ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਅਲਬਰਟਾ ਦੀ ਬਾਲਗ ਸਿੱਖਿਆ ਪ੍ਰਣਾਲੀ ਦਾ ਉਦੇਸ਼ ਹੈ ਕਿ ਹਰ ਅਲਬਰਟਾਵਾਸੀ ਕੋਲ ਆਪਣੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਅਤੇ ਕਿਸੇ ਵੀ ਵਿੱਤੀ ਹਾਲਾਤ ਦੇ ਬਾਵਜੂਦ ਉੱਚ-ਗੁਣਵੱਤਾ ਵਾਲੀ ਪੋਸਟ-ਸੈਕੰਡਰੀ ਸਿੱਖਿਆ ਲੈ ਕੇ ਆਪਣੇ ਭਾਈਚਾਰੇ ਵਿੱਚ ਯੋਗਦਾਨ ਪਾਉਣ ਦਾ ਸਮਾਨ ਮੌਕਾ ਹੈ।

ਇਹ ਸੋਚ ਇਹ ਯਕੀਨੀ ਬਣਾਉਣ ਤੇ ਕੇਂਦਰਿਤ ਹੈ ਕਿ ਹਰੇਕ ਅਲਬਰਟਾਵਾਸੀ ਕੋਲ ਇੱਕ ਬਦਲਵੀਂ ਅਰਥ-ਵਿਵਸਥਾ ਵਿੱਚ ਸਫਲ ਹੋਣ ਲਈ ਲੋੜੀਂਦੇ ਹੁਨਰ(ਸਕਿੱਲ)ਹਨ - ਅਤੇ ਇਹ 5 ਸਿਧਾਂਤਾਂ ਤੇ ਨਿਰਭਰ ਹਨ:

 1. ਪਹੁੰਚਯੋਗਤਾ
 2. ਕਿਫਾਇੱਤਤਾ
 3. ਗੁਣਵੱਤਾ(ਕਵਾਲਿਟੀ
 4. ਜਵਾਬਦੇਹੀ
 5. ਤਾਲਮੇਲ

ਪਹੁੰਚਯੋਗਤਾ

ਹਰ ਅਲਬਰਟਾਵਾਸੀ ਕੋਲ ਪੋਸਟ ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਦਾ ਸਮਾਨ ਮੌਕਾ ਹੋਣਾ ਚਾਹੀਦਾ ਹੈ।

ਇਸਦਾ ਮਤਲਬ:

 • ਸਾਰੇ ਅਲਬਰਟਾਵਾਸੀਆਂ ਨੂੰ ਸਿਖਲਾਈ ਦੇ ਮੌਕੇ ਮੁਹੱਈਆ ਕਰਵਾਏ ਗਏ ਹਨ ਅਤੇ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਲਈ ਸਹਾਇਤਾ ਤਿਆਰ ਕੀਤੀ ਗਈ ਹੈ
 • ਮੂਲਨਿਵਾਸੀ ਵਿਦਿਆਰਥੀਆਂ ਨੂੰ ਸਹਿਯੋਗ ਤੇ ਸਹਾਇਤਾ ਮੁਹੱਈਆ ਕੀਤੀ ਗਈ ਹੈ ਜੋ ਉਨਾਂ ਨੂੰ ਸਫਲ ਹੋਣ ਲਈ ਲੁੜੀਂਦੀ ਹੈ
 • ਵਿਦਿਆਰਥੀ ਅਤੇ ਮਾਪੇ ਸਾਫ ਤੌਰ ਤੇ ਭਵਿੱਖ ਦਾ ਰਾਹ ਚੁੱਣ ਸਕਦੇ ਹਨ। ਇਸਦਾ ਅਰਥ ਹੈ ਪੋਸਟ ਸੈਕੰਡਰੀ ਸਿੱਖਿਆ ਦੀ ਯੋਜਨਾ ਬਨਾਉਣ ਲਈ ਜਰੂਰੀ ਸੂਚਨਾ ਪ੍ਰਤੀ ਸੌਖੀ ਅਤੇ ਸਾਫ ਪਹੁੰਚ।
 • ਭਾਈਚਾਰੇ ਵਿੱਚ ਹੀ ਮੁਹੱਈਆ ਕੀਤੇ ਜਾਂਦੇ ਸਿੱਖਿਆ ਦੇ ਮੌਕੇ ਭਾਈਚਾਰੇ ਦੀ ਲੋੜ ਦਾ ਸਮੱਰਥਨ ਕਰਦੇ ਹਨ।

