ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਅਲਬਰਟਾ ਬਾਲਗ ਸਿਹਤ ਪ੍ਰੋਗਰਾਮ, ਘੱਟ ਆਮਦਨ ਪਰਿਵਾਰ, ਜੋ ਗਰਭਵਤੀ ਹਨ ਜਾਂ ਜਿੰਨਾਂ ਨੂੰ ਬਹੁਤ ਜ਼ਿਆਦਾ ਨਿਰਧਾਰਿਤ ਦਵਾਈਆਂ ਦੀ ਲੋੜ ਹੈ, ਦੇ ਸਿਹਤ ਲਾਭਾਂ ਨੂੰ ਕਵਰ ਕਰਦਾ ਹੈ। ਇਸ ਸਿਹਤ ਯੋਜਨਾ ਵਿੱਚ 18 ਜਾਂ 19 ਸਾਲ ਦੇ ਉਹ ਬੱਚੇ ਵੀ ਸ਼ਾਮਿਲ ਹਨ, ਜੋ ਘਰ ਵਿੱਚ ਰਹਿੰਦੇ ਹਨ ਅਤੇ ਹਾਈ ਸਕੂਲ ਜਾ ਰਹੇ ਹਨ।

ਤੁਹਾਡਾ ਬੱਚਾ ਅਲਬਰਟਾ ਬਾਲ ਸਿਹਤ ਲਾਭ ਪ੍ਰੋਗਰਾਮ ਤਹਿਤ ਮੁਫਤ ਸਿਹਤ ਲਾਭਾਂ ਦੇ ਯੋਗ ਹੋ ਸਕਦਾ ਹੈ।

ਇਹ ਪ੍ਰੋਗਰਾਮ ਕਵਰੇਜ ਮੁਹੱਈਆ ਕਰਦਾ ਹੈ:

 • ਦੰਦਾਂ ਦੀ ਸੰਭਾਲ
 • ਨਿਰਧਾਰਿਤ (ਪ੍ਰੈਸਕਰਿਪਸ਼ਨ) ਦਵਾਈਆਂ
 • ਅੱਖਾਂ ਦੀ ਜਾਂਚ ਅਤੇ ਐਨਕਾਂ
 • ਸ਼ੂਗਰ ਰੋਗੀਆਂ ਲਈ ਲੁੜੀਂਦੀਆਂ ਵਸਤਾਂ
 • ਅਪਾਤਕਲੀਨ ਐਂਬੂਲੈਂਸ ਸੇਵਾਵਾਂ
 • ਕਾਂਉਟਰ ਤੋਂ ਮਿਲਣ ਵਾਲੀਆਂ ਲੁੜੀਂਦੀਂਆਂ ਦਵਾਈਆਂ

ਹੋਰ ਲਾਭ ਯੋਜਨਾਵਾਂ ਦੁਆਰਾ ਕਵਰੇਜ

ਜੇਕਰ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਕੋਲ ਕਿਸੇ ਹੋਰ ਸਿਹਤ ਲਾਭ ਯੋਜਨਾਂ ਦੁਆਰਾ ਕਵਰੇਜ ਹੈ ਤਾਂ ਪਹਿਲਾਂ ਤੁਸੀਂ ਉਸਨੂੰ ਵਰਤੋ। ਅਲਬਰਟਾ ਬਾਲਗ ਸਿਹਤ ਲਾਭ ਯੋਜਨਾ, ਤੁਹਾਡੀਆਂ ਬੱਚਦੀਆਂ ਲਾਗਤਾਂ ਨੂੰ ਕਵਰ ਕਰ ਸਕਦਾ ਹੈ। ਆਪਣੇ ਡਾਕਟਰ, ਦੰਦਾਂ ਦੀਆਂ ਸੇਵਾਵਾਂ ਮੁਹੱਈਆ ਕਰਨ ਵਾਲੇ, ਐਨਕਾਂ ਬਨਾਉਣ ਵਾਲੇ ਜਾਂ ਫਾਰਮਾਸਿਸਟ ਨਾਲ ਇਸਦੀ ਪ੍ਰਕਿਰਿਆ ਸਬੰਧੀ ਗੱਲ ਕਰੋ।

