ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਅਲਬਰਟਾ ਦੀ ਟਿਊਸ਼ਨ ਫੀਸ ਕੈਨੇਡਾ ਵਿੱਚ ਸਭ ਤੋਂ ਵੱਧ ਸੀ, ਹੁਣ ਇਹ ਸਭ ਤੋਂ ਘੱਟ ਵਿਚੋਂ ਹੈ।

ਅਸੀਂ ਟਿਊਸ਼ਨ ਫੀਸ ਨੂੰ ਕਿਫਾਇਤੀ ਰੱਖ ਰਹੇ ਹਾਂ ਤਾਂ ਕਿ ਵਧੇਰੇ ਅਲਬਰਟਾਵਾਸੀ, ਅੱਜ ਅਤੇ ਕੱਲ੍ਹ ਦੀਆਂ ਨੌਕਰੀਆਂ ਲਈ ਇੱਸ ਤਰਾਂ ਆਪਣੇ ਆਪ ਨੂੰ ਤਿਆਰ ਕਰ ਸਕਣ:

 • 2019-20 ਦੇ ਅਕਾਦਮਿਕ ਸਾਲ ਦੇ ਅੰਤ ਤੱਕ, ਪੰਜਵੇਂ ਸਾਲ ਲਈ ਟਿਊਸ਼ਨ ਫ੍ਰੀਜ਼(ਫੀਸ ਵਾਧੇ ਨੂੰ ਰੋਕਣਾ) ਨੂੰ ਵਧਾਉਣਾ
 • ਇੱਕ ਲੰਮੀ ਮਿਆਦ ਦੀ ਟਿਊਸ਼ਨ ਅਤੇ ਫੰਡਿੰਗ ਰਣਨੀਤੀ ਤਿਆਰ ਕਰਨ ਲਈ ਕਾਨੂੰਨ ਪਾਸ ਕਰਨਾ

ਆਧੁਨਿਕ ਅਤੇ ਵਿਭਿੰਨ ਅਰਥ-ਵਿਵਸਥਾ ਵਿੱਚ ਲੋਕਾਂ ਨੂੰ ਸਫ਼ਲ ਬਣਾਉਣ ਲਈ ਅਲਬਰਟਾ ਵਿੱਚ ਵੱਧੀਆ ਕਿਸਮ ਦੀ, ਕਿਫਾਇਤੀ ਬਾਲਗ ਸਿੱਖਿਆ ਹਾਸਲ ਕਰਨ ਤੱਕ ਪਹੁੰਚ ਦੇਣੀ।

ਅੰਦਾਜ਼ਨ 260,000 ਪੂਰੇ ਅਤੇ ਪਾਰਟ ਟਾਈਮ ਵਿਦਿਆਰਥੀ ਅਤੇ ਅਪ੍ਰੈਂਟਿਸਿਸ(ਟਰੇਨੀ) ਇਸ ਸਾਲ ਕਿਫਾਇਤੀ ਟਿਊਸ਼ਨ ਤੋਂ ਲਾਭ ਪ੍ਰਾਪਤ ਕਰਨਗੇ। ਇੱਕ 4 ਸਾਲਾ ਡਿਗਰੀ ਪ੍ਰੋਗਰਾਮ ਦੇ ਦੌਰਾਨ ਔਸਤਨ ਇੱਕ ਵਿਦਿਆਰਥੀ $ 2,000 ਦੀ ਬਚਤ ਕਰੇਗਾ।

ਸਰੋਤ:

ਟਿਊਸ਼ਨ ਕਿਫਾਇਤੀ ਰੱਖਣੀ

ਬਿਲ 19: ਪੋਸਟ-ਸੈਕੰਡਰੀ ਸਿੱਖਿਆ ਦੀ ਪਹੁੰਚਯੋਗਤਾ ਅਤੇ ਕਿਫਾਇਤਤਾ ਵਿੱਚ ਸੁਧਾਰ ਲਈ ਇਕ ਕਾਨੂੰਨ ਵਿਦਿਆਰਥੀਆਂ ਲਈ ਟਿਊਸ਼ਨ ਨੂੰ ਸਸਤੇ ਬਣਾਉਣ ਅਤੇ ਯੂਨੀਵਰਸਿਟੀ, ਕਾਲਜ ਅਤੇ ਪੌਲੀਟੈਕਨਿਕ ਸੰਸਥਾਵਾਂ ਲਈ ਅਨੁਮਾਨਤ ਆਮਦਨ ਅਤੇ ਸਪਸ਼ਟ ਭੂਮਿਕਾ ਮੁਹੱਈਆ ਕਰਨ ਵਿੱਚ ਮਦਦ ਲਈ ਪਾਸ ਕੀਤਾ ਗਿਆ ਹੈ।

ਇਹ:

 • ਔਸਤ ਟਿਊਸ਼ਨ ਅਤੇ ਅਪ੍ਰੈਂਟਿਸਸ਼ਿਪ ਫੀਸ ਵਾਧੇ ਨੂੰ ਅਲਬਰਟਾ ਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਿੱਚ ਸਾਲਾਨਾ ਪ੍ਰਤੀਸ਼ਤ ਤਬਦੀਲੀ ਤੇ ਕੈਪ ਕਰਨਾ।
 • ਮੰਤਰੀ ਨੂੰ, ਲਾਜ਼ਮੀ ਗੈਰ-ਪੜ੍ਹਾਈ ਫੀਸਾਂ ਅਤੇ ਅੰਤਰਰਾਸ਼ਟਰੀ ਟਿਊਸ਼ਨ ਨੂੰ ਨਿਯੰਤ੍ਰਿਤ ਕਰਨ ਦੇ ਅਧਿਕਾਰ ਦੇਣੇ, ਅਪ੍ਰੈਂਟਿਸਸ਼ਿਪ ਫੀਸ ਸੈਟ ਕਰਨੀ ਅਤੇ ਭਵਿੱਖ ਵਿੱਚ ਟਿਊਸ਼ਨ ਫ੍ਰੀਜ਼ ਦੇ ਆਦੇਸ਼ ਦੇਣੇ।
 • ਨਿਯਮ ਬਦਲਾਅ ਦੇ ਅਨੁਸਾਰ ਟਿਊਸ਼ਨ ਢਾਂਚੇ ਵਿੱਚ ਸੋਧ ਕਰਨੀ

ਪੋਸਟ-ਸੈਕੰਡਰੀ ਪ੍ਰਣਾਲੀ ਦਾ ਆਧੁਨਿਕੀਕਰਨ ਅਤੇ ਸਿਖਿਆਰਥੀਆਂ ਲਈ ਪਹੁੰਚ ਵਧਾਉਣ ਲਈ, ਐਕਟ ਵਿੱਚ ਇਹ ਹੋਵੇਗਾ:

 • ਕਿਸੇ ਕਾਲਜ ਨੂੰ ਯੂਨੀਵਰਸਿਟੀ ਦੇ ਰੁਤਬੇ ਵਿੱਚ ਤਬਦੀਲ ਕਰਨ ਨੂੰ ਸੰਭਵ ਬਨਾਉਣਾ।
 • ਅਲਬਰਟਾ ਕਾਲਜ ਆਫ ਆਰਟ ਐਂਡ ਡਿਜ਼ਾਈਨ (ACAD) ਦੀ ਯੂਨੀਵਰਸਿਟੀ ਵਿੱਚ ਤਬਦੀਲ ਹੋਣ ਦੀ ਪੁਸ਼ਟੀ ਕਰਨੀ।
 • ਅਲਬਰਟਾ ਦੇ 26 ਪੋਸਟ-ਸੈਕੰਡਰੀ ਸੰਸਥਾਨਾਂ ਦੇ ਮੈਂਡੇਟ ਨੂੰ ਬਿਹਤਰ ਢੰਗ ਨਾਲ ਪਰਿਭਾਸ਼ਿਤ ਕਰਨ ਲਈ ਮੌਜੂਦਾ ਛੇ ਸੈਕਟਰ ਮਾਡਲ ਨੂੰ ਅਪਡੇਟ ਕਰਨਾ ਅਤੇ ਲਗਾਤਾਰ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ।

