ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸਾਡੀ ਪ੍ਰਤਿੱਗਿਆ

ਜਿਨਸੀ ਹਿੰਸਾ ਨੂੰ ਖਤਮ ਕਰਨ ਲਈ ਸਾਡੀ ਪ੍ਰਤਿੱਗਿਆ,ਭਾਈਚਾਰਕ ਸੰਸਥਾਵਾਂ ਅਤੇ 10 ਸਰਕਾਰੀ ਮੰਤਰਾਲਿਆਂ ਨੂੰ ਅਲਬਰਟਾ ਵਿੱਚ, ਸੰਤੁਲਿਤ ਸੂਬਾ ਪੱਧਰੀ ਜਿਨਸੀ ਹਿੰਸਾ ਦੇ ਜਵਾਬ ਲਈ ਇਕੱਠਾ ਲੈ ਆਈ। ਇਸਨੂੰ ਪਹਿਲੇ ਦਰਜੇ ਦੇ ਸਰੋਤਾਂ, ਸਮਾਜ ਸੇਵੀਆਂ ਅਤੇ ਇਸਤੋਂ ਬਚੇ ਹੋਏ ਲੋਕਾਂ(ਸਰਵਾਈਵਰਜ਼) ਨਾਲ ਵਿਸਤ੍ਰਿਤ ਵਿਚਾਰ ਵਟਾਂਦਰੇ ਦੁਆਰਾ ਵਿਕਸਿਤ ਕੀਤਾ ਗਿਆ।

ਪ੍ਰਤਿੱਗਿਆ ਦਾ ਬਿਆਨ

ਹਿੰਸਾ ਰਹਿਤ ਜੀਵਨ ਹਰ ਅਲਬਰਟਾਵਾਸੀ ਦਾ ਹੱਕ ਹੈ। ਜਿਨਸੀ ਹਿੰਸਾ ਦੇ ਦੋਸ਼ੀਆਂ ਨੇ ਇੱਸ ਹੱਕ ਦੀ ਉਲੰਘਣਾ ਕੀਤੀ ਹੈ।

ਸ਼ਕਤੀ ਅਤੇ ਕੰਟਰੋਲ ਦੇ ਇੱਸ ਦੁਰਵਿਹਾਰ ਨੂੰ ਅਲਬਰਟਾ ਸਰਕਾਰ ਸਹਿਨ ਨਹੀਂ ਕਰ ਸਕਦੀ। ਭਾਵੇਂ ਕੋਈ ਵੀ ਜਿਨਸੀ ਹਿੰਸਾ ਦਾ ਅਨੁਭੱਵ ਕਰ ਸਕਦਾ ਹੈ, ਅਸੀਂ ਦੇਖਿਆ ਕਿ ਇਹ ਜ਼ਿਆਦਾ ਔਰਤਾਂ ਅਤੇ ਲੜਕੀਆਂ ਨੂੰ ਪ੍ਰਭਾਵਿਤ ਕਰਦੀ ਹੈ।

ਸਾਰੀਆਂ ਕਿਸਮਾਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਅਸੀਂ, ਬਚੇ ਹੋਇਆਂ(ਸਰਵਾਈਵਰਜ਼), ਸਮਾਜਸੇਵੀਆਂ ਅਤੇ ਭਾਈਚਾਰਕ ਏਜੰਸੀਆਂ ਨਾਲ ਮਜ਼ਬੂਤੀ ਨਾਲ ਖੜੇ ਹਾਂ।

ਅਸੀਂ ਲਿੰਗ ਸਮਾਨਤਾ ਨੂੰ ਵਧਾਉਣ ਲਈ ਬਚੇ ਹੋਇਆਂ(ਸਰਵਾਈਵਰਜ਼), ਸਾਡੇ ਦੁਆਰਾ ਜਵਾਬ ਦੇਣ ਵਿੱਚ ਸੁਧਾਰ, ਅਤੇ ਸਹਿਮਤੀ ਵਾਲੇ ਸੱਭਿਆਚਾਰ ਨੂੰ ਅਪਨਾਉਣਾ ਆਦਿ ਲਈ ਵਚਨਬੱਧ ਹਾਂ।

ਅਸੀਂ ਸਾਰੇ ਸਰਵਾਈਵਰਜ਼ ਦਾ ਵਿਸ਼ਵਾਸ ਜਿਤੱਣ ਅਤੇ ਸਹਾਇਤਾ ਹੋਣ ਤੱਕ ਕੰਮ ਕਰਦੇ ਰਹਾਂਗੇ, ਅਤੇ ਇਹ ਹਿੰਸਾ ਸਾਡੇ ਭਾਈਚਾਰਿਆਂ ਵਿੱਚੋਂ ਖਤਮ ਕੀਤੀ ਜਾਂਦੀ ਹੈ।

