ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਘੱਟ ਆਮਦਨ ਵਾਲੇ ਅਲਬਰਟਾ ਵਾਸੀਆਂ ਲਈ, ਅਲਬਰਟਾ ਸਰਕਾਰ ਕਈ ਤਰਾਂ ਦੇ ਘਰ ਮੁਹੱਈਆ ਕਰਾਉਣ ਵਾਲੇ ਜਿਸ ਵਿੱਚ ਸ਼ਾਮਿਲ ਹੈ, ਮਿਊਂਸਪੈਲਿਟੀਆਂ, ਹਾਊਸਿੰਗ ਪ੍ਰਬੰਧਨ ਸੰਸਥਾਵਾਂ, ਗੈਰ-ਮੁਨਾਫ਼ਾ ਅਤੇ ਪ੍ਰਾਈਵੇਟ ਸੈਕਟਰ ਦੀਆਂ ਸੰਸਥਾਵਾਂ, ਨਾਲ ਮਿਲ ਕੇ ਨਿਰਮਾਣ ਅਤੇ ਪ੍ਰਬੰਧਨ ਲਈ ਕੰਮ ਕਰ ਰਹੀ ਹੈ।

ਅਲਬਰਟਾ ਹਾਊਸਿੰਗ ਐਕਟ ਅਤੇ ਨਿਯਮਾਂ ਅਧੀਨ ਅਤੇ ਨਾਲ ਹੀ ਆਪਰੇਟਿੰਗ ਐਗਰੀਮੈਂਟਸ ਨਾਲ, ਘਰ ਮੁਹੱਈਆ ਕਰਾਉਣ ਵਾਲੇ ਹੀ ਰਿਹਾਈਸ਼ੀ ਪ੍ਰੋਗਰਾਮਾਂ ਨੂੰ ਚਲਾਉਣ ਅਤੇ ਹਾਊਸਿੰਗ ਲਈ ਅਰਜ਼ੀਆਂ ਦੀ ਦੇਖ ਰੇਖ ਕਰਨ ਦੇ ਜ਼ਿੰਮੇਵਾਰ ਹੋਣਗੇ।

ਯੋਗਤਾ

ਕਿਫਾਇਤੀ ਹਾਊਸਿੰਗ ਪ੍ਰੋਗਰਾਮ ਲਈ ਯੋਗ ਹੋਣ ਲਈ, ਬਿਨੇਕਾਰ ਦੀ ਆਮਦਨ, ਖੇਤਰੀ ਆਮਦਨ ਹੱਦ ਤੋਂ ਘੱਟ ਹੋਣੀ ਚਾਹੀਦੀ ਹੈ, ਜਿਹੜੀ ਕਿ ਉਸ ਭਾਈਚਾਰੇ(ਕਮਿਊਨਿਟੀ) ਦੀ ਮਾਰਕੀਟ ਦੁਆਰਾ ਨਿਰਧਾਰਿਤ ਕੀਤੀ ਗਈ ਹੈ। ਆਮਦਨ ਹੱਦ ਦਸਤਾਵੇਜ਼ ਅਨੁਸਾਰ ਆਪਣੀ ਆਮਦਨ ਯੋਗਤਾ ਨਿਰਧਾਰਿਤ ਕਰੋ।

ਬਿਨੇਕਾਰ ਕਨੇਡੀਅਨ ਨਾਗਰਿਕ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਹਨ। ਘਰ ਮੁਹੱਈਆ ਕਰਾਉਣ ਵਾਲੇ ਵੱਲੋਂ ਹੋਰ ਲੁੜੀਂਦੀਆਂ ਯੋਗਤਾਵਾਂ ਲਾਗੂ ਹੋ ਸਕਦੀਆਂ ਹਨ।