ਆਮਦਨ ਸਹਿਯੋਗ ਜਾਂ ਗੰਭੀਰ ਰੂਪ ਵਿੱਚ ਅਪਾਹਜ ਵਿਅਕਤੀ ਲਈ ਨਿਸ਼ਚਿਤ ਆਮਦਨ (AISH) ਪ੍ਰੋਗਰਾਮ ਛੱਡਣ ਵਾਲੇ ਗ੍ਰਾਹਕ ਸਿਹਤ ਲਾਭ ਕਵਰੇਜ ਦੇ ਯੋਗ ਹੋ ਸਕਦੇ ਹਨ, ਜੇਕਰ ਉਨਾਂ ਕੋਲ ਰੁਜ਼ਗਾਰ, ਸਵੈ ਰੁਜ਼ਗਾਰ ਜਾਂ ਕਨੇਡਾ ਪੈਨਸ਼ਨ ਪਲੈਨ ਡਿਸਐਬਿਲੀਟੀ(CPP-D) ਲਾਭ ਹਨ।

ਕੀ ਕਵਰ ਹੁੰਦਾ ਹੈ

 • ਦੰਦਾਂ ਦੀ ਸੰਭਾਲ
  • ਮੁਢਲੀਆਂ ਸੇਵਾਵਾਂ ਜਿਵੇਂ ਕਟਾਈ, ਭਰਾਈ ਅਤੇ ਦੰਦ ਬਨਾਉਣੇ
  • ਰੋਕਥਾਮ ਸੰਭਾਲ ਜਿਵੇਂ ਐਕਸ-ਰੇ, ਜਾਂਚ ਅਤੇ ਦੰਦਾਂ ਦੀ ਸਫਾਈ ਵੀ ਕਵਰ ਹੈ
 • ਅੱਖਾਂ ਦੀ ਜਾਂਚ ਅਤੇ ਐਨਕਾਂ
  • ਬਾਲਗਾਂ ਲਈ ਹਰ 2 ਸਾਲ ਬਾਦ ਅੱਖਾਂ ਦੀ ਜਾਂਚ ਅਤੇ ਐਨਕਾਂ
  • 18 ਸਾਲ ਦੀ ਉਮਰ ਤੱਕ ਦੇ ਨਿਰਭਰਾਂ ਲਈ ਅੱਖਾਂ ਦੀ ਜਾਂਚ ਅਤੇ ਐਨਕਾਂ
 • ਨਿਰਧਾਰਿਤ (ਪ੍ਰੈਸਕਰੀਪਸ਼ੱਨ) ਦਵਾਈਆਂ
  • ਬਹੁਤ ਨਿਰਧਾਰਿਤ (ਪ੍ਰੈਸਕਰਿਪਸ਼ਨ) ਦਵਾਈਆਂ ਪੂਰੀਆਂ ਕਵਰਡ ਹਨ
  • ਕੁਝ ਕਾਂਉਟਰ ਤੇ ਮਿਲਣ ਵਾਲੇ ਉਤਪਾਦ, ਜਿਵੇਂ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਜਨਮ ਤੋਂ ਪਹਿਲਾਂ(ਪ੍ਰੀਨਟਾਲ) ਲਏ ਜਾਣ ਵਾਲੇ ਵਿਟਾਮਿਨ ਵੀ ਮੁਹੱਈਆ ਕਰਾਏ ਜਾਂਦੇ ਹਨ।
  • ਤੁਹਾਡੇ ਪਰਿਵਾਰਿਕ ਡਾਕਟਰ ਅਤੇ ਫਾਰਮਾਸਿਸਟ ਕੋਲ ਸਿਹਤ ਲਾਭ ਯੋਜਨਾ ਤਹਿਤ ਕਵਰ ਹੋਣ ਵਾਲੀਆਂ ਦਵਾਈਆਂ ਦੀ ਲਿਸਟ ਹੁੰਦੀ ਹੈ।
  • ਕਵਰੇਜ ਦੀ ਸੰਖੇਪ ਜਾਣਕਾਰੀ ਹੁੰਦੀ ਹੈ:
 • ਐਂਬੁਲੈਂਸ ਸੇਵਾਵਾਂ
  • ਨੇੜਲੇ ਹਸਪਤਾਲ ਤੱਕ ਅਪਾਤਕਲੀਨ ਐਂਬੁਲੈਂਸ ਦਾ ਗੇੜਾ
 • ਸ਼ੂਗਰ ਰੋਗੀਆਂ ਲਈ ਲੁੜੀਂਦੀਆਂ ਵਸਤਾਂ
  • ਸ਼ੂਗਰ ਰੋਗੀਆਂ ਲਈ ਲੁੜੀਂਦੀਆਂ ਵਸਤਾਂ ਜਿਵੇਂ ਕਿ ਟੀਕੇ, ਟੈਸਟਿੰਗ ਸਟਰਿਪਾਂ, ਲੈਨਸੈਟ ਅਤੇ ਪੈਨਲੈਟਸ

