ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਐਮਰਜੈਂਸੀ ਵਿੱਚ ਤੁਹਾਨੂੰ ਕੁਝ ਮੁਢਲੀਆਂ ਵਸਤੂਆਂ ਦੀ ਜ਼ਰੂਰਤ ਹੋ ਸਕਦੀ ਹੈ। ਕੁਝ ਸਧਾਰਣ ਕਦਮ ਚੁੱਕਣ ਨਾਲ ਤੁਸੀਂ ਕਈ ਤਰ੍ਹਾਂ ਦੀ ਐਮਰਜੈਂਸੀ ਦਾ ਸਾਹਮਣਾ ਕਰਨ ਲਈ ਬਿਹਤਰ ਤਰੀਕੇ ਨਾਲ ਤਿਆਰ ਹੋ ਸਕਦੇ ਹੋ।

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਘੱਟੋ ਘੱਟ 72 ਘੰਟਿਆਂ ਲਈ ਸਵੈ-ਨਿਰਭਰ ਰਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਹੇਠਾਂ ਤੁਸੀਂ ਐਮਰਜੈਂਸੀ ਕਿੱਟ ਦੀਆਂ ਸੂਚੀਆਂ ਪਾਓਗੇ ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਵਧੇਰੇ ਤਿਆਰ ਹੋ ਸਕੋ। ਹੇਠਾਂ ਦਿੱਤੀਆਂ ਚੀਜ਼ਾਂ ਹਰੇਕ ਸਥਿਤੀ ਜਾਂ ਹਰੇਕ ਵਿਅਕਤੀ ਤੇ ਲਾਗੂ ਨਹੀਂ ਹੋਣਗੀਆਂ ਅਤੇ ਤੁਹਾਨੂੰ ਆਪਣੀ ਕਿੱਟ ਨੂੰ ਆਪਣੀ ਵਿਸ਼ੇਸ਼ ਸਥਿਤੀ ਅਨੁਸਾਰ ਕਰਨ ਲਈ ਨਿੱਜੀ ਬਣਾਉਣਾ ਚਾਹੀਦਾ ਹੈ।

ਮੁਢਲੀਆਂ ਕਿੱਟਾਂ

ਸਾਰੀਆਂ ਐਮਰਜੈਂਸੀ ਕਿੱਟਾਂ ਵਿੱਚ ਹੇਠਲੀਆਂ ਮੁੱਢਲੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ:

 • 3 ਦਿਨਾਂ ਦੀ ਪਾਣੀ ਦੀ ਸਪਲਾਈ (4 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ)
 • ਸਾਰੇ ਪਰਿਵਾਰਕ ਮੈਂਬਰਾਂ ਅਤੇ ਪਾਲਤੂਆਂ ਲਈ ਖਰਾਬ ਨਾਂ ਹੋਣ ਵਾਲਾ ਭੋਜਨ (3 ਦਿਨਾਂ ਦੀ ਸਪਲਾਈ)
 • ਮੁਢਲੀ ਸਹਾਇਤਾ(ਫਸਟ-ਏਡ) ਕਿੱਟ
 • ਫਲੈਸ਼ਲਾਈਟ(ਟਾਰਚ)
 • ਬੈਟਰੀ ਨਾਲ ਚੱਲਣ ਵਾਲਾ ਰੇਡੀਓ
 • ਵਾਧੂ ਬੈਟਰੀਆਂ
 • ਕਾਰ ਦੀਆਂ ਚਾਬੀਆਂ ਦਾ ਇੱਕ ਵਾਧੂ ਸੈੱਟ, ਕ੍ਰੈਡਿਟ ਕਾਰਡ ਅਤੇ ਨਕਦੀ।
 • ਸਾਫ ਸਫਾਈ ਵਸਤੂਆਂ(ਸੈਨੀਟੇਸ਼ਨ ਸਪਲਾਈ)
 • ਵਾਧੂ ਐਨਕਾਂ ਜਾਂ ਕੌਂਟੈਕਟ ਲੈਂਜ਼
 • ਜਰੂਰੀ ਪਰਿਵਾਰਕ ਦਸਤਾਵੇਜ਼ ਅਤੇ ਸੰਪਰਕ ਨੰਬਰਾਂ ਨਾਲ:
  • ਬੀਮੇ ਦੇ ਦਸਤਾਵੇਜ਼
  • ਐਮਰਜੈਂਸੀ ਫੋਨ ਨੰਬਰਾਂ ਦੀ ਸੂਚੀ
 • ਨੁਸਖੇ ਜਾਂ ਵਿਸ਼ੇਸ਼ ਦਵਾਈਆਂ
 • ਇਲੈਕਟ੍ਰਾਨਿਕ ਸੰਚਾਰ ਯੰਤਰਾਂ(ਮੋਬਾਈਲ ਆਦਿ) ਲਈ ਚਾਰਜਰ
 • ਪਰਿਵਾਰ ਦੇ ਹਰੇਕ ਮੈਂਬਰ ਲਈ ਵਾਧੂ ਕੱਪੜੇ