ਇੱਕ ਵਾਰ ਯੋਗ ਸਮਝੇ ਗਏ ਬਿਨੇਕਾਰਾਂ ਨੂੰ ਜਰੂਰਤ ਦੇ ਅਧਾਰ ਤੇ ਪਹਿਲ ਦਿੱਤੀ ਜਾਂਦੀ ਹੈ। ਜ਼ਰੂਰਤ ਦੇ ਅਧਾਰ ਤੇ ਪਹਿਲ ਕਈ ਤੱਥਾਂ ਤੇ ਅਧਾਰਿਤ ਹੈ, ਜਿਸ ਵਿੱਚ ਸ਼ਾਮਿਲ(ਪਰੰਤੂ ਸੀਮਤ ਨਹੀਂ):

 • ਆਮਦਨ
 • ਜਾਇਦਾਦ
 • ਨਿਰਭਰ ਵਿਅਕਤੀਆਂ ਦੀ ਗਿਣਤੀ
 • ਮੌਜੂਦਾ ਘਰ ਦੀ ਹਾਲਤ

ਸਰਕਾਰ ਹਰ ਸਾਲ ਕੁਝ ਹਾਊਸਿੰਗ ਪ੍ਰੋਗਰਾਮਾਂ ਵਾਸਤੇ ਯੋਗਤਾ ਨਿਰਧਾਰਿਤ ਕਰਨ ਲਈ, ਸਲਾਨਾ ਆਮਦਨ ਸੀਮਾ ਦੀ ਹੱਦ ਬਾਰੇ ਸੂਚਿਤ ਕਰਨ ਲਈ ਪੇਂਡੂ ਖਾਲੀ ਅਪਾਰਟਮੈਂਟ ਅਤੇ ਕਿਰਾਏ ਤੇ ਲਾਗਤ ਸਰਵੇ ਕਰਦੀ ਹੈ।

ਭਾਈਚਾਰਕ ਹਾਊਸਿੰਗ

ਭਾਈਚਾਰਕ ਹਾਊਸਿੰਗ ਪ੍ਰੋਗਰਾਮ, ਘੱਟ ਆਮਦਨ ਵਾਲੇ ਪਰਿਵਾਰ, ਸੀਨੀਅਰਜ਼ ਅਤੇ ਉਹ ਵਿਅਕਤੀ ਜਿਹੜੇ ਵਿਪਰੀਤ ਹਾਲਾਤਾਂ ਕਰਕੇ ਹੋਰ ਰਿਹਾਇਸ਼ੀ ਵਿਕਲਪ ਪ੍ਰਾਪਤ ਕਰਨ ਦੇ ਅਸਮਰਥ ਹੋਣ, ਨੂੰ ਕਿਫਾਇਤੀ ਕਿਰਾਏ ਦੀ ਹਾਊਸਿੰਗ ਮੁਹੱਈਆ ਕਰਾਉਦਾ ਹੈ।

ਇੱਕ ਕਿਰਾਏਦਾਰ ਦਾ ਕਿਰਾਇਆ, ਜਿਸ ਵਿੱਚ ਹੀਟ, ਪਾਣੀ, ਅਤੇ ਸੀਵਰ ਤੇ ਖਰਚੇ ਸ਼ਾਮਿਲ ਹੁੰਦੇ ਹਨ, ਇਹ ਘਰ ਦੀ ਕੁਲ ਸਲਾਨਾ ਆਮਦਨ( ਨਾਨ ਸੀਨੀਅਰ ਘਰ) ਦੇ 30% ਤੇ ਅਧਾਰਿਤ ਹੁੰਦੇ ਹਨ। ਕਿਰਾਏ ਵਿੱਚ ਬਿਜਲੀ ਅਤੇ ਫੋਨ, ਟੀਵੀ ਅਤੇ ਹੋਰ ਵਾਧੂ ਸੇਵਾਵਾਂ ਜਿਵੇਂ ਪਾਰਕਿੰਗ ਆਦਿ ਦਾ ਖਰਚ ਸ਼ਾਮਿਲ ਨਹੀਂ ਹੁੰਦਾ।