ਆਪਣੇ ਡਾਕਟਰ, ਦੰਦਾਂ ਦੀਆਂ ਸੇਵਾਵਾਂ ਮੁਹੱਈਆ ਕਰਨ ਵਾਲੇ, ਐਨਕਾਂ ਬਨਾਉਣ ਵਾਲੇ ਜਾਂ ਫਾਰਮਾਸਿਸਟ ਨਾਲ ਇਸ ਯੋਜਨਾਂ ਦੀ ਭੁਗਤਾਨ ਪ੍ਰਕਿਰਿਆ ਸਬੰਧੀ ਗੱਲ ਕਰੋ।

ਯੋਗ ਬਿਨੇਕਾਰ

ਤੁਸੀਂ ਯੋਗ ਹੋ ਸਕਦੇ ਹੋ, ਜੇਕਰ ਤੁਸੀਂ:

 • ਗਰਭਵਤੀ ਹੋ
 • ਬਹੁਤ ਜ਼ਿਆਦਾ ਨਿਰਧਾਰਿਤ ਦਵਾਈਆਂ ਦੀ ਲੋੜ ਹੈ
 • ਰਿਫਿਉਜੀ ਜਾਂ ਰਿਫਿਉਜੀ ਕਲੇਮੈਂਟ ਹੋ, ਜਿੰਨਾਂ ਨੂੰ ਕਿਸੇ ਹੋਰ ਸਾਧਨ ਤੋਂ ਸਿਹਤ ਲਾਭ ਪ੍ਰਾਪਤ ਨਹੀਂ ਹੋ ਰਹੇ
 • ਰੁਜ਼ਗਾਰ, ਸਵੈ ਰੁਜ਼ਗਾਰ ਜਾਂ ਕਨੇਡਾ ਪੈਨਸ਼ਨ ਪਲੈਨ ਡਿਸਐਬਿਲੀਟੀ(CPP-D) ਲਾਭਾਂ ਤੋਂ ਵਾਧੂ ਆਮਦਨ ਹੋਣ ਕਰਕੇ ਆਮਦਨ ਸਹਿਯੋਗ ਜਾਂ ਗੰਭੀਰ ਰੂਪ ਵਿੱਚ ਅਪਾਹਜ ਵਿਅਕਤੀ ਲਈ ਨਿਸ਼ਚਿਤ ਆਮਦਨ (AISH) ਪ੍ਰੋਗਰਾਮ ਛੱਡਣ ਵਾਲੇ

ਅਲਬਰਟਾ ਬਾਲਗ ਸਿਹਤ ਲਾਭ ਪ੍ਰਾਪਤ ਕਰਨ ਦੇ ਯੋਗ ਹੋਣ ਲਈ, ਤੁਸੀਂ ਅਤੇ ਤੁਹਾਡੇ ਪਰਿਵਾਰਿਕ ਮੈਂਬਰ ਜ਼ਰੂਰ:

 • ਕਨੇਡਾ ਵਿੱਚ ਰਹਿੰਦੇ ਹੋਣ
 • ਕਨੇਡਾ ਦੇ ਨਾਗਰਿਕ ਜਾਂ ਕਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟ ਸਟੇਟੱਸ ਰੱਖਦੇ ਹੋਣ
 • ਹੋਰ ਸਰਕਾਰੀ ਪ੍ਰੋਗਰਾਮਾਂ ਤੋਂ ਸਿਹਤ ਲਾਭ ਨਾਂ ਲੈਂਦੇ ਹੋਣ
 • ਹੇਠਾਂ ਦਿੱਤੇ ਆਮਦਨ ਨਿਰਦੇਸ਼ਾਂ ਨੂੰ ਪੂਰਾ ਕਰਦੇ ਹੋਣ

