ਕਿਰਪਾ ਕਰਕੇ ਨੋਟ ਕਰੋ:

 • ਕੁਝ ਲਿੰਕ ਤੁਹਾਨੂੰ ਵਿਸਥਾਰ ਲਈ ਅੰਗਰੇਜ਼ੀ ਵਿੱਚ ਮਿਲ ਸਕਦੇ ਹਨ।
 • ਅੰਗਰੇਜ਼ੀ ਅਤੇ ਦੂਜੀ ਭਾਸ਼ਾਵਾਂ ਵਿਚ ਸਮਗਰੀ ਵਿੱਚ ਅੰਤਰ ਹੋਣ ਦੀ ਸਥਿਤੀ ਵਿਚ, ਅੰਗਰੇਜ਼ੀ ਵਿੱਚ ਸਮੱਗਰੀ ਨਾਲ ਮੌਜੂਦ ਹੋਵੇਗੀ।

ਸੰਖੇਪ ਜਾਣਕਾਰੀ

ਆਪਣੇ ਹਾਈ ਸਕੂਲ ਡਿਪਲੋਮਾ ਸਿੱਖਿਆ ਨੂੰ ਅੱਪਗ੍ਰੇਡ ਜਾਂ ਖਤਮ ਕਰਨ ਨਾਲ ਨਵੇਂ ਮੌਕਿਆਂ ਲਈ ਰਾਹ ਖੁੱਲ ਸਕਦੇ ਹਨ। ਜੇਕਰ ਤੁਸੀਂ 20 ਸਾਲ ਜਾਂ ਇਸਤੋਂ ਵੱਧ ਹੋ ਜਾਂ ਤੁਹਾਨੂੰ ਬਾਲਗ ਸਿੱਖਿਆਰਥੀ ਮੰਨਿਆ ਜਾਂਦਾ ਹੈ ਤਾਂ ਸੂਬੇ ਭਰ ਵਿੱਚ ਅੱਪਗ੍ਰੇਡਿੰਗ ਪ੍ਰਦਾਤਾ ਹਨ ਜੋ ਤੁਹਾਡੇ ਉਦੇਸ਼ ਪ੍ਰਾਪਤੀ ਵਿੱਚ ਸਹਾਇਤਾ ਕਰ ਸਕਦੇ ਹਨ।

ਚਾਹੇ ਤੁਸੀਂ ਆਪਣਾ ਹਾਈ ਸਕੂਲ ਡਿਪਲੋਮਾ ਥੋੜਾ ਦੇਰ ਨਾਲ ਲੈਣਾ ਚਾਂਹੁਦੇ ਹੋ ਜਾਂ ਤੁਸੀਂ ਪੋਸਟ ਸੈਕੰਡਰੀ ਸਿੱਖਿਆ ਲਈ ਦਾਖਲਾ ਸ਼ਰਤਾਂ ਪੂਰੀਆਂ ਕਰਨਾ ਚਾਂਹੁਦੇ ਹੋ ਤਾਂ ਤੁਹਾਡੇ ਕੋਲ ਵਿਕੱਲਪ ਹਨ। ਤੁਸੀਂ ਕਲਾਸਰੂਮ, ਦੂਰੋਂ ਜਾਂ ਆਨਲਾਈਨ ਸਿੱਖਿਆ ਰਾਹੀਂ ਅੱਪਗ੍ਰੇਡ ਕਰ ਸਕਦੇ ਹੋ।

ਅੰਤਰਰਾਸ਼ਟਰੀ ਵਿਦਿਆਰਥੀ ਆਪਣੀਆਂ ਡਿਗਰੀਆਂ ਦੇ International Qualifications Assessment Service (IQAS) ਦੁਆਰਾ ਮੁਲਾਂਕਣ ਤੋਂ ਬਾਦ ਅੱਪਗ੍ਰੇਡਿੰਗ ਬਾਰੇ ਸੋਚ ਸਕਦੇ ਹਨ।

ਸਿਖਲਾਈ ਦੀਆਂ ਬੁਨਿਆਦਾਂ

ਬਾਲਗਾਂ ਲਈ ਪ੍ਰੀ ਹਾਈ ਸਕੂਲ ਕਲਾਸਾਂ ਜਾਂ ਪ੍ਰੋਗਰਾਮ ਤੁਹਾਡੀ ਇਸ ਤਰਾਂ ਸਹਾਇਤਾ ਕਰ ਸਕਦੇ ਹਨ:

 • ਪੜਾਈ ਵੱਲ ਵਾਪਸੀ ਲਈ
 • ਆਪਣੇ ਜੀਵਨ ਨੂੰ ਬਿਹਤਰ ਕਰਨ ਅਤੇ ਨੌਕਰੀ ਲੈਣ ਲਈ ਨਵੇਂ ਹੁਨਰਾਂ ਨੂੰ ਪ੍ਰਾਪਤ ਕਰਨਾ
 • ਹੋਰ ਸਿਖਲਾਈ ਦੇ ਮੌਕੇ ਜਿਵੇਂ ਕਿ ਅਕਾਦਮਿਕ ਅੱਪਗ੍ਰੇਡਿੰਗ ਲਈ ਤਿਆਰੀ
 • ਅੰਗ੍ਰੇਜੀ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਸਿੱਖਣਾ

ਸਿੱਖਿਆ ਬੁਨਿਆਦਾਂ ਦੇ ਵਿਕੱਲਪਾਂ ਨੂੰ ਲੱਭਣ ਸਮੇਤ, ਇੰਨਾਂ ਬਾਰੇ ਹੋਰ ਜਾਣੋ।

ਹਾਈ ਸਕੂਲ ਡਿਪਲੋਮਾ

ਅਲਬਰਟਾ ਹਾਈ ਸਕੂਲ ਡਿਪਲੋਮਾ, ਹਾਈ ਸਕੂਲ ਦੇ ਵਿਦਿਆਰਥੀਆਂ ਦੁਆਰਾ ਹਾਸਿਲ ਕੀਤਾ ਜਾਣ ਵਾਲਾ ਸਭ ਤੋਂ ਜਰੂਰੀ ਸਰਟੀਫਿਕੇਟ ਹੈ। ਨੌਕਰੀ ਅਤੇ ਸੈਕੰਡਰੀ ਤੋਂ ਬਾਅਦ ਦੀ ਸਿੱਖਿਆ ਲਈ ਅਰਜ਼ੀ ਦਿੰਦੇ ਸਮੇਂ ਡਿਪਲੋਮਾ ਅਕਸਰ ਪਹਿਲੀ ਲੋੜ ਹੁੰਦੀ ਹੈ।

ਗ੍ਰੈਜੂਏਸ਼ਨ ਦੀਆਂ ਯੋਗਤਾਵਾਂ

ਅਲਬਰਟਾ ਹਾਈ ਸਕੂਲ ਡਿਪਲੋਮਾ ਲਈ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਹਾਈ ਸਕੂਲ ਵਿੱਚ ਘੱਟੋ ਘੱਟ 100 ਕ੍ਰੈਡਿਟ ਹਾਸਿਲ ਕਰਨਾ ਕਈ ਹੋਰ ਲਾਜਮੀ ਕੋਰਸ ਪੂਰੇ ਕਰਨਾ ਜਰੂਰੀ ਹੈ। ਅਲਬਰਟਾ ਐਜੂਕੇਸ਼ਨ ਦੇ ਸਿੱਖਿਆ ਸਬੰਧੀ ਹਦਾਇਤਾਂ ਵਿਚ ਗ੍ਰੈਜੂਏਸ਼ਨ ਦੀਆਂ ਵਧੇਰੇ ਵਿਸ਼ੇਸ਼ ਜ਼ਰੂਰਤਾਂ ਦਾ ਵੇਰਵਾ ਦਿੱਤਾ ਗਿਆ ਹੈ।

ਬਾਲਗ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਹਾਈ ਸਕੂਲ ਕੋਰਸ ਵਿਚ ਦਾਖਲ ਹੋ ਸਕਦੇ ਹਨ ਭਾਵੇਂ ਉਨ੍ਹਾਂ ਨੇ ਲੁੜੀਂਦੇ ਕੋਰਸ ਪੂਰੇ ਕੀਤੇ ਹਨ ਜਾਂ ਨਹੀਂ। ਇੱਕ ਬਾਲਗ ਵਿਦਿਆਰਥੀ ਜੋ ਕਿਸੇ ਕੋਰਸ ਲਈ ਕ੍ਰੈਡਿਟ ਪ੍ਰਾਪਤ ਕਰਦਾ ਹੈ ਆਪਣੇ ਆਪ ਹੀ ਕਿਸੇ ਵੀ ਜ਼ਰੂਰੀ ਕੋਰਸ ਦਾ ਕ੍ਰੈਡਿਟ ਵੀ ਪ੍ਰਾਪਤ ਕਰਦਾ ਹੈ। ਉਦਾਹਰਣ ਵੱਜੋਂ ਜੇ ਕੋਈ ਵਿਦਿਆਰਥੀ ਜੀਵ ਵਿਗਿਆਨ 20 ਨੂੰ ਪੂਰਾ ਕੀਤੇ ਬਿਨਾਂ ਬਾਇਓਲੋਜੀ 30 ਵਿੱਚ ਦਾਖਲ ਹੋ ਕੇ ਪੂਰਾ ਕਰਦਾ ਹੈ ਤਾਂ ਉਸਨੂੰ ਜੀਵ ਵਿਗਿਆਨ 20 ਅਤੇ 30 ਦੋਵਾਂ ਦੇ ਕ੍ਰੈਡਿਟ ਮਿਲਣਗੇ।

ਡਿਪਲੋਮਾ ਪ੍ਰੀਖਿਆ ਨੂੰ ਚੁਣੌਤੀ(ਅੰਕ ਸੁਧਾਰਨੇ)

ਡਿਪਲੋਮਾ ਇਮਤਿਹਾਨ ਲਈ 12ਵੀਂ ਜਮਾਤ ਦੇ ਕੋਰਸ ਦੇ 30% ਹੁੰਦੇ ਹਨ। ਉਹ ਵਿਦਿਆਰਥੀ ਜੋ ਪਹਿਲਾਂ ਹੀ ਕੋਈ ਕੋਰਸ ਪੂਰਾ ਕਰ ਚੁੱਕੇ ਹਨ ਪਰ ਆਪਣੇ ਡਿਪਲੋਮਾ ਪ੍ਰੀਖਿਆ ਅੰਕ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ, ਡਿਪਲੋਮਾ ਪ੍ਰੀਖਿਆ ਦੁਬਾਰਾ ਦੇ ਸਕਦੇ ਹਨ। ਬਾਲਗ ਕਿਸੇ ਵੀ ਕੋਰਸ ਦੀ ਹਦਾਇਤ ਲਏ ਬਿਨਾਂ ਕਿਸੇ ਕੋਰਸ ਲਈ ਡਿਪਲੋਮਾ ਪ੍ਰੀਖਿਆ ਲਿਖ ਸਕਦੇ ਹਨ ਅਤੇ ਕੋਰਸ ਦੇ ਅੰਕ ਦੇ 100% ਦੇ ਤੌਰ ਤੇ ਆਪਣੇ ਪ੍ਰੀਖਿਆ ਦੇ ਅੰਕ ਨੂੰ ਗਿਣ ਸਕਦੇ ਹਨ।