ਸਾਂਭ ਸੰਭਾਲ ਅਤੇ ਕਿਰਾਏਦਾਰ ਦੀ ਚੋਣ ਆਦਿ ਦੀ ਜ਼ਿੰਮੇਵਾਰੀ ਖੇਤਰੀ ਰਿਹਾਇਸ਼ ਮੁਹੱਈਆ ਕਰਾਉਣ ਵਾਲਿਆਂ ਦੀ ਹੀ ਹੁੰਦੀ ਹੈ।

ਰਿਹਾਇਸ਼ ਲੱਭਣ ਲਈ, ਹੇਠਲਾ ਸੈਕਸ਼ਨ ਅਪਲਾਈ ਕਿਵੇਂ ਕਰਨਾ ਹੈ, ਦੇਖੋ।

ਸੀਨੀਅਰਜ਼(ਬਜ਼ੁਰਗਾਂ) ਲਈ ਅਪਾਰਟਮੈਂਟਸ

ਸੀਨੀਅਰ ਸੈਲਫ ਕਨਟੇਂਨਡ ਹਾਊਸਿੰਗ ਪ੍ਰੋਗਰਾਮ ਦੇ ਨਾਂ ਨਾਲ ਜਾਣਿਆ ਜਾਣ ਵਾਲਾ, ਇਹ ਪ੍ਰੋਗਰਾਮ, ਉਨਾਂ ਬਜ਼ੁਰਗਾਂ ਲਈ ਹੈ, ਜਿਹੜੇ ਭਾਈਚਾਰਕ ਸੇਵਾਵਾਂ ਦੀ ਸਹਾਇਤਾ ਨਾਲ ਜਾਂ ਉਸਤੋਂ ਬਿਨਾਂ ਸੁਤੰਤਰ ਰੂਪ ਵਿੱਚ ਰਹਿਣ ਦੇ ਸਮਰੱਥ ਹਨ।

ਬਿਨੇਕਾਰਾਂ ਦਾ 65 ਸਾਲ ਦੀ ਉਮਰ ਤੋਂ ਉੱਪਰ ਹੋਣਾ ਲਾਜ਼ਮੀ ਹੈ। ਖਾਸ ਹਲਾਤਾਂ ਵਾਲੇ ਬਿਨੇਕਾਰਾਂ ਲਈ ਛੋਟਾਂ ਦਿੱਤੀਆਂ ਜਾ ਸਕਦੀਆਂ ਹਨ। ਨਾਲ ਹੀ, ਬਿਨੇਕਾਰ ਭਾਈਚਾਰਕ ਸੇਵਾਵਾਂ ਲਏ ਬਿਨਾਂ ਸਰੀਰਕ ਤੌਰ ਤੇ ਸਮਰੱਥ ਹੋਣੇ ਚਾਹੀਦੇ ਹਨ।

ਕਿਰਾਏਦਾਰ ਦਾ ਕਿਰਾਇਆ, ਜਿਸ ਵਿੱਚ ਹੀਟ, ਪਾਣੀ ਅਤੇ ਸੀਵਰੇਜ ਸ਼ਾਮਿਲ ਹਨ, ਘਰ ਦੀ 30% ਆਂਕੀ ਗਈ ਆਮਦਨ ਤੇ ਅਧਾਰਿਤ ਹੈ। ਕਿਰਾਏ ਵਿੱਚ ਬਿਜਲੀ, ਫੋਨ, ਟੀਵੀ ਅਤੇ ਹੋਰ ਵਾਧੂ ਸੇਵਾਵਾਂ ਪਾਰਕਿੰਗ ਆਦਿ ਸ਼ਾਮਿਲ ਨਹੀਂ ਹਨ।

ਮੈਨੇਜਮੈਂਟ ਅਤੇ ਕਿਰਾਏਦਾਰ ਨੂੰ ਚੁਨਣ ਦੀਆਂ ਜ਼ਿੰਮੇਵਾਰੀਆਂ, ਖੇਤਰੀ ਹਾਊਸਿੰਗ ਮੁਹੱਈਆ ਕਰਾਉਣ ਵਾਲਿਆਂ ਦੀਆਂ ਹਨ।