ਤੁਹਾਡੀ ਕੁਲ ਪਰਿਵਾਰਿਕ ਨੈੱਟ ਆਮਦਨ, ਪਰਿਵਾਰ ਦੇ ਅਕਾਰ ਤੇ ਅਧਾਰਿਤ ਇਨਾਂ ਅਧਿਕਤਮ ਆਮਦਨ ਨਿਰਦੇਸ਼ਾਂ ਤੋਂ ਜ਼ਰੂਰ ਘੱਟ ਹੋਣੀ ਚਾਹੀਦੀ ਹੈ।

ਸਾਰਣੀ 1. ਪਰਿਵਾਰ ਦੇ ਅਕਾਰ ਦੇ ਆਧਾਰ ਤੇ ਵੱਧ ਤੋਂ ਵੱਧ ਆਮਦਨ ਨਿਰਦੇਸ਼

ਪਰਿਵਾਰ ਵੱਧ ਤੋਂ ਵੱਧ ਆਮਦਨ
ਇਕੱਲਾ ਬਾਲਗ $16,580
1 ਬਾਲਗ + 1 ਬੱਚਾ $26,023
1 ਬਾਲਗ + 2 ਬੱਚੇ $31,010
1 ਬਾਲਗ + 3 ਬੱਚੇ $36,325
1 ਬਾਲਗ + 4 ਬੱਚੇ* $41,957
ਦੰਪਤੀ, ਬਿੰਨਾ ਬੱਚੇ ਤੋਂ $23,212
ਦੰਪਤੀ + 1 ਬੱਚਾ $31,237
ਦੰਪਤੀ + 2 ਬੱਚੇ $36,634
ਦੰਪਤੀ + 3 ਬੱਚੇ $41,594
ਦੰਪਤੀ+ 4 ਬੱਚੇ* $46,932

*ਹਰੇਕ ਪੈਦਾ ਹੋਏ ਬੱਚੇ ਲਈ, $4,973 ਜੋੜੋ।

ਤੁਸੀਂ ਆਪਣੀ ਆਮਦਨ ਕਿਵੇਂ ਆਂਕਣੀ ਹੈ

ਤੁਸੀਂ ਪਿਛਲੀਆਂ ਇੰਕਮ ਟੈਕਸ ਰਿਟਰਨਾਂ ਨਾਲ ਆਪਣੀ ਆਮਦਨ ਆਂਕ ਸਕਦੇ ਹੋ।

 1. ਆਪਣੀ ਮੁਢਲੀ ਆਮਦਨ ਜਾਨਣ ਲਈ ਲਾਈਨ 236 ਵੇਖੋ।
 2. ਕੋਈ ਪ੍ਰਾਪਤ ਹੋਣ ਵਾਲੀ ਚਾਈਲਡ ਸਪੋਰਟ ਨੂੰ ਜੋੜੋ। ਜਿਹੜੀ ਲਾਈਨ 156 ਤੇ ਹੈ।
 3. ਟੈਕਸ ਹੋਈ ਰਕਮ ਘਟਾ ਦਿਓ। ਜਿਹੜੀ ਲਾਈਨ 128 ਤੇ ਹੈ।

ਬਚੀ ਹੋਈ ਰਕਮ ਤੁਹਾਡੀ ਆਮਦਨ ਹੈ। ਜੇਕਰ ਤੁਹਾਨੂੰ ਆਪਣੀ ਆਮਦਨ ਆਂਕਣ ਵਿੱਚ ਸਮੱਸਿਆ ਆ ਰਹੀ ਹੈ। ਸੰਪਰਕ ਕਰੋ।

ਅਪਵਾਦ

ਪਿਛਲੇ 1 ਸਾਲ ਵਿੱਚ ਜੇਕਰ ਤੁਹਾਡੀ ਆਮਦਨ ਜਾਂ ਹਾਲਾਤਾਂ ਵਿੱਚ ਕੋਈ ਵੱਡੀ ਤਬਦੀਲੀ ਆਉਦੀ ਹੈ ਜਾਂ ਤੁਹਾਡੇ ਪਰਿਵਾਰ ਦੀ ਦਵਾਈਆਂ ਅਤੇ/ਜਾਂ ਸ਼ੂਗਰ ਰੋਗ ਸਪਲਾਈ ਤੇ ਲਾਗਤ ਤੁਹਾਡੀ ਆਮਦਨ ਨਾਲੋਂ ਲਗਾਤਾਰ ਵੱਧ ਹੈ, ਤਾਂ ਕੁਝ ਛੋਟਾਂ ਹੋ ਸਕਦੀਆਂ ਹਨ। ਆਪਣੇ ਵਿਕਲਪ ਜਾਨਣ ਲਈ ਸਾਨੂੰ ਸੰਪਰਕ ਕਰੋ।