ਸਾਡੇ ਅਗਵਾਈ ਦੇ ਸਿਧਾਂਤ

ਹੇਠ ਲਿਖੇ ਸਿਧਾਂਤ ਸਾਡੇ ਕੰਮ ਦੀ ਅਗਵਾਈ ਕਰਦੇ ਹਨ:

 • ਜਿਨਸੀ ਹਿੰਸਾ, ਸੁਰੱਖਿਆ ਅਤੇ ਸਰੀਰਕ ਖੁਦਮੁਖਤਿਆਰੀ ਦੇ ਮਨੁੱਖੀ ਮੌਲਿਕ ਅਧਿਕਾਰ ਦੀ ਉਲੰਘਣਾ ਹੈ।
 • ਜਿਨਸੀ ਹਿੰਸਾ ਆਮਤੌਰ ਤੇ ਲਿੰਗ ਅਧਾਰਿਤ ਹਿੰਸਾ ਦੇ ਰੂਪ ਵਿੱਚ ਹੁੰਦੀ ਹੈ ਅਤੇ ਇਸਦੀ ਜੜ੍ਹ ਸਿਲਸਿਲੇਵਾਰ ਅਤੇ ਬਣਤਰ ਦੀ ਅਸਮਾਨਤਾ ਅਤੇ ਸ਼ਕਤੀ ਅਤੇ ਦਬਾਅ ਦੇ ਸਮਾਜ ਵਿੱਚ ਹੁੰਦੀ ਹੈ।
 • ਜਿਨਸੀ ਹਿੰਸਾ ਇੱਕ ਜਨਤਕ ਸਿਹਤ ਦਾ ਵਿਸ਼ਾ ਹੈ, ਜਿਸਦੇ ਨਤੀਜੇ ਮਨੁੱਖਾਂ, ਸੱਭਿਆਚਾਰਾਂ ਅਤੇ ਸਮਾਜ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਯੌਨ ਸਿਹਤ ਤੇ ਬਹੁਤ ਸਦਮਾ ਅਤੇ ਦੁਸ਼ਪ੍ਰਭਾਵ ਪਾਉਂਦੇ ਹਨ।
 • ਜਿਨਸੀ ਹਿੰਸਾ ਨੂੰ ਰੋਕਣ ਅਤੇ ਨਜਿੱਠਣ ਦੀਆਂ ਕੋਸ਼ਿਸ਼ਾਂ, ਉਨਾਂ ਵਿਅਕਤੀਆਂ ਦੇ ਹੱਕਾਂ, ਜ਼ਰੂਰਤਾਂ ਅਤੇ ਇੱਛਾਵਾਂ ਤੇ ਅਧਾਰਿਤ ਹਨ, ਜੋ ਜਿਨਸੀ ਹਿੰਸਾ ਦਾ ਅਨੁਭਵ ਕਰ ਚੁੱਕੇ ਹਨ।
 • ਲਿੰਗ ਅਧਾਰਿਤ ਜਮਾ ਵਿਸ਼ਲੇਸ਼ਨ ਉਨਾਂ ਨੀਤੀਆਂ, ਪ੍ਰੋਗਰਾਮਾਂ ਅਤੇ ਉੱਧਮਾਂ ਤੇ ਅਪਲਾਈ ਹੁੰਦਾ ਹੈ, ਜੋ ਜਿਨਸੀ ਹਿੰਸਾ ਦੁਆਰਾ ਵੱਖ ਵੱਖ ਸਥਿਤੀਆਂ ਅਤੇ ਅਨੁਭਵਾਂ ਨਾਲ ਪ੍ਰਭਾਵਿਤ ਹਨ, ਦੇ ਜਵਾਬ ਵਿੱਚ ਕੰਮ ਕਰਨ ਲਈ।
 • ਹਰ ਸਰਵਾਈਵਰ ਦਾ ਹੱਕ ਹੈ ਕਿ ਉਸਨੂੰ ਮਾਣ ਸਨਮਾਨ ਅਤੇ ਸਤਿਕਾਰ ਮਿਲੇ ਅਤੇ ਲਿੰਗ ਪਛਾਣ ਜਾਂ ਵਿਖਾਵਾ, ਉਮਰ, ਨਸਲ ਜਾਂ ਜਾਤੀ, ਯੋਗਤਾ, ਸਿਹਤ ਪੱਧਰ, ਨਾਗਰਿਕਤਾ, ਜਾਂ ਕੋਈ ਹੋਰ ਵਿਸ਼ੇਸ਼ਤਾ ਜਾਂ ਪਹਿਚਾਣ ਤੱਤ।

ਅਸੀਂ ਕਿਵੇਂ ਸਹਾਇਤਾ ਕਰ ਰਹੇ ਹਾਂ

ਸਾਡੀ ਪ੍ਰਤਿੱਗਿਆ ਜਿਨਸੀ ਹਿੰਸਾ ਨੂੰ ਰੋਕਣ ਅਤੇ ਖਤਮ ਕਰਨ ਲਈ 3 ਖਾਸ ਖੇਤਰਾਂ ਤੇ ਕਾਰਵਾਈਆਂ ਨੂੰ ਸ਼ਾਮਿਲ ਕਰਦੀ ਹੈ।

