜਾਣਕਾਰੀ ਜ਼ਰੂਰੀ ਤੌਰ ਤੇ ਕਾਰਵਾਈ ਸਬੰਧੀ ਸੰਪਰਕ ਜਾਂ ਜਾਂਚ ਦੀ ਅਗਵਾਈ ਕਰੇਗੀ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡੇ ਕੋਲ ਖਪਤਕਾਰਾਂ ਦੇ ਲੈਣ-ਦੇਣ ਨਾਲ ਜੁੜੀਆਂ ਅਣਉਚਿਤ ਗਤੀਵਿਧੀਆਂ ਜਾਂ ਵਿੱਤੀ ਨੁਕਸਾਨਾਂ ਬਾਰੇ ਸਾਂਝਾ ਕਰਨ ਲਈ ਵਧੇਰੇ ਖਾਸ ਜਾਣਕਾਰੀ ਹੈ, ਤਾਂ ਤੁਸੀਂ ਉਪਭੋਗਤਾ ਸ਼ਿਕਾਇਤ ਦਰਜ ਕਰ ਸਕਦੇ ਹੋ। ਸਾਰੀਆਂ ਸ਼ਿਕਾਇਤਾਂ ਦਾ ਮੁਲਾਂਕਣ ਕੇਸ ਦੇ ਅਧਾਰ ਤੇ ਕੀਤਾ ਜਾਂਦਾ ਹੈ ਤਾਂ ਜੋ ਸਮੱਸਿਆ ਦੇ ਹੱਲ ਕਰਨ ਲਈ ਢੁਕੱਵੇਂ ਤਰੀਕੇ ਦੀ ਵਰਤੋਂ ਕੀਤੀ ਜਾ ਸਕੇ। ਅਗਿਆਤ ਸ਼ਿਕਾਇਤਾਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ।

ਸੰਪਰਕ

ਗਾਹਕ ਸੰਪਰਕ ਕੇਂਦਰ ਨਾਲ ਜੁੜਨ ਲਈ:

ਸਮਾਂ: 8:15 ਸਵੇਰ ਤੋਂ 4:30 ਸ਼ਾਮਸੋਮਵਾਰ ਤੋਂ ਸ਼ੁੱਕਰਵਾਰ ਖੁੱਲਾ, ਸਰਕਾਰੀ ਛੁੱਟੀਆਂ ਤੇ ਬੰਦ)
ਟੋਲ ਫਰੀ: 1-877-427-4088
ਈਮੇਲ: ciu.north@gov.ab.ca ਗਾਹਕ ਜਾਂਚ, ਉਤਰੀ ਅਲਬਰਟਾ (ਰੈਡ ਡੀਅਰ ਦੇ ਉੱਤਰ ਵੱਲ)
ਈਮੇਲ: ciu.south@gov.ab.ca ਗਾਹਕ ਜਾਂਚ, ਦੱਖਣੀ ਅਲਬਰਟਾ (ਰੈਡ ਡੀਅਰ ਅਤੇ ਦੱਖਣ)

ਡਿਸਕਲੇਮਰ: ‘ਖਪਤਕਾਰ ਚਿਤਾਵਨੀਆਂ’ ਵਿਅਕਤੀਆਂ, ਕਾਰੋਬਾਰਾਂ, ਜਾਂ ਖਾਸ ਕਾਰੋਬਾਰਾਂ ਨੂੰ ਜਨਤਕ ਤੌਰ ਤੇ ਜਲਦੀ ਸੂਚਿਤ ਕਰਨ ਅਤੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਤੋਂ ਬਚਾਉਣ ਦੇ ਉਦੇਸ਼ ਨਾਲ ਅਲਬਰਟਾ ਦੇ ਖਪਤਕਾਰਾਂ ਦੀ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਉਚਿਤ ਤੌਰ ਤੇ ਸ਼ਨਾਖਤ ਕਰਨ ਲਈ ਕੰਮ ਕਰਦੀਆਂ ਹਨ। ਵਿਅਕਤੀਆਂ ਅਤੇ ਕਾਰੋਬਾਰਾਂ ਦੀ ਪਛਾਣ ਕਰਨ ਵਾਲੀ ਜਾਣਕਾਰੀ ਨੂੰ ਉਦੋਂ ਹੀ ਜਨਤਕ ਬਣਾਇਆ ਜਾਂਦਾ ਹੈ ਜਦੋਂ ਹਰੇਕ ਕੇਸ ਨਾਲ ਸੰਬੰਧਿਤ ਦੋਸ਼ਾਂ ਦੀ ਵੈਧਤਾ ਵਾਜਬ ਢੰਗ ਨਾਲ ਪੱਕੀ ਕੀਤੀ ਜਾਂਦੀ ਹੈ। ਇਕ ਵਿਅਕਤੀ ਜਾਂ ਕਾਰੋਬਾਰ ਸਿਰਫ ਕਿਸੇ ਕਥਿਤ ਅਪਰਾਧ ਲਈ ਦੋਸ਼ੀ ਉਦੋਂ ਹੀ ਹੁੰਦਾ ਹੈ ਜਦੋਂ ਉਹ ਕਿਸੇ ਅਦਾਲਤ ਵਿਚ ਦੋਸ਼ੀ ਪਾਏ ਜਾਂਦੇ ਹਨ ਜਾਂ ਜਦੋਂ ਸਰਵਿਸ ਅਲਬਰਟਾ ਦੁਆਰਾ ਪ੍ਰਬੰਧਕੀ ਕਾਰਵਾਈ ਕਰਨ ਦਾ ਫੈਸਲਾ ਲਿਆ ਜਾਂਦਾ ਹੈ।