ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਅਲਬਰਟਾ ਪਰਿਵਾਰ ਰੁਜ਼ਗਾਰ ਟੈਕਸ ਕ੍ਰੈਡਿਟ(AFETC), ਦਰਮਿਆਨੀ ਅਤੇ ਹੇਠਲੀ ਆਮਦਨ ਦੇ ਕੰਮਕਾਜੀ ਪਰਿਵਾਰਾਂ ਦੇ ਬੱਚਿਆਂ ਲਈ ਸਹਾਇਤਾ ਅਤੇ ਮਾਪਿਆਂ ਨੂੰ ਵੀ ਕੰਮ ਕਰਦੇ ਰਹਿਣ ਲਈ ਉਤਸ਼ਾਹਿਤ ਕਰਦਾ ਹੈ। AFETC ਮੋੜਨਯੋਗ ਹੈ, ਦਾ ਅਰਥ ਹੈ ਕਿ ਪਰਿਵਾਰ ਇਸਦਾ ਲਾਭ ਪ੍ਰਾਪਤ ਕਰ ਸਕਦੇ ਹਨ, ਭਾਵੇਂ ਉਹ ਸੂਬੇ ਦਾ ਆਮਦਨ ਟੈਕਸ ਦੇਣ,ਜਾਂ ਨਾਂ ਦੇਣ।

$18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਘੱਟ ਆਮਦਨ ਵਾਲੇ ਪਰਿਵਾਰ ਵੀ ਅਲਬਰਟਾ ਬਾਲ ਲਾਭ(ACB) ਦੇ ਯੋਗ ਹੋ ਸਕਦੇ ਹਨ।

ਯੋਗਤਾ

AFETC ਦੇ ਯੋਗ ਹੋਣ ਲਈ, ਤੁਹਾਨੂੰ:

 • 18 ਸਾਲ ਤੋਂ ਘੱਟ ਉਮਰ ਦੇ 1 ਜਾਂ ਇਸ ਤੋਂ ਵੱਧ ਬੱਚਿਆਂ ਦੇ ਮਾਪੇ ਹੋ
 • ਕ੍ਰੈਡਿਟ ਪ੍ਰਾਪਤ ਕਰਨ ਤੋਂ ਇੱਕ ਮਹੀਨਾ ਪਹਿਲਾਂ ਤੋਂ ਅਲਬਰਟਾ ਦੇ ਨਿਵਾਸੀ ਹੋਵੋ
 • ਟੈਕਸ ਰਿਟਰਨ ਭਰੋ
 • ਪਰਿਵਾਰ ਦੀ ਸਾਂਝੀ ਆਮਦਨ $2,760 ਤੋਂ ਵੱਧ ਅਤੇ ਘੱਟ ਤੋਂ ਘੱਟ:
  • $63,327, 1 ਬੱਚੇ ਨਾਲ ਪਰਿਵਾਰਾਂ ਲਈ
  • $81,552, 2 ਬੱਚਿਆਂ ਨਾਲ ਪਰਿਵਾਰਾਂ ਲਈ
  • $92,477, 3 ਬੱਚਿਆਂ ਨਾਲ ਪਰਿਵਾਰਾਂ ਲਈ
  • $96,102, 4 ਜਾਂ ਵੱਧ ਬੱਚਿਆਂ ਨਾਲ ਪਰਿਵਾਰਾਂ ਲਈ

AISH, ਆਮਦਨ ਸਹਿਯੋਗ ਅਤੇ ਬਾਲ ਸੰਭਾਲ ਛੋਟ ਪ੍ਰਾਪਤ ਕਰਨ ਵਾਲੇ ਕੰਮਕਾਜੀ ਪਰਿਵਾਰ, AFETC ਪ੍ਰਾਪਤ ਕਰਨ ਦੇ ਯੋਗ ਹਨ। AFETC ਪ੍ਰਾਪਤ ਕਰਨਾ, ਤੁਹਾਡਾ ਇੰਨਾਂ ਪ੍ਰੋਗਰਾਮਾਂ ਨੂੰ ਪ੍ਰਾਪਤ ਕਰਨ ਦੀ ਯੋਗਤਾ ਤੇ ਕੋਈ ਫਰਕ ਨਹੀਂ ਪਾਵੇਗਾ।