ਰਿਹਾਇਸ਼ਾਂ ਲੱਭਣ ਲਈ, ਹੇਠਲੇ ਭਾਗ ਵਿੱਚ ਅਪਲਾਈ ਕਿਵੇਂ ਕਰਨਾ ਹੈ ਦੇਖੋ

ਸੀਨੀਅਰ ਲਾਜ

ਸੀਨੀਅਰ ਲਾਜ ਪ੍ਰੋਗਰਾਮ, ਸੁਤੰਤਰ ਬਜੁਰਗਾਂ ਨੂੰ, ਕਮਰੇ, ਖਾਣਾ, ਸੇਵਾਵਾਂ ਅਤੇ ਮਨ ਪ੍ਰਚਾਵੇ ਦੇ ਮੌਕੇ ਪ੍ਰਦਾਨ ਕਰਦਾ ਹੈ। ਭਾਈਚਾਰਕ ਅਧਾਰਿਤ ਸੇਵਾਵਾਂ ਵੀ ਇਹ ਸੇਵਾਵਾਂ ਅਤੇ ਮੌਕੇ ਪ੍ਰਦਾਨ ਕਰਾਉਣ ਵਿੱਚ ਸਹਾਇਕ ਹੋ ਸਕਦੀਆਂ ਹਨ।

ਸੀਨੀਅਰ ਲਾਜ ਉੱਨਾਂ ਲਈ ਵੀ ਵੱਧੀਆ ਹੋ ਸਕਦੀ ਹੈ, ਜਿੰਨਾਂ ਦੀਆਂ ਸੰਭਾਲ ਦੀਆਂ ਜਰੂਰਤਾਂ, ਹੈਲਥ ਕੇਅਰ ਵਿੱਚ ਵੱਧੀਆ ਤਰੀਕੇ ਨਾਲ ਪੂਰੀਆਂ ਨਹੀਂ ਹੋ ਸਕਦੀਆਂ।

ਬਿਨੇਕਾਰਾਂ ਦਾ 65 ਸਾਲ ਦੀ ਉਮਰ ਤੋਂ ਉੱਪਰ ਹੋਣਾ ਲਾਜ਼ਮੀ ਹੈ। ਖਾਸ ਹਲਾਤਾਂ ਵਾਲੇ ਬਿਨੇਕਾਰਾਂ ਲਈ ਛੋਟਾਂ ਦਿੱਤੀਆਂ ਜਾ ਸਕਦੀਆਂ ਹਨ। ਨਾਲ ਹੀ, ਬਿਨੇਕਾਰ, ਭਾਈਚਾਰਕ ਸੇਵਾਵਾਂ ਦਾ ਸਹਿਯੋਗ ਲਏ ਜਾਂ ਨਾਂ ਲਏ ਬਿਨਾਂ ਸਰੀਰਕ ਤੌਰ ਤੇ ਸਮਰੱਥ ਹੋਣੇ ਚਾਹੀਦੇ ਹਨ।

ਹਰ ਖੇਤਰੀ ਹਾਊਸਿੰਗ ਪ੍ਰਦਾਨ ਕਰਾਉਣ ਵਾਲਾ ਆਪਣਾ ਲਾਜ ਰੇਟ ਨਿਰਧਾਰਿਤ ਕਰਦਾ ਹੈ, ਅਤੇ ਰੇਟ ਹਰ ਖੇਤਰ ਵਿੱਚ ਬਦਲਦੇ ਰਹਿੰਦੇ ਹਨ। ਮਾਸਿਕ ਲਾਜ ਰੇਟ ਦੇ ਬਾਵਜੂਦ, ਹਰ ਵਸਨੀਕ ਕੋਲ ਘੱਟੋ ਘੱਟ $322, ਮਾਸਿਕ ਡਿਸਪੋਜੇਬਲ ਆਮਦਨ ਛੱਡੀ ਜਾਣੀ ਚਾਹੀਦੀ ਹੈ।