ਤੁਸੀਂ ਕਾਰ ਕਿੱਟਾਂ ਸਮੇਤ ਪ੍ਰੀਪੈਕਡ ਬੇਸਿਕ ਕਿੱਟਾਂ ਵੀ ਖਰੀਦ ਸਕਦੇ ਹੋ, ਵਧੇਰੇ ਜਾਣਕਾਰੀ ਲਈ ਤਿਆਰ ਹੋ ਜਾਉ ਨੂੰ ਵੇਖੋ।

ਚੈਕਲਿਸਟਸ

ਖਾਸ ਐਮਰਜੈਂਸੀ ਕਿੱਟਾਂ ਬਣਾਉਣ ਲਈ ਹੇਠ ਲਿਖੀਆਂ ਚੈੱਕਲਿਸਟਾਂ ਦੀ ਵਰਤੋਂ ਕਰੋ:

ਵਿਸ਼ੇਸ਼ ਚੀਜ਼ਾਂ

ਐਮਰਜੈਂਸੀ ਸਪਲਾਈ ਦੀਆਂ ਜ਼ਰੂਰਤਾਂ ਤੁਹਾਡੀਆਂ ਜ਼ਰੂਰਤਾਂ ਦੇ ਅਧਾਰ ਤੇ ਵੱਖਰੀਆਂ ਹੁੰਦੀਆਂ ਹਨ। ਤੁਹਾਨੂੰ ਇਹ ਫ਼ੈਸਲਾ ਕਰਨ ਦੀ ਜ਼ਰੂਰਤ ਹੋਏਗੀ ਕਿ ਆਪਣੇ ਅਤੇ ਆਪਣੇ ਪਰਿਵਾਰ ਲਈ ਕਿਹੜੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਕਰਨੀਆਂ ਹਨ।

ਗਰਭ ਅਵਸਥਾ ਅਤੇ ਦੁੱਧ ਚੁੰਘਾਉਣਾ

ਜੇ ਤੁਸੀਂ ਗਰਭਵਤੀ ਹੋ, ਦੁੱਧ ਚੁੰਘਾ ਰਹੇ ਹੋ ਜਾਂ ਤੁਹਾਡੇ ਬੱਚੇ ਹਨ, ਤਾਂ ਤੁਸੀਂ ਇਸ ਵਿੱਚ ਸ਼ਾਮਲ ਕਰਨਾ ਚਾਹੋਗੇ:

 • ਖਾਣ ਪੀਣ ਦੀਆਂ ਚੀਜ਼ਾਂ:
  • ਛਾਤੀ ਦਾ ਦੁੱਧ ਚੁੰਘਾਉਣ ਲਈ ਸਹਾਇਕ ਵਸਤਾਂ
  • ਫਾਰਮੂਲਾ
  • ਬੋਤਲਾਂ
  • ਬੱਚੇ ਨੂੰ ਭੋਜਨ
  • ਵਾਧੂ ਪਾਣੀ
 • ਡਾਇਪਰ, ਪੂੰਝਣ ਲਈ ਵਾਈਪਸ ਅਤੇ ਵਾਧੂ ਕੱਪੜੇ
 • ਜਨਮ ਤੋਂ ਪਹਿਲਾਂ ਦੇ ਵਿਟਾਮਿਨਾਂ, ਲਗਾਉਣ ਵਾਲੀਆਂ ਦਵਾਈਆਂ ਅਤੇ ਮਾਂ ਅਤੇ ਬੱਚੇ ਲਈ ਦਵਾਈਆਂ (ਸਿੱਧੀਆਂ ਕਾਂਊਟਰ ਤੋਂ ਅਤੇ ਨੁਸਖੇ)