 1. ਮਨਜ਼ੂਰੀ ਅਤੇ ਲਿੰਗ ਸਮਾਨਤਾ ਵਾਲੇ ਸਭਿਆਚਾਰ ਨੂੰ ਉਤਸ਼ਾਹਿਤ ਕਰਕੇ ਸਭਿਆਚਾਰ ਵਿੱਚ ਤਬਦੀਲੀ ਲਿਆਉਣੀ।
 2. ਸਮਾਜਿਕ, ਸਿਹਤ, ਨਿਆਇਕ ਅਤੇ ਸਿੱਖਿਆ ਸਿਸਟਮ, ਜਿਨਸੀ ਹਿੰਸਾ ਅਤੇ ਦੁਰਵਿਹਾਰ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਜਵਾਬ ਦੇਣ, ਨੂੰ ਯਕੀਨੀ ਬਣਾ ਕੇ ਜਵਾਬ ਦੇਂਣ ਦੇ ਮਹੌਲ ਨੂੰ ਸੁਧਾਰਨਾ।
 3. ਬਚੇ ਹੋਇਆਂ(ਸਰਵਾਈਵਰਜ਼) ਅਤੇ ਸਿਖਿੱਆ ਅਤੇ ਰੋਕਥਾਮ ਪ੍ਰੋਗਰਾਮਾਂ ਨੂੰ ਚਲਾ ਰਹੀਆਂ ਭਾਈਚਾਰਕ ਸੰਸਥਾਵਾਂ ਨੂੰ ਫੰਡਿੰਗ ਕਰਕੇ ਹਿੰਸਾ ਤੋਂ ਬਚੇ ਹੋਇਆਂ ਦਾ ਸਹਿਯੋਗ ਕਰਨਾ।

ਸਭਿਆਚਾਰ ਵਿੱਚ ਤਬਦੀਲੀ ਲਿਆਉਣੀ

ਅਸੀਂ ਮਨਜ਼ੂਰੀ ਅਤੇ ਲਿੰਗ ਸਮਾਨਤਾ ਵਾਲੇ ਸਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਾਂ:

ਜਵਾਬ ਦੇਣ ਵਿੱਚ ਸੁਧਾਰ

ਹਰ ਬਚ ਚੁੱਕੇ(ਸਰਵਾਈਵਰ) ਦਾ ਮਾਨ ਸਨਮਾਨ ਅਤੇ ਸਤਿਕਾਰ ਲੈਣ ਦਾ ਹੱਕ ਹੈ।

ਅਸੀਂ ਇਹ ਯਕੀਨੀ ਬਨਾਉਣ ਲਈ ਕੰਮ ਕਰ ਰਹੇ ਹਾਂ ਕਿ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਕੋਰਟ, ਸਕੂਲ ਅਤੇ ਪੋਸਟ ਸੈਕੰਡਰੀ ਸੰਸਥਾਵਾਂ ਜਿਨਸੀ ਹਿੰਸਾ ਅਤੇ ਦੁਰਵਿਹਾਰ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਜਵਾਬ ਦੇਣ:

ਬਚੇ ਹੋਇਆਂ ਦਾ ਸਹਿਯੋਗ ਕਰਨਾ

ਜਿਨਸੀ ਹਿੰਸਾ ਕਦੇ ਵੀ ਸਹਿਨ ਨਹੀਂ ਹੋ ਸਕਦੀ। ਅਸੀਂ ਹਿੰਸਾ ਤੋਂ ਬਚੇ ਹੋਇਆਂ(ਸਰਵਾਈਵਰਜ਼) ਨਾਲ ਇਸ ਤਰਾਂ ਮਜ਼ਬੂਤੀ ਨਾਲ ਖੜੇ ਹਾਂ:

 • ਪੇਂਡੂ ਅਤੇ ਦੂਰ ਦਰਾਜ਼ ਖੇਤਰਾਂ ਤੱਕ ਯੌਨ ਹਿੰਸਾ ਸੇਵਾਵਾਂ ਦੀ ਪਹੁੰਚ ਨੂੰ ਸੁਧਾਰਨਾ
 • ਮਹਿਲਾ ਸ਼ੈਲਟਰ ਦੀ ਫੰਡਿੰਗ ਨੂੰ $15 ਮਿਲੀਅਨ ਤੱਕ ਵਧਾ ਕੇ ਇਹ ਯਕੀਨੀ ਬਨਾਉਣਾ ਕਿ ਹਿੰਸਾ ਤੋਂ ਭੱਜਣ ਵਾਲੀ ਕਿਸੇ ਮਹਿਲਾ ਤੋਂ ਮੂੰਹ ਨਾਂ ਮੋੜਿਆ ਜਾਵੇ।
 • ਪਹਿਲੀ ਵਾਰ, ਦੂਜੇ ਪੜਾਅ ਦੇ ਸ਼ੈਲਟਰਾਂ ਨੂੰ ਫੰਡਿੰਗ ਦੇ ਕੇ ਲੰਬੇ ਸਮੇਂ ਦੇ ਅਵਾਸ ਲਈ ਲੋੜਵੰਦ ਮਹਿਲਾਵਾਂ ਦੀ ਮੱਦਦ ਕਰਨੀ।
 • ਪਰਿਵਾਰਿਕ ਹਿੰਸਾ ਤੋਂ ਬਚੇ ਹੋਇਆਂ(ਸਰਵਾਈਵਰਜ਼) ਨੂੰ ਰਿਹਾਇਸ਼ੀ ਲੀਜ਼ ਬਿਨਾਂ ਪੂੰਜੀ ਜੁਰਮਾਨੇ ਤੋਂ ਖਤਮ ਕਰਨ ਦੀ ਇਜਾਜ਼ਤ ਦੇ ਕੇ ਉਨਾਂ ਲਈ ਖਤਰਨਾਕ ਸਥਾਨਾਂ ਨੂੰ ਛੱਡਣਾ ਸੌਖਾ ਬਨਾਉਣਾ।
 • LGBTQ ਵਿਅਕਤੀਆਂ ਅਤੇ ਨਸਲੀ ਸੱਭਿਆਚਾਰਕ ਭਾਈਚਾਰਿਆਂ ਨਾਲ ਕੰਮ ਕਰਕੇ ਜਿਨਸੀ ਹਿੰਸਾ ਨੂੰ ਖਤਮ ਕਰਨ ਦੀ ਰਣਨੀਤੀ ਬਨਾਉਣੀ।
 • ਅਲਬਰਟਾ ਵਿੱਚ ਮਨੁੱਖੀ ਤਸਕਰੀ ਕਾਰਵਾਈ ਗੱਠਜੋੜ ਦਾ ਸਹਿਯੋਗ ਕਰਨਾ।
 • ਕੰਮ ਸਥਾਨ ਤੇ ਸਿਹਤ ਅਤੇ ਸੁਰੱਖਿਆ ਦੇ ਨਵੇਂ ਨਿਯਮ ਦੇ ਕੇ ਕੰਮ ਸਥਾਨ ਤੇ ਹਿੰਸਾ, ਪ੍ਰੇਸ਼ਾਨੀ ਅਤੇ ਧੱਕੇਸ਼ਾਹੀ ਰੋਕਣ ਵਿੱਚ ਸਹਾਇਤਾ ਕਰਨੀ।
 • ਜਿਨਸੀ ਹਿੰਸਾ ਦੇ ਸਰਵਾਈਵਰਜ਼ ਨੂੰ ਮੁਫਤ ਕਨੂੰਨੀ ਸਲਾਹ ਮੁਹੱਈਆ ਕਰਨ ਲਈ ਇੱਕ ਪਾਈਲਟ ਪ੍ਰੋਜੈਕਟ ਬਨਾਉਣਾ।

ਮੈਨੂੰ ਸਹਾਇਤਾ ਦੀ ਲੋੜ ਹੈ

911 ਤੇ ਕਾਲ ਕਰੋ, ਜੇਕਰ ਤੁਸੀਂ ਫੌਰੀ ਤੌਰ ਤੇ ਖਤਰੇ ਵਿੱਚ ਹੋ।

ਸਹਾਇਤਾ ਮੌਜੂਦ ਹੈ, ਜੇਕਰ ਤੁਸੀਂ ਜਿਨਸੀ ਹਿੰਸਾ ਦਾ ਅਨੁਭਵ ਕਰ ਰਹੇ ਹੋ:

ਮੈਂ ਸਹਾਇਤਾ ਕਰਨੀ ਚਾਹੁੰਦਾ/ਚਾਹੁੰਦੀ ਹਾਂ

ਜਿਨਸੀ ਹਿੰਸਾ ਭਾਵੇਂ ਅਣਚਾਹਿਆ ਛੂਹਣਾ, ਅਢੁਕਵੇਂ ਕਮੈਂਟ ਜਾਂ ਜਿਨਸੀ ਸਬੰਧਾਂ ਦੀ ਉਮੀਦ, ਕਦੇ ਵੀ ਸਹੀ ਨਹੀਂ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਗੈਰਕਨੂੰਨੀ ਹੈ।

