ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਹੁਣ ਤੁਹਾਡੇ ਕੋਲ ਸੀਨੀਅਰਜ਼ ਦੇ ਵਿੱਤੀ ਸਹਾਇਤਾ ਪ੍ਰੋਗਰਾਮਾਂ ਨਾਲ ਸਬੰਧਤ ਦਸਤਾਵੇਜ਼ ਆਨਲਾਈਨ ਜਮ੍ਹਾ ਕਰਨ ਦਾ ਵਿਕਲਪ ਹੈ। ਵਧੇਰੇ ਜਾਣਕਾਰੀ ਲਈ ਅਰਜ਼ੀ ਕਿਵੇਂ ਦੇਣੀ ਹੈ ਦਾ ਸਟੈਪ 4 ਵੇਖੋ।

ਯੋਗਤਾ

ਅਲਬਰਟਾ ਸੀਨੀਅਰਜ਼ ਬੈਨਿਫਿਟਸ(ਲਾਭ) ਦੇ ਯੋਗ ਹੋਣ ਲਈ ਤੁਸੀਂ ਜ਼ਰੂਰ:

 • 65 ਸਾਲ ਜਾਂ ਇੱਸਤੋਂ ਉੱਪਰ ਹੋਣੇ ਚਾਹੀਦੇ ਹੋ( ਲਾਭ ਤੁਹਾਡੇ 65ਵੇਂ ਜਨਮ ਦਿਨ ਦੇ ਮਹੀਨੇ ਤੋਂ ਸ਼ੁਰੂ ਹੋ ਸਕਦੇ ਹਨ।)
 • ਅਪਲਾਈ ਕਰਨ ਤੋਂ ਤੁਰੰਤ ਘੱਟੋ ਘੱਟ 3 ਮਹੀਨੇ ਤੋਂ ਅਲਬਰਟਾ ਵਿੱਚ ਰਹਿੰਦੇ ਹੋਵੋ।
 • ਕਨੇਡੀਅਨ ਨਾਗਰਿਕ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਵੋ।
 • ਕਨੇਡਾ ਸਰਕਾਰ ਵੱਲੋਂ ਬੁਢਾਪਾ ਸੁਰੱਖਿਆ ਪੈਨਸ਼ਨ ਪ੍ਰਾਪਤ ਕਰਦੇ ਹੋਵੋ।
 • ਵਿੱਤੀ ਯੋਗਤਾ ਮਾਪਦੰਡ ਪੂਰੇ ਕਰਦੇ ਹੋਵੋ।

ਜੇਕਰ ਤੁਸੀਂ ਜਾਂ ਤੁਹਾਡੇ ਪਾਰਟਨਰ ਜਾਂ ਪਤੀ/ਪਤਨੀ ਵੱਲੋਂ ਓਲਡ ਏਜ ਸਕਿਉਰਿਟੀ(OAS)ਵਡੇਰੀ ਉਮਰ ਸੁਰੱਖਿਆ ਦੀ ਅਦਾਇਗੀ ਰੋਕਣ ਜਾਂ ਦੇਰੀ ਕਰਨ ਦੀ ਚੋਣ ਕੀਤੀ ਹੈ, ਤਾਂ ਤੁਸੀਂ ਸੀਨੀਅਰਜ਼ ਦੇ ਵਿੱਤੀ ਸਹਾਇਤਾ ਪ੍ਰੋਗਰਾਮਾਂ ਲਈ ਯੋਗ ਨਹੀਂ ਹੋ।

ਸੀਨੀਅਰਜ਼ ਵਿੱਤੀ ਸਹਿਯੋਗ ਪ੍ਰੋਗਰਾਮ ਵਿੱਚ ਤੁਹਾਡੀ ਯੋਗਤਾ ਨਿਰਧਾਰਨ ਕਰਨ ਲਈ ਸੀਨੀਅਰ ਲਾਭ ਅਨੁਮਾਨਕ ਦੀ ਵਰਤੋਂ ਕਰੋ। ਇਸ ਅਨੁਮਾਨਕ ਦੀ ਵਰਤੋਂ ਕਰਨ ਲਈ ਤੁਹਾਨੂੰ ਕੋਈ ਨਿਜੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਨਹੀਂ ਹੈ।

ਅਨੁਮਾਨ ਲਓ

ਨਵੇਂ ਅਲਬਰਟਾ ਨਿਵਾਸੀ

ਜੇਕਰ ਤੁਸੀਂ ਨਵੇਂ ਅਲਬਰਟਾ ਨਿਵਾਸੀ ਹੋ, ਹੇਠ ਲਿੱਖੀਆਂ ਮਿਤੀਆਂ ਤੋਂ ਬਾਦ ਲਾਭ ਪ੍ਰਾਪਤ ਸ਼ੁਰੂ ਕਰਨ ਯੋਗ ਹੋ:

 • ਤੁਹਾਡੇ 65ਵੇਂ ਜਨਮਦਿਨ ਦਾ ਮਹੀਨਾ
 • ਅਲਬਰਟਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਤੋਂ 3 ਮਹੀਨੇ ਬਾਦ ( ਉਦਾਹਰਣ ਦੇ ਤੌਰ ਤੇ, ਜੇਕਰ ਤੁਸੀਂ ਅਲਬਰਟਾ ਵਿੱਚ ਜੁਲਾਈ 15 ਨੂੰ ਪੱਕੇ ਤੌਰ ਤੇ ਆਏ ਹੋ ਤਾਂ ਤੁਸੀਂ ਉਸੇ ਸਾਲ ਅਕਤੂਬਰ 1 ਤੋਂ ਲਾਭ ਪ੍ਰਾਪਤ ਕਰਨ ਦੇ ਯੋਗ ਹੋ।