ਅਪਾਹਜਤਾ ਅਤੇ ਵਿਸ਼ੇਸ਼ ਜ਼ਰੂਰਤਾਂ

ਜੇ ਤੁਹਾਡੀਆਂ ਵਿਸ਼ੇਸ਼ ਜ਼ਰੂਰਤਾਂ ਹਨ ਤਾਂ ਤੁਸੀਂ ਵਾਧੂ ਸਹਾਇਕ ਸਮੱਗਰੀ ਸ਼ਾਮਲ ਕਰਨਾ ਚਾਹੋਗੇ। ਉਦਾਹਰਣ ਦੇ ਲਈ, ਜੇ ਤੁਸੀਂ ਵ੍ਹੀਲਚੇਅਰ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸ ਨੂੰ ਸ਼ਾਮਲ ਕਰ ਸਕਦੇ ਹੋ:

 • ਟਾਇਰ ਪੈਚ ਕਿੱਟ ਜਾਂ ਆਪਣੀ ਵ੍ਹੀਲਚੇਅਰ ਜਾਂ ਸਕੂਟਰ ਦੇ ਪੰਕਚਰ ਟਾਇਰਾਂ ਦੀ ਮੁਰੰਮਤ ਕਰਨ ਲਈ ਸੀਲ-ਇਨ-ਏਅਰ ਉਤਪਾਦ
 • ਅੰਦਰੂਨੀ ਟਿਊਬਾਂ
 • ਕੱਚ ਜਾਂ ਹੋਰ ਤਿੱਖੇ ਮਲਬੇ ਤੇ ਚਲਾਉਦਿਆਂ ਆਪਣੇ ਹੱਥਾਂ ਦੀ ਰੱਖਿਆ ਕਰਨ ਲਈ ਭਾਰੀ ਦਸਤਾਨਿਆਂ ਦੀ ਜੋੜੀ
 • ਤੁਹਾਨੂੰ ਵਿਅਕਤੀਗਤ ਦੇਖਭਾਲ ਪ੍ਰਦਾਨ ਕਰਨ ਵਾਲੇ ਵਿਅਕਤੀ ਲਈ ਲੇਟੈਕਸ-ਮੁਕਤ ਦਸਤਾਨੇ
 • ਇੱਕ ਮੋਟਰ ਵ੍ਹੀਲਚੇਅਰ ਜਾਂ ਸਕੂਟਰ ਲਈ ਵਾਧੂ ਡੂੰਘੀ ਚੱਕਰੀ(ਡੀਪ ਸਾਈਕਲ) ਬੈਟਰੀ
 • ਜੇ ਸੰਭਵ ਹੋਵੇ ਤਾਂ ਮੋਟਰ ਵ੍ਹੀਲਚੇਅਰ ਦੇ ਬੈਕਅੱਪ ਵੱਜੋਂ ਇੱਕ ਹਲਕੇ ਭਾਰ ਵਾਲੀ ਹੱਥ ਨਾਲ ਚੱਲਣ ਵਾਲੀ (ਮੈਨੂਅਲ) ਵ੍ਹੀਲਚੇਅਰ
 • ਜੇ ਲੋੜ ਹੋਵੇ ਤਾਂ ਵਾਧੂ ਕੈਥੀਟਰ(ਸਰੀਰ ਵਿੱਚੋਂ ਤਰਲ ਕੱਢਣ ਲਈ ਟਿਊਬ)
 • ਤੁਹਾਡੀ ਬਿਜਲੀ ਜਾਣ ਤੇ(ਪਾਵਰ ਆਉਟੇਜ) ਬੈਕਅਪ ਯੋਜਨਾ

ਐਲਰਜੀ ਅਤੇ ਗੰਭੀਰ ਹਾਲਤਾਂ

ਜੇ ਤੁਹਾਨੂੰ ਗੰਭੀਰ ਐਲਰਜੀ, ਗੰਭੀਰ ਡਾਕਟਰੀ ਸਥਿਤੀਆਂ ਜਾਂ ਹੋਰ ਡਾਕਟਰੀ ਜ਼ਰੂਰਤਾਂ ਹਨ, ਤਾਂ ਤੁਸੀਂ ਲੋੜੀਂਦੀਆਂ ਚੀਜ਼ਾਂ ਸ਼ਾਮਲ ਕਰਨਾ ਚਾਹੋਗੇ। ਉਦਾਹਰਣ ਲਈ, ਜੇ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਇਸ ਨੂੰ ਸ਼ਾਮਲ ਕਰਨਾ ਚਾਹੋਗੇ:

 • ਸਿਹਤ ਚਿਤਾਵਨੀ ਬਰੇਸਲੈਟ ਜਾਂ ਪਛਾਣ
 • ਇਨਸੁਲਿਨ ਜਾਂ ਓਰਲ ਏਜੰਟ ਦੀ ਵਾਧੂ ਸਪਲਾਈ
 • ਪੰਪ ਸਪਲਾਈ, ਸਰਿੰਜਾਂ, ਸੂਈਆਂ ਅਤੇ ਇਨਸੁਲਿਨ ਪੈੱਨ
 • ਵਰਤੇ ਗਏ ਸਰਿੰਜਾਂ ਅਤੇ/ ਜਾਂ ਸੂਈਆਂ ਨੂੰ ਸਟੋਰ ਕਰਨ ਲਈ ਛੋਟਾ ਕੰਟੇਨਰ
 • ਖੂਨ ਵਿੱਚ ਗਲੂਕੋਜ਼ ਟੈਸਟਿੰਗ ਕਿੱਟ, ਸਪੇਅਰ ਬੈਟਰੀ ਅਤੇ ਰਿਕਾਰਡ ਬੁੱਕ
 • ਖੂਨ ਵਿੱਚ ਗਲੂਕੋਜ਼ ਅਤੇ ਪਿਸ਼ਾਬ ਕੇਟੋਨ ਟੈਸਟਿੰਗ ਦੀਆਂ ਪੱਟੀਆਂ ਅਤੇ ਉੱਚ ਖੂਨ ਵਿੱਚ ਗਲੂਕੋਜ਼ ਲਈ ਤੇਜ਼ ਅਸਰ ਇਨਸੁਲਿਨ ਦੀ ਸਪਲਾਈ, ਜੇ ਜਰੂਰੀ ਹੋਵੇ
 • ਘੱਟ ਬਲੱਡ ਗਲੂਕੋਜ਼ ਲਈ ਤੇਜ਼ੀ ਨਾਲ ਕੰਮ ਕਰਨ ਵਾਲੀ ਚੀਨੀ
 • ਖਾਣੇ ਵਿੱਚ ਦੇਰੀ ਸਮੇ ਵਾਧੂ ਭੋਜਨ
 • ਇਨਸੁਲਿਨ ਨੂੰ ਸਟੋਰ ਕਰਨ ਲਈ ਬਰਫ ਦੇ ਪੈਕ ਅਤੇ ਥਰਮਲ ਬੈਗ
 • ਖੂਨ ਵਿੱਚ ਗਲੂਕੋਜ਼ ਬਣਾਈ ਰੱਖਣ ਲਈ ਵਾਧੂ ਖਾਣੇ ਦਾ ਸਮਾਨ(ਸਨੈਕਸ)

ਆਪਣੀ ਕਿੱਟ ਅਪਡੇਟ ਕਰਨਾ

ਖਾਣਾ ਅਤੇ ਦਵਾਈਆਂ ਦੀ ਮਿਆਦ ਖਤਮ ਨਾ ਹੋਵੇ, ਪਾਣੀ ਤਾਜ਼ਾ ਹੈ, ਕੱਪੜੇ ਅਜੇ ਵੀ ਫਿੱਟ ਹਨ, ਨਿੱਜੀ ਦਸਤਾਵੇਜ਼ ਅਤੇ ਕ੍ਰੈਡਿਟ ਕਾਰਡ ਅਪ-ਟੂ-ਡੇਟ ਹਨ, ਅਤੇ ਬੈਟਰੀਆਂ ਚਾਰਜ ਕੀਤੀਆਂ ਜਾਂਦੀਆਂ ਹਨ ਨੂੰ ਯਕੀਨੀ ਬਣਾਉਣ ਲਈ ਤੁਹਾਡੀ ਕਿੱਟ ਨੂੰ ਹਰ 6 ਮਹੀਨਿਆਂ ਵਿੱਚ ਅਪਡੇਟ ਕੀਤਾ ਜਾਣਾ ਚਾਹੀਦਾ ਹੈ।