ਕਿਫਾਇੱਤਤਾ

ਹਰ ਅਲਬਰਟਾਵਾਸੀ ਕੋਲ ਕਿਸੇ ਵੀ ਵਿੱਤੀ ਹਾਲਾਤ ਦੇ ਬਾਵਜੂਦ ਉੱਚ-ਗੁਣਵੱਤਾ ਵਾਲੀ ਪੋਸਟ-ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਦਾ ਸਮਾਨ ਮੌਕਾ ਹੋਣਾ ਚਾਹੀਦਾ ਹੈ।

ਇਸ ਦਾ ਅਰਥ:

 • ਭਾਵੇਂ ਤੁਸੀਂ ਨਵੇਂ ਹਾਈ ਸਕੂਲ ਗ੍ਰੈਜੂਏਟ ਹੋ, ਜਾਂ ਕੋਈ ਵਿਅਕਤੀ ਆਪਣੇ ਹੁਨਰ ਨੂੰ ਵਧਾਉਣ ਜਾਂ ਕਿੱਤਾ(ਕਰੀਅਰ) ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਾਰੇ ਅਲਬਰਟਾਵਾਸੀਆਂ ਨੂੰ ਬਾਲਗ ਸਿੱਖਲਾਈ ਦੇ ਮੌਕਿਆਂ ਲਈ ਬਰਾਬਰ ਪਹੁੰਚ ਪ੍ਰਾਪਤ ਹੋਣੀ ਚਾਹੀਦੀ ਹੈ
 • ਪਰਿਵਾਰ ਜਾਂ ਨਿੱਜੀ ਵਿੱਤੀ ਹਾਲਾਤ ਦਾ, ਸਿੱਖਣ ਦੇ ਮੌਕਿਆਂ ਲਈ ਵਿਦਿਆਰਥੀ ਦੀ ਪਹੁੰਚ ਤੇ ਅਸਰ ਨਹੀਂ ਪੈਣਾ ਚਾਹੀਦਾ

ਗੁਣਵੱਤਾ(ਕੁਆਲਿਟੀ)

ਅਲਬਰਟਾਵਾਸੀਆਂ ਨੂੰ ਆਪਣੇ ਸੂਬੇ ਵਿੱਚ ਸਭ ਤੋਂ ਵਧੀਆ ਸਿੱਖਿਆ ਪ੍ਰਾਪਤ ਹੋਣੀ ਚਾਹੀਦੀ ਹੈ।

ਇਸ ਦਾ ਅਰਥ:

 • ਵਿਦਿਆਰਥੀ ਜਾਣਦੇ ਹਨ ਕਿ ਪ੍ਰਾਪਤ ਕੀਤੀ ਸਿੱਖਿਆ ਉਨ੍ਹਾਂ ਨੂੰ ਹੋਰ ਸਿੱਖਣ ਜਾਂ ਉਨ੍ਹਾਂ ਦੇ ਪਸੰਦ ਦੇ ਕਰੀਅਰ ਚੋਣ ਲਈ ਸਹੀ ਢੰਗ ਨਾਲ ਤਿਆਰੀ ਕਰਾ ਰਹੀ ਹੈ
 • ਅਲਬਰਟਾ ਦੇ ਗ੍ਰੈਜੂਏਟਾਂ ਦਾ ਲਗਾਤਾਰ ਅਲਬਰਟਾ ਦੀ ਅਰਥ-ਵਿਵਸਥਾ, ਸਮਾਜ, ਸੱਭਿਆਚਾਰ ਅਤੇ ਵਾਤਾਵਰਣ ਵਿੱਚ ਅਹਿਮ ਯੋਗਦਾਨ ਪਾਉਣਾ ਜਾਰੀ ਹੈ
 • ਉੱਚ ਗੁਣਵੱਤਾ ਪ੍ਰੋਗਰਾਮ, ਅਲਬਰਟਾ ਦੀ ਸਿੱਖਿਆ ਅਤੇ ਉੱਤਮ ਖੋਜ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਮਾਨਤਾ ਦਿਵਾਉਣ ਦੀ ਅਗਵਾਈ ਕਰਦੇ ਹਨ
 • ਅਲਬਰਟਾ ਦੇ ਪੋਸਟ-ਸਕੈਂਡਰੀ ਸੰਸਥਾਵਾਂ ਦੇ ਖੋਜਕਰਤਾਵਾਂ ਨੇ ਅਧਿਐਨ ਦੇ ਆਪਣੇ ਖੇਤਰ ਵਿੱਚ ਅਹਿਮ ਯੋਗਦਾਨ ਬਣਾਇਆ
 • ਕਾਲਜ, ਯੂਨੀਵਰਸਿਟੀਆਂ ਅਤੇ ਪੌਲੀਟੈਕਨਿਕ, ਖੋਜਾਂ ਲਈ ਜਰੂਰੀ ਹਨ ਅਤੇ ਵਧੇਰੇ ਵਿੱਭਿੰਨ ਅਤੇ ਮਜ਼ਬੂਤ ਆਰਥਿਕਤਾ ਵਿਕਸਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ
 • ਸੂਬੇ ਭਰ ਦੇ ਵਿਦਿਆਰਥੀਆਂ ਕੋਲ ਹਾਈ ਸਕੂਲ ਤੋਂ ਪੋਸਟ-ਸੈਕੰਡਰੀ ਤੱਕ ਜਾਣ ਲਈ ਲੋੜੀਂਦੀ ਸਹਾਇਤਾ ਅਤੇ ਮੌਕੇ ਹਨ