ਅਗਲੇ ਕਦਮ

ਬਿੱਲ 19, 1 ਫਰਵਰੀ, 2019 ਨੂੰ ਲਾਗੂ ਹੋਵੇਗਾ।

ਆਉਣ ਵਾਲੇ ਮਹੀਨਿਆਂ ਵਿੱਚ, ਅਸੀਂ:

 • 2019-20 ਦੇ ਅਕਾਦਮਿਕ ਸਾਲ ਦੌਰਾਨ ਟਿਊਸ਼ਨ ਫ੍ਰੀਜ਼ ਜਾਰੀ ਰੱਖਣੀ
 • ਜੇ ਬਿੱਲ ਪਾਸ ਹੰਦਾ ਹੈ ਤਾਂ ਟਿਊਸ਼ਨ ਢਾਂਚੇ ਸਮੇਤ ਨਿਯਮਾਂ ਵਿੱਚ ਬਦਲਾਅ ਲਾਗੂ ਕਰਨੇ
 • ਸੰਸਥਾਵਾਂ ਅਤੇ ਵਿਦਿਆਰਥੀ ਸਮੂਹਾਂ ਦੇ ਨਾਲ ਕੰਮ ਕਰਨਾ ਤਾਂ ਕਿ ਉਹ ਨਿਯਮ ਤਬਦੀਲੀਆਂ ਤੋਂ ਜਾਣੂ ਹੋਣ
 • ਸੰਸਥਾਵਾਂ ਦੇ ਨਾਲ ਕੰਮ ਕਰਨਾ ਤਾਂ ਜੋ ਉਹ 2020-21 ਦੇ ਨਵੇਂ ਟਿਊਸ਼ਨ ਢਾਂਚੇ ਲਈ ਤਿਆਰ ਹੋਣ ਅਤੇ ਇਸਦੀ ਪਾਲਣਾ ਕਰਨ

ਟਿਊਸ਼ਨ ਸਮੀਖਿੱਆ

ਰਿਵਾਈਜ਼ਡ ਟਿਊਸ਼ਨ ਢਾਂਚੇ ਸਮੇਤ ਪ੍ਰਸਤਾਵਿਤ ਨਿਯਮ ਬਦਲਾਅ, 3 ਸਾਲ ਵਿਦਿਆਰਥੀ, ਪਰਿਵਾਰਾਂ ਅਤੇ ਪੋਸਟ-ਸੈਕੰਡਰੀ ਸੰਸਥਾਨਾਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰਾ ਕਰਕੇ ਵਿਕਸਿਤ ਕੀਤੇ ਗਏ ਸਨ।

ਟਿਊਸ਼ਨ ਸਮੀਖਿੱਆ ਬਾਰੇ ਹੋਰ ਜਾਣੋ

ਸਾਨੂੰ ਸੰਪਰਕ ਕਰੋ

ਜੇਕਰ ਤੁਹਾਡਾ ਅਲਬਰਟਾ ਦੀ ਪੋਸਟ ਸੈਕੰਡਰੀ ਸਿੱਖਿਆ ਵਿੱਚ ਹੋਣ ਵਾਲੀਆਂ ਤਬਦੀਲੀਆਂ ਨਾਲ ਸਬੰਧਿਤ ਕੋਈ ਪ੍ਰਸ਼ਨ ਹੈ ਤਾਂ, ਕਿਰਪਾ ਕਰਕੇ AE.PublicAwareness@gov.ab.ca. ਤੇ ਈਮੇਲ ਕਰੋ।

ਨਿਊਜ਼