ਹਰ ਕੋਈ ਯੌਨ ਦੁਰਵਿਹਾਰ ਅਤੇ ਹਿੰਸਾ ਨੂੰ ਰੋਕਣ ਵਿੱਚ ਆਪਣਾ ਹਿੱਸਾ ਪਾ ਸਕਦਾ ਹੈ।

911 ਤੇ ਕਾਲ ਕਰੋ, ਜੇ ਤੁਸੀਂ ਜਿਨਸੀ ਹਿੰਸਾ ਦੇਖਦੇ ਹੋ ਜਾਂ ਕਿਸੇ ਨੂੰ ਫੌਰੀ ਤੌਰ ਤੇ ਖਤਰੇ ਵਿੱਚ ਦੇਖਦੇ ਹੋ।

ਬਚੇ ਹੋਇਆਂ(ਸਰਵਾਈਵਰਜ਼) ਲਈ ਕਿਵੇਂ ਇੱਕ ਸਹਿਯੋਗੀ ਅਤੇ ਸਹਾਇਕ ਬਣਿਆ ਜਾ ਸਕਦਾ ਹੈ

 • ਸਰਵਾਈਵਰਜ਼ ਤੇ ਕਦੇ ਵੀ ਦੋਸ਼ ਨਾ ਲਾਓ, "ਮੈਨੂੰ ਤੁਹਾਡੇ ਤੇ ਯਕੀਨ ਹੈ" ਨਾਲ ਉਸਨੂੰ ਜਵਾਬ ਦਿਓ, ਜਿਹੜਾ ਤੁਹਾਨੂੰ ਆਪਬੀਤੀ ਦੱਸਣਾ ਚਾਹੁੰਦਾ ਹੈ।
 • ਜਿਹੜੇ ਤੁਹਾਨੂੰ ਦੱਸਣ ਕਿ ਉਹ ਜਿਨਸੀ ਦੁਰਵਿਹਾਰ ਦਾ ਸ਼ਿਕਾਰ ਹਨ, ਹਰੇਕ ਦੀ ਸਹਾਇਤਾ ਕਰੋ।
 • ਜਦੋਂ ਸੰਭਵ ਹੋਵੇ ਘਰ, ਕੰਮ ਜਾਂ ਸੋਸ਼ਲ ਮੀਡੀਆ ਤੇ ਲਿੰਗਵਾਦ ਨੂੰ ਚੁਣੋਤੀ ਦੇਵੋ।
 • ਉਨਾਂ ਪੁਰਸ਼ਾਂ ਅਤੇ ਮੁੰਡਿਆਂ ਨਾਲ ਖੜੋ, ਜੋ ਸਕਰਾਤਮਕ ਮਰਦਾਨਗੀ ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਵਿੱਚ ਸ਼ਾਮਿਲ ਹੈ, ਦਿਆਲੂ, ਦੇਖਭਾਲ ਅਤੇ ਸਤਿਕਾਰ ਕਰਨ ਵਾਲਾ ਹੋਣਾ।
 • ਅਪਣੇ ਬੱਚਿਆਂ ਨੂੰ ਸਹਿਮਤੀ ਅਤੇ ਤੰਦਰੁਸਤ ਰਿਸ਼ਤਿਆਂ ਬਾਰੇ ਸਿਖਿੱਅਤ ਕਰੋ।
 • ਜਨਤਕ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਹਿੱਸਾ ਲਓ।
 • ਉਨਾਂ ਸੰਸਥਾਵਾਂ ਵਿੱਚ ਵਲੰਟੀਅਰ ਜਾਂ ਦਾਨ ਕਰੋ, ਜੋ ਜਿਨਸੀ ਹਿੰਸਾ ਨੂੰ ਖਤਮ ਕਰਨ ਅਤੇ ਇਸਤੋਂ ਬਚੇ ਹੋਇਆਂ(ਸਰਵਾਈਵਰਜ਼) ਦੀ ਸਹਾਇਤਾ ਲਈ ਕੰਮ ਕਰਦੀਆਂ ਹਨ।
 • ਆਪਣੇ ਭਾਈਚਾਰੇ ਵਿੱਚ ਜਿਨਸੀ ਹਿੰਸਾ ਬਾਰੇ ਜਾਗਰੂਕਤਾ ਵਧਾਓ।

ਬਾਲ ਦੁਰਵਿਹਾਰ ਜਾਂ ਜਿਨਸੀ ਸ਼ੋਸ਼ਣ ਦੀ ਰਿਪੋਰਟ ਕਰਨੀ

ਜੇ ਕਿਸੇ ਨੂੰ ਬੱਚੇ ਜਾਂ ਬਾਲਗ ਦੇ ਦੁਰਵਿਹਾਰ ਜਾਂ ਜਿਨਸੀ ਸ਼ੋਸ਼ਿਤ ਹੋਣ ਦਾ ਸ਼ੱਕ ਪੈਂਦਾ ਹੈ ਤਾਂ ਰਿਪੋਪਟ ਕਰਨਾ ਤੁਹਾਡੀ ਕਨੂੰਨੀ ਜਿੰਮੇਵਾਰੀ ਹੈ।