ਤੁਹਾਡਾ ਲਾਭ ਕਿਵੇਂ ਨਿਰਧਾਰਿਤ ਹੁੰਦਾ ਹੈ

ਆਮਤੌਰ ਤੇ, ਇੱਕ ਇਕੱਲਾ ਸੀਨੀਅਰ, ਸਲਾਨਾ ਆਮਦਨ 28,150 ਡਾਲਰ ਜਾਂ ਘੱਟ, ਅਤੇ ਸੀਨੀਅਰ ਜੋੜਾ, ਦੋਵਾਂ ਦੀ ਇਕੱਠੀ ਸਲਾਨਾ ਆਮਦਨ 45,720 ਡਾਲਰ ਜਾਂ ਇਸ ਤੋਂ ਘੱਟ ਹੈ, ਤਾਂ ਤੁਸੀਂ ਲਾਭ ਦੇ ਯੋਗ ਹੋ ਸਕਦੇ ਹੋ। ਇਹ ਆਮਦਨ ਦੇ ਪੱਧਰ ਦੇ ਸਿਰਫ ਨਿਰਦੇਸ਼ ਹਨ, ਅਤੇ ਉੱਨਾਂ ਸੀਨੀਅਰਜ਼ ਲਈ ਹਨ, ਜਿੰਨਾਂ ਦੀ ਆਮਦਨ ਵਿੱਚ ਪੂਰੀ ਬੁਢਾਪਾ ਸੁਰੱਖਿਆ ਪੈਨਸ਼ਨ ਸ਼ਾਮਿਲ ਹੈ।

ਲਾਭ ਦੀ ਰਕਮ ਜਿਸਨੂੰ ਪ੍ਰਾਪਤ ਕਰਨ ਦੇ ਯੋਗ ਹੋ, ਇੱਸ ਤਰਾਂ ਨਿਰਧਾਰਿਤ ਹੁੰਦੀ ਹੈ:

 • ਬਿਨਾਂ ਕਿਸੇ ਉਮਰ ਸੀਮਾ ਤੋਂ ਤੁਹਾਡੀ ਅਤੇ ਤੁਹਾਡੇ ਪਾਰਟਨਰ ਜਾਂ ਪਤੀ/ਪਤਨੀ ਦੀ ਕੁਲ ਆਮਦਨ।
 • ਭਾਵੇਂ ਤੁਸੀਂ ਸੰਘੀ ਬੁਢਾਪਾ ਸੁਰੱਖਿਆ ਪੈਨਸ਼ਨ ਪ੍ਰਾਪਤ ਕਰਦੇ ਹੋ(ਜਿਵੇਂ ਕਿ ਕਨੇਡਾ ਵਿੱਚ 10 ਸਾਲ ਰਹਿ ਚੁੱਕੇ ਹੋ)
 • ਤੁਹਾਡੀ ਰਿਹਾਇਸ਼ੀ ਸ਼੍ਰੇਣੀ
 • ਤੁਹਾਡੀ ਵਿਆਹੁਤਾ ਜਾਂ ਆਪਸ ਵਿੱਚ ਰਹਿਣ ਦੀ ਸਥਿਤੀ

ਆਮਦਨ ਦੇ ਤੱਤ

ਭੁਗਤਾਨ ਕੀਤੇ ਗਏ ਲਾਭ ਤੁਹਾਡੇ ਪਿਛਲੇ ਕੈਲੰਡਰ ਸਾਲ ਦੀ ਕੁਲ ਆਮਦਨ, ਜਨਵਰੀ ਤੋਂ ਦਸੰਬਰ ਤੇ ਅਧਾਰਿਤ ਹੁੰਦੇ ਹਨ।

ਤੁਹਾਡੇ ਲਾਭਾਂ ਨੂੰ ਸਹੀ ਤਰੀਕੇ ਨਾਲ ਆਂਕਣ ਲਈ, ਤੁਹਾਡੀ ਹਰ ਸਾਲ ਦੀ ਆਮਦਨ ਸੂਚਨਾ ਲੁੜੀਂਦੀ ਹੈ।

ਅਲਬਰਟਾ ਸੀਨੀਅਰਜ਼ ਲਾਭ ਪ੍ਰੋਗਰਾਮ ਲਈ ਤੁਹਾਡੀ ਅਰਜ਼ੀ, ਅਲਬਰਟਾ ਸੀਨੀਅਰਜ਼ ਅਤੇ ਹਾਊਸਿੰਗ ਨੂੰ,ਕਨੇਡਾ ਰੈਵਿਨਿਊ ਏਜੰਸੀ ਤੋਂ ਤੁਹਾਡੀ ਆਮਦਨ ਦੀ ਸੀਮਤ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ ਦੇਣ ਬਾਰੇ ਪੁੱਛਦੀ ਹੈ।

ਵਰਤੀ ਜਾਣ ਵਾਲੀ ਟੈਕਸ ਰਿਟਰਨ ਸੂਚਨਾ

ਕੇਵਲ ਹੇਠ ਲਿੱਖੀਆਂ ਲਾਈਨਾਂ ਤੁਹਾਡੀ ਯੋਗਤਾ ਨੂੰ ਪੱਕਾ ਕਰਨ ਅਤੇ ਤੁਹਾਡੇ ਲਾਭਾਂ ਨੂੰ ਨਿਰਧਾਰਿਤ ਕਰਨ ਲਈ ਮੁਹੱਈਆ ਹਨ।

 • ਲਾਈਨ 150- ਕੁਲ ਆਮਦਨ
 • ਲਾਈਨ 116- ਚੋਣਵੀਂ ਵੰਡ- ਪੈਨਸ਼ਨ ਰਕਮ(ਕੇਵਲ ਸੀਨੀਅਰ ਜੋੜਿਆਂ ਤੇ ਲਾਗੂ)
 • ਲਾਈਨ 101- ਰੁਜ਼ਗਾਰ ਆਮਦਨ*

ਇਹ ਆਮਦਨ ਜਾਣਕਾਰੀ ਹੋਰ ਕਿਸੇ ਮੰਤਵ ਲਈ ਨਹੀਂ ਵਰਤੀ ਜਾ ਸਕਦੀ।

ਅਲਬਰਟਾ ਸੀਨੀਅਰ ਲਾਭ ਪ੍ਰੋਗਰਾਮ ਵੱਲੋਂ ਤੁਹਾਡੇ ਲਾਭਾਂ ਨੂੰ ਆਂਕਣ ਲਈ ਵਰਤੀ ਜਾਣ ਵਾਲੀ ਆਮਦਨ ਨਿਰਧਾਰਿਤ ਕਰਨ ਲਈ ਹੇਠ ਲਿੱਖੀਆਂ ਲਾਈਨਾਂ ਵਿੱਚੋਂ ਕੁਝ ਰਕਮ ਦੀ ਕਟੌਤੀ ਕੀਤੀ ਜਾਂਦੀ ਹੈ:

 • ਲਾਈਨ 113- ਬੁਢਾਪਾ ਸੁਰੱਖਿਆ ਪੈਨਸ਼ਨ
 • ਲਾਈਨ 125- ਰਜਿਸਟਰਡ ਅਪਾਹਜਤਾ ਬੱਚਤ ਯੋਜਨਾ(RDSP) ਆਮਦਨ
 • ਲਾਈਨ 145-ਸਮਾਜਿਕ ਸਹਾਇਤਾ ਭੁਗਤਾਨ
 • ਲਾਈਨ 146- ਕੁਲ ਸੰਘੀ ਪੂਰਕ(ਸਪਲੀਮੈਂਟ)(ਯਕੀਨੀ ਆਮਦਨ ਸਪਲੀਮੈਂਟ ਅਤੇ ਭੱਤੇ)
 • ਲਾਈਨ 207- ਰਜਿਸਟਰਡ ਪੈਨਸ਼ਨ ਯੋਜਨਾ ਕਟੌਤੀ
 • ਲਾਈਨ 208- ਰਜਿਸਟਰਡ ਸੇਵਾ ਮੁਕਤੀ ਯੋਤਨਾ ਕਟੌਤੀ
 • ਲਾਈਨ 210- ਚੋਣਵੀ ਵੰਡ ਲਈ ਕਟੌਤੀ- ਪੈਨਸ਼ਨ ਦੀ ਰਕਮ(ਕੇਵਲ ਸੀਨੀਅਰ ਜੋੜਿਆਂ ਤੇ ਲਾਗੂ)
 • ਲਾਈਨ 101/ਲਾਈਨ 229- ਰੁਜ਼ਗਾਰ ਆਮਦਨ/ਹੋਰ ਰੁਜ਼ਗਾਰ ਖਰਚੇ*

*ਤੂਹਾਡੀ ਰੁਜ਼ਗਾਰ ਆਮਦਨ ਵਿੱਚੋਂ 3600 ਡਾਲਰ ਤੱਕ ਜਾਂ ਲਾਈਨ 229 ਤੇ ਰਕਮ, ਵਿੱਚੋਂ ਜਿਹੜੀ ਵੱਧ ਹੈ, ਤੁਹਾਡੀ ਕੁਲ ਆਮਦਨ ਵਿੱਚੋਂ ਘਟਾਈ ਜਾਵੇਗੀ।

ਲਾਭ ਦੀ ਵੱਧ ਤੋਂ ਵੱਧ ਰਕਮ

ਇਕੱਲੇ ਸੀਨੀਅਰ ਲਈ

ਰਿਹਾਇਸ਼ ਦੀ ਕਿਸਮ ਅਧਿਕਤਮ ਸਲਾਨਾ ਲਾਭ(ਜਿੱਥੇ ਲਾਭ ਆਂਕਣ ਲਈ ਆਮਦਨ 0 ਡਾਲਰ ਹੈ) ਫੇਜ਼ ਆਉਟ ਦਰ(0 ਡਾਲਰ ਤੋਂ ਵੱਧ ਆਮਦਨ ਤੇ)*
ਮਕਾਨ ਮਾਲਕ, ਕਿਰਾਏਦਾਰ, ਲੌਜ ਨਿਵਾਸੀ $3,431 0.1627
ਲੰਬੇ ਸਮੇ ਦਾ ਕੇਅਰ ਸੈਂਟਰ ਜਾਂ ਅਲਾਟ ਕੀਤੀ ਜੀਵਨ ਸਹਾਇਕ ਸੁਵਿਧਾ $11,771 ਪੂਰਕ ਰਿਹਾਇਸ਼ੀ ਲਾਭ ਸੈਕਸ਼ਨ ਨੀਚੇ ਦੇਖੋ
ਹੋਰ ਰਿਹਾਇਸ਼ੀ ਸ਼੍ਰੇਣੀਆਂ $2,390 0.1134
**ਫੇਜ਼ ਆਊਟ ਰੇਟ(ਘਟਾਉਣ ਦੀ ਦਰ) ਤੋਂ ਭਾਵ, ਕਿਸੇ ਵਿਅਕਤੀ ਦੇ ਯੋਗ ਲਾਭਾਂ ਵਿੱਚ, ਮਿੱਥੀ ਆਮਦਨ ਸੀਮਾ ਤੇ ਪਹੁੰਚਣ ਤੇ ਹੋਣ ਵਾਲੀ ਲਗਾਤਾਰ ਕਮੀ ਹੈ। ਲਾਭ ਦੀ ਗਣਨਾ ਕਰਨ ਲਈ ਵਰਤੇ ਆਮਦਨ ਦੇ ਹਰ ਡਾਲਰ ਲਈ, ਵੱਧ ਤੋਂ ਵੱਧ ਲਾਭ ਦੀ ਰਕਮ ਵਿੱਚੋਂ ਲਗਭਗ 0.17 ਡਾਲਰ ਕਟੌਤੀ ਕੀਤੀ ਜਾਂਦੀ ਹੈ।

ਸੀਨੀਅਰ ਜੋੜਿਆਂ ਲਈ

ਰਿਹਾਇਸ਼ ਦੀ ਕਿਸਮ ਅਧਿਕਤਮ ਸਲਾਨਾ ਲਾਭ(ਜਿੱਥੇ ਲਾਭ ਆਂਕਣ ਲਈ ਆਮਦਨ 0 ਡਾਲਰ ਹੈ) ਫੇਜ਼ ਆਉਟ ਦਰ(0 ਡਾਲਰ ਤੋਂ ਵੱਧ ਆਮਦਨ ਤੇ)*
ਮਕਾਨ ਮਾਲਕ, ਕਿਰਾਏਦਾਰ, ਲੌਜ ਨਿਵਾਸੀ $5,146 0.1631

ਲੰਬੇ ਸਮੇ ਦਾ ਕੇਅਰ ਸੈਂਟਰ ਜਾਂ ਅਲਾਟ ਕੀਤੀ ਜੀਵਨ ਸਹਾਇਕ ਸੁਵਿਧਾ

$15,202 ਪੂਰਕ ਰਿਹਾਇਸ਼ੀ ਲਾਭ ਸੈਕਸ਼ਨ ਨੀਚੇ ਦੇਖੋ
ਹੋਰ ਰਿਹਾਇਸ਼ੀ ਸ਼੍ਰੇਣੀਆਂ $4,779 0.1516
*ਫੇਜ਼ ਆਊਟ ਰੇਟ(ਘਟਾਉਣ ਦੀ ਦਰ) ਤੋਂ ਭਾਵ ਹੈ, ਕਿਸੇ ਵਿਅਕਤੀ ਦੇ ਯੋਗ ਲਾਭਾਂ ਵਿੱਚ, ਮਿੱਥੀ ਆਮਦਨ ਸੀਮਾ ਤੇ ਪਹੁੰਚਣ ਤੇ ਹੋਣ ਵਾਲੀ ਲਗਾਤਾਰ ਕਮੀ ਹੈ। ਲਾਭ ਦੀ ਗਣਨਾ ਕਰਨ ਲਈ ਵਰਤੇ ਆਮਦਨ ਦੇ ਹਰ ਡਾਲਰ ਲਈ, ਵੱਧ ਤੋਂ ਵੱਧ ਲਾਭ ਦੀ ਰਕਮ ਵਿੱਚੋਂ ਲਗਭਗ 0.17 ਡਾਲਰ ਕਟੌਤੀ ਕੀਤੀ ਜਾਂਦੀ ਹੈ।