ਖਾਸ ਜ਼ਰੂਰਤ(ਸਪੈਸ਼ਲ ਨੀਡਜ਼) ਰਿਹਾਇਸ਼ਾਂ

ਖਾਸ ਜਰੂਰਤ(ਸਪੈਸ਼ਲ ਨੀਡਜ਼) ਰਿਹਾਇਸ਼ਾਂ, ਉੱਨਾਂ ਲੋਕਾਂ ਲਈ ਮੌਜੂਦ ਹਨ, ਜਿੰਨਾਂ ਦੀਆਂ ਹੇਠ ਲਿੱਖੀਆਂ ਖਾਸ(ਸਪੈਸ਼ਲ) ਰਿਹਾਇਸ਼ੀ ਜਰੂਰਤਾਂ ਹਨ:

 • ਵਿਕਾਸ ਨਾਲ ਸਬੰਧਿਤ ਅਪਾਹਜਤਾ(ਡਿਸਐਬਿਲਿਟੀ) ਵਾਲੇ ਵਿਅਕਤੀ
 • ਸਰੀਰਕ ਚੁਣੌਤੀਆਂ ਵਾਲੇ ਵਿਅਕਤੀ
 • ਪਰਿਵਾਰਿਕ ਹਿੰਸਾ ਪੀੜਿਤ
 • ਸੂਬਾਈ ਸਰਕਾਰ ਤੇ ਨਿਰਭਰ(ਵਾਰਡਜ਼)
 • ਘਰ ਲੈਣ ਵਿੱਚ ਅਸਮੱਰਥ ਵਿਅਕਤੀ( ਹਾਰਡ ਟੂ ਹਾਊਸ)
 • ਖਾਸ ਰਿਹਾਇਸ਼ ਦੀ ਜ਼ਰੂਰਤ ਵਾਲਾ ਹੋਰ ਕੋਈ ਗਰੁੱਪ

ਖਾਸ ਜ਼ਰੂਰਤ ਰਿਹਾਇਸ਼ੀ ਵਿਕਲਪਾਂ ਵਿੱਚ ਵਸਨੀਕਾਂ ਲਈ ਸਹਿਯੋਗੀ ਸੇਵਾਵਾਂ ਵੀ ਸ਼ਾਮਿਲ ਹੋ ਸਕਦੀਆਂ ਹਨ।

ਮੈਨੇਜਮੈਂਟ ਅਤੇ ਕਿਰਾਏਦਾਰ ਨੂੰ ਚੁਨਣ ਦੀਆਂ ਜਿੰਮੇਵਾਰੀਆਂ, ਖੇਤਰੀ ਹਾਊਸਿੰਗ ਮੁਹੱਈਆ ਕਰਾਉਣ ਵਾਲਿਆਂ ਦੀਆਂ ਹਨ।

ਰਿਹਾਇਸ਼ਾਂ ਲੱਭਣ ਲਈ, ਹੇਠਲੇ ਭਾਗ ਵਿੱਚ ਅਪਲਾਈ ਕਿਵੇਂ ਕਰਨਾ ਹੈ ਦੇਖੋ

ਕਿਰਾਇਆ ਸਪਲੀਮੈਂਟ ਪ੍ਰੋਗਰਾਮ

ਮੌਜੂਦਾ ਕਿਰਾਇਆ ਸਹਾਇਤਾ(ਰੈਂਟ ਸਪਲੀਮੈਂਟ) ਪ੍ਰੋਗਰਾਮ ਇਸ ਸਮੇ ਸਮੀਖਿੱਆ ਅਧੀਨ ਹਨ। ਅਸੀਂ ਅਜੇ ਨਵੀਆਂ ਅਰਜੀਆਂ ਸਵੀਕਾਰ ਨਹੀਂ ਕਰ ਰਹੇ ਹਾਂ।