ਆਪਣੇ ਲੋਕਲ ਪੁਲਿਸ ਵਿਭਾਗ ਜਾਂ ਬਾਲ ਸ਼ੋਸ਼ਣ ਹੌਟਲਾਈਨ 1-800-387-KIDS(5437) ਤੇ ਕਾਲ ਕਰੋ।

ਬਜ਼ੁਰਗਾਂ ਨਾਲ ਦੁਰਵਿਹਾਰ ਦੀ ਰਿਪੋਰਟਿੰਗ ਕਰਨੀ

ਬਜ਼ੁਰਗ ਦੁਰਵਿਹਾਰ ਅਜਿਹਾ ਕੋਈ ਵੀ ਐਕਸ਼ਨ ਜਾਂ ਹਰਕਤ ਜਿਹੜੀ ਕਿਸੇ ਬਜ਼ੁਰਗ ਦੀ ਸਿਹਤ ਅਤੇ ਖੁਸ਼ਹਾਲੀ ਤੇ ਅਸਰ ਪਾਉਂਦੀ ਹੈ। ਇਹ ਕਈ ਕਿਸਮਾਂ ਦੀ ਹੋ ਸਕਦੀ ਹੈ ਜਿਵੇਂ ਵਿੱਤੀ, ਭਾਵਨਾਤਮਕ, ਸਰੀਰਕ, ਜਿਨਸੀ, ਅਣਗਹਿਲੀ ਅਤੇ ਦਵਾਈਆਂ ਨਾਲ ਸਬੰਧਿਤ। ਆਮ ਤੌਰ ਤੇ ਇੱਕ ਤੋਂ ਵੱਧ ਕਿਸਮ ਦਾ ਦੁਰਵਿਹਾਰ ਇੱਕੋ ਸਮੇ ਵਾਪਰਦਾ ਹੈ।

ਬਜ਼ੁਰਗ ਦੁਰਵਿਹਾਰ ਦੇ ਚਿੰਨ ਜਾਣੋ

ਜਿਨਸੀ ਹਿੰਸਾ ਕੀ ਹੈ

ਜਿਨਸੀ ਹਿੰਸਾ, ਬਿਨਾਂ ਸਹਿਮਤੀ ਤੋਂ ਕਿਸੇ ਵਿਅਕਤੀ ਦੀ ਜਿਨਸੀ ਅਜ਼ਾਦੀ ਤੇ ਕੀਤਾ ਜਾਣ ਵਾਲਾ ਹਮਲਾ ਹੈ। ਇਹ ਸਰੀਰਕ ਜਾਂ ਗੈਰ ਸਰੀਰਕ ਹੋ ਸਕਦਾ ਹੈ। ਸਾਰੇ ਓਮਰ ਅਤੇ ਲਿੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦੋਸ਼ੀ ਵਿਅਕਤੀ ਜਾਣਿਆ ਪਛਾਣਿਆ ਜਾਂ ਅਗਿਆਤ ਹੋ ਸਕਦਾ ਹੈ। ਇਹ ਗੈਰ ਕਨੂੰਨੀ ਹੈ।