ਇਹ ਦੇਖਣ ਲਈ ਕਿ ਤੁਸੀਂ ਲਾਭਾਂ ਦੇ ਯੋਗ ਹੋ ਸੀਨੀਅਰ ਲਾਭ ਅਨੁਮਾਨਕ ਵਰਤੋ।

ਪਹਿਲੀ ਵਾਰ ਲਈ ਅਪਵਾਦ

ਅਲਬਰਟਾ ਸੀਨੀਅਰ ਲਾਭ ਪ੍ਰੋਗਰਾਮ, ਤੁਹਾਡੀ ਪਿਛਲੇ ਕੈਲੰਡਰ ਸਾਲ ਦੀ ਆਮਦਨ ਦੇ ਅਧਾਰ ਤੇ ਤੁਹਾਡੇ ਲਾਭ ਆਂਕਦਾ ਹੈ। ਫਿਰ ਵੀ, ਪ੍ਰੋਗਰਾਮ ਲਈ ਅਪਲਾਈ ਕਰਨ ਵਾਲੇ ਸੀਨੀਅਰ ਜਾਂ ਪਹਿਲੀ ਵਾਰ ਲਾਭ ਪ੍ਰਾਪਤ ਕਰਨ ਵਾਲਿਆਂ ਲਈ ਕੁਝ ਅਪਵਾਦ ਹੋ ਸਕਦੇ ਹਨ।

ਪਹਿਲੀ ਵਾਰ ਅਪਲਾਈ ਕਰਨ ਵਾਲੇ ਸੀਨੀਅਰਜ਼ ਲਈ, ਜਾਂ ਉੱਨਾਂ ਲਈ ਜਿੰਨਾਂ ਨੇ ਪਹਿਲਾਂ ਅਪਲਾਈ ਕੀਤਾ ਪਰੰਤੂ ਕਦੇ ਵੀ ਲਾਭ ਪ੍ਰਾਪਤ ਨਹੀਂ ਹੋਏ, ਤਾਂ ਵਰਤਮਾਨ ਕਲੰਡਰ ਸਾਲ ਵਿੱਚ ਲਾਭ ਦੀ ਯੋਗਤਾ ਨਿਰਧਾਰਿਤ ਕਰਨ ਲਈ ਇੱਕ ਅਨੁਮਾਨਕ ਆਮਦਨ ਲੈਣ ਦੀ ਇਜਾਜ਼ਤ ਹੈ।

ਆਮਦਨ ਅਨੁਮਾਨ ਫਾਰਮ (PDF, 120 KB) ਭਰੋ ਅਤੇ ਇੱਸਨੂੰ ਆਪਣੀ ਅਰਜ਼ੀ ਨਾਲ ਜੋੜੋ।

ਜਦੋਂ ਅਨੁਮਾਨ ਵਰਤਿਆ ਜਾਂਦਾ ਹੈ ਤਾਂ ਲਾਭ ਸਾਲ ਦੇ ਅੰਤ ਵਿੱਚ ਅਨੁਮਾਨਕ ਆਮਦਨ ਦੀ ਕਨੇਡਾ ਰੈਵੀਨਿਊ ਏਜੰਸੀ ਨੂੰ ਰਿਪੋਰਟ ਕੀਤੀ ਜਾਣ ਵਾਲੀ ਅਸਲ ਆਮਦਨ ਨਾਲ ਤੁਲਨਾ ਕੀਤੀ ਜਾਂਦੀ ਹੈ। ਜੇਕਰ ਅੰਦਾਜ਼ਨ ਆਮਦਨ ਬਹੁਤ ਵੱਧ ਸੀ, ਤਾਂ ਤੁਹਾਨੂੰ ਬਕਾਇਆ ਲਾਭ ਅਦਾ ਕੀਤੇ ਜਾਂਦੇ ਹਨ। ਜੇਕਰ ਅੰਦਾਜ਼ਨ ਆਮਦਨ ਬਹੁਤ ਘੱਟ ਸੀ, ਅਤੇ ਤੁਸੀਂ ਉਹ ਲਾਭ ਪ੍ਰਾਪਤ ਕੀਤੇ ਜਿੰਨਾਂ ਲਈ ਤੁਸੀਂ ਯੋਗ ਨਹੀਂ ਸੀ, ਤਾਂ ਤੁਹਾਨੂੰ ਵਾਧੂ ਭੁਗਤਾਨ ਵਾਪਿਸ ਦੇਣਾ ਪਵੇਗਾ।

ਪੂਰਕ(ਸਪਲੀਮੈਂਟਰੀ) ਰਿਹਾਇਸ਼ ਲਾਭ

ਪੂਰਕ(ਸਪਲੀਮੈਂਟਰੀ) ਰਿਹਾਇਸ਼ ਲਾਭ ਉੱਨਾਂ ਯੋਗ ਸੀਨੀਅਰਾਂ ਦਾ ਸਹਿਯੋਗ ਕਰਦੇ ਹਨ ਜੋ ਮਿੱਥੀ ਗਈ ਸਹਾਇਕ ਜੀਵੰਤ ਜਾਂ ਲੰਬੀ ਮਿਆਦ ਦੀ ਦੇਖਭਾਲ ਸਹੂਲਤ ਵਿੱਚ ਰਹਿੰਦੇ ਹਨ। ਪ੍ਰਾਪਤ ਹੋਣ ਵਾਲੀ ਦਰ ਇਸ ਰਾਹੀਂ ਨਿਰਧਾਰਿਤ ਹੁੰਦੀ ਹੈ:

 • ਸਾਰੇ ਸ੍ਰੋਤਾਂ ਤੋਂ ਤੁਹਾਡੀ ਨਿੱਜੀ ਆਮਦਨ (ਪਿਛਲੇ ਸਾਲ ਦੇ ਇਨਕਮ ਟੈਕਸ ਰਿਟਰਨ ਦੀ ਲਾਈਨ 150) ਤੁਹਾਡੇ ਸਾਥੀ / ਸਾਥੀ ਦੀ ਆਮਦਨੀ (ਉਮਰ ਦੀ ਪਰਵਾਹ ਕੀਤੇ ਬਿਨਾਂ) ਦੇ ਨਾਲ ਜੋੜੀ ਜਾਂਦੀ ਹੈ।
 • ਅਲਬਰਟਾ ਹੈਲਥ ਦੁਆਰਾ ਨਿਰਧਾਰਤ ਕੀਤੇ ਗਏ ਮਨੋਨੀਤ ਸਹਾਇਕ ਜੀਵਤ ਅਤੇ ਲੰਬੀ ਮਿਆਦ ਦੀ ਦੇਖਭਾਲ ਲਈ ਸਭ ਤੋਂ ਵੱਧ ਮਹੀਨਾਵਾਰ ਰਿਹਾਇਸ਼ ਫੀਸ
 • ਘੱਟੋ ਘੱਟ $ 322 ਦੀ ਮਾਸਿਕ ਡਿਸਪੋਸੇਜਲ ਆਮਦਨੀ ਦੀ ਰਕਮ (ਇਹ ਰਾਸ਼ੀ ਵਿਅਕਤੀਗਤ ਸਫਾਈ, ਟੈਲੀਫੋਨ, ਕੇਬਲ, ਆਦਿ ਵਰਗੇ ਨਿੱਜੀ ਖਰਚਿਆਂ ਲਈ ਵਰਤੀ ਜਾ ਸਕਦੀ ਹੈ)

ਪੂਰਕ(ਸਪਲੀਮੈਂਟਰੀ) ਰਿਹਾਇਸ਼ ਲਾਭ, ਅਲਬਰਟਾ ਸੀਨੀਅਰਜ਼ ਲਾਭ ਨਾਲ ਜੋੜਿਆ ਜਾਂਦਾ ਹੈ। ਤੁਸੀਂ ਹਰ ਮਹੀਨੇ ਇਕੱਠਾ ਭੁਗਤਾਨ ਪ੍ਰਾਪਤ ਕਰੋਗੇ।

ਜਦੋਂ ਜੋੜੇ ਨੂੰ ਸਿਹਤ ਕਾਰਨਾਂ ਕਰਕੇ ਅਲੱਗ ਰਹਿਣਾ ਪੈਂਦਾ ਹੈ, ਤਾਂ ਉੱਨਾਂ ਨੂੰ ਵੱਖਰੀਆਂ ਰਿਹਾਇਸ਼ਾਂ ਤੇ ਰਹਿੰਦੇ ਹੋਏ ਦੋ ਵਿਅਕਤੀਗਤ ਸੀਨੀਅਰ ਸਮਝ ਕੇ ਯੋਗਤਾ ਸਮਿੱਖਿਆ ਪੂਰੀ ਕੀਤੀ ਜਾਂਦੀ ਹੈ। ਆਮ ਤੌਰ ਤੇ ਅਜਿਹਾ ਜੋੜੇ ਦੀ ਕੁਲ ਆਮਦਨ ਨੂੰ ਅੱਧਾ ਅੱਧਾ ਬਰਾਬਰ(50:50)ਵੰਡ ਦਿੱਤਾ ਜਾਂਦਾ ਹੈ ਅਤੇ ਵਿਅਕਤੀਗਤ ਸੀਨੀਅਰ ਆਮਦਨ ਮਾਪਦੰਡ ਵਰਤ ਕੇ ਲਾਭ ਆਂਕੇ ਜਾਂਦੇ ਹਨ। ਅਜਿਹਾ ਸੀਨੀਅਰ, ਜਿਸਦੀ ਸਾਰੇ ਸਾਧਨਾਂ ਤੋਂ ਮਿਲਾ ਕੇ ਮਾਸਿਕ ਆਮਦਨ, ਮੌਜੂਦਾ ਨਿਜੀ ਕਮਰੇ ਦੇ ਰੇਟ ਤੋਂ ਘੱਟ ਹੈ, ਲਾਭ ਪ੍ਰਾਪਤ ਕਰਦਾ ਹੈ।

ਉਹ ਘੱਟ ਆਮਦਨ ਵਾਲੇ ਸੀਨੀਅਰ, ਜੋ ਸੰਘੀ ਬੁਢਾਪਾ ਸੁਰੱਖਿਆ ਪੈਨਸ਼ਨ ਦੇ ਯੋਗ ਨਹੀਂ ਹੁੰਦੇ, ਅਤੇ ਜੋ ਮਿੱਥੀ ਗਈ ਸਹਾਇਕ ਜੀਵੰਤ ਜਾਂ ਲੰਬੀ ਮਿਆਦ ਦੀ ਦੇਖਭਾਲ ਸਹੂਲਤ ਵਿੱਚ ਰਹਿੰਦੇ ਹਨ, ਉਹਨਾਂ ਨੂੰ ਪੂਰਕ(ਸਪਲੀਮੈਂਟਰੀ) ਰਿਹਾਇਸ਼ ਲਾਭ ਲਈ ਉੱਚਿਤ ਸਮਝਿਆ ਜਾਂਦਾ ਹੈ।

ਅਪਲਾਈ ਕਿਵੇਂ ਕਰਨਾ ਹੈ

ਸਟੈਪ 1: ਸੂਚਨਾ ਪੁਸਤਿਕਾ ਪੜੋ

ਸੀਨੀਅਰ ਵਿੱਤੀ ਸਹਿਯੋਗ ਸੂਚਨਾ ਪੁਸਤਿਕਾ

ਸਟੈਪ 2: ਅਰਜ਼ੀ ਪੈਕੇਜ ਪੂਰਾ ਕਰੋ

ਸੀਨੀਅਰ ਵਿੱਤੀ ਸਹਿਯੋਗ ਅਰਜ਼ੀ ਪੂਰੀ ਕਰੋ:

ਅਰਜ਼ੀ ਪੂਰੀ ਕਰਨ ਵਿੱਚ ਸਹਾਇਤਾ ਕਰਨ ਲਈ ਵਿਕਲਪਿੱਕ ਫਾਰਮ ਮੌਜੂਦ ਹਨ।:

 • ਆਮਦਨ ਅਨੁਮਾਨਕ ਫਾਰਮ (PDF, 120 KB) ਇਸ ਫਾਰਮ ਦੀ ਵਰਤੋਂ ਕੇਵਲ ਅਲਬਰਟਾ ਸੀਨੀਅਰਜ਼ ਲਾਭ ਪ੍ਰੋਗਰਾਮ ਤੱਕ ਸੀਮਤ ਹੈ। ਫਾਰਮ ਨੂੰ ਪੂਰਾ ਕਰੋ ਜੇ ਤੁਸੀਂ ਪ੍ਰੋਗ੍ਰਾਮ ਲਈ ਪਹਿਲੀ ਵਾਰ ਅਪਲਾਈ ਕਰ ਰਹੇ ਹੋ, ਜਾਂ ਪਹਿਲਾਂ ਅਪਲਾਈ ਕਰ ਚੁੱਕੇ ਹੋ ਪਰ ਤੁਸੀਂ ਕਦੇ ਵੀ ਲਾਭ ਪ੍ਰਾਪਤ ਨਹੀਂ ਕੀਤੇ, ਅਤੇ ਤੁਹਾਡੇ ਸਭ ਤੋਂ ਮੌਜੂਦਾ ਟੈਕਸ ਰਿਟਰਨ ਦੇ ਮੁਕਾਬਲੇ, ਆਮਦਨੀ ਵਿਚ ਕਮੀ ਦਾ ਅਨੁਭਵ ਕੀਤਾ ਹੈ। ਵਧੇਰੇ ਜਾਣਕਾਰੀ ਲਈ, ਦੇਖੋ ਕਿ ਤੁਹਾਡੇ ਬੈਨੀਫਿਟ ਕਿਸ ਤਰ੍ਹਾਂ ਨਿਰਧਾਰਤ ਕੀਤੇ ਗਏ ਹਨ- ਪਹਿਲੀ ਵਾਰ ਰਿਆਇਤ ਦਾ ਭਾਗ ਉਪਰ)
 • ਆਮਦਨ ਸੂਚਨਾ ਫਾਰਮ (PDF, 175 KB) ਇਹ ਫਾਰਮ ਭਰੋ ਜੇਕਰ ਤੁਸੀਂ ਪਿਛਲੇ ਕੈਲੰਡਰ ਸਾਲ ਵਿੱਚ ਇੰਕਮ ਟੈਕਸ ਨਹੀਂ ਭਰਿਆ।

ਅਰਜ਼ੀ ਪੂਰੀ ਕਰਨ ਵਿੱਚ ਸਹਾਇਤਾ ਕਰਨ ਲਈ ਵਿਕਲਪਿੱਕ ਫਾਰਮ ਮੌਜੂਦ ਹਨ।

ਸਟੈਪ 3: ਸਹਾਇਕ ਦਸਤਾਵੇਜ਼ਾਂ ਨੂੰ ਆਪਣੇ ਬਿਨੇਪੱਤਰ ਨਾਲ ਸ਼ਾਮਿਲ ਕਰੋ।

ਜਨਮ ਪ੍ਰਮਾਣ ਪੱਤਰ ਦੀ ਮਿਤੀ ਤੁਹਾਡੇ ਅਤੇ ਤੁਹਾਡੇ ਪਤੀ / ਪਤਨੀ / ਪਾਰਟਨਰ(ਸਾਥੀ) (ਜੇ ਲਾਗੂ ਹੋਵੇ) ਲਈ ਜਮ੍ਹਾਂ ਕਰਾਉਣੀ ਚਾਹੀਦੀ ਹੈ। ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਇੱਕ ਦੀ ਫੋਟੋਕਾਪੀ ਨੱਥੀ ਕਰੋ:

 • ਕਨੇਡੀਅਨ ਜਨਮ ਜਾਂ ਬੈਪਟਾਈਜ਼ ਸਰਟੀਫਿਕੇਟ
 • ਕਨੇਡਾ ਵਿੱਚ ਦਾਖਲੇ ਦੇ ਦਸਤਾਵੇਜ਼
 • ਕਨੇਡੀਅਨ ਨਾਗਰਿਕਤਾ ਦੇ ਦਸਤਾਵੇਜ਼
 • ਪਰਮਾਨੈਂਟ ਰੈਜ਼ੀਡੈਂਟ ਕਾਰਡ
 • ਪਾਸਪੋਰਟ

ਤੁਹਾਨੂੰ ਸਿੱਧਾ ਡਿਪੌਜ਼ਿਟ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਨੱਥੀ ਕਰੋ ਇੱਕ ਪੂਰਵ ਪਰਿੰਟਿਡ ਚੈਕ/ ਵਿੱਤੀ ਸੰਸਥਾ ਤੋਂ ਤੁਹਾਡੇ:

 • ਨਾਮ
 • ਮੌਜੂਦਾ ਪਤਾ
 • ਬੈਂਕ ਅਕਾਂਊਟ ਨੰਬਰ

ਚੈੱਕ ਉੱਤੇ “ਵਾਇਡ”(VOID) ਲਿਖਣਾ ਨਾਂ ਭੁੱਲੋ।

ਤੁਸੀਂ ਇੱਕ ਡਰੈਕਟ ਡਿਪੌਜ਼ਿਟ ਫਾਰਮ ਵੀ ਭਰ ਸਕਦੇ ਹੋ (PDF, 94 KB)

ਸਟੈਪ 4: ਪੂਰਾ ਕੀਤਾ ਬਿਨੇਪੱਤਰ ਡਾਕ ਜਾਂ ਫੈਕਸ ਰਾਹੀਂ ਭੇਜੋ।

ਪੂਰਾ ਕੀਤਾ ਬਿਨੇਪੱਤਰ 780-422-5954 ਤੇ ਫੈਕਸ ਜਾਂ ਮੇਲ ਕੀਤਾ ਜਾ ਸਕਦਾ ਹੈ:

ਅਲਬਰਟਾ ਸੀਨੀਅਰਜ਼ ਅਤੇ ਹਾਊਸਿੰਗ
ਸੀਨੀਅਰਜ਼ ਵਿੱਤੀ ਸਮੱਰਥਨ
P.O. ਬਾਕਸ 3100
ਐਡਮਿੰਟਨ, ਅਲਬਰਟਾ T5J 4W3