ਸਮਾਨਤਾ(Equivalency) ਡਿਪਲੋਮਾ

ਉਹ ਵਿਦਿਆਰਥੀ ਜੋ ਮੌਜੂਦਾ ਸਕੂਲ ਸਾਲ ਦੇ 1 ਸਤੰਬਰ ਨੂੰ ਘੱਟੋ ਘੱਟ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਘੱਟੋ ਘੱਟ 10 ਮਹੀਨਿਆਂ ਤੋਂ ਹਾਈ ਸਕੂਲ ਤੋਂ ਬਾਹਰ ਰਹੇ ਹਨ, ਉਹ ਅਲਬਰਟਾ ਹਾਈ ਸਕੂਲ ਇਕੁਇਵੈਲੈਂਸੀ ਡਿਪਲੋਮਾ ਪ੍ਰਾਪਤ ਕਰ ਸਕਦੇ ਹਨ। ਸਮਾਨਤਾ ਡਿਪਲੋਮਾ ਲੈਣ ਦੋ ਤਰੀਕੇ ਹਨ।

ਕ੍ਰੈਡਿਟ ਇਕੱਠੇ ਕਰਕੇ ਸਮਾਨਤਾ ਡਿਪਲੋਮਾ ਹਾਸਿਲ ਕਰਨਾ

ਅਲਬਰਟਾ ਹਾਈ ਸਕੂਲ ਡਿਪਲੋਮਾ ਵਾਂਗ ਜਿਹੜੇ ਵਿਦਿਆਰਥੀ 100 ਸਕੂਲ ਕ੍ਰੈਡਿਟ ਇਕੱਠੇ ਕਰਦੇ ਹਨ, ਉਹ ਸਮਾਨਤਾ ਡਿਪਲੋਮਾ ਲਈ ਯੋਗ ਹੁੰਦੇ ਹਨ। ਹਾਲਾਂਕਿ, ਸਮਾਨਤਾ ਡਿਪਲੋਮਾ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਹਾਈ ਸਕੂਲ ਤੋਂ ਬਾਹਰ ਲਈ ਗਈ ਬਾਲਗ ਸਿੱਖਿਆ, ਜੀਵਨ ਤਜ਼ੁਰਬੇ ਅਤੇ ਸਮਝ ਲਈ ਕ੍ਰੈਡਿਟ ਪ੍ਰਾਪਤ ਕਰ ਸਕਦੇ ਹਨ। ਘੱਟੋ ਘੱਟ 60 ਕ੍ਰੈਡਿਟ ਕਲਾਸਰੂਮ ਦੀ ਪੜਾਈ ਦੁਆਰਾ ਪ੍ਰਾਪਤ ਕੀਤੇ ਜਾਣੇ ਚਾਹੀਦੇ ਹਨ। ਜਿਸ ਵਿੱਚ ਖਾਸ ਕੋਰਸ ਸ਼ਾਮਲ ਹੋਣੇ ਚਾਹੀਦੇ ਹਨ।

ਇੱਕ ਵਾਰ ਜਦੋਂ ਇੱਕ ਵਿਦਿਆਰਥੀ ਗ੍ਰੈਜੂਏਟ ਹੋਣ ਲਈ ਲੁੜੀਂਦੇ ਕ੍ਰੈਡਿਟ ਪ੍ਰਾਪਤ ਕਰ ਲੈਂਦਾ ਹੈ ਉਹ ਆਪਣੇ ਸਥਾਨਕ ਹਾਈ ਸਕੂਲ ਦੇ ਪ੍ਰਿੰਸੀਪਲ ਨੂੰ ਅਰਜ਼ੀ ਦੇ ਸਕਦੇ ਹਨ ਜੋ ਉਨ੍ਹਾਂ ਦੇ ਦਸਤਾਵੇਜ਼ਾਂ ਨੂੰ ਅਲਬਰਟਾ ਐਜੂਕੇਸ਼ਨ ਨੂੰ ਭੇਜਣਗੇ। ਕ੍ਰੈਡਿਟ ਇਕੱਠੇ ਕਰਨ ਬਾਰੇ ਵਧੇਰੇ ਜਾਣਕਾਰੀ ਅਲਬਰਟਾ ਐਜੂਕੇਸ਼ਨ ਦੇ ਗਾਈਡ ਟੂ ਐਜੂਕੇਸ਼ਨ ਵਿਚ ਉਪਲਬਧ ਹੈ।

ਸਧਾਰਨ ਸਿੱਖਿਆ ਵਿਕਾਸ(GED) ਪ੍ਰੀੱਖਿਆ ਰਾਹੀਂ ਸਮਾਨਤਾ ਡਿਪਲੋਮਾ ਹਾਸਿਲ ਕਰਨਾ

ਵਿਦਿਆਰਥੀ ਪੰਜ ਜੀ.ਈ.ਡੀ. (GED) ਟੈਸਟ ਪਾਸ ਕਰਕੇ ਸਮਾਨਤਾ ਡਿਪਲੋਮਾ ਪ੍ਰਾਪਤ ਕਰ ਸਕਦੇ ਹਨ:

 • ਇੰਗਲਿਸ਼ ਭਾਸ਼ਾ ਆਰਟਸ – ਪੜਨਾ(ਰੀਡਿੰਗ)
 • ਇੰਗਲਿਸ਼ ਭਾਸ਼ਾ ਆਰਟਸ - ਲਿਖਣਾ
 • ਗਣਿਤ(ਮੈਥ)
 • ਵਿਗਿਆਨ(ਸਾਇੰਸ)
 • ਸਾਮਾਜਕ ਸਿੱਖਿਆ(ਸੋਸ਼ਲ ਸਟੱਡੀ)