ਆਪਣੀ ਐਮਰਜੈਂਸੀ ਕਿੱਟਾਂ ਨੂੰ ਅਪਡੇਟ ਕਰਨ ਲਈ ਜਾਂ ਆਪਣੇ ਫੋਨ ਜਾਂ ਕੈਲੰਡਰ ਵਿੱਚ ਦੋ ਵਾਰ-ਸਾਲਾਨਾ ਰਿਮਾਈਂਡਰ ਸ਼ਾਮਲ ਕਰਨ ਲਈ ਡੇ ਲਾਈਟ ਸੇਵਿੰਗ ਸਮੇ(ਸਾਲ ਵਿੱਚ ਦੋ ਵਾਰ ਸਮਾਂ ਬਦਲਣ ਤੇ) ਨੂੰ ਆਪਣੇ ਆਪ ਨੂੰ ਯਾਦ ਕਰਾਉਣ ਲਈ ਵਰਤੋ।

ਜਦੋਂ ਤੁਸੀਂ ਆਪਣੀਆਂ ਕਿੱਟਾਂ ਨੂੰ ਅਪਡੇਟ ਕਰਦੇ ਹੋ ਤਾਂ ਤੁਹਾਨੂੰ ਮੌਸਮੀ ਜ਼ਰੂਰਤਾਂ ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।

ਬਸੰਤ ਵਿਚ ਸ਼ਾਮਲ ਕਰੋ:

 • ਮੱਛਰ ਮਾਰਨ ਵਾਲਾ ਸਪਰੇਅ(ਬੱਗ ਸਪਰੇਅ)
 • ਸੂਰਜ ਤੋਂ ਬਚਾਅ ਲਈ ਪਦਾਰਥ(ਸਨਸਕ੍ਰੀਨ)
 • ਟੋਪੀਆਂ
 • ਹਲਕੇ ਕੱਪੜੇ

ਪਤਝੜ ਵਿੱਚ ਸ਼ਾਮਲ ਹਨ:

 • ਗਰਮ ਕੱਪੜੇ
 • ਵਾਧੂ ਕੰਬਲ

ਆਪਣੀਆਂ ਕਿੱਟਾਂ ਨੂੰ ਪੈਕ ਕਰਦੇ ਸਮੇਂ, ਚੀਜ਼ਾਂ ਨੂੰ ਸਮੂਹਾਂ ਵਿੱਚ ਵੰਡਣਾ ਅਤੇ ਉਨ੍ਹਾਂ ਨੂੰ ਜ਼ਿਪਲੋਕ ਬੈਗਾਂ ਵਿੱਚ ਪੈਕ ਕਰਨਾ ਆਈਟਮਾਂ ਨੂੰ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਪਿਘਲਣ, ਟੁੱਟਣ ਜਾਂ ਖਰਾਬ ਹੋਈਆਂ ਚੀਜ਼ਾਂ ਦੇ ਚਿਉਣ ਤੋਂ ਬਚਾਉਂਦਾ ਹੈ।

ਸੰਪਰਕ

ਅਲਬਰਟਾ ਐਮਰਜੈਂਸੀ ਪ੍ਰਬੰਧਨ ਏਜੰਸੀ ਨਾਲ ਜੁੜਨ ਲਈ:

ਸਮਾਂ: ਸਵੇਰੇ 8: 15 ਵਜੇ ਤੋਂ ਸ਼ਾਮ 4:30 ਵਜੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ ਖੁੱਲੇ, ਸਰਕਾਰੀ ਛੁੱਟੀਆਂ ਵਿੱਚ ਬੰਦ)
ਫੋਨ: 780-422-9000
ਟੋਲ ਫ੍ਰੀ: 310-0000 ਫੋਨ ਨੰਬਰ ਤੋਂ ਪਹਿਲਾਂ (ਅਲਬਰਟਾ ਵਿਚ) ਲਗਾਓ।
ਈਮੇਲ: aema.training@gov.ab.ca

ਪਤਾ:
ਅਲਬਰਟਾ ਐਮਰਜੈਂਸੀ ਪ੍ਰਬੰਧਨ ਏਜੰਸੀ
14515 122 ਐਵੇ. NW
ਐਡਮਿੰਟਨ, ਅਲਬਰਟਾ  T5L 2W4