ਜਵਾਬਦੇਹੀ

ਪੋਸਟ-ਸੈਕੰਡਰੀ ਸਿਖਿਆ ਪ੍ਰਦਾਤਾਵਾਂ ਨੂੰ ਵਿਦਿਆਰਥੀਆਂ, ਸਰਕਾਰ ਅਤੇ ਅਲਬਰਟਾਵਾਸੀਆਂ  ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ।

ਇਸ ਦਾ ਅਰਥ:

 • ਵਿਦਿਆਰਥੀ, ਮਾਪਿਆਂ ਅਤੇ ਸਾਰੇ ਅਲਬਰਟਾਵਾਸੀਆਂ ਨੂੰ ਸਮੇਂ ਸਿਰ ਸੂਬੇ ਦੇ ਪੋਸਟ-ਸੈਕੰਡਰੀ ਸੰਸਥਾਨਾਂ ਨਾਲ ਸਬੰਧਤ ਸਪੱਸ਼ਟ ਜਾਣਕਾਰੀ ਤੱਕ ਪਹੁੰਚ ਹੈ
 • ਪੋਸਟ-ਸੈਕੰਡਰੀ ਸਿਸਟਮ ​​ਵਿਦਿਆਰਥੀਆਂ, ਸਿੱਖਿਆ ਪ੍ਰਦਾਤਾਵਾਂ, ਭਾਈਚਾਰਿਆਂ ਅਤੇ ਸਰਕਾਰਾਂ ਵਿੱਚ ਮਜ਼ਬੂਤ ​​ਹਿੱਸੇਦਾਰੀ ਅਤੇ ਸਹਿਯੋਗ ਨਾਲ ਬਣਾਇਆ ਗਿਆ ਹੈ
 • ਪੋਸਟ-ਸੈਕੰਡਰੀ ਸੰਸਥਾਵਾਂ ਕੋਲ ਮਜ਼ਬੂਤ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਨੀਤੀਆਂ ਅਤੇ ਪ੍ਰਕਿਰਿਆਵਾਂ ਹੁੰਦੀਆਂ ਹਨ ਤਾਂ ਜੋ ਪ੍ਰਭਾਵਸ਼ਾਲੀ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇ
 • ਕਾਲਜਾਂ, ਯੂਨੀਵਰਸਿਟੀਆਂ ਅਤੇ ਬਹੁਤਕਨੀਕੀ ਸੰਸਥਾਵਾਂ(ਪੌਲੀਟੈਕਨਿਕਾਂ) ਤੇ ਅਸਰਦਾਰ ਅਤੇ ਤਿੱਖੀ ਨਿਗਾਹ ਰੱਖੀ ਗਈ ਹੈ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਸਮੱਸਿਆਵਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਸੰਸਥਾਵਾਂ ਵਿਦਿਆਰਥੀਆਂ ਦੇ ਭਲੇ, ਉਨ੍ਹਾਂ ਦੀ ਸਿੱਖਿਆ ਅਤੇ ਸਿਖਲਾਈ ਲ਼ਈ ਕੰਮ ਕਰ ਰਹੀਆਂ ਹਨ
 • ਪੋਸਟ-ਸੈਕੰਡਰੀ ਸੰਸਥਾਵਾਂ ਵਿੱਤੀ ਤੌਰ ਤੇ ਜ਼ਿੰਮੇਵਾਰ ਤਰੀਕੇ ਨਾਲ ਕੰਮ ਕਰਦੀਆਂ ਹਨ ਜੋ ਜਨਤਕ ਫੰਡਿੰਗ ਅਤੇ ਵਿਸ਼ੇਸ਼ ਲੋੜਾਂ ਵਿਚਕਾਰ ਦੱਸੇ ਸਬੰਧਾਂ ਨੂੰ ਮੰਨਦੇ ਹਨ, ਇਹ ਯਕੀਨੀ ਬਣਾਉਦੇ ਹੋਏ ਕਿ ਵਿਦਿਆਰਥੀ ਸਿੱਖਿਆ ਦੇ ਮੌਕਿਆਂ ਤੱਕ ਪਹੁੰਚ ਕਰ ਸਕਦੇ ਹਨ