ਕਿਰਾਇਆ ਸਪਲੀਮੈਂਟ ਪ੍ਰੋਗਰਾਮ, ਯੋਗ ਕਿਰਾਇਆ ਪ੍ਰੋਜੈਕਟਾਂ ਵਿੱਚ ਰੈਂਟ ਸਬਸਿਡੀ ਮੁਹੱਈਆ ਕਰਾ ਕੇ ਪਰਿਵਾਰਾਂ ਨੂੰ ਕਿਰਾਏ ਦੀਆਂ ਰਿਹਾਇਸ਼ਾਂ ਲੱਭਣ ਵਿੱਚ ਸਹਾਇਤਾ ਕਰਦਾ ਹੈ।

ਮੈਨੇਜਮੈਂਟ ਅਤੇ ਕਿਰਾਏਦਾਰ ਨੂੰ ਚੁਨਣ ਦੀਆਂ ਜਿੰਮੇਵਾਰੀਆਂ, ਖੇਤਰੀ ਹਾਊਸਿੰਗ ਮੁਹੱਈਆ ਕਰਾਉਣ ਵਾਲਿਆਂ ਦੀਆਂ ਹਨ।

ਕਿਰਾਇਆ ਸਪਲੀਮੈਂਟ ਪ੍ਰੋਗਰਾਮ ਦੀਆਂ ਕਿਸਮਾਂ

ਨਿਜੀ ਮਕਾਨ ਮਾਲਿਕ ਰੈਂਟ(ਕਿਰਾਇਆ) ਸਪਲੀਮੈਂਟ

ਖੇਤਰੀ ਰਿਹਾਇਸ਼ਾਂ ਮੁਹੱਈਆ ਕਰਾਓਣ ਵਾਲੇ, ਨਿਜੀ ਮਕਾਨ ਮਾਲਕਾਂ ਨੂੰ ਵਾਜਬ ਮਾਰਕੀਟ ਰੈਂਟ ਅਤੇ ਪਰਿਵਾਰ ਦੀ ਮਿੱਥੀ ਆਮਦਨ ਦੇ 30% ਦੇ ਅੰਤਰ ਨੂੰ ਸਬਸੀਡਾਈਜ਼ ਕਰਨ ਲਈ ਰੈਂਟ ਸਪਲੀਮੈਂਟ ਦਾ ਭੁਗਤਾਨ ਕੀਤਾ ਜਾਂਦਾ ਹੈ।

ਸਿੱਧਾ ਕਿਰਾਏਦਾਰ ਨੂੰ ਰੈਂਟ ਸਪਲੀਮੈਂਟ

ਯੋਗ ਕਿਰਾਏਦਾਰ ਨੂੰ ਕਿਰਾਇਆ ਲਾਗਤਾਂ ਵਿੱਚ ਮੱਦਦ ਕਰਨ ਲਈ ਸਿੱਧੀ ਸਬਸਿਡੀ ਦਾ ਭੁਗਤਾਨ ਵੀ ਕੀਤਾ ਜਾ ਸਕਦਾ ਹੈ। ਇਹ ਲੋਕਲ ਹਾਊਸਿੰਗ ਮੈਨੇਜਮੈਂਟ ਇਕਾਈ ਵੱਲੋਂ ਯੋਗ ਕਿਰਾਏਦਾਰ ਨੂੰ ਦਿੱਤਾ ਜਾਂਦਾ ਹੈ। ਸਬਸਿਡੀ, ਵਾਜਬ ਮਾਰਕੀਟ ਰੈਂਟ ਅਤੇ ਪਰਿਵਾਰ ਦੀ ਮਿੱਥੀ ਆਮਦਨ ਦਾ 30% ਦੇ ਅੰਤਰ ਤੇ ਅਧਾਰਿਤ ਹੁੰਦੀ ਹੈ, ਅਤੇ ਵੱਧ ਤੋਂ ਵੱਧ ਕਟੌਤੀ, ਹਾਊਸਿੰਗ ਮੈਨੇਜਮੈਂਟ ਇਕਾਈ ਵੱਲੋਂ ਨਿਰਧਾਰਿਤ ਕੀਤੀ ਜਾਂਦੀ ਹੈ।