ਜਿਨਸੀ ਹਮਲਾ
ਬਿਨਾਂ ਸਹਿਮਤੀ ਤੋਂ ਕਿਸੇ ਕਿਸਮ ਦੇ ਯੌਨ ਸੰਪਰਕ ਨੂੰ ਬਿਆਨ ਕਰਦੀ ਕਨੇਡਾ ਵਿੱਚ ਵਰਤੀ ਜਾਣ ਵਾਲੀ ਕਨੂੰਨੀ ਸ਼ਬਦਾਵਲੀ ਹੈ।
ਜਿਨਸੀ ਪਰੇਸ਼ਾਨੀ
ਅਣਚਾਹੀਆਂ ਜਾਂ ਅਣਬੁਲਾਈਆਂ ਜਿਨਸੀ ਟਿੱਪਣੀਆਂ, ਹਰਕਤਾਂ, ਬੁਰੀ ਨਜ਼ਰ ਜਾਂ ਸੀਟੀਆਂ ਮਾਰਨਾ ਆਦਿ। ਕੋਈ ਐਕਸ਼ਨ ਜਿਹੜਾ ਇੱਕ ਵਿਅਕਤੀ ਨੂੰ ਅਸੁਰੱਖਿਅਤ, ਬੇਇੱਜ਼ਤ ਅਤੇ ਅਣਸੁਖਾਵਾਂ ਮਹਿਸੂਸ ਕਰਾਵੇ। ਭਾਵੇਂ ਦੋਸ਼ੀ ਮਜ਼ਾਕੀਆ ਹੋਣ ਦਾ ਦਾਅਵਾ ਹੀ ਕਿਓ ਨਾਂ ਕਰੇ। ਕੋਈ ਅਣਚਾਹਿਆ ਜਿਨਸੀ ਵਰਤਾਓ ਜਿਹੜਾ ਇੱਕ ਵਿਅਕਤੀ ਦੇ ਨੌਕਰੀ ਲੈਣ ਜਾਂ ਰੱਖਣ, ਤਰੱਕੀ ਜਾਂ ਰਿਹਾਇਸ਼ ਨੂੰ ਪ੍ਰਭਾਵਿਤ ਕਰੇ ਜਾਂ ਰੋਕੇ।
ਯੌਨ ਸ਼ੋਸ਼ਣ
ਯੌਨ ਜਾਂ ਜਿਨਸੀ ਸ਼ੋਸ਼ਣ ਉਸ ਸਮੇਂ ਵਾਪਰਦਾ ਹੈ ਜਦੋਂ ਇੱਕ ਵਿਅਕਤੀ ਸ਼ਕਤੀਸ਼ਾਲੀ ਅਹੁਦੇ ਅਤੇ ਵਿਸ਼ਵਾਸ ਦਾ ਪ੍ਰਯੋਗ ਕਰਕੇ ਦੁਜੇ ਵਿਅਕਤੀ ਨਾਲ ਜਿਨਸੀ ਕਿਰਿਆਵਾਂ ਸ਼ੁਰੂ ਕਰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਛੂਹਣਾ, ਹਿੰਸਾ, ਜਬਰਦਸਤੀ ਜਾਂ ਧਮਕਾ ਕੇ।
ਜਿਨਸੀ ਸਹਿਮਤੀ
ਕਨੇਡਾ ਦੇ ਕ੍ਰਿਮੀਨਲ ਕੋਡ ਵਿੱਚ ਸਹਿਮਤੀ ਦੀ ਪ੍ਰੀਭਾਸ਼ਾ ਹੈ, ਯੌਨ ਕਿਰਿਆ ਵਿੱਚ ਸ਼ਾਮਿਲ ਹੋਣ ਲਈ ਸਵੈ ਇੱਛਕ ਸਮਝੌਤਾ। ਕਨੇਡਾ ਵਿੱਚ ਸਹਿਮਤੀ ਦੀ ਕਨੂੰਨੀ ਉਮਰ 18 ਸਾਲ ਹੈ। ਚੁੱਪ ਜਾਂ ਨਕਰਾਤਮਕ ਹੋਣਾ ਸਹਿਮਤੀ ਨਹੀਂ ਹੈ ਅਤੇ ਸਹਿਮਤ ਸਾਥੀ ਕਦੇ ਵੀ ਸਹਿਮਤੀ ਖਤਮ ਕਰ ਸਕਦੇ ਹਨ। ਸੋ ਸਹਿਮਤੀ ਕਦੇ ਵੀ ਅਗੇਤੀ ਨਹੀਂ ਦਿੱਤੀ ਜਾ ਸਕਦੀ ਅਤੇ ਕਨੇਡਾ ਦੇ ਕਨੂੰਨ ਵਿੱਚ ਕੋਈ ਵੀ ਅਪ੍ਰਤੱਖ ਸਹਿਮਤੀ ਨਹੀਂ ਹੁੰਦੀ।

ਹਰ ਕੋਈ ਸਹਿਮਤੀ ਦੇਣ ਲਈ ਸਮੱਰਥ ਨਹੀਂ ਹੈ

 • 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਜਵਾਨ(ਨਜ਼ਦੀਕੀ ਉਮਰ ਦੇ ਸਾਥੀਆਂ ਲਈ ਛੋਟ)
 • 16-17 ਸਾਲ ਦੇ ਜਵਾਨ ਜਦੋਂ ਵਿਸ਼ਵਾਸ ਅਤੇ ਸ਼ਕਤੀ ਵਾਲੇ ਅਹੁਦੇ ਦੇ ਬਾਲਗ ਵਿਅਕਤੀ ਨਾਲ ਯੌਨ ਕਿਰਿਆ ਵਿੱਚ ਸ਼ਾਮਿਲ ਹੁੰਦੇ ਹਨ( ਉਹ ਵੀ ਯੌਨ ਸ਼ੋਸ਼ਣ ਕਹਾਉਦਾ ਹੈ)
 • ਅਸਮੱਰਥ ਵਿਅਕਤੀ( ਉਦਾਹਰਣ ਦੇ ਤੌਰ ਤੇ ਬੇਹੋਸ਼ ਜਾਂ ਨਸ਼ੇ ਵਿੱਚ)