GED ਟੈਸਟ ਲਿਖਣ ਲਈ ਤੁਹਾਨੂੰ ਹਾਈ ਸਕੂਲ ਕੋਰਸ ਪੂਰੇ ਕਰਨ ਦੀ ਜ਼ਰੂਰਤ ਨਹੀਂ ਹੈ। ਅਲਬਰਟਾ ਵਿੱਚ ਜੀ.ਈ.ਡੀ. ਟੈਸਟ ਲਿਖਣ ਦੇ ਕੇਂਦਰ ਹਨ। ਕੁਝ ਟੈਸਟਿੰਗ ਸੈਂਟਰ GED ਟੈਸਟ ਦੀਆਂ ਤਿਆਰੀਆਂ ਦੀਆਂ ਕਲਾਸਾਂ ਵੀ ਪੇਸ਼ ਕਰਦੇ ਹਨ। GED ਟੈਸਟ ਲਿਖਣ ਬਾਰੇ ਹੋਰ ਪੜ੍ਹੋ ਅਤੇ ਆਪਣੇ ਨਜ਼ਦੀਕ ਹੀ ਇੱਕ ਪ੍ਰੀਖਿਆ ਕੇਂਦਰ ਲੱਭੋ

ਪੋਸਟ ਸੈਕੰਡਰੀ ਦਾਖਲੇ ਲਈ ਸਮਾਨਤਾ ਡਿਪਲੋਮੇ ਦੀ ਵਰਤੋਂ ਕਰਨਾ

ਅਲਬਰਟਾ ਹਾਈ ਸਕੂਲ ਸਮਾਨਤਾ ਡਿਪਲੋਮਾ ਆਮ ਤੌਰ ਤੇ ਸੈਕੰਡਰੀ ਤੋਂ ਬਾਅਦ ਦੀ ਪੜ੍ਹਾਈ ਦੀ ਬਜਾਏ ਰੁਜ਼ਗਾਰ ਦਾ ਰਸਤਾ ਹੁੰਦਾ ਹੈ ਅਤੇ ਕੁਝ ਪੋਸਟ ਸੈਕੰਡਰੀ ਸੰਸਥਾਵਾਂ ਦਾਖਲੇ ਲਈ ਹਾਈ ਸਕੂਲ ਬਰਾਬਰ ਦੇ ਕੋਰਸਾਂ ਨੂੰ ਸਵੀਕਾਰ ਨਹੀਂ ਕਰਨਗੀਆਂ।

ਸੈਕੰਡਰੀ ਤੋਂ ਬਾਅਦ ਦੇ ਪ੍ਰੋਗਰਾਮਾਂ ਦੀਆਂ ਦਾਖਲਾ ਲੋੜਾਂ ਦੀ ਸਾਵਧਾਨੀ ਨਾਲ ਸਮੀਖਿੱਆ ਕਰਨਾ ਮਹੱਤਵਪੂਰਨ ਹੈ ਜਿਸ ਵਿੱਚ ਤੁਸੀਂ ਸ਼ਾਮਲ ਹੋਣ ਦੇ ਇੱਛੁਕ ਹੋ। ਦਾਖਲਾ ਲੋੜਾਂ ਸੰਸਥਾ ਦੀ ਵੈਬਸਾਈਟ ਤੇ ਪਾਈਆਂ ਜਾ ਸਕਦੀਆਂ ਹਨ।

ਦਾਖਲੇ ਦੀਆਂ ਜ਼ਰੂਰਤਾਂ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਪੋਸਟ ਸੈਕੰਡਰੀ ਸੰਸਥਾ ਵਿਚ ਕਿਸੇ ਸਲਾਹਕਾਰ ਨਾਲ ਵੀ ਗੱਲ ਕਰ ਸਕਦੇ ਹੋ।

ਕੋਰਸਾਂ ਜਾਂ ਅੰਕਾਂ ਨੂੰ ਅੱਪਗ੍ਰੇਡ ਕਰਨਾ

ਜੇ ਤੁਸੀਂ ਆਪਣੇ ਪਸੰਦੀਦਾ ਪੋਸਟ ਸੈਕੰਡਰੀ ਪ੍ਰੋਗਰਾਮ ਲਈ ਦਾਖਲਾ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਤਾਂ, ਜਾਂ ਤਾਂ ਤੁਸੀਂ ਕੋਈ ਖਾਸ ਹਾਈ ਸਕੂਲ ਕੋਰਸ ਨਹੀਂ ਕੀਤਾ ਜਾਂ ਤੁਹਾਡੇ ਅੰਕ ਇੰਨੇ ਵੱਧੀਆ ਨਹੀਂ, ਤਾਂ ਤੁਸੀ:

 1. ਆਪਣੇ ਗ੍ਰੇਡਾਂ ਨੂੰ ਬਿਹਤਰ ਬਣਾਉਣ ਲਈ ਖਾਸ ਹਾਈ ਸਕੂਲ ਕੋਰਸ ਜਾਂ ਡਿਪਲੋਮਾ ਪ੍ਰੀਖਿਆ ਦੁਬਾਰਾ ਦਿਓ। ਤੁਹਾਡੇ ਨਵੇ ਗ੍ਰੇਡ ਉੱਚਤਮ ਡਿਪਲੋਮਾ ਪ੍ਰੀਖਿਆ ਦੇ ਅੰਕ ਦੇ ਨਾਲ ਮਿਲਾਏ ਉੱਚੇ ਕਲਾਸਰੂਮ ਦਾ ਅੰਕ ਹੋਣਗੇ।
 2. ਡਿਪਲੋਮਾ ਪ੍ਰੀਖਿਆ ਨੂੰ ਚੁਣੌਤੀ ਦਿਓ ਜੇ ਤੁਸੀਂ 19 ਸਾਲ ਤੋਂ ਵੱਧ ਹੋ ਅਤੇ ਬਿਨਾਂ ਕੋਈ ਕੋਰਸ ਲਿਆਂ, ਕੋਰਸ ਕ੍ਰੈਡਿਟ ਕਮਾਉਣਾ ਚਾਹੁੰਦੇ ਹੋ। ਤੁਹਾਡੇ ਡਿਪਲੋਮਾ ਪ੍ਰੀਖਿਆ ਅੰਕ ਪੂਰੇ ਕੋਰਸ ਲਈ ਅੰਕਿਤ ਹੋਣਗੇ।
 3. ਬਿਨਾਂ ਡਿਪਲੋਮਾ ਪੂਰਾ ਕੀਤੇ ਸਿਰਫ ਹਾਈ ਸਕੂਲ ਕੋਰਸ ਲਓ ਜੋ ਤੁਹਾਨੂੰ ਸੈਕੰਡਰੀ ਤੋਂ ਬਾਅਦ ਦਾਖਲੇ ਲਈ ਚਾਹੀਦੇ ਹਨ। ਆਪਣੇ ਪ੍ਰੋਗਰਾਮ ਤੋਂ ਬਾਅਦ ਦਾਖਲ ਹੋਣ ਲਈ ਤੁਹਾਨੂੰ ਕਿਹੜੇ ਕੋਰਸਾਂ ਦੀ ਜ਼ਰੂਰਤ ਹੈ ਇਹ ਜਾਨਣ ਲਈ ਆਪਣੇ ਪੋਸਟ ਸੈਕੰਡਰੀ ਸੰਸਥਾ ਦੇ ਸਲਾਹਕਾਰ ਨਾਲ ਗੱਲ ਕਰੋ।

ਅੱਪਗ੍ਰੇਡਿੰਗ ਲਈ ਫੰਡਿੰਗ

ਤੁਸੀਂ ਖੁਦ ਆਪਣੀ ਪੜਾਈ ਦੇ ਖਰਚੇ ਦੇ ਜਿੰਮੇਵਾਰ ਹੋ। ਅਪਗ੍ਰੇਡ ਖਰਚੇ ਪ੍ਰੋਗਰਾਮ ਅਤੇ ਸੰਸਥਾ ਅਨੁਸਾਰ ਵੱਖੋ ਵੱਖਰੇ ਹੁੰਦੇ ਹਨ। ਆਮਤੌਰ ਤੇ ਕੋਰਸਾਂ ਦਾ ਆਮਖਰਚਾ ਇਸ ਤਰਾਂ ਹੈ:

 • ਟਿਊਸ਼ਨ ਫੀਸ ਵਿੱਚ 500 ਤੋਂ 600 ਡਾਲਰ
 • ਪਾਠ ਪੁਸਤਕ ਅਤੇ ਹੋਰ ਫੀਸਾਂ ਲਈ 200 ਤੋਂ 300 ਡਾਲਰ

ਪੜਾਈ ਦੇ ਬਜਟ ਦੀ ਯੋਜਨਾ ਬਣਾਉਣ ਵੇਲੇ ਹੋਰ ਖਰਚਿਆਂ ਤੇ ਵੀ ਵਿਚਾਰ ਕਰੋ, ਜਿਵੇਂ ਕਿ:

 • ਪਾਰਕਿੰਗ ਜਾਂ ਬੱਸ ਫੀਸ
 • ਜੇ ਤੁਹਾਡੇ ਬੱਚੇ ਹਨ ਤਾਂ ਬੱਚਿਆਂ ਦੀ ਦੇਖਭਾਲ ਜਾਂ ਡੇ-ਕੇਅਰ ਆਦਿ

ਹਾਲਾਂਕਿ ਤੁਸੀਂ ਅਪਗ੍ਰੇਡ ਲਈ ਵਿਦਿਆਰਥੀ ਲੋਨ ਨਹੀਂ ਲੈ ਸਕਦੇ ਪਰੰਤੂ ਤੁਹਾਡੇ ਹਾਲਤਾਂ ਦੇ ਅਧਾਰ ਹੋਰ ਅੱਪਗ੍ਰੇਡਿੰਗ ਲਈ ਵਿੱਤੀ ਸਹਾਇਤਾ ਮੌਜੂਦ ਹੋ ਸਕਦੀ ਹੈ। ਆਪਣੇ ਲਈ ਵੱਧੀਆ ਹੱਲ ਲੱਭਣ ਲਈ ਆਪਣੇ ਸਥਾਨਕ ਅਤੇ ਦੂਰੋਂ ਸਿੱਖਇਆ ਚੋਣਾਂ ਦੀ ਜਾਣਕਾਰੀ ਹਾਸਲ ਕਰੋ।

ਤੁਸੀਂ ਆਪਣੇ ਅਪਗ੍ਰੇਡ ਪ੍ਰਦਾਤਾ ਨੂੰ ਮੌਜੂਦਾ ਹੋਰ ਫੰਡਿੰਗ ਵਿਕਲਪਾਂ ਬਾਰੇ ਵੀ ਪੁੱਛ ਸਕਦੇ ਹੋ।

ਅੱਪਗ੍ਰੇਡ ਕਿੱਥੇ ਕਰਨਾ ਹੈ

ਅਲਬਰਟਾਭਰ ਵਿੱਚ ਅਪਗਰੇਡ ਪ੍ਰਦਾਤਾ ਵਿਦਿਆਰਥੀਆਂ ਨੂੰ ਆਪਣੀ ਹਾਈ ਸਕੂਲ ਸਿਖਿਆ ਪੂਰੀ ਕਰਨ ਲਈ ਕਈ ਵੱਖੋ ਵੱਖਰੇ ਤਰੀਕਿਆਂ ਬਾਰੇ ਦੱਸਦੇ ਹਨ:

 • ਕੁਝ ਕੋਰਸ ਅਲਬਰਟਾ ਹਾਈ ਸਕੂਲ ਡਿਪਲੋਮਾ ਜਾਂ ਅਲਬਰਟਾ ਹਾਈ ਸਕੂਲ ਇਕੁਵੈਲੈਂਸੀ ਡਿਪਲੋਮਾ ਲਈ ਵਰਤੇ ਜਾ ਸਕਦੇ ਹਨ।
 • ਕੁਝ ਕੋਰਸ ਆਨਲਾਈਨ ਜਾਂ ਦੂਰੋਂ(ਡਿਸਟੈਂਟ) ਸਿੱਖਿਆ ਦੁਆਰਾ ਅਤੇ ਕੁਝ ਕਲਾਸਰੂਮ ਵਿਚ ਉਪਲਬਧ ਹੁੰਦੇ ਹਨ।
 • ਕੁਝ ਪੋਸਟ ਸੈਕੰਡਰੀ ਸੰਸਥਾਵਾਂ ਦੇ ਪ੍ਰੀੱਖਿਆ ਸੈਂਟਰ ਹਨ ਜਿੱਥੇ ਵਿਦਿਆਰਥੀ ਇਕ ਸਮਾਨਤਾ ਡਿਪਲੋਮਾ ਹਾਸਲ ਕਰਨ ਲਈ ਜੀ.ਈ.ਡੀ. ਟੈਸਟ ਲਿਖ ਸਕਦੇ ਹਨ।

ਹੇਠ ਦਿੱਤੀ ਸਾਰਣੀ ਅਲਬਰਟਾਭਰ ਵਿੱਚ ਮੌਜੂਦ ਵੱਖ ਵੱਖ ਅਪਗ੍ਰੇਡ ਪ੍ਰਦਾਤਾਵਾਂ ਬਾਰੇ ਦੱਸਦੀ ਹੈ:

ਹੋਰ ਜਾਣਕਾਰੀ ਲਈ:

 • ਡੈਸਕਟਾਪ ਕੰਪਿਊਟਰ - ਟੇਬਲ ਦੇ ਹੇਠਾਂ ਲੇਟਵੀਂ ਸਕ੍ਰੌਲ ਬਾਰ(ਹੇਠਾਂ ਲਿਜਾਉਣ ਲਈ ਡੰਡੀ) ਦੀ ਵਰਤੋਂ ਕਰੋ।
 • ਮੋਬਾਈਲ ਜਾਂ ਟੈਬਲੇਟ ਉਪਕਰਣ - ਸਿੱਧਾ ਟੇਬਲ ਤੋਂ ਸਕ੍ਰੌਲ ਕਰਨ ਲਈ ਸਵਾਈਪ ਕਰੋ।
ਸਕੂਲ ਸਥਿਤੀ ਕਲਾਸ ਵਿੱਚ ਵਿਕੱਲਪ ਆਨਲਾਈਨ ਜਾਂ ਦੂਰੋਂ ਪੜਾਈ ਦੇ ਵਿਕੱਲਪ ਹਾਈ ਸਕੂਲ ਡਿਪਲੋਮਾ ਸਮਾਨਤਾ ਡਿਪਲੋਮਾ GED ਪ੍ਰੀੱਖਿਆ ਕੇਂਦਰ ਸੰਪਰਕ ਜਾਣਕਾਰੀ
ਹੋਰ ਸਕੂਲ ਸੈਂਟਰ ਰੈੱਡ ਡੀਅਰ ਹਾਂ ਨਹੀਂ ਹਾਂ ਹਾਂ ਨਹੀਂ ਫੋਨ: 403-343-1354
ਵੈਬਸਾਈਟ: asc.rdpsd.ab.ca
ਈਮੇਲ: asc@rdpsd.ab.ca
ਬੋ-ਵੈਲੀ ਕਾਲਜ ਕੈਲਗਰੀ ਹਾਂ ਨਹੀਂ ਹਾਂ ਹਾਂ ਹਾਂ ਫੋਨ: 403-410-1402
ਵੈਬਸਾਈਟ: bowvalleycollege.ca
ਈਮੇਲ: info@bowvalleycollege.ca
CBe-ਸਿਖਲਾਈ ਕੈਲਗਰੀ ਹਾਂ ਹਾਂ ਹਾਂ ਹਾਂ ਨਹੀਂ ਫੋਨ: 403-777-7971
ਵੈਬਸਾਈਟ: school.cbe.ab.ca
ਈਮੇਲ: cbelearn@cbe.ab.ca
ਕੋਲੰਬੀਆ ਕਾਲਜ ਕੈਲਗਰੀ ਕੈਲਗਰੀ ਹਾਂ ਨਹੀਂ ਹਾਂ ਹਾਂ ਨਹੀਂ ਫੋਨ: 403-235-9300
ਵੈਬਸਾਈਟ: www.columbia.ab.ca
ਈਮੇਲ: columbia@columbia.ab.ca
ਐਡਮਿੰਟਨ ਕੈਥੋਲਿਕ ਸਕੂਲ ਐਡਮਿੰਟਨ ਹਾਂ ਹਾਂ ਹਾਂ ਹਾਂ ਨਹੀਂ ਫੋਨ: 780-451-4719
ਵੈਬਸਾਈਟ: www.ecsd.net
ਫ੍ਰੈਂਕੋਫੋਨ ਡਿਸਟੈਂਸ ਐਜੂਕੇਸ਼ਨ ਸੈਂਟਰ ਸੇਂਟ ਪੌਲ ਨਹੀਂ ਹਾਂ ਹਾਂ ਹਾਂ ਨਹੀਂ ਫੋਨ: 1-855-292-7893
ਵੈਬਸਾਈਟ: www.cfed.ca
ਗ੍ਰੈਂਡ ਪ੍ਰੇਅਰੀ ਰੀਜਨਲ ਕਾਲਜ ਐਡਸਨ