ਅਯੋਗ ਬਿਨੇਕਾਰ

ਜਿੰਨਾਂ ਨੂੰ ਪਹਿਲਾਂ ਹੀ ਹੋਰ ਸਰਕਾਰੀ ਪ੍ਰੋਗਰਾਮਾਂ ਦੁਆਰਾ, ਸਿਹਤ ਸੇਵਾਵਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ, ਉਹ ਅਲਬਰਟਾ ਬਾਲਗ ਸਿਹਤ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ। ਇਨਾਂ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੈ:

ਅਪਲਾਈ ਕਿਵੇਂ ਕਰਨਾ ਹੈ

ਜੇਕਰ ਤੁਸੀਂ ਆਮਦਨ ਸਹਿਯੋਗ ਜਾਂ AISH ਪ੍ਰੋਗਰਾਮ ਛੱਡ ਰਹੇ ਹੋ ਤਾਂ ਆਪਣੇ ਵਰਕਰ ਨਾਲ ਗੱਲ ਕਰੋ।

ਪਹਿਲਾ ਪੜਾਅ. ਅਰਜ਼ੀ ਫਾਰਮ ਭਰੋ

ਅਲਬਰਟਾ ਬਾਲਗ ਸਿਹਤ ਲਾਭ ਪ੍ਰੋਗਰਾਮ (PDF, 450 KB)

 • ਕਨੇਡਾ ਰੈਵਿਨੀਊ ਏਜੰਸੀ ਅਤੇ ਸਵੈ ਘੋਸ਼ਣਾ ਦੇ ਭਾਗਾਂ ਵਿੱਚ ਹਸਤਾਖਰ ਕਰੋ ਅਤੇ ਮਿਤੀ ਭਰੋ।

ਸਵੈ ਘੋਸ਼ਣਾ ਵਾਲਾ ਭਾਗ ਜਰੂਰੀ ਹੈ। ਇੱਸਦੇ ਹਸਤਾਖਰ ਕਰਕੇ ਤੁਸੀਂ ਦੱਸਦੇ ਹੋ ਕਿ ਤੁਸੀਂ ਆਪਣੀ ਅਰਜੀ ਵਿੱਚ ਸਭ ਕੁੱਝ ਸਮਝ ਲਿਆ ਹੈ।ਮਨਜ਼ੂਰੀ ਵਾਲਾ ਹਿੱਸਾ ਵੀ ਜ਼ਰੂਰੀ ਹੈ ਕਿਓਕਿ ਤੁਸੀਂ ਅਲਬਰਟਾ ਸਰਕਾਰ ਨੂੰ ਕਨੇਡਾ ਰੈਵਿਨੀਊ ਏਜੰਸੀ ਤੋਂ ਤੁਹਾਡੀ ਆਮਦਨ ਦੀ ਜਾਣਕਾਰੀ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਤੁਹਾਡੀ ਸੂਚਨਾ ਕਿਸੇ ਵੀ ਸਥਾਨ ਤੇ ਕਿਸੇ ਕਾਰਨ ਕਰਕੇ ਸਾਂਝੀ ਨਹੀਂ ਕੀਤੀ ਜਾਵੇਗੀ।

ਦੂਜਾ ਪੜਾਅ. ਅਰਜ਼ੀ ਫਾਰਮ ਮੇਲ ਜਾਂ ਫੈਕਸ ਕਰਨ ਲਈ

ਡਾਕ ਲ਼ਈ ਪਤਾ:

ਸਿਹਤ ਲਾਭ ਸੰਪਰਕ ਕੇਂਦਰ (Health Benefits Contact Centre)
PO Box 2222 ਸਟੇਸ਼ਨ ਮੇਨ
ਐਡਮਿੰਟਨ, AB T5J 5H3

ਫੈਕਸ: 780‑415‑8386 (ਐਡਮਿੰਟਨ ਏਰੀਆ)