ਯੋਗ ਘੱਟ ਆਮਦਨੀ ਅਲਬਰਟਾ ਦੇ ਲੋਕਾਂ ਲਈ ਟੈਕਸ ਭਰਨ ਲਈ ਮੁਫ਼ਤ ਟੈਕਸ ਕਲੀਨਿਕ ਮੌਜੂਦ ਹਨ।

ਕੰਮਕਾਜੀ ਪਰਿਵਾਰਿਕ ਆਮਦਨ

ਤੁਹਾਡੇ ਪਰਿਵਾਰ ਦੀ ਕੰਮਕਾਜੀ ਆਮਦਨ, ਤੁਹਾਡੇ ਅਤੇ ਤੁਹਾਡੇ ਪਤੀ ਜਾਂ ਪਤਨੀ(ਜੇਕਰ ਕੋਈ ਹੈ) ਦੋਵਾਂ ਦੀ ਆਮਦਨ ਦਾ ਜੋੜ ਹੈ। ਸਵੈ ਰੁਜ਼ਗਾਰ ਤੋਂ ਆਮਦਨ ਵੀ ਇੱਸ ਵਿੱਚ ਸ਼ਾਮਿਲ ਹੈ। ਇਸ ਵਿੱਚ ਐਲੀਮਨੀ ਜਾਂ ਚਾਈਲਡ ਮੇਨਟੇਂਨੱਸ ਆਦਿ ਸਰੋਤਾਂ ਤੋਂ ਪ੍ਰਾਪਤ ਆਮਦਨ ਸ਼ਾਮਿਲ ਨਹੀਂ ਹੈ।

ਪਰਿਵਾਰ ਦੀ ਕੁਲ ਆਮਦਨ

ਤੁਹਾਡੇ ਪਰਿਵਾਰ ਦੀ ਨੈਟ ਆਮਦਨ( ਤੁਹਾਡੇ ਸੰਘੀ ਇੰਕਮਟੈਕਸ ਦੀ ਲਾਈਨ 236) ਤੁਹਾਡੇ ਪਰਿਵਾਰ ਦੀ ਕੁਲ ਆਮਦਨ ਹੈ, ਘਟਾਓ:

 • ਤੁਹਾਡੀ ਰਜਿਸਟਰਡ ਪੈਨਸ਼ਨ ਪਲੈਨ ਅਤੇ RRSP ਦਾ ਹਿੱਸਾ
 • ਸਲਾਨਾ ਯੂਨੀਅਨ ਭੁਗਤਾਨ
 • ਬਾਲ ਸੰਭਾਲ ਤੇ ਖਰਚ
 • ਸਥਾਨ ਬਦਲੀ ਅਤੇ ਹੋਰ ਖਰਚੇ

ਅਰਜ਼ੀ ਕਿਵੇਂ ਦੇਣੀ ਹੈ

ਜਦੋਂ ਤੁਸੀਂ ਆਪਣੀ ਸਲਾਨਾ ਟੈਕਸ ਰਿਟਰਨ ਭਰਦੇ ਹੋ ਅਤੇ ਜੇ ਤੁਸੀਂ ਫੈਡਰਲ ਸਰਕਾਰ ਦੀ ਕਨੇਡਾ ਚਾਈਲਡ ਬੈਨੀਫਿਟ ਪਹਿਲਾਂ ਹੀ ਪ੍ਰਾਪਤ ਕਰਦੇ ਹੋ ਤਾਂ ਵੀ ਤੁਸੀਂ AFETC ਪਰਾਪਤ ਕਰਨ ਯੋਗ ਹੋ। ਹੋਰ ਕਾਰਵਾਈ ਦੀ ਲੋੜ ਨਹੀਂ ਹੈ।

ਤੁਸੀਂ ਕਨੇਡਾ ਚਾਈਲਡ ਬੈਨੀਫਿਟ ਲਈ ਅਰਜ਼ੀ ਦੇ ਸਕਦੇ ਹੋ ਜੇ ਤੁਸੀਂ ਯੋਗਤਾ ਦੇ ਮਾਪਦੰਡ ਪੂਰੇ ਕਰਦੇ ਹੋ ਅਤੇ:

 • ਤੁਹਾਡੇ ਪਰਿਵਾਰ ਵਿੱਚ ਕੋਈ ਤਬਦੀਲੀ ਹੋਈ ਹੈ (ਜਨਮ, ਗੋਦ ਲੈਣ ਜਾਂ ਵਿਆਹ), ਜਾਂ
 • ਤੁਸੀਂ ਇੱਕ ਨਵੇਂ ਕਨੇਡਾ ਵਾਸੀ ਹੋ (ਸ਼ਰਨਾਰਥੀ ਦਾਅਵੇਦਾਰ, ਵਿਦੇਸ਼ੀ ਕਾਮੇ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਮਾਨੈਟ ਰੈਜ਼ੀਡੈਂਟ)