ਅਪਲਾਈ ਕਿਵੇ ਕਰਨਾ ਹੈ, ਬਾਰੇ ਜਾਣਕਾਰੀ ਲੈਣ ਲਈ 780-422-0122 ਤੇ ਕਾਲ ਕਰੋ।

ਅਪਲਾਈ ਕਿਵੇਂ ਕਰਨਾ ਹੈ

ਸਟੈਪ 1. ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਪ੍ਰੋਗਰਾਮ ਨੂੰ ਚੁਣੋ

ਹਰ ਕਿਫਾਇਤੀ ਹਾਊਸਿੰਗ ਪ੍ਰੋਗਰਾਮ ਦੀਆਂ ਪ੍ਰੋਗਰਾਮ ਅਨੁਸਾਰ ਲੁੜੀਂਦੀਆਂ ਯੋਗਤਾਵਾਂ ਹਨ। ਜਾਣੋ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਲਈ ਵੱਧੀਆ ਹੈ।

ਸਟੈਪ 2. ਲੋਕਲ ਰਿਹਾਇਸ਼ ਮੁਹੱਈਆ ਕਰਾਉਣ ਵਾਲੇ ਦਾ ਪਤਾ ਕਰੋ।

ਜਿਵੇਂ ਹੀ ਤੁਹਾਨੂੰ ਤੁਹਾਡੀਆਂ ਲੋੜਾਂ ਪੂਰਾ ਕਰਨ ਵਾਲੇ ਪ੍ਰੋਗਰਾਮ ਦਾ ਪਤਾ ਲੱਗੇ, ਤਾਂ ਨੀਚੇ ਦਿੱਤੇ ਹਾਊਸਿੰਗ ਲੱਭੋ ਬਟਨ ਨੂੰ ਕਲਿਕ ਕਰਕੇ, ਤੁਹਾਡੇ ਏਰੀਏ ਵਿੱਚ ਕਿਫਾਇਤੀ ਹਾਊਸਿੰਗ ਪ੍ਰਦਾਨ ਕਰਾਉਣ ਲਈ ਜ਼ਿੰਮੇਵਾਰ ਲੋਕਲ ਹਾਊਸਿੰਗ ਪ੍ਰੋਵਾਈਡਰ ਨੂੰ ਲੱਭੋ।

ਹਾਊਸਿੰਗ ਲੱਭੋ

ਸਟੈਪ 3. ਲੋਕਲ ਹਾਊਸਿੰਗ ਮੁਹੱਈਆ ਕਰਾਉਣ ਵਾਲੇ ਨੂੰ ਅਰਜ਼ੀ ਦੇਣ ਲਈ ਸੰਪਰਕ ਕਰੋ

ਲੁੜੀਂਦੀ ਸਹੂਲਤ ਅਤੇ ਕਿਵੇ ਅਪਲਾਈ ਕਰਨਾ ਹੈ, ਬਾਰੇ ਪਤਾ ਕਰਨ ਲਈ ਲੋਕਲ ਹਾਊਸਿੰਗ ਮੁਹੱਈਆ ਕਰਵਾਉਣ ਵਾਲੇ ਨੂੰ ਸੰਪਰਕ ਕਰੋ।

ਸਾਧਨ

ਸਪੋਰਟਿਵ ਲਿਵਿੰਗ ਅਕਾਮੋਡੇਸ਼ਨ ਲਾਇਸੈਂਸਿੰਗ ਐਕਟ

ਅਲਬਰਟਾ ਹਾਊਸਿੰਗ ਐਕਟ ਅਤੇ ਨਿਯਮ

ਸੀਨੀਅਰ ਲਾਜ ਪ੍ਰੋਗਰਾਮ ਐਡਵਾਈਜ਼ਰੀ ਕਮੇਟੀ ਰਿਪੋਰਟ