ਅਲਬਰਟਾ ਵਿੱਚ ਹੈਲਥ ਕੇਅਰ ਕਵਰੇਜ ਲਈ ਅਪਲਾਈ ਕਰਨਾ

ਸਾਰੇ ਨਵੇ ਅਤੇ ਮੁੜ ਪਰਤੇ ਵਸਨੀਕਾਂ ਲਈ ਅਲਬਰਟਾ ਹੈਲਥ ਕੇਅਰ ਬੀਮਾ ਯੋਜਨਾ ਕਵਰੇਜ ਲਈ ਅਪਲਾਈ ਕਰਨਾ ਲਾਜ਼ਮੀ ਹੈ।

Services and information

ਜਾਣੋ ਕਿ ਕਦੋਂ ਤੁਹਾਨੂੰ ਅਲਬਰਟਾ ਹੈਲਥ ਕੇਅਰ ਇੰਸ਼ੋਰੈਂਸ ਪਲੈਨ(AHCIP) ਲਈ ਅਪਲਾਈ ਕਰਨਾ ਚਾਹੀਦਾ ਹੈ, ਪ੍ਰਕਿਰਿਆ(ਪ੍ਰੋਸੈਸਿੰਗ) ਸਮਾਂ ਅਤੇ ਰਿਹਾਇਸ਼ੀ(ਰੈਜ਼ੀਡੈਂਸੀ) ਜ਼ਰੂਰਤਾਂ ਬਾਰੇ ਵੀ ਜਾਣੋ।

ਕਿਰਪਾ ਕਰਕੇ ਨੋਟ ਕਰੋ:

  • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
  • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਅਲਬਰਟਾ ਵਿੱਚ ਬੀਮਾਗਤ ਸਿਹਤ ਸੇਵਾਵਾਂ ਦੀ ਕਵਰੇਜ ਲੈਣ ਲਈ ਤੁਹਾਡਾ ਅਲਬਰਟਾ ਹੈਲਥ ਕੇਅਰ ਬੀਮਾ ਯੋਜਨਾ (AHCIP) ਨਾਲ ਰਜਿਸਟਰ ਹੋਣਾ ਲਾਜ਼ਮੀ ਹੈ।

ਤੁਹਾਨੂੰ ਕਵਰੇਜ ਲਈ ਅਪਲਾਈ ਕਰਨਾ ਚਾਹੀਦਾ ਹੈ। ਜਿਵੇ ਤੁਹਾਡੀ AHCIP ਦੀ ਅਰਜੀ ਪ੍ਰਾਪਤ ਹੋ ਜਾਂਦੀ ਹੈ, ਤੁਹਾਡੀ ਯੋਗਤਾ ਨੂੰ ਜਾਨਣ ਲਈ ਇਸਦੀ ਸਮੀਖਿੱਆ ਕੀਤੀ ਜਾਂਦੀ ਹੈ।

  • ਜਿਵੇਂ ਹੀ ਤੁਹਾਡੀ ਅਰਜੀ ਪ੍ਰਵਾਨ ਹੋ ਜਾਂਦੀ ਹੈ ਅਤੇ ਤੁਸੀਂ ਰਜਿਸਟਰ ਹੋ ਜਾਂਦੇ ਹੋ, ਕਵਰੇਜ ਸ਼ੁਰੂ ਹੋ ਜਾਂਦੀ ਹੈ।
  • ਤੁਹਾਡਾ ਨਿਜੀ ਹੈਲਥ ਕੇਅਰ ਕਾਰਡ ਤੁਹਾਨੂੰ ਡਾਕ ਰਾਹੀਂ ਭੇਜ ਦਿੱਤਾ ਜਾਂਦਾ ਹੈ।

ਕਿਸੇ ਵੀ ਤਰਾਂ ਦੀਆਂ ਬੀਮਾਗਤ ਸਿਹਤ ਸੇਵਾਵਾਂ ਲਈ ਜੇ ਤੁਸੀਂ ਪਹਿਲਾਂ ਆਪਣੇ ਪਾਸੋਂ ਭੁਗਤਾਨ ਕੀਤਾ ਹੈ ਜਾਂ ਤੁਸੀਂ ਨਿਜੀ ਹੈਲਥ ਕੇਅਰ ਕਾਰਡ ਪ੍ਰਾਪਤ ਕਰਨ ਤੋਂ ਬਾਦ ਉਹ ਪੈਸੈ ਵਾਪਿਸ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਸੇਵਾਵਾਂ ਪ੍ਰਾਪਤ ਕਰਨ ਵਾਲੇ ਸਮੇ ਲਈ ਆਪਣੀ ਯੋਗਤਾ ਦਰਸਾਉਣੀ ਪਵੇਗੀ।

AHCIP ਨਾਲ ਰਜਿਸਟਰ ਹੋਣ ਲਈ ਕੋਈ ਪ੍ਰੀਮੀਅਮ ਜਾਂ ਭੁਗਤਾਨ ਨਹੀਂ ਹਨ।

AHCIP ਤੋਂ ਬਾਹਰ ਹੋਣਾ

ਜੋ ਰੈਜੀਡੈਂਟਸ AHCIP ਤਹਿਤ ਕਵਰੇਜ ਨਹੀਂ ਚਾਂਹੁਦੇ ਉਹ ਰਸਮੀ ਤੌਰ ਤੇ ਯੋਜਨਾ ਵਿੱਚੋਂ ਬਾਹਰ ਹੋ ਸਕਦੇ ਹਨ। ਬਾਹਰ ਹੋਏ ਰਿਹਾਇਸ਼ੀ ਦੇ ਸਾਰੇ ਨਿਰਭਰ ਵੀ ਬਾਹਰ ਹੋਏ ਸਮਝੇ ਜਾਣਗੇ।

ਜੇ ਤੁਸੀਂ ਬਾਹਰ ਹੁੰਦੇ ਹੋ:

  • ਤੁਸੀਂ ਜਾਂ ਤੁਹਾਡੇ ਤੋਂ ਅਗਲਾ ਬੀਮਾ ਪ੍ਰਾਪਤ ਕਰਤਾ ਜੇ ਕੋਈ ਹੈ ਤਾਂ ਉਹ ਤੁਹਾਡੇ ਜਾਂ ਤੁਹਾਡੇ ਨਿਰਭਰਾਂ ਦੁਆਰਾ ਖਰਚੇ ਸਾਰੇ ਸਿਹਤ ਅਤੇ ਹਸਪਤਾਲ ਲਾਗਤਾਂ ਦਾ ਭੁਗਤਾਨ ਕਰੇਗਾ।
  • ਤੁਸੀਂ ਸਰਕਾਰ ਦੁਆਰਾ ਦਿੱਤੇ ਗਏ ਕਿਸੇ ਵੀ ਸਹਾਇਕ ਲਾਭਾਂ ਜਿਵੇਂ ਕਿ ਅਲਬਰਟਾ ਬਲੂ ਕਰਾਸ ਨਾਨ ਗਰੁੱਪ ਕਵਰੇਜ ਆਦਿ ਦੇ ਯੋਗ ਨਹੀਂ ਹੋਵੋਗੇ।
  • ਤੁਸੀਂ ਕਿਸੇ ਵੀ ਸਮੇ AHCIP ਤਹਿਤ ਕਵਰੇਜ ਲਈ ਰਜਿਸਟਰ ਹੋਣ ਦਾ ਦੁਬਾਰਾ ਮਨ ਬਣਾ ਸਕਦੇ ਹੋ।