1‑855‑415‑8386 (ਟੋਲਫਰੀ ਫੈਕਸ)

ਅਪਲਾਈ ਕਰਨ ਤੋਂ ਬਾਅਦ

ਅਲਬਰਟਾ ਬਾਲਗ ਸਿਹਤ ਲਾਭ ਕਾਰਡ

ਜੇਕਰ ਤੁਹਾਨੂੰ ਮਨਜ਼ੂਰੀ ਮਿਲਦੀ ਹੈ ਤਾਂ, ਤੁਸੀਂ ਡਾਕ ਰਾਹੀਂ ਇੱਕ ਸਿਹਤ ਲਾਭ ਕਾਰਡ ਪ੍ਰਾਪਤ ਕਰੋਗੇ। ਕਾਰਡ ਵਿੱਚ ਯੋਗ ਪਰਿਵਾਰਿਕ ਮੈਂਬਰਾਂ ਦੇ ਨਾਮ ਅਤੇ ਪਹਿਚਾਨ ਨੰਬਰ ਹੋਣਗੇ।

ਤੁਹਾਡੇ ਅਤੇ ਤੁਹਾਡੇ ਪਰਿਵਾਰਿਕ ਮੈਂਬਰਾਂ ਵੱਲੋਂ ਹਰ ਵਾਰ ਅਲਬਰਟਾ ਬਾਲਗ ਸਿਹਤ ਲਾਭ ਪਲੈਨ ਦੁਆਰਾ ਭੁਗਤਾਨ ਕੀਤੀ ਗਈ ਸੇਵਾ ਲੈਣ ਤੇ ਇਹ ਕਾਰਡ ਆਪਣੇ ਡਾਕਟਰ, ਦੰਦਾਂ ਦੀਆਂ ਸੇਵਾਵਾਂ ਮੁਹੱਈਆ ਕਰਨ ਵਾਲੇ,ਫਾਰਮਾਸਿਸਟ, ਐਨਕਾਂ ਬਨਾਉਣ ਵਾਲੇ ਜਾਂ ਐਂਬੁਲੈਂਸ ਸਹਾਇਕ ਨੂੰ ਦਿਖਾਉਣਾ ਪਵੇਗਾ।

ਸਲਾਨਾ ਸਮਿੱਖਿਆ

ਹਰ ਜੂਨ ਵਿੱਚ ਅਸੀਂ ਕਨੇਡਾ ਰੈਵਿਨੀਊ ਏਜੰਸੀ ਨਾਲ ਇਹ ਪੱਕਾ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਦੀ ਆਮਦਨ, ਤੁਹਾਡੇ ਪਰਿਵਾਰ ਦੇ ਅਕਾਰ ਦੀ ਯੋਗ ਆਮਦਨ ਤੋਂ ਘੱਟ ਹੈ। ਜੇ ਹੈ ਤਾਂ, ਤੁਹਾਡਾ ਪਰਿਵਾਰ ਆਪਣੇ ਆਪ ਅੱਗਲੇ ਸਾਲ ਲਈ ਦਰਜ ਹੋ ਜਾਵੇਗਾ। 18 ਅਤੇ 19 ਸਾਲ ਦੇ ਬੱਚੇ ਘਰ ਵਿੱਚ ਰਹਿੰਦੇ ਹੋਣ ਅਤੇ ਬਾਰਵੀਂ ਜਮਾਤ ਤੱਕ ਹਾਈ ਸਕੂਲ ਵਿੱਚ ਪੜ੍ਹ ਰਹੇ ਹੋਣ।