ਕਨੂੰਨ ਨੂੰ ਜਾਨਣਾ ਅਤੇ ਜਿਨਸੀ ਸਹਿਮਤੀ ਨੂੰ ਸਮਝਣਾ ਜਰੂਰੀ ਹੈ।

ਕੌਣ ਪ੍ਰਭਾਵਿਤ ਹੈ

ਜਿਨਸੀ ਹਿੰਸਾ ਸਾਰੇ ਅਲਬਰਟਾਵਾਸੀਆਂ ਨੂੰ ਪ੍ਰਭਾਵਿਤ ਕਰਦੀ ਹੈ- ਵਿਅਕਤੀ, ਪਰਿਵਾਰ ਅਤੇ ਭਾਈਚਾਰੇ

 • 87% ਸਰਵਾਈਵਰਜ਼(ਹਿੰਸਾ ਤੋਂ ਬਚੇ ਹੋਏ) ਔਰਤਾਂ ਹਨ।
 • 94% ਦੋਸ਼ੀ ਪੁਰੁਸ਼ ਹਨ।
 • 95% ਪੀੜਤ(ਸਰਵਾਈਵਰ) ਜਿਨਸੀ ਹਮਲੇ ਦੀ ਪੁਲਿਸ ਰਿਪੋਪਟ ਨਹੀਂ ਕਰਦੇ, ਸੋ ਜਿਨਸੀ ਹਿੰਸਾ ਕਨੇਡਾ ਦਾ ਸਭ ਤੋਂ ਘੱਟ ਰਿਪੋਰਟ ਕੀਤਾ ਜਾਣ ਵਾਲਾ ਅਪਰਾਧ ਹੈ

ਜਿਨਸੀ ਹਿੰਸਾ ਦਾ ਅਨੁਭਵ ਪੀੜਤ(ਸਰਵਾਈਵਰ) ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਤੇ ਬਹੁਤ ਬੁਰਾ ਪ੍ਰਭਾਵ ਪਾਉਦਾ ਹੈ, ਪਰੰਤੂ ਸਮੇ ਅਤੇ ਸਹਾਇਤਾ ਨਾਲ ਤੰਦਰੁਸਤੀ ਦੀ ਆਸ ਹੁੰਦੀ ਹੈ।

ਲਿੰਗ ਅਸਮਾਨਤਾ ਹੀ ਔਰਤਾਂ ਉੱਤੇ ਸਾਰੀਆਂ ਕਿਸਮਾਂ ਦੀ ਹਿੰਸਾ ਦਾ ਮੂਲ ਕਾਰਨ ਹੈ। ਅੰਕੜੇ ਦੱਸਦੇ ਹਨ ਕਿ ਕੁਝ ਗਰੁੱਪ ਹਿੰਸਾ ਦਾ ਵੱਧ ਅਨੁਭਵ ਕਰਦੇ ਹਨ।

 • ਆਦੀਵਾਸੀ ਔਰਤਾਂ ਅਤੇ ਲੜਕੀਆਂ
 • ਬੱਚੇ
 • ਬਜ਼ੁਰਗ
 • ਅਪਾਹਜ ਲੋਕ
 • LGBTQ(ਵੱਖਰੀ ਯੌਨ ਪਹਿਚਾਣ ਵਾਲੇ ਗਰੁੱਪ)
 • ਨਵੇਂ ਕਨੇਡੀਅਨ( ਇੰਮੀਗਰੈਂਟ ਅਤੇ ਰਿਫੀਉਜੀ)

ਦੋਸ਼ੀ, ਜਾਣਪਛਾਣ ਵਾਲਾ, ਦੋਸਤ, ਸਹਿਕਰਮਚਾਰੀ,ਨਿਜੀ ਸਾਥੀ, ਪਰਿਵਾਰਕ ਮੈਂਬਰ ਜਾਂ ਅਗਿਆਤ ਵਿਅਕਤੀ ਹੋ ਸਕਦਾ ਹੈ।

ਜਿਨਸੀ ਹਿੰਸਾ ਜਾਗਰੂਕਤਾ ਮਹੀਨਾ

ਮਈ, ਜਿਨਸੀ ਹਿੰਸਾ ਜਾਗਰੂਕਤਾ ਮਹੀਨਾ ਹੈ। ਇਹ ਪਹਿਲੀ ਵਾਰ 1 ਮਈ, 2018 ਨੂੰ ਐਲਾਨਿਆ ਗਿਆ, ਜਦੋਂ ਸਰਕਾਰ ਨੇ ਨਸਲੀ ਹਿੰਸਾ ਨੂੰ ਖਤਮ ਕਰਨ ਦੀ ਵਚਨਬੱਧਤਾ ਸ਼ੁਰੂ ਕੀਤੀ।

ਭਾਈਚਾਰਕ ਸੰਸਥਾਵਾਂ, ਸੂਬੇ ਭਰ ਵਿੱਚ ਜਾਗਰੂਕਤਾ ਵਧਾਉਣ ਲਈ, ਰਵੱਈਏ ਨੂੰ ਚੁਣੌਤੀ ਦੇਣ ਲਈ ਅਤੇ ਸਹਿਮਤੀ ਦੇ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ, ਸਮਾਗਮਾਂ ਦੀਆਂ ਯੋਜਨਾਵਾਂ ਬਣਾਉਦੀਆਂ ਹਨ।