ਕਨੇਡਾ ਚਾਈਲਡ ਬੈਨੀਫਿਟ ਲਈ ਭਰੋ

ਭੁਗਤਾਨ

ਏਸੀਬੀ ਪ੍ਰੋਗ੍ਰਾਮ ਸੂਬੇ ਦੀ ਤਰਫੋਂ ਕਨੇਡਾ ਰੈਵੇਨਿਊ ਏਜੰਸੀ (ਸੀ.ਆਰ.ਏ.) ਦੁਆਰਾ ਚਲਾਇਆ ਜਾਂਦਾ ਹੈ। ਸੀ.ਆਰ.ਏ. ਦੁਆਰਾ 2 ਕਿਸ਼ਤਾਂ ਵਿੱਚ ਅਦਾਇਗੀਆਂ ਡਾਕ ਰਾਹੀਂ ਭੇਜੀਆਂ ਜਾਂ ਸਿੱਧੀਆਂ ਜਮ੍ਹਾਂ ਕੀਤੀਆਂ ਜਾਣਗੀਆਂ।

 • ਜਨਵਰੀ
 • ਜੁਲਾਈ

ਜੇ ਤੁਸੀਂ $ 20 ਤੋਂ ਘੱਟ ਸਲਾਨਾ ਰਕਮ ਪ੍ਰਾਪਤ ਕਰਦੇ ਹੋ, ਤਾਂ ਤੁਸੀਂ ਸਾਰੇ ਸਾਲ ਲਈ 1 ਅਦਾਇਗੀ ਪ੍ਰਾਪਤ ਕਰੋਗੇ।

ਤੁਸੀਂ ਕਿੰਨਾ ਪ੍ਰਾਪਤ ਕਰਦੇ ਹੋ

ਤੁਹਾਡਾ ਪਰਿਵਾਰ ਜੋ ਰਕਮ ਪ੍ਰਾਪਤ ਕਰਦਾ ਹੈ, ਉਹ ਤੁਹਾਡੀ ਆਮਦਨੀ ਦੇ ਪੱਧਰ ਅਤੇ ਤੁਹਾਡੇ 18 ਸਾਲ ਤੋਂ ਘੱਟ ਉਮਰ ਦੇ ਕਿੰਨੇ ਬੱਚੇ ਹਨ, ਇਸ ਤੇ ਨਿਰਭਰ ਕਰਦਾ ਹੈ।

ਇਹ ਪਤਾ ਕਰਨ ਲਈ ਕਿ ਤੁਸੀਂ ਕਿੰਨੀ ਰਕਮ ਦੇ ਹੱਕਦਾਰ ਹੋ ਬੱਚੇ ਅਤੇ ਪਰਿਵਾਰਕ ਲਾਭ ਕੈਲਕੁਲੇਟਰ ਦੀ ਵਰਤੋਂ ਕਰੋ। ਕ੍ਰਿਪਾ ਕਰਕੇ ਨੋਟ ਕਰੋ ਤੁਹਾਨੂੰ ਖਾਸ ਰਕਮ ਦਾਖਲ ਕਰਨ ਲਈ ਇਨਕਮ ਟੈਕਸ ਰਿਟਰਨ ਦੀ ਲੋੜ ਹੋਵੇਗੀ।

ਲਾਭ ਦੀ ਵੱਧ ਤੋਂ ਵੱਧ ਰਕਮ

ਹੇਠ ਲਿਖੀ ਸਾਰਣੀ ਵਿੱਚ AFETC ਅਤੇ ACB ਦੀ ਵੱਧ ਤੋਂ ਵੱਧ ਲਾਭ ਦੀ ਰਕਮ ਦਰਸਾਂਉਦੀ ਹੈ।

ਬੱਚਿਆਂ ਦੀ ਗਿਣਤੀ ACB (ਵੱਧ ਤੋਂ ਵੱਧ) AFETC (ਵੱਧ ਤੋਂ ਵੱਧ)
1 ਬੱਚਾ $1,155 $801
2 ਬੱਚੇ $1,732 $1,530
3 ਬੱਚੇ $2,309 $1,967
4 ਜਾਂ ਵੱਧ ਬੱਚੇ $2,886 $2,112

ਪਰਿਵਾਰਕ ਸਥਿਤੀ ਵਿੱਚ ਬਦਲਾਅ

ਜੇ ਤੁਹਾਡੇ ਪਰਿਵਾਰ ਦੀ ਸਥਿਤੀ ਬਦਲ ਜਾਂਦੀ ਹੈ, ਤਾਂ ਤੁਹਾਡੇ ਲਾਭ ਦੀ ਯੋਗਤਾ ਵੀ ਬਦਲ ਸਕਦੀ ਹੈ। ਉਦਾਹਰਣ ਲਈ:

 • ਜੇ ਤੁਹਾਡਾ ਹੋਰ ਬੱਚਾ ਹੁੰਦਾ ਹੈ, ਤਾਂ ਤੁਸੀਂ ਪਹਿਲਾਂ ਨਾਲੋਂ ਵੱਧ ਲਾਭ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ।
 • ਜੇ ਤੁਹਾਡਾ ਪਰਿਵਾਰ ਅਲਬਰਟਾ ਛੱਡ ਦਿੰਦਾ ਹੈ, ਤਾਂ ਤੁਹਾਨੂੰ ਉਹ ਪੈਸੇ ਵਾਪਸ ਕਰਨੇ ਪੈ ਸਕਦੇ ਹਨ ਜਦੋਂ ਤੁਸੀਂ ਸੂਬੇ ਵਿੱਚ ਨਹੀਂ ਰਹਿ ਰਹੇ ਸੀ।
 • ਜੇ ਤੁਹਾਡਾ ਪਰਿਵਾਰ ਅਲਬਰਟਾ ਵਿੱਚ ਆ ਜਾਂਦਾ ਹੈ ਤਾਂ ਤੁਸੀਂ ਵਸਨੀਕ ਬਨਣ ਤੋਂ ਇੱਕ ਮਹੀਨੇ ਬਾਦ ਲਾਭ ਲੈਣ ਦੇ ਯੋਗ ਹੋਵੋਗੇ।

ਕੈਨੇਡਾ ਰੈਵੇਨਿਊ ਏਜੈਂਸੀ (ਸੀ.ਆਰ.ਏ.) ਨਿਯਮਤ ਰੂਪ ਵਿੱਚ ਯੋਗਤਾ ਚੈਕ ਕਰਦੀ ਹੈ, ਜਿਵੇਂ ਹੀ ਅਪਡੇਟ ਕੀਤੀ ਘਰੇਲੂ ਜਾਣਕਾਰੀ ਮਿਲਦੀ ਹੈ।

 • ਜੇਕਰ ਤੁਹਾਡਾ ਪਰਿਵਾਰ ਮਿਲੀ ਰਕਮ ਤੋਂ ਜਿਆਦਾ ਲਾਭ ਦੀ ਯੋਗਤਾ ਪੂਰੀ ਕਰਦਾ ਹੈ, ਤਾਂ ਸੀ.ਆਰ.ਏ ਅੰਤਰ ਲਈ ਵਾਧੂ ਭੁਗਤਾਨ ਜਾਰੀ ਕਰੇਗਾ।
 • ਘੱਟ ਲਾਭ ਦੀ ਜਾਂ ਕੋਈ ਲਾਭ ਨਾਂ ਮਿਲਣ ਦੀ ਯੋਗਤਾ ਪੂਰੀ ਹੋਣ ਤੇ ਸੀ ਆਰ ਏ ਤੋਂ ਪੱਤਰ ਮਿਲੇਗਾ, ਜੋ ਦੱਸੇਗਾ ਕਿ ਤੁਹਾਨੂੰ ਯੋਗਤਾ ਤੋਂ ਵੱਧ ਪ੍ਰਾਪਤ ਕੀਤੀ ਗਈ ਰਕਮ ਵਾਪਸ ਕਰਨੀ ਪਵੇਗੀ।

ਵੱਧਦੀ ਰਕਮ ਵਾਪਸ ਕਰਨ ਬਾਰੇ ਜਾਣਕਾਰੀ ਲਈ, CRA ਨੂੰ 1-800-959-2809 ਤੇ ਸੰਪਰਕ ਕਰੋ।

ਜੇ ਬੱਚੇ ਦੀ ਮੌਤ ਹੋ ਜਾਂਦੀ ਹੈ

ਉਹ ਪਰਿਵਾਰ ਜੋ ਮਰ ਚੁੱਕੇ ਬੱਚੇ ਲਈ ਲਾਭ ਪ੍ਰਾਪਤ ਕਰਦੇ ਹਨ, ਉਹਨਾਂ ਦੀ ਰਕਮ ਨੂੰ ਮਾਫ ਕਰ ਦਿੱਤਾ ਜਾਵੇਗਾ ਅਤੇ ਲਾਭ ਵਾਪਸ ਨਹੀਂ ਕਰਨੇ ਪੈਣਗੇ।

ਇਹ 1 ਜਨਵਰੀ, 2017 ਤੋਂ ਪ੍ਰਾਪਤ ਸਾਰੇ ਭੁਗਤਾਨਾਂ ਤੇ ਲਾਗੂ ਹੁੰਦਾ ਹੈ।

ਸਾਧਨ

ਸੰਪਰਕ ਕਰੋ

ਕਨੇਡਾ ਰੈਵੀਨਿਊ ਏਜੰਸੀ
1-800-959-2809 (ਟੋਲ ਫਰੀ)

ਅਲਬਰਟਾ ਵਿੱਚ ਹੋਰ ਸਮਾਜਿਕ(ਸੋਸ਼ਲ) ਸਪੋਰਟ ਲਈ ਜਾਣਕਾਰੀ ਲਈ ਕਾਲ ਕਰੋ:
ਅਲਬਰਟਾ ਸਪੋਰਟਸ
1-877-644-9992