ਜੇਕਰ ਤੁਹਾਨੂੰ ਅਰਜ਼ੀ ਪੂਰੀ ਕਰਨ ਵਿੱਚ ਸਹਾਇਤਾ ਚਾਹੀਦੀ ਹੈ ਤਾਂ ਅਲਬਰਟਾ ਸਹਿਯੋਗ (ਸਪੋਰਟਸ) ਸੈਂਟਰ ਜਾਓ।

ਆਪਣੇ ਨੇੜੇ ਸਥਿਤ ਅਲਬਰਟਾ ਸਹਿਯੋਗ (ਸਪੋਰਟਸ) ਸੈਂਟਰ ਦੀ ਸਥਿਤੀ ਜਾਣੋ।

ਅਪਲਾਈ ਕਰਨ ਤੋਂ ਬਾਅਦ

ਅਲਬਰਟਾ ਸੀਨੀਅਰਜ਼ ਅਤੇ ਹਾਊਸਿੰਗ, ਤੁਹਾਡੀ ਅਰਜ਼ੀ ਦੀ ਸਮਿੱਖਿਆ ਪੂਰੀ ਹੋਣ ਤੇ ਤੁਹਾਡੀ ਲਾਭ ਦੀ ਯੋਗਤਾ ਦੀ ਵਿਆਖਿਆ ਕਰਦੀ ਚਿੱਠੀ ਭੇਜੇਗਾ।

ਆਪਣੀ ਸੂਚਨਾ ਅੱਪਡੇਟ ਕਰੋ

ਅਲਬਰਟਾ ਸਪੋਰਟਸ ਸੰਪਰਕ ਕੇਂਦਰ ਨੂੰ ਸੰਪਰਕ ਕਰਨ ਲਈ 1-877-644-9992 ਐਡਮਿੰਟਨ ਵਿੱਚ) ਜੇਕਰ:

 • ਤੁਸੀਂ ਥਾਂ ਬਦਲ ਕੇ (ਮੂਵ) ਕਰਕੇ ਨਵੇਂ ਪਤੇ ਤੇ ਜਾਂਦੇ ਹੋ
 • ਤੁਹਾਡੀ ਵਿਆਹੁਤਾ ਸਥਿਤੀ ਬਦਲਦੀ ਹੈ।
 • ਤੁਹਾਡੀ ਸਲਾਨਾ ਆਮਦਨ ਬਦਲਦੀ ਹੈ
 • ਕਨੇਡਾ ਸਰਕਾਰ ਦੀ ਬੁਢਾਪਾ ਸੁਰੱਖਿਆ ਪੈਨਸ਼ਨ ਵਿੱਚ ਤੁਹਾਡੀ ਯੋਗਤਾ ਵਿੱਚ ਤਬਦੀਲੀ ਆਉਂਦੀ ਹੈ।

ਜਦੋਂ ਲਾਭ ਸਮਾਪਤ ਹੁੰਦੇ ਹਨ

ਲਾਭ ਬੰਦ ਹੁੰਦੇ ਹਨ:

 • ਤੁਹਾਡੇ ਅਲਬਰਟਾ ਤੋਂ ਪੱਕੇ ਤੌਰ ਤੇ ਕਿਸੇ ਹੋਰ ਸੂਬੇ ਜਾਂ ਦੇਸ਼ ਵਿੱਚ ਵਸੇਬਾ ਹੋਣ ਤੋਂ ਇੱਕ ਮਹੀਨੇ ਬਾਦ
 • ਪ੍ਰਾਪਤ ਕਰਨ ਵਾਲੇ ਦੀ ਮੌਤ ਤੋਂ ਇੱਕ ਮਹੀਨਾ ਬਾਦ

ਪਿਛਲੇ ਬਕਾਇਆ ਵਾਪਿਸ ਕਰਣ ਵਾਲੇ ਭੁਗਤਾਨ(Retroactive payments)

ਅਲਬਰਟਾ ਸੀਨੀਅਰਜ਼ ਬੈਨੀਫਿਟ ਦਾ ਤੁਹਾਡੇ ਪੂਰੇ ਅਰਜ਼ੀ ਫਾਰਮ ਨੂੰ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਤੁਸੀਂ 11 ਮਹੀਨਿਆਂ ਤੱਕ ਪੂਰਵ ਭੁਗਤਾਨ ਪ੍ਰਾਪਤ ਕਰ ਸਕਦੇ ਹੋ।

ਪਿਛਲੇ ਬਕਾਇਆ ਵਾਪਿਸ ਕਰਣ ਵਾਲੇ ਭੁਗਤਾਨ, ਤੁਹਾਡੇ 65 ਵੇਂ ਜਨਮ ਦਿਨ ਤੋਂ ਪਹਿਲਾਂ ਜਾਂ ਅਲਬਰਟਾ ਵਿੱਚ 3 ਮਹੀਨਿਆਂ ਦੀ ਸਥਾਈ ਨਿਵਾਸ ਤੋਂ ਪਹਿਲਾਂ ਉਪਲੱਬਧ ਨਹੀਂ ਹੋਣਗੇ।

ਭੁਗਤਾਨ ਦੀ ਸਮਾ ਸਾਰਣੀ (ਸ਼ਡਿਊਲ)

ਅਲਬਰਟਾ ਸੀਨੀਅਰਜ਼ ਬੈਨੇਫਿਟ ਸਾਲ, ਹਰ ਸਾਲ ਦੀ 1 ਜੁਲਾਈ ਨੂੰ ਸ਼ੁਰੂ ਹੁੰਦਾ ਹੈ ਅਤੇ ਅਗਲੇ ਸਾਲ ਦੇ 30 ਜੂਨ ਨੂੰ ਖ਼ਤਮ ਹੁੰਦਾ ਹੈ। ਹੇਠਾਂ 2020 ਮਾਸਿਕ ਭੁਗਤਾਨ ਅਨੁਸੂਚੀ ਹੈ