ਤਾਲਮੇਲ

ਅਲਬਰਟਾਵਾਸੀਆਂ ਨੂੰ ਇੱਕ ਵਿੱਭਿੰਨ ਪੋਸਟ-ਸੈਕੰਡਰੀ ਢਾਂਚੇ ਤੋਂ ਪੂਰਾ ਫਾਇਦਾ ਲੈਣਾ ਚਾਹੀਦਾ ਹੈ।

ਇਸ ਦਾ ਅਰਥ:

 • ਸਾਰੀ ਉਪਲੱਬਧ ਸਿਖਲਾਈ ਪ੍ਰਕਿੱਰਿਆ ਪਰੋਗਰਾਮਿੰਗ ਵਿੱਚ ਇੱਕ ਵਿੱਭਿੰਨਤਾ ਹੈ
 • ਮੌਜੂਦਾ ਸਾਧਨਾਂ ਦੀ ਵੱਧੀਆ ਵਰਤੋਂ ਲਈ, ਬਨਾਉਟੀਪਣ ਘੱਟ ਕਰਨ ਲਈ ਪੂਰੇ ਸਿਸਟਮ ਵਿੱਚ ਤਾਲਮੇਲ ਹੈ
 • ਸਰੋਤ ਅਲਾਟਮੈਂਟ ਹਰੇਕ ਸੈਕਟਰ ਦੇ ਹੁਕਮਾਂ ਅਤੇ ਕੰਮਾਂ ਨੂੰ ਧਿਆਨ ਵਿਚ ਰੱਖਦੇ ਹਨ
 • ਹਰੇਕ ਵਿੱਦਿਅਕ ਪ੍ਰਦਾਤਾਵਾਂ ਦੇ ਸਮੂਹ ਲਈ ਵੱਖਰੀਆਂ ਭੂਮਿਕਾਵਾਂ ਹੁੰਦੀਆਂ ਹਨ, ਇਹ ਯਕੀਨੀ ਬਨਾਉਣ ਲਈ ਕਿ ਸਿਸਟਮ ਆਪਣੇ ਉਦੇਸ਼ਾਂ ਦੀ ਪਰਵਾਹ ਕੀਤੇ ਬਿਨਾਂ ਸਾਰੇ ਵਿਦਿਆਰਥੀ ਦੀਆਂ ਲੋੜਾਂ ਪ੍ਰਤੀ ਜਵਾਬਦੇਹ ਹੈ

ਸੰਪਰਕ

ਜਨਤਕ ਜਾਗਰੂਕਤਾ ਸ਼ਾਖਾ ਨਾਲ ਜੁੜਨ ਲਈ:

ਸਮਾਂ: ਸਵੇਰੇ 8:15 ਤੋਂ ਸ਼ਾਮ 4:30 ਵਜੇ (ਸੋਮਵਾਰ ਤੋਂ ਸ਼ੁੱਕਰਵਾਰ ਨੂੰ ਖੁੱਲ੍ਹਾ, ਸਰਕਾਰੀ ਛੁੱਟੀਆਂ ਤੇ ਬੰਦ)
ਫੋਨ: 780-643-6393
ਟੌਲ ਫ਼੍ਰੀ: 310-0000 ਫ਼ੋਨ ਨੰਬਰ ਤੋਂ ਪਹਿਲਾਂ (ਅਲਬਰਟਾ ਵਿੱਚ)
ਈਮੇਲ: ae.publicawareness@gov.ab.ca