ਫੇਅਰਵਿਊ

ਗ੍ਰੈਂਡ ਕੈਸ਼

ਗ੍ਰੈਂਡ ਪ੍ਰੇਅਰੀ

ਹਿੰਟਨ

ਜੈਸਪਰ

ਹਾਂ ਨਹੀਂ ਨਹੀਂ ਨਹੀਂ ਹਾਂ ਫੋਨ: 780-539-2707
ਵੈਬਸਾਈਟ: www.gprc.ca
ਈਮੇਲ: upgrading@gprc.ab.ca
ਕਿਆਨੇ ਕਾਲਜ ਫੋਰਟ ਮੈਕਮਰੀ ਹਾਂ ਨਹੀਂ ਨਹੀਂ ਹਾਂ ਹਾਂ ਫੋਨ: 780-791-4801
ਵੈਬਸਾਈਟ: www.keyano.ca
ਈਮੇਲ: registrar@keyano.ca
ਲੇਕਲੈਂਡ ਕਾਲਜ ਲੌਇਡਮਿੰਸਟਰ ਹਾਂ ਹਾਂ ਨਹੀਂ ਨਹੀਂ ਹਾਂ ਫੋਨ: 780-871-5527
ਵੈਬਸਾਈਟ: www.lakelandcollege.ca
ਨੋਟ: ਲੇਕਲੈਂਡ ਕਾਲਜ ਸਸਕੈਚਵਾਨ ਪਾਠਕ੍ਰਮ ਅਤੇ ਮਿਆਰਾਂ ਦੇ ਅਧਾਰ ਤੇ ਹਾਈ ਸਕੂਲ ਸਮਾਨਤਾ ਸਰਟੀਫਿਕੇਟ ਦਿੰਦਾ ਹੈ। ਇਸ ਪ੍ਰੋਗਰਾਮ ਵਿਚ ਰਜਿਸਟਰ ਹੋਣ ਲਈ ਐਲਬਰਟਸ ਦਾ ਸਵਾਗਤ ਹੈ।
ਲੈਥਬ੍ਰਿਜ ਕਾਲਜ ਕਲੇਰਸੋਲਮ

ਕ੍ਰੋਨੈਸਟ ਪਾਸ

ਲੈਥਬ੍ਰਿਜ

ਹਾਂ ਹਾਂ ਨਹੀਂ ਹਾਂ ਹਾਂ ਫੋਨ: 403-329-7269
ਵੈਬਸਾਈਟ: www.lethbridgecollege.ca
ਈਮੇਲ: upgrading@lethbridgecollege.ca
ਮੈਕਿਵਨ ਯੂਨੀਵਰਸਿਟੀ ਐਡਮਿੰਟਨ ਹਾਂ ਨਹੀਂ ਨਹੀਂ ਨਹੀਂ ਨਹੀਂ ਫੋਨ: 780-497-4029
ਵੈਬਸਾਈਟ: www.macewan.ca
ਮੈਡੀਸਨ ਹੈਟ ਕਾਲਜ ਬਰੂਕਸ

ਮੈਡੀਸਨ ਹੈਟ

ਹਾਂ ਹਾਂ ਨਹੀਂ ਹਾਂ ਹਾਂ ਫੋਨ: 403-529-3819
ਵੈਬਸਾਈਟ: www.mhc.ab.ca
ਈਮੇਲ: info@mhc.ab.ca
ਮੈਟਰੋ ਨਿਰੰਤਰ ਸਿੱਖਿਆ ਐਡਮਿੰਟਨ ਹਾਂ ਹਾਂ ਹਾਂ ਹਾਂ ਨਹੀਂ ਫੋਨ: 780-428-1111
ਵੈਬਸਾਈਟ: www.metrocontinuingeducation.ca
ਈਮੇਲ: metro@epsb.ca
ਮਾਂਊਟ ਰਾਇਲ ਯੂਨੀਵਰਸਿਟੀ ਕੈਲਗਰੀ ਹਾਂ ਨਹੀਂ ਨਹੀਂ ਨਹੀਂ ਨਹੀਂ ਫੋਨ: 403-440-6282
ਵੈਬਸਾਈਟ: www.mtroyal.ca
ਈਮੇਲ: open@mtroyal.ca
ਨੇਟ(NAIT) ਐਡਮਿੰਟਨ ਹਾਂ ਹਾਂ ਨਹੀਂ ਨਹੀਂ ਨਹੀਂ ਫੋਨ: 780-471-8534
ਵੈਬਸਾਈਟ: www.nait.ca
ਈਮੇਲ: upgrading@nait.ca
ਨੈਕਸਟ ਸਟੈਪ ਹੈਈ ਸਕੂਲ ਫੋਰਟ ਸਸਕੈਚਵਾਨ

ਸ਼ੇਰਵੁੱਡ ਪਾਰਕ

ਵੈਗਰਵੇਲ

ਹਾਂ ਹਾਂ ਹਾਂ ਹਾਂ ਨਹੀਂ ਫੋਨ: 780-464-1899
ਵੈਬਸਾਈਟ: eipsnextstep.ca
ਨੌਰਕੂਐਸਟ ਕਾਲਜ ਡਰੇਟਨ ਵੈਲੀ