ਸਿਹਤ ਲਾਭ ਅਪਵਾਦ ਕਮੇਟੀ

ਸਿਹਤ ਲਾਭ ਅਪਵਾਦ ਕਮੇਟੀ, ਦਵਾਈਆਂ, ਐਨਕਾਂ, ਦੰਦਾਂ, ਐਂਬੁਲੈਂਸ ਸੇਵਾਵਾਂ ਜਾਂ ਸ਼ੂਗਰ ਰੋਗ ਸਪਲਾਈ ਨਾਲ ਸਬੰਧਿਤ ਉਨਾਂ ਬੇਨਤੀਆਂ ਦੀ ਸਮੀਖਿੱਆ ਕਰਦੀ ਹੈ ਜਿਹੜੀਆਂ ਆਪਟੀਕਲ ਐਗਰੀਮੈਂਟ, ਡੈਂਟਲ ਐਗਰੀਮੈਂਟ ਜਾਂ ਡਰਗ ਬੈਨੀਫਿਟ ਸੂਚੀ ਵਿੱਚ ਕਵਰ ਨਹੀਂ ਕੀਤੀਆਂ ਜਾਂਦੀਆਂ। ਅਪਵਾਦ ਲਈ ਬੇਨਤੀ ਕਰਨ ਲਈ, ਸਿਹਤ ਲਾਭ ਅਪਵਾਦ ਬੇਨਤੀ ਫਾਰਮ (PDF, 1.4 MB) ਪੂਰਾ ਕਰੋ ਅਤੇ ਫਾਰਮ ਵਿੱਚ ਦੱਸੀਆਂ ਹਦਾਇਤਾਂ ਦਾ ਪਾਲਣ ਕਰੋ।

ਜੇਕਰ ਤੁਹਾਡੀ ਬੇਨਤੀ ਉਨਾਂ ਦਵਾਈਆਂ ਜਾਂ ਪੋਸ਼ਕ ਉਤਪਾਦਾਂ ਲਈ ਹੈ, ਜੋ ਦਵਾਈ ਲਾਭ ਸੂਚੀ ਵਿੱਚ ਦਰਜ ਨਹੀਂ ਹਨ, ਫਿਰ ਤੁਹਾਡਾ ਡਾਕਟਰ ਦੱਸੀਆਂ ਗਈਆਂ(ਪ੍ਰਿਸਕਰਿਪਸ਼ਨ) ਦਵਾਈਆਂ ਅਤੇ ਪੋਸ਼ਕ ਉਤਪਾਦ ਬੇਨਤੀ ਫਾਰਮ (PDF, 0.2 MB) ਵਰਤ ਕੇ ਵਿਸਥਾਰ ਵਿੱਚ ਮੈਡੀਕਲ ਤਰਕ ਮੁਹੱਈਆ ਕਰਦਾ ਹੈ।

ਜੇਕਰ ਤੁਹਾਡੀ ਬੇਨਤੀ ਉਨਾਂ ਆਪਟੀਕਲ ਸੇਵਾਵਾਂ ਲਈ ਹੈ, ਜੋ ਆਪਟੀਕਲ ਐਗਰੀਮੈਂਟ ਵਿੱਚ ਕਵਰ ਨਹੀਂ ਹੁੰਦੀਆਂ, ਤਾਂ ਤੁਹਾਡੇ ਆਪਟੀਕਲ ਸੇਵਾਵਾਂ ਮੁਹੱਈਆ ਕਰਨ ਵਾਲੇ(ਅੱਖਾਂ ਦੇ ਡਾਕਟਰ, ਨਜ਼ਰ ਟੈਸਟ ਕਰਨ ਵਾਲੇ, ਜਾਂ ਐਨਕਾਂ ਬਨਾਉਣ ਵਾਲੇ) ਆਪਟੀਕਲ ਸੇਵਾ ਬੇਨਤੀ ਫਾਰਮ (PDF, 0.2 MB) ਭਰ ਸਕਦੇ ਹਨ।

ਸੰਪਰਕ

ਹੋਰ ਜਾਣਕਾਰੀ ਲਈ, ਸਿਹਤ ਲਾਭ ਸੰਪਰਕ ਸੈਂਟਰ(ਹੈਲਥ ਬੈਨੀਫਿਟ ਕਾਂਟੈਕਟ ਸੈਂਟਰ) ਨਾਲ ਸੰਪਰਕ ਕਰੋ।

780‑427‑6848 (ਐਡਮਿੰਟਨ)
1‑877‑469‑5437 (ਟੋਲਫਰੀ)

ਫੈਕਸ: 780‑415‑8386 (ਐਡਮਿੰਟਨ ਏਰੀਆ)
1‑855‑415‑8386 (ਟੋਲਫਰੀ ਫੈਕਸ)

ਡਾਕ ਲ਼ਈ ਪਤਾ:

ਸਿਹਤ ਲਾਭ ਸੰਪਰਕ ਸੈਂਟਰ
PO ਬਾਕਸ 2222 ਸਟੇਸ਼ਨ ਮੇਨ
ਐਡਮਿੰਟਨ, AB T5J 5H3