ਮਹੀਨਾ ਅਦਾਇਗੀ ਦਾ ਦਿਨ
ਜਨਵਰੀ ਸੋਮਵਾਰ, ਜਨਵਰੀ 27, 2020
ਫਰਵਰੀ ਸੋਮਵਾਰ, ਫਰਵਰੀ 24, 2020
ਮਾਰਚ ਬੁੱਧਵਾਰ, ਮਾਰਚ 25, 2020
ਅਪ੍ਰੈਲ ਸ਼ੁੱਕਰਵਾਰ, ਅਪ੍ਰੈਲ 24, 2020
ਮਈ ਸੋਮਵਾਰ, ਮਈ 25, 2020
ਜੂਨ ਬੁੱਧਵਾਰ, ਜੂਨ 24, 2020
ਜੁਲਾਈ ਸੋਮਵਾਰ, ਜੁਲਾਈ 27, 2020
ਅਗਸਤ ਮੰਗਲਵਾਰ, ਅਗਸਤ 25, 2020
ਸਿਤੰਬਰ ਵੀਰਵਾਰ ਨੂੰ, ਸਿਤੰਬਰ 24, 2020
ਅਕਤੂਬਰ ਸੋਮਵਾਰ, ਅਕਤੂਬਰ 26, 2020
ਨਵੰਬਰ ਮੰਗਲਵਾਰ, ਨਵੰਬਰ 24, 2020
ਦਸੰਬਰ ਵੀਰਵਾਰ ਨੂੰ, ਦਸੰਬਰ 17, 2020

ਅਪੀਲ

ਅਲਬਰਟਾ ਸੀਨੀਅਰਜ਼ ਬੈਨੀਫਿਟ ਪ੍ਰੋਗਰਾਮ ਲਈ ਤੁਹਾਡੀ ਯੋਗਤਾ ਨਿਰਧਾਰਤ ਕਰਨ ਲਈ ਵਰਤੀ ਜਾਣ ਵਾਲੀ ਜਾਣਕਾਰੀ ਦਾ ਸਪਸ਼ਟੀਕਰਨ ਜਾਂ ਸਮੀਖਿਆ ਲਈ ਬੇਨਤੀ ਕਰਨ ਲਈ: ਅਲਬਰਟਾ ਸਹਾਇਤਾ ਸੰਪਰਕ ਕੇਂਦਰ ਨੂੰ ਕਾਲ ਕਰੋ।

ਟੋਲ ਫ੍ਰੀ: 1-877-644-9992

ਤੁਸੀਂ ਆਪਣੇ ਅਲਬਰਟਾ ਸੀਨੀਅਰਜ਼ ਬੈਨੀਫਿਟ ਫਾਈਲ ਜਾਂ ਲਾਭ ਦੀ ਰਾਸ਼ੀ ਦੇ ਸਬੰਧ ਵਿੱਚ ਕਿਸੇ ਫੈਸਲੇ ਤੇ ਅਪੀਲ ਕਰ ਸਕਦੇ ਹੋ।

ਕਦਮ 1: ਇੱਕ ਅਪੀਲ ਪੱਤਰ ਲਿਖੋ

ਸੂਚਨਾ ਅਤੇ ਸਹਾਇਕ ਦਸਤਾਵੇਜ਼ ਭੋਜੋ ਜੋ ਤੁਹਾਡੀ ਫਾਈਲ ਦੀ ਸਮੀਖਿੱਆ ਵਿੱਚ ਸਹਾਇਤਾ ਕਰਨਗੇ।

ਡਾਇਰੈਕਟਰ, ਸੀਨੀਅਰਜ਼ ਵਿੱਤੀ ਸਹਾਇਤਾ
ਸੀਨੀਅਰਜ਼ ਅਤੇ ਹਾਊਸਿੰਗ
ਪੀ ਓ ਬਾਕਸ 3100
ਐਡਮਿੰਟਨ, ਅਲਬਰਟਾ T5J 4W3

ਜਾਂ ਇੱਥੇ ਫੈਕਸ ਰਾਹੀਂ ਭੇਜੋ: 780-422-5954

ਕਦਮ 2: ਅੰਤਿਮ ਸਮੀਖਿੱਆ ਲਈ ਬੇਨਤੀ ਕਰੋ

ਜੇ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੋਇਆ ਅੰਤਿਮ ਸਮੀਖਿੱਆ ਲਈ ਲਿਖਤ ਬੇਨਤੀ ਇੱਥੇ ਕਰੋ:

ਸਹਾਇਕ ਉਪ-ਮੰਤਰੀ
ਸੀਨੀਅਰ ਸਰਵਿਸਿਜ਼ ਡਿਵੀਜ਼ਨ
ਸੀਨੀਅਰਜ਼ ਅਤੇ ਹਾਊਸਿੰਗ
ਪੀ ਓ ਬਾਕਸ 3100
ਐਡਮਿੰਟਨ, ਅਲਬਰਟਾ T5J 4W3

ਜਾਂ ਇੱਥੇ ਫੈਕਸ ਰਾਹੀਂ ਭੇਜੋ: 780-422-5954

ਕਦਮ 3: ਨੋਟਿਸ ਆਫ ਅਪੀਲ ਫਾਰਮ ਜਮਾ ਕਰੋ

ਜਿਵੇਂ ਹੀ ਸਟੈਪ 2 ਪੂਰਾ ਹੁੰਦਾ ਹੈ, ਅਪੀਲ ਫਾਰਮ ਦਾ ਨੋਟਿਸ ਤੁਹਾਨੂੰ ਮੇਲ ਕੀਤਾ ਜਾਵੇਗਾ। ਫਾਰਮ ਨਾਲ ਮੁਹੱਈਆ ਨਿਰਦੇਸ਼ਾਂ ਦਾ ਪਾਲਣ ਕਰੋ।

ਸੰਪਰਕ ਕਰੋ

ਅਲਬਰਟਾ ਸਹਿਯੋਗ ਸੰਪਰਕ ਕੇਂਦਰ ਨਾਲ ਸੰਪਰਕ ਕਰਨ ਲਈ:

ਘੰਟੇ: ਸਵੇਰੇ 7:30 ਵਜੇ ਤੋਂ ਸ਼ਾਮ 8:00 ਵਜੇ (ਸੋਮਵਾਰ ਤੋਂ ਸ਼ੁੱਕਰਵਾਰ ਨੂੰ ਖੁੱਲ੍ਹਾ, ਕਨੂੰਨੀ ਛੁੱਟੀਆਂ ਬੰਦ)
ਟੋਲ ਫ੍ਰੀ: 1-877-644-9992
ਫੈਕਸ: 780-422-5954

ਪਤਾ:
ਅਲਬਰਟਾ ਸੀਨੀਅਰਜ਼ ਅਤੇ ਹਾਊਸਿੰਗ
ਸੀਨੀਅਰਜ਼ ਵਿੱਤੀ ਸਹਾਇਤਾ
PO ਬਾਕਸ 3100
ਐਡਮਿੰਟਨ, ਅਲਬਰਟਾ  T5J 4W3