ਐਡਮਿੰਟਨ

ਵਿਟਾਸਕਵਿਨ

ਵਾਈਟ ਕੋਰਟ

ਹਾਂ ਹਾਂ ਹਾਂ ਹਾਂ ਹਾਂ ਫੋਨ: 780-644-6000
ਵੈਬਸਾਈਟ: www.norquest.ca
ਈਮੇਲ: info@norquest.ca
ਨੌਰਥਲੇਕ ਕਾਲਜ ਅਲਬਰਟਾਭਰ ਵਿੱਚ ਕੈਂਪੱਸ ਹਾਂ ਹਾਂ ਹਾਂ ਹਾਂ ਹਾਂ ਫੋਨ: 780-849-8600
ਵੈਬਸਾਈਟ: www.northernlakescollege.ca
ਓਲਡਜ਼ ਕਾਲਜ ਓਲਡਜ਼ ਹਾਂ ਨਹੀਂ ਨਹੀਂ ਨਹੀਂ ਨਹੀਂ ਫੋਨ: 403-556-8281
ਵੈਬਸਾਈਟ: www.oldscollege.ca
ਈਮੇਲ: info@oldscollege.ca
ਓਲਡਸਨ ਕਮਿਊਨਿਟੀ ਕਾਲਜ ਓਲਡਸਨ ਰਿਜ਼ਰਵ ਹਾਂ ਨਹੀਂ ਹਾਂ ਹਾਂ ਨਹੀਂ ਫੋਨ: 1-888-734-3862
ਵੈਬਸਾਈਟ: oldsuncollege.ca
ਈਮੇਲ: admissions@oldsuncollege.ca
ਪੈਲੀਸਰ ਖੇਤਰੀ ਸਕੂਲ ਕੈਲਗਰੀ

ਕੋਲਡੇਲ

ਪਿਕਚਰ ਬੁੱਟ

ਵੁਲਕਾਨ

ਨਹੀਂ ਹਾਂ ਹਾਂ ਹਾਂ ਨਹੀਂ ਫੋਨ: 403-485-6180
ਵੈਬਸਾਈਟ: www.palliserbeyondborders.com
ਪੋਰਟੇਜ ਕਾਲਜ ਕੋਲਡ ਲੇਕ

ਫਰੌਗ ਲੇਕ

ਗੁਡਫਿਸ਼ ਲੇਕ

ਲੈਕ ਲਾ ਬੀਚੇ

ਸੈਡਲ ਲੇਕ

ਸੇਂਟ ਪੌਲ

ਹਾਂ ਹਾਂ ਹਾਂ ਹਾਂ ਹਾਂ ਫੋਨ: 780-623-5580
ਵੈਬਸਾਈਟ: www.portagecollege.ca
ਈਮੇਲ: info@portagecollege.ca
ਰੈਡ ਡੀਅਰ ਕਾਲਜ ਰੈਡ ਡੀਅਰ ਹਾਂ ਨਹੀਂ ਨਹੀਂ ਹਾਂ ਹਾਂ ਫੋਨ: 403-342-3400
ਵੈਬਸਾਈਟ: rdc.ab.ca
ਈਮੇਲ: inquire@rdc.ab.ca
ਸੇਟ(SAIT) ਕੈਲਗਰੀ ਹਾਂ ਹਾਂ ਨਹੀਂ ਨਹੀਂ ਨਹੀਂ ਫੋਨ: 403-210-5756
ਵੈਬਸਾਈਟ: www.sait.ca
ਈਮੇਲ: upgrading@sait.ca
SCcyber E-ਸਿਖਲਾਈ ਕਮਿਊਨਿਟੀ ਕੈਲਗਰੀ ਨਹੀਂ ਹਾਂ ਹਾਂ ਹਾਂ ਨਹੀਂ ਫੋਨ: 403-253-5311
ਵੈਬਸਾਈਟ: www.sccyber.net
ਈਮੇਲ: administration@sccyber.net
ਸੇਂਟ ਗੈਬਰੀਅਲ ਸਕੂਲ ਰੈਡ ਡੀਅਰ ਨਹੀਂ ਹਾਂ ਹਾਂ ਹਾਂ ਨਹੀਂ ਫੋਨ: 403-314-9282
ਵੈਬਸਾਈਟ: stgabrielschool.ca
ਵਿਸਟਾ ਵਰਚੁਅਲ ਸਕੂਲ ਬਾਰਹੈਡ

ਐਡਮਿੰਟਨ

ਕੈਲਗਰੀ

ਨਹੀਂ ਹਾਂ ਹਾਂ ਹਾਂ ਨਹੀਂ ਫੋਨ: 1-855-974-5333 Ext. 5317
ਵੈਬਸਾਈਟ: www.vvschool.ca
ਯੈਲੋ ਹੈਡ ਟਰਾਈਬਲ ਸਕੂਲ ਐਡਮਿੰਟਨ ਹਾਂ ਨਹੀਂ ਹਾਂ ਹਾਂ ਨਹੀਂ ਫੋਨ: 1-877-982-3382
ਵੈਬਸਾਈਟ: ytced.ab.ca
ਈਮੇਲ: info@ytced.ab.ca

ਸੰਪਰਕ ਕਰੋ

ਜਨਤਕ ਜਾਗਰੂਕਤਾ ਸ਼ਾਖਾ ਨਾਲ ਜੁੜਨ ਲਈ:

ਸਮਾਂ: ਸਵੇਰੇ 8:15 ਤੋਂ ਸ਼ਾਮ 4:30 ਵਜੇ (ਸੋਮਵਾਰ ਤੋਂ ਸ਼ੁੱਕਰਵਾਰ ਨੂੰ ਖੁੱਲ੍ਹਾ, ਸਰਕਾਰੀ ਛੁੱਟੀਆਂ ਤੇ ਬੰਦ)
ਫੋਨ: 780-643-6393
ਟੌਲ ਫ਼੍ਰੀ: 310-0000 ਫ਼ੋਨ ਨੰਬਰ ਤੋਂ ਪਹਿਲਾਂ (ਅਲਬਰਟਾ ਵਿੱਚ)
ਈਮੇਲ: ae.publicawareness@gov.ab.ca